ਖਾਲਿਸਤਾਨ ਲਹਿਰ ਪੰਜਾਬ ਵਿੱਚ,ਸਰਕਾਰ ਅਤੇ ਸਿੱਖ ਲੀਡਰਸ਼ਿਪ ਦੇ ਵਿਚਾਲੇ ਡੈੱਡਲਾਕ ਦੇ ਚਲਦੇ ਸ਼ੁਰੂ ਹੋਈ ਸੀ ਜੋਆਪਣੇ ਸੂਬੇ ਲਈ ਕੁਝ ਵਾਧੂ ਅਧਿਕਾਰਾਂ ਦੀ ਮੰਗ ਅਤੇ ਕਈ ਧਾਰਮਿਕ ਛੋਟਾਂ ਦੀ ਭਾਲ ਵਿੱਚ ਸਨ। ਨਾ ਸਿਰਫ਼ ਇਹਨਾਂ ਮੰਗਾਂ ਨੂੰ ਅਣਸੁਣਿਆ ਕਰਿਆ ਗਿਆ,ਬਲਕਿ ਮੱਧਮ ਦਰਜੇ ਦੀ ਸਿੱਖ ਲੀਡਰਸ਼ਿਪ ਦੇ ਕਾਰਜ ਨੂੰ ਕਮਜ਼ੋਰ ਕਰਨ ਲਈ ਇੱਕ ਸਮਾਨੰਤਰ ਖਾੜਕੂ ਲਹਿਰ ਨੂੰ ਉਠਾਇਆ ਗਿਆ ਸੀ।1984 ਵਿੱਚ,ਦਰਬਾਰ ਸਾਹਿਬ ਕੰਪਲੈਕਸ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ, ਜੋ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਹੈ, ਜੋ ਸਿਆਸੀ ਖਾੜਕੂਆਂ ਦੀਆਂ ਕਾਰਵਾਈਆਂ ਦਾ ਮੁੱਖ ਅੱਡਾ ਬਣ ਚੁੱਕਾ ਸੀ। ਜਿਨ੍ਹਾਂ (ਖਾੜਕੂਆਂ)ਉੱਪਰ ਪੂਜਣ ਦੀ ਜਗ੍ਹਾ ਦੇ ਅੰਦਰ ਹਥਿਆਰ ਜੋੜਨ ਅਤੇ ਹਿੰਸਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।ਖਾੜਕੂਆਂ ਨੂੰ ਬਾਹਰ ਕੱਢਣ ਲਈ ਗੁਰਦੁਆਰੇ ਅੰਦਰ ਕੀਤੇ ਗਏ ਇੱਕ ਫ਼ੌਜੀ ਹਮਲੇ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਕੰਪਲੈਕਸ ਅੰਦਰਲੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।ਇਸਨੇ ਸੰਸਾਰ ਭਰ ਦੇ ਸਿੱਖਾਂ ਨੂੰ ਗੁੱਸੇ ਵਿੱਚ ਲਿਆ ਦਿੱਤਾ ਸੀ। ਇਹਨਾਂ ਪ੍ਰਸਥਿਤੀਆਂ ਦੌਰਾਨ,ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਸਿੱਖ ਸੁਰੱਖਿਅਕਾਂ ਨੇ ਕਤਲ ਕਰ ਦਿੱਤਾ ਸੀ। ਉਸ ਦੇ ਕਤਲ ਤੋਂ ਪਿੱਛੋਂ,ਸਿੱਖਾਂ ਦਾ ਚੰਗੀ ਤਰ੍ਹਾਂ ਆਯੋਜਿਤ ਕਤਲੇਆਮ ਹੋਇਆ ਸੀ ਜਿਸ ਵਿੱਚ ਉਸ ਸਮੇਂ ਦੀ ਸੱਤਾਧਾਰੀ ਪਾਰਟੀ (ਕਾਂਗਰਸ) ਦੇ ਆਗੂ ਸ਼ਾਮਲ ਸਨ।ਇਨ੍ਹਾਂ ਬਦਸੂਰਤ ਸਿਆਸੀ ਘਟਨਾਵਾਂ ਨੇ ਖਾਲਿਸਤਾਨ ਲਹਿਰ ਨੂੰ ਮਜ਼ਬੂਤੀ ਦਿੱਤੀ,ਜੋ 1984ਤੱਕ ਪ੍ਰਸਿੱਧ ਨਹੀਂ ਸੀ।1984 ਤੱਕ,ਸਿੱਖ ਭਾਈਚਾਰੇ ਦੇ ਅੰਦਰ ਕਿਨਾਰੇ ਲੱਗੇ ਹੋਏ ਸਿਰਫ਼ ਕੁਝ ਕੁ ਤੱਤਾਂ ਨੇ ਇੱਕ ਵੱਖਰੀ ਜਨਮ ਭੂਮੀ ਦੀ ਵਕਾਲਤ ਕੀਤੀਸੀ।ਸਾਲ 1984 ਸਿੱਖਾਂ ਉੱਪਰ ਵੱਡੇ ਪੈਮਾਨੇ ’ਤੇ ਜ਼ਬਰ ਦਾ ਗਵਾਹ ਹੈ।ਖਾਲਿਸਤਾਨ ਦੇ ਲਈ ਖੂਨੀ ਲੜਾਈ ਨੇ ਹਜ਼ਾਰਾਂ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ।ਖਾਲਿਸਤਾਨੀ ਉਗਰਵਾਦੀਆਂ ਦੁਆਰਾ ਹਥਿਆਰਬੰਦ ਬਗਾਵਤ 1990 ਦੇ ਅੱਧਤੱਕ ਚੱਲੀ।ਉਸ ਤੋਂ ਬਾਅਦ ਇਸ ਲਹਿਰ ਨੇ ਆਪਣਾ ਪ੍ਰਸਿੱਧ ਸਮਰਥਨ ਖੋ ਦਿੱਤਾ ਸੀ,ਇਸ ਲਈ ਕੁਝ ਹੱਦ ਤੱਕ ਖਾੜਕੂਆਂ ਦੇ ਜ਼ੁਲਮ ਜ਼ਿੰਮੇਵਾਰ ਸਨ,ਜੋ ਅਕਸਰ ਹਿੰਦੂਆਂਅਤੇ ਆਪਣੇ ਆਲੋਚਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਕੁਝ ਹੱਦ ਤੱਕ ਸੱਤਾ ਦਾ ਜ਼ਬਰ ਵੀ ਉਨ੍ਹਾਂ ਦੇ ਖਾਤਮੇ ਦਾ ਇੱਕ ਕਾਰਨ ਬਣਿਆ।ਜਦਕਿ,ਖਾਲਿਸਤਾਨੀ ਤੱਤ ਕੈਨੇਡਾ ਵਿੱਚ ਲਗਾਤਾਰ ਸਰਗਰਮ ਰਹੇ, ਜਿੱਥੇ ਇਸ ਮੰਗ ਦੇ ਸਮਰਥਕਾਂ ਦਾ ਕਈ ਸਿੱਖ ਗੁਰਦੁਆਰਿਆਂ ਉੱਪਰ ਕਬਜਾ ਹੈ ਅਤੇ ਕਈ ਵੱਖ-ਵੱਖ ਸਿਆਸੀ ਧਿਰਾਂ 'ਤੇ ਪ੍ਰਭਾਵ ਹੈ।ਫਿਰ ਵੀ ਲਹਿਰ ਨੇ ਪੰਜਾਬ ਵਿੱਚ ਜ਼ਿਆਦਾ ਲੋੜੀਂਦੀ ਜਨਤਕ ਅਪੀਲ ਨੂੰ ਖੋ ਦਿੱਤਾ ਹੈ ਅਤੇ ਕੁਝ ਹੱਦ ਤੱਕ ਕੈਨੇਡਾ ਵਿੱਚ ਵੀ ਖੋ ਦਿੱਤਾ ਹੈ,ਕਥਿੱਤ ਅੱਤਵਾਦੀ ਕੈਂਪਾਂ ਦੀਆਂ ਰਿਪੋਰਟਾਂ ਨੇ ਇੱਕ ਬੇਲੋੜੀ ਚੇਤਾਵਨੀ ਨੂੰ ਉਭਾਰਿਆ ਹੈ।ਇਹਨਾਂ ਰਿਪੋਰਟਾਂ ਦੀ ਨੇੜਲੀ ਪੜਤਾਲ ਅਤੇ ਭਾਰਤੀ ਪ੍ਰੈਸ ਦੁਆਰਾ ਬਣਾਈ ਗਈ ਸਾਰੀ ਵਾਰਤਾ ਇਹ ਇਸ਼ਾਰਾ ਕਰਦੀ ਹੈ ਕਿ ਬੀ.ਸੀ. ਵਿੱਚ ਖਾਲਿਸਤਾਨ ਦੇ ਵਿਰੋਧੀਆਂ ਦੁਆਰਾ ਅਜਿਹੀ ਚੇਤਾਵਨੀ ਨੂੰ ਉਭਾਰਿਆ ਹੋ ਸਕਦਾ ਹੈ।ਬੀ.ਸੀ.ਜਿੱਥੇ ਸਿੱਖ ਮੁੱਖ ਤੌਰ ’ਤੇ ਦੋ ਕੈਂਪਾਂ ਵਿੱਚ ਵੰਡੇ ਹੋਏ ਹਨ – ਇੱਕ ਉਹ ਜਿਹੜੇ ਆਪਣੇ ਆਪ ਨੂੰ ਖਾਲ਼ਿਸਤਾਨੀ ਦੇ ਤੌਰ ’ਤੇ ਪਛਾਣਦੇ ਹਨ ਅਤੇ ਦੂਜੇ ਉਹ ਜਿਹੜੇ ਆਪਣਾ ਵਰਨਣ ਇੱਕ ਭਾਰਤ ਪੱਖੀ ਨਰਮਦਲੀਏ (moderate)ਦੇ ਤੌਰ ’ਤੇ ਕਰਦੇ ਹਨ।ਮੀਡੀਆ ਰਿਪੋਰਟਾਂ ਵੱਡੇ ਤੌਰ ’ਤੇ,ਭਾਰਤੀ ਖੁਫੀਆ ਵਿਚ ਲੇਬੇ ਨਾਮੀ ਸ਼੍ਰੋਤਾਂ ਨਾਲ ਜੁੜੀਆਂ ਹੋਈਆਂ ਹਨ, ਜਿਸਦੇ ਗੁਪਤਚਰ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਅੰਦਰ ਹਨ।ਉਹ ਇਹਨਾਂ ਦੋ ਕੈਂਪਾਂ ਵਿੱਚੋਂ ਕਿਸੇ ਵਿੱਚੋਂ ਵੀ ਹੋ ਸਕਦੇ ਹਨ।ਪਰ ਨਰਮਦਲੀਆ ਕੈਂਪ ਖੁੱਲ੍ਹੇ ਤੌਰ’ਤੇ ਭਾਰਤ ਪੱਖੀ ਹੈ ਅਤੇ ਇਸੇ ਕਰਕੇ ਇਸ ਗੱਲ ’ਤੇ ਯਕੀਨ ਕਰਨ ਦੇ ਕਾਰਨ ਹਨ ਕਿ ਕਿਉਂ ਇਸ ਸਾਰੀ ਘਟਨਾ ਨੂੰ ਦੋਨੋਂ ਪਾਸਿਆਂ ਵਿਚਕਾਰ ਦੀ ਲੜਾਈ ਨਾਲ ਜੋੜਿਆ ਜਾ ਸਕਦਾ ਹੈ।ਜਦੋਂ ਤੋਂ ਜਸਟਿਨ ਟਰੂਡੋ ਬਹੁਮਤ ਨਾਲ ਸੱਤਾ ਵਿੱਚ ਆਇਆ ਹੈ,ਉਦੋਂ ਤੋਂ ਨਰਮਦਲੀਆਂ ਦੇ ਅੰਦਰ ਉਸਦੇ ਖਿਲਾਫ਼ ਘੁਸਮੁਸਾਹਟ ਹੈ।ਉਸ ਉੱਪਰ ਖਾਲਿਸਤਾਨੀਆਂ ਪ੍ਰਤੀ ਉਪਕਾਰੀ ਹੋਣ ਦਾ ਦੋਸ਼ ਹੈ। ਉਸਦੀ ਕੈਬਨਿਟ ਵਿੱਚ ਘੱਟੋ-ਘੱਟ ਦੋ ਸਿੱਖ ਮੰਤਰੀ ਹਨ,ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ, ਜਿਨ੍ਹਾਂ ਦਾ ਪਰਿਵਾਰ ਸੰਸਾਰ ਸਿੱਖ ਸੰਗਠਨ ਨਾਲ ਜੁੜਿਆ ਹੋਇਆ ਹੈ,ਜਿਸਨੇ ਇੱਕ ਵਾਰੀ ਸਿੱਖ ਰਾਜ ਦੀ ਮੰਗ ਦਾ ਸਮਰਥਨ ਕੀਤਾ ਸੀ। ਇਸ ਸਮਝ ’ਤੇ ਆਧਾਰਿਤ, ਨਰਮਦਲੀਆਂ ਦਾ ਇੱਕ ਭਾਗ ਬੀ.ਸੀ. ਵਿੱਚ ਖੁੱਲ੍ਹੇ ਤੌਰ ’ਤੇ ਟਰੂਡੋ ’ਤੇ ਗੱਲੀਂ ਬਾਤੀਂ ਹਮਲਾ ਕਰ ਰਿਹਾ ਹੈ।ਲੜਾਈ ਬਾਹਰ ਉਦੋਂ ਆਈ ਜਦੋਂ ਸੱਜਣ ਨੇ ਆਪਣੇ ਦੱਖਣੀ ਵੈਨਕੂਵਰ ਹਲਕੇ ਲਈ ਲਿਬਰਲ ਨਾਮਜ਼ਦਗੀ ਨੂੰ ਜਿੱਤਿਆ। ਇਹ ਨਰਮਦਲੀਆਂ ਲਈ ਇੱਕ ਝਟਕਾ ਸੀ,ਜੋਬਰਜ਼ ਧਾਨ (BarjDhahan),(ਜੋ ਕਿ ਇੱਕ ਪ੍ਰਮੁੱਖ ਬਿਜਨਸਮੈਨ ਸੀ) ਨੂੰ ਲਿਬਰਲ ਉਮੀਦਵਾਰ ਦੇ ਤੌਰ ’ਤੇ ਦੇਖਣਾ ਚਾਹੁੰਦੇ ਸਨ। ਸੱਜਣ ਦੀ ਨਾਮਜ਼ਦਗੀ ਦਾ ਵਿਰੋਧ ਦਿਖਾਉਣ ਲਈ, ਉਨ੍ਹਾਂ ਨੇ ਲਿਬਰਲ ਪਾਰਟੀ ਦੇ ਖਿਲਾਫ਼ ਬਗਾਵਤ ਕਰ ਦਿੱਤੀ ਅਤੇ ਖੁੱਲ੍ਹੇ ਆਮ ਇਸ ’ਤੇ ਖਾਲਿਸਤਾਨੀਆਂ ਨੂੰ ਖੁਸ਼ ਕਰਨ ਦਾ ਦੋਸ਼ ਲਾਇਆ। ਜ਼ਾਹਿਰ ਕਾਰਨਾਂ ਕਰਕੇ ਇਸ ਗਰੁੱਪ ਵਿੱਚ ਭਾਰਤੀ ਕਾਂਸਲ ਦੇ ਦਫ਼ਤਰ ਪ੍ਰਤੀ ਇੱਕ ਨੇੜਤਾ ਹੈ। ਅੰਤ ਵਿੱਚ,ਜਦੋਂ ਸੱਜਣ ਚੋਣ ਜਿੱਤਿਆ,ਤਾਂ ਨਰਮਦਲੀਆਂ ਲਈ ਇਹ ਇੱਕ ਸ਼ਰਮਨਾਕ ਹਾਰ ਸੀ। ਪਰ ਚੰਗਿਆੜੀ ਉਦੋਂ ਦੀ ਭੜਕ ਰਹੀ ਸੀ। ਹਰਦੀਪ ਨਿੱਝਰ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਅਨੁਸਾਰ,ਨਿੱਝਰ ਕਈ ਵਾਰ ਭਾਰਤ ਆਇਆ ਹੈ,ਜਿਸਨੇ ਸੁਝਾਅ ਦਿੱਤਾ ਕਿ ਉਸ ਦਾ ਪਾਸਪੋਰਟ ਨੰਬਰ ਭਾਰਤੀ ਅਧਿਕਾਰੀਆਂ ਕੋਲ ਉਪਲੱਬਧ ਹੈ।ਨਿੱਝਰ ਨੇ ਵੀ ਇਹ ਸਵੀਕਾਰ ਕੀਤਾ ਹੈ ਕਿ ਉਹ ਸਵੈ-ਨਿਰਣੇ ਦੇ ਹੱਕ ਦੀ ਮੰਗ ਦਾ ਸਮਰਥਨ ਕਰਦਾ ਹੈ। ਜੋ ਸਾਡੇ ਲਈ ਇੱਕ ਸਵਾਲ ਛੱਡਦਾ ਹੈ ਕਿ ਉਸਦਾ ਪਾਸਪੋਰਟ ਨੰਬਰ ਭਾਰਤੀ ਪ੍ਰੈਸ ਕੋਲ ਕਿਵੇਂ ਪਹੁੰਚਿਆ?ਜੇਕਰ ਅਸੀਂ ਇਹਨਾਂ ਸਾਰੇ ਬਿੰਦੂਆਂ ਨੂੰ ਜੋੜਾਂਗੇ ਤਾਂ,ਸੰਭਵ ਦ੍ਰਿਸ਼ ਇਹ ਨਿਕਲਦਾ ਹੈ ਕਿ ਸਾਰੀ ਕਹਾਣੀ ਦੀ ਸਕਰਿਪਟ ਬੀ.ਸੀ. ਵਿੱਚ ਲਿਖੀ ਗਈ ਸੀ,ਖਾਸ ਕਰਕੇ ਉਨ੍ਹਾਂ ਦੁਆਰਾ ਜੋ ਵਿਚਾਰਧਾਰਕ ਤੌਰ ’ਤੇ ਨਿੱਝਰ ਦੇ ਕੰਮ ਦੇ ਵਿਰੁੱਧ ਹਨ।ਇਸ ਨਰਮਦਲੀਆਂ (moderate)ਅਤੇ ਖਾਲਿਸਤਾਨੀਆਂ ਦੀ ਲੜਾਈ ਦਾ ਸਭ ਤੋਂ ਮਹੱਤਵਪੂਰਨ ਸੂਚਕ ਹਿੱਸਾ ਹੀ ਅਜਿਹੀਆਂ ਕੁਝ ਕਹਾਣੀਆਂ ਨੂੰ ਤੈਅ ਕਰਦਾ ਹੈ, ਉਨ੍ਹਾਂ ਵਿੱਚੋਂ ਇੱਕ ਕਹਾਣੀ ਇਹ ਕਹਿੰਦੀ ਹੈ ਕਿ ਭਾਰਤੀ ਸਰਕਾਰ ਨੇ ਟਰੂਡੋ ਸਰਕਾਰ ਤੋਂ ਆਤੰਕੀ ਕੈਂਪਾਂ ਦੀਆਂ ਰਿਪੋਰਟਾਂ ਬਾਰੇ ਪੁੱਛਿਆ ਹੈ।ਟਰੂਡੋ ਸਰਕਾਰ ਨੇ ਆਪਣੀ ਕੈਬਨਿਟ ਵਿੱਚੋਂ ਇੱਕ ਸਿੱਖ ਡਿਫੈਂਸ ਮਿਨਿਸਟਰ (ਸੱਜਣ)ਨੂੰ ਆਤੰਕੀ ਕੈਂਪਾਂ ਦੀਆਂ ਰਿਪੋਰਟਾਂ ਬਾਰੇ ਘੋਖਣ ਲਈ ਨਾਮਜ਼ਦ ਕਰ ਦਿੱਤਾ ਹੈ।ਇਹ ਵਿਆਖਿਆ ਕਰਦਾ ਹੈ ਕਿ ਸੱਜਣ ਨੂੰ ਇਸ ਵਿਵਾਦ ਵਿੱਚ ਕਿਉਂ ਘੜੀਸਿਆ ਗਿਆ ਸੀ।ਇਹ ਮੰਦਭਾਗਾ ਹੈ ਕਿ ਜ਼ਿਆਦਾਤਰ ਨਰਮਦਲੀਆਂ,ਜਿਨ੍ਹਾਂ ਵਿੱਚ ਕੁਝ ਖੱਬੇ-ਪੱਖੀ ਅਤੇ ਕਹੇ ਜਾਣ ਵਾਲੇ ‘ਧਰਮ-ਨਿਰਪੱਖੀ’ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਦੇ ਅੰਦਰ ਸੰਪ੍ਰਦਾਇਕ ਤਾਕਤਾਂ ਦੇ ਖਿਲਾਫ਼ ਲੜ੍ਹਨ ਦਾ ਦਾਅਵਾ ਕੀਤਾ ਹੈ, ਪਰ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ਼ ਉਦੋਂ ਇੱਕ ਵੀ ਅਵਾਜ਼ ਨਹੀਂ ਉਠਾਈ, ਜਦੋਂ 2015 ਵਿੱਚ ਉਹ ਰੌਸਸਟਰੀਟ ਦੇ ਸਿੱਖ ਗੁਰਦੁਆਰੇ ਵਿੱਚ ਆਇਆ ਸੀ। ਇਸ ਗੁਰਦੁਆਰੇ ਨੂੰ ਨਰਮਦਲੀਆਂ ਦੇ ਗਰੁੱਪ ਦੁਆਰਾ ਚਲਾਇਆ ਜਾਂਦਾ ਹੈ।ਵਿਚਾਰਧਾਰਕ ਆਧਾਰ 'ਤੇ ਉਸਦੇ ਦੌਰੇ ਦਾ ਵਿਰੋਧ ਕਰਨ ਦੀ ਬਜਾਏ,ਉਨ੍ਹਾਂ ਵਿੱਚੋਂ ਕੁਝ ਨੇ ਤਾਂ ਉਸਦਾ ਸ਼ਾਨਦਾਰ ਸਵਾਗਤ ਕੀਤਾ।ਜਦਕਿ ਇਹ ਤੱਥ ਜਾਣਦੇ ਹੋਏ ਵੀ ਕਿ ਮੋਦੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰਦਾਹੈ। ਇਹ ਸਿਰਫ਼ ਉਨ੍ਹਾਂ ਦੀ ਦਿਖਾਵੇ ਦੀ ਨਿਰਪੱਖਤਾ ਅਤੇ ਭਾਰਤੀ ਏਜੰਟਾਂ ਪ੍ਰਤੀ ਅੰਨ੍ਹੇ ਸਮਰਥਨ ਨੂੰ ਹੀ ਦਰਸ਼ਾਉਂਦਾ ਹੈ। ਨਹੀਂ ਤਾਂ, ਉਹ ਕਿਉਂ ਆਰਾਮ ਨਾਲ ਇੱਕ ਤਰ੍ਹਾਂ ਦੀ ਫ਼ਿਰਕਾਪ੍ਰਸਤੀ ਨੂੰ ਨਜ਼ਰਅੰਦਾਜ਼ ਕਰਨਗੇ ਅਤੇ ਸਿਰਫ਼ ਦੂਜੀ ਤਰ੍ਹਾਂ ਦੀ ਬਾਰੇ ਗੱਲ ਕਰਨਗੇ ? ਹੋ ਸਕਦਾ ਹੈ, ਕਿਉਂਕਿ ਇੱਕ ਪਾਸਾ ਸ਼ਕਤੀਸ਼ਾਲੀ ਹੈ ਅਤੇ ਦੂਜਾ ਕਮਜ਼ੋਰ।ਹਾਲਾਂਕਿ ਖਾਲਿਸਤਾਨ ਲਹਿਰ ਨੂੰ ਚੁਣੌਤੀ ਦੇਣੀ ਠੀਕ ਹੈ,ਕਿਉਂਕਿ ਇਹ ਵੰਡੀ ਹੋਈ ਹੈ ਅਤੇ ਇਸਦੇ ਸਮਰਥਕਾਂ ਨੇ ਹਿੰਸਾ ਕੀਤੀ ਹੈ,ਪਰ ਸੱਚੇ ਧਰਮ ਨਿਰਪੱਖੀਆਂ ਨੂੰ ਅਸਲ ਵਿੱਚ ਪਰੇਸ਼ਾਨੀ ਇਸ ਗੱਲ ਦੀ ਹੋਣੀ ਚਾਹੀਂਦੀ ਹੈ ਕਿ ਹਿੰਦੂ ਕੱਟੜਵਾਦ ਨੂੰ ਵੀ ਉੰਨੇ ਹੀ ਜੋਸ਼ ਨਾਲ ਚੁਣੌਤੀ ਕਿਉਂ ਨਹੀਂ ਦਿੱਤੀ ਜਾ ਰਹੀ ? ਇਹ ਦੋਗਲਾਪਨ ਕਿਉਂ ਹੈ ?ਅਜਿਹਾ ਦੋਹਰਾ ਬੋਲਣਾ ਹੀ ਇਸ ਵਿਵਾਦ ਦੀ ਜੜ੍ਹ ਹੈ,ਜੋ ਕਿ ਭਾਰਤੀ ਖੁਫੀਆਂ ਦੇ ਹਿੱਤਾਂ ਨੂੰ ਪੂਰਦਾ ਹੈ,ਜੋ ਆਪਣੇ ਹੀ ਵਿਹੜੇ ਵਿੱਚ ਹੋਰ ਵੀ ਗੰਭੀਰ ਖ਼ਤਰੇ ਹਿੰਦੂ ਰਾਸ਼ਟਰਵਾਦੀ ਅੱਤਵਾਦੀਆਂ ਨਾਲ ਨਜਿੱਠਣ ਲਈ ਇੱਛਾ ਦੀ ਘਾਟ ਦਿਖਾ ਰਿਹਾ ਹੈ।ਇਨ੍ਹਾਂ ਸਾਰੇ ਸਵਾਰਥੀ ਹਿੱਤਾਂ ਨੇ ਇਕੱਠੇ ਮਿਲ ਕੇ ਹੀ ਇਸ ਝਮੇਲੇ ਨੂੰ ਪੈਦਾ ਕੀਤਾ ਹੈ।ਅਨੁਵਾਦਕ: ਸਚਿੰਦਰਪਾਲ ‘ਪਾਲੀ’
ਸੰਪਰਕ: +91 98145 07116