Thu, 21 November 2024
Your Visitor Number :-   7252609
SuhisaverSuhisaver Suhisaver

ਅਸਲੀ ਕਿਸਾਨ ਦੀ ਹਾਲਤ ਇਉਂ ਬਣਦੀ ਹੈ ਖੁਦਕੁਸ਼ੀਆਂ ਵਾਲੀ - ਗੁਰਚਰਨ ਪੱਖੋਕਲਾਂ

Posted on:- 07-02-2016

suhisaver

ਜਦ ਦੇਸ਼ ਦੇ ਰਾਜਨੇਤਾ ਅਤੇ ਬੁੱਧੀਜੀਵੀ ,ਵਿਦਵਾਨ ਅਖਵਾਉਂਦੇ ਸੁੱਤੇ ਪਏ ਉਠ ਕੇ ਬੋਲਣ ਲੱਗਦੇ ਹਨ ਅਤੇ ਪਤਾ ਹੀ ਨਹੀਂ ਕੀ ਬੋਲ ਦੇਣ? ਇਹਨਾਂ ਰਾਜਨੀਤਕਾਂ ਜਾਂ ਸਰਕਾਰ ਭਗਤ ਲੋਕਾਂ ਨੂੰ ਕਿਸੇ ਦਾ ਡਰ ਹੈ ਨਹੀਂ ਭਾਵੇਂ ਕਿੰਨਾਂ ਵੀ ਝੂਠ ਬੋਲੀ ਜਾਣ। ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਸਿੱਧੇ ਸਿਫਾਰਸੀ ਦਾਖਲੇ ਨਾਲ ਪਹੁੰਚੇ ਰਾਜਨੇਤਾ ਨੇ ਕਿਸਾਨਾਂ ਉੱਪਰ ਟੈਕਸ ਥੋਪਣ ਦੀ ਮੰਗ ਕਰਕੇ ਇਹ ਜਤਾਇਆ ਹੈ ਜਿਵੇਂ ਕਿ ਕਿਸਾਨਾਂ ਉੱਪਰ ਕੋਈ ਟੈਕਸ ਹੀ ਨਹੀਂ। ਪੰਜਾਬ ਦੇ ਬਾਕੀ ਰਾਜਨੀਤਕ ਇਸ ਉੱਪਰ ਰਾਜਨੀਤੀ ਖੇਡ ਰਹੇ ਹਨ। ਕੋਈ ਕਹਿੰਦਾ ਹੈ ਕਿ ਕਿਸਾਨਾਂ ਉੱਪਰ ਟੈਕਸ ਲਾਉਣ ਦੇ ਅਸੀਂ ਹੱਕ ਵਿੱਚ ਨਹੀਂ ਕੋਈ ਕਹਿੰਦਾ ਹੈ ਕਿਸਾਨ ਵਿਰੋਧੀ ਆਗੂ ਅਸਤੀਫਾ ਦੇਵੇ ਆਦਿ। ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਸਭ ਤੋਂ ਵੱਧ ਟੈਕਸ ਸਿੱਧਾ ਅਤੇ ਅਸਿੱਧਾ ਕਿਸਾਨ ਦੇ ਰਿਹਾ ਹੈ।

ਪਤਾ ਨਹੀਂ ਕਿਉਂ ਅਤੇ ਕਿਵੇਂ ਇਹ ਗੱਲ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਝੂਠੀ ਬਿਠਾ ਦਿੱਤੀ ਗਈ ਹੈ ਕਿ ਕਿਸਾਨ ਉੱਪਰ ਟੈਕਸ ਨਹੀਂ। ਗੋਬਲਜ ਦਾ ਸਿਧਾਂਤ ਸੱਚ ਕਰ ਦਿੱਤਾ ਹੈ ਭਾਰਤੀ ਨੇਤਾਵਾਂ ਨੇ ਖਾਸ ਕਰਕੇ ਪੰਜਾਬੀ ਨੇਤਾਵਾਂ ਨੇ ਤਾਂ ਪੰਜਾਬ ,ਪੰਜਾਬੀਆਂ ਅਤੇ ਪੰਜਾਬੀ ਕਿਸਾਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਦੀ ਕਹਾਵਤ ਵੀ ਇਹਨਾਂ ਤੇ ਪੂਰੀ ਢੁੱਕਦੀ ਹੈ।

ਗੋਬਲਜ ਦਾ ਸਿਧਾਂਤ ਕਹਿੰਦਾ ਹੈ ਕਿ ਇੱਕ ਝੂਠ ਨੂੰ ਸੌ ਵਾਰ ਬੋਲ ਦਿਉ ਸੱਚ ਵਰਗਾ ਹੋ ਜਾਂਦਾ ਹੈ ਦੁਨੀਆਂ ਲਈ। ਇਹ ਸਿਧਾਂਤ ਹੀ ਕਿਸਾਨਾਂ ਬਾਰੇ ਝੂਠ ਬੋਲਕੇ ਲਾਗੂ ਕੀਤਾ ਜਾ ਰਿਹਾ ਹੈ ਕਿ ਇਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾ ਰਿਹਾ? ਪਾਠਕੋ ਆਉ ਪਹਿਲਾਂ ਸਮਝੀਏ ਟੈਕਸ ਹੁੰਦਾ ਕੀ ਹੈ? ਕਿਸੇ ਵੀ ਰਾਜਸੱਤਾ ਦੁਆਰਾ ਰਾਜ ਚਲਾਉਣ ਲਈ ਆਪਣੀ ਫੌਜਾਂ ਜੋ ਸੈਨਿਕਾਂ, ਕਰਮਚਾਰੀਆਂ,ਗੁਲਾਮਾਂ ਦੇ ਰੂਪ ਵਿੱਚ ਹੁੰਦੇ ਹਨ ਭਰਤੀ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਕੰਮ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਵਿੱਚ ਰੱਖਣਾ ਹੁੰਦਾ ਹੈ। ਦੂਸਰਾ ਫਰੰਟ ਲੋਕਾਂ ਨੂੰ ਬੁੱਧੂ ਬਣਾਉਣ ਲਈ ਵਿਕਾਸ ਕਰਵਾਉਣ ਦਾ ਝੂਠਾ ਮਾਡਲ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਦੋਨਾਂ ਫਰੰਟਾਂ ਤੋਂ ਬਿਨਾਂ ਤੀਸਰਾ ਫਰੰਟ ਜੋ ਅਸਲੀਅਤ ਦੇ ਨੇੜੇ ਹੈ ਆਪਣੇ ਅਤੇ ਆਪਣੇ ਕੋੜਮਿਆਂ ਦੇ ਘਰ ਹਰ ਕਿਸਮ ਦੀ ਮਾਇਆ ਨਾਲ ਭਰਨਾਂ ਹੁੰਦਾ ਹੈ। ਤਿੰਨਾਂ ਫਰੰਟਾਂ ਦੇ ਖਰਚੇ ਲਈ ਰੁਪਏ ਲੋਕਾਂ ਦੀ ਹੀ ਜੇਬ ਵਿੱਚੋਂ ਕੱਢਣੇ ਹੁੰਦੇ ਹਨ। ਆਉ ਇਸਨੂੰ ਦੇਸ਼ ਦੀ ਬਜਾਇ ਪੰਜਾਬ ਨੂੰ ਅਧਾਰ ਬਣਾਕਿ ਵਿਸ਼ਲੇਸ਼ਣ ਕਰੀਏ । ਪੰਜਾਬ ਦਾ ਬਜਟ 33000 ਕਰੋੜ ਦਾ ਹੈ। ਵੱਖੋ ਵੱਖਰੇ ਵਿਭਾਗਾਂ ਦੀ ਆਮਦਨ ਦਾ ਜੋੜ ਘਟਾਉ ਹੁੰਦਾ ਹੈ ਇਸ ਵਿੱਚ। ਪੰਜਾਬ ਦਾ ਮੰਡੀਕਰਨ ਬੋਰਡ 4500 ਕਰੋੜ ਦੀ ਆਮਦਨ ਦੱਸੋ ਕਿੱਥੋਂ ਲੈਂਦਾ ਹੈ? ਮੰਡੀਕਰਨ ਬੋਰਡ ਆਪਣੀ ਇਸ ਆਮਦਨ ਵਿੱਚੋਂ 50% ਪੰਜਾਬ ਦੇ ਪੇਂਡੂ ਵਿਕਾਸ ਉੱਪਰ ਖਰਚਣ ਲਈ ਵਚਨਬੱਧ ਹੁੰਦਾ ਹੈ। ਪੰਜਾਬ ਦੇ ਵਿੱਚ ਸ਼ਰਾਬ ਦੀ ਅਕਸਾਈਜ ਡਿਊਟੀ ਦਾ 80%  ਪਿੰਡਾਂ ਵਿੱਚੋਂ ਹੀ ਆਉਂਦਾ ਹੈ, ਜੋ 2400 ਕਰੋੜ ਦੇ ਲੱਗਭੱਗ ਬਣਦਾ ਹੈ। ਇਹ ਡਿਊਟੀ ਦਾ ਵੱਡਾ ਹਿੱਸਾ ਕਿਸਾਨ ਹੀ ਦਿੰਦਾ ਹੈ, ਜੋ ਦੁਖੀਆ ਹੋਣ ਕਾਰਨ ਇਸੇ ਦੇ ਸਹਾਰੇ ਦੋ ਘੁੱਟ ਲਾਕੇ ਫਿਕਰਾਂ ਨੂੰ ਭੁਲਾਕੇ ਸੌਂ ਪਾਉਂਦਾ ਹੈ।
                                               
ਪੰਜਾਬ ਦਾ ਕਿਸਾਨ ਇੱਕ ਕਰੋੜ ਏਕੜ ਜ਼ਮੀਨ ਦੇ ਲਈ 3000 ਕਰੋੜ ਦਾ ਡੀਜ਼ਲ ਖਰੀਦਦਾ ਹੈ ਜਿਸ  ਉੱਪਰ ਹੀ 1000 ਕਰੋੜ ਦਾ ਟੈਕਸ ਦੇ ਦਿੰਦਾ ਹੈ। ਇੱਕ ਏਕੜ ਉੱਪਰ 3000 ਦਾ ਡੀਜ਼ਲ ਲੱਗਦਾ ਹੈ । ਇਸ ਉੱਪਰ 50% ਟੈਕਸ ਹੀ ਹੁੰਦਾ ਹੈ, ਜਿਸ ਵਿੱਚੋਂ 30% ਪੰਜਾਬ ਗੋਰਮਿੰਟ ਹੀ ਲੈਂਦੀ ਹੈ । ਪੰਜਾਬ ਸਰਕਾਰ ਦੇ ਖਾਤੇ ਵਿੱਚ 1000 ਕਰੋੜ ਪਹੁੰਚ ਜਾਂਦਾ ਹੈ। ਮਾਲ ਮਹਿਕਮਾਂ 2000 ਕਰੋੜ ਤੋਂ ਵੀ ਵੱਧ ਮਾਲੀਆ ਇਹਨਾਂ ਕਿਸਾਨਾਂ ਦੀ ਜ਼ਮੀਨ ਦੀ ਖਰੀਦ ਵੇਚ ਦੇ ਕਾਰਨ ਹੀ ਤਾਂ ਕਰ ਪਾਉਂਦਾ ਹੈ ਹਾਲੇ ਕਹੀ ਜਾਂਦੇ ਹਨ ਕਿ ਕਿਸਾਨ ਟੈਕਸ ਨਹੀਂ ਦਿੰਦਾ।

ਪੰਜਾਬ ਸਰਕਾਰ ਦੇ ਬਜਟ ਦਾ 60% ਹਿੱਸਾ ਖੇਤੀ ਨਾਲ ਸਬੰਧਤ ਕਾਰੋਬਾਰਾਂ ਤੋਂ ਹੀ ਆਉਂਦਾ ਹੈ। 75000 ਕਰੋੜ ਦੀ ਫਸਲ ਪੈਦਾ ਕਰਨ ਵਾਲਾ ਕਿਸਾਨ ਆਮਦਨੀ ਇੱਕ ਤਿਹਾਈ ਦੇ ਕਰੀਬ ਸਿੱਧੇ ਟੈਕਸਾਂ ਦੇ ਰੂਪ ਵਿੱਚ ਪੰਜਾਬ ਅਤੇ ਹਿੰਦੁਸਤਾਨ ਦੀ ਸਰਕਾਰ ਨੂੰ ਦੇ ਦਿੰਦਾ ਹੈ। ਜੇ ਅਸਲੀ ਕਿਸਾਨ ਜੋ ਖੇਤਾਂ ਵਿੱਚ ਕੰਮ ਕਰਦਾ ਹੈ ਦੀ ਅਸਲੀ ਆਮਦਨ ਜੋ ਭਾਰਤ ਸਰਕਾਰ ਦੇ ਅੰਕੜੇ ਅਨੁਸਾਰ 15000 ਪ੍ਰਤੀ ਏਕੜ ਹੈ । ਇੱਕ ਏਕੜ ਦੀ ਵੱਟਤ ਵਿੱਚੋਂ ਮੰਡੀਕਰਨ ਬੋਰਡ 3500 ਆੜਤੀਆ 2050 ਸੈਂਟਰ ਸਰਕਾਰ ਅਤੇ ਮਜ਼ਦੂਰ 2500 ਰੁਪਏ ਲੈ ਜਾਂਦੇ ਹਨ। ਜਦ ਕਿ ਅਸਲੀ ਕਿਸਾਨ ਨੂੰ ਤਾਂ ਆਪਣੀ ਲੇਬਰ ਦਾ ਵੀ ਮੁੱਲ ਨਹੀਂ ਮਿਲਦਾ ,ਉਸਦੀ ਅਸਲੀ ਆਮਦਨ ਤਾਂ ਜ਼ੀਰੋ ਹੈ। ਕਿਸਾਨ ਆਗੂਆਂ ਨੂੰ ਜੋ ਅਸਲ ਵਿੱਚ ਰਾਜਨੀਤਕਾਂ ਦੇ ਹੀ ਯਾਰ ਹਨ ਇਹਨਾਂ ਗੱਲਾਂ ਬਾਰੇ ਸੋਚਣ ਦੀ ਲੋੜ ਨਹੀਂ। ਬੁੱਧੀਜੀਵੀ ਵਰਗ ਆਪ ਸਰਕਾਰ ਵਾਲੇ ਛੈਣੈ ਖੜਕਾਉਂਦਾ ਹੈ ਕਿਉਂਕਿ ਸਰਕਾਰ ਨੇ ਜੋ ਕਿਤਾਬੀ ਅਗਿਆਨ ਉਹਨਾਂ ਦੇ ਦਿਮਾਗਾਂ ਵਿੱਚ ਭਰ ਦਿੱਤਾ ਹੈ ਉਸਤੋਂ ਉੱਪਰ ਕਿਵੇਂ ਸੋਚੇਗਾ?
                
ਲਉ ਕਿਸਾਨ ਦੀ ਆਮਦਨ ਵੀ ਜਾਣ ਲਉ ਇੱਕ ਏਕੜ ਵਿੱਚੋਂ 43000 ਦੀ ਜੀਰੀ 27000 ਦੀ ਕਣਕ ਨਿਕਲਦੀ ਹੈ। 20 ਲੱਖ ਦੀ ਕੀਮਤ ਵਾਲੀ ਇੱਕ ਏਕੜ ਜੰਮੀਨ ਦੀ ਮਾਲਕੀ ਵਾਲਾ ਵਿਅਕਤੀ 40000 ਤੋਂ 55000 ਹਜ਼ਾਰ ਤੱਕ ਠੇਕਾ ਲੈ ਜਾਂਦਾ ਹੈ ਪਿੱਛੇ ਬਚਿਆ 15 ਜਾਂ 25000 ਜਿਸ ਵਿੱਚੋਂ ਦੋ ਫਸਲਾਂ ਦਾ ਖਰਚਾ ਸਾਰੇ ਸਾਲ ਪੂਰਾ ਪੰਜ ਜੀਆਂ ਦਾ ਪਰਿਵਾਰ ਪੰਜ ਏਕੜ ਖੇਤੀ ਦੇ ਸਿਰਹਾਣੇ ਖੜਾ ਰਹਿੰਦਾ ਹੈ ਜਿਨ੍ਹਾਂ ਵਿੱਚੋਂ ਜੇ ਦੋ ਬਾਲਗਾਂ ਨੂੰ ਹੀ ਜੋ ਖੇਤੀ ਕਰਦੇ ਹਨ ਨੂੰ 40000 ਸਲਾਨਾਂ 3300 ਰੁਪਏ ਮਹੀਨਾਂ ਜਾਂ 100 ਰੁਪਏ ਰੋਜ਼ਾਨਾ ਦੇ ਹਿਸਾਬ ਦੋ ਜਣਿਆਂ  ਦੀ ਲੇਬਰ 80000 ਬਣਦੀ ਹੈ । ਪੰਜ ਏਕੜ ਦਾ ਖਰਚਾ 75000 ਹੈ । ਪੰਜ ਏਕੜ ਦਾ ਲੇਬਰ ਪਲੱਸ ਖਰਚਾ 155000 ਹੈ ਅਤੇ ਆਮਦਨ ਪੰਜ ਏਕੜ ਇੱਕ ਲੱਖ ਬਣਦੀ ਹੈ, ਦੱਸੋ ਆਮਦਨ ਕਿੱਥੇ ਹੋਈ ਜਾਂ ਲੇਬਰ ਕਿੰਨੀ ਕੁ ਮਿਲੀ ਕਿਸਾਨ ਨੂੰ।

ਹਜ਼ਾਰਾਂ ਏਕੜਾਂ ਦੇ ਮਾਲਕ ਕਾਂਗਰਸ ,ਅਕਾਲੀ ,ਪੰਥਕ , ਮੁੱਖੀ  ਕੀ ਕਿਸਾਨ ਹਨ ਉਹ ਤਾਂ ਬਿਜਨੈਸਮੈਨ ਹਨ ਜੇ ਠੇਕਾ ਵੱਧ ਮਿਲੇ ਤਾਂ ਠੇਕਾ ਲੈ ਲੈ ਕੇ ਚੰਡੀਗੜ ਦੀਆਂ ਏਸੀ ਕੋਠੀਆਂ ਵਿੱਚ ਸੌਂਦੇ ਹਨ, ਜੇ ਕਿਸਾਨ ਨੌਕਰਾਂ ਤੌਂ ਖੇਤੀ ਕਰਾਕੇ ਦੋ ਨੰਬਰ ਦੀ ਕਮਾਈ ਇੱਕ ਨੰਬਰ ਵਿੱਚ ਬਦਲਣ ਅਤੇ ਮੁਨਾਫਾ ਵੀ ਵੱਧ ਮਿਲ ਜਾਵੇ ਦੋਨੋਂ ਹੱਥੀਂ ਲੱਡੂ। ਅਸਲੀ ਕਿਸਾਨ ਧੁੱਪ ਅਤੇ ਕੜਾਕੇ ਦੀ ਠੰਡ ਵਿੱਚ ਕੰਮ ਕਰਨ ਵਾਲਾ ਹੁੰਦਾ ਹੈ। ਸਬਸਿਡੀਆਂ ਵਪਾਰੀ ਕਿਸਾਨਾਂ ਨੂੰ ਮਿਲਦੀਆਂ ਹਨ, ਜੋ ਵੱਡੀਆਂ ਮਸ਼ੀਨਾਂ ਖਰੀਦ ਕਰਕੇ ਫਿਰ ਗਰੀਬ ਕਿਰਤੀ ਨੂੰ ਲੁੱਟਦੇ ਹਨ। ਕਿਸਾਨ ਅਤੇ ਮਾਲਕ ਦੇ ਫਰਕ ਨੂੰ ਹੀ ਸਮਝ ਨਹੀਂ ਪਾ ਰਿਹਾ ਬੁੱਧੀਜੀਵੀ ਵਰਗ ਉਹ ਕੀ ਸਰਕਾਰਾਂ ਨੂੰ ਦੱਸ ਪਾਵੇਗਾ ਖੁਦਾ ਹੀ ਜਾਣਦਾ ਹੈ ਬਾਕੀ ਜੇ ਲੋੜ ਹੋਈ ਕਦੀ ਫਿਰ ਪੁੱਛ ਲੈਣਾ ਪਾਠਕ ਮਿੱਤਰੋ। ਹੋਰ ਵੱਧ ਬੋਲੇ ਤਾਂ ਸਰਕਾਰਾਂ ਜੋ ਵੱਡੇ ਝੂਠੇ ਕਿਸਾਨਾਂ ਦੀਆਂ ਹੀ ਹਨ ਪਤਾ ਨਹੀਂ ਕੀ ਕਰ ਦੇਣ ਕਿਸਾਨ ਆਗੂ ਤਾਂ ਸਰਕਾਰਾਂ ਨਾਲ ਲੱਗਦੇ ਹਨ ਕਿਸਾਨਾਂ ਦੀ ਗੱਲ ਕਰਨ ਵਾਲਿਆਂ ਨਾਲ ਨਹੀਂ। ਜਿਸ ਕਿਸਾਨੀ ਦੇ ਸਾਰੇ ਨਹੀਂ ਪਰ ਬਹੁਤੇ ਆਗੂ ਆਪਣੀ ਹਉਮੈਂ ਅਤੇ ਲੁਕਵੇਂ ਵਪਾਰ ਲਈ ਹੀ ਆਗੂ ਬਣੇ ਹੋਣ ਦਾ ਪੱਖ ਸਰਕਾਰਾਂ ਤੱਕ ਕਦੀ ਵੀ ਨਹੀਂ ਜਾਵੇਗਾ ਰੱਬ ਖੈਰ ਕਰੇ?     

ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ