ਸਵਾਲ:ਇੱਥੇ ਤਾਂ ਕਾਨੂੰਨ ਦਾ ਉਲੰਘਣ ਬਹੁਤ ਹੁੰਦਾ ਹੈ।ਬੜੀ ਮੁਸ਼ਕਿਲ ਨਾਲ ਹੀ ਕੋਈ ਇਮਾਨਦਾਰ ਅਫ਼ਸਰ ਬਚਿਆ ਹੋਵੇਗਾ ?ਜਵਾਬ: ਅਜਿਹੇ ਬਹੁਤ ਘੱਟ ਹਨ। ਇਹ ਨਰੇਂਦਰ ਮੋਦੀ ਨਾਮ ਦਾ ਬੰਦਾ ਹਰ ਜਗ੍ਹਾ ( ਸੂਬੇ ਭਰ ਵਿੱਚ ) ’ਤੇ ਮੁਸਲਮਾਨਾਂ ਨੂੰ ਮਰਵਾਉਣ ਲਈ ਜ਼ਿੰਮੇਵਾਰ ਹੈ।ਸਵਾਲ:ਅੱਛਿਆ,ਮੈਂ ਸੁਣਿਆ ਹੈ ਕਿ ਪੁਲਿਸ ਵਾਲੇ ਵੀ ਸਰਕਾਰ ਦੀ ਹੀ ਲਕੀਰ ਉੱਤੇ ਚਲਦੇ ਹਨ?ਜਵਾਬ:ਸਾਰੇ ਦੇ ਸਾਰੇ, ਜਿਵੇਂ ਇਹ ਪੀ.ਸੀ. ਪੰਡਿਤ,ਸਾਰਾ ਕੁਝ ਇਨ੍ਹਾਂ ਲੋਕਾਂ ਦੀ ਹਾਜ਼ਰੀ ਵਿੱਚ ਹੀ ਹੋਇਆ ਸੀ।ਸਵਾਲ:ਜ਼ਿਆਦਾਤਰ ਅਫ਼ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਫ਼ਸਾਇਆ ਗਿਆ ਹੈ ?ਜਵਾਬ:ਗਲਤ ਤਰੀਕੇ ਨਾਲ ਕੀ,ਉਨ੍ਹਾਂ ਨੇ ਜੋ ਕੀਤਾ ਹੈ ਉਸੇ ਲਈ ਉਹ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।ਇਨ੍ਹਾਂ ਲੋਕਾਂ ਨੇ ਇੱਕ ਜਵਾਨ ਕੁੜੀ ਨੂੰ ਇਨਕਾਉਂਟਰ ਵਿੱਚ ਮਾਰ ਦਿੱਤਾ।ਸਵਾਲ:ਸੱਚੀਂ?ਜਵਾਬ:ਹਾਂ,ਉਨ੍ਹਾਂ ਨੇ ਉਸਨੂੰ ਲਸ਼ਕਉਰ ਦਾ ਆਤੰਕੀ ਦੱਸਿਆ ਸੀ। ਉਹ ਮੁੰਬਰਾ ਦੀ ਰਹਿਣ ਵਾਲੀ ਸੀ। ਕਹਾਣੀ ਬਣਾਈ ਗਈ ਕਿ ਉਹ ਆਤੰਕਵਾਦੀ ਸੀ, ਜੋ ਮੋਦੀ ਦੀ ਹੱਤਿਆ ਕਰਨ ਗੁਜਰਾਤ ਆਈ ਸੀ।ਸਵਾਲ:ਤਾਂ ਇਹ ਤਾਂ ਗਲਤ ਹੈ ?ਜਵਾਬ:ਹਾਂ,ਬਿਲਕੁਲ ਗਲਤ।ਸਵਾਲ:ਮੈਂ ਜਦੋਂ ਤੋਂ ਇੱਥੇ ਆਈ ਹਾਂ,ਹਰ ਕੋਈ ਸੋਹਰਾਬੁੱਦੀਨ ਮੁਕਾਬਲੇ ਦੀ ਚਰਚਾ ਕਰ ਰਿਹਾ ਹੈ ?ਜਵਾਬ:ਪੂਰਾ ਦੇਸ਼ ਉਸ ਮੁਕਾਬਲੇ ਦੀ ਗੱਲ ਕਰ ਰਿਹਾ ਹੈ।ਇਨ੍ਹਾਂ ਨੇ ਇੱਕ ਮੰਤਰੀ ਦੀ ਸ਼ਹਿ ’ਤੇ ਸੋਹਰਾਬੁੱਦੀਨ ਅਤੇ ਤੁਲਸੀ ਪ੍ਰਜਾਪਤੀ ਨੂੰ ਉਡਾ ਦਿੱਤਾ।ਇਹ ਮੰਤਰੀ ਅਮਿੱਤ ਸ਼ਾਹ ਹੈ ਜੋ ਮਨੁੱਖੀ ਅਧਿਕਾਰਾਂ ਵਿੱਚ ਵਿਸ਼ਵਾਸ਼ ਨਹੀਂ ਕਰਦਾ। ਉਹ ਸਾਨੂੰ ਦੱਸਿਆ ਕਰਦਾ ਸੀ ਕਿ ਉਸਦਾ ਮਨੁੱਖੀ ਅਧਿਕਾਰ ਆਯੋਗਾਂ ਵਿੱਚ ਕੋਈ ਭਰੋਸਾ ਨਹੀਂ ਹੈ। ਹੁਣ ਵੇਖੋ,ਅਦਾਲਤ ਨੇ ਵੀ ਉਸਨੂੰ ਜ਼ਮਾਨਤ ਦੇ ਦਿੱਤੀ ਹੈ।ਸਵਾਲ:ਤੁਸੀਂ ਕਦੇ ਉਨ੍ਹਾਂ ਦੇ ਅੰਤਰਗਤ ਕੰਮ ਨਹੀਂ ਕੀਤਾ ? ਜਵਾਬ:ਕੀਤਾ ਹੈ,ਜਦੋਂ ਮੈਂ ਏ.ਟੀ.ਐੱਸ. ਦਾ ਪ੍ਰਮੁੱਖ ਸੀ।ਉਨ੍ਹਾਂ ਨੇ ਵੰਜਾਰਾ ਦਾ ਤਬਾਦਲਾ ਕਰਕੇ ਮੈਨੂੰ ਨਿਯੁਕਤ ਕੀਤਾ ਸੀ। ਮੈਂ ਤਾਂ ਮਨੁੱਖੀ ਅਧਿਕਾਰਾਂ ਵਿੱਚ ਭਰੋਸਾ ਰੱਖਦਾ ਹਾਂ। ਇਸ ਸ਼ਾਹ ਨੇ ਮੈਨੂੰ ਇੱਕ ਵਾਰ ਆਪਣੇ ਬੰਗਲੇ ’ਤੇ ਬੁਲਾਇਆ। ਮੈਂ ਤਾਂ ਅੱਜ ਤੱਕ ਨਾਂ ਕਿਸੇ ਦੇ ਬੰਗਲੇ ਉੱਤੇ ਗਿਆ ਹਾਂ,ਅਤੇ ਨਾਂ ਹੀ ਕਿਸੇ ਦੇ ਘਰ ਜਾਂ ਦਫ਼ਤਰ ਵਿੱਚ। ਤਾਂ ਮੈਂ ਉਸਨੂੰ ਦੱਸਿਆ ਕਿ ਸਰ,ਮੈਂ ਤੁਹਾਡਾ ਬੰਗਲਾ ਨਹੀਂ ਵੇਖਿਆ ਹੈ। ਉਹ ਖਿਝ ਗਿਆ। ਉਸਨੇ ਪੁੱਛਿਆ ਕਿ ਮੈਂ ਉਸਦਾ ਬੰਗਲਾ ਕਿਉਂ ਨਹੀਂ ਵੇਖਿਆ ਹੈ। ਫਿਰ ਉਸਨੇ ਕਿਹਾ ਕਿ ਠੀਕ ਹੈ,ਮੈਂ ਆਪਣਾ ਨਿੱਜੀ ਵਾਹਨ ਭੇਜ ਦੇਵਾਂਗਾ ਲਿਆਉਣ ਦੇ ਲਈ। ਮੈਂ ਕਿਹਾ ਠੀਕ ਹੈ, ਭੇਜ ਦਿਓ। ਮੇਰੇ ਪਹੁੰਚਦੇ ਹੀ ਉਹ ਬੋਲਿਆ,“ ਅੱਛਾ,ਤੁਸੀਂ ਇੱਕ ਬੰਦੇ ਨੂੰ ਗਿਰਫ਼ਤਾਰ ਕੀਤਾ ਹੈ ਨਾ,ਜੋ ਹੁਣੇ ਆਇਆ ਹੈ ਏ.ਟੀ.ਐੱਸ. ਵਿੱਚ,ਉਸਨੂੰ ਮਾਰਨਾ ਹੈ। ਮੈਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਤਦ ਉਹ ਬੋਲਿਆ,ਵੇਖੋ ਮਾਰ ਦੇਓ,ਅਜਿਹੇ ਆਦਮੀ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ।ਮੈਂ ਤੁਰੰਤ ਆਪਣੇ ਦਫ਼ਤਰ ਪਰਤਿਆ ਅਤੇ ਆਪਣੇ ਜੂਨੀਅਰਾਂ ਦੀ ਇੱਕ ਬੈਠਕ ਬੁਲਵਾਈ। ਮੈਨੂੰ ਡਰ ਸੀ ਕਿ ਅਮਿੱਤ ਸ਼ਾਹ ਉਨ੍ਹਾਂ ਨੂੰ ਸਿੱਧੇ ਨਿਰਦੇਸ਼ ਦੇਕੇ ਉਸਨੂੰ ਮਰਵਾ ਸਕਦਾ ਹੈ। ਮੈਂ ਉਨ੍ਹਾਂ ਨੂੰ ਕਿਹਾ,ਵੇਖੋ,ਮੈਨੂੰ ਉਸਨੂੰ ਮਾਰਨ ਦਾ ਆਦੇਸ਼ ਮਿਲਿਆ ਹੈ,ਪਰ ਕੋਈ ਉਸਨੂੰ ਛੂਹੇਗਾ ਵੀ ਨਹੀਂ,ਕੇਵਲ ਪੁੱਛਤਾਛ ਕਰਨੀ ਹੈ।ਮੈਨੂੰ ਕਿਹਾ ਗਿਆ ਹੈ ਅਤੇ ਕਿਉਂਕਿ ਮੈਂ ਅਜਿਹਾ ਨਹੀਂ ਕਰ ਰਿਹਾ ਹਾਂ,ਇਸ ਲਈ ਕੋਈ ਵੀ ਅਜਿਹਾ ਨਹੀਂ ਕਰੇਗਾ।ਸਵਾਲ:ਇਹ ਤਾਂ ਵੱਡੇ ਸਾਹਸ ਵਾਲੀ ਗੱਲ ਸੀ।ਜਵਾਬ:ਇਸ ਨਰੇਂਦਰ ਮੋਦੀ ਨੇ ਮੈਨੂੰ ਉਸ ਦਿਨ ਬੁਲਾਇਆ, ਜਿਸ ਦਿਨ ਮੈਂ ਰਿਟਾਇਰ ਹੋ ਰਿਹਾ ਸੀ। ਉਸਨੇ ਕਿਹਾ,“ ਤਾਂ ਹੁਣ ਤੁਹਾਡੀ ਕੀ ਯੋਜਨਾ ਹੈ। ”ਐਂਵੇ ਹੀ ਕਈ ਸਵਾਲ ਪੁੱਛੇ। ਮੈਂ ਉਨ੍ਹਾਂਨੂੰ ਦੱਸਿਆ ਕਿ ਕਿੰਨਾ ਦਬਾਅ ਮਹਿਸੂਸ ਕਰ ਰਿਹਾ ਸੀ। ਫਿਰ ਉਹ ਬੋਲੇ,ਅੱਛਾ ਇਹ ਦੱਸੋ,ਸਰਕਾਰ ਦੇ ਖਿਲਾਫ਼ ਕੌਣ-ਕੌਣ ਲੋਕ ਹਨ,ਮਤਲਬ ਕਿੰਨੇ ਅਫ਼ਸਰ ਸਰਕਾਰ ਦੇ ਖਿਲਾਫ਼ ਹਨ।ਮੈਂ ਮੋਦੀ ਨੂੰ ਕਿਹਾ,“ ਕੀ ਮੈਂ ਤੁਹਾਨੂੰ ਕੁਝ ਪੁੱਛ ਸਕਦਾ ਹਾਂ ?”ਉਨ੍ਹਾਂ ਨੇ ਕਿਹਾ,ਹਾਂ ,ਪੁੱਛੋ।
ਮੈਂ ਕਿਹਾ,ਪਿਛਲੇ ਦੋ ਦਹਾਕਿਆਂਦੇ ਦੌਰਾਨ ਮੈਂ ਵੱਖ - ਵੱਖ ਪਦਵੀਆਂ ਉੱਤੇ ਸੇਵਾ ਕੀਤੀ ਹੈ।ਕੀ ਤੁਹਾਨੂੰ ਮੇਰੇ ਖਿਲਾਫ਼ ਕੁਝ ਸੁਣਨ ਨੂੰ ਮਿਲਿਆ ਹੈ ? ਉਨ੍ਹਾਂ ਦਾ ਜਵਾਬ ਇਹ ਸੀ ਕਿ ਮੈਂ ਬਹੁਤ ਵਧੀਆ ਕੰਮ ਕਰ ਰਿਹਾ ਸੀ।ਫਿਰ ਮੈਂ ਉਨ੍ਹਾਂ ਨੂੰ ਕਿਹਾ,ਸਰ, ਪਿਛਲੇ ਚਾਰ ਸਾਲ ਦੇ ਦੌਰਾਨ ਮੇਰੇ ਤਤਕਾੇਲੀ ਸੀਨੀਅਰਾਂ ਅਤੇ ਗ੍ਰਹਿ ਸਕੱਤਰਾਂ ਨੇ ਮੇਰੀ ਸਾਲਾਨਾ ਗੁਪਤ ਰਿਪੋਰਟਾਂ ਨੂੰ ਐਕਸੀਲੈਂਟ ਅਤੇ ਆਉਟ-ਸਟੈੇਡਿੰਗ ਕਰਾਰ ਦਿੱਤਾ ਹੈ, ਫਿਰ ਤੁਸੀਂ ਕਿਉਂ ਉਸਨੂੰ ਘੱਟ ਕਰਕੇ ਆਂਕਿਆ ? ਮੇਰੇ ਪ੍ਰਦਰਸ਼ਨ ਨੂੰ ਤੁਸੀਂ ਕਿਉਂ ਖ਼ਰਾਬ ਕੀਤਾ ? ਮੈਂ ਉਨ੍ਹਾਂ ਨੂੰ ਦੱਸਿਆ ਕਿ ਸੂਚਨਾ ਦੇ ਅਧਿਕਾਰ ਨਾਲ ਮੈਂ ਸਾਰਾ ਕੁਝ ਪਤਾ ਕਰ ਲਿਆ ਹੈ। ਉਹ ਠੱਗੇਜੇ ਸਨ। ਉਹ ਬੋਲੇ,“ ਮੈਂ ਆਪਣੇ ਅਫ਼ਸਰਾਂ ਅਤੇ ਗ੍ਰਹਿ ਸਕੱਤਰਾਂ ਨਾਲ ਗੱਲ ਨਹੀਂ ਕਰਦਾ ? ”ਮੈਂ ਉਨ੍ਹਾਂ ਨੂੰ ਕਿਹਾ,ਸਰ,ਤੁਹਾਨੂੰ ਗ੍ਰਹਿ ਸਕੱਤਰ ਨੂੰ ਕਾਲ ਕਰਨ ਦੀ ਜ਼ਰੂਰਤ ਹੀ ਨਹੀਂ ਸੀ ਕਿਉਂ ਕਿ ਫਾਇਲ ਪਹਿਲਾਂ ਹੀ ਤੁਹਾਡੇ ਕੋਲ ਪਹੁੰਚ ਚੁੱਕੀ ਸੀ ਅਤੇ ਤੁਸੀਂ ਸਭ ਕੁਝ ਜਾਣਦੇ ਸੀ।ਮੈਂ ਡੀ.ਜੀ.ਬਣ ਸਕਦਾ ਸੀ,ਪਰ ਉਨ੍ਹਾਂ ਨੇ ਅਜਿਹਾ ਨਹੀਂ ਹੋਣ ਦਿੱਤਾ।ਸਵਾਲ:ਤੁਹਾਡੇ ਸੂਬੇ ਵਿੱਚ ਕੋਈ ਡੀ.ਜੀ.ਕਿਉਂ ਨਹੀਂ ਹੈ ?ਜਵਾਬ: ਕਿਉਂਕਿ ਮੋਦੀ ਨੇ ਕੁਲਦੀਪ ਸ਼ਰਮਾ ਨਾਮ ਦੇ ਇੱਕ ਅਫਸਰ ਨਾਲਬ ਦਲਾ ਲੈਣਾ ਹੈ।ਸਵਾਲ:ਮੈਨੂੰ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਅਫਸਰਾਂ ਦੀ ਇੱਕ ਆਪਣੀ ਟੀਮ ਵੀ ਹੈ ?ਜਵਾਬ:ਮੈਂ ਜਦੋਂ ਰਾਜਕੋਟ ਦਾ ਆਈ.ਜੀ. ਸੀ,ਉਦੋਂ ਜੂਨਾਗੜ ਦੇ ਕੋਲ ਇੱਕ ਦੰਗਾ ਹੋਇਆ ਸੀ। ਮੈਂ ਕੁਝ ਲੋਕਾਂ ਦੇ ਖਿਲਾਫ ਐਫ਼.ਆਈ.ਆਰ. ਦਰਜ ਕੀਤੀ ਸੀ।ਗ੍ਰਹਿ ਮੰਤਰੀ ਨੇ ਮੈਨੂੰ ਕਾਲ ਕਰਕੇ ਪੁੱਛਿਆ,“ਰਾਜਨ ਜੀ,ਕਿੱਥੇ ਹੋਂ ਤੁਸੀਂ?”ਮੈਂ ਜਵਾਬ ਦਿੱਤਾ,“ਸਰ, ਮੈਂ ਜੂਨਾਗੜ ਵਿੱਚ ਹਾਂ।” ਫਿਰ ਉਨ੍ਹਾਂ ਨੇ ਕਿਹਾ,“ ਅੱਛਾ,ਤਿੰਨ ਨਾਮ ਲਿਖੋ, ਤੁਹਾਨੂੰ ਇੰਨ੍ਹਾਂ ਤਿੰਨਾਂ ਨੂੰ ਗਿਰਫ਼ਤਾਰ ਕਰਨਾ ਹੈ। ” ਮੈਂ ਕਿਹਾ,ਸਰ,ਇਹ ਤਿੰਨੇ ਮੇਰੇ ਨਾਲ ਹੁਣੇ ਬੈਠੇ ਹੋਏ ਹਨ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਤਿੰਨੇ ਮੁਸਲਮਾਨ ਹਨ ਅਤੇ ਇਨ੍ਹਾਂਦੇ ਚਲਦੇ ਹੀ ਹਾਲਾਤ ਸੁਧਰੇ ਹਨ।ਇੰਨ੍ਹਾਂ ਲੋਕਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ-ਜੁੱਟ ਕੀਤਾ ਹੈ ਅਤੇ ਦੰਗੇ ਨੂੰ ਖ਼ਤਮੇ ਕਰਵਾਇਆ ਹੈ। ਉਹ ਬੋਲੇ,“ ਵੇਖੋ,ਸੀ.ਐਮ. ਸਾਹਿਬ ਨੇ ਕਿਹਾ ਹੈ। ” ਉਸ ਵਕਤਦ ਇਹ ਨਰੇਂਦਰ ਮੋਦੀ ਹੀ ਮੁੱਖ ਮੰਤਰੀ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਇਹ ਸੀ.ਐਮ. ਦੇ ਆਦੇਸ਼ ਹਨ। ਮੈਂ ਜਵਾਬ ਦਿੱਤਾ,“ ਸਰ,ਮੁੱਖ ਮੰਤਰੀ ਦੇ ਆਦੇਸ਼ ਦੇ ਬਾਵਜੂਦ ਮੈਂ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਇਹ ਤਿੰਨੋ ਨਿਰਦੋਸ਼ ਹਨ। ”ਸਵਾਲ:ਫੋਨ ਉੱਤੇ ਕੌਣ ਸੀ ?ਜਵਾਬ: ਗ੍ਰਹਿ ਮੰਤਰੀ ਗੋਰਧਨ ਜੜਫ਼ੀਆ।ਸਵਾਲ:ਕਦੋਂ ਦੀ ਗੱਲ ਹੈ ?ਜਵਾਬ:ਜੁਲਾਈ 2002 ਦੇ ਆਸ-ਪਾਸ ਦੀ, ਤਦ ਜੜਫ਼ੀਆ ਨੇ ਕਿਹਾ ਸੀ ਕਿ ਉਹ ਆਪਣੇ ਆਪ ਉੱਥੇ ਆਉਣਗੇ।ਸਵਾਲ:ਅਤੇ ਇਹ ਲੋਕ ਕੌਣ ਸਨ ?ਜਵਾਬ:ਅਰੇ,ਇਹ ਅੱਛੇ ਲੋਕ ਸਨ। ਉਹ ਮੁਸਲਮਾਨ ਸਨ, ਜੋ ਦੰਗਿਆਂਨੂੰ ਖ਼ਤਮੇ ਕਰਾਉਣਾ ਚਾਹ ਰਹੇ ਸਨ। ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਨ੍ਹਾਂ ਨੂੰ ਹੀ ਗਿਰਫ਼ਤਾਰ ਕਰ ਲੈਂਦਾ।ਸਵਾਲ:ਅਤੇ ਇਹ ਸਿੰਘਲ ਦਾ ਕੀ ਮਾਮਲਾ ਹੈ ?ਉਨ੍ਹਾਂ ਨੇ ਹੀ ਮੈਨੂੰ ਤੁਹਾਡੇ ਨਾਲ ਗੱਲ ਕਰਨ ਨੂੰ ਕਿਹਾ ਸੀ।ਜਵਾਬ:ਮੈਂ ਉਸਦਾ ਬਾਸ ਸੀ,ਹੁਣ ਉਹ ਏ.ਟੀ.ਐੱਸ. ਵਿੱਚ ਹੈ। ਉਹ ਮੇਰੇ ਅੰਤਰਗਤ ਡਿਪਟੀਉ ਐੱਸ.ਪੀ. ਦੇ ਪ੍ਰੋਬੇਸ਼ਨ ਉੱਤੇ ਸੀ।ਸਵਾਲ:ਉਨ੍ਹਾਂ ਦੇ ਅੰਤਰਗਤ ਕੌਣ - ਕੌਣ ਕੰਮ ਕਰਦਾ ਸੀ ?ਜਵਾਬ:ਜੋ ਲੋਕ ਜੇਲ੍ਹ ਵਿੱਚ ਹਨ,ਜਿਵੇਂ ਕਿ ਵੰਜਾਰਾ ਆਦਿ। ਮੈਂ ਬਾਰ੍ਡਰ ਰੇਂਜ ਦਾ ਆਈ.ਜੀ. ਸੀ। ਉਹ ਵੰਜਾਰਾ ਨੂੰ ਲਿਆਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੇ ਮੇਰਾ ਟਰਾਂਸਫਰ ਕਰ ਦਿੱਤਾ। ਉਸਨੂੰ ਰੱਖਣ ਲਈ ਉਨ੍ਹਾਂ ਨੇ ਉਸਦਾ ਅਹੁਦਾ ਘੱਟ ਕਰ ਦਿੱਤਾ।ਸਵਾਲ:ਤਾਂ ਕੀ ਇੱਥੇ ਦੀ ਪੁਲਿਸ ਮੁਸਲਮਾਨ ਵਿਰੋਧੀ ਹੈ ?ਜਵਾਬ:ਨਹੀਂ,ਅਸਲ ਵਿੱਚ ਨੇਤਾ ਅਜਿਹੇ ਹਨ। ਜੇਕਰ ਕੋਈ ਅਫਸਰ ਉਨ੍ਹਾਂ ਦੀ ਨਹੀਂ ਸੁਣਦਾ ਤਾਂ ਉਹ ਉਸਨੂੰ ਖੂੰਜੇ ਲਗਾ ਦਿੰਦੇ ਹਨ,ਅਜਿਹੇ ਵਿੱਚ ਉਹ ਕੀ ਕਰੇਗਾ।ਸਵਾਲ:ਅਮਿੱਤ ਸ਼ਾਹ ਨੇ ਤੁਹਾਨੂੰ ਜਿਸ ਸ਼ਖਸਅ ਨੂੰ ਮਾਰਨ ਲਈ ਕਿਹਾ ਸੀ,ਕੀ ਉਹ ਮੁਸਲਮਾਨ ਸੀ ?ਜਵਾਬ:ਨਹੀਂ,ਉਹ ਉਸਨੂੰ ਇਸ ਲਈ ਹਟਾਉਣਾ ਚਾਹੁੰਦੇ ਸਨ ਕਿਉਂਕਿ ਬਿਜ਼ਨੇਸ ਲਾਬੀ ਵੱਲੋਂ ਕੋਈ ਦਬਾਅ ਸੀ।ਸਵਾਲ:ਮੈਨੂੰ ਪਤਾ ਲੱਗਿਆ ਹੈ ਕਿ ਕੁਝ ਅਫਸਰਾਂ ਤੋਂ ਜਬਰਨ ਇਸ਼ਰਤਜਹਾਂਦਾ ਮੁਕਾਬਲਾ ਕਰਵਾਇਆ ਗਿਆ ਸੀ?ਜਵਾਬ:ਵੇਖੋ, ਇਹ ਗੱਲ ਮੇਰੇ ਅਤੇ ਤੁਹਾਡੇ ਵਿੱਚ ਹੀ ਹੈ।ਇਨ੍ਹਾਂ ਲੋਕਾਂ ਨੇ… ਵੰਜਾਰਾ ਅਤੇ ਉਸਦੇ ਗੈਂਗ ਨੇ ਪੰਜ ਸਰਦਾਰਾਂ ਨੂੰ ਗਿਰਫ਼ਤਾਰ ਕੀਤਾ ਸੀ, ਉਨ੍ਹਾਂ ਵਿੱਚ ਇੱਕ ਕਾਂਸਟੇੋਬਲ ਵੀ ਸੀ।ਵੰਜਾਰਾ ਦਾ ਕਹਿਣਾ ਸੀ ਕਿ ਇਹ ਸਾਰੇ ਆਤੰਕਵਾਦੀ ਹਨ ਅਤੇ ਇਨ੍ਹਾਂ ਦਾ ਇਨਕਾਉਂਟਰ ਕਰ ਦਿੱਤਾ ਜਾਣਾ ਚਾਹੀਦਾ ਹੈ। ਸੰਜੋਗ ਨਾਲ ਪਾਂਡਿਅਨ ਉਸ ਵਕਤਾ ਐੱਸ.ਪੀ. ਸੀ। ਉਸਨੇ ਇਨਕਾਰ ਕਰ ਦਿੱਤਾ ਅਤੇ ਪੰਜੇ ਬਚ ਗਏ।ਸਵਾਲ:ਯਾਨੀ ਅਫਸਰ ਮੁਸਲਮਾਨ ਵਿਰੋਧੀ ਨਹੀਂ ਹਨ ?ਜਵਾਬ:ਬਿਲਕੁਲ ਨਹੀਂ। ਨੇਤਾ ਉਨ੍ਹਾਂ ਤੋਂ ਅਜਿਹਾ ਕਰਵਾਉਂਦੇ ਹਨ। ਜੇਕਰ ਤੁਸੀਂ ਈਮਾਨਦਾਰ ਹੋ ਤਾਂ ਉਹ ਤੁਹਾਨੂੰ ਕਿਸੇ ਅਹੁਦੇ ਉੱਤੇ ਨਹੀਂ ਰਹਿਣ ਦੇਣਗੇ। ਵੇਖੋ, ਇਨ੍ਹਾਂ ਨੇ ਰਜਨੀਸ਼ ਰਾਏ ਅਤੇ ਰਾਹੁਲ ਸ਼ਰਮਾ ਦੇ ਨਾਲ ਕੀ ਕੀਤਾ ਹੈ।
ਇਹ ਸਰਕਾਰ ਸੰਪ੍ਰਦਾਇਕ ਅਤੇ ਭ੍ਰਸ਼ਟ ਹੈ। ਇਹ ਅਮਿੱਤ ਸ਼ਾਹ ਮੇਰੇ ਕੋਲ ਆਕੇ ਡੀਂਗ ਹੱਕਦਾਸੀ ਕਿ ਕਿਵੇਂ ਉਸਨੇ 1985 ਵਿੱਚ ਦੰਗੇ ਭੜਕਾਉਣ ਦਾ ਕੰਮ ਕੀਤਾ ਸੀ। ਉਹ ਹਰ ਕਿਸੇ ਨੂੰ ਆਪਣੇ ਕੋਲ ਮੀਟਿੰਗ ਲਈ ਬੁਲਾਉਂਦਾ ਸੀ। ਇੱਕ ਬੈਠਕ ਵਿੱਚ ਉਸਨੇ ਗ੍ਰਹਿ ਸਕੱਤਰ, ਮੁੱਖ ਸਕੱਤਰ,ਇੱਕ ਸੰਸਦ ਅਤੇ ਮੈਨੂੰ ਵੀ ਬੁਲਾਇਆ ਸੀ। ਉਸ ਵਕਤੇ ਮੈਂ ਆਈ.ਜੀ. ਸੀ।ਸਾਂਸਦ ਨੇ ਅਮਿੱਤ ਸ਼ਾਹ ਨੂੰ ਕਿਹਾ ਕਿ ਤੂੰ ਇੱਕ ਸਿਪਾਹੀ ਦਾ ਵੀ ਟਰਾਂਸਫਰ ਨਹੀਂ ਕਰਵਾ ਸਕਦਾ। ਅਮਿੱਤ ਸ਼ਾਹ ਨੇ ਮੇਰੇ ਵੱਲ ਮੁੜ ਕੇ ਕਿਹਾ,“ ਇਹ ਕੰਮ ਹੁਣ ਤੱਕ ਕਿਉਂ ਨਹੀਂ ਹੋਇਆ ? ”ਮੈਂ ਦੱਸਿਆ ਕਿ ਉਸ ਸਿਪਾਹੀ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਉਹ ਤਾਂ ਬੀ.ਜੇ.ਪੀ.ਸਾਂਸਦ ਦੇ ਮੁੰਡੇ ਨੂੰ ਬਸ ਰੋਕ ਰਿਹਾ ਸੀ।ਸਵਾਲ: ਮੈਨੂੰ ਹੈਰਾਨੀ ਹੈ ਕਿ ਉਨ੍ਹਾਂ ਨੇ ਤੁਹਾਨੂੰ ਅਜਿਹਾ ਕਿਹਾ ?ਜਵਾਬ:ਉਨ੍ਹਾਂ ਨੂੰ ਮੇਰੇ ਵਿੱਚ ਭਰੋਸਾ ਸੀ। ਅਸਲ ਵਿੱਚ ਉਹ ਹੀ ਸਨ, ਜਿਨ੍ਹਾਂ ਨੇ ਮੈਨੂੰ ਇਸ਼ਰਤ ਦੇ ਮਾਮਲੇ ਨਾਲ ਜਾਣੂ ਕਰਾਇਆ ਸੀ।ਉਨ੍ਹਾਂ ਨੇ ਦੱਸਿਆ ਸੀ ਕਿ ਇਸ਼ਰਤ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਉਸਨੂੰ ਆਪਣੇ ਕੋਲ ਹਿਰਾਸਤ ਵਿੱਚ ਰੱਖਿਆ ਸੀ ਅਤੇ ਇਨ੍ਹਾਂ ਪੰਜਾਂ ਦੀ ਹੱਤਿਆਕੀਤੀ ਗਈ ਸੀ,ਮੁਕਾਬਲਾ ਨਹੀਂ ਹੋਇਆ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਹ ਕੋਈ ਆਤੰਕਵਾਦੀ ਨਹੀਂ ਸੀ।ਸਵਾਲ:ਮੈਨੂੰ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੇ ਤੁਹਾਨੂੰ ਏ.ਟੀ.ਐੱਸ. ਵਰਗੀ ਅਹਿਮ ਜਗ੍ਹਾ ਉੱਤੇ ਆਉਣ ਦਿੱਤਾ ?ਜਵਾਬ:ਹਾਂ,ਉਹ ਸੋਚਦੇ ਸਨ ਕਿ ਮੈਂ ਉਨ੍ਹਾਂ ਦਾ ਆਦਮੀ ਹਾਂ ਅਤੇ ਉਹੀ ਕਰਾਂਗਾ ਜੋ ਕਿਹਾ ਜਾਵੇਗਾ। ਸ਼ਾਹ ਨੇ ਮੈਨੂੰ ਕਿਹਾ,“ ਵੇਖੋ,ਦੋ ਅਹਿਮ ਜਗ੍ਹਾਂਵਾਂ ਖਾਲੀ ਹਨ,ਏ.ਟੀ.ਐੱਸ. ਅਤੇ ਪੁਲਿਸ ਆਯੁਕਤ ਦੀ। ਸਾਨੂੰ ਇਨ੍ਹਾਂ ਦੋਨਾਂ ਜਗ੍ਹਾਵਾਂ ਉੱਤੇ ਆਪਣੇ ਆਦਮੀ ਚਾਹੀਂਦੇ ਹਨ। ਅਸੀਂ ਆਸ਼ੀਸ਼ ਭਾਟੀਆ ਨੂੰ ਆਯੁਕਤਂ ਬਣਾ ਰਹੇ ਹਾਂ ਅਤੇ ਤੁਹਾਨੂੰ ਏ.ਟੀ.ਐੱਸ. ਚੀਫ। ”ਉਨ੍ਹਾਂ ਨੇ ਕਿਹਾ ਕਿ ਮੇਰੇ ਵਿੱਚ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਅਤੇ ਮੈਂ ਉਹੀ ਕਰਾਂਗਾ ਜੋ ਮੈਨੂੰ ਸਰਕਾਰ ਕਹੇਗੀ। ਤਦ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਸੱਚ ਵਿੱਚ ਇੰਨਾ ਭਰੋਸਾ ਸੀ ਤਾਂ ਤੁਸੀਂ ਮੈਨੂੰ ਕਮਿਸ਼ਨਿਰ ਕਿਉਂ ਨਹੀਂ ਬਣਾਇਆ।
ਪੀ.ਸੀ.ਪਾਂਡੇਨੂੰ ਵੇਖੋ, ਉਨ੍ਹਾਂ ਨੇ ਦੰਗਾ ਕਰਨ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਮੁੱਖ ਮੰਤਰੀ ਦੇ ਖਾਸ ਲੋਕਾਂ ਵਿੱਚੋਂ ਹੈ। ਉਨ੍ਹਾਂ ਦਾ ਚਹੇਤਾ ਹੈ। ਮੁਸਲਮਾਨਾਂ ਦੀ ਹੱਤਿਆ ਲਈ ਉਹੀ ਜ਼ਿੰਮੇਵਾਰ ਹੈ। ਇਸ ਲਈ ਉਸਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਅਹੁਦਾ ਦਿੱਤਾ ਗਿਆ ਹੈ। ਮੇਰਾ ਉਸ ਨਾਲ ਚੰਗਾ ਸੰਬੰਧ ਹੈ, ਇਸਦੇ ਬਾਵਜੂਦ ਮੈਂ ਜਾਣਦਾ ਹਾਂ ਕਿ ਉਸਨੇ ਕੀ ਗਲਤ ਕੀਤਾ ਹੈ।(ਪੱਤਰਕਾਰ ਰਾਣਾ ਅਯੂਬ ਨੇ ਮੈਥਲੀ ਤਿਆਗੀ ਦੇ ਨਾਮ ਤੋਂ ਅੰਡਰਕਵਰ ਰਹਿ ਕੇ ਗੁਜਰਾਤ ਦੇ ਕਈ ਚੋਟੀ ਦੇ ਅਧਿਕਾਰੀਆਂ ਦਾ ਸਟਿੰਗ ਕੀਤਾ ਸੀ।ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ‘ਗੁਜਰਾਤ ਫਾਇਲ’ਨਾਮ ਦੀ ਕਿਤਾਬ ਪ੍ਰਕਾਸ਼ਿਤ ਕੀਤੀਹੈ। ਉਸੇ ਹੀ ਕਿਤਾਬ ਦੇ ਕੁਝ ਚੁਣਵੇ ਸੰਵਾਦ ਮੀਡਿਆ ਵਿਜ਼ਿਲ ਦੇ ਹਿੰਦੀ ਦੇ ਪ੍ਰਕਾਸ਼ਨ ਤੋਂ ‘ਸੂਹੀ ਸਵੇਰ’ ਦੁਆਰਾ ਪੰਜਾਬੀ ਦੇ ਪਾਠਕਾਂ ਲਈ ਅਨੁਵਾਦ ਕੀਤਾ ਗਿਆ ਹੈ। ਇਸ ਕਿਤਾਬ ਨੂੰ ਹੁਣ ਤੱਕ ਮੁੱਖ ਧਾਰਾ ਦੇ ਮੀਡਿਆ ਵਿੱਚ ਕਿਤੇ ਵੀ ਜਗ੍ਹਾ ਨਹੀਂ ਮਿਲੀ ਹੈ। ਲੇਖਿਕਾ ਦਾ ਦਾਵਾ ਹੈ ਕਿ ਕਿਤਾਬ ਵਿੱਚ ਸ਼ਾਮਿਲ ਸਾਰੇ ਸੰਵਾਦਾਂ ਦੀ ਵੀਡੀਓ ਟੇਪ ਉਨ੍ਹਾਂ ਕੋਲ ਸੁਰੱਖਿਅਤ ਪਈ ਹੈ। ਇਸ ਸਮੱਗਰੀ ਦਾ ਕਾਪੀਰਾਈਟ ਰਾਣਾ ਅਯੂਬ ਕੋਲ ਹੈ।) ਅਨੁਵਾਦਕ:ਸਚਿੰਦਰਪਾਲ‘ਪਾਲੀ’
ਸੰਪਰਕ: 98145-07116