ਬਾਬਾ ਸਾਹਿਬ ਅੰਬੇਦਕਰ ਦੀਆਂ ਲਿਖਤਾਂ ਤੋਂ ਕੌਣ ਡਰਦਾ ਹੈ ? – ਦਿਲਿਪ ਮੰਡਲ
Posted on:- 05-02-2016
ਅਨੁਵਾਦਕ: ਕ੍ਰਾਂਤੀਪਾਲ ਸਿੰਘ
ਬਾਬਾ ਸਾਹਿਬ ਅੰਬੇਦਕਰ ਦੀਆਂ ਲਿਖਤਾਂ ਤੋਂ ਕੌਣ ਡਰਦਾ ਹੈ ? ਦੋਨੋਂ, ਮੋਦੀ ਅਤੇ ਫਡਨਵੀਸ ਸਰਕਾਰਾਂ ਕ੍ਰਮਵਾਰ, ਜਾਂ ਇਸ ਤਰ੍ਹਾਂ ਲੱਗਦਾ ਹੈ।ਇੱਕ ਔਸਤ ਸਮਾਜਿਕ ਵਿਗਿਆਨੀ, ਅੰਬੇਦਕਰਵਾਦੀ, ਭਾਰਤੀ ਆਜ਼ਾਦੀ ਅਤੇ ਨਾ-ਬਰਾਬਰੀ ਦਾ ਇੱਕ ਵਿਦਿਆਰਥੀ, ਜਦੋਂ ਅੰਬੇਦਕਰ ਦੇ ਸਭ ਤੋਂ ਜ਼ਿਆਦਾ ਆਲੋਚਨਾਤਮਕ ਕੰਮ ਬਾਰੇ ਗੱਲ ਕਰਦਾ ਹੈ ਤਾਂ ਕੁਝ ਨਾਮ ਇੱਕ-ਦਮ ਮੇਰੇ ਦਿਮਾਗ ਵਿੱਚ ਆਉਂਦੇ ਹਨ।ਇਹ ਹਨ ਜਾਂ ਕੀ ਉਹ ਹਨ ਜਾਂ ਨਹੀਂ, ਜਾਤ-ਪਾਤ ਦਾ ਬੀਜਨਾਸ਼ ਜਾਂ ਹਿੰਦੂਵਾਦ ਵਿੱਚ ਬੁਝਾਰਤਾਂ ? ਇੱਥੋਂ ਤੱਕ ਕਿ ਰਾਜ ਅਤੇ ਘੱਟ ਗਿਣਤੀਆਂ, ਸ਼ੁਦਰ ਜਾਂ ਉਲਟ ਇਨਕਲਾਬ, ਔਰਤਾਂ ਅਤੇ ਉਲਟ ਇਨਕਲਾਬ ? ਇਸ ਸ਼ਾਸਨ/ਸ਼ਾਸ਼ਨਾਂ ਲਈ ਨਹੀਂ ਜਦਕਿ ਇਹ ਸਰਕਾਰ (ਸਰਕਾਰਾਂ) - ਕੇਂਦਰੀ ਅਤੇ ਮਹਾਰਾਸ਼ਟਰਾ - ਨੇ ਸਾਨੂੰ ਇਹ ਵਿਸ਼ਵਾਸ ਦੁਆਉਣਾ ਸੀ ਕਿ ਇਸ ਆਦਮੀ ਦੇ ਮੁੱਢਲੇ ਜਾਂ ਮਹੱਤਵਪੂਰਨ ਕੰਮ ਅਤੇ ਲਿਖ਼ਤਾਂ ਸਿਰਫ਼ ਗੋਲ ਮੇਜ਼ ਕਾਨਫ਼ਰੰਸ ਲਈ ਲਿਖੀਆਂ ਗਈਆਂ ਜਾਂ ਉਸਦਾ ਕੰਮ ਪੂਨਾ ਸਮਝੌਤੇ ਜਾਂ ਗਾਂਧੀ ਨਾਲ ਬਹਿਸਾਂ ਸੰਬੰਧੀ ਸੀ।
ਹੁਣ ਕਿਤਾਬਾਂ ਦੇ ਇੱਕ ਸੈੱਟ ਦੀ ਕਲਪਨਾ ਕਰਦੇ ਹਾਂ, ਸਰਕਾਰੀ ਸੰਗ੍ਰਹਿ, ਜਿਸਦਾ ਕਾਪੀਰਾਈਟ ਮਹਾਰਾਸ਼ਟਰ ਸਰਕਾਰ ਕੋਲ ਹੈ, ਜਿਸਨੇ ਭੀਮ ਰਾਓ ਅੰਬੇਦਕਰ ਦੇ ਸੰਗ੍ਰਹਿਤ ਕੰਮ ਕਲੈਕਟਡ ਵਰ੍ਕਸ ਆਫ਼ ਭੀਮਰਾਓ ਅੰਬੇਦਕਰ (CWBA) ਨੂੰ ਦੋਬਾਰਾ ਬ੍ਰਾਂਡ ਰੂਪ ਵਿੱਚ (ਛੋਟਾ ਕਰਕੇ) ਛਾਪਿਆ ਪਰ ਇਹ ਉਨ੍ਹਾਂ ਮੁੱਢਲੇ ਪਾਠਾਂ (ਜਿਨ੍ਹਾਂ ’ਚ ਜਾਤ-ਪਾਤ ਦੇ ਖਾਤਮੇ ਅਤੇ ਹਿੰਦੂ ਸਮਾਜ ਦੀ ਤਿੱਖੀ ਆਲੋਚਨਾ ਹੈ ) ਤੋਂ ਬਿਨ੍ਹਾਂ ਸਨ।
ਇਹ ਅਸਲੀ ਚਿਹਰਾ ਹੈ ਜੋ ਹੁਣ ਰਾਜਧਾਨੀ ਵਿਖੇ ਭਾਰਤ ਦੇ ਪ੍ਰਮੁੱਖ ਪੁਸਤਕ ਮੇਲੇ ਵਿੱਚ ਖੇਡਿਆ ਜਾ ਰਿਹਾ ਹੈ। ਦਿੱਲੀ ਪੁਸਤਕ ਮੇਲਾ। ਅੰਬੇਦਕਰ ਫ਼ਾਉਂਡੇਸ਼ਨ, ਜੋ ਭਾਰਤ ਸਰਕਾਰ ਦੇ ਅਦਾਰੇ ਸੋਸਲ ਜਸਟਿਸ ਅਤੇ ਇੰਪਾਵਰਮੈਂਟ ਮੰਤਰਾਲੇ ਦੇ ਅਧੀਨ ਹੈ, ਜੋ ਇਕੱਲਾ ਹੀ ਬਾਬਾਸਾਹਿਬ ਦੀਆਂ ਲਿਖਤਾਂ ਅਤੇ ਭਾਸ਼ਣਾਂ ਦੇ ਸੰਗ੍ਰਹਿ ਨੂੰ 11 ਕਿਤਾਬਾਂ ਦੇ ਸੈਟਾਂ ਤੋਂ ਬਿਨ੍ਹਾਂ ਹੀ ਹਿੰਦੀ ਵਿੱਚ ਛਾਪਦਾ ਹੈ। ਹਿੰਦੀ ਦੇ ਇਕੱਠੇ ਸੰਗ੍ਰਹਿ ਵਿੱਚੋਂ ‘ ਜਾਤ-ਪਾਤ ਦਾ ਬੀਜਨਾਸ਼ ’ ਅਤੇ ‘ ਹਿੰਦੂਵਾਦ ਵਿੱਚ ਬੁਝਾਰਤਾਂ ’ ਦੀਆਂ ਕਿਤਾਬਾਂ ਗਾਇਬ ਸਨ।
ਸਰਕਾਰੀ ਸਪਸ਼ਟੀਕਰਨ ਇਹ ਹੈ ਕਿ ਅੰਬੇਦਕਰ ਫ਼ਾਉਂਡੇਸ਼ਨ ਸੰਗ੍ਰਹਿਤ ਕੰਮ ਦੇ ਨਵੇਂ ਸੈੱਟ ਨੂੰ ਛਾਪਣ ਦੀ ਪ੍ਰਕਿਰਿਆ ਵਿੱਚ ਹੈ ਅਤੇ ਇਸ ਛਪਣ ਦੀ ਅਵਧੀ ਦੇ ਵਿਚਕਾਰ, ਇਸ ਛੋਟੇ ਕੰਮ ਦੇ ਸੰਗ੍ਰਹਿ ਨੂੰ ਹੀ ਪਾਠਕਾਂ ਨੂੰ ਦਿੱਤਾ ਜਾਣਾ ਸੀ। ਪਰ ਫ਼ਾਉਂਡੇਸ਼ਨ ਵਿੱਚੋਂ ਕੋਈ ਵੀ (ਜਿਨ੍ਹਾਂ ਨਾਲ ਲੇਖਕ ਗੱਲ ਕਰ ਰਿਹਾ ਹੈ), ਇਹ ਸਹੀ ਤਰੀਕੇ ਨਾਲ ਨਹੀਂ ਜਾਣਦਾ ਕਿ ਨਵੀਆਂ ਕਿਤਾਬਾਂ ਦਾ ਸੈੱਟ ਕਦੋਂ ਤੱਕ ਛਪੇਗਾ। ਇਹ CWBA ਦੇ ਹਿੰਦੀ ਸੰਸਕਰਣ ਦਾ ਹਾਲ ਹੈ।
ਅੰਗ੍ਰੇਜ਼ੀ ਮੂਲ ਲਈ, ਹਾਲਤ ਹੋਰ ਵੀ ਜਟਿਲ ਹੈ। ਕਿਉਂਕਿ ਫ਼ਾਉਂਡੇਸ਼ਨ ਨੇ ਮਹਾਂਰਾਸ਼ਟਰ ਸਰਕਾਰ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ) ਪ੍ਰਾਪਤ ਨਹੀਂ ਕੀਤਾ ਹੈ ਜੋ ਕਿ ਇਸ ਕੰਮ ਨੂੰ ਛਾਪਣ ਦਾ ਕਾਪੀਰਾਇਟ ਰੱਖਦੀ ਹੈ, ਇਸ ਕਰਕੇ ਫ਼ਾਉਂਡੇਸ਼ਨ ਸੀ. ਡਬਲਿਊ. ਬੀ. ਏ. ਦਾ ਅੰਗ੍ਰੇਜ਼ੀ ਸੰਸਕਰਣ ਨਹੀਂ ਛਾਪ ਸਕਦੀ ਸੀ। ਇਹ ਸਾਜ਼ਿਸ਼ ਹੋ ਰਹੀ ਲਗਦੀ ਹੈ ਕਿ ਮਹਾਂਰਾਸ਼ਟਰ ਸਰਕਾਰ ਜੋ ਬਾਬਾ ਸਾਹਿਬ ਦੀਆਂ ਲਿਖਤਾਂ ਅਤੇ ਭਾਸ਼ਣਾ ਨੂੰ ਛਾਪਣ ਦਾ ਅਧਿਕਾਰ ਰੱਖਦੀ ਹੈ ਉਹ ਕੇਂਦਰੀ ਸਰਕਾਰ ਦੀ ਮਾਨਤਾ ਪ੍ਰਾਪਤ ਫ਼ਾਉਂਡੇਸ਼ਨ ਨੂੰ ਐਨ.ਓ.ਸੀ. ਭੇਜਣ ਦਾ ਵਿਰੋਧ ਕਰ ਰਹੀ ਹੈ।
ਇੰਨੇ ਵਿੱਚ, ਦੇਸ਼ ਦੇ ਨਾਗਰਿਕਾਂ ਕੋਲ ਛੋਟੇ ਕੀਤੇ ਸੰਗ੍ਰਹਿ ਦੇ ਸੈੱਟ ਖਰੀਦਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਦੀਆਂ ਕਾਰਵਾਈਆਂ ਮੋਦੀ ਅਤੇ ਫਡਨਵੀਸ ਸਰਕਾਰਾਂ ਦੁਆਰਾ ਉਸ ਸਮੇਂ ਹੋ ਰਹੀਆਂ ਹਨ ਜਦੋਂ ਪੂਰੇ ਦੇਸ਼ ਵਿੱਚ ਡਾਕਟਰ ਬਾਬਾ ਸਾਹੇਬ ਅੰਬੇਦਕਰ ਦੀ 125 ਵੀਂ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਖੁਦ ਇਸਨੂੰ ਮਨਾਉਣ ਦੀ ਅਗਵਾਈ ਲਈ ਹੈ। ਭਾਰਤੀ ਸੰਸਦ ਦੁਆਰਾ ਇਸ ਮੌਕੇ ਨੂੰ ਮਨਾਉਣ ਲਈ ਦੋ ਦਿਨ ਦਾ ਖਾਸ਼ ਸ਼ੈਸ਼ਨ ਵੀ ਬੁਲਾਇਆ ਗਿਆ ਅਤੇ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ ਗਿਆ।
ਕੀ ਇਹ ਉਤਸਵ, ਫ਼ਿਰ , ਮੋਦੀ ਸਰਕਾਰ ਲਈ ਸਿਰਫ਼ ਇੱਕ ਬਹਾਨਾ ਹੈ ? ਬਾਹਰ-ਵਾਰ ਬਾਬਾ ਸਾਹੇਬ ਨੂੰ ਅਪਨਾਉਣ ਲਈ ਚਲਾਕੀ ਵਾਲੀਆਂ ਚਾਲਾਂ ਚਲਦਿਆਂ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਅਮ ਸੇਵਕ ਸੰਘ ਨੇ ਉਸਨੂੰ ਇੱਕ ‘ਚਿੰਤਕ’ ਜਾਂ ਇੱਕ ‘ਗੁਰੂ’ ਹੋਣ ਦੀ ਘੋਸ਼ਣਾ ਕੀਤੀ ਹੈ। ਪਰ ਅਸਲੀਅਤ ਵਿੱਚ ਹੋਛੀ ਵਡਿਆਈ ਨੂੰ ਜਾਰੀ ਰਖਦਿਆਂ, ਬਾਬਾ ਸਾਹਿਬ ਦੀ ਸੋਚ ਵਿਚਲੇ ਖਾੜਕੂ ਸਮਾਜਿਕ ਵਿਗਿਆਨੀ ਅਤੇ ਆਲੋਚਨਾਤਮਕ ਚਿੰਤਕ ਦੀ ਲਿਪਾ ਪੋਚੀ ਕੀਤੀ ਜਾ ਰਹੀ ਹੈ।
ਡਾਕਟਰ ਅੰਬੇਦਕਰ, ਵਿਧਾਨ ਸਭਾ ਸਾਹਮਣੇ ਜਦੋ ਆਪਣਾ ਨਿਰਣਾਇਕ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਨੇ ਸਾਨੂੰ ਨਾਇਕ ਪੂਜਾ ਦੀਆਂ ਸਮੱਸਿਆਵਾਂ ਬਾਰੇ ਅਗੇਤੀ ਚਿਤਾਵਨੀ ਦਿੱਤੀ ਸੀ। ਇਹ ਸ਼ਾਸ਼ਨ, ‘ਇਵੈਂਟ ਮੈਨੇਜਮੈਂਟ’ ਰਾਹੀਂ ਸੌਖਿਆਂ ਹੀ ਇੱਕ ਬੁੱਤ ਨੂੰ ਅਪਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਾ. ਬਾਬਾ ਸਾਹੇਬ ਅੰਬੇਦਕਰ ਦੇ ਆਲੋਚਨਾਤਮਕ ਕੰਮ ਨੂੰ ਦੱਬਦੇ ਹੋਏ, ਆਰ.ਐੱਸ.ਐੱਸ. ਦੁਆਰਾ ਚਲਾਇਆ ਜਾਂਦਾ ਸ਼ਾਸ਼ਨ ਬਾਬਾ ਸਾਹੇਬ ਅੰਬੇਦਕਰ ਦੀਆਂ ਲਿਖਤਾਂ ਵਿਚਲੇ ਕ੍ਰਾਂਤੀਕਾਰੀ ਤੱਤ ਨੂੰ ਠੱਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਆਰ.ਐੱਸ.ਐੱਸ. ਅਤੇ ਬੀ.ਜੇ.ਪੀ. ਦੋਨੋਂ ਬਾਬਾ ਸਾਹਿਬ ਨੂੰ ਅਪਨਾਉਣਾ ਚਾਹੁੰਦੇ ਹਨ, ਉਸ ਦੀਆਂ ਲਿਖਤਾਂ ਇੱਕ ਤਰੀਕੇ ਨਾਲ ਉਨ੍ਹਾਂ ਦੇ ਸੰਭਾਲਣ ਲਈ ਬਹੁਤ ਭੜਕਾਊ ਹਨ । ਵੋਟਾਂ ਨੂੰ ਇਕੱਠਾ ਕਰਨ ਲਈ ਇੱਕ ਪ੍ਰਤੀਕ ਦੇ ਰੂਪ ਵਿੱਚ ਬਾਬਾ ਸਾਹਿਬ ਦਾ ਹਿੰਦੂਵਾਦੀ ਦੇਵਕੁੱਲ ਦੁਆਰਾ ਅਪਨਾਉਣਾ ਉਚਿੱਤ ਹੀ ਹੈ। ਪਰ ਉਨ੍ਹਾਂ ਦਾ ਉਸ ਲਈ ਸਨੇਹ ਇੱਥੇ ਖ਼ਤਮ ਹੋ ਜਾਂਦਾ ਹੈ।
ਆਰ.ਐੱਸ.ਐੱਸ. ਅਤੇ ਸੰਘ ਪਰਿਵਾਰ ਲਈ ਅੰਬੇਦਕਰ ਅਤੇ ਅੰਬੇਦਕਰਵਾਦੀ ਅੰਦੋਲਨ ਨੂੰ ਫੜ੍ਹਨਾ ਜਰੂਰੀ ਕਿਉਂ ਸੀ ? ਕਿਉਂਕਿ, ਇਹ ਆਪ ਸਦਾ ਹੀ ਜਾਤ ਦੇ ਮਾਮਲੇ ਨੂੰ ਨਜਿੱਠਣ ਤੋਂ ਥਿੜਕਿਆ ਹੈ। ਅੰਬੇਦਕਰਵਾਦੀ ਧਾਰਾ ਦੇ ਜਮਹੂਰੀ ਤਾਣੇ ਵਿੱਚ ਜਾਤੀ ਦੀ ਕੇਂਦਰਤਾ, ਦੇਸ਼ ਵਿੱਚ ਉੱਚ ਜਾਤੀ ਬ੍ਰਾਹਮਣਵਾਦੀ ਸਰਦਾਰੀ ਨੂੰ ਸਥਾਪਿਤ ਕਰਨ ਲਈ ਆਰ.ਐੱਸ.ਐੱਸ. ਦੇ ਘੋਸ਼ਿਤ ਉਦੇਸ਼ਾਂ ਲਈ ਇੱਕ ਵੱਡਾ ਰੋੜਾ ਹੈ। ‘ਜਾਤ-ਪਾਤ ਦਾ ਬੀਜਨਾਸ਼’ ਵਿੱਚ, ਅੰਬੇਦਕਰ ਨੇ ਅਸਲੀਅਤ ਵਿੱਚ ਹਿੰਦੂਆਂ ਨੂੰ ਆਜ਼ਾਦ ਰਹਿਣ ਲਈ ਖ਼ਾਸ ਧਾਰਮਿਕ ਹਿੰਦੂ ਗ੍ਰੰਥਾਂ ਨੂੰ ਤਬਾਹ ਕਰਨ ਦੀ ਵਕਾਲਤ ਕੀਤੀ ਸੀ। ਇਸ ਲਈ ਉਸਦੀਆਂ ਲਿਖਤਾਂ ਅਜਿਹੀ ਕਿਸੇ ਵੀ ਜਥੇਬੰਦੀ ਲਈ ਸਮੱਸਿਆਜਨਕ ਹਨ ਜੋ ਜਾਤ ਦੀ ਚੌਧਰਵਾਜੀ ਨੂੰ ਮੁੜ ਤੋਂ ਸੰਗਠਿਤ ਕਰਨਾ ਚਾਹੁੰਦੀ ਹੋਵੇ।
ਅੰਬੇਦਕਰ ਅਤੇ ਉਸਦੇ ਕ੍ਰਾਂਤੀਕਾਰੀ ਆਲੋਚਨਾਤਮਕ ਵਿਚਾਰਾਂ ਦੀ ਵਿਰਾਸਤ ਦੇ ਨਾਲ, ਇੱਕ ਚਮਕਦੀ ਰੌਸ਼ਨੀ ਭਾਰਤੀ (ਹਿੰਦੂ ਪੜੋ) ਸਮਾਜਿਕ ਅਤੇ ਰਾਜਨੀਤਿਕ ਬਣਤਰ ਦੇ ਪਹਿਲੂਆਂ ਨੂੰ ਦਿਖਾਉਂਦੀ ਹੈ ਜਿਨ੍ਹਾਂ ਨੂੰ ਪ੍ਰਤੀਕਿਰਿਆਵਾਦੀ ਫ਼ੋਰਸਾਂ ਆਰ.ਐੱਸ.ਐੱਸ. ਅਤੇ ਬੀ.ਜੇ.ਪੀ. ਛੁਪਾਉਣਾ ਚਾਹੇਗੀ। ਇਸ ਸਾਲ ਅੰਬੇਦਕਰ ਦੀ 125 ਵੀਂ ਜਨਮ ਸ਼ਤਾਬਦੀ ’ਤੇ ਚੋਣ ਸਾਫ਼ ਹੈ। ਡਾਕਟਰ ਬੀ. ਆਰ. ਅੰਬੇਦਕਰ ਦੀਆਂ ਲਿਖਤਾਂ ਅਤੇ ਵਿਚਾਰਾਂ ਨੂੰ ਸੰਪੂਰਨਤਾ ਵਿੱਚ ਮਾਨਤਾ ਮਿਲਣੀ ਚਾਹਿਦੀ ਹੈ। ਕੁਲ ਮਿਲਾਕੇ, ਉਸਦੇ ਸੰਗ੍ਰਿਹਾਂ ਦੇ ਮੌਲਿਕ ਭਾਗਾਂ ਨੂੰ ਛੁਪਾ ਕੇ ਦਿੱਲੀ ਅਤੇ ਮਹਾਰਾਸ਼ਟਰਾ ਸ਼ਾਸ਼ਨ ਉਸਦੀ ਵਿਰਾਸਤ ਦਾ ਸਫਾਇਆ ਕਰਨਾ ਚਾਹੁੰਦੀ ਹੈ। ਇੱਕ ਮਜ਼ਬੂਤ ਜੀਵੰਤ ਦਲਿਤ ਪਰੰਪਰਾ ਇੰਨੀ ਆਸਾਨੀ ਨਾਲ ਇਸਦੀ ਗਲਤ ਵਰਤੋਂ ਨਹੀਂ ਹੋਣ ਦੇਵੇਗੀ।
(ਲੇਖਕ ਇੱਕ ਸੀਨੀਅਰ ਪੱਤਰਕਾਰ ਹਨ, ਜੋ ਕਿ ਇੰਡੀਆ ਟੂਡੇ ਗਰੁੱਪ ਦੇ ਸਾਬਕਾ ਪ੍ਰਬੰਧਕੀ ਸੰਪਾਦਕ ਹਨ ਅਤੇ ਅੱਜ-ਕੱਲ ਜਵਾਹਰ ਲਾਲ ਨਹਿਰੂ ਯੂਨਿਵਰਸਿਟੀ ਵਿੱਚ ਮੀਡੀਆ ਅਤੇ ਜਾਤੀ ਸੰਬੰਧਾਂ ਉੱਤੇ ਖੋਜ ਕਰ ਰਹੇ ਹਨ)