Wed, 30 October 2024
Your Visitor Number :-   7238304
SuhisaverSuhisaver Suhisaver

ਕੌਣ ਜਿੱਤਿਆ, ਕੌਣ ਹਾਰਿਆ : ਭਾਰਤ ਜਾਂ ਪਾਕਿਸਤਾਨ ? - ਸੰਦੀਪ ਕੌਰ ਸੰਧੂ

Posted on:- 06-10-2016

suhisaver

ਭਾਰਤ ਅੱਜ ਤਕਰੀਬਨ ਜੰਗ ਦੀ ਹਾਲਤ ਵਿੱਚ ਹੈ, ਇੱਥੇ ਤਕਰੀਬਨ ਸ਼ਬਦ ਇਸ ਕਰਕੇ ਵਰਤਿਆ ਗਿਆ ਹੈ ਕਿਉਂਕਿ ਜੰਗ ਦਾ ਐਲਾਨ ਰਾਸ਼ਟਰਪਤੀ ਦੁਆਰਾ ਨਹੀਂ ਕੀਤਾ ਕੀਤਾ ਗਿਆ, ਜੋ ਕਿ ਮੰਤਰੀ ਮੰਡਲ , ਜਿਸਦਾ ਲੀਡਰ ਪ੍ਰਧਾਨਮੰਤਰੀ ਹੁੰਦਾ ਹੈ, ਦੀ ਸਲਾਹ ਨਾਲ ਕੀਤਾ ਜਾਂਦਾ ਹੈ। ਸਾਡੇ ਸੰਵਿਧਾਨ ਵਿੱਚ ਵਿਸ਼ਾ 15,  ਜੋ ਕਿ ਕੇਂਦਰੀ ਸੂਚੀ ਵਿਚ ਹੈ,ਜੰਗ ਅਤੇ ਸ਼ਾਂਤੀ ਨਾਲ ਸੰਬਧਿਤ ਹੈ, ਜਿਸ ਤੋ ਆਪਣੇ ਦਿਮਾਗ ਵਿਚ ਤਾਂ ਇਹੀ ਆਵੇਗਾ ਕਿ ਭਾਰਤ ਕਦੋ ਜੰਗ ਦਾ ਐਲਾਨ ਕਰ ਸਕਦਾ ਹੈ ਤੇ ਕਦੋ ਸ਼ਾਂਤੀ ਬਣਾਈ ਰਖਣ ਲਈ।ਪਰ ਭਾਰਤ ਦੇ ਲੋਕਾਂ ਨੂੰ,ਖਾਸ ਕਰਕੇ ਪੰਜਾਬ ਦੇ ਲੋਕਾਂ, ਤਾਂ  ਜੰਗ ਦਾ ਸੰਤਾਪ ਭੋਗਣਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੂੰ ਤਾਂ ਸਰਕਾਰ ਦੇ ਕਹਿਣ ਤੇ ਆਪਣਾ ਘਰ ਬਾਰ ਛੱਡਣਾ ਪੈ ਰਿਹਾ ਹੈ।  ਉਹ ਵੀ ਉਸ  ਸਮੇਂ ਜਦੋਂ ਉਹਨਾਂ ਦੀ ਫ਼ਸਲ ਤਿਆਰ ਖੜੀ ਹੈ। ਪੂਰੇ ਦੇਸ਼ ਵਿਚ ਇਕ ਸਹਿਮ ਫੈਲਿਆ ਹੋਇਆ ਹੈ ਕਿ ਪਤਾ ਨਹੀਂ ਕਿ ਹੋਵੇਗਾ?ਭਾਰਤ ਪੰਜ ਵਾਰ ਜੰਗ ਦਾ ਸਾਮਣਾ ਕਰ ਚੁੱਕਾ ਹੈ ਤੇ ਉਹਨਾਂ ਵਿੱਚੋਂ ਚਾਰ ਜੰਗਾਂ ਉਹ ਵੀ  ਇਕੋ ਹੀ ਦੇਸ਼ ਪਾਕਿਸਤਾਨ ਨਾਲ, ਜੋ ਕਿ ਭਾਰਤ ਦਾ ਹੀ ਅੰਗ ਰਹਿ ਚੁਕਿਆ ਹੈ। ਪਿਛਲੇ ਹਫਤੇ ਹੀ ਕੁਝ ਵਿਦਿਆਰਥੀ ਲਾਹੌਰ ਤੋ ਚੰਡੀਗੜ੍ਹ ਆਏ  ਸੀ ਇਕ ਪ੍ਰੋਗ੍ਰਾਮ ਤੇ। ਉਹਨਾਂ ਨਾਲ ਜਦੋਂ ਗੱਲ ਬਾਤ ਕੀਤੀ ਗਈ ਹੈ ਤਾਂ  ਉਹਨਾਂ ਦਾ ਕਹਿਣਾ ਸੀ ਭਾਰਤ ਤੇ ਪਾਕਿਸਤਾਨ ਐਵੇਂ ਨੇ ਜਿਵੇਂ ਦੋ ਭਰਾ ਹੋਣ ਅਤੇ ਲੜਾਈ ਤੋਂ ਬਾਅਦ ਇਕ ਦੂਜੇ ਨਾਲ ਗੁਸੇ ਹੋਣੇ ਤੇ ਵਿੱਚ ਕੰਧ ਕੱਢ ਲਈ ਹੋਵੇ ।

ਇਹ ਤਾਂ ਲੋਕਾਂ ਦੀ ਜੁਬਾਨੀ ਹੈ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਅਤੇ ਪਾਕਿਸਤਾਨ ਵਿਚ ਚਾਰ ਵਾਰ ਜੰਗ ਹੋ ਚੁੱਕੀ ਹੈ। ਇਹਨਾਂ ਸਾਰੀਆਂ ਲੜਾਈਆਂ ਤੋ ਬਾਅਦ  ਸਵਾਲ ਇਹ ਸਾਹਮਣੇ ਆਉਂਦਾ  ਹੈ ਕਿ  ਜਿੱਤਿਆ ਕੌਣ , ਤੇ ਹਾਰਿਆ ਕੌਣ ।

ਪਹਿਲਾਂ  ਭਾਰਤ ਅਤੇ ਪਾਕਿਸਤਾਨ ਦੀ ਜੰਗ 1947-48 ਵਿਚ ਹੋਈ, ਇਸ  ਯੁੱਧ  ਦਾ ਰਸਮੀ  ਰੂਪ ਵਿੱਚ ਐਲਾਨ ਨਹੀਂ ਕੀਤਾ, ਨਾ ਕੀਤਾ ਜਾ ਸਕਦਾ ਸੀ। ਦੂਜਾ ਭਾਰਤ-ਪਾਕਿਸਤਾਨ ਜੰਗ ਵੀ ਇੱਕ ਰਸਮੀ ਐਲਾਨ ਤੋਂ ਬਿਨਾਂ 5 ਅਗਸਤ, 1965 ਨੂੰ  ਸ਼ੁਰੂ ਹੋਇਆ। ਤੀਜੀ ਜੰਗ ਜੋ ਕਿ ਜੋ ਰਸਮੀ ਰੂਪ ਵਿਚ  ਦਸੰਬਰ ਦੇ ਮਹੀਨੇ ਵਿਚ ਸ਼ੁਰੂ ਹੋਇਆ ਜਦੋਂ  3  ਦਸੰਬਰ ਨੂੰ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਕੱਲਕਤੇ ਵਿਚ ਇਕ ਜਨਸਭਾ ਨੂੰ ਸੰਬੋਧਿਤ ਕਰ ਰਹੀ ਸੀ ਅਤੇ ਉਸੇ ਸਮੇਂ ਪਾਕਿਸਤਾਨ ਦੇ ਸੈਬਰ ਜੇਟਸ ਅਤੇ ਸਟਾਰ ਲੜਾਕੂ ਜਹਾਜ਼ ਨੇ ਭਾਰਤ ਦੇ ਹਵਾ ਸੀਮਾ ਪਰ ਕਰਕੇ ਪਠਾਨਕੋਟ ਸ਼੍ਰੀਨਗਰ, ਅਮ੍ਰਿਤਸਰ, ਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। 1999 ਵਿਚ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਜੰਗ ਰਸਤੇ ਤੇ ਆਏ ਜਦੋਂ ਪਾਕਿਸਤਾਨੀ ਸੇਨਾ ਨੇ ਟਰਾਂਸ ਕਾਰਗਿਲ ਪਹਾੜੀਆਂ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਸਵਾਲ ਇਥੇ ਇਹ ਪੈਦਾ ਹੁੰਦਾ ਹੈ ਕ ਅਸੀਂ ਇਹਨਾਂ ਸਭ ਜੰਗਾਂ ਤੋ ਕਿ ਪ੍ਰਾਪਤ ਕੀਤਾ ?

 ਪਹਿਲੀ ਭਾਰਤ –ਪਾਕਿਸਤਾਨ ਦੀ ਜੰਗ ਹੋਈ ਸੀ  ਉਸਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ  ਉਸ ਵਿਚ  ਭਾਰਤ ਦੇ 1500 ਜਵਾਨਾਂ ਦੀਆਂ ਜਾਨਾਂ ਗਈਆਂ ਅਤੇ 3500ਜਵਾਨ ਜਖਮੀ ਹੋਏ ਅਤੇ ਪਾਕਿਸਤਾਨਨੂੰ 6000 ਜਾਨਾਂ ਦਾ ਨੁਕਸਾਨ ਹੋਇਆ ਅਤੇ 14000 ਜਖਮੀ ਹੋਏ। ਭਾਰਤੀ ਆਰਮੀ ਨੇ ਪਾਕਿਸਤਾਨ ਨੂੰ ਚੰਗਾ ਸਬਕ ਸਿਖਾਇਆ ਪਰ ਇੰਟਰਨੈਸ਼ਨਲ ਦਬਾ ਕਾਰਨ ਨਹਿਰੂ ਜੀ ਨੂੰ ਜੰਗਬੰਦੀ ਲਈ ਰਾਜ਼ੀ ਹੋਣਾ ਪਿਆ । ਜੰਗਬੰਦੀ  ਤੋਂ 1 ਜਨਵਰੀ  1949  ਨੂੰ  ਭਾਰਤ ਅਤੇ ਪਾਕਿਸਤਾਨ  ਵਿਚ ਕਸ਼ਮੀਰ ਨੂੰ ਰਸਮੀ ਰੂਪ ਵਿਚ ਵੰਡ ਦਿੱਤਾ ਜਿਸਦਾ ਇਕ ਤਿਹਾਈ ਹਿੱਸਾ ਪਾਕਿਸਤਾਨ ਨੂੰ  ਮਿਲਿਆ ਜੋ ਕਿ  ਪਾਕਿਸਤਾਨ ਨੂੰ ਇਕ ਨਵਾਂ ਰਾਜ ਬਣਨ ਤੇ  ਲਾਭ ਹੋਇਆ ਅਤੇ ਭਾਰਤ ਦੇ ਹਿਸੇ ਵਿਚ ਲਦਾਖ ਅਤੇ ਜੰਮੂ ਆਏ। ਸੋਚੋ, ਇਸ ਵਿਚ ਕੌਣ ਜਿੱਤਿਆ , ਕੌਣ ਹਾਰਿਆ?  ਜਾਨਾਂ ਦੋਵੇਂ ਪਾਸੇ ਗਈਆਂ।
1965ਲੜਾਈ ਵਿਚ ਭਾਰਤ ਦੇ 3000 ਜਵਾਨਾਂ ਦੀਆਂ ਜਾਨਾਂ ਗਈਆਂ ਤੇ ਪਾਕਿਸਤਾਨ ਦੀਆਂ 3800 ਜਵਾਨ ਸ਼ਹੀਦ ਹੋਏ। ਭਾਰਤੀ ਸੈਨਾਵਾਂ ਨੇ 19202 ਕਿਲੋਮੀਟਰ ਪਾਕਿਸਤਾਨੀ ਭੂਮੀ ਨੂੰ ਕਬਜ਼ਾ ਕਰ ਲਿਆ ਜਦ ਕਿ ਪਾਕਿਸਤਾਨ ਆਰਮੀ5502 ਕਿਲੋਮੀਟਰ ਹੀ ਕਬਜਾ ਕਰ ਪਾਈ ਸੀ ਭਾਰਤੀ ਖੇਤਰ ਨੂੰ।ਹਾਜੀ ਪੀਰ ਪਾਸ ਵੀ ਭਾਰਤੀ ਸੈਨਾ ਨੇ ਆਪਣੀਪਕੜ ਵਿਚ ਕਰ ਲਿਆ ਸੀ। ਪਰ ਤਾਸ੍ਕੰਦ ਸਮਝੋਤੇ ਵਿਚ ਦੋਹਾਂ ਦੇਸ਼ਾਂ ਨੂੰ ਸਭ ਕੁਝ ਵਾਪਿਸ ਕਰਨਾ ਪਿਆ। ਕੌਣ ਜਿਤਿਆ, ਕੌਣ ਹਾਰਿਆ?
ਤੀਜੀ ਲੜਾਈ  1971 ਜਿਹੜੀ ਭਾਰਤ ਪਾਕਿਸਤਾਨ ਦੀ  ਵਿਚ ਹੋਈ , ਉਸ ਵਿਚ ਭਾਰਤ ਨੇ ਕਿ ਜਿਤਿਆ, ਤੇ ਪਾਕਿਸਤਾਨ ਨੇ ਕਿ ਹਾਰਿਆ ? ਭਾਰਤ ਨੇ ਆਤਮ ਵਿਸ੍ਵਾਸ ਜਿਤਿਆ ਤੇ ਪਾਕਿਸਤਾਨ ਨੇ ਪੂਰਬੀ ਪਾਕਿਸਤਾਨ ਹਾਰਿਆ। ਭਾਰਤ ਨੇ ਬੰਗਲਾਦੇਸ਼ ਦੀ ਵਾਹ- ਵਾਹ ਲੁੱਟੀ ਤੇ ਪਾਕਿਸਤਾਨ ਨੇ ਆਪਣਾ ਅਧਿਕਾਰ ਖੋਇਆ ਬੰਗਲਾਦੇਸ਼ ਤੋ। ਪਰ ਇਸ ਪ੍ਰਕਿਰਿਆ ਦੌਰਾਨ ਪਾਕਿਸਤਾਨ ਦੇ 8000 ਜਵਾਨ ਮਾਰੇ ਗਏ ਤੇ 25000 ਜਖਮੀ ਹੋ ਗਏ।ਉਥੇ ਹੀ  ਜਿਤੇ ਹੋਏ  ਇੰਡੀਆਂ  ਦੇ ਵੀ 3000 ਜਵਾਨ ਸ਼ਹੀਦ ਹੋਏ ਅਤੇ 12000 ਜ਼ਖਮੀ ਹੋਏ । ਉਸਤੋਂ ਬਾਅਦ ਕਿ ਹੋਇਆ ? ਸ਼ਿਮਲਾ ਸਮਝੋਤੇ ਵਿਚ ਭੁੱਟੋ ਨੇ ਬੰਗਲਾਦੇਸ਼ ਨੂ ਇਕ ਸੁਤੰਤਰ ਰਾਜ ਦੀ ਮਾਨਤਾ  ਦੇ ਦਿੱਤੀ ਅਤੇ ਭਾਰਤ ਨੇ ਵੀ ਇਸ 13 ਦੀ ਲੜਾਈ ਵਿਚ ਜੋ 90,000 ਲੋਕਾਂ ਨੂ ਬੰਦੀ ਬਣਾਇਆ ਸੀ ਉਹਨਾਂ ਨੂੰ ਰਹਾ ਕਰ ਦਿੱਤਾ।ਅੱਜ ਬੰਗਲਾਦੇਸ਼ ਦੇ  ਭਾਰਤ ਨਾਲ ਮਿੱਤਰਤਾਪੂਰਨ ਸੰਬੰਧ ਹਨ। ਪਰ ਇਸਦਾ ਮਤਲਬ ਇਹ ਨਹੀਂ ਹੈ, ਇਸ ਨਾਲ  ਉਹ ਹਮੇਸ਼ਾ ਪਾਕਿਸਤਾਨ ਵਿਰੋਧੀ ਹੋ ਜਾਵੇਗਾ। ਕੌਣ ਜਿੱਤਿਆ ਤੇ ਕੌਣ ਹਾਰਿਆ ?

1999 ਕਾਰਗਿਲ ਜੰਗ ਵਿਚ ਪਾਕਿਸਤਾਨ ਨੇ ਆਪਣੇ 1000 ਜਵਾਨਾਂ ਦੀਆਂ ਜਾਨਾਂ ਗੁਆਈਆਂਪਰ ਨਾਲ ਹੀ ਭਾਰਤ ਦੇ  ਵੀ 550 ਜਵਾਨਾਂ ਸ਼ਹੀਦ ਹੋਏ। ਪਰ ਇਸਤੋਂ ਬਾਅਦ ਪਾਕਿਸਤਾਨ ਨੂੰ ਇਹ ਪਤਾ ਚਲ ਗਿਆ ਕਿ ਲਾਇਨ  ਆਫ਼ ਕੰਟਰੋਲ ਨੂੰ ਪਾਰ ਕਰਨਾ ਕਰਨਾ ਉਹਨਾਂ ਦੇ ਹਿਤ ਵਿੱਚ ਨਾ ਅੱਜ ਹੈ ਨਾ ਹੀ ਕਦੇ ਹੋਵੇਗਾ। ਇਸ ਨਾਲ ਹੀ ਪਾਕਿਸਤਾਨ ਨੇ  ਭਾਰਤ ਦੀ ਗ੍ਰਹਿਣ ਕੀਤੀ ਭੂਮੀ ਨੂੰ ਛੱਡ ਦਿਤਾ। ਪਰ ਇਹਨਾਂ ਚਾਰ ਜੰਗਾਂ ਦੇ ਕੁਝ ਸਾਕਾਰਾਤਮਕ ਨਤੀਜੇ ਵੀ ਨਿਕਲੇ ਜਿਵੇ ਕਿ ਦੋ ਰਾਸ਼ਟਰੀ ਸਿਧਾਂਤ ਨੂੰ ਦੱਖਣੀ ਏਸ਼ੀਆ ਵਿਚ ਸਥਾਈ ਤੋੜ ਜਵਾਬ ਦਿੱਤਾ ਜਾ ਸਕਿਆ  ਜਿਸਦੀ ਉਦਾਹਰਣ ਬੰਗਲਾਦੇਸ਼ ਹੈ। ਇਹ ਸਿਰਫ ਭਾਰਤ ਦੀ ਚੇਤਨਾ ਦੇ ਨਾਲ ਹੀ ਸਭਵ ਹੋ ਸਕਿਆ। ਉਸਤੋਂ ਬਾਅਦ ਜੋ ਤਾਸ੍ਕੰਦ ਸਮਝੋਤਾ 1966 ਅਤੇ ਸ਼ਿਮਲਾ ਸਮਝੋਤਾ 1972 ਹੋਇਆ ਉਸ ਵਿਚ ਦੋਨਾਂ ਦੇਸ਼ਾਂ ਨੂੰ ਸਾਫ਼ ਹੋ ਗਿਆ ਕਿ ਜੰਗ ਕਿਸੇ ਵੀਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੰਗ ਖ਼ੁਦ ਹੀ ਇਕ ਮਸਲਾ ਹੈ ਅਤੇ ਉਹ ਦੋਵਾਂ ਦੇਸ਼ਾਂ ਵਿਚਲੇ ਮੱਸਲਿਆ ਨੂ ਹੱਲ ਨਹੀਂ ਕਰ ਸਕਦੀ।

10  ਜਨਵਰੀ 1966 ਤਾਸ੍ਕੰਦ  ਸਮਝੋਤੇ ਉਪਰ ਦੋਨਾਂ ਦੇਸ਼ਾਂ ਦੇ ਲੀਡਰਾਂ ਨੇ ਹਸਤਾਖਰ ਕੀਤੇ ਸਨ ਜਿਸ ਵਿਚ ਲਿਖਿਆ ਸੀ ਕਿ “  ਭਾਰਤ ਦੇ ਪ੍ਰਧਾਨਮੰਤਰੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਇਹ ਗੱਲ ਤ ਸਹਿਮਤੀ ਪ੍ਰਗਟ ਕਰਦੇ ਹਨ  ਸਾਯੁਕਤ ਰਾਸ਼ਟਰ ਦੇ ਚਾਰਟਰ ਦੇ ਅਨੁਸਾਰ ਦੋਵਾਂ ਦੇਸ਼ਾਂ ਵਿਚ ਚੰਗੇ ਸੰਬੰਧ ਬਨਾਉਣ ਦੀ ਕੋਸ਼ਿਸ਼ ਕਰਨਗੇ। ਅਗਰ ਫਿਰ ਵੀ ਦੋਵਾਂ ਦੇਸ਼ਾਂ ਵਿਚ ਤਕਰਾਰ ਹੁੰਦੀ ਹੈ ਤਾਂ ਉਹਨਾਂ ਨੂ ਸਾਂਤਮਈ ਸਾਧਨਾਂ ਨਾਲ ਨਿਪਟਨਗੇ”। ਪਰ ਅਗਰ ਮੌਜੂਦਾ ਹਾਲਾਤ ਦੀ ਗੱਲ ਕਰੀਏ  ਜਿਸ ਸਥਿਤੀ ਵਿਚ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਚੱਲ ਰਹੇ ਨੇਇਸਤੋਂ ਤਾਂ ਇਹ ਪ੍ਰਤੀਤ ਹੁੰਦਾ ਹੈ ਕਿ ਦੋਵੇਂ ਦੇਸ਼ ਹੀ ਤਾਸ਼ਕੰਦ ਸਮਝੋਤੇ ਨੂੰ ਭੁੱਲ ਬੈਠੇ ਨੇ । ਤਾਂਹੀ ਤਾਂ ਅੱਜ ਦੋਵੇਂ ਦੇਸ਼ ਹਮਲਾਵਰ ਦੀ ਸਥਿਤੀ ਵਿਚ ਨਜ਼ਰ ਆ ਰਹੇ ਨੇ। ਪਰ ਦੋਨਾਂ ਨੂੰ ਇਕ ਗਲ ਜ਼ਰੂਰ ਦਿਮਾਗ ਵਿਚ ਰੱਖਣੀ ਚਾਹੀਦੀ ਹੈ, ਜੋ ਹੱਲ ਗੱਲਬਾਤ ਰਹੀ ਨਿਕਲ ਸਕਦਾ ਹੈ ਉਹ ਲੜਾਈ ਰਹੀ ਨਹੀਂ ਨਿਕਲਣਾ।

1971 ਦੀ ਲੜਾਈ ਤੋਂ ਬਾਅਦ ਜੋ 2 ਜੁਲਾਈ 1972 ਵਿਚ ਸ਼ਿਮਲਾ ਸਮਝੌਤਾ ਹੋਇਆ ਉਸ ਵਿਚ ਵੀ ਇਵੇਂ ਹੀ ਲਿਖਿਆ ਹੋਇਆ ਸੀ “ ਭਾਰਤ ਦੀ ਸਰਕਾਰ ਅਤੇ ਪਾਕਿਸਤਾਨ ਦੇ ਸਰਕਾਰ  ਨੇ ਜੋ ਉਹਨਾਂ ਵਿਚ ਹਨ ਤਕ ਤਨਾਵ ਅਤੇ ਟਕਰਾਵ ਦੀ ਸਥਿਤੀ ਕਾਰਨ  ਰਿਸ਼ਤੇ ਵਿਗੜੇ ਸੀ ਉਹਨਾਂ ਨੂੰ  ਸੁਲਝਾ ਲਿਆ ਹੈ ਅਤੇ  ਦੋਵਾਂ ਦੇਸ਼ਾਂ ਵਿਚ ਚੰਗੇ ਸੰਬੰਧ ਸਥਾਪਿਤ ਕਾਰਨ ਲਈ ਕੰਮ ਕਰ ਰਹੀ ਹੈ ਅਤੇ ਦੋਵੇਂ ਦੇਸ਼ ਇਕ ਦੂਜੇ ਪ੍ਰਭੁਸਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨਗੇ ਅਤੇ ਇਕ ਦੂਜੇ ਦੇ ਘੇਰਲੂ ਮਾਮਲਿਆ ਵਿਚ ਦਖ਼ਲਅੰਦਾਜ਼ੀ ਨਹੀਂ ਕਰਨਗੇ । ਪ੍ਰਧਾਨਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਤਾਸ਼ਕੰਦ ਅਤੇ ਸ਼ਿਮਲਾ ਸਮਝੌਤੇ ਨੂੰ ਮੱਦੇਨਜ਼ਰ ਰੱਖਦੇ ਹੋਏ 2003 ਵਿਚ ਜੰਗਬੰਦੀ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ ਸੀ। ਇਹ ਪਹਿਲੀ ਵਾਰ ਹੋਇਆ ਸੀ  ਕਿ ਭਾਰਤ ਅਤੇ ਪਾਕਿਸਤਾਨ ਨੇ ਜੰਗਬੰਦੀ ਵਿਚ  ਇੰਟਰਨੇਸ਼ਨਲ ਸੀਮਾ , ਸੀਮਾ ਰੇਖਾ, ਅਤੇ ਜੰਮੂ ਕਸ਼ਮੀਰ ਵਿਚਲੇ ਸਿਆਚਨ ਗਲੇਸ਼ੀਅਰ ਨੂੰ ਸ਼ਾਮਿਲ ਕੀਤਾ ਸੀ । ਇਹ ਭਾਰਤ ਅਤੇ ਪਾਕਿਸਤਾਨ ਵਿਚ ਰਿਸ਼ਤੇ ਨੂੰ ਚੰਗਾ ਬਨਾਉਣ ਦੀ ਕੋਸ਼ਿਸ਼ ਸੀ।

ਪਰ ਇਹਨਾਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਹਮਲਾਵਰ ਦੀ ਸਥਿਤੀ ਵਿਚ ਇਕ ਦੂਜੇ ਦੇ ਵਿਰੁੱਧ ਨਜ਼ਰ ਆ ਰਹੇ ਨੇ। ਆਤੰਕ ਉਸ ਸਮੇਂ ਵੀ ਸੀ ਅਤੇ ਅੱਜ ਦੇ ਸਮੇਂ ਵਿਚ ਤਾਂ ਹੋਰ ਭਿਆਨਕ ਰੂਪ ਵਿਚ ਹੈ ਆਤੰਕ ।ਇਸ ਨੂੰ ਖ਼ਤਮ ਕਰਨ ਦੇ ਲਈ ਦੋਵਾਂ ਦੇਸ਼ਾ ਨੂੰ ਇਕਜੁੱਟ ਹੋਣਾ ਚਾਹੀਦਾ ਹੈ,ਆਪਸ ਵਿਚ ਲੜਨ ਨਾਲ ਕੋਈ ਹੱਲ ਨਹੀਂ ਨਿਕਲਣਾ । ਇਕ ਗੱਲ ਸਾਰੇ ਚੰਗੀ ਤਰਹ ਜਾਣਦੇ ਹਨ, ਜਿਵੇਂ ਕਿ ਪਾਕਿਸਤਾਨ ਕਹਿ ਰਿਹਾ ਕਿ ਅਗਰ ਇੰਡੀਆਂ ਹਮਲਾ ਕਰੇਗਾ ਤਾਂ ਉਹ ਨਿਊਕਲੀਅਰ ਹਥਿਆਰਾਂ ਦਾ ਪ੍ਰਯੋਗ ਕਰੇਗਾ, ਇਸਦਾ ਨਤੀਜਾ ਬਹੁਤ ਬੁਰਾ ਨਿਕਲੇਗਾ  ਕਿਉਂਕਿ ਦੋਨਾਂ ਦੇਸ਼ਾਂ ਕੋਲ ਹੀ ਨਿਊਕਲੀਅਰ ਹਥਿਆਰ ਹਨ। ਲੜਾਈ ਵਿਚ ਤਬਾਹੀ ਤੋਂ ਬਿਨਾਂ ਕੁਝ ਵੀ ਨਹੀਂ  ਮਿਲਣਾ ਹੈ । ਕਿਉਂਕਿ ਇਸ ਵਿਚ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕੌਣ ਜਿੱਤਿਆ , ਤੇ ਕੌਣ ਹਾਰਿਆ ?

ਸੰਪਰਕ:  +91 99142 21815

Comments

Mandeep Gill

Bilkul sach....

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ