ਉੱਜਲ ਦੁਸਾਂਝ ਦੀ ਤਾਰਿਕ ਫਤਿਹ ਦੇ ਨਾਮ ਖੁਲ੍ਹੀ ਚਿੱਠੀ
Posted on:- 08-04-2017
ਕੈਨੇਡਾ ਵਸਦੇ ਪਾਕਿਸਤਾਨੀ ਮੂਲ ਦੇ ਲੇਖਕ ਪੱਤਰਕਾਰ ਤਾਰਿਕ ਫਤਿਹ ਪਿਛਲੇ ਦਿਨੀਂ ਭਾਰਤ ਦੌਰੇ `ਤੇ ਸਨ | ਅਗਾਂਹਵਧੂ ਵਿਚਾਰਾਂ ਕਰਕੇ ਜਾਣੇ ਜਾਂਦੇ ਤਾਰਿਕ ਨੇ ਇਸ ਵਾਰ ਭਾਰਤੀ ਹਕੂਮਤ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਕਰਨ ਤੇ ਪਾਕਿ ਹਕੂਮਤ ਨੂੰ ਕੋਸਣ `ਚ ਸਭ ਹੱਦਾਂ ਪਾਰ ਕਰ ਦਿੱਤੀਆਂ | ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਅਤੇ ਸੰਘ ਪਰਿਵਾਰ ਨੇ ਖੂਬ ਪ੍ਰਚਾਰਿਆ | ਅੱਗੇ -ਵਧੂ ਸੋਚ ਵਾਲੇ ਆਮ ਨਾਗਰਿਕ ਨੂੰ ਤਾਰਿਕ ਹਿੰਦੂ ਫਿਰਕਾਪ੍ਰਸਤਾਂ ਦੇ ਹੱਥਾਂ `ਚ ਖੇਡਦੇ ਨਜ਼ਰ ਆਏ | ਇਸ ਸਭ ਬਾਰੇ ਤਾਰਿਕ ਫਤਿਹ ਦੇ ਦੋਸਤ ਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੁੱਖ ਮੰਤਰੀ ਉੱਜਲ ਦੁਸਾਂਝ ਨੇ ਉਸ ਵੱਲ ਇੱਕ ਰੋਸ ਤੇ ਦਲੀਲ ਭਰਪੂਰ ਖ਼ਤ ਲਿਖਿਆ ਹੈ |ਜਿਸਨੂੰ ਅਸੀਂ `ਸੂਹੀ ਸਵੇਰ` ਦੇ ਸੱਜਣਾਂ ਦੇ ਸਨਮੁਖ ਕਰ ਰਹੇ ਹਾਂ (ਸੰਪਾਦਕ )
ਪਿਆਰੇ ਦੋਸਤ ਤਾਰਿਕ,
ਉਮੀਦ ਹੈ ਕਿ ਭਾਰਤ ਵਿੱਚ ਤੁਸੀਂ ਠੀਕ-ਠਾਕ ਹੋਵੋਗੇ ! ਮੈ ਦੇਖਿਆ ਜਦ ਮੇਰੇ ਪਿਛਲੇ ਕਾਲਮ `ਚ ਮੈਂ ਦਲੀਲ ਦਿੱਤੀ ਕਿ ਨਰਿੰਦਰ ਮੋਦੀ ਮਹਾਨ ਪ੍ਰਧਾਨ ਮੰਤਰੀ ਨਹੀਂ ਹੈ, ਜੋ ਕਈਆਂ ਦਾ ਵਿਸ਼ਵਾਸ ਹੈ; ਨੂੰ ਭੰਡਣ ਲਈ ਕਈ ਲੋਕਾਂ ਨੇ ਤੁਹਾਡਾ ਆਸਰਾ ਲਿਆ ;ਪਰ ਤੁਸੀਂ ਆਰ.ਐਸ.ਐਸ / ਭਾਜਪਾ ਦੇ ਸ਼ੋਸ਼ਲ ਮੀਡੀਆ `ਠੱਗਾਂ` ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।ਤੁਸੀਂ ਸਾਦਗੀ ਅਤੇ ਸੱਚਾਈ ਨਾਲ ਕਿਹਾ ਹੈ ਕਿ ਤੁਸੀਂ(ਤਾਰਕ ਫਤਿਹ ) ਅਤੇ ਮੈਂ(ਉੱਜਲ ਦੁਸਾਂਝ ) ਕਈ ਗੱਲਾਂ 'ਤੇ ਸਹਿਮਤ ਹਾਂ, ਪਰ 'ਮੋਦੀ `ਤੇ ਵੱਖ-ਵੱਖ',ਤੁਸੀਂ ਉਹਨਾਂ ਦੀ ਮਹਾਨਤਾ ਵਿੱਚ ਵਿਸ਼ਵਾਸ ਦਿਖਾਇਆ |
ਮੈਂ ਇਸ ਗੱਲ ਤੋਂ ਖ਼ਫ਼ਾ ਸੀ ਕਿਉਂਕਿ ਤੁਹਾਨੂੰ ਭਾਰਤ ਦੀ ਧਰਤੀ ਉੱਤੇ ਭਾਰਤੀ ਰਾਜਨੀਤੀ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਧਮਕੀ ਦਿੱਤੀ ਗਈ ਸੀ।ਪਿਛਲੇ ਕੁਝ ਸਮੇਂ ਤੋਂ ਭਾਰਤ `ਚ ਜੋ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਨੇ ਮੈਨੂੰ ਘੋਰ ਉਦਾਸ ਕੀਤਾ ਹੈ।ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨੇ ਅਤੇ ਦੂਜੇ ਦੀ ਗੱਲ ਸੁਣਨ ਦਾ ਮਾਦਾ ਰੱਖਣਾ ਕਿਸੇ ਜਮਹੂਰੀ ਰਾਜ ਦੇ ਵਿਸ਼ੇਸ਼ ਗੁਣ ਹੁੰਦੇ ਹਨ । ਜਮਹੂਰੀਅਤ ਦੇ ਲੱਗਭੱੱਗ 70 ਸਾਲਾਂ ਬਾਅਦ ਵੀ ਭਾਰਤੀ ਨਾਗਰਿਕਾਂ ਦੀ ਇੱਕ ਵੱਡੀ ਗਿਣਤੀ ਜਮਹੂਰੀਅਤ ਦੇ ਇਸ ਬੁਨਿਆਦੀ ਗੁਣ ਦਾ ਸਤਿਕਾਰ ਨਹੀਂ ਕਰਦੀ ;ਮੈਨੂੰ ਡਰ ਹੈ ਕਿ ਇਹੀ ਲੋਕ ਭਾਰਤ ਨੂੰ ਨਾਕਾਮ ਕਰ ਰਹੇ ਹਨ।ਅਸੀਂ ਕਈ ਦਹਾਕਿਆ ਤੋਂ ਇੱਕ-ਦੂਜੇ ਨੂੰ ਜਾਣਦੇ ਹਾਂ। ਮੈਂ ਤੁਹਾਡੇ ਧਰਮ-ਨਿਰਪੱਖਤਾ ਅਤੇ ਸਮਾਜਿਕ ਇਨਸਾਫ ਦੇ ਪ੍ਰਗਤੀਸ਼ੀਲ ਮੁੱਲਾਂ ਪ੍ਰਤੀ ਮਜ਼ਬੂਤ ਅਤੇ ਸਥਿਰ ਪੱਖ ਦੀ ਹਮੇਸ਼ਾ ਪ੍ਰਸ਼ੰਸਾ ਕੀਤੀ ਹੈ। ਤੁਸੀਂ ਹਮੇਸ਼ਾ ਸਮਾਨਤਾ-ਸਮਾਜਿਕ ਇਨਸਾਫ ਅਤੇ ਸਮਾਜਿਕ ਏਕਤਾ ਦੇ ਅਸੂਲਾਂ `ਤੇ ਪਹਿਰਾ ਦਿੱਤਾ ਹੈ , ਧਾਰਮਿਕ ਕੱਟੜਵਾਦ ਖਾਸਕਰ ਇਸਲਾਮਿਕ ਕੱਟੜਵਾਦ ਵਿਰੁੱਧ ਖੁੱਲ੍ਹ ਕੇ ਆਵਾਜ਼ ਉਠਾਈ ਹੈ । ਇਸ ਕਰਕੇ ਤੁਹਾਨੂੰ ਸਰੀਰਕ ਹਮਲੇ ਦਾ ਵੀ ਸ਼ਿਕਾਰ ਹੋਣਾ ਪਿਆ । ਮੈਂ ਇਹਨਾਂ ਸਮਿਆਂ `ਚ ਹਮੇਸ਼ਾ ਆਪ ਦਾ ਸਮਰਥਨ ਕੀਤਾ , ਉਸੇ ਤਰ੍ਹਾਂ ਤੁਸੀਂ ਖਾਲਿਸਤਾਨੀ ਵੱਖ-ਵਾਦ ਦੀਆਂ ਹਿੰਸਕ ਸ਼ਕਤੀਆਂ ਜਿਨ੍ਹਾਂ ਮੈਨੂੰ ਧਮਕੀਆਂ ਦਿੱਤੀਆਂ ਅਤੇ ਮੇਰੇ `ਤੇ ਸਰੀਰਕ ਹਮਲਾ ਕੀਤਾ ; ਦੇ ਵਿਰੁੱਧ ਮੇਰਾ ਸਮਰਥਨ ਕੀਤਾ । ਅਸੀ ਦੋਨਾਂ ਨੇ ਸਦਾ ਦਿਲੋਂ ਸੰਯੁਕਤ , ਪ੍ਰਗਤੀਸ਼ੀਲ ਅਤੇ ਧਰਮ-ਨਿਰਪੱਖ ਭਾਰਤ ਦੇ ਵਿਚਾਰ ਦਾ ਸਮਰਥਨ ਕੀਤਾ ਹੈ।ਤੁਸੀਂ ਜਜ਼ਬਾਤੀ ਤੌਰ ਤੇ ਭਾਰਤ ਨਾਲ ਜੁੜੇ ਹੋ, ਅਕਸਰ ਆਪਣੇ- ਆਪ ਨੂੰ ਇੱਕ ਭਾਰਤੀ, ਜੋ ਪਾਕਿਸਤਾਨ ਵਿੱਚ ਪੈਦਾ ਹੋਇਆ ਆਖ ਕੇ ਪੇਸ਼ ਕਰਦੇ ਰਹੇ ਹੋ । ਤੁਹਾਡੇ ਅਤੇ ਮੇਰੇ ਲਈ ਸੱਭਿਆਚਾਰਕ ਭਾਰਤੀਅਤਾ ੧੯੪੭ ਵਿੱਚ ਬਸਤੀਵਾਦੀ ਹਾਕਮਾਂ ਅਤੇ ਬਾਅਦ ਵਿੱਚ ਬੰਗਲਾਦੇਸ਼ ਦੀ ਉੱਤਪਤੀ ਰਾਹੀਂ ਬਣਾਈਆਂ ਸਰਹੱਦਾਂ ਤੋਂ ਵੀ ਪਾਰ ਹੈ। ਇਹ ਕਿਸੇ ਵੀ ਧਰਮ, ਭਾਸ਼ਾ ਅਤੇ ਖੇਤਰ ਤੋਂ ਪਾਰ ਫੈਲੀ ਹੋਈ ਹੈ।ਆਪਾਂ ਵਿਸ਼ਾਲ ਸੱਭਿਆਚਾਰਕ ਅਤੇ ਸੱਭਿਅਕ ਭਾਰਤ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਭਾਰਤ ਅੰਦਰ ਭੌਤਿਕ ਕੌਮੀ ਸਰਹੱਦ ਤੋਂ ਵੀ ਵੱਡਾ ਹੈ।ਤਾਰਿਕ, ਭਾਰਤੀ ਮੀਡੀਆ ਵਿੱਚ ਹਾਲ ਹੀ ਦੀ ਤੁਹਾਡੀ ਚੜ੍ਹਾਈ ਜਿਸ ਵਿੱਚ `ਫਤਿਹ ਦਾ ਫਤਵਾ` ਵੀ ਸ਼ਾਮਲ ਹੈ ਕਾਰਨ ਤੁਸੀਂ ਸੱਜੇ-ਪੱਖੀ ਤਾਕਤਾਂ ਜਿਵੇਂ ਸੰਘ ਵਿੱਚ ਬੜੀ ਭੱਲ ਖੱਟੀ ਹੈ ।ਤੁਸੀਂ, ਇਤਫਾਕੀਆ ਇੱਕ ਮੁਸਲਮਾਨ ਹੋ, ਇਸ ਲਈ ਸੱਜੇ-ਪੱਖੀ ਵਿੰਗਾਂ ਦੁਆਰਾ ਤੁਹਾਨੂੰ ਹਿੰਦੂਤਵ ਦੀਆਂ ਅਕਸਰ ਗ਼ਲਤ, ਕੱਚ-ਘਰੜ ਭਾਵਨਾਵਾਂ ਅਤੇ ਭਾਰਤੀਅਤਾ ਦੇ ਬੋਧ ਜੋ ਖੁਦ ਮੁਸਲਿਮ ਹਨ; ਲਈ ਹਾਮੀ ਭਰਨ ਵਾਲੇ ਦੀ ਤਰ੍ਹਾਂ ਪ੍ਰਸਿੱਧ ਕੀਤਾ ਜਾਂਦਾ ਹੈ।ਪਰ ਸੱਜੇ-ਪੱਖੀ ਵਿੰਗ ਨੇ ਕਦੇ ਵੀ ਆਪਣੇ ਸੁਪਨਿਆਂ 'ਚ ਇੱਕ ਸੰਮਲਿਤ ਭਾਰਤ ਦੀ ਉਸਾਰੀ ਕਰਨ ਦਾ ਢੌਗ ਤੱਕ ਵੀ ਨਹੀਂ ਕੀਤਾ।ਉਹਨਾਂ ਦੇ ਏਜੰਡੇ 'ਚ ਘੱਟਗਿਣਤੀਆਂ ਸ਼ਾਮਿਲ ਹੀ ਨਹੀਂ ਹਨ, ਜਿਸ ਨਾਲ ਇੱਕ ਉਦਾਰ ਅਤੇ ਹਮਦਰਦ ਦੇਸ਼ ਬਣੇ। ਅਸੀਂ ਪ੍ਰਾਚੀਨ ਸਮੇਂ ਤੋਂ ਵਿਭਿੰਨਤਾ ਨੂੰ ਥਾਂ ਦਿੱਤੀ ਹੈ| ਬਾਕੀ ਦੇ ਸੰਸਾਰ ਵਿੱਚ ਪ੍ਰਚਾਲਨ ਬਣਨ ਤੋ ਘੱਟੋ-ਘੱਟ ਕਈ ਸਦੀਆਂ ਪਹਿਲਾਂ ; -ਉੱਥੇ ਬਹੁਗਿਣਤੀ ਵਿੱਚ ਬਰਾਬਰਤਾ ਹੈ-ਸਾਰਿਆਂ ਦੀ ਬਰਾਬਰਤਾ ਨਹੀਂ ਤਾਂ ਵਿਭਿੰਨਤਾ ਨੂੰ ਪ੍ਰਫੁੱਲਤ ਹੋਣ ਲਈ ਮਾਣ ਤੇ ਸਤਿਕਾਰ ਵਾਲਾ ਮਾਹੌਲ ਹੈ।ਉਹਨਾਂ ਦੀ ਬਰਾਬਰਤਾ ਉਹਨਾਂ ਦੇ ਅਸੂਲਾਂ 'ਤੇ ਹੈ ਨਾ ਕਿ ਸਮਾਨਤਾਵਾਦੀ ਸਿਧਾਂਤ 'ਤੇ ਹੈ। ਸੱਜੇ-ਪੱਖੀ ਹਿੰਦੂਤਵ ੀ ਸਿਰਫ਼ ਉਹਨਾਂ ਨਾਲ ਸਹਾਨੁਭੂਤੀ ਰੱਖਦੇ ਹਨ ਜੋ ਉਹਨਾਂ ਨੂੰ ਪੂਜਦੇ ਹਨ ਜਾਂ ਉਹਨਾਂ ਵਰਗਾ ਸੋਚਦੇ ਹਨ । ਇਹਨਾਂ ਦੀ ਬਰਾਬਰੀ ਦਾ ਵਿਚਾਰ ਇਹਨਾਂ ਦੀ ਆਪਣੀ ਸੱਚਾਈ ਦੀ ਪੂਰੀ ਤਰ੍ਹਾਂ ਅਧੀਨਗੀ ਕਰਨਾ ਹੈ।ਸੱਜੇ-ਪੱਖੀ ਹਿੰਦੂਤਵ `ਤੇ ਇੱਕ ਜਨੂੰਨ ਭਾਰੀ ਹੈ ਜਿਸ 'ਚ ਸਾਰੇ ਭਾਰਤੀਆਂ ਨੂੰ'ਹਿੰਦੂਤਵ ' ਦੀ ਪਰਿਭਾਸ਼ਾ 'ਚ ਲਪੇਟ ਲੈਣਾ ਹੈ | ਹਾਂ, ਇਤਿਹਾਸ ਵਿੱਚ ਕਿਸੇ ਬਿੰਦੂ 'ਤੇ ਅਸੀਂ ਸਾਰੇ ਭਾਰਤੀ ਉਪ-ਮਹਾਦੀਪ ਵਿੱਚ ਹਿੰਦੂ ਸੀ ਜਿਸ ਤੋਂ ਅੱਗੇ ਕੁਝ ਬੋਧੀ, ਮੁਸਲਮਾਨ, ਜੈਨ, ਸਿੱਖ ਅਤੇ ਇਸਾਈ ਜਾਂ ਹੋਰ ਧਰਮਾਂ ਨੂੰ ਮੰਨਣ ਵਾਲੇ ਬਣੇ। ਪਰ ਤੁਹਾਡੇ ਵਰਤਮਾਨ ਭਾਰਤੀ ਪ੍ਰਸ਼ੰਸਕਾਂ ਦੀ ਭਾਰਤੀਅਤਾ ਉਹਨਾਂ ਦੀ ਭਾਰਤੀਅਤਾ ਨੂੰ ਨਹੀਂ ਸਵੀਕਾਰਦੀ ਜੋ ਆਪਣੇ ਪਿਛਲੀ ਹਿੰਦੂਅਤਾ ਨੂੰ ਕਬੂਲ ਨਹੀਂ ਕਰਦੇ। ਉਹਨਾਂ ਦੇ ਤੋੜੇ-ਮਰੋੜੇ ਦ੍ਰਿਸ਼ਟੀਕੋਣ 'ਚ ਕਿਸੇ ਕੋਲ ਬਹੁਤ ਥੋੜਾ ਜਾਂ ਕੋਈ ਮੌਕਾ ਨਹੀਂ ਕਿ ਆਪਣੇ-ਆਪ ਨੂੰ ਮਾਣ ਨਾਲ ਭਾਰਤੀ ਕਹਿ ਸਕੇ ਜਿੰਨਾ ਚਿਰ ਉਹ ਆਪਣੀ ਪ੍ਰਾਚੀਨ ਹਿੰਦੂਅਤਾ ਨੂੰ ਜਨਤਕ ਤੌਰ ਕਬੂਲਦੇ ਹੋਏ ਸ਼ੁੱਧ ਨਹੀਂ ਹੁੰਦੇ।ਤਾਰਿਕ, ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਵਿੱਚ ਸੁੰਨੀ ਇਸਲਾਮ 'ਚ ਗੜਬੜ ਆਈ ਹੈੇ, ਅੱਜ ਦਾ ਪਾਕਿਸਤਾਨੀ ਇਸਲਾਮ ਵਿਲੱਖਣ ਭਾਰਤੀ ਇਸਲਾਮ ਤੋਂ ਵੱਖ ਹੈ ਜੋ ਪਾਕਿਸਤਾਨ ਨੂੰ ਭਾਰਤੀ ਵਿਰਾਸਤ ਦੇ ਹਿੱਸੇ ਦੇ ਤੌਰ 'ਤੇ ਵਿਰਸੇ ਵਿੱਚ ਮਿਲਿਆ ਸੀ। ਸੁੰਨੀ ਇਸਲਾਮ ਵਿੱਚ ਬੁਨਿਆਦੀ ਤਬਦੀਲੀ ਨਾਲ, ਪਾਕਿਸਤਾਨ ਤਾਲਿਬਾਨ, ਅਲ-ਕਾਇਦਾ, ਆਈ.ਐਸ.ਆਈ.ਐਸ. ਅਤੇ ਹੋਰ ਅੱਤਵਾਦੀ ਸੰਗਠਨ ਦੇ ਲਈ ਅੱਤਵਾਦੀ ਭਰਤੀ ਕਰਨ ਦੀ ਇੱਕ ਫੈਕਟਰੀ ਬਣ ਗਿਆ ਹੈ। ਦੂਜੇ ਪਾਸੇ, ਸਿਰਫ ਕੁਝ ਕੁ ਬਹੁਤ ਹੀ ਛੋਟੇ ਹਿੱਸੇ ਨੂੰ ਛੱਡ, ਭਾਰਤੀ ਮੁਸਲਮਾਨਾਂ ਨੇ ਸਦਭਾਵਨਾ ਭਰੇ ਸਮਾਜ ਲਈ ਇੱਕ ਵਿਚਕਾਰਲਾ ਸ਼ਾਤੀਪੂਰਣ ਮਾਰਗ ਦਿਖਾਇਆ ਹੈ, ਜਿਸ ਅੰਦਰ ਵਿਕਲਪ ਡੋਨਾਲਡ ਟਰੰਪ ਦੀ ਨਸਲਵਾਦੀ ਅਤੇ ਦੂਜੇ ਦੇਸ਼ਾਂ ਪ੍ਰਤੀ ਘ੍ਰਿਣਾ ਵਾਲਾ ਰਾਸ਼ਟਰਵਾਦ ਜਾਂ ਅਲ-ਕਾਇਦਾ ਦੇ, ਆਈ.ਐਸ.ਆਈ.ਐਸ., ਤਾਲਿਬਾਨ ਦੀ ਬੇਰਹਿਮੀ ਭਰੀ ਨਫ਼ਰਤ ਅਤੇ ਹਿੰਸਾ ਜਾਂ ਆਰ.ਐਸ.ਐਸ / ਭਾਜਪਾ ਦੀ ਸੌੜੀ ਧਾਰਮਿਕਤਾ ਤੋਂ ਪ੍ਰੇਰਿਤ ਰਾਸ਼ਟਰਵਾਦ ਤੱਕ ਹੀ ਸੀਮਿਤ ਨਾ ਹੋਣ। ਮੇਰੇ ਦੋਸਤ, ਅਸਲ ਵਿੱਚ ਭਾਰਤ ਵਿੱਚ ਤੁਹਾਡਾ 'ਸੈਲੀਬ੍ਰਿਟੀ ਦਾ ਰੁਤਬਾ' ਬਹੁਗਿਣਤੀ ਸੱਜੇ-ਪੱਖੀਆ ਦੇ ਮੰਦਭਾਗੇ ਪਰ ਦੁਸ਼ਟ ਘੱਟਗਿਣਤੀ ਕੰਪਲੈਕਸ ਦਾ ਹੀ ਪ੍ਰਗਟਾਵਾ ਹੈ।ਤੁਸੀਂ ਉਹ ਭਾਵਨਾਵਾਂ ਨੂੰ ਰਾਹ ਦੇ ਰਹੇ ਹੋ ਜੋ ਦਹਾਕਿਆ ਤੋਂ ਅੰਦਰ ਦੱਬੀਆਂ ਹੋਈਆਂ ਸਨ; ਤੁਸੀਂ ਉਹ ਸਭ ਬਾਹਰ ਬੋਲ ਰਹੇ ਹੋ ਜਿਸ ਬਾਰੇ ਉਹ ਲੰਬੇ ਸਮੇਂ ਤੋ ਇੱਕ ਦੂਜੇ ਨਾਲ ਘੁਸਰ-ਮੁਸਰ ਹੀ ਕਰਦੇ ਸਨ। ਉਹਨਾਂ ਲਈ ਤੁਸੀਂ ਉਹਨਾਂ ਦੇ ਦੱਬੇ ਲੰਬੇ ਸੁਪਨਿਆ ਲਈ ਇੱਕ ਰੱਬ ਦਾ ਭੇਜਿਆ ਤੋਹਫਾ ਹੋ। ਇੱਕ ਪਾਕਿਸਤਾਨੀ ਵਜੋਂ ਜਾਂ'ਇੱਕ ਭਾਰਤੀ ਜੋ ਪਾਕਿਸਤਾਨ ਵਿੱਚ ਪੈਦਾ ਹੋਇਆ' ਦੇ ਰੂਪ ਵਿੱਚ ਤੁਸੀਂ ਉਹਨਾਂ ਨੂੰ ਉਹਨਾਂ ਦੇ ਬਹੁ-ਗਿਣਤੀ ਦੀਆਂ ਸਿਕਾਇਤਾਂ ਨੂੰ ਕੁਲੀਨਤਾ ਬਖਸ਼ ਰਹੇ ਹੋ।ਤੁਹਾਡੇ ਕਰਕੇ ਉਹਨਾਂ ਨੂੰ ਨਿਸ਼ਚੇ ਨਾਲ ਦਾਅਵਾ ਕਰਨ ਦਾ ਅਨੁਭਵ ਹੁੰਦਾ ਹੈ। ਠੀਕ ਜਾਂ ਗਲਤ ਤੁਹਾਡੇ ਸ਼ਬਦਾਂ ਵਿੱਚ ਉਹਨਾਂ ਨੂੰ ਇਕਸਾਰ ਭਾਰਤੀਆਂ ਦੇ ਇਕਸਾਰ ਭਾਰਤ ਦੀ ਬਹੁਗਿਣਤੀਆਂ ਦੀ ਇੱਛਾ ਦਾ ਪ੍ਰਗਟਾਵਾ ਮਿਲਦਾ ਹੈ-ਇੱਕ ਇੱਛਾ ਅਜਿਹਾ ਭਾਰਤ ਸਿਰਜਣ ਦੀ ਜਿੱਥੇ ਹਰ ਕੋਈ ਇੱਕੋ ਜਿਹਾ ਵਿਹਾਰ ਕਰੇ , ਸੋਚੇ,ਸਮਝੇ ਅਤੇ ਅਨੁਭਵ ਕਰੇ।ਜਿਸ ਸਥਿਤੀ 'ਚ ਭਾਰਤ ਆਪਣੇ-ਆਪ ਨੂੰ ਪਾ ਰਿਹਾ ਹੈ ਉਹ ਸੰਘ ਅਤੇ ਹੋਰ ਉਸ ਵਰਗੀਆਂ ਜੁੰਡਲੀਆਂ ਅਤੇ ਸਿਆਸਤਦਾਨਾਂ ਦੇ ਕਈ ਦਹਾਕਿਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਜੋ ਭਾਰਤ ਵਿੱਚ ਬਹੁਮਤ ਧਰਮ ਦੇ ਆਧਾਰ'ਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਲਿਆਉਣਾ ਚਾਹੁੰਦੇ ਹਨ; ਵੱਖਰੇ ਸ਼ਬਦਾਂ ਵਿੱਚ ਇੱਕ ਧਰਮ-ਨਿਰਪੱਖ ਭਾਰਤ ਨੂੰ ਬਹੁਮਤ ਦੇ ਧਾਰਮਿਕ ਰਾਸ਼ਟਰਵਾਦੀ ਦੇਸ਼ ਵਿੱਚ ਬਦਲ ਦੇਣਾ ਚਾਹੁੰਦੇ ਹਨ। ਸੰਘ ਦੇ ਲਗਾਤਾਰ ਤੇ ਸਫਲ ਪੋਸ਼ਣ ਨੇ ਘੱਟਗਿਣਤੀ ਕੰਪਲੈਕਸ ਨੂੰ ਬਹੁਗਿਣਤੀ ਭਾਰਤੀਆਂ ਦੇ ਦਿਮਾਗ ਅੰਦਰ ਭਰ ਦਿੱਤਾ ਹੈ ਜੋ ਹੁਣ ਬੀ.ਜੇ.ਪੀ.ਦੇ ਆਪਣੀ ਕਿਸਮ ਦੇ ਰਾਸ਼ਟਰਵਾਦ ਨੂੰ ਹਵਾ ਦੇ ਰਿਹਾ ਹੈ ਜਿਸ ਨਾਲ ਕਿਸੇ ਵੀ ਆਦਮੀ ਜਾਂ ਔਰਤ ਤੇ ਮਾਰਕਾ ਲਾਇਆ ਜਾਂਦਾ ਹੈ ਜੋ ਉਹਨਾਂ ਨਾਲ ਮੱਤਭੇਦ ਰੱਖਦਾ ਹੈ।ਵਿਵਾਦਪੂਰਨ ਯੋਗੀ ਆਦਿੱਤਿਆਨਾਥ ਦੀ ਜੁਗਤਪੂਰਨ ਚੜ੍ਹਾਈਭਾਜਪਾ/ ਸੰਘ ਦੇ ਖਤਰਨਾਕ ਕਿਸਮ ਦੇ ਰਾਸ਼ਟਰਵਾਦ ਦਾ ਨਵਾ ਸਫਲ ਹਮਲਾ ਹੈ, ਜੋ ਕਿ ਹੁਣ ਭਾਰਤ ਦੀ ਸਿਆਸਤ 'ਤੇ ਹਾਵੀ ਹੋ ਰਿਹਾ ਹੈ।ਮੇਰੇ ਦੋਸਤ, ਮੇਰੀ ਮਾਤਭੂਮੀ ਤੇ ਖੁਸ਼ ਰਹੋ। ਤੁਹਾਡੇ ਫਤਵੇਂ ਭਾਰਤੀ ਉਪਮਹਾਂਦੀਪ ਵਿੱਚ ਅਮਨ, ਜਮਹੂਰੀਅਤ ਅਤੇ ਖੁਸ਼ਹਾਲੀ ਵਧਾਉਣ ਵਿੱਚ ਮੱਦਦ ਕਰਨ! ਤੁਹਾਡਾ ਦੋਸਤ
ਉੱਜਲ ਦੁਸਾਂਝ