Thu, 21 November 2024
Your Visitor Number :-   7252559
SuhisaverSuhisaver Suhisaver

ਗ਼ਦਰੀ ਬਾਬਿਆਂ ਦਾ ਮੇਲਾ -ਅਮੋਲਕ ਸਿੰਘ

Posted on:- 01-11-2012

ਵਤਨ ਆਜ਼ਾਦ ਕਰਵਾਉਣ ਲਈ ਸੌ ਵਰ੍ਹੇ ਪਹਿਲਾਂ ਅਮਰੀਕਾ ਦੀ ਧਰਤੀ ਉੱਤੇ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਂ ਦੀ ਜਥੇਬੰਦੀ ਬਣੀ। ਇਸ ਦੇ ਬਾਨੀ ਅਹੁਦੇਦਾਰਾਂ ’ਚ ਬਾਬਾ ਸੋਹਣ ਸਿੰਘ ਭਕਨਾ, ਕੇਸਰ ਸਿੰਘ ਠੱਠਗੜ੍ਹ, ਲਾਲਾ ਹਰਦਿਆਲ, ਠਾਕੁਰ ਦਾਸ ਧੂਰਾ ਅਤੇ ਕਾਸ਼ੀ ਰਾਮ ਮੜੌਲੀ ਸ਼ਾਮਿਲ ਸਨ। ਇਨ੍ਹਾਂ ਨੇ ਜਥੇਬੰਦੀ ਦੇ ਉਦੇਸ਼ਾਂ ਦੀ ਨੀਂਹ ਰੱਖੀ। ਇਸ ਜਥੇਬੰਦੀ ਵੱਲੋਂ 1 ਨਵੰਬਰ 1913 ਨੂੰ ‘ਗ਼ਦਰ’ ਅਖ਼ਬਾਰ ਜਾਰੀ ਕੀਤਾ ਗਿਆ। ਵੱਖ-ਵੱਖ ਭਾਸ਼ਾਵਾਂ ’ਚ ਛਪਦਾ ‘ਗ਼ਦਰ’ ਦੁਨੀਆਂ ਦੇ ਹਰ ਕੋਨੇ ’ਚ ਵਸਦੇ ਭਾਰਤੀਆਂ ਤਕ ਪਹੁੰਚਣ ਲੱਗਾ। ‘ਗ਼ਦਰ’ ਅਖ਼ਬਾਰ ਐਨਾ ਮਕਬੂਲ ਹੋਇਆ ਕਿ ਇਹ ਜਥੇਬੰਦੀ ਹੀ ਗ਼ਦਰ ਪਾਰਟੀ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ। ਇਉਂ ਸਥਾਪਤ ਹੋਈ ਗ਼ਦਰ ਪਾਰਟੀ ਦੇ ਕੌਮੀ ਪਰਵਾਨੇ ਆਪਣੀ ਮਾਂ-ਭੂਮੀ ਦੀ ਆਜ਼ਾਦੀ ਲਈ ਆਪਣਾ ਤਨ, ਮਨ, ਧਨ ਸਭ ਕੁਝ ਨਿਛਾਵਰ ਕਰਨ ਲਈ ਅੱਗੇ ਆਏ। ਫ਼ਾਂਸੀਆਂ, ਜੇਲ੍ਹਾਂ ਅਤੇ ਵਹਿਸ਼ੀਆਨਾ ਜ਼ੁਲਮ ਦਾ ਟਾਕਰਾ ਕਰਦੀ ਹੋਈ ਗ਼ਦਰ ਲਹਿਰ ਨੇ ਭਾਰਤ ਦੇ ਆਜ਼ਾਦੀ ਸੰਗਰਾਮ ’ਚ  ਵਿਲੱਖਣ ਭੂਮਿਕਾ ਨਿਭਾਈ। ਗ਼ਦਰ ਪਾਰਟੀ ਦੇ ਮੌਲਿਕ ਪ੍ਰੋਗਰਾਮ ਵਿੱਚ ਆਜ਼ਾਦੀ, ਜਮਹੂਰੀਅਤ, ਧਰਮ-ਨਿਰਪੱਖਤਾ, ਔਰਤਾਂ ਦੇ ਬਰਾਬਰ ਅਧਿਕਾਰ ਅਤੇ ਸਾਂਝੀਵਾਲਤਾ ਦੇ ਸੰਕਲਪਾਂ ਨੂੰ ਬੁਲੰਦ ਕੀਤਾ ਗਿਆ। ਕਿਸਮਤਵਾਦ ਅਤੇ ਅੰਧ-ਵਿਸ਼ਵਾਸ ’ਤੇ ਵੀ ਭਰਵਾਂ ਹੱਲਾ ਬੋਲਿਆ ਗਿਆ।

ਜਾਤ-ਪਾਤ ਦੇ ਕੋਹੜ ਨੂੰ ਮੂਲੋਂ ਖ਼ਤਮ ਕਰਨ ਦਾ ਨਿਸ਼ਾਨਾ ਮਿੱਥਿਆ ਗਿਆ। ਹਰ ਗ਼ਦਰੀ ਦਾ ਨੈਤਿਕ ਫ਼ਰਜ ਸਮਝਿਆ ਗਿਆ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਸਾਮਰਾਜ-ਵਿਰੋਧੀ ਕੌਮੀ ਮੁਕਤੀ ਲਹਿਰਾਂ ਚੱਲਦੀਆਂ ਹਨ, ਉਨ੍ਹਾਂ ’ਚ ਡਟ ਕੇ ਆਪਣਾ ਯੋਗਦਾਨ ਪਾਵੇ। ਗ਼ਦਰੀ ਦੇਸ਼ ਭਗਤਾਂ ਦਾ ਟੀਚਾ ਬਦੇਸ਼ੀ ਅਤੇ ਦੇਸੀ ਲੁੱਟ, ਦਾਬੇ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਤੋਂ ਮੁਕਤ ਨਵਾਂ-ਨਰੋਆ, ਆਜ਼ਾਦ, ਖ਼ੁਸ਼ਹਾਲ ਅਤੇ ਬਰਾਬਰੀ ’ਤੇ ਆਧਾਰਤ ਨਿਜ਼ਾਮ ਦੀ ਸਿਰਜਣਾ ਕਰਨਾ ਸੀ।

ਸਮਾਜ-ਮੁਖੀ, ਦੂਰਅੰਦੇਸ਼, ਭਵਿੱਖਮੁਖੀ ਅਤੇ ਉੱਚੀਆਂ-ਸੁੱਚੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਪਰਨਾਏ ਹੋਣ ਸਦਕਾ ਗ਼ਦਰ ਲਹਿਰ ਬਦਲਵੇਂ ਰੂਪਾਂ ਵਿੱਚ ਜਾਰੀ ਰਹੀ। ਗ਼ਦਰ ਲਹਿਰ ਦੀ ਅਗਲੀ ਕੜੀ ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ, ਫ਼ੌਜੀ ਬਗਾਵਤਾਂ ਅਤੇ ਆਜ਼ਾਦ ਹਿੰਦ ਫ਼ੌਜ ਦੇ ਰੂਪ ਵਿੱਚ ਅੱਗੇ  ਤੁਰਦੀ ਰਹੀ। ਇਤਿਹਾਸ ਗਵਾਹ ਹੈ ਕਿ ਬਾਹਰੋਂ ਆਏ ਧਾੜਵੀਆਂ ਅਤੇ ਸਾਡੇ ਮੁਲਕ ਦੇ ਜਾਗੀਰਦਾਰਾਂ, ਰਜਵਾੜਿਆਂ, ਵੱਡੇ ਪੂੰਜੀਪਤੀਆਂ ਦੇ ਪ੍ਰਤੀਨਿਧਾਂ ਵੱਲੋਂ ਖ਼ਰੀ ਆਜ਼ਾਦੀ ਅਤੇ ਜਮਹੂਰੀਅਤ ਨੂੰ ਪਰਨਾਈਆਂ ਕੌਮੀ ਮੁਕਤੀ ਅਤੇ ਲੋਕ-ਮੁਕਤੀ ਲਹਿਰਾਂ ਨੂੰ ਦਬਾਉਣ, ਮੁਕਾਉਣ, ਕੁਰਾਹੇ ਪਾਉਣ, ਭਰਮ-ਭੁਲੇਖੇ ਖੜ੍ਹੇ ਕਰਨ ਅਤੇ ਖੋਟ ਰਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਸਿਲਸਿਲਾ ਅੱਜ ਹੋਰ ਵੀ ਘਿਨੌਣੇ ਰੂਪ ਵਿੱਚ ਜਾਰੀ ਹੈ। ਸਿੱਧੀ ਗ਼ੁਲਾਮੀ ਦੀ ਬਜਾਏ ਚੋਰ-ਗ਼ੁਲਾਮੀ ਦਾ ਜੂੜ ਅੱਜ ਵੀ ਭਾਰਤ ਵਾਸੀਆਂ ਦੇ ਪੈਰਾਂ ’ਚ ਕੱਸਿਆ ਜਾ ਰਿਹਾ ਹੈ। ਜਿਨ੍ਹਾਂ ਸਾਮਰਾਜੀਆਂ ਨੂੰ ਜੂਹੋਂ ਬਾਹਰ ਕੱਢਣ ਲਈ ਅਨੇਕਾਂ ਦੇਸ਼-ਭਗਤਾਂ ਨੇ ਲਹੂ-ਵੀਟਵੇਂ ਸੰਗਰਾਮ ਲੜੇ, ਅੱਜ ਉਨ੍ਹਾਂ ਨੂੰ ਸਾਡੇ ਮੁਲਕ ਦੇ ਕੌਮੀ ਮਾਲ-ਖ਼ਜ਼ਾਨੇ ਅਤੇ ਜ਼ਿੰਦਗੀ ਦੀ ਹਰ ਨਿਆਮਤ ਲੁਟਾਉਣ ਲਈ ਨਿਉਂਦੇ ਦਿੱਤੇ ਜਾ ਰਹੇ ਹਨ। ਜਿਉਂ-ਜਿਉਂ ਇਤਿਹਾਸਕਾਰ, ਖੋਜਕਾਰ ਅਤੇ ਲੋਕ-ਲਹਿਰਾਂ ਦੇ ਸੰਗਰਾਮੀਏ ਆਵਾਮ ਅੱਗੇ ਅਧੂਰੇ ਪਏ ਆਜ਼ਾਦੀ ਸੰਗਰਾਮ ਦੀਆਂ ਪਰਤਾਂ ਖੋਲ੍ਹ ਰਹੇ ਹਨ ਤਿਉਂ-ਤਿਉਂ ਸਥਾਪਤੀ ਨੂੰ ਭੈਅ ਖਾ ਰਿਹਾ ਹੈ ਕਿ ਜੇ ਜੁਆਨੀ ਇਤਿਹਾਸ ਦੇ ਲੜ ਲੱਗ ਗਈ ਤਾਂ ਉਹ ਮੁੜ ਜਲ੍ਹਿਆਂਵਾਲਾ ਬਾਗ ਦੀ ਲਹੂ-ਰੱਤੀ ਮਿੱਟੀ ਆਪਣੇ ਸੀਨੇ ਲਗਾ ਸਕਦੀ ਹੈ ਅਤੇ ਇਤਿਹਾਸ ਦੀਆਂ ਕੜੀਆਂ ਅਤੇ ਮਾਨਵ-ਮੁਖੀ ਆਦਰਸ਼ਾਂ ਦਾ ਭੇਦ ਪਾ ਸਕਦੀ ਹੈ।

ਗ਼ਦਰ ਲਹਿਰ ਦੀ ਅਜਿਹੀ ਅਣਗੌਲੀ ਕੜੀ ਨੂੰ ਲੋਕਾਂ ਦੇ ਰੂ-ਬ-ਰੂ ਕਰਨ ਲਈ ਹੀ ਇਸ ਵਾਰ ਗ਼ਦਰੀ ਬਾਬਿਆਂ ਦਾ ਮੇਲਾ ਆਜ਼ਾਦ ਹਿੰਦ ਫ਼ੌਜ ਨੂੰ ਸਮਰਪਤ ਕੀਤਾ ਗਿਆ ਹੈ। ਜਨਰਲ ਮੋਹਣ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਨਾਇਕਾਂ ਦੀ ਅਗਵਾਈ ’ਚ ਅਨੇਕਾਂ ਮੋੜਾਂ-ਘੋੜਾਂ ਵਿੱਚੋਂ ਗੁਜ਼ਰਦੀ ਇਹ ਤਵਾਰੀਖ਼ ਸਾਡੇ ਸਮਾਜ ਕੋਲੋਂ ਅੱਧੀ ਸਦੀ ਦੇ ਅੰਦਰ-ਅੰਦਰ ‘ਬੀਤੇ ਦੀ ਗੱਲ’ ਬਣ ਕੇ ਰਹਿ ਜਾਣਾ ਖ਼ਤਰਨਾਕ ਵਰਤਾਰਾ ਹੈ। ਇਤਿਹਾਸਕ ਹਕੀਕਤਾਂ ਦੀ ਨਿਸ਼ਾਨਦੇਹੀ ਅਤੇ ਨਿਰਖ-ਪਰਖ ਅੱਜ ਹੋਰ ਵੀ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਗ਼ਦਰ ਇਤਿਹਾਸ ਦਾ ਮੁਹਾਂਦਰਾ ਵਿਗਾੜਨ, ਜਲ੍ਹਿਆਂਵਾਲਾ ਬਾਗ ਨੂੰ ਸੈਰਗਾਹ ’ਚ ਤਬਦੀਲ ਕਰਨ, ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਬਣਾਉਣ ਤੋਂ ਕੋਰਾ ਜਵਾਬ ਦੇਣ ਦੇ ਕਦਮ ਇਹ ਦਰਸਾਉਂਦੇ ਹਨ ਕਿ ਸਥਾਪਤੀ, ਲੋਕਾਂ ਦਾ ਸੰਗਰਾਮੀ ਇਤਿਹਾਸ ਸਾਹਮਣੇ ਆਉਣ ’ਤੇ ਆਪਣੇ ਕੁਹਜ ਨੰਗੇ ਹੋਣ ਤੋਂ ਤ੍ਰਬਕਦੀ ਹੈ। ਅਜਿਹੇ ਦੌਰ ਅੰਦਰ ਸੰਸਾਰ ਦੇ ਜਾਣੇ-ਪਛਾਣੇ ਦਾਰਸ਼ਨਿਕ ਵਾਲਟਰ ਬੈਜ਼ਾਮਿਨ ਦਾ ਕਥਨ ਅੱਜ ਹੋਰ ਵੀ ਪ੍ਰਸੰਗਿਕ ਹੈ, ‘‘ਹੁਕਮਰਾਨ ਜਮਾਤਾਂ ਲੋਕਾਂ ਦਾ ਇਤਿਹਾਸ ਹਥਿਆ ਲੈਂਦੀਆਂ ਹਨ। ਤਰੋੜ-ਮਰੋੜ ਕੇ ਆਪਣੇ ਮੇਚ ਬਹਿੰਦਾ ਬਣਾ ਕੇ ਪੇਸ਼ ਕਰਦੀਆਂ ਹਨ।’’ ਇਹੀ ਕੁਝ ਗ਼ਦਰੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਹਿੱਸੇ ਵੀ ਆਇਆ ਹੈ। ਰਵਾਇਤੀ ਲੀਡਰਸ਼ਿਪ ਨੂੰ ਹਮੇਸ਼ਾਂ ਇਨ੍ਹਾਂ ਕੋਲੋਂ ‘ਹਿੰਸਾ ਦੀ ਬੋਅ’ ਆਉਂਦੀ ਰਹੀ। ਜਨਰਲ ਮੋਹਣ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਰਾਣੀ ਝਾਂਸੀ ਰਜ਼ਮੈਂਟ ਦੀ ਕੈਪਟਨ ਲਕਸ਼ਮੀ ਸਹਿਗਲ ਵਰਗਿਆਂ  ਦੁਆਰਾ ਜਦੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਤਾਂ ਕੁਝ ਨੈਤਾਵਾਂ ਨੇ ਇਨ੍ਹਾਂ ਦੀਆਂ ਬੇੜੀਆਂ ’ਚ ਵੱਟੇ ਪਾਏ। ਦੇਸ਼-ਵਿਦੇਸ਼ ’ਚ ਲੋਕ ਆਜ਼ਾਦ ਹਿੰਦ ਫ਼ੌਜ ਵਿੱਚ ਠਾਠਾਂ ਮਾਰਦੇ ਜੋਸ਼ ਨਾਲ ਸ਼ਾਮਿਲ ਹੋਏ। ਔਰਤਾਂ ਨੇ ਗਹਿਣਾ-ਗੱਟਾ ਕੌਮੀ ਲਹਿਰ ਦੀ ਝੋਲੀ ਪਾਇਆ। ਬਾਲ ਸੈਨਿਕ ਟੁਕੜੀਆਂ ਬਣਨ ਲੱਗੀਆਂ। ਗ਼ਦਰ ਲਹਿਰ ਅਤੇ ਕਿਰਤੀ ਲਹਿਰ ਦੀ ਪਿੱਠ ਨਾਲ ਜੁੜੀ ਇਹ ਲਹਿਰ ਬਰਤਾਨਵੀ ਹਾਕਮਾਂ ਨੂੰ ਤਰੇਲੀਆਂ ਲਿਆਉਣ ਲੱਗੀ। ਹਜ਼ਾਰਾਂ ਲੋਕ ਜੇਲ੍ਹੀਂ ਡਕ ਦਿੱਤੇ ਗਏ। ਲਾਲ ਕਿਲ੍ਹੇ ਅੰਦਰ ਗੁਰਬਖਸ਼ ਸਿੰਘ ਢਿੱਲੋਂ, ਪ੍ਰੇਮ ਕੁਮਾਰ ਸਹਿਗਲ ਅਤੇ ਸ਼ਾਹ ਨਵਾਜ਼ ਉੱਪਰ ਮੁਕੱਦਮਾ ਚਲਾਇਆ ਗਿਆ। ਪੂਰੇ ਦੇਸ਼ ਅੰਦਰ ਜਨਤਕ ਤੂਫ਼ਾਨ ਉਠ ਖੜ੍ਹਾ ਹੋਇਆ। ਅਖ਼ੀਰ ਅੰਗਰੇਜ਼ ਹਾਕਮਾਂ ਨੂੰ ਲੋਕਾਂ ਦੇ ਮਹਿਬੂਬ ਆਗੂ ਰਿਹਾਅ ਕਰਨੇ ਪਏ।
ਅਜਿਹੇ ਦੌਰ ਵਿੱਚ ਬਰਤਾਨਵੀ ਹਾਕਮਾਂ ਨੇ ਆਪਣੇ ਮਨਪਸੰਦ ਆਗੂਆਂ ਨੂੰ ਸੱਤਾ ਦੀਆਂ ਚਾਬੀਆਂ ਸੌਂਪ ਦਿੱਤੀਆਂ। ਰੰਗ-ਢੰਗ ਬਦਲ ਗਿਆ ਪਰ ਕੌਮ ਦੇ ਕਲਿਆਣ ਦਾ ਹਕੀਕੀ ਪ੍ਰੋਗਰਾਮ ਠੰਢੇ ਬਸਤੇ ’ਚ ਪੈ ਗਿਆ। ਗ਼ਦਰੀ ਬਾਬਿਆਂ, ਭਗਤ-ਸਰਾਭਿਆਂ, ਬੱਬਰ ਅਕਾਲੀਆਂ, ਕਿਰਤੀ ਲਹਿਰ ਦੇ ਜੁਝਾਰੂਆਂ, ਸਿੰਘਾਪੁਰ, ਬੰਬਈ ਆਦਿ ਦੇ ਫ਼ੌਜੀ ਬਾਗ਼ੀਆਂ ਅਤੇ ਆਜ਼ਾਦ ਹਿੰਦ ਫ਼ੌਜ ਦੇ ਸੁਪਨਿਆਂ ਨੂੰ ਬੂਰ ਨਾ ਪਿਆ। ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਜੇਕਰ ਇਨਕਲਾਬੀ ਤਵਾਰੀਖ਼ ਵਾਲਿਆਂ ਦੇ ਨਿਸ਼ਾਨੇ ਪੂਰੇ ਹੋਏ ਹੁੰਦੇ ਤਾਂ ਮੁਲਕ ਦੇ ਟੋਟੇ ਨਾ ਹੁੰਦੇ, ਲਹੂ ਦੀਆਂ ਨਦੀਆਂ ਨਾ ਵਗਦੀਆਂ,  ਭਰਾਵਾਂ ਵਿੱਚ ਬੇਗਾਨਗੀ ਦੀਆਂ ਸਰਹੱਦਾਂ ਨਾ ਬਣਦੀਆਂ ਅਤੇ ਨਾ ਹੀ ਇਹ ਹਨੇਰ ਢੋਣਾ ਪੈਂਦਾ ਜੋ ਅੱਜ ਮੁਲਕ ਦੇ ਕਰੋੜਾਂ ਕਮਾਊ ਲੋਕ ਢੋਅ ਰਹੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਇਸ ਮੇਲੇ ਵਿੱਚ ਭੁੱਲੇ-ਵਿਸਰੇ ਇਤਿਹਾਸ ਨੂੰ ਵੰਨ-ਸੁਵੰਨੀਆਂ ਕਲਾ ਕਿਰਤਾਂ, ਵਿਚਾਰ-ਚਰਚਾਵਾਂ ਅਤੇ ਵਿਸ਼ੇਸ਼ ਕਰਕੇ ਆਜ਼ਾਦ ਹਿੰਦ ਫ਼ੌਜ ਦੇ ਇਤਿਹਾਸਕ ਪਰਿਪੇਖ ਨੂੰ ਕੇਂਦਰ ’ਚ ਰੱਖ ਕੇ ਉਭਾਰਨ ਦਾ ਕਾਰਜ ਉਲੀਕਿਆ ਗਿਆ ਹੈ। ਦੇਸ਼-ਬਦੇਸ਼ ਅੰਦਰ ਗ਼ਦਰੀ ਸ਼ਤਾਬਦੀ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਅਗਲਾ ਪੂਰਾ ਵਰ੍ਹਾ ਸ਼ਤਾਬਦੀ ਸਮਾਰੋਹਾਂ ਦੀ ਅਰੁਕ ਅਤੇ ਅਮੁੱਕ ਲੜੀ ਬਣੇਗਾ। ਇਸ ਦੇ ਸਿਖ਼ਰ ’ਤੇ 1 ਨਵੰਬਰ 2013 ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਯਾਦਗਾਰੀ ਸ਼ਤਾਬਦੀ ਸਮਾਰੋਹ ਹੋਵੇਗਾ। ਇਸ ਵਿਰਾਸਤ ਨੂੰ ਸੰਭਾਲਣਾ, ਅੱਗੇ ਤੋਰਨਾ, ਅਜੋਕੀਆਂ ਚੁਣੌਤੀਆਂ ਦੇ ਸਨਮੁੱਖ ਇਤਿਹਾਸਕ ਵਿਰਾਸਤ ਦੀ ਪ੍ਰਸੰਗਿਕਤਾ ਉਭਾਰਨਾ ਸਮੇਂ ਦੀ ਵੱਡੀ ਲੋੜ ਹੈ।

ਸੰਪਰਕ: 94170-76735

Comments

Hazara Singh

Azadi di lihr de sare hi ansh emotional sn.us vakat angrez nu kadhnha hi ik muda si. lok emotional si ate mature political leadership nu ih vi pata si ke angrez nu larh ke nhI kadhia jf skda. so us leadership ne jzbatan di hneri nu nationalism da concept mzbut krn vaste vrtia. Akali lahar, kuka lahar, gadar lahar, Indian national army vrgian lahran kol koi thos political pogram nhi si. je kise kol azadi ton mgron lagu kite janh vale model di koi plan si tan uh sirf khiala tak hi simit si, is nu lagu karn jogi samrtha tan dur di gul. jzbatan di chul hmesan upper nhi rhindi is krke jzbatan di taran g hethan aa nh te lok is nu bhul jande hn. nalxi lahar ate punjab di kharhku lahar dian misalan aje tajian hn. jekr ihna laharan da koi concrete program hunda tan gul auge tur sakdi si. Asl vich indian society vichli jat pat kise vi lahar de analysis vich nhi shamil hundi. ih jat pat hi ik karn jo ke har lahar de asfl honh da karn hai. is karn budh dharm, islam, sikhism, communism ad smet gadri lahar vi asfl ho gai. janhkari tazi karn lai lekh vadhia hai. miharbani

harjeet singh

ਸਾਲ ਦਰ ਸਾਲ ਮੇਲੇ ਦਾ ਪਧਰ ਗਿਰਦਾ ਹੇ ਜਾ ਰਿਹਾ .............ਕੋਈ ਨਾਟਕ ਚੰਗਾ ਨਹੀ ਲਗਿਆ ..........ਇਕ ਨਾਟਕ ਤਿਨ ਐਨਾ ਕਲਾਤ੍ਮਿਕਾ ਨਾਲ ਭਰਿਆ ਕੇ ਬਹੁਤਿਆਂ ਨੂ ਸਮਝ ਹੇ ਨਈ ਲੱਗਾ ...............ਬੱਸ ਇਕ ਚੀਜ਼ ਹੀ ਮੇਲੇ ਵਿਚ ਚੰਗੀ ਕੇ ਪੁਸਤਕ ਮੇਲਾ .............ਮਨੁ ਇਕ ਗਲ ਸਮਝ ਹੀ ਨਹੀ ਲੱਗੀ ਬੀ ਇਹ ਮੇਲਾ ਕਰਵਾਇਆ ਕਿਸ ਲਈ ਜਾਂਦਾ ..........ਕੁਜ ਚੀਜਾਂ ਲੋਕੀਂ ਦੇ ਪੱਲੇ ਹੇ ਨਹੀ ਪੇੰਦੀਆਂ ਤੇ ਕੁਜ ...........ਇਨਕ਼ਲਾਬ ਵਿਰੋਧੀ ਸੁਨੇਹਾ ਦੇਂਦੀਆਂ (ਨਿਕੀ ਮਾਲਕੀ ਨੂ ਬਚੋਂ ਵਾਲਾ )...........ਜੇ ਤੁਸੀਂ ਕੋ ਲੋਕ ਪੱਖੀ ਗਲ ਹੇ ਨਹੀ ਕਰਨੀ ਫਿਰ ਰਹਿਣ ਡੇਯ ਕਰੋ ਡਰਾਮੇ ਕਰਨ ਨੂੰ ....................

owedehons

play slots <a href=" http://onlinecasinouse.com/# ">big fish casino </a> best online casino http://onlinecasinouse.com/#

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ