ਅਸਲ ਮੁੱਦਿਆਂ ਤੋਂ ਦੂਰ ਰਹੀ ਓਬਾਮਾ-ਰੋਮਨੀ ਦੀ ਆਖ਼ਰੀ ਬਹਿਸ –ਪੀ. ਸਾਈਨਾਥ
Posted on:- 07-11-2012
ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਟੀ . ਵੀ ਚੈਨਲਾਂ `ਤੇ ਜੋ ਮੁੱਖ ਉਮੀਦਵਾਰਾਂ ਬਰਾਕ ਓਬਾਮਾ ਤੇ ਮਿਟ ਰੋਮਨੀ ਵਿਚਕਾਰ ਵਿਦੇਸ਼ ਨੀਤੀ ਦੇ ਮੁੱਦੇ ਉਪਰ ਬਹਿਸ ਕਰਵਾਈ ਗਈ ਓਹ ਅਸਲ ਮੁੱਦਿਆਂ ਨੂੰ ਪਰ੍ਹੇ ਹੀ ਛੱਡ ਗਈ | ਹੈਰਾਨੀ ਦੀ ਗੱਲ ਹੈ ਕਿ ਇਸ ਬਹਿਸ ਵਿਚ ਅਮਰੀਕਾ ਵਲੋਂ ਵਿਦੇਸ਼ਾਂ ਵਿਚ ਲੜੀਆਂ ਜਾ ਰਹੀਆਂ ਜੰਗਾਂ ਵਿਚ ਮਾਰੇ ਜਾ ਰਹੇ ਅਮਰੀਕੀਆਂ ਜਾਂ ਹੋਰ ਲੋਕਾਂ, ਹੋ ਰਹੇ ਖ਼ਰਚਿਆਂ ਹੋ ਰਹੀ ਤਬਾਹੀ ਦਾ ਜ਼ਿਕਰ ਤੱਕ ਨਹੀਂ |
ਸਾਰੇ ਯੂਰਪ ਵਿਚ ਚੱਲ ਰਹੀ ਪ੍ਰਸਿਧ "ਆਕੂਪਾਈ ਮੂਵਮੈਂਟ" ਦਾ ਇੱਕ ਕਾਰਕੁਨ ਕੇਵਿਨ ਜ਼ੀਸ ਆਪਣੇ ਸਾਥੀਆਂ ਨੂੰ ਅਮਰੀਕਾ -ਅਫ਼ਗਾਨ ਯੁੱਧ ਦੀ ਗਿਆਰ੍ਹਵੀਂ ਬਰਸੀ ਮੌਕੇ `ਤੇ ਸੰਬੋਧਨ ਕਰਦੇ ਹੋਏ ਕਹਿ ਰਿਹਾ ਸੀ,"ਯੁੱਧ ਵਿਚੋਂ `ਲਾਭ` ਨੂੰ ਬਾਹਰ ਕੱਢ ਦਿਓ ਤਾਂ ਯੁੱਧ ਆਪਣੇ ਆਪ ਖ਼ਤਮ ਹੋ ਜਾਵੇਗਾ |"
ਉਸ ਦੇ ਸਰੋਤਿਆਂ ਵਿਚ ਅਫ਼ਗਾਨ, ਇਰਾਕ ਤੇ ਇਥੋਂ ਤੱਕ ਕਿ ਇੱਕ 88 ਸਾਲਾ ਸਾਬਕਾ ਫ਼ੌਜੀ ਵੀ ਸ਼ਾਮਿਲ ਸੀ, ਜਿਸਨੇ ਦੂਜੇ ਵਿਸ਼ਵ ਯੁੱਧ ਵਿਚ ਭਾਗ ਲਿਆ ਸੀ| ਯੁੱਧ ਤੇ ਲਾਭ ਵਿਚਲਾ ਸਬੰਧ ਪਿਛੇ ਜਿਹੇ ਅਮਰੀਕਾ ਵਿਚ ਪ੍ਰਕਾਸ਼ਿਤ ਹੋਈ `ਸੈਂਟਰ ਫ਼ਾਰ ਪਬਲਿਕ ਇੰਟੈਗਰਿਟੀ ਰਿਪੋਰਟ` ਤੋਂ ਜ਼ਾਹਿਰ ਹੋ ਜਾਂਦਾ ਹੈ | ਅਰੁਨ ਮਹਿਤਾ, ਜੋ ਇਸ ਜਾਂਚ ਰਿਪੋਰਟ ਦੇ ਲੇਖਕਾਂ ਵਿਚੋਂ ਇੱਕ ਹੈ, ਦੇ ਅਨੁਸਾਰ ਅਮਰੀਕਾ ਦੀ ਫ਼ੌਜ ਨੇ ਅਮਰੀਕਾ ਦੀ ਕਾਂਗਰਸ ਨੂੰ ਸੁਝਾਅ ਦਿੱਤਾ ਸੀ ਕਿ ਉਹ ਐੱਮ. 1 ਟੈਂਕਾਂ ਦੀ ਮੁਰੰਮਤ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਕੋਈ ਨਵਾਂ ਟੈਂਕ ਖਰੀਦਣਾ ਚਾਹੁੰਦੀ ਹੈ, ਸਗੋਂ ਇਸ ਤਰ੍ਹਾਂ ਸਾਲ 2014 -17 ਦੇ ਦਰਮਿਆਨ ਤਿੰਨ ਅਰਬ ਡਾਲਰ ਦੀ ਬੱਚਤ ਕਰਨਾ ਚਾਹੁੰਦੀ ਹੈ |
ਅਮਰੀਕੀ ਕਾਂਗਰਸ ਨੇ ਇਹ ਤਜਵੀਜ਼ ਨੂੰ ਨਾਮੰਜ਼ੂਰ ਕਰ ਦਿੱਤਾ | ਕਾਰਨ ਇਹ ਹੈ ਕਿ ਕਾਂਗਰਸ ਮੈਂਬਰ ਟੈਂਕ ਬਣਾਉਣ ਦੇ ਕਾਰਖਾਨੇ ਬੰਦ ਨਹੀ ਹੋਣ ਦੇਣਾ ਚਾਹੁੰਦੇ| ਇਹ ਓਹਨਾਂ ਦੀ ਰੋਜ਼ੀ -ਰੋਟੀ ਦਾ ਸਵਾਲ ਹੈ | ਇਸ ਰਿਪੋਰਟ ਮੁਤਾਬਕ ਇਹਨਾਂ ਕਾਰਖਾਨਿਆਂ ਦੇ ਮਾਲਕਾਂ ਨੇ ਪਿਛਲੇ ਦਹਾਕੇ ਦੌਰਾਨ ਕਰੋੜਾਂ ਡਾਲਰ ਸਿਆਸੀ ਪਾਰਟੀਆਂ ਨੂੰ ਚੋਣ ਫ਼ੰਡ ਵਜੋਂ ਭੇਟ ਕੀਤੇ ਹਨ | ਸੈਂਟਰ ਫ਼ਾਰ ਇੰਟੈਗਰਿਟੀ ਨੇ ਇੰਨ੍ਹਾਂ ਟੈਂਕ ਕਾਰਖਾਨਿਆਂ ਦੇ ਸਿਆਸੀ ਵਹੀ -ਖਾਤਿਆਂ ਦੀ ਪੜਤਾਲ ਕਰਕੇ ਪਤਾ ਲਾਇਆ ਹੈ ਕਿ ਓਹਨਾਂ ਚਾਰ ਕਮੇਟੀਆਂ ਉਪਰ ਵਾਧੂ ਖਰਚੇ ਕੀਤੇ ਗਏ,ਜਿਨ੍ਹਾਂ ਨੇ ਇਹਨਾਂ ਟੈਂਕਾਂ ਦੀ ਕਿਸਮਤ ਬਾਰੇ ਫ਼ੈਸਲਾ ਕਰਨਾ ਸੀ | ਇਹਨਾ ਕਾਨੂੰਦਾਨਾਂ ਨੂੰ ਜਨਰਲ ਡਾਇਨਾਮਿਕਸ ਤੋਂ 2001 ਤੋਂ ਹੁਣ ਤੱਕ 53 ਲੱਖ ਡਾਲਰ ਦੀ ਰਕਮ ਪ੍ਰਾਪਤ ਹੋ ਚੁੱਕੀ ਹੈ |
ਅਮਰੀਕਾ ਦੀ ਸਰਕਾਰ ਉੱਪਰ ਇਸ ਵੇਲੇ 16 ਟਿਰੀਲੀਅਨ ਡਾਲਰ ਦਾ ਕਰਜ਼ਾ ਹੈ | ਇਰਾਕ ਨਾਲ ਲੜੀ ਗਈ ਅਤੇ ਅਫ਼ਗਾਨਿਸਤਾਨ ਨਾਲ ਲੜੀ ਜਾ ਰਹੀ ਜੰਗ ਦਾ ਖਰਚ 2 .5 -4 ਟਿਰੀਲੀਅਨ ਡਾਲਰ ਲਾਇਆ ਜਾ ਰਿਹਾ ਹੈ ,ਜਿਸਦਾ ਅਰਥ ਆਮ ਅਮਰੀਕੀ ਲਈ ਤਾਂ ਹੈ ਪਰ ਓਬਾਮਾ-ਰੋਮਨੀ ਲਈ ਕੁਝ ਵੀ ਨਹੀਂ |
ਨੋਬਲ ਇਨਾਮ ਜੇਤੂ ਅਰਥ -ਸ਼ਾਸਤਰੀ ਜੌਸਫ਼ ਸਟਿਗਲਿਟਜ਼ ਨੇ ਲਿੰਡਾ ਬਲਿਮਜ਼ ਨਾਲ ਮਿਲ ਕੇ ਇੱਕ ਕਿਤਾਬ ਲਿਖੀ ਹੈ ,`ਥਰੀ ਟਿਰੀਲੀਅਨਜ਼ ਡਾਲਰ ਵਾਰ |`ਹੁਣ ਓਹਨਾ ਦਾ ਅੰਦਾਜ਼ਾ ਛੋਟਾ ਸਾਬਤ ਹੋ ਰਿਹਾ ਹੈ | ਬਲਿਮਜ਼ ਨੇ ਲਿਖਿਆ ਹੈ ਕਿ ਅਫ਼ਗਾਨ ਜੰਗ ਵਿਚ ਅੰਗਹੀਣ ਹੋਏ ਫ਼ੌਜੀਆਂ ਦਾ ਲੰਬੇ ਸਮੇਂ ਦਾ ਰਾਹਤ ਖਰਚਾ ਟਿਰੀਲੀਅਨ ਡਾਲਰ ਤੱਕ ਜਾਵੇਗਾ | ਸਟਿਗਲਿਟਜ਼ ਤੇ ਬਲਿਮਜ਼ ਦਾ ਕਹਿਣਾ ਹੈ ਕਿ ਵਿਦੇਸ਼ ਨੀਤੀ ਤੇ ਆਰਥਕਤਾ ਵਿਚਲਾ ਸਬੰਧ ਬਹੁਤ ਮਹੱਤਵਪੂਰਨ ਹੈ |ਵਿਦੇਸ਼ਾਂ ਵਿਚ ਲੜੇ ਜਾ ਰਹੇ ਯੁੱਧਾਂ ਤੇ ਅੰਦਰੂਨੀ ਸੁਰੱਖਿਆ ਉਪਰ ਹੋਣ ਵਾਲੇ ਖਰਚਿਆਂ ਕਾਰਨ ਸਰਕਾਰੀ ਖਰਚੇ ਵਿਚ ਇਕ ਚੌਥਾਈ ਵਾਧਾ ਹੋ ਗਿਆ ਹੈ ਅਤੇ ਦੂਸਰਾ ਇਹ ਯੁੱਧ ਬਗੈਰ ਕਰਾਂ ਵਿਚ ਵਾਧਾ ਕੀਤੀਆਂ ਲੜੇ ਜਾ ਰਹੇ ਹਨ ਸਗੋਂ ਬੁਸ਼ ਦੇ ਰਾਜ `ਚ ਅਮੀਰ ਵਰਗ ਉਪਰ ਕਰਾਂ ਦਾ ਬੋਝ ਘਟਿਆ ਗਿਆ
ਕੇਵਲ ਇਰਾਕ ਅਤੇ ਅਫ਼ਗਾਨਿਸਤਾਨ ਦੀ ਜੰਗ ਵਿਚ 6000 ਅਮਰੀਕੀ ਸੈਨਿਕ ਮਾਰੇ ਜਾ ਚੁੱਕੇ ਹਨ |ਇਹ ਗਿਣਤੀ 9 /11 ਦੀ ਤਰਾਸਦੀ ਵਿਚ ਮਰਨ ਵਾਲਿਆਂ ਤੋਂ ਦੁੱਗਣੀ ਹੈ | ਨੌਕਰੀ `ਤੇ ਤਾਇਨਾਤ ਅਮਰੀਕੀ ਫ਼ੌਜੀਆਂ ਵਿਚੋਂ ਇਕ ਹਰ 24 ਘੰਟੇ ਬਾਅਦ ਖੁਦਕੁਸ਼ੀ ਕਰਦਾ ਹੈ | ਇਹਨਾਂ ਲੋਕਾਂ ਵਿਚ ਓਹ ਲੋਕ ਸ਼ਾਮਿਲ ਨਹੀਂ ਹਨ,ਜੋ ਨਿੱਜੀ ਖੇਤਰ ਵਿਚ ਕੰਮ ਕਰਦੇ ਠੇਕੇਦਾਰਾਂ ਲਈ ਮਾਰਦੇ ਹਨ , ਜਿਨ੍ਹਾਂ ਨੂੰ ਕਿਰਾਏ ਦੇ ਦਿਹਾੜੀਦਾਰ ਕਿਹਾ ਜਾ ਸਕਦਾ ਹੈ | ਬਹੁਤ ਸਾਰੇ ਭੱਦੇ ਕਹੇ ਜਾਣ ਵਾਲੇ ਕੰਮ ਅਜਿਹੇ ਠੇਕੇਦਾਰਾਂ ਨੂੰ ਸੌਂਪੇ ਗਏ ਸਨ ਤਾਂ ਜੋ ਵਿਦੇਸ਼ਾਂ ਵਿਚ ਅਮਰੀਕੀ ਫ਼ੌਜ ਦੀ ਨਫ਼ਰੀ ਘਟਦੀ ਦਿਖਾਈ ਜਾ ਸਕੇ |
ਬਹਿਸ ਦੌਰਾਨ ਓਬਾਮਾ ਨੇ ਬੜੇ ਮਾਣ ਨਾਲ ਕਿਹਾ ਕਿ ਉਸਨੇ 2008 ਵਿਚ ਕੀਤਾ ਵਾਅਦਾ ਕਿ ਇਰਾਕ ਦੀ ਜੰਗ ਬੰਦ ਕਰ ਦਿੱਤੀ ਜਾਵੇਗੀ , ਪੂਰਾ ਕਰ ਦਿੱਤਾ ਹੈ,ਪਰ ਆਪਣੇ ਕਹੇ ਸ਼ਬਦ `ਅਫ਼ਗਾਨਿਸਤਾਨ ਦੀ ਜੰਗ ਸਹੀ ਹੈ` ਭੁੱਲ ਗਿਆ, ਜਿਥੇ ਉਸਨੇ ਤੀਹ ਹਜ਼ਾਰ ਹੋਰ ਅਮਰੀਕੀ ਫ਼ੌਜੀ ਭੇਜਣ ਦੀ ਗੁਸਤਾਖੀ ਕੀਤੀ ਹੈ ਤੇ ਉਥੋਂ ਇੱਜ਼ਤ ਬਚਾ ਕਿ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ |
ਬਹਿਸ ਵਿਚ ਮਨੁੱਖੀ ਮੌਤਾਂ,ਅੰਗਹੀਣਾਂ .ਅਪਾਹਜਾਂ ਜਾਂ ਯਤੀਮ ਬੱਚਿਆਂ ਬਾਰੇ ਜਾਂ ਅਮਰੀਕੀ ਵਿਦੇਸ਼ ਨੀਤੀ ਕਾਰਨ ਹੋ ਰਹੀ ਬਾਕੀ ਦੇਸ਼ਾਂ ਦੀ ਆਰਥਿਕ ਬਰਬਾਦੀ ਬਾਰੇ ਹਮਦਰਦੀ ਦਾ ਇੱਕ ਵੀ ਲਫ਼ਜ਼ ਨਹੀਂ ਹੈ |
ਅਮਰੀਕਾ ਦੀ ਵਿਦੇਸ਼ ਨੀਤੀ ਨੇ ਹੋਰਨਾਂ ਦੇਸ਼ਾਂ ਨੂੰ ਜੋ ਪੀੜ ਪਹੁੰਚਾਈ ਹੈ,ਓਹ ਕਹਾਣੀ ਬਹੁਤ ਦਰਦਨਾਕ ਹੈ | ਕਿਸੇ ਨੂੰ ਵੀ ਠੀਕ ਅੰਦਾਜ਼ਾ ਨਹੀਂ ਹੈ ਕਿ ਇਰਾਕ ਅਤੇ ਅਫ਼ਗਾਨਿਸਤਾਨ ਦੀਆਂ ਦੋ ਜੰਗਾਂ ਵਿਚ ਕਿੰਨੇ ਲੋਕ ਮਾਰੇ ਗਏ ਹਨ | ਇਹਨਾਂ ਸਫ਼ਿਆਂ ਵਿਚ ਹੀ 2008 `ਚ ਲਿਖਿਆ ਗਿਆ ਸੀ ਕਿ ਇਰਾਕ ਜੰਗ ,ਜੋ 2003 ਵਿਚ ਸ਼ੁਰੂ ਹੋਈ ਸੀ ਦੇ ਤਿੰਨ ਸਾਲ ਬਾਅਦ ਹੀ ਛੇ ਲੱਖ ਲੋਕ ਜੰਗ ਦੀ ਭੇਟ ਚੜ੍ਹ ਗਏ ਸਨ | ਬਾਲਟੀਮੋਰ ਦੇ ਜੋਹਨ ਹਾਪਕਿਨ੍ਜ਼ ਸਕੂਲ ਆਫ਼ ਪਬਲਿਕ ਤੇ ਬਗਦਾਦ ਦੀ ਅਲ -ਮਸਤਾਨਸੀਰੀਯਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਲਿਖਿਆ ਹੈ ਕਿ ਮਾਰਚ 2003 ਤੋਂ ਬਾਅਦ 654965 ਇਰਾਕੀ ਲੋਕ ਜੰਗ ਕਾਰਨ ਮਾਰੇ ਜਾ ਚੁੱਕੇ ਹਨ |
2006 ਦੇ ਅਖੀਰ ਵਿਚ ਰਿਫ਼ੂਜ਼ੀਆਂ ਬਾਰੇ ਯੂ.ਐੱਨ.ੳ ਦੇ ਹਾਈ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 18 ਲੱਖ ਲੋਕ ਆਪਣੇ ਦੇਸ਼ ਨੂੰ ਛੱਡ ਦੌੜ ਗਏ ਤੇ 16 ਲੱਖ ਲੋਕ ਦੇਸ਼ ਅੰਦਰ ਹੀ ਬੇਘਰ ਹੋ ਗਏ |
7 ਅਕਤੂਬਰ ਨੂੰ ਨਿਊਯਾਰਕ ਵਿਚ ਹੋਈ ਇਕ ਇਕਤਰਤਾ ਵਿਚ ਵੀਅਤਨਾਮ ਜੰਗ ਦੇ ਪੁਰਾਣੇ ਖਿਲਾੜੀ (ਅਨੁਭਵੀ ਵੀ )ਨੇ ਸਾਨੂੰ ਦਸਿਆ ਕਿ ਜੰਗ ਕਿੰਨੀ ਭਿਆਨਕ ਤਬਾਹੀ ਮਚਾਉਂਦੀ ਹੈ, "ਵੀਅਤਨਾਮ ਜਾਣ ਤੋਂ ਪਹਿਲਾਂ ਮੇਰੀ ਡਿਊਟੀ ਫ਼ੌਜ ਦੇ ਪਾਦਰੀ ਨਾਲ ਓਹਨਾਂ ਦੇ ਮਾਂ-ਪਿਓ ਨੂੰ ਮਿਲ ਕੇ ਦੱਸਣਾ ਹੁੰਦਾ ਸੀਏ ਕਿ ਓਹਨਾਂ ਦਾ ਪੁੱਤ ਜੰਗ ਵਿਚ ਮਾਰਿਆ ਗਿਆ ਹੈ |ਇਕ ਵਾਰ ਮੈਨੂੰ ਇਕੱਲੇ ਨੂੰ ਇਹ ਕੰਮ ਕਰਨਾ ਪਿਆ |" ਉਸਦਾ ਨਾਮ ਪੌਲ ਐਪਰ ਹੈ ਤੇ ਓਹ ਕਿਸਾਨ ਹੈ |ਉਸ ਨਾਲ ਇਕ ਡਡ ਹੈਂਡਰਿਕਸ ਖੇਡ ਕੋਚ ਵੀ ਸੀ ਤੇ ਕਈ ਹੋਰ ਲੋਕ ਵੀ ਜੋ ਵੀਅਤਨਾਮ ਮੈਮੋਰੀਅਲ ਯਾਦਗਾਰ ` ਤੇ ਇਕਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ | ਓਹਨਾਂ ਜਦੋਂ ਰਾਤ 10 ਤੋਂ ਬਾਅਦ ਵੀ ਜਾਣ ਤੋਂ ਨਾਂਹ ਕਰ ਦਿੱਤੀ ਤਾਂ ਪੁਲਿਸ ਜ਼ਬਰ੍ਦਸ੍ਤੀ ਓਹਨਾਂ ਨੂੰ ਚੁੱਕ ਕੇ ਲੈ ਗਈ |
ਬਹਿਸ ਵਿਚ ਸ਼ਾਮਿਲ ਚਾਰ ਉਮੀਦਵਾਰਾਂ , ਦੋ ਰਾਸ਼ਟਰਪਤੀ ਦੋ ਉੱਪ-ਰਾਸ਼ਟਰਪਤੀ, ਵਿਚੋਂ ਕਿਸੇ ਨੇ ਵੀ ਫ਼ੌਜ ਦੀ ਨੌਕਰੀ ਨਹੀਂ ਕੀਤੀ | ਉਸ ਰਾਤ ਜਦ ਰੋਮਨੀ ਨੇ ਪਾਕਿਸਤਾਨ ਵਿਚ ਡਰੋਨ ਹਮਲਿਆਂ ਦੀ ਹਮਾਇਤ ਕੀਤੀ ਤਾਂ ਓਬਾਮਾ ਬੜਾ ਕੁਸ਼ ਨਜ਼ਰ ਆਇਆ |ਉਸਨੂੰ ਕੀ ਫਰਕ ਪੈਂਦਾ ਹੈ ਕਿ ਡਰੋਨਾਂ ਨਾਲ ਕਿੰਨੇ ਮਾਸੂਮ ਮਾਰੇ ਗਏ |
ਰੌਸ਼ਨੀਆਂ ਨਾਲ ਚਮਕਦੀ ਰਾਤ ਵਿਚ ਵਾਰ -ਵਾਰ ਅਮਰੀਕੀ ਸ਼ਾਨ ਵਿਚ ਘਸੇ -ਪਿਟੇ ਸ਼ਬਦ ਬੋਲੇ ਜਾ ਰਹੇ ਸਨ | ਓਬਾਮਾ ਕਹਿ ਰਿਹਾ ਹੈ ,"ਅਮਰੀਕਾ ਦੁਨਿਆ ਲਈ ਬਹੁਤ ਹੀ ਜ਼ਰੂਰੀ ਹੈ |"(ਮਤਲਬ ਬਾਕੀਆਂ ਦੀ ਜ਼ਰੂਰਤ ਨਹੀਂ ?)ਰੋਮਨੀ ਆਖ ਰਿਹਾ "ਅਮਰੀਕਾ ਸ਼ਕਤੀਸ਼ਾਲੀ ਹੋਣਾ ਜ਼ਰੂਰੀ ਹੈ "
ਚੋਣਾਂ ਵਿਚ ਸਿਆਸੀ ਪੰਡਿਤ ਇਹ ਜੋੜਨ ਲੱਗ ਪੈਂਦੇ ਹਨ ਕਿ ਸੂਟ ਕਿਸਨੇ ਵਧੀਆ ਪਾਇਆ ਸੀ ,ਬੋਲਣ ਦਾ ਢੰਗ ਕਿਸਦਾ ਸੋਹਣਾ ਸੀ ਕੌਣ ਵਧੀਆ ਲਗਦਾ ਸੀ | ਅਸਲ ਵਿਚ ਸੋਚਣ ਵਾਲਾ ਮਸਲਾ ਇਹ ਹੈ ਕਿ ਅਮਰੀਕਾ ਦੀ ਵਿਦੇਸ਼ ਨੀਤੀ ਦਾ ਉਸਦੇ ਆਪਣੇ ਦੇਸ਼ ਵਾਸੀਆਂ ਉੱਪਰ ਅਤੇ ਦੁਨਿਆ ਵਿਚ ਉਸਦੇ ਅਕਸ ਉੱਤੇ ਕੀ ਅਸਰ ਹੋ ਰਿਹਾ ਹੈ ?ਕਾਉਂਟਰਪੰਚ ਦੇ ਐਂਡਰਿਓ ਲੈਵਾਈਨ ਅਨੁਸਾਰ ,`ਰਾਸ਼ਟਰਪਤੀ ਬਹਿਸ ਨਹੀਂ ਕਰਦੇ , ਓਹ ਤਾਂ ਨੇਜ਼ੇਬਾਜ਼ੀ ਜਾਂ ਤੀਰਅੰਦਾਜ਼ੀ ਕਰਦੇ ਹਨ `
Pf HS Dimple
The above analysis by P. Sainath is really a wonderful and befitting reply to what these economic giants of the world do. For more information, one needs to read SADMA SIDHANT and IK AMRIKI VIT DA IQBALIA BYAN