Thu, 21 November 2024
Your Visitor Number :-   7254126
SuhisaverSuhisaver Suhisaver

ਅਲਫਰੈੱਡ ਬੇਰਨਹਾਰਡ ਨੋਬਲ : ਅਮਨ ਦਾ ਦੂਤ ਜਾਂ ਲਾਸ਼ਾਂ ਦਾ ਵਪਾਰੀ ? - ਜੋਗਿੰਦਰ ਬਾਠ ਹੌਲੈਡ

Posted on:- 18-10-2012

suhisaver

ਹਰ ਸਾਲ ਅਕਤੂਬਰ ਦੇ ਮਹੀਨੇ ਸਵੀਡਨ ਦੇ ਸ਼ਹਿਰ ਸਟੋਕਹੋਲਮ ਅਤੇ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਦੁਨੀਆਂ ਦਾ ਸਭ ਤੋ ਵੱਡਾ ਤੇ ਵਕਾਰੀ  ਇਨਾਮ 'ਨੋਬਲ ਪ੍ਰਾਇਜ਼' ਦੇਣ ਦਾ ਐਲਾਨ ਕੀਤਾ ਜਾਂਦਾ ਹੈ।  ਇਹ ਇਨਾਮ ਅਲਫ੍ਰੈਡ ਨੋਬਲ ਦੇ ਅਕਾਲ ਚਲਾਣੇ ਵਾਲੇ ਦਿਨ ਦਸ ਦਸੰਬਰ ਨੂੰ ਵੰਡਿਆ ਜਾਂਦਾ ਹੈ। ਇਹ ਇਨਾਮ ਦੁਨੀਆਂ ਭਰ ਵਿੱਚ ਸਭ ਤੋਂ ਵਕਾਰੀ ਇਨਾਮ ਹੈ ਅਮਨ-ਅਮਾਨ ਅਤੇ ਸਿਆਣਪ ਦਾ  ਵੀ ਪ੍ਰਤੀਕ ਹੈ। ਇਹ ਇਨਾਮ ਕਿਸੇ ਉਹਨਾਂ ਮਹਾਨ ਮਨੁੱਖਾਂ ਨੂੰ ਦਿੱਤਾ ਜਾਦਾ ਹੈ, ਜਿੰਨ੍ਹਾ ਦਾ ਕੁਲ ਲੋਕਾਈ ਦੇ ਭਲੇ ਲਈ ਕੋਈ ਕਾਢ ਜਾਂ ਜੰਗਾਂ ਯੁੱਧਾ ਦੇ ਖਿਲਾਫ਼ ਡਟ ਕੇ ਕੰਮ  ਕੰਮ ਕੀਤਾ ਹੁੰਦਾ ਹੈ |



" ਅਮਨ ਤੇ ਜੰਗ" ਅਲਫਰੈਡ ਨੋਬਲ ਦੀ ਆਪਣੀ ਜ਼ਿੰਦਗੀ 'ਚ ਕਿੰਨੇ ਕੁ ਮਹੱਤਵਪੂਰਣ ਸਨ ,ਇਹ ਇੱਕ ਵੱਖਰਾ ਸਵਾਲ ਹੈ | ਆਉ ਜ਼ਰਾ ਸੋਚੀਏ, ਵੇਖੀਏ, ਪਰਖੀਏ ,ਜੋਖੀਏ, ਤਾਂ ਸਹੀ, ਪਿਛਲੀ ਡੇਢ ਸਦੀ ਦੇ ਇਸ ਮਹਾਨ ਬੰਦੇ, ਤੇ ਆਪਣੀ ਵੀਹ ਸਾਲਾਂ ਦੀ ਜਵਾਨ ਫੁੱਲ ਵੇਚਣ ਵਾਲੀ ਮਾਲਣ ਪ੍ਰੇਮਿਕਾ ਨੂੰ ਤੀਹ-ਤੀਹ ਪ੍ਰੇਮ ਪੱਤਰ ਦਿਹਾੜੀ 'ਚ ਲਿਖਣ ਵਾਲੇ ਇਸ ਹਥਿਆਰਾਂ ਦੇ ਵਪਾਰੀ ਨੂੰ।

'ਨੋਬਲ ਇਨਾਮ' ਜੋ ਅੱਜ ਦੁਨੀਆਂ ਭਰ ਵਿੱਚ ਅਮਨ ਅਮਾਨ, ਸਿਆਣਪ ਅਤੇ ਸ਼ਾਂਤੀ ਦਾ ਪ੍ਰਤੀਕ ਹੈ, ਅਲਫਰੈੱਡ ਨੋਬਲ ਇਸ ਇਨਾਮ ਨੂੰ ਵਾਕਿਆ ਹੀ ਕਿਸੇ ਡੂੰਘੀ ਸੋਚ ਵਿਚਾਰ ਦੇ ਅਧੀਨ ਕਿਸੇ ਆਪਣੇ ਹੀ ਬਣਾਏ ਮਾਰੂ ਹਥਿਆਰਾਂ ਦੇ ਅਫਸੋਸ ਜਾਂ ਪਸ਼ਤਾਵੇ ਵਿੱਚ ਰੱਖ ਕੇ ਗਿਆ ਸੀ ਜਾਂ ਆਪਣੀ ਖੁੱਸੀ ਹੋਈ ਪਹਿਲੀ ਪ੍ਰੇਮਿਕਾ ਦੇ ਵਿਯੋਗ ਵਿੱਚ ? ਜਿਸ ਨੂੰ ਉਹ ਮਰਦੇ ਦਮ ਤੱਕ ਆਪਣੇ ਵੱਲੋਂ ਦੋ ਬਦਨ ਫਿਲਮ ਦੇ ਮਨੋਜ ਕੁਮਾਰ ਵਾਂਗ ਇੱਕ ਤਰਫ਼ਾ ਹੀ ਪ੍ਰੇਮ ਕਰਦਾ ਰਿਹਾ ਸੀ ?
 
"ਪ੍ਰੋਫੈਸਰ ਇਰਵਿਨ ਅਬਰਾਹਿਮ' ਜੋ ਨੋਬਲ ਇਨਾਮ ਨੂੰ ਦੇਣ ਦਾ ਫੈਸ਼ਲਾ ਕਰਨ ਵਾਲਿਆ ਦੀ ਕਮੇਟੀ ਦਾ ਮੈਂਬਰ ਤੇ ਸ਼ਪੈਸਲਿਸ਼ਟ ਹੈ, ਅਲਫਰੈਡ ਨੋਬਲ ਬਾਰੇ ਉਸਦੇ ਵਿਚਾਰ ਇਸ ਤਰ੍ਹਾਂ ਹਨ ।
                                                          
 " ਹੋਰ ਜੋ ਮਰਜ਼ੀ ਤੁਸੀਂ ਇਸ ਮਿੱਥ ਨੂੰ ( ਅਮਨ ਦੇ ਦੂਤ ) ਪੱਕਾ ਕਰਨ ਲਈ ਕਹੀ ਜਾਵੋ, ਪਰ ਇਹ ਪੱਕੀ  ਗੱਲ ਹੈ ਕਿ ਅਲਫਰੈੱਡ ਨੋਬਲ ਇਸ ਇਨਾਮ ਨੂੰ ਕਿਸੇ ਪਛਤਾਵੇ ਜਾਂ ਆਤਮ ਗਿਲਾਨੀ ਵਿੱਚ ਰੱਖ ਗਿਆ ਹੈ?”
ਪ੍ਰੋਫੈਸਰ ਇਰਵਿਨ ਅਬਰਾਹਿਮ ਅੱਗੇ ਖੁਲਾਸਾ ਕਰਦਾ ਹੈ:

"ਅਸਲ ਗੱਲ ਇਹ ਹੈ ਕਿ ਫਰਾ ਦੇ ਇੱਕ ਅਖ਼ਬਾਰ ਨੇ 1888 ਵਿੱਚ ਇਹ ਸੁਰਖੀ ਲਾ ਕੇ ਇੱਕ ਲੇਖ ਛਾਪਿਆ ਸੀ " ਲਾਸ਼ਾਂ ਦੇ ਵਪਾਰੀ ਦੀ ਮੌਤ " ਤੇ ਇਸੇ ਹੀ ਸੁਰਖੀ ਵਾਲੇ ਗਜ਼ ਨਾਲ ਨੋਬਲ ਦਾ ਕਿਰਦਾਰ ਮਿਣ ਕੇ ਅਖਬਾਰ ਅੱਗੇ ਲਿਖਦਾ ਹੈ " ਅਲਫਰੈਡ ਨੋਬਲ ( 1833 - 1896 ) ਸਵੀਡਨ ਦਾ ਇਹ ਬਰੂਦ ਦਾ ਸੌਦਾਗਰ ਚੰਗੇ ਭਲੇ ਇਨਸਾਨਾਂ ਨੂੰ ਗਲੀਆਂ ਸੜੀਆਂ ਲਾਸ਼ਾਂ 'ਚ ਤਬਦੀਲ ਕਰਨ ਦੇ ਹੁਨਰ ਨਾਲ ਹੀ ਅਮੀਰ ਬਣਿਆ ਹੈ। ਉਸ ਦੀ ਅਮੀਰੀ ਦਾ ਰਾਜ ਉਸ ਦੀਆਂ ਉਹਨਾਂ ਲੱਭਤਾ ਵਿੱਚ ਹੈ, ਕਿ ਕਿਸ ਤਰ੍ਹਾਂ ਜਿਉਂਦੇ-ਜਾਗਦੇ ਇਨਸਾਨਾਂ ਨੂੰ ਇੱਕ ਐਸੇ ਮਾਰੂ ਹਥਿਆਰ ਨਾਲ ਛੇਤੀ ਤੋਂ ਛੇਤੀ ਸਕਿੰਟਾਂ ਵਿੱਚ ਸੁਸਰੀ ਵਾਂਗ ਸਵਾਇਆ ਜਾ ਸਕੇ, ਜੋ ਹੁਣ ਤੱਕ ਉਸ ਤੋਂ ਪਹਿਲਾਂ ਨਹੀਂ ਲੱਭਿਆ ਗਿਆ ਸੀ। ਦੌਲਤ ਦੇ ਢੇਰ ਉਸ ਨੇ ਸਿਰਫ਼ ਮਨੁੱਖਤਾ ਦੇ ਭਲੇ 'ਚ ਆਉਣ ਵਾਲੀਆਂ ਕਾਢਾਂ ਤੋਂ ਹੀ ਨਹੀਂ ਇਕੱਠੇ ਕੀਤੇ ਸਨ। ਵੱਡੇ ਪਹਾੜਾਂ ਦੀਆਂ ਚਟਾਨਾਂ ਨੂੰ ਤੋੜ ਕੇ ਸੜਕਾਂ, ਸੁਰੰਗਾਂ ਬਨਾਉਣ ਵਿਸਫੋਟ (ਡਾਇਨਾਮਾਇਟ) ਤੇ ਪੀਟਰੋ-ਕੈਮੀਕਲ ਦੇ ਨਾਲ  ਨਾਲ ਉਸ ਨੇ ਆਪਣੇ ਭਰਾ ਨਾਲ ਰਲ ਕੇ ਸਾਰੀ ਦੁਨੀਆਂ ਵਿੱਚ 90 ਮਾਰੂ ਜੰਗੀ ਹਥਿਆਰਾਂ ਦੀਆ ਫੈਕਟਰੀਆਂ ਵੀ ਲਗਵਾਈਆਂ ਸਨ"।

ਪਰ ਇਸ ਖ਼ਬਰ ਨੂੰ ਲਿਖਣ ਵੇਲੇ ਫਰਾਂਸ ਦਾ ਇਹ ਅਖਬਾਰ ਇੱਕ ਗ਼ਲਤੀ ਕਰ ਗਿਆ ਸੀ। 'ਕਾਨਾਸ' ਵਿੱਚ ਛੁੱਟੀਆਂ ਦੋਰਾਨ ਹਾਦਸੇ 'ਚ ਅਸਲ ਵਿਚ ਅਲਫਰੈੱਡ ਨੋਬਲ ਆਪ ਨਹੀਂ ਮਰਿਆ ਸੀ। ਉਹ ਮਰਨ ਵਾਲਾ ਉਸ ਦਾ ਭਰਾ 'ਲੁਡਵਿਗ' ਸੀ। ਆਪਣੇ ਜਿਉਂਦੇ ਜੀਅ  ਆਪਣੇ ਮਰੇ ਦੀ ਖ਼ਬਰ ਪੜ੍ਹ ਕੇ ਅਤੇ ਅਖ਼ਬਾਰ ਦੀ ਉਹ ਸੁਰਖ਼ੀ ਵੇਖ ਕੇ ਸ਼ਾਇਦ ਕਿਸੇ ਨਮੋਸ਼ੀ ਦੀ ਵਜ੍ਹਾ ਕਰਕੇ ਹੀ ਉਸ ਨੇ ਅੱਜ ਦਾ ਇਹ  ਵਕਾਰੀ ਇਨਾਮ ਐਲਾਨਿਆ ਸੀ ? ਇਹ ਦੋਸ਼ ਅਲਫਰੈੱਡ ਉੱਪਰ ਸਮੇਂ ਸਮੇਂ ਯੂਰਪ ਦੀਆਂ ਹੋਰ ਅਖ਼ਬਾਰਾਂ ਵੀ ਲਾਉਂਦੀਆ ਰਹੀਆ ਸਨ, ਪਰੰਤੂ ਅਲਫਰੈੱਡ ਨੋਬਲ ਨੇ ਇਹਨਾਂ ਦੋਸ਼ਾਂ ਦਾ ਕਦੀ ਵੀ ਖੰਡਨ ਨਹੀਂ ਸੀ ਕੀਤਾ। ਫਿਰ ਵੀ ਹਮੇਸ਼ਾ ਉਸ ਨੂੰ ਕਿਸੇ ਖ਼ਾਸ ਲੌਬੀ ਵੱਲੋਂ ਸ਼ਾਜ਼ਸੀ ਰੂਪ ਵਿੱਚ ਅਮਨ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ।   ਪਰੰਤੂ ਵਿਹਾਰ ਤੇ ਕਾਰੋਬਾਰ ਨੂੰ ਵੇਖ ਕੇ ਅਮਨ ਦੇ ਮਸੀਹੇ ਵਾਲੀ ਤਸ਼ਬੀਹ ਨੂੰ ਸੌਖਿਆਂ ਹੀ ਰੱਦ ਕੀਤਾ ਜਾ ਸਕਦਾ ਹੈ । 1894 'ਚ  ਅਲਫਰੈੱਡ ਨੋਬਲ ਨੇ ਸਵੀਡਨ ਦਾ ਇੱਕ ਲੋਹੇ ਦਾ ਕਾਰਖ਼ਾਨਾ ਜਿਸ ਦਾ ਨਾ 'ਬੋਫੋਰਸ' ਸੀ ਖ਼ਰੀਦ ਲਿਆ ( ਯਾਦ ਰਹੇ ਬੋਫੋਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭਾਰਤ ਦੇਸ਼ ਵਿੱਚ ਕੌਣ ਨਹੀਂ ਜਾਣਦਾ) ਪਹਿਲਾਂ ਇਹ ਸਿਰਫ਼ ਤੇ ਸਿਰਫ਼ ਲੋਹੇ ਦਾ ਹੀ ਕਾਰਖ਼ਾਨਾ ਸੀ। ਇਸ ਸਧਾਰਨ ਲੋਹੇ ਦੇ ਕਾਰਖ਼ਾਨੇ ਨੂੰ  'ਅਲਫਰੈੱਡ ਨੋਬਲ' ਨੇ ਆਪਣੀ ਦੇਖ ਰੇਖ ਹੇਠ  ਵਿੱਚ ਇਸ ਨੂੰ ਹਥਿਆਰਾਂ ਦੀ ਫੈਕਟਰੀ ਵਿਚ ਤਬਦੀਲ ਕੀਤਾ ਤੇ ਅਚਾਨਕ ਦਿਮਾਗ਼ ਦੀਆਂ ਨਾੜੀਆਂ ਫੱਟਣ ਕਰਕੇ ਆਪਣੀ ਮੌਤ ਤੱਕ ਇਸ ਦਾ ਮਾਲਕ ਰਿਹਾ। ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਜਰਮਨੀ,ਫਰਾਸ, ਤੇ ਇਗਲੈਂਡ ਦੀਆਂ ਫੌਜਾਂ ਏਸੇ ਬੋਫਰਜ਼ ਤੋਂ ਇੱਕ ਦੂਜੇ ਨੂੰ ਮਾਰਨ ਲਈ ਜੰਗੀ ਸਮਾਨ ਲੈਂਦੀਆ ਰਹੀਆਂ ਸਨ।
                                                                  

ਨੋਬਲ ਕਮੇਟੀ ਦੀ ਵੈੱਬਸਾਈਟ ਉੱਪਰ ਅਲਫਰੈੱਡ ਨੂੰ ਸਾਇਸਦਾਨ, ਵਪਾਰੀ , ਲੇਖਕ ਤੇ ਖੋਜੀ ਜਿਹੀਆਂ ਉਪਾਧੀਆਂ ਨਾਲ ਸਨਮਾਨਿਆ ਗਿਆ ਹੈ। ਅਸਲ ਮਨੁੱਖਤਾ ਦਾ ਭਲਾ ਚਾਹੁਣ ਵਾਲਾ ਅਤੇ ਸ਼ਾਂਤੀ ਦਾ ਪੁਜਾਰੀ। ਪਹਿਲੀਆਂ ਚਾਰ ਕਲਗੀਆਂ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਹਨ । ਪਰੰਤੂ ਛੇਕੜਲੀ ਉਪਾਧੀ " ਸ਼ਾਂਤੀ ਦਾ ਪੁਜਾਰੀ" ਉੱਪਰ ਵੱਡਾ ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਅਲਫਰੈੱਡ ਖੁਦ ਨੂੰ, ਹਮੇਸ਼ਾ ਪਹਿਲੇ ਨੰਬਰ ਤੇ ਸਾਇੰਸ-ਦਾਨ ਹੀ ਮੰਨਦਾ ਹੈ ਨਾ ਕਿ ਹਥਿਆਰਾਂ ਦਾ ਵਪਾਰੀ।      
               
ਅਸਲ ਵਿਚ ਹੈ ਕੀ ਸੀ ਉਹ ?

ਅਲਫਰੈੱਡ ਤੇ ਉਸ ਦੇ ਭਰਾ ਨੂੰ ਹਥਿਆਰਾਂ ਨਾਲ ਪਿਆਰ ਤਾ ਬਚਪਨ ਵਿੱਚ ਸਵੇਰ ਦੇ ਬਰੇਕ ਫਾਸਟ ਦੇ 'ਦਲੀਏ' ਵਿੱਚ ਰਲਾ ਕੇ ਹੀ ਪਿਉ ਨੇ ਅੰਦਰ  ਸੁੱਟ ਦਿੱਤਾ ਸੀ। ਸਮੁੰਦਰੀ ਮਾਈਨਾਂ ਦੇ ਜਨਮ ਦਾਤਾ ਇਮਾਨੂਇਲ ਨੋਬਲ ਨੇ ਵਿਖਾਵੇ ਲਈ ਖ਼ਾਲੀ ਸਮੁੰਦਰੀ ਜਹਾਜ਼ ਨੂੰ ਆਪਣੀਆ ਮਾਈਨਾਂ ਨਾਲ ਉਡਾਉਂਦਿਆ 'ਰਸ਼ੀਅਨ ਜ਼ਾਰ' ਦੇ ਸਾਹਮਣੇ ਆਪਣੇ ਪੁੱਤਰਾਂ ਦੀ ਕਾਬਲੀਅਤ ਦੀ ਫੜ੍ਹ ਮਾਰੀ ਸੀ ਅਤੇ ਨਾਲ ਗਿਆ ਤੇਰਾਂ ਸਾਲਾਂ ਦਾ ਅਲਫਰੈੱਡ ਜਹਾਜ਼ ਦੇ ਤੂੰਬੇ ਹਵਾ ’ਚ ਉੱਡਦੇ ਵੇਖ ਕੇ ਰੋਮਾਂਚਿਤ ਹੋ ਉੱਠਿਆ ਸੀ। ਇਹਨਾਂ ਹੀ ਸਮੁੰਦਰੀ ਮਾਈਨਾਂ ਦਾ ਸੋਧਿਆ ਹੋਇਆ ਰੂਪ (ਕਰਿਮੀਅਨ ਵਾਰ ) ਵਿੱਚ ਬਹੁਤ ਹੀ ਕਾਰਗਰ ਹਥਿਆਰ ਸਾਬਤ ਹੋਇਆ ਸੀ। 20 ਸਾਲ ਦੀ ਉਮਰ ਵਿੱਚ ਅਲਫਰੈੱਡ ਨੋਬਲ ਕਿਸੇ ਨਵੇਂ ਤੇ ਹੋਰ ਵੀ ਸ਼ਕਤੀਸ਼ਾਲੀ ਵਿਸਫੋਟ ਨੂੰ ਲੱਭਣ ਦੇ ਤਜਰਬਿਆ 'ਚ ਜੁੱਟ ਗਿਆ। ਭੜਾਕਾ ਪਾਉ ਬਰੂਦ ਨਾਲ ਉਸ ਨੂੰ ਜਨੂੰਨ ਦੀ ਹੱਦ ਤੱਕ ਮੋਹ ਸੀ। ਇਸ ਮੋਹ ਦੀ ਮਿਸਾਲ ਓਦੋ ਉੱਘੜਦੀ ਹੈ, ਜਦੋਂ ਉਹ ਇੱਕ ਵਾਰ ਆਪਣੇ ਪਿਉ ਦੀ ਫੈਕਟਰੀ ਵਿੱਚ ਕਿਸੇ ਵਿਸਫੋਟ ਉੱਪਰ ਤਜਰਬੇ ਕਰਦੇ ਸਮੇਂ ਆਪਣੇ  ਛੋਟੇ ਭਰਾ (ਈਮੇਲ ) ਦੀ ਮੌਤ ਦਾ ਕਾਰਣ ਬਣਿਆ। ਤਜਰਬਿਆਂ ਦੌਰਾਨ ਵੱਧ-ਘੱਟ ਵਿਸਫੋਟਕ ਸਮੱਗਰੀ ਪੈਣ ਨਾਲ ਫੈਕਟਰੀ 'ਚ ਵੱਡਾ ਧਮਾਕਾ ਹੋਇਆ ਸੀ, ਜਿਸ ਵਿੱਚ ਈਮੇਲ ਤੂੰਬਾ ਤੂੰਬਾ ਹੋ ਕੇ  ਉੱਡ ਗਿਆ ਸੀ। ਭਾਈ ਨਾਲ ਵਾਪਰੇ ਇਸ ਭਿਆਨਕ ਹਾਦਸੇ ਨੇ ਵੀ ਉਸ ਦੇ ਬਰੂਦ ਪ੍ਰਤੀ ਮੋਹ ਨੂੰ ਮੱਠਾ ਨਹੀਂ ਕੀਤਾ ਸੀ। ਉਹ ਲਗਾਤਾਰ ਦੁਨੀਆਂ ਤੇ ਆਪਣਿਆਂ ਪਰਾਇਆਂ ਤੋਂ ਬੇ-ਖ਼ਬਰ ਆਪਣੀ ਖੋਜ 'ਚ ਡੂੰਘੇ-ਡੁੰਘਾ ਹੀ ਧੱਸਦਾ ਗਿਆ ਤੇ ਆਖਿਰ ਦੋ ਸਾਲਾਂ ਦੀ ਸਖਤ ਖੋਜ ਤੇ ਮਿਹਨਤ ਤੋਂ ਬਾਅਦ ਉਸ ਦੀ ਸਭ ਤੋਂ ਮਸ਼ਹੂਰ ਲੱਭਤ, ਜੋ ਉਸ ਨੇ ਲੱਭੀ ਸੀ ਉਹ ਸੀ ਡਾਇਨਾ ਮਾਇਟ। ਇਹ ਵਿਸਫੋਟ ਪਹਾੜਾਂ ਨੂੰ ਤੋੜਨ, ਸੁਰੰਗਾਂ ਬਨਾਉਣ ਲਈ ਬਹੁਤ ਹੀ ਕਾਰਗਰ ਹਥਿਆਰ ਸੀ। ਇਕ ਪਾਸੇ ਇਹਨਾਂ ਡਾਇਨਾਮਾਈਟਸ ਨਾਲ ਨਹਿਰ ਪਨਾਮਾਂ ਖੋਦੀ ਜਾ ਰਹੀ ਸੀ, ਤੇ ਦੂਜੇ ਪਾਸੇ ਨਾਲੋ ਨਾਲ ਹਥਿਆਰ ਵਜੋਂ ਫਰਾਸ-ਪਰਸ਼ੀਆ ਦੀ ਜੰਗ 'ਚ ਇਨਸਾਨਾਂ ਦੇ ਬੱਖੀਏ ਉਧੇੜਨ ਵਾਸਤੇ ਵਰਤਿਆ ਜਾ ਰਿਹਾ ਸੀ।   
                  
ਅਲਫਰੈੱਡ ਨੋਬਲ ਨੇ 355 ਲੱਭਤਾਂ ਆਪਣੇ ਨਾਂ ਪੇਟੈਂਟ ਕਰਵਾਈਆਂ। ਇਸ ਵਿਚ ਕੋਈ ਸ਼ੱਕ ਨਹੀਂ ਇਹਨਾਂ 355 ਵਿੱਚੋਂ ਬਹੁਤ ਸਾਰੀਆਂ ਉਸ ਦੀਆ ਲੱਭਤਾਂ ਖ਼ਤਰਨਾਕ ਨਹੀਂ ਸਨ। ਜਿਵੇਂ ਬਿਜਲੀ ਦੇ ਨਵੇ ਬਲਬ, ਬੈਂਟਰੀਆ ਆਦਿ ਪਰ ਇਸ ਸਭ ਕਾਸੇ ਦੇ ਨਾਲੋਂ ਨਾਲ ਉਹ ਮਾਰੂ ਤੋਪਾਂ ਤੇ ਰਾਕੇਟ ਵੀ ਈਜ਼ਾਦ ਕਰਦਾ ਰਿਹਾ ਤੇ ਜੰਗਬਾਜ਼ਾਂ ਨੂੰ ਵੇਚਦਾ ਰਿਹਾ। 1887 ਵਿੱਚ ਉਸ ਨੇ ਆਪਣੀ ਨਵੀਂ ਲੱਭਤ ( ਬਾਲਿਸਟਿਕ ) ਆਪਣੇ ਨਾਂ ਪੇਟੈਂਟ ਕਰਵਾਈ ਇਹ ਤੋਪਾਂ ਤੇ ਰੌਂਦਾਂ ਦੇ ਵਿੱਚ ਵਰਤਣ ਵਾਲਾ ਧੂੰਆਂ ਰਹਿਤ ਬਹੁਤ ਹੀ ਆਹਲਾ ਦਰਜੇ ਦਾ ਬਰੂਦ ਸੀ। ਇਹ ਉਹ ਸਮਾਂ ਸੀ, ਜਦੋਂ ਉਸ ਨੇ ਇੱਕ ਹਥਿਆਰਾਂ ਦੀ ਫੈਕਟਰੀ ਫਰਾਂਸ ਦੀ ਸਰਕਾਰ ਤੋਂ ਚੋਰੀ ਇਟਲੀ ਵਿੱਚ ਵੀ ਲਾ ਲਈ ਸੀ, ਤੇ ਉਹ ਫਰੈਂਚ ਸਰਕਾਰ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦੇ ਪੈਰਿਸ ਵਿਚਲੇ ਘਰ ਉਪਰ ਸਰਕਾਰੀ ਜਸੂਸਾਂ ਦੀ ਨਿਗਾਹ ਰਹਿਣ ਲੱਗੀ ਕਿਉਂਕਿ ਫਰਾਂਸ ਸਰਕਾਰ ਉਸ ਨੂੰ ਦੂਸਰੇ ਦੁਸ਼ਮਣ ਮੁਲਕਾਂ ਦਾ ਜਸੂਸ ਸਮਝਣ ਲੱਗ ਪਈ ਸੀ। ਇੱਕ ਹਿਸਾਬ ਨਾਲ ਉਸ ਨੂੰ ਘਰ ਵਿਚ ਹੀ ਨਜ਼ਰਬੰਦ ਹੋ ਕੇ ਰਹਿਣਾ ਪੈ ਰਿਹਾ ਸੀ, ਅਤੇ ਮਗਰਲਿਆਂ ਦਿਨਾਂ 'ਚ ਉਹ ਘਰੋਂ ਬਾਹਰ ਵੀ ਨਾ ਨਿਕਲਦਾ ਤੇ ਹਮੇਸ਼ਾਂ ਆਪਣੀ ਪ੍ਰਯੋਗਸ਼ਾਲਾ 'ਚ ਹੀ ਤੜਿਆ ਰਹਿੰਦਾ ਸੀ ।

ਅਲਫਰੈੱਡ ਨੋਬਲ ਦੇ ਛੇ ਵੱਡੇ ਬੰਗਲੇ ਸਨ ।ਹਰ ਬੰਗਲੇ ਵਿੱਚ ਹੀ ਪ੍ਰਯੋਗਸ਼ਾਲਾ ਸੀ ਅਤੇ ਨਾਲ ਹੀ ਨਿਸ਼ਾਨੇ ਲਾਉਣ ਵਾਲੀ ਟਾਰਗੇਟ ਪੱਟੀ ਵੀ। ਇਹ ਉਸ ਦਾ ਸ਼ੌਕ ਸੀ। ਇਸ ਸਭ ਕਾਸੇ ਦੇ ਹੁੰਦਿਆ ਸੁੰਦਿਆਂ ਵੀ ਉਸ ਨੂੰ ਸ਼ਾਂਤੀ ਦਾ ਪੁਜਾਰੀ ਕਿਹਾ ਜਾਂਦਾ ਸੀ ਨਾ ਕਿ ਲਾਸ਼ਾਂ ਦਾ ਵਪਾਰੀ। ਅਸਲ ਵਿੱਚ ਉਹ ਆਪਾ ਵਿਰੋਧ ਦੀ ਬਿਮਾਰੀ ਦਾ ਸ਼ਿਕਾਰ ਸੀ। ਇੱਕੋ ਕਲਬੂਤ ਵਿੱਚ ਦੋ ਵੱਖੋ-ਵੱਖ ਸੁਭਾਅ ਦੇ ਵਿਅਕਤੀਤਵ ਵੱਸਦੇ ਸਨ। ਉਹ ਇੱਕ ਬਹੁਤ ਹੀ  ਉਤੱਮ ਤੇ ਤਰੱਕੀ ਯਾਫ਼ਤਾ ਵਪਾਰੀ ਸੀ,ਪਰੰਤੂ ਆਪਣੇ ਆਪ ਨੂੰ ਹਮੇਸ਼ਾ ਘਾਟਾ ਖਾਧਾ ਤੇ ਹਾਰਿਆ ਜਵਾਰੀਆ ਦੱਸਦਾ ਸੀ। ਉਹ ਆਪਣੀ ਜਨਮ-ਭੂਮੀ ਸਵੀਡਨ ਤੇ ਅੰਤਾਂ ਦਾ ਮਾਨ ਕਰਦਾ ਸੀ, ਪਰ ਉੱਥੇ ਗਿਆ ਉਹ ਸਿਰਫ ਸਾਰੀ ਹਯਾਤੀ ਵਿੱਚ ਇੱਕ ਦੋ ਵਾਰ ਹੀ। ਉਹ ਹਮੇਸ਼ਾ ਹਰ ਥਾਂ ਆਪਣੇ ਆਪ ਨੂੰ ਹੁੱਬ ਕੇ ਸਾਇੰਸਦਾਨ ਹੀ ਦੱਸਦਾ ਸੀ, ਪਰੰਤੂ ਸਕੂਲ ਉਹ ਸਿਰਫ ਇੱਕ ਸਾਲ ਹੀ ਗਿਆ ਸੀ। ਉਤੋਂ ਸਿਤਮ ਦੀ ਗੱਲ ਇਹ ਕਿ ਉਹ ਇਕੋ ਹੀ ਆਦਮੀ ,ਯਾਨੀ ਕਿ ਆਪਣੇ ਆਪ ਵਿੱਚ ਜੰਗ ਤੇ ਅਮਨ ਨੂੰ ਵੀ ਰਲ੍ਹ-ਗੱਡ ਕਰੀ ਜਾ ਰਿਹਾ ਸੀ। ਯਾਨੀ ਕਿ ਅੱਗਾ ਬੱਕਰੀ ਦਾ ਤੇ ਪਿੱਛਾ ਬਘਿਆੜ ਦਾ।

ਹਥਿਆਰਾਂ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਨ ਵਾਲਾ ਅਲਫਰੈਡ ਅਮਨ ਲਈ ਜੂਝਦੀਆਂ ਜੱਥੇਬੰਦੀਆਂ ਦਾ ਮੈਂਬਰ ਵੀ ਸੀ, ਉਹਨਾਂ ਨੂੰ ਫੰਡ ਮੁਹਈਆ ਵੀ ਕਰਦਾ ਤੇ ਕਰਵਾਉਂਦਾ ਸੀ। ਉੱਤੋਂ ਤੁਰਕੀ ਦਾ ਇੱਕ ਡਿਪਲੋਮੈਟ ਉਸ ਨੇ ਆਪਣਾ ਸੂਹੀਆ ਵੀ ਰੱਖ ਛੱਡਿਆ ਸੀ । ਜੋ ਇਹਨਾਂ ਅਮਨ ਸਥਾਪਤ ਕਰਨ ਵਾਲੀਆ ਜਥੇਬੰਦੀਆਂ ਦੀਆਂ ਗਤੀ ਵਿਧੀਆਂ ਦੀ ਜਾਣਕਾਰੀ  ਉਸ ਨੂੰ ਪਹਿਲਾਂ ਹੀ ਮੁਹੱਈਆ ਕਰਵਾਏ। ਇਸ ਸਭ ਕਾਸੇ ਤੋਂ ਇਹ ਸਿੱਧ ਹੁੰਦਾ ਹੈ ਕਿ ਅਮਨ ਲਈ ਅਲਫਰੈੱਡ ਨੋਬਲ ਦਾ ਪਿਆਰ ਸਿਰਫ ਇੱਕ ਢਕਵੰਜ ਤੋਂ ਵੱਧ ਕੁਝ ਵੀ ਨਹੀਂ ਸੀ, ਅਤੇ ਉਸ ਵੱਲੋਂ ਰੱਖਿਆ 'ਨੋਬਲ ਪ੍ਰਾਈਜ਼' ਵੀ। ਪਰੰਤੂ ਫਿਰ ਵੀ ਪੱਛਮ ਦੀ ਇੱਕ ਖਾਸ ਲੌਬੀ ਸੰਸਾਰ ਵਿੱਚ ਇਹ ਪ੍ਰਚਾਰਨ ਲੱਗੀ ਹੋਈ ਹੈ ਕਿ ਐਲਫਰੈੱਡ ਨੋਬਲ ਨੂੰ ਆਪਣੇ ਹੀ ਬਣਾਏ ਹੋਏ ਮਹਾਂ-ਮਾਰੂ ਹਥਿਆਰਾਂ ਉੱਪਰ ਪਸ਼ਚਾਤਾਪ ਜਾਂ ਗਿਲਾਨੀ ਸੀ। ਉਸ ਨੇ ਇਹ ਇਨਾਮ ਇਸੇ ਹੀ ਅਫਸੋਸ ਤੇ ਗਿਲਾਨੀ ਵਿੱਚੋਂ ਕਿਆਸਿਆ ਸੀ ?

ਮਸ਼ਹੂਰ ਵਿਗਿਆਨੀ ( ਅਲਬਰਡ ਆਇਨਸਟਾਈਨ )ਜਿਸ ਨੇ 1925 ਵਿਚ ਇਹ ਇਨਾਮ ਹਾਸਲ ਕੀਤਾ ਸੀ, ਉਸ ਦੇ ਸ਼ਬਦਾ 'ਚ "ਅਲਫਰੈਡ ਨੋਬਲ ਨੇ ਆਪਣੇ ਸਮਿਆਂ ਵਿੱਚ ਇਕ ਐਸਾ ਬਰੂਦੀ ਵਿਸਫੋਟ ਲੱਭਿਆ ਸੀ, ਜਿਸ ਦਾ ਕੋਈ ਸਾਨ੍ਹੀ ਨਹੀਂ ਸੀ । ਇੱਕ ਐਸਾ ਮਾਰੂ ਹਥਿਆਰ ਜਿਹੜਾ ਹੁਣ ਤੱਕ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਬਣਿਆ ਸੀ"।      
                              
ਖਵਨੀ ਇਸ ਮਾਰੂ ਲੱਭਤ ਤੇ ਸ਼ਰਮਿੰਦੇ ਹੁੰਦਿਆ, ਆਪਣੀ ਆਤਮਾ ਨੂੰ ਢਾਰਸ ਦੇਣ ਲਈ ਹੀ ਉਸ ਨੇ ਇਹ 'ਨੋਬਲ ਇਨਾਮ' ਰੱਖਿਆ ਹੋਵੇ ? ਉਹਨਾਂ ਲੋਕਾਂ ਲਈ, ਜੋ ਜ਼ਿੰਦਗੀਆਂ ਬਚਾਉਣ ਤੇ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੇ ਸਨ ਜਾਂ ਹਨ। ਅਲਫਰੈੱਡ ਨੋਬਲ ਦੀ ਵਸੀਅਤ ਵਿੱਚ ਵੀ ਇਹੋ ਲਿਖਿਆ ਹੈ। ਇਹ ਇਨਾਮ ਉਸ ਪ੍ਰਤਿਬਾ ਨੂੰ ਹਰ ਸਾਲ ਦਿੱਤਾ ਜਾਵੇ, ਜਿਸ ਨੇ ਦੋ ਦੇਸ਼ਾਂ ਵਿੱਚ ਆਪਸੀ ਭਰੱਪਾ ਕਾਇਮ ਕਰਵਾਇਆ ਹੋਵੇ। ਫੌਜਾਂ ਅਤੇ ਹਥਿਆਰਾਂ ਵਿੱਚ ਕਮੀ ਲਿਆਂਦੀ ਹੋਵੇ ਤੇ ਦੋ ਦੁਸ਼ਮਣ ਦੇਸ਼ਾਂ 'ਚ ਲੱਗੀ ਆਪਸੀ ਜੰਗ ਬੰਦ ਕਰਵਾਈ ਹੋਵੇ ਜਾਂ ਉਹਨਾਂ 'ਚ ਸੁਲਾਹ ਸਫਾਈ ਦੀ ਚਾਰਾ ਜੋਈ ਕੀਤੀ ਹੋਵੇ। ਇਹ ਸ਼ਰਤਾਂ ਹਨ, ਉਸ ਆਦਮੀ ਦੀਆ 'ਨੋਬਲ ਪ੍ਰਾਈਜ਼' ਹਾਸਲ ਕਰਨ ਲਈ, ਜੋ ਖੁਦ  ਕੈਮੀਕਲ ,ਤੇਲ ਤੇ ਹਥਿਆਰਾਂ ਦੀ ਖ਼ਰੀਦੋ ਫਰੋਖ਼ਤ 'ਚ ਅਰਬਾਂ ਪਤੀ ਬਣਿਆ ਹੋਵੇ।
 
ਅਲਫਰੈੱਡ ਨੋਬਲ ਬਹੁਤ ਘੱਟ ਲੋਕਾਂ 'ਚ ਵਿਚਰਦਾ ਸੀ । ਉਹ ਬਹੁਤਾ ਆਪਣੀ ਪ੍ਰਯੋਗਸ਼ਾਲਾ ਵਿੱਚ ਰਹਿ ਕੇ ਖੁਸ਼ ਹੀ ਸੀ। ਤੇ ਘਰ ? ਜਿੱਥੇ ਉਸ ਦੀ ਪ੍ਰਯੋਗਸ਼ਾਲਾ। ਪ੍ਰਯੋਗਸ਼ਾਲਾਵਾਂ ਤਾਂ ਉਸ ਦੇ ਛੇਆਂ ਹੀ ਘਰਾਂ ਵਿੱਚ ਸਨ। ਉਹ ਕੰਮ ਤੇ ਘਰ ਨਾਲੋਂ ਨਾਲ ਹੀ ਚੁੱਕੀ ਫਿਰਦਾ ਸੀ। ਆਪਣੇ ਦੋਸਤਾਂ ਮਿੱਤਰਾਂ ’ਚ ਉਹ ਯੂਰਪ ਦਾ ਅਮੀਰ ਦੋਸਤ ਕਰਕੇ ਜਾਣਿਆ ਜਾਂਦਾ ਸੀ। ਜਿਸ ਤਰ੍ਹਾਂ ਆਪਾ ਹਿੰਦੁਸਤਾਨੀ ਲੋਕ ਜਦੋਂ ਕੋਈ ਸਾਡੇ ਤੋ ਪੈਸੇ ਮੰਗੇ ਤਾਂ ਆਪਾਂ ਕਹਿ ਦਿੰਦੇ ਹਾਂ ਮੇਰੀ ਕਿਹੜਾ ਟਾਟੇ ਬਿਰਲੇ ਨਾਲ ਕੰਧ ਲਗਦੀ ਹੈ, ਉਸੇ ਤਰ੍ਹਾਂ ਯੂਰਪ ਦੇ ਲੋਕਾਂ ਨੇ ਇਹ ਅਖਾਣ ਘੜ ਲਿਆ ਸੀ ਕਿ "ਮੈਂ ਕਿਹੜਾ ਅਲਫਰੈੱਡ ਨੋਬਲ ਹਾਂ, ਜਾਂ ਮੇਰੇ ਬਾਗ ’ਚ ਕਿਹੜਾ ਨੋਬਲ ਪੈਸਿਆਂ ਦਾ ਰੁੱਖ ਲਾ ਗਿਆ ਹੈ" । ਪਰੰਤੂ ਫਿਰ ਵੀ ਉਹ ਕਿਹੜੀ ਵਜ੍ਹਾ ਸੀ ? 1895 'ਚ ਮਰਨ ਤੋਂ ਪਹਿਲਾਂ ਉਹ ਆਪਣੀ ਵਸੀਅਤ ਵਿੱਚ ਇਹ ਲਿਖਵਾਉਣ ਲਈ ਮਜਬੂਰ ਹੋ ਗਿਆ ਕਿ ਉਸ ਦੀ ਜਾਇਦਾਦ ਮਨੁੱਖਤਾ ਦੇ ਭਲੇ ਲਈ ਵਰਤੋਂ ਵਿੱਚ ਲਿਆਂਦੀ ਜਾਵੇ ?। ਉਸ ਨੂੰ ਜਾਨਣ ਵਾਲੇ ਇਸ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਪ੍ਰੋਫੈਸਰ ਅਬਰਾਹਮ ( ਨੋਬਲ ਕਮੇਟੀ ਦਾ ਮੈਂਬਰ ) ਇੱਥੇ ਵੀ ਨਾਂਹ 'ਚ ਹੀ ਸਿਰ ਮਾਰਦਾ ਹੈ ਅਤੇ ਆਖਦਾ ਹੈ, "ਮੈਨੂੰ ਨਹੀਂ ਲੱਗਦਾ ਇਹ ਸਭ ਕੁਝ ਲਿਖਣ ਕਰਨ ਦੇ ਬਾਵਜੂਦ ਵੀ ਉਸ ਨੂੰ ਆਖਰੀ ਸਮੇਂ ਆਪਣੇ ਹੀ ਬਣਾਏ ਹੋਏ ਮਾਰੂ ਹਥਿਆਰਾਂ ਉੱਪਰ ਪਛਤਾਵਾ ਸੀ 'ਤੇ ਉਹ ਆਪਣੇ ਆਪ ਨੂੰ ਕਸੂਰਵਾਰ ਮਹਿਸੂਸ ਕਰ ਰਿਹਾ ਸੀ"। ਨੋਬਲ ਕਮੇਟੀ ਦੀ ਵੈਬ ਸਾਈਟ ਉੱਪਰ ਵੀ ਘਚੋਲਾ ਹੀ ਹੈ ਕਿ ਵਾਕਿਆ ਹੀ ਉਸ ਦੀ ਸੋਚ ਦੁਨੀਆ ਦੇ ਅਮਨ ਅਮਾਨ ਨਾਲ ਨੱਥੀ ਸੀ।  ਕੋਈ ਕਹਿੰਦਾ ਹੈ ਉਸ ਵਿਚ ਮਨੁੱਖਤਾ ਨਾਲ ਪਿਆਰ ਬਚਪਨ ਤੋ ਹੀ ਸੀ। ਪਰੰਤੂ ਕੁਝ ਲੋਕ ਇਉਂ ਵੀ ਕਹਿੰਦੇ ਹਨ ਕਿ ਮਨੁੱਖਤਾ ਦੇ ਭਲੇ ਵਾਲੀ ਰੱਸੀ ਉਸ ਨੇ ਆਖਰੀ ਉਮਰੇ ਹੀ ਖਿੱਚੀ ਸੀ। ਬਹੁਤੇ ਰੋਮਾਂਟਿਕ ਲੋਕ ਇਸ ਗੱਲ ਦਾ ਫਤਵਾ ਵੀ ਦਿੰਦੇ ਸਨ ਤੇ ਪ੍ਰੇਮ ਪੁਜਾਰੀ ਲੋਕ ਇਸ ਵਿੱਚ ਯਕੀਨ ਵੀ ਕਰਦੇ ਸਨ ਕਿ ਪਿਆਰ ਵਿੱਚ ਖੀਵੇ ਹੋਏ ਅਲਫਰੈਡ ਨੋਬਲ ਨੂੰ ਤਦ ਹੀ ਪਤਾ ਲੱਗਿਆ ਕਿ ਦੁਨੀਆ ਕਿੰਨੀ ਖੁਬਸੂਰਤ ਹੈ।
                                    
ਕੌਣ ਸੀ ਉਸ ਦਾ ਸਭ ਤੋਂ ਪਹਿਲਾ ਤੇ ਵੱਡਾ ਪਿਆਰ ? ਮੋਤਰਮਾ ਬੋਰੋਨੈਸ ਬੈਰਥਾ ਫੋਨ ਸੂਟਨਰ ਨੇ ਜਦੋ ਅਲਫਰੈਡ ਨੋਬਲ ਦੀ ਸੈਕਟਰੀ ਬਣਨ ਵਾਸਤੇ ਅਰਜ਼ੀ ਦਿੱਤੀ ਤਾਂ ਉਹ ਇੰਟਰਵਿਉ ਸਮੇਂ ਉਸ ਨੂੰ ਦੇਖਦਿਆ ਹੀ ਕੱਟੇ ਹੋਏ ਦਰੱਖਤ ਵਾਂਗ ਉਸ ਦੇ ਪੈਰਾਂ 'ਚ ਢਹਿ ਪਿਆ।    

ਪਰ ਅਫਸੋਸ ,ਅਲਫਰੈਡ ਨੋਬਲ ਲਈ ,ਕਿਉਂਕਿ ਬੈਰਥਾ ਪਹਿਲਾਂ ਹੀ ਕਿਸੇ ਹੋਰ ਨਾਲ ਮੰਗਣੀ ਕਰਵਾ ਚੁੱਕੀ ਸੀ ਪਰੰਤੂ ਫਿਰ ਵੀ ਉਹ ਦੋਵੇ ਅਲਫਰੈੱਡ ਦੇ ਮਰਨ ਤੱਕ ਇਕ ਦੂਸਰੇ ਦੇ ਕਲਮੀ ਮਿੱਤਰ ਬਣੇ ਰਹੇ। ਇਕ ਥਾਂ ਬੈਰਥਾ ਨੇ ਨੋਬਲ ਨੂੰ ਚਿੱਠੀ ਵਿੱਚ ਲਿਖਿਆ ਵੀ ਸੀ ਜਦੋਂ ਉਹ ਆਪਣੀ ਟੈਸਟਾਮੈਟ (ਵਸੀਅਤ ) ਬਨਾਉਣ ਵਿੱਚ ਰੁੱਝਿਆ ਹੋਇਆ ਸੀ। ਮੈਨੂੰ ਨਹੀਂ ਪਤਾ ਜ਼ਿੰਦਗੀ ਵਿੱਚ ਮੈਂ ਵੀ ਉਹ ਕੁਝ ਆਪਣੀਆਂ ਅੱਖਾਂ ਨਾਲ ਵੇਖ ਸਕਾਂਗੀ ਕਿ ਨਹੀਂ ? ਜੋ ਅਸੀਂ ਦੁਨੀਆਂ ਨੂੰ ਦੇ ਚੱਲੇ ਹਾਂ ਤੂੰ ਤੇ ਮੈਂ। ਜੇ ਜ਼ਿੰਦਗੀ ਰਹੀ ਤਾਂ । ਨੋਬਲ ਤਾ ਚਲਾ ਗਿਆ ਰੱਬ ਦੇ ਘਰ ਪਰ ਬੈਰਥਾ ਜਿਉਂਦੀ ਰਹੀ। ਉਸ ਨੇ ਉਹ ਸਾਰਾ ਕੁਝ ਅੱਖੀਂ ਵੇਖ ਵੀ ਲਿਆ ਤੇ ਹਾਸਲ ਵੀ ਕਰ ਲਿਆ। 1905 ਇਸਵੀ ਵਿੱਚ ਅਮਨ ਦਾ ਪ੍ਰਤੀਕ ਇਹ ਨੋਬਲ ਇਨਾਮ 'ਮੋਤਰਮਾ ਬੋਰੋਨੈਸ ਬੈਰਥਾ' ਨੂੰ ਹੀ ਦਿੱਤਾ ਗਿਆ। ਇਕ ਇਨਾਮ ਜੋ ਇਕ ਤਰਫ਼ਾ ਪਿਆਰ ’ਚ ਖੀਵੇ ਹੋਏ ਅਲਫਰੈੱਡ ਨੋਬਲ ਨੇ ਸ਼ਾਇਦ ਉਸੇ ਲਈ ਹੀ ਚਿਤਵਿਆ ਸੀ । ਲਾਸ਼ਾਂ ਦਾ ਇਹ ਸੌਦਾਗਰ ਪ੍ਰੇਮ-ਪੱਤਰ ਲਿਖਣ ਵਿਚ ਵੀ ਰਿਕਾਰਡ ਕਾਇਮ ਕਰ ਗਿਆ ਸੀ। ਬੈਰਥਾ ਵੱਲੋਂ ਨਾਂਹ ਕਰ ਦੇਣ ਤੇ ਇਹ ਟੁੱਟੇ ਦਿਲ ਵਾਲਾ ਆਸ਼ਕ ਇਸ਼ਕ ਦਾ ਬੁਖਾਰ ਠੰਡਾ ਕਰਨ ਲਈ ਇਕ ਹੋਰ ਵੀਹ ਸਾਲਾਂ ਦੀ ਜਵਾਨ ਫੁੱਲ ਵੇਚਣ ਵਾਲੀ ਮਾਲਣ ’ਤੇ ਲੱਟੂ ਹੋ ਗਿਆ। ਸੋਫ਼ੀ ਹੈਸ ਨਾਂਅ  ਦੀ ਇਸ ਗਰੀਬ ਮਾਲਣ ਨੂੰ ਰਿਝਾਉਣ  ਵਾਸਤੇ ਇਹ ਅੱਧਖੜ ਆਸ਼ਕ ਦਿਹਾੜੀ ’ਚ ਤੀਹ-ਤੀਹ ਪ੍ਰੇਮ-ਪੱਤਰ ਲਿਖਣ ਲੱਗ ਪਿਆ। ਚਿੱਠੀ ਦੇ ਅਖ਼ੀਰ ਵਿੱਚ ਸੋਫ਼ੀ ਨੂੰ ਉਹ ਮੇਰੀ ਪਿਆਰੀ 'ਨਿੱਕੋ' ਲਿਖਦਾ ਸੀ ਅਤੇ ਨਾਲ ਹੀ ਆਪਣੇ ਆਪ ਨੂੰ ਤੇਰਾ ਪਿਆਰਾ ਭਾਲੂ ਲਿਖਦਾ। ਨਿੱਕੋ ਨੂੰ ਭਰਮਾਉਣ ਤੇ ਆਪਣੇ ਵੱਸ ਵਿੱਚ ਕਰਨ ਲਈ ਅਲਫਰੈੱਡ ਉਸ ਨੂੰ ਮਹਿੰਗੇ ਤੋਂ ਮਹਿੰਗੇ ਤੋਹਫੇ ਖਰੀਦ ਕੇ ਦਿੰਦਾ। ਪਰਤੂੰ ਇਥੇ ਫਿਰ ਅਫਸੋਸ ਕਿਉਂਕਿ ਨਿੱਕੋ ਉਸ ਨੂੰ ਘੱਟ ਹੀ ਚਾਹੁੰਦੀ ਸੀ ਉਹ ਲਾਰੇ ਲਾ ਕੇ ਮਹਿੰਗੇ ਤੋਹਫੇ ਤੇ ਮਾਲ  ਬੱਤਾ ਤਾਂ ਅਲਫਰੈਡ ਤੋਂ ਮੁੱਛੀ  ਗਈ ਤੇ ਗਰਭਵਤੀ ਕਿਸੇ ਹੋਰ ਤੋਂ ਹੋ ਗਈ|

ਅਲਫਰੈੱਡ ਨੋਬਲ ਦੀ ਮੌਤ ਤੋਂ ਬਾਅਦ ਜਦੋਂ ਇਹ ਪ੍ਰੇਮ ਪੱਤਰ ਉਸ ਨੇ ਦੁਨੀਆਂ ਨੂੰ ਵਿਖਾਉਣੇ ਚਾਹੇ ਤਾਂ ਅਲਫਰੈਡ ਨੋਬਲ ਦਾ ਇੱਕੋ ਇੱਕ ਦੋਸਤ ਤੇ ਸਹਾਇਕ ਰਗਨਾਰ ਸੋਲਮਾਨ ਜੋ ਇਹਨਾਂ ਪ੍ਰੇਮ ਪੱਤਰਾ ਤੋ ਜਾਣੂ ਸੀ, ਉਸ ਨੇ ਮੂੰਹ ਮੰਗੀ ਕੀਮਤ ਦੇ ਕੇ ਸੋਫ਼ੀ ਹੈਸ ਯਾਨੀ ਕਿ 'ਨਿੱਕੋ' ਦੇ  ਪ੍ਰੇਮ ਪੱਤਰ ਖ੍ਰੀਦਣ ਦਾ ਪ੍ਰਸਤਾਵ ਰੱਖਿਆ ਉਹ ਡਰਦਾ ਸੀ ਜੇਕਰ ਇਹ ਪ੍ਰੇਮ ਪੱਤਰ ਦੁਨੀਆਂ ਦੇ ਸਾਹਮਣੇ ਆ ਗਏ ਤਾਂ ਉਸ ਦੇ ਦੋਸਤ + ਮਾਲਕ ਦੇ ਵੱਡੇ ਨਾਂ ਨੂੰ ਧੱਬਾ ਲੱਗ ਸਕਦਾ ਹੈ। ਰਗਨਾਰ ਸੋਲਮਾਨ ਹੀ ਅਸਲ ਵਿੱਚ ਆਖਰੀ ਵਾਰਸ ਸੀ ਨੋਬਲ ਦੀ ਆਖਰੀ ਇੱਛਾ ਨੂੰ ਸਿਰੇ ਚੜ੍ਹਾਉਣ ਵਾਲਾ ਕਿਉਂਕਿ ਅਲਫਰੈਡ ਨੋਬਲ ਨੂੰ ਵਕੀਲਾਂ ਤੇ ਜੱਜਾਂ ਤੋਂ ਸਖ਼ਤ ਨਫ਼ਰਤ ਸੀ। ਇਸੇ ਕਰਕੇ ਉਸ ਨੇ ਆਪਣੀ ਵਸੀਅਤ ਵੀ ਖੁਦ ਲਿਖੀ।

ਵਕੀਲਾਂ ਨੂੰ ਅਲਫਰੈੱਡ ਨੋਬਲ ਨਫ਼ਰਤ ਨਾਲ ਕਾਕਰੌਚ ਜਾਂ ਉਸ ਨਾਲ ਮਿਲਦੇ ਜੁਲਦੇ ਕੀੜੇ ਮਕੌੜੈ ਹੀ ਗਰਦਾਨਦਾ ਸੀ। ਉਹਨਾਂ ਬਾਰੇ ਉਹ ਬਾਬੜ ਕੇ ਕਹਿੰਦਾ ਸੀ ਕਿ  ਇਸ ਲਾਣੇਂ ਕੋਲ ਸਿਰਫ ਇਕੋ ਹੀ ਹੁੱਨਰ ਹੈ ਕਿ ਇਹ ਆਪਣੀਆਂ ਦਲੀਲਾਂ ਨਾਲ ਸਿੱਧੀ ਲਕੀਰ ਨੂੰ ਵੀ ਟੇਡੀ ਸਿੱਧ ਕਰ ਸਕਦੇ ਹਨ। ਏਸੇ ਕਰਕੇ ਉਸ ਦੀ ਵਸੀਅਤ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਘਚੋਲੇ ਵਿੱਚ ਹੀ ਰਹੀਆ। ਉਸ ਦੀ  ਮੌਤ ਤੋਂ ਬਾਅਦ ਉਸ ਦੀ ਭਾਰੀ ਜਾਇਦਾਤ ,ਜੋ ਉਸ ਸਮੇਂ ਇੱਕਤੀ ਮੀਲੀਅਨ ਕਰੋਨ ( ਤਿੰਨ ਮਿਲੀਅਨ ਯੂਰੋ) ਦੇ ਕਰੀਬ ਸੀ ਦਾ ਭਾਰੀ ਰੱਟਾ ਪਿਆ ਰਿਹਾ। ਹੁਣ ਤਾਂ ਇਹ ਜਾਇਦਾਦ (ਇੱਕ ਸੌਅ  ਤਿੰਨ ਸਾਲ ਬਾਅਦ ) 1650 ਮੀਲੀਅਨ ਕਰੋਨ ( ਕਰੋਨ ਸਵੀਡਨ ਦਾ ਸਿੱਕਾ)  ਤੋਂ ਵੀ ਵੱਧ ਹੋਵੇ ?

ਉਸ ਦੇ ਆਪਣੇ ਮੁਲਕ ਵਿੱਚ ਵੀ ਨੋਬਲ ਇਨਾਮ ਨੂੰ ਕੋਈ ਬਹੁਤੀ ਗੰਭੀਰਤਾ ਨਾਲ ਨਹੀਂ ਗੌਲਿਆ ਜਾਂਦਾ ਕਿਉਂਕਿ ਇਹ ਇਨਾਮ ਸੰਸਾਰ ਦੇ ਹਰ ਦੇਸ਼ ਦੇ ਬਾਸ਼ਿਦੇ ਵਾਸਤੇ ਰੱਖਿਆ ਗਿਆ ਹੈ ਨਾ ਕਿ ਸਿਰਫ ਸਕੰਡੇਨੇਵੀਅਨ (ਸਵੀਡਨ,ਨਾਰਵੇ,ਫਿਨਲੈਂਡ) ਮੁਲਕਾਂ ਦੇ ਖੋਜਕਾਰਾਂ ਲਈ । ਸਵੀਡਨ ਦਾ ਰਾਜਾ (ਓਸਕਾਰ-11) ਵੀ ਗਾਹੇ ਬਗਾਹੇ ਇਸ ਇਨਾਮ ਉੱਪਰ ਸਖਤ ਟਿੱਪਣੀਆਂ ਕਰਦਾ ਰਹਿੰਦਾ ਸੀ। ਉਹ ਇਸ ਇਨਾਮ ਨੂੰ ਕਿਸੇ ਮੂਰਖ ਦਾ ਆਇਡੀਆ ਮੰਨਦਾ ਸੀ ਅਤੇ ਐਸ ਤਰ੍ਹਾਂ ਦੇ ਕਸੀਦੇ ਕੱਸਦਾ ਰਹਿੰਦਾ  ਸੀ, ਇਹ ਸ਼ਿਰਫ ਕਿਸੇ ਜ਼ਨਾਨੀ ਦੀ ਸ਼ਾਂਤੀ ਲਈ ਹੀ ਰੱਖਿਆ ਗਿਆ ਇਨਾਮ  ਹੈ। ਉਹ ਸਿੱਧੀ ਉਂਗਲ ਅਲਫਰੈਡ ਨੋਬਲ ਦੇ ਇੱਕ ਤਰਫਾ ਖੁੱਸੇ ਪਿਆਰ ਦੀ ਨਾਇਕਾ ਬੈਰਥਾ ਫਾਨ ਸ਼ੂਟਨਰ ਉੱਪਰ  ਹੀ ਰੱਖਦਾ ਸੀ। ਇਸ ਸਾਰੇ ਰੋਲ ਘਚੌਲੇ  ਤੇ ਵਿਰੋਧ ਦੇ ਬਾਵਜੂਦ ਵੀ ਇਹ ਨੋਬਲ ਇਨਾਮ ਅਲਫਰੈੱਡ ਦੀ ਮੌਤ ਤੋ ਬਾਅਦ ਦੇ ਪੰਜਾਂ ਸਾਲਾਂ ਵਿੱਚ  ਹਕੀਕਤ ਵਿੱਚ ਆ ਗਿਆ ਅਲਫਰੈਡ ਨੋਬਲ ਦੇ ਪਿਆਰੇ ਭਤੀਜੇ ਇਮਾਨੁਅਲ ਅਤੇ ਉਸ ਦੇ ਇੱਕੋ ਇੱਕ  ਦੋਸਤ ਤੇ ਸਹਾਇਕ ਰਗਨਾਰ ਸੋਲਮਾਨ ਦੇ ਯਤਨਾਂ ਨਾਲ, ਕਿਉਂਕਿ  ਰਗਨਾਰ ਸੋਲਮਾਨ ਵੈਸਟਨ ਫਿਲਮਾਂ ਦੇ ਹੀਰੋ ਵਾਂਗ ਡੱਬ ਵਿੱਚ ਗੋਲੀਆਂ ਨਾਲ ਭਰਿਆ ਪਿਸਤੌਲ ਅੜਾ ਕੇ ਘੋੜਿਆਂ ਵਾਲੀ ਬੱਗੀ ਵਿੱਚ ਅਲਫਰੈਡ ਨੋਬਲ ਦੀ ਕਰੋੜਾਂ ਦੀ ਜਾਇਦਾਤ ਫਰਾਂਸ ਤੋਂ ਸਮਗਲ ਕਰਕੇ ਸਵੀਡਨ ਲਿਆਉਣ ਵਿੱਚ ਕਾਮਯਾਬ ਹੋਇਆ ਸੀ।

ਅਖੀਰ 29 ਜੂਨ, 1900 ਈਸਵੀ ਵਿੱਚ ਨੋਬਲ ਫਾਂਉਡੇਸ਼ਨ ਨੂੰ ਕਿੰਗ  ਓਸਕਾਰ-11 ਦਾ  ਵੀ ਸਮਰਥਨ ਪ੍ਰਾਪਤ ਹੋ ਗਿਆ ਅਤੇ ਇੱਕ ਸਾਲ ਬਾਅਦ  ਇਹ ਇਨਾਮ ਦੇਣ-ਲੈਣ ਦੀ ਤਿਆਰੀ ਮੁਕਮਲ ਹੋ ਗਈ। ਉਦੋਂ ਦਾ ਹੀ ਦੁਨੀਆਂ ਦਾ ਇਹ ਵਕਾਰੀ ਇਨਾਮ ਅਲਫਰੈਡ ਨੋਬਲ ਦੀ ਇੱਛਾ ਮੁਤਾਬਕ ਵੰਡਿਆ ਜਾਣ ਲੱਗਾ। ਹਰ ਸਾਲ ਕਿਸੇ ਸਾਇੰਸਦਾਨ,ਖੋਜੀ,ਲਿਖਾਰੀ, ਜਾਂ ਕਈਆਂ ਦੇ ਕਹਿਣ ਵਾਂਗ ਕਿਸੇ ਅਮਨ ਦੀ ਪ੍ਰਤੀਕ ਮਹਾਨ ਹਸਤੀ ਨੂੰ ਦਿੱਤਾ ਜਾਣ ਲੱਗਿਆ।                                           

ਬੜਾ ਔਖਾ ਹੈ ਇਹ ਫੈਸਲਾ ਕਰਨਾ ,ਅਲਫਰੈਡ ਨੋਬਲ ਦੀ ਦੋਹਰੀ ਅਤੇ ਡਬਲਸਟੈਡਰਡ ਜ਼ਿੰਦਗੀ ਨੂੰ ਵੇਖਦਿਆਂ ਕਿ ਵਾਕਿਆ ਹੀ ਇਹ ਇਨਾਮ ਉਸ ਨੇ ਦੁਨੀਆਂ ਦੇ ਅਮਨ ਸ਼ਾਂਤੀ ਲਈ ਕਿਸੇ ਡੂੰਘੀ ਸੋਚ ਵਿਚਾਰ ਦੇ ਅਧੀਨ ਰੱਖਿਆ ਸੀ ਜਾਂ ਫਿਰ ਸਿਰਫ ਆਪਣੇ ਸੰਘੀਓਂ ਟੁੱਟੇ  ਇੱਕ ਤਰਫਾ ਪਿਆਰ ਦੇ ਗਮ ਵਿੱਚ ਆਪਣੀ ਪ੍ਰੇਮਕਾ ਬੈਰਥਾ ਫੋਨ ਸ਼ੁਟਨਰ ਨੂੰ ਰਿਝਾਉਣ ਜਾਂ ਮਨਾਉਣ ਲਈ। ਕਿਉਂਕਿ  ਜਦੋਂ ਉਹਨਾਂ ਦੀਆਂ ਪਹਿਲੀਆਂ ਹੀ ਮੁਲਾਕਾਤਾ ਸ਼ੁਰੂ ਹੋਈਆਂ ਸਨ ਤਾਂ ਉਹ ਉਸ ਨੂੰ ਦੱਸਦਾ ਹੁੰਦਾਂ  ਸੀ ਕਿ ਕਿਸ ਤਰ੍ਹਾਂ ਮਸ਼ੀਨਾਂ ਜਾਂ ਮਟੀਰੀਅਲ  ਦੁਨੀਆਂ ਦੀਆਂ ਸਾਰੀਆਂ ਜੰਗਾਂ ਨੂੰ ਖਤਮ ਕਰ ਸਕਦੇ ਹਨ। ਮਗਰੋਂ ਉਸ ਨੇ ਇੱਕ ਵਾਰ ਬੈਰਥਾ ਨੂੰ ਲਿਖਿਆ ਵੀ ਸੀ।ਹੋ ਸਕਦਾ ਹੈ ਮੇਰੇ ਵਿਸਫੋਟ ਅਤੇ ਹਥਿਆਰਾਂ ਦੇ ਕਾਰਖਾਨੇ ਦੁਨੀਆਂ ਦੀਆਂ ਸਾਰੀਆਂ ਜੰਗਾਂ ਨੂੰ ਪਹਿਲਾਂ ਹੀ ਖਤਮ ਕਰ ਦੇਣ ਤੇਰੇ ਅਮਨ ਦੇ ਸਮਝੌਤਿਆਂ ਤੋਂ, ਜਦੋਂ ਇਸ ਧਰਤੀ ਦੇ ਸਾਰੇ ਦੇਸ਼ਾਂ ਦੀਆਂ ਫੌਜਾਂ ਆਪਣੇ ਹੱਥਾਂ ਵਿੱਚ ਫੜ੍ਹੇ ਹੋਏ ਮੇਰੇ ਇਜ਼ਾਦ ਕੀਤੇ ਵਿਸਫੋਟ ਤੇ ਮਾਰੂ ਹਥਿਆਰ ਇਕ ਦੂਸਰੇ ਉੱਪਰ ਸੁੱਟਣ ਲਈ ਤਿਆਰ ਹੋਣਗੇ। ਇਹ ਮੰਜਰ ਵੇਖ ਸੋਚ ਕੇ ਇਸ ਧਰਤੀ ਦੇ ਸਾਰੇ ਦੇਸ਼ ਆਪਣੀਆਂ ਫੌਜ਼ਾ ਨੂੰ ਲੜਣੋ ਹਟਾ ਲੈਣਗੇ ?

ਬੜੇ ਦੁੱਖ ਨਾਲ ਅਲਫਰੈੱਡ ਨੋਬਲ ਦੀ ਬੈਰਥਾਂ ਫੋਨ ਸੁਟਨਰ  ਨੂੰ ਮਾਰੀ  ਸੱਚ ਵਰਗੀ ਫੜ੍ਹ ਨੂੰ ਹੁਣ ਦੇ ਸਧੰਰਭ ਵਿੱਚ ਦੁਨੀਆਂ ਦੇ ਸਾਹਮਣੇ ਰੱਖਣਾਂ ਅਤੇ ਵਿਚਾਰਣਾ ਪੈ ਰਿਹਾ ਹੈ । ਇੱਕ ਪਾਸੇ ਧੱਕੜ ਪ੍ਰਮਾਣੂ,ਜਿਵਾਣੂ,ਨਿਉਕਲੀਅਰੀ, ਹਥਿਆਰਾਂ ਨਾਲ ਮਾਲਾਮਾਲ  ਮਹਾਂਸ਼ਕਤੀ ਅਮਰੀਕਾ ਅਤੇ ਦੂਜੇ ਪਾਸੇ(ਯੂ ਐਨ) ਤੀਜੇ ਪਾਸੇ ਇਰਾਨ,ਇਰਾਕ, ਤੇ ਅਫਗਾਨਿਸਤਾਨ ਅਤੇ ਚੌਥਾ ਹੁਣ ਪਾਕਿਸਤਾਨ। ਪਰ ਨਾਲ ਇਹ ਵੀ ਹੈ ਕਿ ਹੁਣ ਇੱਕਵੀ ਸਦੀ ਹੈ ਅਤੇ ਅੱਜ ਦੇ ਸੰਸਾਰ ਉੱਪਰ ਹੂੰ ਬ ਹੂੰ ਅੱਜ ਤੋਂ ਸੌ ਸਾਲ ਵਾਲੇ ਫਾਰ-ਮੁੱਲੇ ਫਿੱਟ ਨਹੀਂ ਹੋ ਸਕਦੇ। ਉਸੇ ਤਰ੍ਹਾਂ ਜਿਸ ਤਰ੍ਹਾਂ ਜੇ ਅੱਜ ਨਿਪੋਲੀਅਨ ਜਿਉਂਦਾ ਹੁੰਦਾ ਤਾਂ ਹੁਣ ਦੇ ਫਰਾਂਸ ਦੇ ਪ੍ਰਧਾਨ ਮੰਤਰੀ ਸਰਕੋਜੀ ਬਾਰੇ ਕਿਵੇਂ ਸੋਚਦਾ ? ਜਾਂ ਮਹਾਤਮਾ ਗਾਂਧੀ ਸੋਨੀਆਂ ਗਾਂਧੀ ਦੀ ਲੀਡਰਸ਼ਿਪ ਬਾਰੇ ਕੀ ਰਾਏ ਦਿੰਦਾ ? ਜੋ ਮਰਜ਼ੀ ਹੋਵੇ ਪਰ ਨੋਬਲ ਇਨਾਮ ਹਮੇਸ਼ਾ ਹੀ ਵਿਵਾਦਾ ਵਿੱਚ ਘਿਰਿਆ ਰਿਹਾ ਹੈ। ਜ਼ਰਾ ਉੋਹ ਵੰਨਗੀ ਤਾਂ ਵੇਖੋ ਜਿਨ੍ਹਾਂ-ਜਿਨ੍ਹਾਂ  ਨੂੰ ਇਹ ਇਨਾਮ ਮਿਲਿਆ ਹੈ।ਹਾਵੀਕਨ, ਹੈਨਰੀ ਕਿੰਸਿਗਨ, ਸ਼ੀਮੋਨ ਪੇਰੇਸ, ਯਾਸਰ ਆਰਾਫਾਤ, ਸ੍ਰੀ ਬਰਾਕ ਓਬਾਮਾ। ਇਹ ਇਨਾਮ ਉਹੋ ਜਿਹਾ ਹੀ ਹੈ ਜਿਹੋ ਜਿਹਾ ਅਲਫਰੈੱਡ ਨੋਬਲ ਦੀ ਕਬਰ  ’ਤੇ ਲਗੇ ਪੱਥਰ ’ਤੇ ਲਿਖਿਆ ਹੈ ।ਇੱਕ ਵਿਰੋਧਾਭਾਸ ਡਬਲਸਟੈਡਰਡ ਵਾਲਾ ਮਨੁੱਖ ਜਿਹੜਾ ਇੱਕ ਹੱਥ ਵਿੱਚ ਜੰਗ ਅਤੇ ਦੂਸਰੇ ਹੱਥ ਵਿੱਚ ਅਮਨ ਫੜੀ ਫਿਰਦਾ ਸੀ।

ਈ ਮੇਲ: [email protected]

Comments

Gurinder Singh

well written, informative article

Daljit S Boparae

well done bathh ji , Its verry verry funny about a historic arm trader .and his double standerd.

satpal singh

nice...but source ?

Dilraj Sidhu

jinda jameer wala sciancist si alfrend

Gurpreet Rai

vigiaan ik chaku di tra a,jan tan isdi varto koi fruit kttan lai krr lwo ,jan apne dhid vich maar lwo,,,,,a galh system upar adhart a..ajh sada vigiaan te poonjipati system ne kabza kita hoea,jis karn isdi durvarto ho rahi a.j vigiaan lok bhalae system kol hove tan isda faida manukhi bhalae lai hunda a,

Kulwinder

bohut vadiya te jankari bhreya article...

Raanjh Ruh

Mai pareya eh article...te bahut hairaan ha ki aina kuj mainu pta nahi si pehla...!!! jankari bharpoor lekh sanjha karan layee shukria...!

Balraj Cheema

Joginder Bath deserves Kudos for bringing to light a fact which is concealed by western powers to cover the atrocities they have rained on the third world countries. There has never been noble about the noble prize. If Henry Kissinger- a war criminal can be given peacr prize we need to wake to the definitions of peace and war terminology. Similarly, Obama who simply continued Bush's brutal policies never deserved noble prize. It is indeed an international hoax called Noble prize. prize.

LisaSleew

<a href="http://elimite2.com/">where to buy elimite cream over the counter</a>

MarySleew

<a href="https://elimite2.com/">buy elimite cream</a>

MarkSleew

<a href="https://elimite2.com/">where can i buy elimite cream over the counter</a>

PaulSleew

<a href="https://elimite2.com/">where can you get elimite</a>

LisaSleew

<a href="http://elimite2.com/">where can you buy elimite cream</a>

MarkSleew

<a href="https://elimite2.com/">elimite cream cost</a>

PaulSleew

<a href="https://elimite2.com/">where can you get elimite</a>

zwmekduand

cbd pure cbd oil cbd oil capsules <a href="https://cbdoilnumber1.com">cbd oil </a> cbd oil cbd oil for sale cbd oil cbd oil cbd oil <a href=https://cbdoilnumber1.com>cbd store </a> cbd oil cbd oil for sale walmart

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ