ਇਸ ਚਿੱਠੀ ਨੇ ਇਕ ਅਜਿਹਾ ਸਵਾਲ ਖੜਹਾ ਕੀਤਾ ਹੈ ਜਿਸ ਦਾ ਜਵਾਬ ਮੈਂ ਕਾਫੀ ਦੇਰ ਪਹਿਲਾਂ ਆਪਣੇ ਬਲਾਗ ਵਿੱਚ ਦੇ ਦਿਤਾ ਸੀ। ਮਸਲਾ ਇਹ ਹੈ ਕਿ ਸਰਮਾਇਆਕਾਰੀ ਦੇ ਇਸ ਦੌਰ ਵਿੱਚ ਖੱਬੇ ਪੱਖੀ ਧਿਰਾਂ ਦਾ ਕੀ ਰੋਲ ਹੋਵੇ? ਇਹੀ ਉਹ ਸਵਾਲ ਹੈ ਜਿਸ ਦਾ ਜਵਾਬ ਖੱਬੇ ਪੱਖੀ ਧਿਰਾਂ ਕੋਲ ਨਹੀਂ ਹੈ ਤੇ ਦੌਰ ਵਿੱਚ ਉਪਜੀ ਜਿਸ ਖੜੋਤ ਚੋਂ ਲੰਘ ਰਹੇ ਉਹ ਲੰਘ ਰਹੇ ਹਨ ਉਨ੍ਹਾਂ ਕੋਲ ਇਸ ਕੋਈ ਸਪਸ਼ਟ ਜਵਾਬ ਨਹੀਂ ਹੈ। ਮਾਰਕਸ ਦੇ ਇਨਕਲਾਬੀ ਥੀਸਿਸ ਅਨੁਸਾਰ ਸਰਮਾਇਆਦਾਰੀ ਤੇ ਸਰਮਾਇਆਕਾਰੀ ਦਾ ਸ਼ਿਖਰ ਅੱਟਲ ਸੱਚਾਈਆਂ ਹਨ ਤੇ ਇਹ ਜਰੂਰ ਹੀ ਵਾਪਰਨਾ ਹੈ। ਇਸ ਦੌਰ ਵਿੱਚ ਮੁਨਾਫਾਕਾਰੀ ਦੇ ਰੁਝਾਣ ਦੇ ਚਲਦਿਆਂ ਕਿਰਤੀਆਂ ਦਾ ਆਰਥਕ ਸ਼ੋਸ਼ਣ ਵੀ ਤੈਅ ਹੈ, ਇਸ ਤੋਂ ਕੋਈ ਇਨਕਾਰ ਨਹੀਂ। ਇੱਕ ਸਮਝਦਾਰ ਇਨਕਲਾਬੀ ਚੇਤਨ ਰੋਲ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਰਮਾਇਆਦਾਰੀ ਦੀ ਚਾਲ ਨੂੰ ਸੁਸਤ ਕਰਨ ਲਈ ਇਸ ਦੇ ਰਸਤੇ ਵਿੱਚ ਨਾ ਆਇਆ ਜਾਵੇ। ਅਜਿਹਾ ਕਰਨ ਵਿੱਚ ਸਰਮਾਇਆਦਾਰੀ ਦੀ ਉਮਰ ਲੰਮੀ ਹੀ ਹੋਣੀ ਹੈ। ਸੋ ਖੱਬੇ ਪੱਖੀ ਧਿਰਾਂ ਕੀ ਕਰਨ ਇਸ ਬਾਰੇ ਮੈਂ ਇੱਕ ਲੇਖ ਲਿਖ ਕੇ ਆਪਣੇ ਬਲਾਗ ਉਪਰ ਰੱਖਿਆ ਹੈ। ਮਨਮੀਤ ਨੂੰ ਉਹ ਜਰੂਰ ਪੜ੍ਹਨਾ ਚਾਹੀਦਾ ਹੈ।
ਅਦਾਰੇ ਨੇ ਲਿਖਿਆ ਹੈ, "ਇਸ ਲੇਖ ਨਾਲ ਅਦਾਰੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।" ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਸ ਤੋਂ ਇਲਾਵਾ ਜੋ ਕੁਝ ਵੀ ਵੈਬਸਾਈਟ ਛਾਪਦੀ ਹੈ ਉਸ ਨਾਲ਼ ਅਦਾਰੇ ਦਾ ਸਹਿਮਤ ਹੋਣਾ ਜ਼ਰੂਰੀ ਹੁੰਦਾ ਹੈ? ਜੇਕਰ ਅਜਿਹਾ ਨਹੀਂ ਹੈ ਤਾਂ ਫਿਰ ਉਹਨਾਂ ਰਚਨਾਵਾਂ ਹੇਠ ਅਦਾਰਾ ਅਜਿਹਾ ਨੋਟ ਕਿਉਂ ਨਹੀਂ ਦਿੰਦਾ? ਆਖਰ ਕਿਸੇ ਵਿਸ਼ੇਸ਼ ਦੇ ਸਬੰਧ ਵਿਚ ਹੀ ਲਿਖੇ ਗਏ ਖੁਲੇ ਖਤ ਲਈ ਅਦਾਰੇ ਨੇ ਇੰਝ ਕਿਉਂ ਲਿਖਿਆ ਹੈ?
ਮਨਪੀਰ੍ਤ, ਰਜਿੰਦਰ, ਪਰਦੀਪ ਜਿਹੇ ਲੋਕ ਨਾਜੀਆਂ ਦੀ ਭਾਰਤੀ ਔਲਾਦ ਹਨ। ਨਾਜੀਆਂ ਨੇ ਕਮਿਊਨਿਸਟਾਂ ਖਿਲਾਫ਼ ਕੀ ਕੁੱਝ ਨਹੀਂ ਬਕਿਆ! ਸਰਮਾਏਦਾਰੀ ਨੇ ਕਾਰਲ ਮਾਰਕਸ, ਲੈਨਿਨ, ਸਤਾਲਿਨ, ਮਾਓ ਜਿਹੇ ਮਹਾਨ ਇਨਕਲਾਬੀਆਂ ਖਿਲਾਫ਼ ਕਿਹਡ਼ਾ ਭੰਡੀ ਪਰ੍ਚਾਰ ਨਹੀਂ ਕੀਤਾ? ਤੁਸੀਂ ਇਸ ਮਹਾਂਝੂਠੇ ਲੇਖ ਨਾਲ਼ ਸਹਿਮਤ ਹੋਵੋਂ ਜਾ ਨਾ ਹੋਵੋ ਪਰ ਤੁਸੀਂ ਇਹ ਲੇਖ ਛਾਪ ਕੇ ਭੰਡੀਪਰ੍ਚਾਰਕਾਂ ਦੀ ਘਟੀਆ ਮੁਹਿੰਮ ਦਾ ਸਾਥ ਤਾਂ ਦੇ ਹੀ ਦਿੱਤਾ ਹੈ ....
https://www.facebook.com/nbs1926/posts/543499432483827
#ਸਾਥੀ_ਨਵਕਰਨ ਦੀ ਮੌਤ 'ਤੇ ਕੁਝ ਫੇਸਬੁਕੀਏ “ਸਵਾਲਾਂ” ਦੇ ਸੱਪਸ਼ਟੀਕਰਨ 1) ਸਭ ਤੋਂ ਬੇਹੂਦਾ ਗੱਲ ਇਹ ਆਖੀ ਜਾ ਰਹੀ ਹੈ ਕਿ ਇਸ ਖੁਦਕੁਸ਼ੀ ਦੇ ਕਾਰਨਾਂ ਦੀ ਪਰਦਾਪੋਸ਼ੀ ਕੀਤੀ ਜਾ ਰਹੀ ਹੈ ਤੇ ਇਸ 'ਤੇ ਉਠਣ ਵਾਲੇ ਹਰ ਸਵਾਲ ਨੂੰ ਨਕਾਰਿਆ ਜਾ ਰਿਹਾ ਹੈ। ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ। ਮਾਮਲਾ ਸਿਰਫ਼ ਇੰਨਾ ਹੈ ਕਿ ਇਸ ਸਬੰਧੀ ਫੇਸਬੁੱਕ ਉੱਪਰ ਵਿਸਥਾਰ ਵਿੱਚ ਕੁਝ ਨਹੀਂ ਪਾਇਆ ਗਿਆ। ਕਿਉਂਕਿ ਇੱਕ ਤਾਂ ਫੇਸਬੁੱਕ ਦੇ ਮੰਚ ਤੋਂ ਪੂਰੇ ਮਾਮਲੇ ਨੂੰ ਸਹੀ ਤਰ੍ਹਾਂ ਸਪੱਸ਼ਟ ਨਹੀਂ ਕੀਤਾ ਜਾ ਸਕਦਾ, ਦੂਜਾ ਉਸਨੂੰ ਲੈ ਕੇ ਚਲਦੀਆਂ ਫੇਸਬੁਕੀ ਬਹਿਸਾਂ ਵਿੱਚ ਨਹੀਂ ਉਲਝਿਆ ਜਾ ਸਕਦਾ ਜਿੰਨਾਂ ਵਿੱਚ ਬੁਹਤੇ ਸਵਾਲ ਗੈਰ-ਜਰੂਰੀ ਤੇ ਵਾਧੂ ਦੀ ਜ਼ਿਦ-ਜਾਦਾਈ ਹੁੰਦੇ ਹਨ। ਇਸਦੇ ਉਲਟ ਅਸੀਂ ਸੂਬੇ ਦੀਆਂ ਲਗਭਗ ਸਭ ਜਨਤਕ, ਜਮਹੂਰੀ ਜਥੇਬੰਦੀਆਂ ਦੇ ਜਿੰਮੇਵਾਰ ਆਗੂਆਂ ਨੂੰ ਮਿਲ ਕੇ ਪੂਰਾ ਮਾਮਲਾ ਓਹਨਾਂ ਨੂੰ ਸਪੱਸ਼ਟ ਕੀਤਾ ਹੈ ਜਿਹਨਾਂ ਉੱਪਰ ਸਭ ਦੀ ਤਸੱਲੀ ਹੈ ਤੇ ਇਸ ਘਟਨਾ ਨਾਲ ਹਮਦਰਦੀ ਹੈ। 4 ਜਨਵਰੀ ਨੂੰ ਲੁਧਿਆਣੇ ਹੋਈ ਮੀਟਿੰਗ ਵਿੱਚ ਇਹਨਾਂ ਜਥੇਬੰਦੀਆਂ ਨੇ ਇਸ ਘਟਨਾ ਉੱਪਰ ਹਮਦਰਦੀ ਪ੍ਰਗਟਾਈ ਹੈ ਤੇ ਇਸ ਮਾਮਲੇ ਉੱਪਰ ਦੂਸ਼ਣਬਾਜ਼ੀ ਦੀ ਸਿਆਸਤ ਨੂੰ ਨਿੰਦਿਆ ਹੈ। ਜੇ ਇਹਨਾਂ ਜਥੇਬੰਦੀਆਂ ਦੇ ਬਿਆਨਾਂ ਤੋਂ ਬਾਅਦ ਵੀ ਕਿਸੇ ਨੂੰ ਇਸ ਵਿੱਚ ਕੋਈ "ਸਾਜ਼ਿਸ਼" ਲਗਦੀ ਹੈ ਤਾਂ ਉਸਨੂੰ ਜਾਂ ਤਾਂ ਸੂਬੇ ਦੀਆਂ ਇਹਨਾਂ ਜਨਤਕ-ਜਮਹੂਰੀ ਜਥੇਬੰਦੀਆਂ ਨੂੰ ਬੇਈਮਾਨ ਜਾਂ ਮੂਰਖ ਆਖਣਾ ਪਵੇਗਾ ਜਾਂ ਫਿਰ ਇਸ ਮਾਮਲੇ 'ਤੇ ਆਪਣੀਆਂ ਧਾਰਨਾਵਾਂ 'ਤੇ ਮੁੜ ਵਿਚਾਰਨਾ ਚਾਹੀਦਾ ਹੈ। 2) ਇਨਕਲਾਬੀ, ਜਮਹੂਰੀ ਲਹਿਰ ਦੇ ਕਾਰਕੁੰਨਾਂ, ਹਮਦਰਦਾਂ ਵਿੱਚੋਂ ਕੋਈ ਹਾਲੇ ਵੀ ਇਸ ਮਸਲੇ ਨੂੰ ਹੋਰ ਸਮਝਣਾ ਚਾਹੁੰਦਾ ਹੈ ਤਾਂ ਉਸਨੂੰ ਜਾਂ ਤਾਂ ਆਪਣੀ ਜਥੇਬੰਦੀ ਦੇ ਆਗੂਆਂ ਨਾਲ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਸਾਨੂੰ ਮਿਲ ਲੈਣਾ ਚਾਹੀਦਾ ਹੈ। ਜਿਹਨਾਂ ਲੋਕਾਂ ਦਾ ਸਮਾਜ ਨਾਲ ਕੋਈ ਸੰਜੀਦਾ ਸਰੋਕਾਰ ਹੈ, ਇਨਕਲਾਬੀ ਲਹਿਰ ਨਾਲ ਹਮਦਰਦੀ ਹੈ, ਉਹਨੂੰ ਨੂੰ ਸੰਜੀਦਗੀ ਵਿਖਾਉਂਦੇ ਹੋਏ ਇਸ ਮਸਲੇ ਨੂੰ ਉਹਨਾਂ ਲੋਕਾਂ ਨਾਲ਼ ਮਿਲ ਬੈਠ ਕੇ ਹੋਰ ਜਾਣ ਲੈਣਾ ਚਾਹੀਦਾ ਹੈ ਜਿੰਨਾ ਨਾਲ਼ ਨਵਕਰਨ ਰਿਹਾ ਹੈ, ਇੰਝ ਬਿਨਾਂ ਜਾਣੇ ਫੇਸਬੁੱਕ ਉੱਪਰ ਆਪਣੇ ਸ਼ੰਕੇ ਖਿਲਾਰਦੇ ਹੋਏ ਹੋਰਾਂ ਲੋਕਾਂ ਵਿੱਚ ਭਰਮ ਨਹੀਂ ਖੜੇ ਕਰਨੇ ਚਾਹੀਦੇ। ਅਤੇ ਜੇ ਇੱਕ ਇਨਕਲਾਬੀ ਕਾਰਕੁੰਨ ਦੀ ਖੁਦਕੁਸ਼ੀ ਨਾਲ ਵਾਕਈ ਕੋਈ ਫਿਕਰਮੰਦੀ ਹੈ ਤਾਂ ਇਹ ਉਮੀਦ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿ ਫੇਸਬੁੱਕ 'ਤੇ ਸਭ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਆਪਣੇ “ਰੁਝੇਵਿਆਂ” ਵਿੱਚੋਂ ਸਮਾਂ ਕੱਢਣ ਦੀ ਖੇਚਲ ਕਰੋ ਤੇ ਸਾਡੇ ਨਾਲ਼ ਮਿਲ ਬੈਠ ਕੇ ਗੱਲ ਕਰੋ, ਅਸੀਂ (ਜਿੰਨਾ ਕੁ ਮਾਮਲਾ ਸਾਡੀ ਸਮਝ ’ਚ ਆ ਰਿਹਾ ਹੈ ਉਸ ਮੁਤਾਬਕ) ਤੁਹਡੇ ਹਰ ਸ਼ੰਕੇ ਦੀ ਤਸੱਲੀ ਕਰਨ ਦੀ ਪੂਰੀ ਕੋਸਿਸ਼ ਕਰਾਂਗੇ। 3) ਇਤਿਹਾਸ ਦੇ ਗਿਆਨ ਤੋਂ ਕੋਰੇ ਤੇ ਸਮਾਜ ਵਿਗਿਆਨ ਦੀ ਸਮਝ ਤੋਂ ਸੱਖਣੇ ਕੁਝ ਲੋਕ ਇਹ ਦਾਅਵੇ ਕਰਦੇ ਹਨ ਕਿ ਪਹਿਲਾਂ ਇਨਕਲਾਬੀ ਲਹਿਰ ਵਿੱਚ ਕਦੇ ਕੋਈ ਵੀ ਖੁਦਕੁਸ਼ੀ ਨਹੀਂ ਹੋਈ। ਪਰ ਇਤਿਹਾਸ ਅਜਿਹੀਆਂ ਅਨੇਕਾਂ ਮਿਸਾਲਾਂ ਨਾਲ ਭਰਿਆ ਪਿਆ ਹੈ| ਮਾਰਕਸ ਦੇ ਜਵਾਈ ਪਾਲ ਲਫਾਰਗ, ਮਾਰਕਸ ਦੀ ਧੀ ਲੌਰਾ, ਬਾਲਸ਼ਵਿਕ ਪਾਰਟੀ ਵਿੱਚ 1905 ਦੇ ਅਸਫਲ ਇਨਕਲਾਬ ਤੋਂ ਬਾਅਦ ਅਨੇਕਾਂ ਖੁਦਕੁਸ਼ੀਆਂ ਅਤੇ 1917 ਦੇ ਇਨਕਲਾਬ ਤੋਂ ਬਾਅਦ ਚੜਤ ਦੇ ਦੌਰ ਵਿੱਚ ਵੀ ਮਾਇਕੋਵਸਕੀ, ਸੇਰੇਗੇਈ ਯੇਸਯੇਨਿਨ ਜਿਹੇ ਅੱਤ ਹੋਣਹਾਰ ਲੋਕਾਂ ਦੀਆਂ ਖੁਦਕੁਸ਼ੀ ਜਹੀਆਂ ਅਨੇਕਾਂ ਮਿਸਲਾਂ ਹਨ। ਭਾਰਤ ਵਿੱਚ ਵੀ ਨਕਸਲਬਾੜੀ ਲਹਿਰ ਦੇ ਆਗੂ ਕਾਨੂੰ ਸਾਨਿਆਲ ਸਮੇਤ ਬਹੁਤ ਸਾਰੀਆਂ ਘਟਨਾਵਾਂ ਗਿਣਾਈਆਂ ਜਾ ਸਕਦੀਆਂ ਹਨ। ਇਸ ਲਈ ਨਵਕਰਨ ਦੀ ਖੁਦਕੁਸ਼ੀ ਕੋਈ ਕੱਲੀਕਾਰੀ ਘਟਨਾ ਨਹੀਂ ਹੈ। ਪਰ ਇਹਨਾਂ ਮਿਸਾਲਾਂ ਦਾ ਇਹ ਮਤਲਬ ਵੀ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਅਸੀਂ ਇਸ ਘਟਨਾ ਨੂੰ ਬਹੁਤ ਛੋਟੀ ਜਾਂ ਅਣਗੋਲੇ ਜਾਣ ਵਾਲੀ ਘਟਨਾ ਆਖ ਰਹੇ ਹਾਂ। ਇਤਿਹਾਸ ਦੀ ਸਮੁੱਚੀ ਵਿਸ਼ਾਲ ਪੋਥੀ 'ਚ ਇੱਕ ਪੰਨਾ ਇੱਕ ਅੰਸ਼ ਮਾਤਰ ਹੁੰਦਾ ਹੈ ਪਰ ਨਾਲ ਹੀ ਆਪਣੇ ਆਪ ਵਿੱਚ ਓਹ ਬੜੀ ਅਹਿਮ ਚੀਜ਼ ਵੀ ਹੁੰਦਾ ਹੈ। ਅਸੀਂ ਇਥੇ ਜਿਸ ਗੱਲ 'ਤੇ ਜੋਰ ਦੇਣਾ ਚਾਹੁਦੇ ਹਾਂ ਓਹ ਇਹ ਕਿ ਖੁਦਕੁਸ਼ੀ ਇੱਕ ਸਮਾਜਿਕ ਵਰਤਾਰਾ ਹੈ ਜੋ ਸਰਮਾਏਦਾਰੀ, ਸਾਮਰਾਜੀ ਯੁੱਗ ਵਿੱਚ ਸਮਾਜ ਵਿੱਚ ਵੱਡੇ ਪੱਧਰ 'ਤੇ ਮੌਜੂਦ ਹੈ। ਜੋ ਕੁਝ ਵੀ ਸਮਾਜ ਵਿੱਚ ਮੌਜੂਦ ਹੈ ਉਸਦਾ ਪ੍ਰਗਟਾਵਾ ਜਥੇਬੰਦੀਆਂ ਵਿੱਚ ਵੀ ਪ੍ਰਗਟ ਹੋਵੇਗਾ ਹੈ (ਬੇਸ਼ੱਕ ਜਥੇਬੰਦੀਆਂ ਵਿੱਚ ਇਹ ਪ੍ਰਗਟਾਵਾ ਮੁੱਖ ਪੱਖ ਨਹੀਂ ਹੋਵੇਗਾ)। ਸਾਥੀ ਨਵਕਰਨ ਦੀ ਖੁਦਕੁਸ਼ੀ ਤੋਂ ਖੜੇ ਹੁੰਦੇ ਸਵਾਲ ਖੁਦਕੁਸ਼ੀਆਂ, ਆਤਮਘਾਤੀ ਵਰਤਾਰਿਆਂ ਦੇ ਸਮਾਜਕ ਅਧਾਰ ਨੂੰ ਹੋਰ ਬਰੀਕੀ 'ਚ ਜਾਨਣ, ਸਰਮਾਏਦਾਰਾ-ਸਾਮਰਾਜੀ ਸਭਿਆਚਾਰ ਦੀਆਂ ਬੇਗਾਨਗੀ ਸਮੇਤ ਅਨੇਕਾਂ ਬਿਮਾਰੀਆਂ ਦੇ ਇਨਕਲਾਬੀ ਕਾਰਕੁਨਾਂ ਉੱਪਰ ਪ੍ਰਭਾਵ ਤੇ ਇਸ ਪ੍ਰਭਾਵ ਨਾਲ ਹੋਰ ਵਧੇਰੇ ਬਿਹਤਰ ਢੰਗ ਨਾਲ ਲੜਨ ਦੇ ਰਾਹ ਖੋਜਣ ਤੇ ਮਨੁੱਖਾਂ ਦੀ ਮਾਨਸਿਕਤਾ ਨੂੰ ਹੋਰ ਵਧੇਰੇ ਡੂੰਘਾਈ 'ਚ ਜਾਨਣ ਨਾਲ ਜੁੜੇ ਹੋਏ ਹਨ। ਪਰ ਇਸ ਘਟਨਾ ਨੂੰ ਲੈ ਕੇ ਕਿਸੇ ਜਥੇਬੰਦੀ ਦੀ ਸਿਆਸੀ ਲੀਹ ਗਲਤ ਹੋਣ ਜਾਂ ਸਮੁੱਚੀ ਇਨਕਲਾਬੀ ਲਹਿਰ ਦੇ ਗਲਤ ਹੋਣ ਦਾ ਸਵਾਲ ਨਹੀਂ ਖੜਾ ਹੁੰਦਾ। ਕਿਉਂਕਿ ਗਲਤ ਸਿਆਸੀ ਲੀਹ ਦੇ ਹੋਰ ਵੀ ਅਨੇਕਾਂ ਪ੍ਰਗਟਾਵੇ ਹੋਣਗੇ। 4) ਅਸੀਂ ਇਸ ਗੱਲ ਉੱਪਰ ਵੀ ਜੋਰ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਜਮਾਤੀ ਸਮਾਜ ਰਹੇਗਾ ਓਨਾ ਚਿਰ ਓਸਦੇ ਵਿਗਾੜ ਜਥੇਬੰਦੀਆਂ 'ਚ ਵੀ ਲਾਜ਼ਮੀ ਆਉਂਦੇ ਰਹਿਣਗੇ। ਕਿਸੇ ਜਥੇਬੰਦੀ ਵਿੱਚ ਜਮਾਤੀ ਸਮਾਜ ਦੀਆਂ ਬਿਮਾਰੀਆਂ, ਨੈਤਿਕ ਨਿਘਾਰ, ਨਿੱਜੀ ਕਮਜ਼ੋਰਿਆਂ ’ਚੋ ਲੋਕਾਂ ਦਾ ਲਹਿਰ ਨੂੰ ਅਲਵਿਦਾ ਆਖਣਾ, ਲਹਿਰ ਵਿੱਚੋਂ ਲਹਿਰ ਦੇ ਗਦਾਰਾਂ ਦਾ ਪੈਦਾ ਹੋਣ ਤੋਂ ਲੈ ਕੇ ਖੁਦਕੁਸ਼ੀਆਂ ਜਿਹੇ ਬੇਰਹਿਮ ਵਰਤਾਰਿਆਂ ਨੂੰ ਪੂਰੀ ਤਰ੍ਹਾਂ ਕਦੇ ਵੀ ਰੋਕਿਆ ਨਹੀਂ ਜਾ ਸਕਦਾ। ਰੂਸ ਅਤੇ ਚੀਨ ਵਿੱਚ ਇਨਕਲਾਬ ਕਰਨ ਵਾਲੀਆਂ ਪਾਰਟੀਆਂ ਦੇ ਸਿਖਰਲੇ ਆਗੂਆਂ ਵਿੱਚੋਂ ਵੀ ਜਿੰਦਗੀ ਤੇ ਲਹਿਰ ਤੋਂ ਨਿਰਾਸ਼ ਲੋਕ, ਨਿੱਘਰੇ ਤੱਤ, ਗੱਦਾਰ ਤੇ ਉਲਟ-ਇਨਕਲਾਬੀ ਆਦਿ ਪੈਦਾ ਹੁੰਦੇ ਰਹੇ ਹਨ। ਇਹਨਾਂ ਨੂੰ ਪੂਰੀ ਤਰ੍ਹਾਂ ਰੋਕਣ ਦਾ ਇੱਕੋ-ਇੱਕ ਤਰੀਕਾ ਜਥੇਬੰਦੀ, ਇਨਕਲਾਬ ਦੇ ਖਿਆਲ ਨੂੰ ਹੀ ਤਿਆਗਣਾ ਹੈ। ਕਿਸੇ ਕੋਲ਼ ਇਹਨਾਂ ਨੂੰ ਪੂਰੀ ਤਰਾਂ ਰੋਕਣ ਵਾਲੀ ਕੋਈ ਮਸ਼ੀਨ ਜਾਂ ਸਿਧਾਂਤ ਹੋਵੇ ਤਾਂ ਉਹ ਲਾਜ਼ਮੀ ਦੱਸੇ। ਹਾਂ, ਜਥੇਬੰਦੀ ਦਾ ਇਹਨਾਂ ਸਮੱਸਿਆਂ ਪ੍ਰਤੀ (ਸੰਘਰਸ਼ ਜਾਂ ਲੁਕੋਣ ਦਾ) ਨਜ਼ਰੀਆ, ਇਹਨਾਂ ਨਾਲ ਸਿਝਣ ਦੇ ਢੰਗ ਲਾਜ਼ਮੀ ਸਵਾਲਾਂ ਦਾ ਵਿਸ਼ਾ ਹਨ ਜਿਨ੍ਹਾਂ ਲਈ ਅਸੀਂ ਹਮੇਸ਼ਾਂ ਤਿਆਰ ਹਾਂ। 5) ਜੋ ਲਹਿਰ ਦੇ ਐਲਾਨੀਆ ਗੱਦਾਰ, ਦੁਸ਼ਮਣ ਹਨ ਉਹਨਾਂ ਤੋਂ ਬਿਨਾਂ ਜਿਹਨਾਂ ਲੋਕਾਂ ਨੇ ਖੁਦਕੁਸ਼ੀ ਨੋਟ ਤੇ ਹੋਰ ਗੱਲਾਂ ਨੂੰ ਲੈ ਕੇ ਸ਼ੰਕੇ ਖੜੇ ਕੀਤੇ ਹਨ ਓਹਨਾਂ ਨੇ ਅਨੇਕਾਂ ਜਨਤਕ-ਜਮਹੂਰੀ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਮਤੇ ਉੱਪਰ ਆਪਣੀ ਕੋਈ ਰਾਇ ਕਿਉਂ ਨਹੀਂ ਰੱਖੀ? ਇੱਕ ਜਥੇਬੰਦੀ ਜਾਂ ਪੂਰੀ ਲਹਿਰ ਨੂੰ ਘਟੀਆ ਦਰਜੇ ਦੇ ਭੰਡੀ-ਪ੍ਰਚਾਰ ਰਾਹੀਂ ਬਦਨਾਮ ਕਰਨ ਵਾਲਿਆਂ ਉੱਪਰ ਆਪਣੀ ਕੋਈ ਰਾਇ ਕਿਉਂ ਨਹੀਂ ਰੱਖੀ? ਉਹਨਾਂ ਨੇ ਕੋਈ ਵੀ ਸਵਾਲ ਖੜਾ ਕਰਨ ਤੋਂ ਪਹਿਲਾਂ ਨਵਕਰਨ ਦੇ ਨਾਲ਼ ਰਹੇ ਸਾਥੀਆਂ ਤੋਂ ਮਸਲੇ ਨੂੰ ਹੋਰ ਜਾਨਣ ਦੀ ਕੀ ਕੋਸ਼ਿਸ਼ ਕੀਤੀ? ਕੀ ਮਸਲੇ ਦੇ ਸਭ ਪੱਖ ਜਾਨਣੇ ਉਹਨਾਂ ਦੀ ਨੈਤਿਕ ਜਿੰਮੇਵਾਰੀ ਨਹੀਂ ਸੀ? ਕੀ ਇਹ ਮੌਕਾਪ੍ਰਸਤੀ ਉਹਨਾਂ ਦੇ ਇਸ ਮਸਲੇ ਨੂੰ ਉਭਾਰਨ ਦੇ ਮਨਸ਼ਿਆਂ ਉੱਪਰ ਵੀ ਸਵਾਲ ਖੜਾ ਨਹੀਂ ਕਰਦੀ? ਕੀ ਉਹਨਾਂ ਵਿੱਚ ਲਹਿਰ ਦੇ ਦੁਸ਼ਮਣਾਂ ਤੇ ਹਮਦਰਦਾਂ ਵਿੱਚ ਨਿਖੇੜਾ ਕਰਨ ਤੇ ਕਿਸੇ ਵੀ ਮਸਲੇ ਨੂੰ ਉਭਾਰਨ ਦੀ ਉਹਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਦੀ ਵੀ ਸੂਝ ਨਹੀਂ ਹੈ? 6) ਕੁੱਝ ਲੋਕਾਂ ਦਾ ਦਾਅਵਾ ਹੈ ਕਿ ਅਸੀਂ ਇਸ ਮਸਲੇ ਉੱਪਰ “ਹਰ ਸਵਾਲ” ਨੂੰ “ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ” ਪ੍ਰਚਾਰ ਆਖ ਰਹੇ ਹਾਂ। ਇਹਨਾਂ ਵਿਦਵਾਨਾਂ ਨੂੰ ਇਲਹਾਮ ਹੋਈਆਂ ਇਹਨਾਂ ਯੱਭਲੀਆਂ ਦੀ ਫੂਕ ਉੱਪਰ ਲਿਖੇ ਜਾ ਚੁੱਕੇ ਨੁਕਤਿਆਂ ਤੋਂ ਨਿੱਕਲ਼ ਹੀ ਜਾਂਦੀ ਹੈ। ਅਸੀਂ ਇਸ ਘਟਨਾ ਨਾਲ਼ ਖੜੇ ਹੁੰਦੇ ਕੁੱਝ ਸਵਾਲਾਂ ਨੂੰ ਪ੍ਰਵਾਨ ਵੀ ਕਰਦੇ ਹਾਂ ਤੇ ਲੁਧਿਆਣੇ ਜਥੇਬੰਦੀਆਂ ਦੀ ਮੀਟਿੰਗ ਵਿੱਚ ਤੇ ਹੋਰਨਾਂ ਨਾਲ਼ ਗੱਲਬਾਤ ਦੌਰਾਨ ਵੀ ਅਸੀਂ ਇਹ ਗੱਲ ਆਖੀ ਹੈ। ਇਹਨਾਂ ਦੇ ਇਤਰਾਜ਼ ਦਾ ਮਸਲਾ ਸਿਰਫ ਇੰਨਾ ਹੈ ਕਿ ਅਸੀਂ ਜਥੇਬੰਦੀ/ਲਹਿਰ ਅੱਗੇ ਖੜੇ ਹਰ ਉਸ ਸਵਾਲ ਨੂੰ ਤਵੱਜੋਂ ਦਿੰਦੇ ਹਾਂ ਜਿਨ੍ਹਾਂ ਦਾ ਸਬੰਧ ਇਨਕਲਾਬੀ ਲਹਿਰ ਦੇ ਵਿਕਾਸ ਨਾਲ਼ ਜੁੜਿਆ ਹੋਇਆ ਹੈ ਤੇ ਹਰ ਉਸ ਸਵਾਲ ਨੂੰ “ਗ਼ੱਦਾਰੀ ਜਾਂ ਭੰਡੀ ਪ੍ਰਚਾਰ ਜਾਂ ਉਲਟ-ਇਨਕਲਾਬੀ” ਆਖ ਰਹੇ ਹਾਂ ਜਿਸਦਾ ਸਬੰਧ ਇੱਕ ਜਥੇਬੰਦੀ ਜਾਂ ਸਮੁੱਚੀ ਲਹਿਰ ਨੂੰ ਬਦਨਾਮ ਕਰਨ ਤੇ ਆਪਾ ਚਮਕਾਉਣ ਨਾਲ਼ ਹੈ। 7) ਜੇ ਨਵਕਰਨ ਦੀ ਮੌਤ ਉੱਪਰ ਸਵਾਲਾਂ ਦੀ ਝੜੀ ਲਾਉਣ ਵਾਲਿਆਂ ਨੂੰ ਉਸਦੀ ਜਥੇਬੰਦੀ ਨਾਲ਼ ਹੀ ਨਫਰਤ ਜਾਂ ਇਤਰਾਜ ਹੈ ਤਾਂ ਜਥੇਬੰਦੀ ਨਾਲ਼ ਜੁੜੇ ਬਾਕੀ ਨੌਜਵਾਨਾਂ ਬਾਰੇ ਉਹ ਚੁੱਪ ਕਿਉਂ ਹਨ? ਅਨੇਕਾਂ ਹੋਰ ਵੀ ਨੌਜਵਾਨ ਮੁੰਡੇ-ਕੁੜੀਆਂ ਹਨ ਜੋ ਨਵਕਰਨ ਵਾਂਗ ਆਪਣਾ ਘਰ-ਪਰਿਵਾਰ ਪਿੱਛੇ ਛੱਡ ਕੇ ਲਹਿਰ ਵਿੱਚ ਆਏ ਹਨ, ਅਨੇਕਾਂ ਹੋਰ ਨੌਜਵਾਨ ਘਰ-ਪਰਿਵਾਰ ਛੱਡਣ ਲਈ ਤਿਆਰ ਬੈਠੇ ਹਨ ਤੇ ਅਨੇਕਾਂ ਨਾਲ਼ ਆਪਣਾ ਘਰ-ਪਰਿਵਾਰ ਚਲਾਉਂਦੇ ਹੋਏ ਕੰਮ ਕਰ ਰਹੇ ਹਨ। ਇਹਨਾਂ ਵਿੱਚ ਵੀ 18-24 ਸਾਲ ਦੇ ਨੌਜਵਾਨ ਕਾਫੀ ਹਨ। ਇਹਨਾਂ ਤੋਂ ਵੱਖੋ-ਵੱਖਰੇ ਕਿੱਤਿਆਂ ਵਿੱਚ ਲੱਗੇ ਕਬੀਲਦਾਰ ਲੋਕ ਹਨ ਜੋ ਆਪਣੇ ਬੱਚਿਆਂ ਨੂੰ ਵੀ ਇਸ ਲਹਿਰ ਦਾ ਹਿੱਸਾ ਬਣਾਉਣ ਲਈ ਤਿਆਰ ਬੈਠੇ ਹਨ। ਇਹਨਾਂ ਸਭ ਬਾਰੇ ਇਹ ਸਵਾਲਾਂ ਦੇ ਝੰਡਾਬਰਦਾਰ ਚੁੱਪ ਕਿਉਂ ਹਨ? ਇਹਨਾਂ ਨੂੰ ਮਿਲ ਕੇ ਕਿਉਂ ਨਹੀਂ ਸਮਝਾਉਂਦੇ? ਇਹਨਾਂ ਦੀ ਜਿੰਦਗੀ ਬਚਾਉਣ ਲਈ ਆਪਣੇ ਸੁਰੱਖਿਅਤ ਘੁਰਨਿਆਂ ਵਿੱਚੋਂ ਬਾਹਰ ਆਉਣ ਲਈ ਕਿਉਂ ਤਿਆਰ ਨਹੀਂ?
ਨਵਕਰਨ ਮਸਲੇ 'ਤੇ ਉਠ ਰਹੇ ਸਾਰੇ ਸਵਾਲਾਂ ਨੂੰ ਦਰਕਿਨਾਰ ਕਰਨ ਲਈ ਸ਼ਸ਼ੀ ਪਰਕਾਸ਼ ਅਤੇ ਉਸਦੇ ਸਾਂਢੂ ਲਾਣੇ ਨੇ ਇਤਿਹਾਸ ਨਾਲ਼ ਬੇਮੇਚਵੀਅਾਂ ਤੁਲਨਾਵਾਂ ਅਤੇ ਝੂਠ ਦੇ ਅੰਬਾਰ ਲਾਉਣ ਲਈ ਵੀ ਕੋਈ "ਰਿਆਇਤ" ਨਹੀਂ ਛਡੀ ਹੈ. 1. ਸਾਰੇ ਸਾਥੀ ਪਾਲ ਲਫਾਰਗ ਅਤੇ ਲੋਰਾ ਦਾ ਖੁਦਕੁਸ਼ੀ ਨੋਟ ਪਡ਼ਨ ਅਤੇ ਫਿਰ ਨਵਕਰਨ ਦਾ ਪਡ਼ ਲੈਣ. ਪਾਲ ਲਫਾਰਗ ਅਤੇ ਲੋਰਾ ਦੇ ਸੂਸਾਇਡ ਨੋਟ ਵਿਚ ਇਕ ਸੰਤੁਸ਼ਟੀ ਝਲਕਦੀ ਹੈ, ਕੋਈ ਦੁਵੀਧਾ ਨਹੀਂ, ਕੋਈ ਸ਼ਸ਼ੋਪੰਜ ਨਹੀਂ, ਕੋਈ ਅਫਸੋਸ ਨਹੀਂ. ਉਹਨਾਂ ਇਕਠਿਆਂ ਸੂਸਾਇਡ ਕੀਤੀ ਜਿਸ ਰਾਹੀਂ ਉਹਨਾਂ ਨੇ ਇਕਠੇ ਜੀਣ ਅਤੇ ਮਰਨ ਦਾ ਵਾਅਦਾ ਵੀ ਪੂਰਾ ਕੀਤਾ. ਲਫਾਰਗ ਅਤੇ ਲੋਰਾ ਦੋਨੋਂ ਇਨਕਲਾਬ ਲਈ ਦਿਤੇ ਆਪਣੇ ਯੋਗਦਾਨ ਲਈ ਬਿਲਕੁਲ ਸੰਤੁਸ਼ਟ ਸਨ. ਇਸਦੀ ਪੁਸ਼ਟੀ ਲੈਨਿਨ ਨੇ ਵੀ ਕੀਤੀ ਹੈ. ਨਵਕਰਨ ਦਾ ਖੁਦਕੁਸ਼ੀ ਨੋਟ ਇਸ ਤੋਂ ਬਿਲਕੁਲ ਉਲਟ ਹੈ. ਉਸਦੀ ਖੁਦਕੁਸ਼ੀ ਝੂਠੀ ਲੀਡਰਸ਼ੀਪ ਦੀ ਪ੍ਰਤਾੜਨਾ ਦਾ ਨਤੀਜਾ ਹੈ ਜੋ ਉਸਨੂੰ ਕੋਈ ਇਨਕਲਾਬ ਦਾ ਰਾਹ ਦਿਖਾਉਣ ਵਿਚ ਨਾਕਾਮ ਰਹੀ ਹੈ. ਇਹੀ ਹਾਲ ਕਾਨੂੰ ਸਨਿਆਲ ਦਾ ਸੀ ਜਿਸਨੇ ਸਤਾਲਿਨਵਾਦ ਦੇ ਬੇਇੰਤਹਾ ਪਤਨ ਸਮੇਂ ਇਹ ਕਦਮ ਚੁਕਿਆ. 2. ਉਂਝ ਖੁਦਕੁਸ਼ੀਆਂ ਜਮਾਤੀ ਸਮਾਜ ਦਾ ਇਕ ਵਰਤਾਰਾ ਤਾਂ ਹਨ ਹੀ ਕੋਈ ਇਸ ਤੋਂ ਇਨਕਾਰ ਨਹੀਂ ਕਰ ਸਕਦਾ. ਪਰ ਹਰ ਖੁਦਕੁਸ਼ੀ ਨੂੰ ਇਕ ਆਮ ਘਟਨਾ ਵਜੋਂ ਨਹੀਂ ਲਿਆ ਜਾ ਸਕਦਾ ਇਹਨਾਂ ਵਿਚੋਂ ਕੁਝ ਦੇ ਕਾਰਨ ਵਿਸ਼ਿਸ਼ਟ ਹਨ. ਜ਼ਾਰਸ਼ਾਹੀ ਸੱਤਾ ਵਿਰੁਧ1905 ਦੀ ਮਜ਼ਦੂਰ ਬਗਾਵਤ ਮਗਰੋਂ ਅਜਿਹਾ ਕੁਝ ਨਹੀਂ ਸੀ ਕਿ ਬਾਲਸ਼ਵਿਕ ਨਿਰਾਸ਼ਾ ਵਿਚ ਚਲੇ ਗਏ ਹੋਣ. ਇਸ ਅਚਨਚੇਤ ਉਠੀ ਬਗਾਵਤ ਨੇ ਇਹ ਸਾਬਿਤ ਕਰ ਦਿਤਾ ਸੀ ਕਿ ਮਜ਼ਦੂਰ ਜਮਾਤ ਦੀ ਅਗਵਾਈ ਨਾਲ਼ ਸੱਤਾ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਬੁਰਜੁਆਜੀ ਦੇ ਪਰਤੀਕਿਰਿਆਵਾਦੀ ਰੋਲ ਤੋਂ ਪਰਦਾ ਲਾਹ ਦਿਤਾ ਸੀ. ਇਸ ਬਗਾਵਤ ਨੇ ਰੂਸ ਵਿਚ ਹੀ ਨਹੀਂ ਸਗੋਂ ਸੰਸਾਰ ਭਰ ਦੀ ਮਜ਼ਦੂਰ ਲਹਿਰ ਵਿਚ ਨਵੀਂ ਜਾਨ ਫੂਕੀ. ਇਸ ਤੋਂ ਬਾਅਦ ਅਜਿਹੀ ਕੋਈ "ਸਮੂਹਿਕ ਖੁਦਕੁਸ਼ੀ" ਵਾਲੀ ਕੋਈ ਘਟਨਾ ਨਹੀਂ ਮਿਲਦੀ. ਇਹ ਸ਼ਸ਼ੀ ਧਡ਼ੇ ਦੀ ਕੋਰੀ ਗੱਪ ਹੈ. ਉਹ ਆਪਣੇ ਬਚੇ-ਖੁਚੇ ਅਧਾਰ ਨੂੰ ਬਚਾਉਣ ਲਈ ਮੁੰਹ 'ਚ ਜਿਹਡ਼ਾ ਗਪ ਆ ਜਾਂਦਾ ਹੈ ਦਬੀ ਜਾ ਰਿਹਾ ਹੈ. ਇਸ ਬਗਾਵਤ ਨਾਲ਼ ਲੈਨਿਨ ਅਤੇ ਤਰਾਤਸਕੀ ਸਣੇ ਹੋਰ ਆਗੂਆਂ ਦਾ ਵੀ ਇਸ ਗਲ 'ਤੇ ਜ਼ੋਰ ਵਧਿਆ ਕਿ ਮਜ਼ਦੂਰ ਜਮਾਤ ਹੀ ਆਗੂ ਜਮਾਤ ਹੋਵੇਗੀ ਭਾਵੇਂ ਇਨਕਲਾਬ ਕਿਸੇ ਵੀ ਪਡ਼ਾਅ ਚ ਕਿਉਂ ਨਾ ਹੋਵੇ. ਸਾਥੀਓ ਇਹ ਰੰਗੇ ਸਿਆਰ ਜੇਕਰ ਇਹ ਗਲ ਹੋਰ ਸਰੋਤਾਂ ਰਾਹੀਂ ਬਾਹਰ ਨਹੀਂ ਆਉਂਦੀ ਤਾਂ ਇਹ "ਸਬੂਤੀ ਮੱਖੀ" ਵਾਂਗ ਹੀ ਨਿਗਲ ਜਾਂਦੇ. ਨਵਕਰਨ ਦਾ ਖੁਦਕੁਸ਼ੀ ਨੋਟ ਸਭ ਕੁਝ ਸਪਸ਼ਟ ਕਰਦਾ ਹੈ, ਉਸਨੇ ਸਪਸ਼ਟ ਕਿਹਾ ਹੈ ਕਿ "ਮੈਂ ਜਿਹਡ਼ੇ ਸਾਥੀਅਾਂ ਨਾਲ਼ ਤੁਰਿਆ, ਮੇਰੇ ਵਿਚ ਉਹਨਾਂ ਜਿਹੀ". ਇਸ ਤੋਂ ਇਲਾਵਾ ਸਮੇਂ-ਸਮੇਂ ਤੋਂ ਜੋ ਲੋਕ ਇਹਨਾਂ ਨੂੰ ਅਲਵਿਦਾ ਕਹਿ ਗਏ ਹਨ ਤੁਸੀਂ ਉਹਨਾਂ ਤੋਂ ਇਹਨਾਂ ਦੀ ਅਸਲੀਅਤ ਜਾਣ ਸਕਦੇ ਹੋ. ਜੋ ਅੰਦਰ ਹਨ ਜਾਂ ਤਾਂ ਉਹ ਲਾਣੇ ਦਾ ਹਿਸਾ ਬਣ ਗਏ ਹਨ. ਜਾਂ ਫਿਰ ਉਸੇ ਸਸ਼ੋਪੰਜ ਵਿਚ ਹਨ ਜਿਸ ਵਿਚ ਨਵਕਰਨ ਸੀ. ਉਹਨਾਂ ਨੂੰ ਤੈਅ ਕਰਨਾ ਹੈ ਕਿ ਉਹਨਾਂ ਨੇ ਕਿਹਡ਼ਾ ਰਾਹ ਚੁਣਨਾ ਹੈ?
Rajinder
ਹੁਣ ਤਕ ਅਸੀਂ ਸੂਹੀ ਸਵੇਰ ਨੂੰ ਕੋਈ ਲੇਖ ਇਸ ਕਰਕੇ ਨਹੀਂ ਭੇਜਿਆ ਕਿਉਂ ਕਿ ਅਸੀਂ ਸੂਹੀ ਸਵੇਰ ਦੀ ਪਹਿਲਕਦਮੀ ਦੀ ਉਡੀਕ ਵਿਚ ਸੀ. ਉਮੀਦ ਸੀ ਕਿ ਸੂਹੀ ਸਵੇਰ ਆਪਣੀ ਚੁਪੀ ਤੋਡ਼ੇਗਾ. ਪਰ ਸ਼ਾਇਦ ਆਪਣੀ ਨਿਰਪਖਤਾ 'ਤੇ ਕੋਈ ਸਵਾਲ ਨਾ ਖਡ਼ਾ ਹੋਵੇ ਇਸ ਕਰਕੇ ਸ਼ਾਇਦ ਸੰਪਾਦਕ ਭਾਜੀ ਹੁਣ ਤਕ ਚੁਪ ਹੀ ਹਨ. ਫਿਰ ਵੀ ਉਹਨਾਂ ਨੇ ਘਟੋ-ਘਟ ਸਾਡੇ ਦੁਆਰਾ ਭੇਜਿਆ ਇਹ ਅਨੁਵਾਦ ਤਾਂ ਛਾਪਿਆ ਹੀ. ਜਿਸ ਲਈ ਅਸੀਂ ਉਹਨਾਂ ਦੇ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ. ਕਾਬੀਲ-ਏ-ਤਾਰੀਫ਼