Wed, 30 October 2024
Your Visitor Number :-   7238304
SuhisaverSuhisaver Suhisaver

ਜਦੋਂ ਇੱਕ ਬੁਰੀ ਧਾਰਣਾ ਅਸਲੀਅਤ ਨੂੰ ਟੱਕਰਦੀ ਹੈ -ਪ੍ਰਾਗਿਆ ਸਿੰਘ

Posted on:- 08-02-2016

suhisaver

ਅਨੁਵਾਦਕ: ਕ੍ਰਾਂਤੀਪਾਲ ਸਿੰਘ

ਜੋ ਕਿਰਨ ਰਜੀਜੁ, ਗ੍ਰਹਿ ਰਾਜ ਮੰਤਰੀ, ਪਿਛਲੇ ਅਪ੍ਰੈਲ ਤੋਂ ਕਰ ਰਿਹਾ ਸੀ, ਬੇਸ਼ੱਕ ਉਹ ਤੇਲਗੂ ਘੱਟ ਬਜਟ ਦੀ ਪੈਰੇਡੀ ਫਿਲਮ Hrudaya Keleyam ਨਹੀਂ ਦੇਖ ਰਿਹਾ ਸੀ। ਫਿਲਮ ਦਾ ਨਾਇਕ ਸੰਪੂਰਨੇਸ਼ ਦੋ ਮੂੰਹੇ ਕਹਾੜੇ ਦੇ ਨਾਲ ਲੜਾਈ ਵਿੱਚ ਖਲਨਾਇਕ ਬਲੈਕ ਮੈਂਬੋ ਨੂੰ ਮਾਰਨ ਲਈ ਆਪਣੀ ਚਿਖਾ ਤੋਂ ਉੱਠ ਜਾਂਦਾ ਹੈ । ਮਦੁਰਾਈ ਫਿਲਮਾਂ ਅਜਿਹੀ ਕੱਟ-ਵੱਢ ਦੀ ਇੱਕ ਹੋਰ ਉਦਾਹਰਣ ਹਨ ਜੋ Hannibal Lecter ਨੂੰ ਸੰਕੋਚ ਕਰਵਾ ਦਿੰਦੀਆਂ ਹਨ । ਇਸ ਫਿਲਮ ਵਿੱਚ ਆਂਧਰਾ ਪ੍ਰਦੇਸ਼ (ਜਾਂ ਫਿਰ ਤੇਲੰਗਾਨਾ ਮਸਲੇ ਲਈ) ਨਿਵਾਸਿਆਂ ਦੇ ਬਾਰੇ ਜਾਣਕਾਰੀ ਲਈ ਇੱਕੋ ਦਰਵਾਜ਼ਾ ਸੀ, ਕੁਦਰਤੀ ਅਨੁਮਾਨ ਇਹ ਹੈ ਕਿ ਉਹ ਵਹਿਸ਼ੀਆਨਾ, ਖੂਨ ਨਾਲ ਲੱਥਪੱਥ ਅਤੇ ਮੌਤ ਤੱਕ ਕੱਟ-ਵੱਢ ਕਰਨ ਵਾਲੀ ਲੜਾਈ ਵਿੱਚ ਗੱਤੇ ਦੇ ਕੱਟੇ ਹਥਿਆਰਾਂ ਨਾਲ ਰੁੱਝੇ ਹੋਣਗੇ ।

ਹੈਰਤ ਦੀ ਗੱਲ ਹੈ ਕਿ ਬਿਲਕੁਲ ਉਸੇ ਤਰ੍ਹਾਂ ਦੀ ਧਾਰਨਾ ਜੋ ਰਜੀਜੁ ਨੇ ਪਿਛਲੇ ਮਹੀਨੇ ਉੱਤਰ ਭਾਰਤੀਆਂ ਬਾਰੇ ਬਣਾਈ ਸੀ ਜਦੋਂ ਉਸਨੇ ਉਨ੍ਹਾਂ ਨੂੰ ਕਾਨੂੰਨ ਤੋੜਨ ਵਿੱਚ “ਮਾਣ ਅਤੇ ਖੁਸ਼ੀ” ਲੈਣ ਵਾਲੇ ਦੇ ਰੂਪ ਵਿੱਚ ਚਿਤ੍ਰਿਤ ਕੀਤਾ ਸੀ। ਉਸਨੇ ਦਿੱਲੀ ਦੇ ਸਾਬਕਾ ਲੈਫ਼ਟੀਨੈਂਨ ਗਵਰਨਰ ਤੇਜਿੰਦਰ ਖੰਨਾ ਵੱਲ ਇਸ਼ਾਰਾ ਕਰਿਆ, ਪਰ ਇਸਨੇ ਸ਼ਾਇਦ ਹੀ ਮਾਮਲੇ ਵਿੱਚ ਉਸਦੀ ਮੱਦਦ ਕੀਤੀ। ਖੰਨੇ ਵਾਂਗੂੰ, ਰਜੀਜੁ ਨੂੰ ਵੀ ਆਪਣੇ ਸ਼ਬਦ ਖਾਣੇ ਪਏ, ਹੁਣ ਕੋਈ ਵੀ ਇਹ ਵਿਸ਼ਵਾਸ਼ ਨਹੀਂ ਕਰਦਾ ਕਿ ਉੱਤਰੀ ਭਾਰਤ ਕਿਵੇਂ ਨਾ ਕਿਵੇਂ ਦੱਖਣ ਦੇ ਖੰਡ ਨਾਲੋਂ ਗੈਰ-ਮਜ਼ਬੂਤ ਹੈ।

ਇੱਥੋਂ ਤੱਕ ਕਿ ਉੱਚ ਪੁਲਿਸ ਅਧਿਕਾਰੀਆਂ ਜਿਨ੍ਹਾਂ ਨੇ ਦੇਸ਼ ਦੇ ਆਰ-ਪਾਰ ਖੂਨ ਦਾ ਹਿੱਸਾ ਦੇਖਿਆ ਹੈ ਇਸ ਗੱਲ ਨੂੰ ਮੰਨਦੇ ਹਨ ਕਿ ਭਾਰਤ ਦੇ ਚਾਰ ਖੇਤਰ – ਉੱਤਰ, ਦੱਖਣ, ਪੂਰਵ ਅਤੇ ਪੱਛਮ, ਸਿਰਫ਼ ਭੂਗੋਲਿਕ ਖਿੱਤੇ ਹਨ, ਤੇ ਉਹ ਇਸਦੇ ਅਨੇਕਾਂ ਵਾਸੀਆਂ ਦੇ ਅੰਦਰੂਨੀ ਮੁੱਲ ਜਾਂ ਸੁਭਾਅ ਬਾਰੇ ਕੋਈ ਬਿਆਨ ਨਹੀਂ ਦੇ ਰਹੇ। ਸੇਵਾ ਮੁਕਤ ਉੱਚ ਪੁਲਿਸ ਅਧਿਕਾਰੀ ਜੁਲਿਓ ਰਬੇਰੋ ਕਹਿੰਦਾ ਹੈ ਕਿ “ਜੇਕਰ ਕਿਸੇ ਵੀ ਇਸ ਕਿਸਮ ਦਾ ਦਾਅਵਾ ਕੀਤਾ ਜਾਂਦਾ ਹੈ, ਇਸਨੂੰ ਅਨੁਭਵੀ ਸਬੂਤਾਂ ਨਾਲ ਕਹਿਣਾ ਚਾਹੀਂਦਾ ਹੈ। ਐਸਾ ਕੋਈ ਸਬੂਤ ਨਹੀਂ ਹੈ ਜਿਸ ’ਤੇ ਭਰੋਸਾ ਕੀਤਾ ਜਾ ਸਕਦਾ ਹੋਵੇ, ਇਹ ਸਿਰਫ਼ ਨਾ-ਸਮਝੀ ਦੀ ਭਾਵਨਾ ਦਿਖਾਉਂਦਾ ਹੈ - ਉੱਤਰ ਦੇ ਬਾਰੇ ਇਸ ਕਿਸਮ ਦੇ ਦਾਵੇ ਇੱਥੋਂ ਹੀ ਆਉਂਦੇ ਹਨ ।”

ਰਜੀਜੂ ਦੀਆਂ ਅੱਖਾਂ ਤੋਂ ਦੇਖਦਿਆਂ, ਭਾਰਤ ਦੇ ਦੋ ਵਿਸ਼ਾਲ ਖੇਤਰ ਵਿੰਧਿਆ ਸ਼ਿਖਰ ਤੋਂ ਇੱਕ ਦੂਜੇ ਨੂੰ ਸ਼ੱਕ ਨਾਲ ਦੇਖਦੇ ਹਨ। ਜਦਕਿ ਪੂਰਵੀ ਭਾਰਤ ਆਪਣੇ ਸਭ ਤੋਂ ਅਰਾਜਕ ਅਨੁਮਾਨ ਕਾਰਨ ਵੀ ਮੰਤਰੀ ਦੇ ਦਿਮਾਗ ਵਿੱਚ ਨਹੀਂ ਆਇਆ । ਮਾਹਿਰਾਂ ਦੀ ਟੋਲੀ ਦੇ ਦਿਮਾਗ ਵਿੱਚ ਘਿਸੀ-ਪਿਟੀਆਂ ਗੱਲਾਂ ਘਰ ਕਿਵੇਂ ਕਰ ਗਈਆਂ? ਦਿੱਲੀ ਵਿੱਚ ਕੁਝ ਕਠੋਰ ਸ਼ਬਦਾਂ ਦਾ ਬੋਲਣਾ, ਚੰਡੀਗੜ੍ਹ ’ਚ ਬਾਂਹ ਮਰੋੜਨਾ, ਜਾਂ ਲੁਧਿਆਣੇ ਵਿੱਚ ਕਿਸੇ ਦਾ ਕਤਾਰ ਤੋੜਨਾ ਉੱਤਰੀ ਭਾਰਤੀਆਂ ਨੂੰ ਅਪਰਾਧੀ ਨਹੀਂ ਬਣਾਉਂਦਾ ।

ਕੁਝ ਲੋਕ ਹਾਲੇ ਵੀ ਇਹ ਮਹਿਸੂਸ ਕਰਦੇ ਹਨ ਕਿ ਉੱਤਰ ਦੱਖਣ ਤੋਂ ਜਿਆਦਾ ਕਾਨੂੰਨ ਤੋੜੂ ਹੈ ਇਸਦਾ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਨੇ ਹਾਲੇ ਜ਼ੁਰਮ ਦੇ ਅੰਕੜੇ ਨਹੀਂ ਪੜੇ ਹਨ। ਉਹ ਦੇਖਣਗੇ ਕਿ ਕੇਰਲਾ ਸਭ ਤੋਂ ਵੱਧ ਕਾਨੂੰਨ ਤੋੜਨ ਵਾਲਿਆਂ ਨਾਲ ਭਰਿਆ ਪਿਆ ਹੈ ਜਿਸਨੂੰ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੇ ਅੰਕੜੇ ਦਿਖਾਉਂਦੇ ਹਨ। 2014 ਵਿੱਚ 1 ਲੱਖ ਲੋਕਾਂ ਪਿੱਛੇ 558 ਅਪਰਾਧ ਦਰਜ ਹੋਏ ਹਨ, ਜਿਨ੍ਹਾਂ ’ਚ ਖੁਸ਼ਹਾਲ ਕੇਰਲਾ ਨੇ ਬੀਮਾਰੂ ਸੂਬਿਆਂ ਦੇ ਗਰੀਬ ਮੱਧ ਪ੍ਰਦੇਸ਼ ਨੂੰ 358 ਨਾਲ ਪਿੱਛੇ ਛੱਡ ਦਿੱਤਾ ਹੈ। ਸ਼ਿਖਰ ਦੇ ਦਸ ਅਪਰਾਧ ਦਰ ਦਰਜ ਸੂਬਿਆਂ ਵਿੱਚੋਂ ਪੰਜ ਦੱਖਣ ਦੇ ਹਨ। ਦੂਜੇ ਪੰਜ ਦੇਸ਼ ਭਰ ਵਿੱਚ ਵਿੱਖਰੇ ਹੋਏ ਹਨ। ਦਿੱਲੀ ਦੇ ਐਲ.ਐਨ.ਜੇ.ਐਨ. ਨੈਸ਼ਨਲ ਇੰਸਟੀਚਿਊਟ ਆਫ ਕ੍ਰਿਮਿਨਾਲਾਜੀ ਐਂਡ ਫ੍ਰਿੰਸਿਕ ਸਾਇੰਸ ਦੇ ਪ੍ਰੋਫ਼ੇਸਰ ਡਾ. ਬੀ.ਐਨ. ਚਟੋਰਾਜ ਅਨੁਸਾਰ “ ਦੱਖਣੀ ਭਾਰਤ ਦੇ ਰਾਜਾਂ ਦੀ ਅਪਰਾਧ ਦਰ ਉੱਤਰ ਦੇ ਰਾਜਾਂ ਤੋਂ ਵੱਧ ਹੈ ਪਰ ਛਾਪ ਇਹ ਬਣੀ ਹੋਈ ਹੈ ਜਿਵੇਂ ਉੱਤਰ ਵੱਧ ਅਪਰਾਧੀ ਹੈ। ” ਉਹ ਕਹਿੰਦਾ ਹੈ ਕਿ “ ਇਹ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉੱਤਰ ਵਿੱਚ ਵੱਧ ਸਰੀਰਕ ਛੇੜਛਾੜ ਦੇ ਮਾਮਲੇ ਹਨ। ਹਾਲਾਂਕਿ ਇਹ ਵੀ ਇੱਕ ਛਾਪ ਹੀ ਹੈ। ਦਿੱਲੀ ਨੂੰ “ ਬਲਾਤਕਾਰ ਰਾਜਧਾਨੀ ” ਬੁਲਾਇਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਕਿ ਸਾਰੀਆਂ ਲੜਕੀਆਂ ਦਾ ਬਲਾਤਕਾਰ ਦਿੱਲੀ ਵਿੱਚ ਹੀ ਹੁੰਦਾ ਹੈ, ਇਸਤੋਂ ਦੂਰ ਵੀ ਹੁੰਦਾ ਹੈ। ”

ਐਨ.ਸੀ.ਆਰ.ਬੀ. ਦੇ ਨਵੇਂ ਅੰਕੜਿਆਂ ਨੂੰ ਦੇਖਦੇ ਹੋਏ ਅਤੇ ਉੱਤਰ - ਦੱਖਣ ਨਜ਼ਰੀਏ ਤੋਂ, ਚਟੋਰਾਜ ਨੇ ਲੱਭਿਆ ਕਿ ਇੱਕ ਲੱਖ ਲੋਕਾਂ ਮਗਰ ਉੱਤਰ ਭਾਰਤ ਵਿੱਚ ਔਸਤਨ ਅਪਰਾਧ ਦਰ 248.3 ਹੈ ਅਤੇ ਦੱਖਣ ਵਿੱਚ ਖ਼ਾਸਤੋਰ ’ਤੇ ਜ਼ਿਆਦਾ 276.7 ਹੈ। ਇਸ ਅਨੁਮਾਨ ਅਨੁਸਾਰ ਉੱਤਰ ਵਿੱਚ - ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉਤਰਾਖੰਡ, ਦਿੱਲੀ, ਅਤੇ ਛੱਤੀਸਗੜ ਅਤੇ ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਤੇਲੰਗਾਨਾ, ਲਕਸ਼ਦੀਪ ਅਤੇ ਪਾਂਡੀਚੇਰੀ ਦੱਖਣ ਵਿੱਚ ਗਿਣੇ ਜਾਂਦੇ ਹਨ।

ਇੱਕ ਵਪਾਰਕ ਇਤਿਹਾਸਕਾਰ ਰਮਨ ਮਹਾਦੇਵਨ ਕਹਿੰਦਾ ਹੈ “ ਅਸੀਂ ਹੁਣ ਦੱਖਣ ਅਤੇ ਉੱਤਰ ਵਿੱਚਕਾਰ ਪੁਰਾਣਾ ਕਾਨੂੰਨੀ ਅਤੇ ਗੈਰ - ਕਾਨੂੰਨੀ ਵਾਲਾ ਵੱਖਰੇਵਾਂ ਨਹੀਂ ਕਰ ਸਕਦੇ।” “ਮੈਨੂੰ ਨਹੀਂ ਲਗਦਾ ਕਿ ਇਹ ਠੀਕ ਹੈ, ਸਾਰਾ ਭਾਰਤ ਹੁਣ ਰਲ-ਮਿਲ ਕੇ ਇੱਕ ਹੋ ਰਿਹਾ ਹੈ।” ਇਸਦਾ ਮੁੱਖ ਕਾਰਨ ਉਹ ਤੇਜੀ ਨਾਲ ਹੋ ਰਹੇ ਸ਼ਹਿਰੀਕਰਨ ਨੂੰ ਮੰਨਦਾ ਹੈ। ਇਸਨੇ ਡਕੈਤੀ, ਲੁੱਟ-ਖੋਹ, ਚੋਰੀ ਅਤੇ ਕਈ ਹੋਰ ਅਜਿਹੇ ਹੀ ਜੁਰਮਾਂ ਨੂੰ ਪਨਾਹ ਦਿੱਤੀ ਹੈ, ਦੱਖਣੀ ਭਾਰਤ, ਭਾਰਤ ਦੇ ਹੋਰ ਹਿੱਸਿਆਂ ਵਾਂਗੂੰ ਇੱਕ ਕੁਦਰਤੀ ਘਰ ਹੈ। ਇਸ ਵਿੱਚ ਕੋਈ ਅਚੰਭੇ ਦੀ ਗੱਲ ਨਹੀਂ ਹੈ, ਕਿ ਐਨ.ਸੀ.ਆਰ.ਬੀ. ਦੇ ਮੁਤਾਬਿਕ ਮਹਾਰਾਸ਼ਟਰ ਨੇ 2014 ਦੇ ਡਕੈਤੀ ਅਤੇ ਠੱਗੀ ਚਾਰਟ ਵਿੱਚ ਸ਼ਿਖਰ ’ਤੇ ਜਗ੍ਹਾ ਬਣਾਈ ਹੈ।

ਮਹਾਦੇਵਨ ਕਹਿੰਦਾ ਹੈ, “ ਮਿਸਾਲ ਦੇ ਤੌਰ ’ਤੇ ਕੇਰਲਾ ਉਸ ਨਵੇਂ ਪੈਸੇ (ਜੋ ਆਲੇ - ਦੁਆਲੇ ਛਲਕ ਰਿਹਾ ਹੈ) ਕਰਕੇ ਇੱਕ ਨਵੇਂ ਹੀ ਕਿਸਮ ਦੇ ਜੁਰਮਾਂ ਨੂੰ ਵਿਕਸਿਤ ਕਰ ਰਿਹਾ ਹੈ।” ਤਮਿਲਨਾਡੂ ਵਿੱਚ ਅਮੀਰ ਅਤੇ ਗਰੀਬ ਵਿੱਚਲਾ ਸਮਾਜਿਕ ਫ਼ਰਕ ਉਚਿੱਤ ਢੰਗ ਨਾਲ ਬਿਆਨ ਨਹੀਂ ਕੀਤਾ ਜਾ ਰਿਹਾ। ਇੱਕ ਛਾਪ ਵਧੀ ਹੈ, ਜੋ ਮੈਨੂੰ ਅਖ਼ਬਾਰ ਵਿੱਚੋਂ ਮਿਲੀ ਹੈ, ਕਿ ਚੀਜਾਂ ਉਨ੍ਹੀਆਂ ਸ਼ਾਂਤ ਨਹੀਂ ਹਨ ਜਿੰਨੀਆ ਅੰਕੜਿਆਂ ਵਿੱਚ ਦਿਖਦੀਆਂ ਹਨ। ਮੈਂ ਗੌਰ ਕੀਤਾ ਹੈ ਕਿ ਚੈਨ ਖੋਹਣਾ, ਏ.ਟੀ.ਐਮ. ਚੋਰੀ ਹੋ ਜਾਣਾ ਜਿਹੇ ਅਪਰਾਧ ਅਕਸਰ ਹੁੰਦੇ ਰਹਿਂਦੇ ਹਨ।

ਦੱਖਣੀ ਭਾਰਤੀ ਅਪਰਾਧੀ, ਕੀ ਤੁਸੀਂ ਕਿਹਾ ? ਕਰੀਮ ਲਾਲਾ, ਭਾਰਤੀ ਮਾਫੀਏ ਦਾ ਸਰਗਨਾ ; ਵਰਦਾਰਾਜਨ ਮੁਦਾਲਿਆਰ, ਇੰਸ੍ਪਾਈਰਰ ਆਫ਼ ‘ ਨਯਾਕਨ ’, ਮੁੰਬਈ ਦਾ ਗੁੰਡਾ ਰਵੀ ਪੁਜਾਰੀ, ਚੰਦਨ ਦਾ ਤਸਕਰ ਵਿਰੱਪਨ; ਚੇਨਈ ਦਾ ਡਾਨ ਆਟੋ ਸ਼ੰਕਰ ਅਤੇ ਹਾਜੀ ਮਸਤਾਨ ਇਹ ਸਹੀ ਹੈ ਕਿ ਉੱਤਰ ਵਿੱਚ ਬਹੁਤ ਸਾਰੇ ਲੋਕ ਆਪਣੀ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹਨ, ਪਰ ਇਹ ਇੱਦਾਂ ਨਹੀਂ ਜਿਵੇਂ ਕਿ ਦੱਖਣ ਨੇ ਇਸ ਸਭ ਨੂੰ ਸੁਲਝਾਇਆ ਹੈ। ਜਿਵੇਂ ਹੀ ਹੌਲੀ - ਹੌਲੀ ਬਹੁਤ ਸਾਰੇ ਸ਼ਾਪਿੰਗ ਮਾਲ ਬੇਖ਼ਬਰੀ ਨਾਲ ਛੋਟੇ ਸ਼ਹਿਰਾਂ ਵਿੱਚ ਵਧ ਰਹੇ ਹਨ ਤਾਂ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਜਾਂ ਕਿਤੇ ਹੋਰ ਵੀ, ਇਛੁੱਕ ਵਰਗ ਤਨਾਵ ਵਧਾ ਰਹੇ ਹਨ। ਜੇਕਰ ਅਪਰਾਧ, ਸਾਧਨਾਂ ਅਤੇ ਇੱਛਾਵਾਂ ਉੱਤੇ ਸੰਘਰਸ਼ ਦਾ ਨਤੀਜਾ ਹਨ ਤਾਂ ਦੱਖਣੀ ਭਾਰਤ ਸ਼ਾਇਦ ਹੀ ਵਧੀਆ ਹੈ।

ਪੁਰਾਣੀ ਉੱਤਰ - ਦੱਖਣ ਵੰਡ ਦਾ ਕੀ ਰਹਿੰਦਾ ਹੈ, ਜੋ ਬਹੁਤ ਸਾਰੇ ਸਮਾਜਿਕ ਵਿਗਿਆਨੀ, ਜੁਰਮ ਵਿਗਿਆਨੀ ਅਤੇ ਕਾਨੂੰਨੀ ਮਾਹਿਰ ਮਹਿਸੂਸ ਕਰਦੇ ਹਨ ਉਹ ਸਿਰਫ਼ ਉੱਤਰ ਵਿੱਚ ਕਨੂੰਨ ਦੀ ਅਣਹੋਂਦ ਬਾਰੇ “ ਇੱਕ ਨਾ - ਸਮਝੀ ਦੀ ਭਾਵਨਾ ” ਹੈ। ਮਣੀਪੁਰ, ਮਿਜ਼ੋਰਮ ਅਤੇ ਝਾਰਖੰਡ ਦੇ ਪੂਰਵ ਗਵਰਨਰ ਵੇਦ ਮਾਰਵਾਹ ਕਹਿੰਦੇ ਹਨ ਕਿ “ ਰਜੀਜੁ ਸ਼ਸ਼ੋਪੰਜ ਵਿੱਚ ਹੈ।” “ਉਹ ਜੁਰਮ ਨੂੰ ਅਨੁਸ਼ਾਸ਼ਨਹੀਣਤਾ ਵਿੱਚ ਉਲਝਾ ਰਿਹਾ ਹੈ। ਆਖਿਰਕਾਰ ਸੰਗਠਿਤ ਜੁਰਮ ਦੀਆਂ ਜੜਾਂ ਮੁੰਬਈ ਵਿੱਚ ਹਨ ਅਤੇ ਅਜਿਹਾ ਬਹੁਤ ਕੁਝ ਉੱਤਰ ਵਿੱਚ ਨਹੀਂ। ਉੱਤਰੀ ਪੂਰਬ ਵਿੱਚ ਅਲੱਗ ਤਰ੍ਹਾਂ ਦੀ ਸਥਿਤੀ ਮਿਲਦੀ ਹੈ, ਜਿੱਥੇ ਜਬਰਨ ਵਸੂਲੀ ਲੱਗਭੱਗ ਇੱਕ ਘਰੇਲੂ ਉਦਯੋਗ ਦੀ ਤਰ੍ਹਾਂ ਹੈ। ਦਿੱਲੀ, ਦੱਖਣ ਅਤੇ ਉੱਤਰ ਪੂਰਬ ਦੇ ਹਿਸਾਬ ਨਾਲ ਜਿਆਦਾ ਸੁਰੱਖਿਅਤ ਸ਼ਹਿਰ ਹੈ। ਇਥੇ ਸ਼ਾਇਦ ਹੀ ਕੋਈ ਜ਼ਬਰਨ ਵਸੂਲੀ ਹੁੰਦੀ ਹੈ। ”

ਜੁਰਮ ਵਿਗਿਆਨੀ ਕਹਿੰਦੇ ਹਨ ਕਿ ਉਹ ਉੱਤਰੀ ਭਾਰਤ ਦੇ ਬਾਰੇ ਖ਼ਾਸਤੋਰ ’ਤੇ ਦੱਖਣ ਦੀ ਤੁਲਨਾ ਵਿੱਚ ਲਗਾਤਾਰ ਅਰਾਜਿਕ ਹੋਣ ਦੇ ਮੁਲਾਂਕਣ ਤੋਂ ਚਿੰਤਿਤ ਹਨ। ਮੈਕਸਵੈੱਲ ਪਰੇਰਾ, ਦਿੱਲੀ ਦਾ ਇੱਕ ਪੂਰਵ ਸੰਯੁਕਤ ਪੁਲਿਸ਼ ਕਮਿਸ਼ਨਰ ਕਹਿੰਦਾ ਹੈ ਕਿ 30 ਸਾਲ ਪਹਿਲਾਂ 1984 ਦੇ ਦੰਗਿਆਂ ਦੌਰਾਨ ਸਿੱਖਾਂ ਨੂੰ ਬਚਾਉਣ ਲਈ ਉਸਨੂੰ ਦਿੱਲੀ ਦੇ ਸੱਤ ਗੁਰੂਦੁਆਰਿਆਂ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਉਸਨੇ ਕਿਹਾ, “ਸੱਚਾਈ ਇਹ ਹੈ, ਉਨ੍ਹਾਂ ਦੰਗਿਆਂ ਦੌਰਾਨ, ਮੈਂ ਤਥਾਕਥਿਤ ਹਮਲਾਵਰ ਕਹੇ ਜਾਣ ਵਾਲੇ ਉੱਤਰ ਭਾਰਤੀਆਂ ਨੂੰ ਹਿੰਸਾ ਦਾ ਸ਼ਿਕਾਰ ਹੁੰਦੇ ਦੇਖਿਆ।” ਫ਼ਿਰ ਕਿਉਂ ਸੁਰੱਖਿਅਤ ਦੱਖਣ ਅਤੇ ਅਸੁਰੱਖਿਅਤ ਉੱਤਰ ਵਰਗੀਆਂ ਰੁੜ੍ਹੀਵਾਦੀ ਧਾਰਨਾਵਾਂ ਨੂੰ ਖੁਰਾਕ ਦਿੱਤੀ ਜਾਂਦੀ ਹੈ?

ਸਮਾਜਿਕ ਵਿਗਿਆਨੀ ਸੁਹਾਸ ਪਾਲਸ਼ਿਖਰ ਪੁਸ਼ਟੀ ਕਰਦਾ ਹੈ ਕਿ “ਦੱਖਣ ਨੂੰ ਘੱਟ ਹਿੰਸਕ ਦੇਖਿਆ ਜਾਂਦਾ ਹੈ, ਪਰ ਮੈਨੂੰ ਲਗਦਾ ਹੈ ਕਿ ਇਹ ਉੱਤਰ ਦੀ ਇੱਕ ਰੂੜੀਵਾਦੀ ਸਮਝ ਹੈ।” ਉਹ ਕਹਿੰਦਾ ਹੈ ਕਿ “ ਭਾਰਤ ਦੇ ਹਰੇਕ ਇਲਾਕੇ ਵਿੱਚ ਇੱਕ ਆਪਣੀ ਵੱਖਰੇ ਹੀ ਕਿਸਮ ਦੀ ਹਿੰਸਾ ਹੈ, ਬਜਾਏ ਉਸਦੇ ਘੱਟ ਜਾ ਵੱਧ ਹੋਣ ਦੇ। ਇੱਕ ਵਾਰ ਉੱਤਰ ਨੂੰ ਹਿੰਸਾ ਦੇ ਬ੍ਰਾਂਡ ਦੇ ਰੂਪ ਵਿੱਚ ਦੇਖੇ ਜਾਣ ਤੋਂ ਬਾਅਦ ਦੱਖਣ ਨੂੰ ਸਿਰਫ਼ ਘੱਟ ਹਿੰਸਕ ਦੇ ਤੌਰ ’ਤੇ ਦੇਖਿਆ ਗਿਆ ਹੈ। ਸਾਰੇ ਭਾਰਤ ਵਿੱਚ ਹਿੰਸਕ ਸੱਭਿਆਚਾਰ ਦੇ ਵਧਣ ਦੀ ਸੰਭਾਵਨਾ ਹੈ,” ਇਹ ਉਸਨੂੰ ਲਗਦਾ ਹੈ। ਉਹ ਕਹਿੰਦਾ ਹੈ ਕਿ “ਵਪਾਰੀਕਰਨ ਦੁਆਰਾ ਇੱਕ ਮਰਦਾਨੇ ਸੱਭਿਆਚਾਰ ਨੂੰ ਵਧਾਵਾ ਦਿੱਤਾ ਅਤੇ ਕਾਇਮ ਰੱਖਿਆ ਗਿਆ ਹੈ, ਅਸਲ ਵਿੱਚ ਸਾਰੇ ਵਿਅਕਤੀਆਂ ਅਤੇ ਸੰਬੰਧਾਂ ਦਾ ਸਾਕਾਰੀਕਰਨ ਹਿੰਸਾ ਦੀ ਪ੍ਰਵਿਰਤੀ ਨੂੰ ਮਜ਼ਬੂਤ ਕਰਦਾ ਹੈ।”

ਸ਼ਾਇਦ ਕਿਉਂਕਿ ਮੀਡਿਆ ਕਾਫੀ ਹੱਦ ਤੱਕ ਐਨ.ਸੀ.ਆਰ. ਤੋਂ ਬਾਹਰ ਸਥਿੱਤ ਹੈ, ਉੱਤਰ ਵਿੱਚ ਵੱਡਾ ਨਾਟਕ ਹੋ ਜਾਂਦਾ ਹੈ। ਇਸ ਕਰਕੇ ਨਿਰਭਾਇਆ ਦੇ ਮਾਮਲੇ ਨੂੰ ਵਿਆਪਕ ਪੈਮਾਨੇ ’ਤੇ ਕਵਰ ਕੀਤਾ ਗਿਆ ਸੀ, ਪਰ ਸ਼ਕਤੀ ਮਿੱਲਜ਼ ਦੇ ਜੁਰਮ ਦੀ ਸੂਚਨਾ ਨੂੰ ਭਾਵੇਂ ਵਿਸਥਾਰ ਵਿੱਚ ਦਿਖਾਇਆ ਗਿਆ ਸੀ ਪਰ ਉਹ ਘੱਟ ਹੀ ਧਿਆਨ ਖਿੱਚ ਪਾਇਆ ਸੀ। ਨੋਆਇਡਾ, ਗੁੜਗਾਂਵ ਜਾਂ ਦਿੱਲੀ ਦੀ ਕਾਨੂੰਨੀ ਟੁੱਟ ਭੱਜ ’ਤੇ ਗੱਲ ਕਰਨੀ ਸੌਖੀ ਹੈ ਕਿਉਂਕਿ ਇੱਥੇ ਮੀਡੀਏ ਦਾ ਵੱਡਾ ਹਿੱਸਾ ਮੌਜੂਦ ਹੈ। ਇਹ ਬਦਲੇ ਵਿੱਚ ਇਸ ਤਰ੍ਹਾਂ ਦੀ ਛਾਪ ਨੂੰ ਖੁਰਾਕ ਦਿੰਦੀ ਹੈ ਜਿੱਥੇ ਜੁਰਮ ਪੈਦਾ ਹੁੰਦਾ ਹੈ। ਅਖ਼ਲਾਕ ਦੀ ਮੌਤ ਨੇ ਕਾਫੀ ਆਕ੍ਰੋਸ਼ ਜਗਾਇਆ, ਇਹ ਇਸ ਕਰਕੇ ਹੋਇਆ ਕਿਉਂਕਿ ਦਾਦਰੀ ਦਿੱਲੀ ਤੋਂ ਨੇੜੇ ਹੀ ਹੈ। ਪਰ ਪਿਛਲੇ ਜੂਨ ਪੁਨੇ ਦੇ ਤਕਨੀਕੀ ਮੋਹਸੀਨ ਸ਼ੇਖ ਦਾ ਕਤਲ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਭੜਕਾ ਸਕਿਆ ਸੀ।

ਜੁਰਮ ਦਾ ਦ੍ਰਿਸ਼ ਜਿੰਨਾਂ ਨੇੜੇ ਹੁੰਦਾ ਹੈ ਇਹ ਉਨ੍ਹਾਂ ਹੀ ਭਿਆਨਕ ਲਗਦਾ ਹੈ। ਹੋਰ ਤੱਥ ਵੀ ਆਪਣਾ ਹਿੱਸਾ ਪਾਉਂਦੇ ਹਨ। ਡਾ. ਐਮ.ਸ਼੍ਰੀਨਿਵਾਸਨ, ਮਦਰਾਸ ਯੂਨੀਵਰਸਿਟੀ ਵਿੱਚ ਜੁਰਮ ਵਿਭਾਗ ਦਾ ਮੁਖੀ ਕਹਿੰਦਾ ਹੈ ਕਿ “ ਤਮਿਲਨਾਡੂ ਵਿੱਚ ਅਪਰਾਧ ਦਰ ਦਰਸਾਉਂਦੀ ਹੈ ਕਿ ਕੌਣ ਰਾਜਨੀਤਿਕ ਰੂਪ ਤੋਂ ਸ਼ਕਤੀਸ਼ਾਲੀ ਹੈ।” ਉਹ ਕਹਿੰਦਾ ਹੈ “ ਏ.ਆਈ.ਏ.ਡੀ.ਐਮ.ਕੇ. ਜੁਰਮ ਦਰ ਕਰਕੇ ਨਾ ਪਸੰਦੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਕਰਕੇ, ਪੁਲਿਸ ਇੱਕਦਮ ਕੇਸ ਦਰ਼ਜ ਨਹੀ ਕਰੇਗੀ। ਉਨ੍ਹਾਂ ਦਾ ਰੁਝਾਨ ਇੰਤਜਾਰ ਕਰਨ, ਸਬੂਤ ਇਕੱਠੇ ਕਰਨ, ਅਤੇ ਫ਼ਿਰ ਦੇਖਣਾ ਕਿ ਕੇਸ ਬਣਦਾ ਹੈ ਜਾਂ ਨਹੀਂ। ਇਸ ਤਰ੍ਹਾਂ ਤਮਿਲਨਾਡੂ ਵਿੱਚ ਜੁਰਮ ਦਰ ਸਰਕਾਰੀ ਤੌਰ ’ਤੇ ਨਹੀਂ ਵਧਦੀ, ਪਰ ਕੀ ਉਹ ਕੇਸ ਨਹੀਂ ਹਨ ?

ਸ਼੍ਰੀਨਿਵਾਸਨ, ਉਸ ਦੇ ਖੇਤਰ ਵਿੱਚ ਹੋਰਾਂ ਦੀ ਤਰ੍ਹਾਂ ਵਿਸ਼ਵਾਸ ਕਰਦੇ ਹਨ ਕਿ ਜੁਰਮ ਦੇ ਸਰਕਾਰੀ ਅੰਕੜੇ ਨਾ ਹੀ ਪੀੜਤ ਨੂੰ ਅਤੇ ਨਾ ਹੀ ਇਸ ਰੂੜੀਵਾਦ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਵਿੱਚ ਮੱਦਦ ਕਰ ਪਾਉਂਦੇ ਹਨ। ਉੱਤਰ ਅਤੇ ਦੱਖਣ ਦੀ ਬੇਢੰਗੀ ਬਹਿਸ ਉੱਪ - ਖੇਤਰੀ ਵੱਖਰੇਵਿਆਂ ਵਿੱਚ ਜੁਰਮ ਦਾ ਵਿਵਰਣ ਪੇਸ਼ ਨਹੀਂ ਕਰਦੀ ਜੋ ਦਿਖਾਉਂਦੀ ਹੈ ਕਿ ਉਤਰਾਖੰਡ ਦੀ ਸਭ ਤੋਂ ਘੱਟ ਜੁਰਮ ਵਿੱਚ ਦਰ ਨਾਗਾਲੈਂਡ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਇਸੇ ਤਰ੍ਹਾਂ ਹੀ, ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸੀਜ਼, ਮੁੰਬਈ ਦੇ ਪ੍ਰੋਫ਼ੈਸਰ ਅਬਦੁਲ ਸ਼ਹਾਬਨ ਦਾ ਕਹਿਣਾ ਹੈ ਕਿ “ ਖਤਰਨਾਕ ਉੱਤਰ ” ਦਾ ਪ੍ਰਭਾਵ ਦੱਖਣ ਦੀ ਹਰ ਰੋਜ਼ ਦੀ ਅਰਾਜਕਤਾ ’ਤੇ ਪਰਦਾ ਪਾਉਂਦਾ ਹੈ। ਅਸੀਂ ਇਹ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ ਹੈ ਕਿ ਉੱਤਰ ਵੱਧ ਹਿੰਸਕ ਹੈ, ਪਰ ਦੱਖਣ ਵੱਖਰੇ ਤਰੀਕੇ ਨਾਲ ਹਿੰਸਕ ਹੈ। ਉਨ੍ਹਾਂ ਨੇ ਕਿਹਾ ਕਿ “ ਮੁੰਬਈ ਵਿੱਚ, ਉੱਤਰ ਤੋਂ ਕਿਸੇ ਨੂੰ ਵੀ ਬਿਹਾਰੀ ਕਿਹਾ ਜਾਂਦਾ ਹੈ। ਉਹ ਆਪਣੇ ਗਲਤ ਤਰੀਕੇ ਅਨੁਸਾਰ ਹੀ ਖਾਸਾ ਮੜਦੇ ਹਨ।”

ਇਸ ਰੂੜੀਵਾਦੀ ਛਾਪ ਦੇ ਤਹਿਤ ਛੋਟਾ ਰਾਜਨ (ਮੁੰਬਈ ਵਿੱਚ ਜਨਮੇ) ਨੂੰ ਜੰਜੀਰਾਂ ਨਾਲ ਬੰਨ੍ਹ ਕੇ ਘਰ ਲਿਆਉਣਾ ਕੀ ਅਰਾਜਕ ਦੱਖਣ ਦੇ ਡਰ ਨੂੰ ਨਹੀਂ ਵਧਾਉਂਦਾ ਹੈ। ਇਸੇ ਤਰ੍ਹਾਂ ਹੀ, ਕਿ ਤੁਸੀਂ ਕਿਸੇ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਦਾਉਦ ਇਬ੍ਰਾਹਿਮ (ਰਤਨਾਗਿਰੀ, ਮਹਾਰਾਸ਼ਟਰ ਦਾ ਜੰਮਪਲ ), ਵਰਧਰਾਜਨ ਮੁਦਾਲਿਆਰ (ਮਦਰਾਸ ਵਿੱਚ ਜੰਮਿਆ ਗੁੰਡਾ ਜਿਸਨੇ ਨਯਾਕਨ ਫਿਲਮ ਨੂੰ ਪ੍ਰੇਰਿਤ ਕੀਤਾ), ਲੜੀਵਾਰ ਕਾਤਿਲ, ਆਟੋ ਸ਼ੰਕਰ, ਜੋ ਚੇਨਈ ਤੋਂ ਹੀ ਹੈ ਜਾਂ ਯੂਸਫ਼ ਪਟੇਲ, ਹਾਜੀ ਮਸਤਾਨ (ਰਮਾਨਾਥਪੂਰਾ, ਤਾਮਿਲਨਾਡੂ ਦਾ ਜੰਮਪਲ) ਦੱਖਣ ਭਾਰਤ ਦੇ ਜੰਮਪਲ ਹਨ ?” ਜਾਂ ਕਦੀ ਕਿਸੇ ਨੇ “ ਰਾਜਾ ” ਵਿਰੱਪਨ, ਚੰਦਨ ਦੇ ਤਸਕਰ, ਦੀ ਦੱਖਣ ਭਾਰਤੀ ਹੋਣ ਦੇ ਨਾਤੇ ਨਿੰਦਿਆ ਸੁਣੀ ਹੈ ?

ਮਲਿਆਲਮ ਲੇਖਕ ਐਨ.ਐੱਸ. ਮਾਧਵਨ ਨੇ ਕੇਰਲਾ (ਅਰਾਜਕਤਾ ਲਈ ਮੁੱਖ ਦੱਖਣੀ ਰਾਜ) ਦੇ ਕੁਝ ਇਲਾਕਿਆਂ ਦੀਆਂ ਸੜਕਾਂ ’ਤੇ ਮੋਟੀ ਮੱਤ ਵਾਲੇ ਲੋਕਾਂ ਦੇ ਸੱਭਿਆਚਾਰ ਵਿੱਚ ਇੱਕ ਕਿਸਮ ਦੀ ਅਰਾਜਕਤਾ ਨੂੰ ਤਲਾਸ਼ਿਆ । ਉਹ ਕਹਿੰਦਾ ਹੈ “ ਲੋਕ ਇਸ ਸੱਭਿਆਚਾਰ ਵਿੱਚ ਝੂਟੇ ਰਹੇ ਹਨ, ਖ਼ਾਸਤੌਰ ’ਤੇ ਜਦੋਂ ਉਹ ਕਥਿਤ ਤੌਰ ’ਤੇ ਸ਼ਰਾਬ ਦੀ ਚਮਕ-ਦਮਕ ਅਤੇ ਨਸ਼ਿਆਂ ਨਾਲ ਆਉਂਦੇ ਹਨ। ” ਮਾਧਵਨ ਅਤੇ ਸ਼੍ਰੀਨਿਵਾਸਨ ਦੋਨੋ ਕਹਿੰਦੇ ਹਨ ਕਿ ਕੇਰਲਾ ਵਿੱਚ ਜੁਰਮ ਜ਼ਿਆਦਾਤਰ ਅਫ਼ਸਰੀ ਹੈ, ਅਤੇ ਦੋਨੋ ਮਹਿਸੂਸ ਕਰਦੇ ਹਨ ਕਿ ਉੱਤਰ-ਦੱਖਣ ਦੀ ਵੰਡ ’ਤੇ ਆਧਾਰਿਤ ਮਾਨਸਿਕਤਾ ਦੀ ਹਾਲਤ ਦਾ ਨਤੀਜਾ ਕੱਢਣਾ ਅਸੰਭਵ ਹੈ। ਸ਼੍ਰੀਨਿਵਾਸਨ ਕਹਿੰਦਾ ਹੈ “ ਕੀ ਅਫ਼ਸਰੀ ਜੁਰਮ ਹਮੇਸ਼ਾਂ ਛੁਪੇ ਨਹੀਂ ਰਹਿੰਦੇ ? ”
ਭਾਰਤ ਦੇ ਪ੍ਰਮੁੱਖ ਵਾਰਤਾਕਾਰ ਜਾਤ ਅਤੇ ਲਿੰਗ ਦੇ ਦੁਆਲੇ ਉਸਰਦੇ ਹਨ – ਇੱਕ ਆਪਣੇ ਸੁਭਾਅ ਕਰਕੇ ਦਮਨਕਾਰੀ ਹੈ ਅਤੇ ਦੂਜਾ ਆਪਣੇ ਅਭਿਆਸ ਕਰਕੇ। ਗੁਜਰਾਤ ਵਿੱਚ ਇੱਕ ਬਿਹਾਰੀ ਪ੍ਰਵਾਸੀ ਸ਼ਾਇਦ ਰੂੜੀਵਾਦੀ ਗੁਜਰਾਤੀ ਸੰਸਕ੍ਰਿਤੀ ਦੇ ਉਚਾਰਨ ’ਤੇ ਜ਼ੋਰ ਦਿੰਦਾ ਹੈ। “ਗੁਜਰਾਤੀ ਪੈਸਾ ਬਣਾਉਣ ਵਿੱਚ ਮਹਾਨ ਹਨ ਪਰ ਇਸਨੂੰ ਸਮਾਜਿਕ ਭਲਾਈ ਵਿੱਚ ਵਰਤਣ ਲਈ ਕਮਜ਼ੋਰ ਹਨ। ਟਿੱਸ ਦੇ ਸ਼ਹਾਬਨ ਕਹਿੰਦੇ ਹਨ, ਦੱਖਣ ਇਸ ਵਿੱਚ ਠੀਕ ਹੈ, ਪਰ ਲਿੰਗ ਦੇ ਮਾਮਲੇ ’ਚ ਕੋਈ ਵੀ ਇਹ ਦੇਖ ਕੇ ਹੈਰਾਨ ਹੁੰਦਾ ਹੈ ਕਿ ਕੇਰਲਾ ਵਿੱਚ ਹਾਲੇ ਵੀ ਕਿੰਨੀ ਪੁਰਾਣੀ ਮਾਤਰਸੱਤਾ ਜਿਉਂਦੀ ਹੈ।

ਉਹ ਇਹ ਵੀ ਨਹੀਂ ਦੇਖਦੇ ਕਿ ਉੱਤਰ ਜੁਰਮ ਵਿੱਚ ਆਤਮ - ਨਿਰਭਰ ਤੌਰ ’ਤੇ ਕਿਰਿਆ ਕਰਦਾ ਹੈ। ਉਹ ਪਾਉਂਦੇ ਹਨ ਕਿ ਭਾਰਤ ਦੇ “ ਧੰਨ ਉਤਪਾਦਕਾਂ ” ਦੀ ਇੱਕ ਉਦਯੋਗਿਕ ਪੱਟੀ ਹੈ ਜੋ ਮਹਾਰਾਸ਼ਟਰਾ ਦੇ ਸ਼ਹਿਰਾ ਤੋਂ ਗੁਜਰਾਤ ਅਤੇ ਰਾਜਸਥਾਨ ਦੇ ਹਿੱਸਿਆਂ ਨੂੰ ਪਾਰ ਕਰਦੇ ਹੋਏ ਪੰਜਾਬ ਦੇ ਅੰਮ੍ਰਿਤਸਰ ਵਿੱਚ ਖ਼ਤਮ ਹੁੰਦੀ ਹੈ। ਉਹ ਕਹਿੰਦਾ ਹੈ “ ਇਹਨਾਂ ਖੇਤਰ੍ਹਾਂ ਦੇ ਕਿਰਤੀ ਪੂਰਵ ਦੇ ਪ੍ਰਵਾਸੀ ਹਨ। “ਕਿਰਤੀਆਂ ਦੀ ਆਮਦਨ ਵਾਪਿਸ ਆਪਣੇ ਘਰੇਲੂ ਸ਼ਹਿਰਾਂ ਪਟਨਾ ਜਾ ਲਖਨਊ ਵਿੱਚ ਜਾਂਦੀ ਹੈ ਜਿੱਥੇ ਇਹ ਆਰਥਿਕ ਮੁਦਰਾ ਸਫ਼ਿਤੀ ਨੂੰ ਵਧਾਉਂਦੀ ਹੈ। ਇਹ ਉਨ੍ਹਾਂ ਦੇ ਪਰਿਵਾਰਾਂ ਨੂੰ ਸਰੀਰਕ ਅਤੇ ਪੈਸੇ ਦੀ ਤਾਕਤ ਦਿੰਦੀ ਹੈ, ਜੋ ਅੱਗੇ ਜਾਗੀਰਦਾਰੀ ਜਾਤੀ ਸੰਬੰਧਾਂ ਨੂੰ ਕਾਇਮ ਰੱਖਦੀ ਹੈ।”

ਆਮ ਤੌਰ ’ਤੇ, ਹਾਲਾਂਕਿ, ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਜਰਨਲਾਈਜ਼ੇਸਨ ਗਲਤ ਹਨ। ਰਬੇਰੋ ਕਹਿੰਦਾ ਹੈ ਕਿ ਸਭ ਤੋਂ ਖ਼ਤਰਨਾਕ ਹਾਲਾਤਾਂ ਵਿੱਚ ਵੀ, ਜਿਵੇਂ ਕਿ 80 ਵਿਆਂ ਵਿੱਚ ਵੀ, ਜਦੋਂ ਉਹ ਪੰਜਾਬ ਦੇ ਹਿਸਿਆਂ ਵਿੱਚ ਸਿੱਖ ਬਗਾਵਤ ਨੂੰ ਕੁਚਲ ਰਿਹਾ ਸੀ ਤਾਂ ਉਦੋਂ ਵੀ ਉਸਨੇ ਲੋਕਾਂ ਬਾਰੇ ਅਜਿਹਾ ਕੋਈ ਅਨੁਮਾਨ ਨਹੀਂ ਲਗਾਇਆ ਸੀ। ਉਹ ਕਹਿੰਦਾ ਹੈ “ ਆਤੰਕਵਾਦ ਇੱਕ ਹੋਰ ਉਲਝਣਤਾਣੀ/ਪੰਗਾ ਹੈ, ” ਜਿਸਦੀ ਆਮ ਤੌਰ ’ਤੇ ਹੋਣ ਵਾਲੇ ਜੁਰਮਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਉਹ ਕਹਿੰਦਾ ਹੈ ਕਿ “ ਜੋ ਵੀ ਮੈਂ ਪੰਜਾਬ ਵਿੱਚ ਅਨੁਭਵ ਕੀਤਾ ਉਹ ਇਹ ਕਿ ਆਮ ਤੌਰ ’ਤੇ ਹਰ ਰੋਜ਼ ਹੋਣ ਵਾਲੇ ਜੁਰਮ ਕੋਈ ਵੱਡੀ ਗੱਲ ਨਹੀਂ। ” ਪੰਜਾਬ ਵਿੱਚ ਆਤੰਕਵਾਦ ਸੀ, ਉੱਤਰੀ ਰਾਜਾਂ ਵਿੱਚ ਬਗਾਵਤ ਅਤੇ ਹੋਰ ਖੇਤਰ੍ਹਾਂ ਵਿੱਚ ਹਿੰਸਕ ਨਕਸਲਬਾਦ ਸੀ। “ਦੱਖਣ ਵਿੱਚ ਸ਼ਾਇਦ ਅਜਿਹੀਆਂ ਘੱਟ ਸਮੱਸਿਆਵਾਂ ਸਨ। ਇਹ ਕਿਸੇ ਤਰ੍ਹਾਂ ਦੀ ਘੱਟ ਜਾ ਵੱਧ ਜੁਰਮ ਕਰਨ ਦੀ ਪ੍ਰਵਿਰਤੀ ਵੱਲ ਸੰਕੇਤ ਨਹੀਂ ਕਰਦਾ।”

ਪਰੇਰਾ ਕਹਿੰਦਾ ਹੈ ਕਿ “ ਇਹ ਬੇਤੁਕੀ ਗੱਲ ਹੈ ਕਿ ਅਸੀਂ ਆਪਣੇ ਦਿਮਾਗਾਂ ਨੂੰ ਪ੍ਰਯੋਗ ਕੀਤੇ ਬਿਨ੍ਹਾਂ ਹੀ ਅੰਕੜਿਆਂ ਨੂੰ ਵਰਤਦੇ ਹਾਂ।” ਜਦੋਂ ਉਹ ਸਿੱਕਮ ਵਿੱਚ ਤੈਨਾਤ ਸੀ ਤਾਂ ਉਹ ਅਕਸਰ ਸੁਣਦਾ ਸੀ ਕਿ ਇਹ “ ਜੁਰਮ ਤੋਂ ਮੁਕਤ ਰਾਜ ਹੈ। ” ਸ਼ੁਰੂ ਵਿੱਚ, ਕਦੇ -ਕਦਾਈ ਸ਼ਰਾਬੀ ਝਗੜੇ ਤੋਂ ਇਲਾਵਾ ਇਹ ਸੱਚ ਲੱਗਦਾ ਸੀ। ਫਿਰ ਉਸਨੂੰ ਪਤਾ ਲੱਗਿਆ ਕਿ ਪਿੰਡ ਦੀ ਪਾਰੰਪਰਿਕ ਸਭਾਵਾਂ ਕਤਲ ਜਿਹੇ ਮਾਮਲੇ ਵੀ ਹੱਲ ਕਰ ਰਹੀਆਂ ਸਨ। ਉਸਨੇ ਕਿਹਾ ਕਿ “ ਫ਼ਿਰ ਮੈਂ ਲੋਕਾਂ ਨੂੰ ਐਫ.ਆਈ.ਆਰ. ਦਰਜ਼ ਕਰਨ ਨੂੰ ਕਿਹਾ ਅਤੇ ਫ਼ਿਰ ਹਾਲਾਤ ਡਰਾਮਾ-ਭਰਭੂਰ ਤਰੀਕੇ ਨਾਲ ਪੁੱਠੇ ਹੋ ਗਏ ਸਨ। ਇਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੈਕਸਵੈੱਲ ਪਰੇਰਾ ਦੇ ਸਿੱਕਮ ਵਿੱਚ ਆਉਣ ਤੋਂ ਬਾਅਦ ਜ਼ੁਰਮ ਸ਼ੁਰੂ ਹੋ ਗਿਆ ਹੋਵੇ।” ਜੁਰਮ ਅੰਕੜੇ, ਜੋ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸ਼੍ਰੋਤ ਹਨ – ਦਿੱਲੀ ਵਿੱਚ ਬਲਾਤਕਾਰ ਦੀਆਂ ਖ਼ਬਰਾਂ ਨੂੰ ਕੋਸਣ ਤੋਂ ਇਲਾਵਾ ਵਿਸ਼ਵਾਸ ਕਰਨ ਯੋਗ ਨਹੀਂ ਹਨ। ਸੂਚਨਾ ਅਧੀਨ ਹੈ ਕਿ ਪੁਲਿਸ ਮਾਮਲਿਆਂ ਨੂੰ ਦਰਜ ਕਰਨ ਤੋਂ ਇਨਕਾਰ ਕਰਦੀ ਹੈ ਜਾਂ ਉਹਨਾਂ ਦੀ ਗਲਤ ਸੂਚਨਾ ਦਰਜ਼ ਕਰਦੀ ਹੈ। ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ “ ਅਸੀਂ ਇਹਨਾਂ ਜੁਰਮ ਦੇ ਅੰਕੜਿਆਂ ’ਤੇ ਵਿਸ਼ਵਾਸ ਨਹੀਂ ਕਰਦੇ। ਅਸੀਂ ਇਹਨਾਂ ਅੰਕੜਿਆਂ ਤੋਂ ਪਾਰ ਜਾਣਾ ਚਾਹੁੰਦੇ ਹਾਂ।” ਇੱਕ ਵਾਰ ਜੁਰਮ ਦੇ ਰੁਝਾਨਾ ਵੱਲ ਪਹੁੰਚਦੇ ਹੋਏ ਸ਼੍ਰੀਨਿਵਾਸਨ ਦੇਖਦਾ ਹੈ ਕਿ ਐਨ.ਸੀ.ਆਰ.ਬੀ. ਦੇ ਅੰਕੜੇ ਬਿਹਾਰ ਵਿੱਚ ਤਾਮਿਲਨਾਡੂ ਨਾਲੋਂ ਬਲਾਤਕਾਰ ਦੀ ਘੱਟ ਦਰ ਦਿਖਾ ਰਹੇ ਹਨ। ਕੋਈ ਵੀ ਇਹ ਨਹੀਂ ਸਮਝਾ ਸਕਦਾ ਕਿ ਅਜਿਹਾ ਕਿਉਂ ਹੈ ? ਉਹ ਕਹਿੰਦਾ ਹੈ ਕਿ “ ਮੇਰਾ ਵਿਸ਼ਵਾਸ ਹੈ ਕਿ ਬਲਾਤਕਾਰ ਦੇ ਸਰਕਾਰੀ ਅੰਕੜਿਆਂ ਦੀ ਦਰ ਦਿੱਲੀ ਵਿੱਚ ਜਿਆਦਾ ਹੈ, ਜਿਵੇਂ ਕਿ ਸਰਕਾਰੀ ਜੁਰਮ ਦੀ ਦਰ ਕੇਰਲਾ ਵਿੱਚ ਜ਼ਿਆਦਾ ਹੈ ਇਹ ਸੂਚਨਾ ਦੇ ਵਰਤਾਰੇ ਕਾਰਨ ਹੈ ਨਾ ਕਿ ਅਸਲੀ ਘਟਨਾਕ੍ਰਮ ਅਨੁਸਾਰ। “ਸੱਚ ਬੋਲੀਏ ਤਾਂ, ਜੁਰਮ ਦੇ ਅੰਕੜੇ ਅਤੇ ਇਹ ਰੂੜੀਵਾਦੀ ਛਾਪ ਦਾ ਸਫਾਇਆ ਕਰਨਾ ਅਜੀਬ ਗੱਲ ਹੈ ਕਿਉਂਕਿ ਇਹ ਜੋੜੀਦਾਰ ਹਨ।” ਅਸਲੀ ਜੁਰਮ ਭਰਮਾਂ ਨੂੰ ਵਧਾ ਰਿਹਾ ਹੈ।

ਇਹ ਲਗਦਾ ਹੈ ਕਿ ਭਾਰਤ ਦੇ ਸਭ ਤੋਂ ਵੱਧ ਪੜ੍ਹੇ - ਲਿਖੇ ਸੂਬੇ ਵਿੱਚ ਸਭ ਤੋਂ ਵੇਧ ਜੁਰਮ ਦੀ ਪ੍ਰਵਿਰਤੀ ਵੀ ਹੈ। ਬੇਸ਼ੱਕ ਰਾਸ਼ਟਰੀ ਰਾਜਧਾਨੀ ਜ਼ਿਆਦਾ ਗਿਣਤੀ ਕੇਸਾਂ ਕਰਕੇ ਸਭ ਤੋਂ ਵੱਧ ਬਦਨਾਮ ਹੈ, ਪਰ ਕਿ ਇਹ ਮੀਡਿਆ ਉਦਯੋਗ ਦੇ ਕੇਂਦਰ ਤੋਂ ਦੂਰ ਹੋਣ ਦੀ ਤੁਲਨਾ ਵਿੱਚ, ਜੁਰਮ ਦੀ ਵਧੀਆ ਰਿਪੋਰਟਿੰਗ ਦਾ ਇੱਕ ਪੈਮਾਨਾ ਹੈ?

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ