Thu, 21 November 2024
Your Visitor Number :-   7252439
SuhisaverSuhisaver Suhisaver

ਕਸ਼ਮੀਰ ਦਾ ਰਿਸਦਾ ਹੋਇਆ ਫੱਟ ਅਤੇ ਦੱਖਣੀ ਏਸ਼ੀਆ 'ਚ ਇਨਕਲਾਬ -ਰਾਜੇਸ਼ ਤਿਆਗੀ

Posted on:- 24-07-2016

suhisaver

ਅਨੁਵਾਦ- ਰਜਿੰਦਰ

ਦੱਖਣੀ ਏਸ਼ੀਆ ‘ਚ ਕਸ਼ਮੀਰ ਅਜੇ ਵੀ ਰਿਸਦਾ ਹੋਇਆ ਫੱਟ ਬਣਿਆ ਹੋਇਆ ਹੈ। ਤਾਜ਼ਾ ਅਤੀਤ ‘ਚ ਇਹ ਸਵਾਲ ਹੋਰ ਅਤੇ ਹੋਰ ਮੂਹਰੇ ਆਇਆ ਹੈ, ਖਾਸ ਕਰਕੇ ਜੇਐਨਯੂ ਦੇ ਤਾਜ਼ਾ ਘਟਨਾਕ੍ਰਮ ਵਿੱਚ ਜਿੱਥੇ ਅਜ਼ਾਦ ਕਸ਼ਮੀਰ ਦੀ ਹਮਾਇਤ ‘ਚ ਨਾਅਰੇ ਲਗਾਏ ਗਏ ਸਨ।

ਕਸ਼ਮੀਰ ਮਸਲਾ, ਭਾਰਤ ਅਤੇ ਪਾਕਿਸਤਾਨ ਦੁਸ਼ਮਣ ਰਾਜਾਂ ਦਰਮਿਆਨ ਫਸਾਦ ਦੀ ਜੜ, 1947 ਵਿੱਚ ਹੋਈ ਭਾਰਤੀ ਉਪ-ਮਹਾਦੀਪ ਦੀ ਪਿਛਾਖੜੀ ਫਿਰਕੂ ਵੰਡ, ਬ੍ਰਿਟਿਸ਼ ਬਸਤੀਵਾਦੀਆਂ ਦੁਆਰਾ ਨਿਰਦੇਸ਼ਿਤ ਅਤੇ ਕਾਂਗਰਸ, ਮੁਸਲਿਮ ਲੀਗ, ਆਰ.ਐਸ.ਐਸ ਦੀ ਅਗਵਾਈ 'ਚ ਬੁਰਜੁਆਜੀ ਦੇ ਵੱਖ-ਵੱਖ ਹਿਸਿਆਂ ਦੇ ਸਹਿਯੋਗ ਅਤੇ ਹਿਮਾਇਤ ਨਾਲ਼ ਅਤੇ ਸਤਾਲਿਨਵਾਦੀ ਸੀਪੀਆਈ ਦੀ ਬੋਗਸ ਸਿਆਸਤ ਦੇ ਚਲਦੇ, ਇਕ ਤਬਾਹੀ ਜੋ ਉਲਟ-ਇਨਕਲਾਬ ਦੇ ਸ਼ਿਖਰ ਦੇ ਰੂਪ 'ਚ ਮੂਹਰੇ ਆਈ ਸੀ, ਦਾ ਸਿੱਧੇ ਤੌਰ 'ਤੇ ਨਤੀਜਾ ਹੈ। ਬਸਤੀਵਾਦ-ਵਿਰੋਧੀ ਅੰਦੋਲਨ 'ਤੇ ਬੇਰਹਿਮ ਜ਼ਬਰ ਅਤੇ ਫਿਰਕੂ ਦੰਗਿਆ ਨੂੰ ਹਵਾ ਦੇ ਕੇ, ਵਿਦੇਸ਼ੀ ਅਤੇ ਸਥਾਨਿਕ ਬੁਰਜੁਆਜੀ ਮਜ਼ਦੂਰ ਜਮਾਤ ਨੂੰ ਸੱਤਾ 'ਚ ਆਉਣ ਤੋਂ ਰੋਕਣ 'ਚ ਕਾਮਯਾਬ ਹੋਈ। ਦੋਨਾਂ ਵਿੱਚਲੀ ਪਿਛਾਖੜੀ ਜੁਗਲਬੰਦੀ ਨੇ ਬਸਤੀਵਾਦ-ਵਿਰੋਧੀ ਅੰਦੋਲਨ ਦੀ ਭਰੂਣ-ਹੱਤਿਆ ਕਰ ਦਿੱਤੀ, ਸਾਮਰਾਜਵਾਦ ਦੇ ਦੋ ਗ੍ਰਾਹਕ ਰਾਜ, ਭਾਰਤ ਅਤੇ ਪਾਕਿਸਤਾਨ, ਸਥਾਪਿਤ ਕਰਨ ਲਈ ਭਾਰਤੀ ਉਪ-ਮਹਾਦੀਪ ਨੂੰ ਵਿਚਾਲਿਉ ਪਾੜ ਦਿੱਤਾ, ਅਤੇ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿੱਚ ਅਭੂਤਪੂਰਵ ਫਿਰਕੂ ਦੰਗਿਆਂ ਦੀ ਦਹਿਸ਼ਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਸਮੂਹਿਕ ਲੁੱਟ, ਆਗਜਨੀ ਅਤੇ ਬਲਾਤਕਾਰਾਂ ਤੋਂ ਇਲਾਵਾ 20 ਲਖ ਲੋਕ ਮਾਰੇ ਗਏ ਸਨ।

ਕਸ਼ਮੀਰ, ਦੁਸ਼ਮਣ ਰਾਜਾਂ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਕੁਸ਼ਤੀ ਦਾ ਦੰਗਲ ਹੋਣ ਕਰਕੇ 1947 ਤੋਂ ਚਲਦੀ ਆ ਰਹੀ ਇਸ ਦੁਸ਼ਮਣੀ ਤੋਂ ਸਭ ਤੋਂ ਵੱਧ ਪੀੜੀਤ ਹੈ। ਦੋਨਾਂ ਮੁਲਕਾਂ ਦੀਆਂ ਸਰਮਾਏਦਾਰ ਜਮਾਤਾਂ, ਜੋ ਕਸ਼ਮੀਰ ਦੇ ਇਲਾਕੇ 'ਤੇ ਆਪਣਾ ਹੱਕ ਜਤਾਉਂਦੀਆਂ ਹਨ, ਪਰੋਖ ਜੰਗ ਬਹਾਨੇ ਇੱਕ-ਦੂਜੇ ਦੇ ਮੁਲਕਾਂ 'ਤੇ ਅਸ਼ਾਂਤੀ ਲੱਦਣ ਲਈ ਘਾਟੀ ਦੇ ਇਸ ਇਲਾਕੇ ਦੀ ਵਰਤੋਂ ਕਰਦੀਆਂ ਆਈਆਂ ਹਨ, ਜਦੋਂ ਕਿ ਇਸ ਇਲਾਕੇ 'ਚ ਇਸ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਫੌਜ ਤੈਨਾਤ ਕਰਦੀਆਂ ਹਨ।  

ਭਾਰਤ ਅਤੇ ਪਾਕਿਸਤਾਨ ਕਸ਼ਮੀਰ 'ਤੇ ਖੇਤਰੀ ਹੱਕ ਜਤਾਉਣ ਦੇ ਨਾਲ਼ ਹੀ, ਇੱਥੇ ਮਜ਼ਦੂਰਾਂ, ਕਿਰਤੀਆਂ, ਗਰੀਬਾਂ ਅਤੇ ਦੱਬਿਆਂ-ਕੁਚਲਿਆਂ ਦੀਆਂ ਬੁਰਜੁਆ ਹਕੂਮਤ, ਲੁੱਟ, ਹਿੰਸਾ ਅਤੇ ਖ਼ੂਨ-ਖਰਾਬੇ  ਦੇ ਜ਼ਬਰਕਾਰੀ ਜੂਲੇ ਨੂੰ ਗਲੋਂ ਲਾਹੁਣ ਦੀ ਬਹੁਤ ਜੇਨੁਇਨ ਅਕਾਂਖਿਆਵਾਂ ਵੀ ਮੌਜੂਦ ਹਨ। ਕਸ਼ਮੀਰ ਦੀ ਸਥਾਨਿਕ ਬੁਰਜੁਆਜੀ ਖੁਦ ਨੂੰ ਇਹਨਾਂ ਅਕਾਂਖਿਆਵਾਂ ਦੀ ਲੁੱਟ 'ਤੇ ਸਵਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਆਪਣੇ ਮੌਜੂਦ ਸਵਾਰਥਾਂ ਲਈ ਜੋ ਨਾ ਤਾਂ ਦਿੱਲੀ ਅਤੇ ਨਾ ਹੀ ਲਾਹੌਰ ਵਾਲਿਆਂ ਤੋਂ ਕਿਸੇ ਗੱਲੋਂ ਵੱਖਰੇ ਹਨ।

ਦੱਖਣੀ ਏਸ਼ੀਆ ਦੀ ਬੁਰਜੁਆਜੀ ਵੱਡੇ ਪੱਧਰ 'ਤੇ ਤਿੰਨ ਹਿੱਸਿਆਂ 'ਚ ਵੰਡੀ ਹੋਈ ਹੈ। ਨਵੀਂ ਦਿੱਲੀ ਦੀ ਅਗਵਾਈ ਹੇਠ ਸੈਕਸ਼ਨ ਆਪਣੇ ਸ਼ਿੰਕਜੇ 'ਚ ਅਤੇ ਆਪਣੀ ਸਰਦਾਰੀ ਹੇਠ ਕਸ਼ਮੀਰ ਨੂੰ ਆਪਣੇ ਕਬਜ਼ੇ ਹੇਠ ਰੱਖਣਾ ਚਾਹੁੰਦਾ ਹੈ। ਲਾਹੌਰ ਦਾ ਦੁਸ਼ਮਣ ਸੈਕਸ਼ਨ, ਭਲੀਭਾਂਤੀ ਜਾਣਦਾ ਹੋਇਆ ਕਿ ਪਾਕਿਸਤਾਨ ਅਧੀਨ ਕਬਜ਼ਾਉਣ ਦੇ ਨਕਲੀ ਮਕਸਦ ਲਈ ਕਸ਼ਮੀਰ ਲਈ ਝਗੜਦੇ ਹੋਏ, ਇਕ ਮਿਸ਼ਨ ਇੰਪੋਸਿਬਲ 'ਚ ਰੁਝਿਆ ਹੋਇਆ ਹੈ। ਫਿਰ ਕਸ਼ਮੀਰ ਦੀ ਸਥਾਨਿਕ ਬੁਰਜੁਆਜੀ ਆਉਂਦੀ ਹੈ, ਜੋ ਹਕੂਮਤ ਲਈ ਆਪਣੀਆਂ ਸਿਆਸੀ ਅਕਾਂਖਿਆਵਾਂ ਦੇ ਚਲਦੇ ਮਸਲੇ 'ਤੇ ਦਾਅ ਲਾਉਂਦੀ ਹੈ। ਇਸਦੀ ਮੰਗ ਕਸ਼ਮੀਰ ਲਈ 'ਅਜ਼ਾਦੀ' ਦਾ ਮਤਲਬ ਹੈ ਇਸਦੀ ਹਕੂਮਤ ਹੇਠ ਅਜਾਦ ਕਸ਼ਮੀਰ।  

ਇਹ ਕਹਿਣ ਦੀ ਲੋੜ ਨਹੀਂ ਹੈ ਕਿ ਬੁਰਜੁਆਜੀ ਦੇ ਇਹ ਸਾਰੇ ਸੈਕਸ਼ਨ ਸੰਸਾਰ ਦੇ ਸਾਮਰਾਜਵਾਦੀ ਕੈਂਪਾਂ ਨਾਲ਼ ਮਜ਼ਬੂਤੀ ਨਾਲ਼ ਬੱਝੇ ਹੋਏ ਹਨ। ਸਾਰੀਆਂ ਤਰਾਂ ਦੇ ਦੋਗਲੇਪਣ ਦੇ ਬਾਵਜੂਦ, ਇਹਨਾਂ ਦੀ ਭੂਮਿਕਾ ਅਤੇ ਮਕਸਦ, ਕਸ਼ਮੀਰ ਦੇ ਕੁਦਰਤੀ ਅਤੇ ਮਨੁੱਖੀ ਸਰੋਤਾਂ ਦੀ ਲੁੱਟ ਕਰਨ ਲਈ ਅਤੇ ਇਹਨਾਂ ਸੇਵਾਵਾਂ ਲਈ ਇਸ ਵਿੱਚੋਂ ਆਪਣਾ ਹਿੱਸਾ ਵਧਾਉਣ ਲਈ, ਸੰਸਾਰ ਮੰਡੀ ਅਤੇ ਕਸ਼ਮੀਰ ਦਰਮਿਆਨ ਇੱਕ ਜ਼ਰੂਰੀ ਲਿੰਕ ਵਜੋਂ ਕੰਮ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਦੋਨੋਂ ਭਾਰਤ ਅਤੇ ਪਾਕਿਸਤਾਨ ਦੁਸ਼ਮਣ ਸਾਮਰਾਜਵਾਦੀ ਕੈਂਪਾਂ ਨਾਲ਼ ਮਜ਼ਬੂਤੀ ਨਾਲ਼ ਬੱਝੇ ਹੋਏ ਹਨ। ਜਿਥੇ ਭਾਰਤ ਲਗਾਤਾਰ ਯੂ.ਐਸ. ਦੇ ਨਾਟੋ ਮਿਲੀਟਰੀ ਗੁਟ ਨਾਲ਼ ਨੇੜਤਾ ਬਣਾ ਰਿਹਾ ਹੈ ਉੱਥੇ ਪਾਕਿਸਤਾਨ ਚੀਨ ਅਤੇ ਰੂਸ ਦੀ ਅਗਵਾਈ ਵਾਲੇ ਦੁਸ਼ਮਣ ਗੁਟ ਨੂੰ ਗਲੇ ਲੱਗਾ ਰਿਹਾ ਹੈ। ਦੋਨਾਂ ਮੁਲਕਾਂ ਦੀਆਂ ਵੱਡੀਆਂ ਹਥਿਆਰਬੰਦ ਸਮਾਰਾਜਵਾਦੀ ਤਾਕਤਾਂ ਨਾਲ਼ ਕਰੀਬੀਆਂ, ਨੇੜਲੇ ਭਵਿੱਖ 'ਚ ਸਾਮਰਾਜਵਾਦੀ ਦੁਸ਼ਮਣੀਆਂ ਲਈ ਯੁੱਧ ਦਾ ਅਖਾੜਾ ਬਣਨ ਲਈ, ਏਸ਼ੀਆ 'ਚ ਇਸਦੇ ਭੂ-ਸਿਆਸੀ ਸਥਾਨ ਲਈ ਖਤਰਾ ਬਣੀ ਹੋਈ ਹੈ।

ਭਾਰਤੀ ਅਤੇ ਪਾਕਿਸਤਾਨੀ ਬੁਰਜੁਆਜੀ ਦੇ ਕਸ਼ਮੀਰ 'ਤੇ ਆਪਣੇ ਦੁਸ਼ਮਣਾਨਾ ਦਾਅਵੇ ਨੂੰ ਬੋਗਸ ਵਜੋਂ ਖਾਰਜ ਕਰਦੇ ਹੋਏ, ਅਸੀਂ ਕਸ਼ਮੀਰੀ ਬੁਰਜੁਆਜੀ ਦੇ ਇੱਕ ਹਿੱਸੇ ਵਲੋਂ ਕਸ਼ਮੀਰ ਦੀ 'ਅਜ਼ਾਦੀ' ਦੇ ਸੱਦੇ ਨੂੰ ਵੀ ਖਾਰਿਜ ਕਰਦੇ ਹਾਂ। ਹੂਰੀਅਤ ਕਾਨਫਰੰਸ ਜਾਂ ਜਮਾਤ-ਏ-ਇਸਲਾਮੀ ਵਰਗੀਆਂ ਜਥੇਬੰਦੀਆਂ ਦੀ ਅਗਵਾਈ 'ਚ ਕਸ਼ਮੀਰੀ ਸਥਾਨਿਕ ਬੁਰਜੁਆਜੀ ਜਿਹਡ਼ਾ ਛੋਟਾ ਰਾਜ ਸਥਾਪਿਤ ਕਰਨ ਦੀ ਤਜਵੀਜ ਦਿੰਦੀ ਹੈ ਕਸ਼ਮੀਰ ਦੇ ਕਿਰਤੀ ਲੋਕਾਂ ਅਤੇ ਮਜ਼ਦੂਰਾਂ ਨੂੰ ਕੋਈ ਵਾਅਦਾ ਨਹੀਂ ਕਰ ਸਕਦਾ। ਸੰਸਾਰ ਬੁਰਜੁਆਜੀ ਅਤੇ ਇਸ ਅਧੀਨ ਇਸਦੇ ਕੌਮੀ ਰਾਜ ਵੀ ਆਪਣੇ ਆਪ 'ਚ ਹੀ ਅਤੀਤ 'ਚ ਬਹੁਤ ਪਹਿਲਾਂ ਹੀ ਉਲਟ-ਇਨਕਲਾਬੀ ਬਣ ਚੁੱਕੇ ਹਨ। ਇਹ ਕੌਮੀ ਰਾਜ, ਪੁਰਾਣੇ ਅਤੇ ਨਵੇਂ, ਮਜ਼ਦੂਰ ਜਮਾਤ ਦੀਆਂ ਅਕਾਂਖਿਆਵਾਂ ਨੂੰ ਮੁਖਾਤਿਬ ਨਹੀਂ ਹੁੰਦੇ। ਬੁਰਜੁਆ ਨੀਂਹਾਂ 'ਤੇ ਬਣਿਆ ਕੋਈ ਵੀ ਨਵਾਂ ਕੌਮੀ ਰਾਜ ਪਹਿਲਾਂ ਤੋਂ ਵੀ ਹੋਰ ਵੱਧ ਬਿਮਾਰ ਹੋਵੇਗਾ ਅਤੇ ਕੁਝ ਵੀ ਅਗਾਂਹਵਧੂ ਨਹੀਂ ਪੇਸ ਕਰੇਗਾ। 1971 'ਚ ਬਣਿਆ ਬਾਂਗਲਾਦੇਸ਼, ਸਭ ਤੋਂ ਭੈੜੀ ਕਿਸਮ ਦੀ ਲੁੱਟ, ਬੇਹੱਦ ਗਰੀਬੀ, ਫਿਰਕੂ ਹਿੰਸਾ, ਅਨਪੜਤਾ ਅਤੇ ਬਿਮਾਰੀਆਂ ਦਾ ਘਰ ਬਣ ਗਿਆ ਹੈ, ਇਸਦੀ ਜਿਉਂਦੀ ਜਾਗਦੀ ਉਦਾਹਰਨ ਹੈ।   

ਸਥਾਨਿਕ ਬੁਰਜੁਆਜੀ ਦੀ ਅਗਵਾਈ ਹੇਠ ਕਸ਼ਮੀਰ ਦੀ 'ਅਜ਼ਾਦੀ' ਲਹਿਰ ਇਸ ਤਰਾਂ ਇੱਕ ਪਿਛਾਖੜੀ ਲਹਿਰ ਹੈ। ਕਸ਼ਮੀਰ 'ਚ ਵੱਖ-ਵੱਖ ਸਮੁਦਾਇਆਂ ਨੂੰ ਜੋੜਨ ਦੀ ਬਜਾਏ, ਇਹ ਉਹਨਾਂ ਨੂੰ ਧਾਰਮਿਕ ਰੇਖਾਵਾਂ 'ਤੇ ਵੰਡਦੀ ਹੈ ਅਤੇ ਇੱਕ ਲਾਜ਼ਮੀ ਤੌਰ 'ਤੇ ਇੱਕ ਧਰਮ-ਅਧਾਰਿਤ ਰਾਜ ਸਥਾਪਿਤ ਕਰਨ ਲਈ ਆਖਦੀ ਹੈ। ਲਹਿਰ ਅਤੇ ਇਸਦੇ ਆਗੂ ਸਾਮਰਾਜਵਾਦੀਆਂ ਨਾਲ਼ ਮਜ਼ਬੂਤ ਗੰਡਤੁਪ ਰੱਖਦੇ ਹਨ। ਹਕੂਮਤ ਕਰਨ ਦੀ ਲਾਲਸਾ ਦਾ ਮਜ਼ਦੂਰਾਂ ਅਤੇ ਕਿਰਤੀਆਂ ਦੀ ਲੁੱਟ ਅਤੇ ਜ਼ਬਰ ਜੋ ਸਰਮਾਏਦਾਰੀ ਦੀ ਕਾਰਵਾਈ ਕਰਕੇ ਹੈ, ਦਾ ਮੁਕਤੀ ਦੀ ਅਕਾਂਖਿਆ ਨਾਲ਼ ਕੋਈ ਮੇਲ ਨਹੀਂ ਹੈ। ਕਸ਼ਮੀਰੀ ਬੁਰਜੁਆਜੀ ਕੋਲ਼ ਨਵੀਂ ਦਿੱਲੀ ਅਤੇ ਲਾਹੋਰ ਤੋਂ ਭਿੰਨ ਕੋਈ ਪ੍ਰੋਗ੍ਰਾਮ ਨਹੀਂ ਹੈ। ਇਹ ਬਸ ਖੁਦ ਦਿੱਲੀ ਅਤੇ ਲਾਹੋਰ ਦੇ ਬਿਰਾਦਰਾਂ ਤੋਂ ਮੁਕਤ ਹੋ ਕੇ ਸੰਸਾਰ ਮੰਡੀ ਨਾਲ਼ ਸਿੱਧੇ ਜੁੜਨ ਲਈ, ਬਸ ਕਸ਼ਮੀਰੀ ਮਜ਼ਦੂਰਾਂ ਅਤੇ ਕਿਰਤੀਆਂ 'ਤੇ ਕਾਬਜ਼ ਹੋਣ ਲਈ ਖੁਦਮੁਖਤਿਆਰੀ ਚਾਹੁੰਦੀ ਹੈ। ਇਹ ਇੱਕ ਤਾਨਾਸ਼ਾਹ ਸੱਤਾ ਦੇ ਸ਼ਿਖਰ 'ਤੇ ਖੁਦ ਨੂੰ ਦਿੱਲੀ ਅਤੇ ਲਾਹੌਰ ਦੇ ਹਾਕਮਾਂ ਦੀ ਥਾਂ ਬਦਲੀ ਕਰਨਾ ਚਾਹੁੰਦੀ ਹੈ। ਇਸਦਾ ਪ੍ਰੋਗ੍ਰਾਮ ਵੱਧ ਤੋਂ ਵੱਧ ਆਪਣੀ ਸਭ ਤੋਂ ਆਪਹੁਦਰੀ ਖੁਦਮੁਖਤਿਆਰੀ ਤੋਂ ਅਤੇ ਸਮਾਰਾਜਵਾਦ ਦੇ ਸਭ ਤੋਂ ਵਧੀਆ ਗ੍ਰਾਹਕ ਬਣਨ ਤੋਂ ਅੱਗੇ ਨਹੀਂ ਜਾਂਦਾ। ਸਰਮਾਏਦਾਰੀ ਅਤੇ ਸਾਮਰਾਜਵਾਦ ਦੇ ਜੂਲੇ ਤੋਂ ਅਜ਼ਾਦੀ ਅਤੇ ਹਾਸਿਲ ਕਰਨ ਲਈ ਸੰਘਰਸ਼ ਕਰਨ ਦੀ ਬਜਾਏ ਇਹ ਸੰਸਾਰ ਮੰਡੀ ਅਤੇ ਸਾਮਰਾਜਵਾਦ ਨਾਲ਼ ਬੇਹੱਦ ਕਰੀਬੀ ਅਤੇ ਸਿੱਧੇ ਜੁੜਾਅ ਲਈ ਸੰਘਰਸ਼ ਕਰਦੀ ਹੈ। ਇਸਦਾ ਪ੍ਰੋਗਰਾਮ, ਮੁੰਕਮਲ ਤੌਰ 'ਤੇ ਆਪਣੀਆਂ ਨੀਂਹਾਂ ਤੱਕ ਪ੍ਰਤਿਕਿਰਿਆਵਾਦੀ ਅਤੇ ਪਿਛਾਂਹਖਿਚੂ ਹੈ, ਜੋ ਕਸ਼ਮੀਰ ਦੇ ਮਜ਼ਦੂਰਾਂ ਅਤੇ ਗਰੀਬਾਂ ਨੂੰ ਕੋਈ ਭਰੋਸਾ ਨਹੀਂ ਦਿਵਾਉਂਦਾ।      

ਪਰ, ਨਵੀਂ ਦਿੱਲੀ ਦੀ ਤਾਨਾਸ਼ਾਹ ਸਿਆਸਤ ਵਿਰੁੱਧ ਲੋਕਾਂ ਦੀਆਂ ਜੇਨੁਇਨ ਅਕਾਂਖਿਆਵਾਂ ਨੂੰ ਸਮਝਣਾ ਪਏਗਾ। ਇਹ ਅਕਾਂਖਿਆਵਾਂ, ਕਸ਼ਮੀਰੀ ਕੌਮੀਅਤ ਦੇ ਫੌਜੀ ਜ਼ਬਰ ਅਤੇ ਇਸਨੂੰ ਜ਼ਬਰੀ ਨਵੀਂ ਦਿੱਲੀ ਨਾਲ਼ ਨੱਥੀ ਕਰਨ ਕਰਕੇ ਪੈਦਾ ਹੋਈਆਂ ਹਨ।

ਫੌਜੀ ਜ਼ਬਰ ਅਤੇ ਕਸ਼ਮੀਰ ਦਾ ਜ਼ਬਰੀ ਨਵੀਂ ਦਿੱਲੀ ਨਾਲ਼ ਰਲੇਵੇ ਦਾ ਵਿਰੋਧ ਕਰਦੇ ਹੋਏ, ਅਸੀਂ ਜਾਤ, ਪੰਥ, ਧਰਮ ਜਾਂ ਸਮੁਦਾਇ ਦੇ ਵਿਤਕਰੇ ਤੋਂ ਬਿਨਾਂ ਕਸ਼ਮੀਰੀ ਰਾਜ ਦੀ ਸਥਾਪਨਾ ਲਈ, ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਦੀ ਬੇਸ਼ਰਤ ਹਿਮਾਇਤ ਕਰਦੇ ਹਾਂ। ਅਤੇ ਭਾਰਤੀ ਰਾਜ ਤੋਂ ਅੱਡ ਹੋ ਕੇ ਸਵੈ-ਨਿਰਣੇ ਦੇ ਹੱਕ ਦੀ ਹਿਮਾਇਤ ਕਰਦੇ ਹਾਂ।

ਪਰ, ਅਸੀਂ ਕਸ਼ਮੀਰ ਦੇ ਕਿਰਤੀਆਂ ਅਤੇ ਮਜ਼ਦੂਰਾਂ ਨੂੰ ਹਕੀਕਤ ਦੱਸਦੇ ਹਾਂ। ਕੋਈ ਅਲਗਾਵ, ਕੋਈ ਅਜਾਦ ਕਸ਼ਮੀਰ ਦੀ ਕਾਇਮੀ ਨਾਲ਼ ਕਸ਼ਮੀਰ ਦੇ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਕੁਝ ਨਹੀਂ ਹਾਸਿਲ ਹੋਣ ਵਾਲਾ। ਸ਼੍ਰੀਨਗਰ ਜਾਂ ਲਾਹੌਰ ਦੀ ਹਕੂਮਤ, ਨਵੀਂ ਦਿੱਲੀ ਦੀ ਹਕੂਮਤ ਤੋਂ ਜ਼ਰਾ ਵੀ ਵੱਖਰੀ ਨਹੀਂ ਹੋਵੇਗੀ। ਵੱਖਰਾ ਰਾਜ ਕੋਈ ਹੱਲ ਨਹੀਂ ਹੈ!

ਬੁਰਜੁਆ ਕੌਮਵਾਦ ਦੇ ਪਿਛਾਖੜੀ, ਤੰਗ ਅਤੇ ਰੂੜੀਵਾਦੀ ਅਧਾਰ 'ਤੇ 21 ਵੀਂ ਸਦੀ ਵਿੱਚ ਮਜ਼ਦੂਰਾਂ, ਗਰੀਬਾਂ ਅਤੇ ਦੱਬਿਆਂ ਕੁਚਲਿਆਂ ਲਈ ਕੋਈ ਜਮਹੂਰੀਅਤ ਅਤੇ ਅਜ਼ਾਦੀ ਦੀ ਅਸਲ ਲੜਾਈ ਨਹੀਂ ਲੜੀ ਜਾ ਸਕਦੀ। ਇਹ ਸਿਰਫ਼ ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਅਧਾਰ 'ਤੇ ਹੀ ਉਸਾਰੀ ਜਾ ਸਕਦੀ ਹੈ ਅਤੇ ਸੰਸਾਰ ਸਮਾਜਵਾਦੀ ਇਨਕਲਾਬ ਦੇ ਅਨਿਖੜਵੇਂ ਅੰਗ ਵਜੋਂ ਹੀ।

ਇਸ 'ਤੇ ਜ਼ੋਰ ਦੇਣ ਦੀ ਲੋੜ ਹੈ ਕਿ ਸਤਾਲਿਨਵਾਦੀ ਅਤੇ ਮਾਉਵਾਦੀ ਖੱਬੇਪਖ ਨਾਲ਼ ਜੁੜੀਆਂ ਪਾਰਟੀਆਂ ਅਤੇ ਆਗੂ ਵਰਕਰਜ਼ ਸੋਸ਼ਲਸ਼ਿਟ ਪਾਰਟੀ ਵਲੋਂ ਵਿਕਸਿਤ ਇਸ ਕੌਮਾਂਤਰੀਵਾਦੀ ਪ੍ਰੋਗਰਾਮ ਦੀ ਮੁਖਾਲਫ਼ਤ ਕਰਦੇ ਹਨ। ਉਹ, ਇਸਦੇ ਉਲਟ, ਵੱਖ-ਵੱਖ ਬੁਰਜੁਆ ਪਾਰਟੀਆਂ ਨਾਲ਼ ਬੱਝੇ ਰਹਿੰਦੇ ਹਨ ਅਤੇ ਉਹਨਾਂ ਦੇ ਹੀ ਪ੍ਰੋਗ੍ਰਾਮ ਦੀ ਪੈਰਵੀ ਕਰਦੇ ਹਨ। ਜਿੱਥੇ ਸਤਾਲਿਨਵਾਦੀ ਪਾਰਟੀਆਂ ਜਿਵੇਂ ਸੀਪੀਆਈ, ਸੀਪੀਐਮ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਦਾ ਵਿਰੋਧ ਕਰਨ ਲਈ, ਏਕਤਾ ਅਤੇ ਅਖੰਡਤਾ ਦੇ ਲਿਫ਼ਾਫੇ 'ਚ ਨਵੀਂ ਦਿੱਲੀ ਮਗਰ ਆਪਣਾ ਵਜਨ ਪਾਉਂਦੀਆਂ ਅਤੇ ਹਿਮਾਇਤ ਕਰਦੀਆਂ ਹਨ, ਮਾਓਵਾਦੀ, ਬੁਰਜੁਆਜੀ ਦੇ ਵਿਰੋਧੀ ਗੁਟਾਂ ਵਲੋਂ ਵਿਕਸਿਤ ਕਸ਼ਮੀਰ ਲਈ 'ਅਜ਼ਾਦੀ' ਦੇ ਦਾਅਵੇ ਦੀ ਹਿਮਾਇਤ ਕਰਦੇ ਹਨ। ਦੋਨੋਂ ਸਤਾਲਿਨਵਾਦੀ ਅਤੇ ਮਾਓਵਾਦੀ ਇਸ ਤਰਾਂ ਅਮੀਰਾਂ ਅਤੇ ਕੁਲੀਨਾਂ ਦੇ ਇਸ ਜਾਂ ਉਸ ਸੈਕਸ਼ਨ ਨਾਲ਼ ਬੱਝੇ ਹੋਏ ਹਨ।    

ਕਸ਼ਮੀਰ ਦੀ ਸਮਸਿਆ 1947 ਦੀ ਪ੍ਰਤਿਕਿਰਿਆਵਾਦੀ ਫਿਰਕੂ ਵੰਡ 'ਚੋਂ ਪੈਦਾ ਹੋਈ ਹੈ। ਇਸ ਤਰਾਂ ਖੇਤਰਾਂ ਦਾ ਅਲਗਾਵ ਅਤੇ ਖੇਤਰਾਂ ਦੀ ਮੁੜ-ਵੰਡ ਇਸਦਾ ਅਗਾਂਹ ਕੋਈ ਰਾਹ ਨਹੀਂ ਹੈ ਸਗੋਂ ਸਮਾਜਵਾਦੀ ਇਨਕਲਾਬ ਨਾਲ਼ ਇਸ ਵੰਡ ਨੂੰ ਉਲਟਾਉਣਾ ਅਤੇ ਭਾਰਤੀ ਉਪਮਹਾਦੀਪ ਨੂੰ ਮੁੜ ਇਕਜੁਟ ਕਰਨਾ ਹੈ। ਉਪ-ਮਹਾਦੀਪ ਅੰਦਰ ਇਹ ਸਮਾਜਵਾਦੀ ਇਨਕਲਾਬ, ਦੱਖਣੀ ਏਸ਼ੀਆ 'ਚ ਸਰਮਾਏਦਾਰ ਰਾਜਾਂ ਵਿਰੁੱਧ, ਉਹਨਾਂ ਨੂੰ ਉਲਟਾਉਂਦੇ ਹੋਏ ਅਤੇ ਇੱਕ ਅਜ਼ਾਦ ਸਮਾਜਵਾਦੀ ਗਣਰਾਜਾਂ ਨੂੰ ਇੱਕਜੁਟ ਕਰਦੇ ਹੋਏ ਮਜ਼ਦੂਰ ਜਮਾਤ ਦੇ ਵਿਆਪਕ ਇਨਕਲਾਬੀ ਹਮਲੇ ਦਾ ਹਿੱਸਾ ਅਤੇ ਆਗਾਜ਼ ਹੋਵੇਗਾ।

ਇੱਕ ਇਨਕਲਾਬ ਵਿਕਸਿਤ ਕਰਨ ਲਈ, ਸਾਨੂੰ ਕਸ਼ਮੀਰ ਅੰਦਰ ਅਤੇ ਬਾਹਰ ਇੱਕ ਸੰਗਰਾਦੀ ਪ੍ਰੋਗਰਾਮ ਪੇਸ਼ ਕਰਨਾ ਹੋਵੇਗਾ ਅਤੇ ਉਸ ਲਈ ਸੰਘਰਸ਼ ਕਰਨਾ ਹੋਵੇਗਾ, ਜੋ ਦੂਜਿਆਂ ਦਰਮਿਆਨ, ਕਸ਼ਮੀਰੀ ਮਜ਼ਦੂਰਾਂ ਅਤੇ ਕਿਰਤੀਆਂ 'ਚ ਏਕੇ ਦੀ ਮੰਗ, ਕਸ਼ਮੀਰ ਦੇ ਅੰਦਰ ਅਤੇ ਬਾਹਰ ਮਜ਼ਦੂਰਾਂ ਦੇ ਹਿਸਿਆਂ ਵਿੱਚਕਾਰ ਏਕੇ, ਕਸ਼ਮੀਰ 'ਚ ਸਾਰੀਆਂ ਦੁਸ਼ਮਣੀਆਂ 'ਤੇ ਰੋਕ, ਸਾਰੇ ਹਥਿਆਰਬੰਦ ਬਲਾਂ ਨੂੰ ਅਤੇ ਸਾਰੇ ਕਾਲੇ ਕਾਨੂੰਨਾਂ ਨੂੰ ਅਤੇ ਜ਼ਬਰਦਸਤੀ ਰਲੇਵੇਂ ਨੂੰ ਵਾਪਸ ਲੈਣ ਅਤੇ ਕਸ਼ਮੀਰੀਆਂ ਅਤੇ ਦੂਜੀਆਂ ਸਾਰੀਆਂ ਕੌਮੀਅਤਾਂ ਦੇ ਸਵੈ ਨਿਰਣੇ ਦਾ ਹੱਕ ਜੋ ਕਿ ਅਲਗਾਵ ਤੱਕ ਹੋਵੇਗਾ, ਦੇਣ ਨੂੰ ਸ਼ਾਮਿਲ ਕਰੇਗਾ। ਇਸ ਸੰਘਰਸ਼ੀਲ ਪ੍ਰੋਗਰਾਮ ਨੂੰ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ 'ਚ ਮਜ਼ਦੂਰ ਜਮਾਤ ਨੂੰ ਗੜਕਵੀ ਅਵਾਜ 'ਚ ਸਮਾਜਵਾਦੀ ਉਥਲ-ਪੁਥਲ ਨੂੰ ਅੰਜਾਮ ਦੇਣ ਲਈ ਸੱਦਾ ਦੇਣ ਅਤੇ ਉਹਨਾਂ ਨੂੰ ਇੱਕ ਸਮਾਜਵਾਦੀ ਰਿਪਲਿਕਾਂ ਦੇ ਸੰਘ 'ਚ ਇਕਜੁਟ ਕਰਨ ਲਈ ਜ਼ਰੂਰ ਹੀ ਤਵੱਜੋ ਦੇਣੀ ਚਾਹੀਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ