Thu, 21 November 2024
Your Visitor Number :-   7254233
SuhisaverSuhisaver Suhisaver

...ਇਸੇ ਲਈ ਮੈਂ ਪੂਰੀ ਤਰ੍ਹਾਂ ਰਾਸ਼ਟਰ ਵਿਰੋਧੀ ਹਾਂ -ਮੀਨਾ ਕੰਡਾਸਵਾਮੀ

Posted on:- 25-02-2017

suhisaver

ਅਨੁਵਾਦਕ: ਸਚਿੰਦਰਪਾਲ ਪਾਲੀ

ਮੈਂ ਪੂਰੀ ਤਰ੍ਹਾਂ ਨਾਲ ਰਾਸ਼ਟਰ ਵਿਰੋਧੀ ਹਾਂ। ਮੈਂ ਰਾਸ਼ਟਰ ਵਿਰੋਧੀ ਹਾਂ। ਕਿਰਪਾ ਕਰਕੇ ਅੱਗੇ ਵਧੋ ਅਤੇ ਮੇਰੇ ਲਈ ਜੇਲ੍ਹ ਵਿੱਚ ਸੈੱਲ ਤਿਆਰ ਕਰੋ। ਦਿਮਾਗ ’ਚ ਰੱਖੋ ਕਿ ਮੇਰੀ ਕਾਲਕੋਠੜੀ ਦੇ ਲਈ ਇੱਕ ਮਾਮੂਲੀ ਤਰਜੀਹ ਹੈ।ਮੈਂ ਅਜਿਹੇ ਜਾਤੀ ਵਾਦਕ ਸਮਾਜ ਲਈ ਚੀਅਰ ਲੀਡਰ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੁੰਦੀ ਜੋ ਇੱਕ ਹੀ ਰਾਤ ਵਿੱਚ ਇੱਕ ਪੂਰੇ ਦਲਿਤ ਪਿੰਡ ਨੂੰ ਕਤਲੇਆਮ ਕਰਦਾ ਹੈ, ਪੁਲਿਸ ਫੋਰਸ ਜੋ ਅਜਿਹੀ ਕਤਲੇਆਮ ਵਿੱਚ ਸਹਿਮਤੀ ਨਾਲ ਕਾਰਵਾਈ ਕਰਦੀ ਹੈ, ਇੱਕ ਸਿਆਸੀ ਪ੍ਰਣਾਲੀ ਜੋ ਇਸ ਜ਼ੁਲਮ ਨੂੰ ਜਾਇਜ਼ ਠਹਿਰਾਉਂਦੀ ਹੈ, ਇੱਕ ਅਦਾਲਤੀ ਮਾਫੀਆ ਜੋ ਜ਼ਾਲਿਮ-ਜਾਤ ਦੇ ਦੋਸ਼ੀਆਂ ਨੂੰ ਖੁੱਲੇ ਘੁੰਮਣ ਦੀ ਇਜਾਜ਼ਤ ਦਿੰਦਾਹੈ ਅਤੇ ਇੱਕ ਰਾਸ਼ਟਰ ਜੋ ਇਸ ਮਾੜੇ ਸੁਪਨੇ ਨੂੰ ਵਾਰ-ਵਾਰ ਵਾਪਰਨ ਦਿੰਦਾ ਹੈ। ਮੈਂ ਇਸ ਬਿਮਾਰੀ ਤੋਂ ਦੂਰ ਰਹਿਣਾ ਚਾਹੁੰਦੀ ਹਾਂ।

ਕਸ਼ਮੀਰ ਵਿੱਚ ਲੋਕਾਂ ਦੀਆਂ ਕਬਰਾਂ ਅਤੇ ਬਸਤਰ ਵਿੱਚ ਹੁੰਦੇ ਬਲਾਤਕਾਰਾਂ ਵਾਲਾ ਰਾਸ਼ਟਰ ਆਪਣੀ ਹੋਂਦ ਨੂੰ ਖ਼ਤਮ ਕਰ ਸਕਦਾ ਹੈ। ਤੁਹਾਡੀ ਮਿਲਟਰੀ ਅਤੇ ਪੈਰਾ-ਮਿਲਟਰੀ ਦੁਆਰਾ ਕੀਤੇ ਜਾਂਦੇ ਕਤਲ ਤੁਹਾਡੇ ਭਾਰਤ ਨੂੰ ਬੰਨ੍ਹਕੇ ਰੱਖਦੇ ਹਨ,ਅਤੇ ਇਹ ਹੀ ਤੁਹਾਨੂੰ ਮਾਣ ਨਾਲ ਉੱਪਰ ਚੁੱਕਦੇ ਹਨ, ਮੈਂ ਸੋਚਦੀ ਹਾਂ ਕਿ ਸੰਸਕਾਰ ਦੇ ਵਿਰਲਾਪ ਤੁਹਾਡੇ ਰਾਸ਼ਟਰੀ ਗੀਤ ਨੂੰ ਬਦਲ ਦੇਣਗੇ।ਸੰਗੀਤ ਦਾ ਬਦਲਾਅ ਤੁਹਾਡੀ ਹਾਲਤ ਬਾਰੇ ਸਮਝ ਨੂੰ ਬਦਲ ਦੇਵੇਗਾ।

ਇਸ ਦੇਸ਼ ਦੇ ਪਿਤਾ ਬਾਰੇ ਇੱਕ ਕਵਿਤਾ ਲਈ ਮੇਰੀਆਂ ਕਿਤਾਬਾਂ ਸਾੜ ਦਿੱਤੀਆਂ ਗਈਆਂ।ਹੁਣ ਮੈਂ ਕਵਿਤਾ ਵਿੱਚ ਗਾਂਧੀ ਨੂੰ ਸੰਬੋਧਨ ਨਹੀਂ ਕਰਦੀ, ਮੇਰੀ ਮਾਂ ਬੋਲੀ ਨੇ ਮੈਨੂੰ ਘਟੀਆ ਸਰਾਪ ਵੱਲ ਧੱਕਿਆ ਹੈ।ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ ਦੇ ਤੌਰ ’ਤੇ ਇਸ਼ਤਿਹਾਰੇ ਜਾਂਦੇ (ਗਾਂਧੀ) ਦੇ ਕਾਤਲ ਅੱਜ ਆਪਣੇ ਆਪ ਨੂੰ ਭਾਰਤ ਦੇ ਮਹਾਨ ਦੇਸ਼ਭ ਗਤ ਦੱਸ ਰਹੇ ਹਨ।

ਸੰਵਿਧਾਨ ’ਤੇ ਜਸ਼ਨ ਮਨਾਇਆ ਜਾ ਸਕਦਾ ਹੈ, ਪਰ ਦਿਨ ਦੇ ਅੰਤ 'ਤੇ, ਇਸਦਾ ਲਾਗੂ ਹੋਣਾ ਨਿਆਪਾਲਿਕਾ ਉੱਤੇ ਨਿਰਧਾਰਿਤ ਕਰਦਾ ਹੈ, ਜੋ ਮਨੁਸਮ੍ਰਿਤੀ ਨੂੰ ਬਰਕਰਾਰ ਰੱਖਣ ਅਤੇ ਉਸਦੇ ਹਵਾਲੇ ਦਿੰਦੀ ਹੈ।ਮੇਰੇ ਕੋਲ ਇਨ੍ਹਾਂ ਅਦਾਲਤਾਂ ਅਤੇ ਅਪਰਾਧਿਕ ਨਿਆਪ੍ਰਣਾਲੀ ਲਈ ਅਪਮਾਨ ਤੋਂ ਬਿਨ੍ਹਾਂ ਕੁਝ ਵੀ ਨਹੀਂ ਹੈ ਜੋ ਦਲਿਤ, ਆਦਿਵਾਸੀ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ।

ਇਹ ਸ਼ਾਨਦਾਰ ਰਾਸ਼ਟਰ ਹੈ ਜਿਸਦੇ ਕਿਸਾਨ ਖੁਦਕੁਸ਼ੀ ਵੱਲ ਧੱਕੇ ਜਾ ਰਹੇ ਹਨ, ਜਿਸਦੇ ਕਾਮੇ ਫੈਕਟਰੀ ਦੇ ਫ਼ਰਸ਼ ’ਤੇ ਕੁੱਟੇ ਜਾਂਦੇ ਹਨ, ਜਿਸਦੇ ਯੂਨੀਵਰਸਿਟੀ ਕੈਂਪਸ ਪੁਲਿਸ ਨੇ ਘੇਰ ਰੱਖੇ ਹਨ।ਇੱਥੇ ਬੈਂਕਾਂ ਦੀ ਹੋਂਦ ਕਾਰਪੋਰੇਟਾਂ ਲਈ ਹੈ ਜੋ ਸੱਤਾ ਨੂੰ ਕਾਬੂ ਕਰਦੇ ਹਨ। ਭਾਰਤ ਵਿੱਚ ਜਿੱਥੇ 1% ਲੋਕ ਅੱਧੇ ਤੋਂ ਵੱਧ ਸੰਪੱਤੀ ਦੇ ਮਾਲਕ ਹਨ, ਕੌਮੀ ਮਾਣ ਇੱਕ ਸੁਪਰਮਾਰਕੀਟ ਸ਼ੈਲਫ 'ਤੇ ਉੱਪਲਬਧ ਹੈ।

ਹਰ ਲਹੂ ਵਿੱਚ ਭਿੱਜੀ ਉਹ ਲੜਕੀ ਜਿਸਨੂੰ ਜਨਮ ਨਹੀਂ ਲੈਣ ਦਿੱਤਾ ਗਿਆ – ਅਤੇ ਤੁਸੀਂ ਅਰਬਾਂ ਲੋਕਾਂ ਦੇ ਦੇਸ਼ ਵਿੱਚ ਦੇਖ ਸਕਦੇ ਹੋ ਕਿ ਮੇਰੇ ਵਰਗੀ ਹਰ ਔਰਤ ਜੋ ਹਰ ਦਸ ਆਦਮੀਆਂ ਪਿੱਛੇ ਮਾਰੀ ਜਾਂਦੀ ਹੈ –ਭਾਰਤੀ ਤਿਰੰਗੇ ਨੇ ਆਪਣੀ ਨੈਤਿਕਤਾ ਖ਼ਤਮ ਕਰ ਲਈ ਹੈ।ਔਰਤ ਨਸਲਕੁਸ਼ੀ ਦੇ ਰਾਸ਼ਟਰ ਵਿੱਚ ਕੋਈ ਵੀ ਝੰਡਾ ਤੁਹਾਡੀ ਸ਼ਰਮ ’ਤੇ ਪਰਦਾ ਨਹੀਂ ਪਾ ਸਕਦਾ।

ਮੇਰਾ ਭਾਰਤੀ ਰਾਸ਼ਟਰ ਦੇ ਵਿਚਾਰ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਦੇਸ਼ ਭਗਤੀ ਦੇ ਨਾਮ ’ਤੇ, ਆਪਣੇ ਬੇਅੰਤ ਅਪਰਾਧਾਂ ਲਈ ਮੇਰੀ ਮਿਲੀ ਭੁਗਤ ਦੀ ਮੰਗ ਨਾ ਕਰੋ। ਮੈਨੂੰ ਗਿਣਤੀ ’ਚੋਂ ਬਾਹਰ ਕਰੋ।

(ਮੀਨਾ ਕੰਡਾਸਵਾਮੀ ਇੱਕ ਕਵੀ,  ਲੇਖਕ, ਕਾਰਕੁੰਨ ਅਤੇ ਅਨੁਵਾਦਕ ਹੈ।)

Comments

Mangat Bhardwaj

ਬਦਕਿਸਮਤੀ ਨਾਲ, ੲਿਹ ਸਭ ਠੀਕ ਲਿਖਿਆ ਹੈ, ਸਗੋਂ ਹਾਲਾਤ ਇਹਤੋਂ ਵੀ ਵੱਧ ਭੈੜੇ ਹਨ। ਪਰ ਇਹਨਾਂ ਨੂੰ ਠੀਕ ਕਰਨ ਲਈ ਦੇਸ਼ ਦੇ ਅੰਦਰ ਸੰਘਰਸ਼ ਕਰਨ ਦੀ ਲੋੜ ਹੈ। ਦੇਸ਼ ਵਿਚ ਆਤੰਕ ਫੈਲਾਉਣ ਵਾਲਿਆਂ ਦਾ ਸਮਰਥਨ ਕਰਨਾ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਣਾ ਜਾਂ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਦਾ ਸਾਥ ਦੇਣਾ ੲਿਸ ਸਮੱਸਿਆ ਦਾ ਹੱਲ ਨਹੀਂ ਹੈ।

Kaur Amandeep

605 Bahut Sohna lekh ... Bdi yatharth gll kahi hai .

Jagtarjeet Singh

Jagtarjeet Singh AMAZING...

Satish Dhillon

Agree with u ....... So much going on in India and people behaving like that they have no idea ........ So sad

Bhajan Gill

Bhajan Gill ਸਲਾਮ ਹੈ ਤੁਹਾਡੇ ਜੇਰੇ ਨੂੰ

Shiv

It is sad. Is it the same India,where we grew-up and used to be proud Indian. If our daughters are not safe, minorities are feeling unsafe, law and order is under the control of gangsters, where gangsters and rapist are under police protection.How can I be proud Indian. Sad, very sad.

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ