ਭਾਰਤ ਨੂੰ ਫ਼ਾਸ਼ੀਵਾਦ-ਵਿਰੋਧੀ ਅੰਦੋਲਨ ਦੀ ਲੋੜ:40ਮਹੀਨੇ ਜੇਲ੍ਹ ’ਚ ਰਹਿਣ ਬਾਅਦ ਬਰੀ ਹੋਏ ਦਲਿਤ-ਕਾਰਕੁੰਨ ਦੀ ਕੂਕ
Posted on:- 29-05-2016
ਪੇਸ਼ਕਸ਼: ਕਾਮਿਆਨੀ
ਅਨੁਵਾਦ: ਹਰਚਰਨ ਸਿੰਘ ਚਹਿਲ
ਅਣਕੀਤੇ ਅਪਰਾਧਾਂ ਦੇ ਇਵਜ਼ ਵਿਚ,ਤਿੰਨ ਸਾਲ ਤੇ ਚਾਰ ਮਹੀਨੇ ਨਾਗਪੁਰ ਕੇਂਦਰੀ ਜੇਲ੍ਹ ਵਿਚ ਗੁਜ਼ਾਰਨ ਬਾਅਦ,ਦਲਿਤ ਜਮਹੂਰੀ-ਅਧਿਕਾਰ ਕਾਰਕੁੰਨ ਸੁਧੀਰ ਧਾਵਾਲੇ ਨੇ ਆਖ਼ਰ 20 ਮਈ 2014 ਇਕ ਆਜ਼ਾਦ ਮਨੁੱਖ ਵਜੋਂ ਜੇਲ੍ਹ ਤੋਂ ਬਾਹਰ ਪੈਰ ਰੱਖਿਆ। ਜਨਵਰੀ 2011 ਵਿਚ ਹੋਈ ਉਸ ਦੀ ਗ੍ਰਿਫਤਾਰੀ ਨੇ ਮਹਾਂਰਾਸ਼ਟਰ ਦੇ ਸਮਾਜਿਕ ਕਾਰਕੁੰਨਾਂ ਵਿਚ ਵਾ-ਵੇਲਾ ਖੜ੍ਹਾ ਕਰ ਦਿਤਾ ਸੀ। ਧਾਵਾਲੇ ਇਕ ਜਾਣਿਆ-ਪਹਿਚਾਣਿਆ ਕਵੀ,ਸਿਆਸੀ-ਟਿਪਣੀਕਾਰ ਅਤੇ ਮਾਰਾਠੀ ਮੈਗਜ਼ੀਨ ‘ਵਿਦਰੋਹੀ’ ਦਾ ਪਬਲਿਸ਼ਰ ਸੀ ਅਤੇ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਥੋੜਾ ਸਮਾਂ ਪਹਿਲਾਂ,ਉਸ ਨੇ ਵਾਰਧਾ ਜਿਲ੍ਹੇ ਵਿਚ ਇਕ ਦਲਿਤ-ਸਾਹਿਤ ਸੰਮੇਲਨ ਵਿਚ ਹਾਜ਼ਰੀ ਭਰੀ ਸੀ।ਉਸ ਉੱਪਰ ਦੇਸ਼-ਧਰੋਹ ਦਾ ਦੋਸ਼ ਲਾਇਆ ਗਿਆ ਅਤੇ ਵਿਵਾਦਗ੍ਰਸਤ ‘ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ,ਇਕ ਆਤੰਕੀ ਜਥੇਬੰਦੀ ਦਾ ਮੈਂਬਰ ਹੋਣ ਅਤੇ ਰਾਜ ਵਿਰੁਧ ਲੜਾਈ ਵਿਢਣ ਦੇ ਦੋਸ਼ ਆਇਦ ਕੀਤੇ ਗਏ।ਇਸ ਦੌਰਾਨ ਮੁੰਬਈ ਵਿਚ ਪੁਲੀਸ ਨੇ ਉਸ ਦੇ ਸਧਾਰਨ ਘਰ ਜਿਥੇ ਸਿਰਫ਼ ਉਸ ਦੇ ਛੋਟੀ ਉਮਰ ਦੇ ਲੜਕੇ ਰਹਿੰਦੇ ਸਨ, ਵਿਚ ਜ਼ਬਰਦਸਤੀ ਵੜ ਕੇ,ਸਬੂਤ ਵਜੋਂ ਉਸ ਦੀਆਂ ਕਈ ਕਿਤਾਬਾਂ ਚੁੱਕ ਲਈਆਂ ਅਤੇ ਜ਼ਬਤ ਕਰੀਆਂ ਚੀਜਾਂ ਦੀ ਲਿਸਟ ਉਪਰ ਦਸਤਖਤ ਕਰਨ ਲਈ ਕਥਿਤ ਤੌਰ ’ਤੇ ਉਸ ਦੀ ਪਤਨੀ ਨੂੰ ਮਜ਼ਬੂਰ ਕੀਤਾ ।
ਪਿਛਲੇ ਹਫ਼ਤੇ ਜਦੋਂ ਸਰਕਾਰੀ ਵਕੀਲ ਉਸ ਵਿਰੁਧ ਇਕ ਵੀ ਕੇਸ ਸਿੱਧ ਨਾ ਕਰ ਸਕਿਆ ਤਾਂ ਸੈਸ਼ਨਜ਼ ਜੱਜ ਨੇ ਆਖ਼ਰ ਧਾਵਾਲੇ ਅਤੇ ਅੱਠ ਹੋਰ ਸਿਆਸੀ ਕੈਦੀਆਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿਤਾ। ਮੁੰਬਈ ਸਥਿਤ ਇਕ ਹੋਰ ਸਮਾਜਿਕ ਕਾਰਕੁੰਨ ਅਰੁਣ-ਫਰੇਰਾ ਨੂੰ_ਜਿਸ ਨੂੰ ਮਾਉਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਅਧੀਨ ਪੰਜ ਸਾਲ ਜੇਲ਼੍ਹ ਵਿਚ ਰੱਖਿਆ ਗਿਆ_ ਸਾਰੇ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਤੋਂ ਚਾਰ ਮਹੀਨੇ ਬਾਅਦ,ਧਾਵਾਲੇ ਦੀ ਰਿਹਾਈ ਹੋਈ। ਪਰ ਧਾਵਾਲੇ ਦੀ ਰਿਹਾਈ ਤੋਂ ਸਿਰਫ ਦੋ ਹਫਤੇ ਪਹਿਲਾਂ,ਦਿਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ.ਸਾਈਬਾਬਾ ਨੂੰ ਮਾਉਵਾਦੀਆਂ ਨਾਲ ਸਬੰਧ ਹੋਣ ਦੇ ਕਥਿਤ ਦੋਸ਼ਾਂ ਅਧੀਨ, ਮਹਾਂਰਾਸ਼ਟਰਾ ਪੁਲੀਸ ਨੇ ਗ੍ਰਿਫਤਾਰ ਕਰ ਲਿਆ।
ਬਿਨ੍ਹਾ ਜ਼ਮਾਨਤ ਦੇ 40 ਮਹੀਨੇ ਜੇਲ੍ਹ ਵਿਚ ਗੁਜ਼ਾਰਨ ਲਈ ਮਜ਼ਬੂਰ ਕਰਨ ਦੇ ਬਾਵਜੂਦ, ਧਾਵਾਲੇ ਚੜ੍ਹਦੀ ਕਲਾ ਵਿਚ ਅਤੇ ਪੂਰੀ ਤਰ੍ਹਾਂ ਕਰੋਧ-ਮੁਕਤ ਹੈ। ਮੈਂ ਕਾਫੀ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਭਾਰਤੀ ਰਾਜ ਫ਼ਾਸ਼ੀਵਾਦੀ ਤੇ ਲੋਕ-ਵਿਰੋਧੀ ਹੈ ਅਤੇ ਹਾਸ਼ੀਏ ਉੱਪਰ ਧੱਕੇ ਗਏ ਲੋਕਾਂ ਉਪਰ ਅਤਿਆਚਾਰ ਕਰਨ ਵਿਚ ਗਲਤਾਨ ਹੈ”। ਧਾਵਾਲੇ ਨੇ ਮੁੰਬਈ ਵਿਚ,ਉਸ ਵਲੋਂ ਸਥਾਪਤ ਕੀਤੀ ਗਈ ਸੰਸਥਾ _“ ਦ ਰਿਪਬਲੀਕਨ ਪੈਂਥਰਜ਼ ਜਾਤੀਆ ਅੰਤਾਚੀ ਚਲਵਲ (ਜਾਤੀ ਪ੍ਰਥਾ ਦਾ ਮਲੀਆ-ਮੇਟ)” ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ, ਆਨ-ਲਾਈਨ ਪੱਤਰਿਕਾ “ਸਕਰੋਲ-ਇਨ” ਨਾਲ ਗੱਲਬਾਤ ਕੀਤੀ। ਇਹ ਗਰੁਪ ਪੂਰੇ ਮਹਾਂਰਾਸ਼ਟਰ ਵਿਚ ਹਾਸ਼ੀਆ-ਗ੍ਰਸਤ ਗਰੁੱਪਾਂ ਨੂੰ ਜਥੇਬੰਦ ਕਰਨ ਤੇ ਨਫ਼ਰਤੀ-ਅਪਰਾਧਾਂ ’ਤੇ ਪ੍ਰਤੀਕਰਮ ਜ਼ਾਹਰ ਕਰਨ ਦੇ ਕੰਮਾਂ ਵਿਚ ਸਰਗਰਮ ਹੈ ਅਤੇ ਧਾਵਾਲੇ ਫਿਰ ਤੋਂ ਆਪਣੇ ਕੰਮ ਵਿਚ ਜੁਟ ਚੁੱਕਾ ਹੈ।
ਇਹ ਬਿਲਕੁਲ ਵੀ ਹੈਰਾਨੀਜਨਕ ਗੱਲ ਨਹੀਂ ਕਿ ਅੱਜਕਲ ਉਸ ਦੀ ਸਭ ਤੋਂ ਵੱਡੀ ਚਿੰਤਾ,ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ, ਨਰਿੰਦਰ ਮੋਦੀ ਵਾਲੀ ਕੌਮੀ ਜਮਹੂਰੀ ਗਠਜੋੜ ਦੀ ਨਵੀਂ ਚੁਣੀ ਸਰਕਾਰ ਨੂੰ ਲੈ ਕੇ ਹੈ। ਧਾਵਲੇ ਨੇ ਕਿਹਾ ਕਿ “ ਗਰੀਬਾਂ ਤੇ ਹਾਸ਼ੀਆ-ਗ੍ਰਸਤ ਲੋਕਾਂ ਲਈ ਇਕੋ ਤਰ੍ਹਾਂ ਦੀਆਂ ਨੀਤੀਆਂ ਵਾਲੀਆਂ ਪਾਰਟੀਆਂ,ਬੀ.ਜੇ.ਪੀ ਤੇ ਕਾਂਗਰਸ ਵੈਸੇ ਇਕੋ ਸਿਕੇ ਦੇ ਦੋ ਪਾਸੇ ਹਨ ਪਰ ਬੀ.ਜੇ.ਪੀ ਜੋ ਮੂਲ ਰੂਪ ਵਿਚ ਆਰ.ਐਸ.ਐਸ ਹੀ ਹੈ, ਜ਼ਿਆਦਾ ਖੁੱਲੇ ਤੌਰ ’ਤੇ ਫ਼ਾਸ਼ਿਸਟ ਹੈ,ਇਸ ਲਈ ਸਾਨੂੰ ਜ਼ਿਆਦਾ ਜ਼ਬਰ ਲਈ ਤਿਆਰ ਰਹਿਣਾ ਲਵੇਗਾ”।
ਤਕਰੀਬਨ ਇਕ ਸਾਲ ਤੋਂ ਨਕਸਲਵਾਦ ਪ੍ਰਤੀ ਨਰਮ ਰੁੱਖ ਅਖਤਿਆਰ ਕਰਨ ਨੂੰ ਲੈ ਕੇ, ਬੀ.ਜੇ.ਪੀ ਪਿਛਲੀ ਕਾਂਗਰਸ ਸਰਕਾਰ ਨੂੰ ਭੰਡਦੀ ਆ ਰਹੀ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਮਾਉਵਾਦੀਆਂ ਦੇ ਪ੍ਰਭਾਵ ਵਾਲੇ ਕੇਂਦਰੀ ਭਾਰਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਰਧ-ਸੈਨਕਿ ਬਲ ਤਾਇਨਾਤ ਕੀਤੇ ਹੋਏ ਹਨ। “ ਆਮ ਤੌਰ ’ਤੇ ਰੈਗੂਲਰ ਸੈਨਿਕ ਬਲ,ਦੇਸ਼ ਦੀਆਂ ਅੰਦਰੂਨੀ ਲੜਾਈਆਂ ਲੜਨ ਦੀ ਥਾਂ, ਮੁਲਕ ਦੀਆਂ ਬਾਹਰਲੀਆਂ ਸਰਹੱਦਾਂ ਦੀ ਸੁਰੱਖਿਆ ਲਈ ਹੁੰਦੇ ਹਨ ਪਰ ਕੌਣ ਜਾਣਦਾ ਹੈ,ਮੋਦੀ ਸਰਕਾਰ ਕੁਝ ਵੀ ਕਰ ਸਕਦੀ ਹੈ,” ਧਾਵਾਲੇ ਨੇ ਕਿਹਾ।
ਉਸ ਨੇ ਦਾਅਵਾ ਕੀਤਾ ਕਿ ਮੋਦੀ ਵਲੋਂ ਵਾਅਦਾ ਕੀਤਾ ਗਿਆ ਜ਼ਿਆਦਾਤਰ ਵਿਕਾਸ ਅਸਲ ਵਿਚ ਬਹੁ-ਮੌਕੀ ਕੰਪਨੀਆਂ ਨੂੰ ਫਾਇਦਾ ਪਹੁੰਚਾਏਗਾ। “ਇੰਨ੍ਹਾਂ ਚੋਂ ਬਹੁਤੀਆਂ ਬਹੁ-ਕੌਮੀ ਕੰਪਨੀਆਂ ਨੇ ਕੇਂਦਰੀ ਭਾਰਤ ਵ੍ਵਿਚ ਜ਼ਮੀਨਾਂ ਅਧਿਗ੍ਰਹਿਣ ਉਪਰ ਨਜ਼ਰ ਟਿਕਾਈ ਹੋਈ ਹੈ ਜੋ ਕੁਦਰਤੀ-ਸ੍ਰੋਤਾਂ ਨਾਲ ਭਰਪੂਰ ਹਨ ਅਤੇ ਜਿਥੇ ਜ਼ਿਆਦਾਤਰ ਆਦਿਵਾਸੀ ਰਹਿੰਦੇ ਹਨ” ਧਾਵਾਲੇ ਨੇ ਕਿਹਾ।
ਜੇਲ੍ਹ ਵਿਚ ਆਪਣੀ ਠਹਿਰ ਦੌਰਾਨ, ਧਾਵਾਲੇ ਹਮੇਸ਼ਾ ਫ਼ਾਸ਼ੀਵਾਦ ਤੇ ਲੋਕ-ਲਹਿਰਾਂ ਦੇ ਚਰਿਤਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੇ ਜੇਲ ਵਿਚ ਪੰਜ ਸਿਆਸੀ ਸਮਾਲੋਚਨਾਵਾਂ ਲਿਖੀਆਂ ਜਿੰਨਾਂ ਚੋਂ ਦੋ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇੰਨ੍ਹਾ ਚੋਂ ਇਕ ਸਿਵ-ਸੈਨਾ ਦੇ ਮਰਹੂਮ ਸੰਸਥਾਪਕ ਬਾਲ ਠਾਕਰੇ ਬਾਰੇ ਹੈ। ਦੂਸਰੀ ਅੰਨਾ-ਹਜ਼ਾਰੇ ਅਤੇ ਉਸ ਦੇ ਭਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਬਾਰੇ ਹੈ। ਧਾਵਾਲੇ ਨੇ ਕਿਹਾ ਕਿ “ਹਜ਼ਾਰੇ ਨੇ ‘ਜਨ-ਅੰਦੋਲਨ’ ਸ਼ੁਰੂ ਕੀਤਾ ਪਰ ਇਹ ਪ੍ਰਤੱਖ ਨਜ਼ਰ ਆਉਂਦਾ ਸੀ ਕਿ ਭਰਿਸ਼ਟ ਵਿਵਸਥਾ ਦੇ ਸਿਰਫ਼ ਬਾਹਰੀ ਲੱਛਣਾਂ ਨਾਮ ਸਬੰਧਿਤ ਇਹ ਅੰਦੋਲਨ, ਵਿਵਸਥਾ ਠੀਕ ਕਰਨ ਲਈ ਨਹੀਂ ਸਗੋਂ ਕੇਵਲ ਮੱਧ-ਵਰਗੀ ਜਮਾਤਾਂ ਨੂੰ ਭਰਮਾਉਣ ਲਈ ਸੀ”।
ਜਦ ਅੰਨਾ ਹਾਜ਼ਾਰੇ ਤੇ ਅਰਵਿੰਦ ਕੇਜ਼ਰੀਵਾਲ ਲੋਕ-ਲਹਿਰਾਂ ਦੀ ਪਹਿਚਾਣ ਬਣ ਚੁੱਕੇ ਹਨ ਤਾਂ ਧਾਵਾਲੇ ਦਾ ਵਿਸ਼ਵਾਸ ਹੈ ਕਿ ਦੇਸ਼ ਭਰ ਵਿਚ ਪਹਿਲਾਂ ਤੋਂ ਹੀ ਹਾਸ਼ੀਆ-ਗ੍ਰਸਤ ਲੋਕਾਂ ਲਈ ਕੰਮ ਕਰ ਰਹੀਆਂ ਛੋਟੀਆਂ-2 ਅਤੇ ਜ਼ਮੀਨੀ-ਪੱਧਰ ਦੀਆਂ ਲੋਕ ਲਹਿਰਾਂ ਵੱਲ ਧਿਆਨ-ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ “ਇਸ ਨਵੀਂ ਸਰਕਾਰ ਦੇ ਆਉਣ ਨਾਲ ,ਅਜਿਹੇ ਸਭ ਅੰਦੋਲਨਾਂ ਦੇ ਇਕ-ਮੁੱਠ ਹੋਣ, ਜ਼ਿਆਦਾ ਚੌਕਸ ਹੋਣ ਅਤੇ ਇਕ ਮਜ਼ਬੂਤ ਫ਼ਾਸ਼ੀਵਾਦ-ਵਿਰੋਧੀ ਤਾਕਤ ਖੜ੍ਹੀ ਕਰਨ ਦਾ ਸਮਾਂ ਆ ਗਿਆ ਹੈ।
Baaz Singh Amandeep
laal salam