ਗੁਜਰਾਤ ਫਾਇਲਜ਼ -1 : “ ਸ਼ਾਹ ਸਾਹਿਬ ਤੋਂ ਮੁੱਖ ਮੰਤਰੀ ਨੂੰ ਡਰ ਲਗਦਾ ਹੈ ”
Posted on:- 07-06-2016
-ਰਾਣਾ ਅਯੂਬ
(ਪੱਤਰਕਾਰ ਰਾਣਾ ਅਯੂਬ ਨੇ ਮੈਥਲੀ ਤਿਆਗੀ ਦੇ ਨਾਮ ਤੋਂ ਅੰਡਰ ਕਵਰ ਰਹਿ ਕੇ ਗੁਜਰਾਤ ਦੇ ਕਈ ਚੋਟੀ ਦੇ ਅਧਿਕਾਰੀਆਂ ਦਾ ਸਟਿੰਗ ਕੀਤਾ ਸੀ।ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ‘ਗੁਜਰਾਤ ਫਾਇਲ’ ਨਾਮ ਦੀ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਉਸੇ ਹੀ ਕਿਤਾਬ ਦੇ ਕੁਝ ਚੋਣਵੇਂ ਸੰਵਾਦ ‘ਮੀਡੀਆ ਵਿਜ਼ਿਲ’ ਦੇ ਹਿੰਦੀ ਦੇ ਪ੍ਰਕਾਸ਼ਨ ਤੋਂ ‘ਸੂਹੀ ਸਵੇਰ’ ਦੁਆਰਾ ਪੰਜਾਬੀ ਦੇ ਪਾਠਕਾਂ ਲਈ ਅਨੁਵਾਦ ਕੀਤਾ ਗਿਆ ਹੈ।ਇਸ ਕਿਤਾਬ ਨੂੰ ਹੁਣ ਤੱਕ ਮੁੱਖ ਧਾਰਾ ਦੇ ਮੀਡੀਆ ਵਿੱਚ ਕਿਤੇ ਵੀ ਜਗ੍ਹਾ ਨਹੀਂ ਮਿਲੀ ਹੈ। ਲੇਖਿਕਾ ਦਾ ਦਾਅਵਾ ਹੈ ਕਿ ਕਿਤਾਬ ਵਿੱਚ ਸ਼ਾਮਿਲ ਸਾਰੇ ਸੰਵਾਦਾਂ ਦੀ ਵੀਡੀਓ ਟੇਪ ਉਨ੍ਹਾਂ ਕੋਲ ਸੁਰੱਖਿਅਤ ਪਈ ਹੈ।ਇਸ ਸਮੱਗਰੀ ਦਾ ਕਾਪੀ ਰਾਈਟ ਰਾਣਾ ਅਯੂਬ ਕੋਲ ਹੈ।ਅਨੁਵਾਦਕ: ਸਚਿੰਦਰ ਪਾਲ ‘ਪਾਲੀ’
ਸੰਪਰਕ: +91 98145 07116
ਗਿਰੀਸ਼ ਸਿੰਘਲ ਦੇ ਵੱਡੇ ਪੁੱਤਰ ਹਾਰਦਿਕ ਨੇ 2012 ਵਿੱਚ ਖੁਦਕੁਸ਼ੀ ਕਰ ਲਈ ਸੀ।ਉਨ੍ਹਾਂ ਦੇ ਕਰੀਬੀ ਦੱਸਦੇ ਹਨ ਕਿ ਸਿੰਘਲ ਇਸ ਘਟਨਾ ਤੋਂ ਬਾਅਦ ਟੁੱਟ ਗਿਆ ਸੀ। ਸਿੰਘਲ ਨਾਲ ਮੇਰੀ ਮੁਲਾਕਾਤ 2010 ਦੀ ਇੱਕ ਸਵੇਰ ਨੂੰ ਹੋਈ ਸੀ।ਉਸ ਸਮੇਂ ਉਹ ਗੁਜਰਾਤ ਏ.ਟੀ.ਐੱਸ. ਦੇ ਪ੍ਰਮੁੱਖ ਸਨ। ਐੱਸ.ਆਈ.ਟੀ. ਦੀ ਜਾਂਚ ਦੇ ਚਲਦੇ, ਸਿੰਘਲ ਦੀਆਂ ਹਰਕਤਾਂ ’ਤੇ ਕਰੀਬੀ ਨਿਗਰਾਨੀ ਰੱਖੀ ਜਾ ਰਹੀ ਸੀ। ਉਸ ਦੀ ਗ੍ਰਿਫ਼ਤਾਰੀ ਹੋਣੀ ਲਾਜ਼ਮੀ ਸੀ। ਦੋ ਜੂਨੀਅਰ ਅਧਿਕਾਰੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਅਤੇ ਅਗਲੀ ਵਾਰੀ ਸਿੰਘਲ ਦੀ ਹੀ ਸੀ।ਉਸਦੇ ਅਤੇ ਬਾਕੀਆਂ ਦੇ ਖਿਲਾਫ਼,ਤਮਾਮ ਬਾਕੀ ਆਰੋਪਾਂ ਸਮੇਤ ਅੱਤਵਾਦ ਦੇ ਨਾਮ ’ਤੇ ਇਸ਼ਰਤ ਜਹਾਂ ਦੀ ਹੱਤਿਆ ਅਤੇ ਉਸ ਦੀ ਸਾਜ਼ਿਸ਼ ਦਾ ਆਰੋਪ ਸੀ ... ਮੈਂ ਜਦੋਂ ਇਹ ਕਿਤਾਬ ਲਿਖ ਰਹੀ ਹਾਂ, ਤਾਂ ਸਿੰਘਲ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਸੀ.ਬੀ.ਆਈ. ਦੇ ਸਾਹਮਣੇ ਆਪਣੀ ਭੂਮਿਕਾ ਕਬੂਲ ਲਈ ਹੈ। ?ਦੰਗਿਆਂ ਦਾ ਸੂਬੇ ’ਤੇ ਕੀ ਅਸਰ ਪਿਆ ਹੈ ? ਅਤੇ ਪੁਲਿਸ ’ਤੇ ਵੀ?-ਦੇਖੋ, ਮੈਂ ਇੱਥੇ 1991 ਤੋਂ ਕੰਮ ਕਰ ਰਿਹਾ ਹਾਂ ਅਤੇ ਮੈਂ ਗੁਜਰਾਤ ਦੇ ਕਈ ਦੰਗਿਆਂ ਨੂੰ ਵੇਖਿਆ ਹੈ।ਸੰਨ 82, 83, 85, 87 ਅਤੇ ਅਯੋਧਿਆ ਤੋਂ ਬਾਅਦ ਸੰਨ92 ਦਾ ਦੰਗਾ ਵੀ ਮੈਂ ਵੇਖਿਆ ਹੈ। ਉਸ ਵੇਲੇ ਮੁਸਲਮਾਨਾਂ ਦਾ ਦਬਦਬਾ ਸੀ। 2002 ਵਿੱਚਮੁਸਲਮਾਨ ਵੱਡੀ ਗਿਣਤੀ 'ਚ ਮਾਰੇ ਗਏ ਸਨ। ਇਹ ਗੱਲ ਖ਼ਾਸਕਰ 2002 ਵਿੱਚ ਹੀ ਹੋਈ ਸੀ, ਨਹੀਂ ਤਾਂ ਪਹਿਲਾਂ ਬੀਤੇ ਸਾਲਾਂ ਵਿੱਚ ਮੁਸਲਮਾਨ ਹੀ ਹਿੰਦੂਆਂ ਨੂੰ ਮਾਰਦੇ ਸਨ। ਇੰਨੇ ਸਾਲ ਮੁਸਲਮਾਨਾਂ ਦੇ ਹੱਥੋਂ ਮਾਰੇ ਜਾਣ ਤੋਂ ਬਾਅਦ 2002 ਇੱਕ ਬਦਲਾ ਸੀ,ਜਦਕਿ ਦੁਨੀਆ ਭਰ ਦੇ ਲੋਕਾਂ ਨੇ ਹੱਲਾ ਮਚਾ ਦਿੱਤਾ। ਉਨ੍ਹਾਂ ਨੇ ਇਹ ਨਹੀਂ ਵੇਖਿਆ ਕਿ ਇੱਥੇ ਪਹਿਲਾਂ ਹਿੰਦੂ ਮਾਰੇ ਜਾ ਰਹੇ ਸਨ।
?ਮੈਂ ਰਾਜਨ ਪ੍ਰਿਆ ਦਰਸ਼ੀ ਨੂੰ ਮਿਲੀ ਸੀ।ਤੁਸੀਂ ਹੀ ਮੈਨੂੰ ਇੱਕ ਦਲਿਤ ਦੇ ਤੌਰ ’ਤੇ ਉਨ੍ਹਾਂ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸੀ।
-ਮੈਂ ਇੱਥੇ ਹਰ ਸੰਭਵ ਪਦ ’ਤੇ ਅਤੇ ਤਮਾਮ ਅਧਿਕਾਰੀਆਂ ਦੇ ਨਾਲ ਕੰਮ ਕਰ ਚੁੱਕਾ ਹਾਂ।ਮੈਂ ਲੜੀ ਦੇ ਮੱਧ ਵਿੱਚ ਹਾਂ, ਇਸ ਲਈ ਮੈਂ ਤਮਾਮ ਲੋਕਾਂ ਨਾਲ ਕੰਮ ਕੀਤਾ ਹੈ, ਪਰ ਉਨ੍ਹਾਂ ਵਰਗਾ ਆਦਮੀ ਨਹੀਂ ਮਿਲਿਆ। ਉਹ ਸਭ ਤੋਂ ਇਮਾਨਦਾਰ ਅਫ਼ਸਰ ਹਨ।ਉਹ ਅਜਿਹੇ ਅਫ਼ਸਰ ਹਨ ਜੋ ਪੁਲਿਸ ਤੰਤਰ ਦੇ ਬਾਰੇ ਹਰ ਚੀਜ਼ ਜਾਣਦੇ ਹਨ।
?ਉਨ੍ਹਾਂ ਨੇ ਦੱਸਿਆ ਸੀ ਕਿ ਸਰਕਾਰ ਉਨ੍ਹਾਂ ਨਾਲ ਸਮਝੌਤਾ ਕਰਨਾ ਚਾਹੁੰਦੀ ਸੀ ਪਰ ਉਹ ਨਹੀਂ ਮੰਨੇ।
-ਹਾਂ,ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ, ਮੈਂ ਇਸ ਗੱਲ ਨਾਲ ਵਾਕਿਫ਼ ਹਾਂ।
?ਕੀ ਇਹ ਸੰਭਵ ਹੈ ਕਿ ਤੁਸੀਂ ਸਮਝੌਤਾ ਕੀਤੇ ਬਗੈਰ ਵੀ ਤੰਤਰ ਦਾ ਹਿੱਸਾ ਬਣੇਰਹਿ ਸਕੋਂ?
-ਇੱਕ ਵਾਰ ਸਮਝੌਤਾ ਕਰਨ ’ਤੇ ਤੁਹਾਨੂੰ ਹਰ ਚੀਜ਼ ਨਾਲ ਸਮਝੌਤਾ ਕਰਨਾ ਪੈਂਦਾ ਹੈ, ਖ਼ੁਦ ਨਾਲ,ਆਪਣੇ ਵਿਚਾਰਾਂ ਨਾਲ, ਆਪਣੀ ਰੂਹ ਨਾਲ।
?ਕੀ ਗੁਜਰਾਤ ਵਿੱਚ ਕਿਸੇ ਅਫ਼ਸਰ ਲਈ ਆਪਣੀ ਰੂਹ ਦੀ ਆਵਾਜ਼ ਸੁਣਦੇ ਹੋਏ ਕੰਮ ਕਰਦੇ ਰਹਿਣਾ ਸੰਭਵ ਹੈ?
-ਹਾਂ, ਹਾਂ,ਪਰ ਜਦੋਂ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਨਣ ਵਾਲਾ ਕੋਈ ਵੱਡਾ ਅਧਿਕਾਰੀ ਸਮਝੌਤਾ ਕਰ ਲੈਂਦਾ ਹੈ,ਤਾਂ ਫਿਰ ਇਹ ਮੁਸ਼ਕਿਲ ਹੋ ਜਾਂਦਾ ਹੈ।
?ਕੀ ਤੁਹਾਡੇ ਨਾਲ ਵੀ ਇਹ ਹੀ ਹੋਇਆ ਹੈ? ਤੁਹਾਨੂੰ ਕਿੰਨਾ ਸੰਘਰਸ਼ ਕਰਨਾ ਪਿਆ?
-ਕੁਝ ਲੋਕ ਖੜ੍ਹੇ ਹੋਣ ਦੀ,ਸੰਘਰਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਅਜਿਹੇ ਹਨ ਜੋ ਮਰਦੇ ਦਮ ਤੱਕ ਲੜਦੇ ਰਹਿੰਦੇ ਹਨ।ਪ੍ਰਿਆ ਦਰਸ਼ੀ ਅਜਿਹੇ ਹੀ ਵਿਅਕਤੀ ਹਨ।
?ਅਤੇ ਤੁਸੀਂ ?
ਮੈਂ ਵੀ ।
?ਤਾਂ ਕੀ ਇਹ ਤੰਤਰ ਤੁਹਾਨੂੰ ਸਹਿਯੋਗ ਦਿੰਦਾ ਹੈ?
ਕਦੇ ਵੀ ਨਹੀਂ। ਮੈਂ ਦਲਿਤ ਹਾਂ,ਪਰ ਬ੍ਰਾਹਮਣਾਂ ਵਰਗਾ ਹਰ ਕੰਮ ਕਰ ਸਕਦਾ ਹਾਂ।ਮੈਂ ਉਨ੍ਹਾਂ ਦੇ ਮੁਕਾਬਲੇ ਆਪਣਾ ਧਰਮ ਵੱਧ ਬਿਹਤਰੀ ਨਾਲ ਜਾਣਦਾ ਹਾਂ,ਪਰ ਲੋਕ ਇਸਨੂੰ ਨਹੀਂ ਸਮਝਦੇ।ਜੇਕਰ ਮੈਂ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਇਆ ਹਾਂ ਤਾਂ ਕਿ ਇਹ ਮੇਰੀ ਗਲਤੀ ਹੈ?
?ਕੀ ਕਦੀ ਅਜਿਹਾ ਹੋਇਆ ਹੈ ਕਿ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦੇ ਬਾਵਜ਼ੂਦ ਜਦੋਂ ਗੱਲ ਤਰੱਕੀ ਦੀ ਆਈ ਹੋਵੇ ਤਾਂ ਤੁਹਾਡੀ ਜਾਤੀ ਦੇ ਕਾਰਨ ਤੁਹਾਨੂੰ ਰੋਕ ਦਿੱਤਾ ਗਿਆ ਹੋਵੇ ?
-ਹਾਂ,ਕਈ ਵਾਰ ਅਜਿਹਾ ਹੋਇਆ ਹੈ। ਵੇਖੋ,ਗੁਜਰਾਤ ਹੀ ਨਹੀਂ, ਤਮਾਮ ਸੂਬਿਆਂ ਵਿੱਚ ਇਹ ਹੀ ਚਲਦਾ ਹੈ।ਇਹ ਬ੍ਰਾਹਮਣ ਅਤੇ ਖੱਤਰੀ ਆਪਣੇ ਥੱਲੇ ਦਲਿਤ ਜਾਂਓ .ਬੀ.ਸੀ. ਨੂੰ ਨਹੀਂ ਰੱਖਦੇ।
?ਕੀ ਤੁਹਾਡੇ ਸੀਨੀਅਰ ਦਲਿਤ ਹਨ?
ਨਹੀਂ,ਪਰ ਮੇਰੇ ਕੰਮ ਚੱਲੀ ਜਾਂਦਾ ਹੈ।ਮੈਂ ਉਨ੍ਹਾਂ ਲਈ ਜ਼ਰੂਰੀ ਹਾਂ ਕਿਉਂਕਿ ਮੈਂ ਉਨ੍ਹਾਂ ਲਈ ਅੱਤਵਾਦ ਦੇ ਕਈ ਮਾਮਲੇ ਨਿਪਟਾਏ ਹਨ।ਇਸਦੇ ਬਾਵਜ਼ੂਦ ਉਹ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਂਦੇ। ਕਦੇ –ਕਦਾਈਂ ਉਹ ਮੈਨੂੰ ਅਜਿਹਾ ਕੰਮ ਫੜ੍ਹਾ ਦਿੰਦੇ ਹਨ ਜੋ ਇੱਕ ਸਿਪਾਹੀ ਦੇ ਲਾਇਕ ਹੁੰਦਾ ਹੈ।
?ਊਸ਼ਾ (ਰਾਡਾ,ਪੰਜਵੇਅਧਿਆਏਵਿੱਚ ਇਸਦਾ ਜ਼ਿਕਰ ਹੈ) ਦੱਸ ਰਹੀ ਸੀ ਕਿ ਤੁਸੀਂ ਵੀ ਕਿਸੇ ਵਿਵਾਦ ਵਿੱਚ ਫਸੇ ਸੀ ?
-ਹਾਂ,2004 ਵਿੱਚ ਅਸੀਂ ਚਾਰ ਲੋਕਾਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਦੋ ਪਾਕਿਸਤਾਨੀ ਸੀਅਤੇ ਦੋਮੁੰਬਈ ਦੇ ਸੀ।ਉਨ੍ਹਾਂ ਵਿੱਚ ਇੱਕ ਕੁੜੀ ਇਸ਼ਰਤ ਸੀ, ਇਹਮਾਮਲਾ ਕਾਫ਼ੀ ਪ੍ਰਸਿੱਧ ਹੋਇਆ ਸੀ।ਉੱਚ ਅਦਾਲਤ ਨੇ ਇਹ ਹੁਕਮ ਦਿੱਤਾ ਹੈ ਕਿ ਇਸ ਮੁਕਾਬਲੇ ਦੀ ਜਾਂਚ ਕੀਤੀ ਜਾਵੇ ਕਿ ਇਹ ਅਸਲੀ ਸੀ ਜਾਂ ਜਾਅਲੀ ।
?ਕੀ ਇਹ ਫਰਜ਼ੀ ਸੀ?ਤੁਸੀਂ ਇਸ ਵਿੱਚ ਕੀ ਕਰ ਰਹੇ ਸੀ ?
ਮੈਂ ਉਸ ਮੁਕਾਬਲੇ (ਇਨਕਾਂਉਟਰ) ਦਾ ਹਿੱਸਾ ਜੋ ਸੀ।
?ਪਰ ਤੁਸੀਂ ਕਿਉਂ ਫ਼ਸ ਰਹੇ ਹੋ?
ਦੇਖੋ, ਇਹ ਸਭ ਮਨੁੱਖੀ ਅਧਿਕਾਰ ਕਮਿਸ਼ਨ ਦਾ ਕੀਤਾ ਹੋਇਆ ਹੈ। ਕੁਝ ਮਾਮਲੇ ਮੁਸ਼ਕਿਲ ਹੁੰਦੇ ਹਨ ਤਾਂ ਉਨ੍ਹਾਂ ਨਾਲ ਅਲੱਗ ਤੋਂ ਨਜਿੱਠਣਾ ਪੈਂਦਾ ਹੈ।ਹੁਣ ਅਮਰੀਕਾ ਨੂੰ ਵੇਖੋ, ਉਸਨੇ 9/11 ਤੋਂ ਬਾਅਦ ਕੀ ਕੀਤਾ।ਉੱਥੇ ਇੱਕ ਜਗ੍ਹਾ ਸੀ,ਗੁਆਂਤੇਨਾਮੋ (Guantanamo) ਉੱਥੇ ਲੋਕਾਂ ਨੂੰ ਹਿਰਾਸਤ ਵਿੱਚ ਰੱਖਿਆ ਜਾਂਦਾ ਸੀ ਅਤੇ ਤਸੀਹੇ ਦਿੱਤੇ ਜਾਂਦੇ ਸਨ। ਹਰ ਕਿਸੇ ਨੂੰ ਤਸੀਹੇ ਥੋੜਾ ਨਾ ਦਿੱਤੇ ਜਾਂਦੇ ਨੇ। ਦਸ ਫ਼ੀਸਦੀ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ, ਭਾਵੇਂ ਉਨ੍ਹਾਂ ਨੇ ਕੁਝ ਨਾ ਕੀਤਾ ਹੋਵੇ।ਇਨ੍ਹਾਂ ਵਿੱਚੋਂ ਇੱਕ ਫੀਸਦੀ ਤਾਂ ਗਲਤ ਹੋਣਗੇ ਹੀ। ਇਹ ਸਭ ਕੁਝ ਦੇਸ਼ ਨੂੰ ਬਚਾਉਣ ਲਈ ਕਰਨਾ ਪੈਂਦਾ ਹੈ।
?ਇਹ ਲੋਕ ਕੌਣ ਸਨ?ਲਸ਼ਕਰ ਦੇ ਆਤੰਕੀ ?
ਹਾਂ।
?ਕੁੜੀ ਵੀ, ਇਸ਼ਰਤ?
ਵੇਖੋ,ਉਹ ਨਹੀਂ ਸੀ,ਪਰ ਉਸੇ ਘਟਨਾ ਵਿੱਚ ਉਹ ਵੀ ਮਾਰੀ ਗਈ ਸੀ। ਮੇਰਾ ਮਤਲਬ ਹੈ ਉਹ ਹੋ ਵੀ ਸਕਦੀ ਹੈ ਅਤੇ ਨਹੀਂ ਵੀ।ਹੋ ਸਕਦਾ ਹੈ ਉਸਦਾ ਕਵਰ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਰਿਹਾ ਹੋਵੇ।
?ਮਤਲਬ ਇਹਹੈ ਕਿ ਤੁਸੀਂ ਸਾਰੇ ਜਾਨਿਕੀ ਵੰਜਾਰਾ, ਪੰਡੀਅਨ ਅਮੀਨ, ਪਰਮਾਰ ਅਤੇ ਕਈ ਬਾਕੀ ਨਿਚਲੀ ਜਾਤੀਆਂ ਤੋਂ ਆਉਂਦੇ ਹੋ।ਤੁਸੀਂ ਜੋ ਕੁਝ ਕੀਤਾ,ਸੱਤਾ ਦੇ ਕਹਿਣ ’ਤੇ ਕੀਤਾ। ਇਸਦਾ ਮਤਲਬ ਹੈ ਕਿ ਤੁਹਾਡਾ ਇਸਤੇਮਾਲ ਕਰਕੇ ਤੁਹਾਨੂੰ ਸੁੱਟ ਦਿੱਤਾ ਗਿਆ ?
-ਹਾਂ, ਸਾਡੇ ਸਾਰਿਆਂ ਨਾਲ ਅਜਿਹਾ ਹੀ ਹੋਇਆ ਹੈ। ਪਰ ਸਰਕਾਰ ਅਜਿਹਾ ਨਹੀਂ ਸੋਚਦੀ। ਉਸਨੂੰ ਲਗਦਾ ਹੈ ਕਿ ਸਾਡਾ ਕੰਮ ਉਸਦੀ ਗੱਲ ਮੰਨਣਾ ਹੈ ਅਤੇ ਉਸਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਹਰ ਸਰਕਾਰੀ ਨੌਕਰ ਜੋ ਕੁਝ ਵੀ ਕਰਦਾ ਹੈ ਉਹ ਸਰਕਾਰ ਲਈ ਹੀ ਕਰਦਾ ਹੈ।ਇਸਦੇ ਬਾਵਜ਼ੂਦ ਸਮਾਜ ਅਤੇ ਸਰਕਾਰ ਤੁਹਾਨੂੰ ਆਪਣਾ ਨਹੀਂ ਮੰਨਦੇ।ਵੰਜਾਰਾ ਨੇ ਜੋ ਕੁਝ ਵੀ ਕੀਤਾ,ਪਰ ਉਸਦੇ ਨਾਲ ਕੋਈ ਵੀ ਖੜ੍ਹਾ ਨਹੀਂ ਹੋਇਆ।
?ਪਰਸਰ, ਤੁਸੀਂ ਲੋਕਾਂ ਨੇ ਜੋ ਕੁਝ ਵੀ ਕੀਤਾ ਉਹ ਤਾਂ ਸਰਕਾਰ ਦੇ ਕਹਿਣ ’ਤੇ ਹੀ ਕੀਤਾ ਸੀ,ਸਿਆਸੀ ਤਾਕਤਾਂ ਦੇ ਕਹਿਣ ’ਤੇ ਹੀ ਕੀਤਾ ਸੀ, ਫਿਰ ਉਹ ਲੋਕ ਕਿਉਂ ਨਹੀਂ....?
-ਸਿਸਟਮ ਦੇ ਨਾਲ ਰਹਿਣਾ ਹੈ ਤਾਂ ਲੋਕਾਂ ਨੂੰ ਸਮਝੌਤੇ ਕਰਨੇ ਪੈਂਦੇ ਹਨ।
?ਇਸਦਾ ਮਤਲਬ ਹੈ ਕਿ ਪ੍ਰਿਆ ਦਰਸ਼ੀ ਸਰਕਾਰ ਦੇ ਨੇੜੇ ਨਹੀਂ ਸਨ ?
-ਉਹ ਸਰਕਾਰ ਦੇ ਨੇੜੇ ਤਾਂਸਨ,ਪਰ ਜਦ ਕਦੇ ਉਨ੍ਹਾਂ ਨੂੰ ਕੁਝ ਗਲਤ ਕਰਨ ਲਈ ਕਿਹਾ ਜਾਂਦਾ, ਤਾਂ ਉਹ ਮਨ੍ਹਾਂ ਕਰ ਦਿੰਦੇ ਸੀ।
?ਹਾਂ, ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇੱਕ ਮੁਕਾਬਲਾ ਕਰਨ ਲਈ ਕਿਹਾ ਗਿਆ ਸੀ,ਪਾਂਡਿਅਨ ਦੇ ਨਾਲ। ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।
-ਪਤਾ ਨਹੀਂ, ਮੈਂ ਪਾਂਡਿਅਨ ਦੇ ਪਿਛੋਕੜ ਤੋਂ ਜ਼ਿਆਦਾ ਵਾਕਿਫ਼ ਨਹੀਂ ਹਾਂ। ਹੁਣ ਉਹ ਜੇਲ੍ਹ ਵਿੱਚ ਹੈ।
?ਉਹ ਗ੍ਰਹਿ ਮੰਤਰੀ ਦੇ ਇੰਨਾ ਨੇੜੇ ਕਿਵੇਂ ਹੋ ਗਏ?
-ਏ.ਟੀ.ਐੱਸ.ਵਿੱਚ ਆਉਣ ਤੋਂ ਪਹਿਲਾਂ ਉਹ ਖੁਫੀਆ ਵਿਭਾਗ ਵਿੱਚ ਸਨ।
?ਓਹ, ਇਸਦਾ ਮਤਲਬ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੋਨੋ ਆਪਣਾਕੰਮ ਕੱਢ ਰਹੇ ਹਨ।ਤਾਂ ਫਿਰ ਹੁਣ ਤੁਸੀਂ ਕਿਹੜਾ ਰਾਹਤ ਦੀ ਸਥਿਤੀ ਵਿੱਚ ਹੋ ?
-ਕੁਝ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹਨ।ਅਸੀਂ ਜੋ ਕੀਤਾ, ਸਿਸਟਮ ਦੇ ਲਈ ਕੀਤਾ ਹੈ।
?ਪਰ ਇਹ ਅਮਿੱਤ ਸ਼ਾਹਦਾ ਮਾਮਲਾ ਕੀ ਹੈ ... ਮੈਂ ਤੁਹਾਡੇ ਅਫ਼ਸਰਾਂ ਦੇ ਬਾਰੇ ਵੀ ਸੁਣ ਰਹੀ ਹਾਂ।ਮੇਰਾ ਮਤਲਬ ਹੈ ਕਿ ਇੱਕ ਕਿਸਮ ਦਾ ਅਫ਼ਸਰ- ਨੇਤਾ ਗਿਰੋਹ ਜਿਹਾ ਕੁਝ, ਖ਼ਾਸਕਰ ਮੁਕਾਬਲਿਆਂ ਦੇ ਮਾਮਲੇ ਵਿੱਚ ਕੰਮ ਕਰ ਰਿਹਾ ਹੈ।ਮੈਂ ਦੂਸਰੇ ਮੰਤਰੀਆਂ ਨੂੰ ਮਿਲੀ ਸੀ ਤਾਂ ਮੈਨੂੰ ਇਸਦਾ ਅੰਦਾਜ਼ਾ ਲੱਗਿਆ।
-ਇੰਨਾ ਹੀ ਨਹੀਂ, ਮੁੱਖ ਮੰਤਰੀ ਵੀ ...ਜਿੰਨੇ ਵੀ ਮੰਤਰਾਲੇ ਅਤੇ ਮੰਤਰੀ ਨੇ,ਸਾਰੇ ਰਬੜ ਦੀਆਂ ਮੋਹਰਾਂ ਹਨ। ਸਾਰੇ ਫੈਸਲੇ ਮੁੱਖ ਮੰਤਰੀ ਲੈਂਦਾ ਹੈ। ਮੰਤਰੀ ਕੋਈ ਵੀ ਫੈਸਲਾ ਲੈਣਤੋਂ ਪਹਿਲਾਂ ਉਸ ਤੋਂ ਪ੍ਰਵਾਨਗੀ ਲੈਂਦੇ ਹਨ।
?ਫਿਰ ਤਮਾਮ ਮਾਮਲਿਆਂ ਵਿੱਚ, ਤੁਹਾਡੇ ਵਾਲੇ ਵਿੱਚ ਵੀ,ਉਨ੍ਹਾਂ’ਤੇ ਕੋਈ ਆਂਚ ਕਿਉਂ ਨਹੀਂ ਆਉਂਦੀ ? ਇਨ੍ਹਾਂ ਮਾਮਲਿਆਂ ਵਿੱਚ ਉਹ ਦੋਸ਼ੀ ਕਿਉਂ ਨਹੀਂ ਹੋਏ ?
-ਕਿਉਂਕਿ ਉਹ ਸਿੱਧਾ ਤਸਵੀਰ ਵਿੱਚ ਕਦੇ ਵੀ ਨਹੀਂ ਆਉਂਦੇ। ਉਹ ਆਪਣੇ ਨੌਕਰਸ਼ਾਹਾਂ ਨੂੰ ਨਿਰਦੇਸ਼ ਦਿੰਦੇ ਹਨ।
?ਜੇਕਰ ਤੁਹਾਡੇ ਮਾਮਲੇ ਵਿੱਚ ਅਮਿੱਤ ਸ਼ਾਹ ਦੀ ਗਿਰਫ਼ਤਾਰੀ ਹੋਈ ਤਾਂ ਇਸੇ ਤਰਜ਼ ’ਤੇ ਮੁੱਖ ਮੰਤਰੀ ਨੂੰ ਵੀ ਗਿਰਫ਼ਤਾਰ ਹੋਣਾ ਚਾਹੀਂਦਾ ਸੀ?
-ਹਾਂ,ਸੋਹਰਾਬੂਦੀਨ ਦੀ ਹੱਤਿਆ ਵਿੱਚ ਅਫ਼ਸਰਾਂ ਦੀ ਗਿਰਫਤਾਰੀ ਤੋਂ ਠੀਕ ਬਾਅਦ 2007 ਵਿੱਚ ਸੋਨੀਆ ਗਾਂਧੀ ਇੱਥੇ ਆਈ ਸੀ ਅਤੇ ਉਨ੍ਹਾਂ ਨੇ ਅਧਿਆਕਾਰੀਆਂ ਨੂੰ ਮੌਤ ਦੇ ਸੌਦਾਗਰ ਕਿਹਾ ਸੀ। ਇਸ ਤੋਂ ਬਾਅਦ ਹਰ ਸਭਾ ਵਿੱਚ ਮੋਦੀ ਰੌਲਾ ਪਾ ਕੇ ਬੋਲਦੇ ਸੀ - ਮੌਤ ਦੇ ਸੌਦਾਗਰ ?ਸੋਹਰਾਬੂਦੀਨ ਕੌਣ ਸੀ?ਉਸਨੂੰ ਮਾਰਿਆ ਤਾਂ ਚੰਗਾ ਹੋਇਆ ਕਿ ਨਹੀਂ ਹੋਇਆ? ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰੀ ਬਹੁਮਤ ਮਿਲ ਗਿਆ। ਉਹ ਜੋ ਚਾਹੁੰਦੇ ਸੀ ਉਹੀ ਗੱਲ ਹੋਈ।
?ਅਤੇ ਜਿਨ੍ਹਾਂ ਅਫ਼ਸਰਾਂਦੁਆਰਾ ਉਨ੍ਹਾਂ ਨੇ ਸਭ ਕਰਵਾਇਆ, ਹੁਣ ਉਨ੍ਹਾਂ ਦੀ ਉਹ ਮੱਦਦ ਨਹੀਂ ਕਰ ਰਹੇ?
-ਨਹੀਂ,ਉਹ ਸਾਰੇ ਜੇਲ੍ਹ ਵਿੱਚ ਹਨ।
?ਕੀ ਉਨ੍ਹਾਂ ਨੇ ਕਦੇ ਵੀ ਤੁਹਾਨੂੰ ਇਨ੍ਹਾਂ ਮੁਕਾਬਲਿਆਂ ਬਾਰੇ ਕੋਈ ਸਵਾਲ ਪੁੱਛਿਆ ਸੀ?
ਕਦੇ ਵੀ ਨਹੀਂ। ਦੇਖੋ, ਇਨ੍ਹਾਂ ਨੇ ਸਭ ਦਾ ਲਾਭ ਲੈਣਾ ਹੁੰਦਾ ਹੈ,ਦੰਗੇ ਹੋਏ,ਮੁਸਲਮਾਨਾਂ ਨੂੰ ਮਾਰਿਆ,ਫਾਇਦਾ ਲੈ ਲਿਆ ...
?ਕੀ ਤੁਹਾਡੇ ਸ਼ਾਹ ਸਾਹਿਬ ਦੋਬਾਰਾ ਗ੍ਰਹਿ ਮੰਤਰਾਲੇ ਵਿੱਚ ਆਉਣਗੇ ?
-ਨਹੀਂ,ਹੁਣ ਉਹ ਨਹੀਂ ਆ ਪਾਉਣਗੇ ਕਿਉਂਕਿ ਮੁੱਖ ਮੰਤਰੀ ਨੂੰ ਉਸ ਤੋਂ ਡਰ ਲਗਦਾ ਹੈ, ਕਿਉਂਕਿ ਉਹ ਗ੍ਰਹਿ ਵਿਭਾਗ ਵਿੱਚ ਬਹੁਤ ਪ੍ਰਸਿੱਧ ਹੋ ਗਿਆ ਸੀ। ਉਹ ਸਰਕਾਰ ਦੀ ਕਮਜ਼ੋਰੀ ਜਾਣਦੇ ਹਨ,ਇਸ ਲਈ ਮੁੱਖ ਮੰਤਰੀਕਦੇ ਵੀ ਨਹੀਂ ਚਾਹੁਣਗੇ ਕਿਗ੍ਰਹਿ ਮੰਤਰੀ ਕੋਈ ਅਜਿਹਾ ਵਿਅਕਤੀ ਬਣੇ ਜੋ ਸਭਜਾਣਦਾ ਹੋਵੇ।
?ਤਾਂ ਕੀ ਹੁਣ ਗ੍ਰਹਿ ਮੰਤਰੀ ਅਤੇਮੁੱਖ ਮੰਤਰੀ ਦੇ ਵਿੱਚ ਬਣਦੀ ਨਹੀਂ ?
-ਨਹੀਂ, ਇਹ ਮੁੱਖ ਮੰਤਰੀ ਮੋਦੀ ਜੋ ਹੈ,ਜਿਵੇਂ ਕਿ ਤੁਸੀਂ ਹੁਣ ਬੋਲ ਰਹੇ ਹੋ,ਉਹ ਮੌਕਾਪ੍ਰਸਤ ਹੈ।ਆਪਣਾ ਕੰਮ ਕੱਢ ਲਿਆ, ਸਾਰਾ ਕੰਮ ਕਰਵਾ ਲਿਆ।
?ਗੰਦੇ ਕੰਮ ।
-ਹਾਂ
?ਤਾਂ ਤੁਸੀਂ ਇਸਤੋਂ ਇਲਾਵਾ ਕਿੰਨੇ ਮੁਕਾਬਲੇ ਕੀਤੇ ਹਨ?
-ਹਮਮ... ਸ਼ਾਇਦ ਦਸ ਦੇ ਕਰੀਬ ...
?ਸਾਰੇ ਮਹੱਤਵਪੂਰਨ ਮੁਕਾਬਲੇ, ਕਿ ਮੈਂ ਜਾਣ ਸਕਦੀ ਹਾਂ?
-ਨਹੀਂ,ਨਹੀਂ।
sunny
wah ji