ਇਸ ਘੋਸ਼ਣਾ ਨਾਲ ਨੇਪਾਲ ਨੇ ਜਿੱਥੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕੀਤਾ ਉਥੇ ਹੀ ਭਾਰਤ-ਨੇਪਾਲ ਸੰਬੰਧ ਦੇ ਇੱਕ ਅਜਿਹੇ ਹਨੇਰ ਕਾਲ ਦੀ ਵੀ ਸ਼ੁਰੂਆਤ ਹੋਈ ਜਿਸਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ । ਭਾਰਤ ਨਰਾਜ਼ ਸੀ । ਉਸਨੇ ਸੰਵਿਧਾਨ ਦੇ ਸਵਾਗਤ ਵਿੱਚ ਜੋ ਇਸ਼ਤਿਹਾਰ ਜਾਰੀ ਕੀਤਾ ਉਸਦੀ ਭਾਸ਼ਾ ਵਿੱਚ ਇਹ ਨਰਾਜ਼ਗੀ ਸਾਫ਼ ਦਿੱਖ ਰਹੀ ਸੀ। ਅਗਲੇ ਦਿਨ 21 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਵਿੱਚ ਭਾਰਤੀ ਰਾਜਦੂਤ ਰੰਜੀਤ ਰੇ ਨੂੰ ਬੁਲਾਇਆ ਅਤੇ ਸ਼ਾਮ ਨੂੰ ਵਿਦੇਸ਼ ਮੰਤਰਾਲਾ ਵੱਲੋਂ ਜੋ ਦੂਸਰਾ ਇਸ਼ਤਿਹਾਰ ਜਾਰੀ ਹੋਇਆ ਉਸਨੇ ਸਪੱਸ਼ਟ ਕਰ ਦਿੱਤਾ ਕਿ ਮਧੇਸ ਕੇਂਦਰਿਤ ਪਾਰਟੀਆਂ ਦੇ ਅਸੰਤੋਸ਼ ਦਾ ਫਾਇਦਾ ਚੁੱਕਕੇ ਭਾਰਤ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਹੈ । ਇਹ ਬੇਇੱਜ਼ਤੀ ਕੇਵਲ ਐੱਸ. ਜੈਸ਼ੰਕਰ ਵਾਲੀ ਘਟਨਾ ਦੀ ਵਜ੍ਹਾ ਕਰਕੇ ਹੀ ਨਹੀਂ ਸੀ ਸਗੋਂ ਇਸ ਲਈ ਵੀ ਸੀ ਕਿ ਇੰਨਾ ਚਾਹੁਣ ਦੇ ਬਾਵਜੂਦ ਨੇਪਾਲ ਨੂੰ ਦੁਬਾਰਾ ਹਿੰਦੂ ਰਾਸ਼ਟਰ ਬਣਾਉਣ ਦੀ ਮੋਦੀ ਅਤੇ ਆਰ.ਐੱਸ.ਐੱਸ ਦੀ ਇੱਛਾ ਪੂਰੀ ਨਹੀਂ ਹੋਈ ।
2 ਅਕਤੂਬਰ ਦੇ ‘ਨਿਆ ਪੱਤ੍ਰਿਕਾ’ (ਨੇਪਾਲੀ ਰੋਜ਼ਾਨਾ) ਵਿੱਚ ਭਾਜਪਾ ਨੇਤਾ ਭਗਤ ਸਿੰਘ ਕੋਸਿਆਰੀ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਹੈ ਕਿਸ ਤਰ੍ਹਾਂ ਉਨ੍ਹਾਂ ਨੇ ਅਤੇ ਸੁਸ਼ਮਾ ਸਵਰਾਜ ਨੇ ਪ੍ਰਚੰਡ ਨੂੰ ਇਹ ਕਿਹਾ ਸੀ ਕਿ ਜੇਕਰ ਉਹ ਸੰਵਿਧਾਨ ਵਿੱਚ ਨੇਪਾਲ ਨੂੰ ਹਿੰਦੂ ਰਾਸ਼ਟਰ ਦਾ ਦਰਜਾ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਇੰਨਾ ਤਾਂ ਕਰ ਦੇਣ ਕਿ ਧਰਮ ਨਿਰਪੱਖਤਾ ਸ਼ਬਦ ਨੂੰ ਹਟਾ ਦਿੱਤਾ ਜਾਵੇ। ਪ੍ਰਚੰਡ ਨੇ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ । ਸੰਵਿਧਾਨ ਦੀ ਘੋਸ਼ਣਾ ਹੋਣ ਦੇ ਦੂਜੇ ਦਿਨ ਹੀ ਭਾਰਤ ਨੇ ਸੀਮਾ ਉੱਤੇ ਆਰਥਿਕਨਾਕਾਬੰਦੀ ਕਰ ਦਿੱਤੀ । 1989 - 90 ਵਿੱਚ ਰਾਜੀਵ ਗਾਂਧੀ ਨੇ ਵੀ ਅਜਿਹੀ ਹੀ ਆਰਥਿਕ ਨਾਕਾਬੰਦੀ ਕੀਤੀ ਸੀ । ਉਸ ਸਮੇਂ ਨਾ ਤਾਂ ਮੋਬਾਇਲ ਫੋਨ ਸਨ, ਨਾ ਹੀਂ ਫੇਸਬੁੱਕ ਸੀ ਅਤੇ ਨਾ ਹੀਂ ਟਵਿੱਟਰ ਸੀ । ਇਸ ਨਾਕਾਬੰਦੀ ਦੇ ਵਿਰੋਧ ਵਿੱਚ ਸਾਰੀ ਦੁਨੀਆ ਵਿੱਚ ਏਨੇ ਟਵਿੱਟਰ-ਸੁਨੇਹੇ ਹਵਾ ਵਿੱਚ ਉੱਡਣ ਲੱਗੇ ਕਿ ਟਵਿੱਟਰ ਪ੍ਰੇਮੀ ਪ੍ਰਧਾਨਮੰਤਰੀ ਮੋਦੀ ਨੂੰ ਲੱਗਿਆ ਕਿ ਇਹ ਕੁਝ ਜ਼ਿਆਦਾ ਹੀ ਹੋ ਗਿਆ । ਵਿਦੇਸ਼ ਮੰਤਰਾਲਾ ਨੇ ਸੁਨੇਹਾ ਫੈਲਾਇਆ ਕਿ ਸਰਕਾਰ ਨੇ ਨਹੀਂ ਸਗੋਂ ਮਧੇਸ ਦੀ ਜਨਤਾ ਨੇ ਨਾਕਾਬੰਦੀ ਕੀਤੀ ਹੈ । ਸਰਹੱਦ ਉੱਤੇ ਜੋ ਮਧੇਸੀ ਨੇਤਾ ਆਪਣੇ ਸਮਰਥਕਾਂ ਨਾਲ ਧਰਨੇ ਉੱਤੇ ਬੈਠੇ ਸਨ ਉਨ੍ਹਾਂ ਦੇ ਲਈ ਭਾਰਤੀ ਪੁਲਿਸ ਅਤੇ ਨੌਕਰਸ਼ਾਹਾ ਦੀ ਦੇਖਭਾਲ ਵਿੱਚ ਭਾਜਪਾ ਦੇ ਕਰਮਚਾਰੀਆਂ ਦੁਆਰਾ ਖਾਣਾ ਅਤੇ ਪਾਣੀ ਪਹੁੰਚਾਉਣ ਦਾ ਸਿਲਸਿਲਾ ਲੋਕ ਵੇਖ ਰਹੇ ਸਨ ਅਤੇ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਇਹ ਖਬਰਾਂ ਆਉਣ ਲੱਗੀਆਂ ਸਨ। ਸੋਸ਼ਲ ਮੀਡੀਆ ਵਿੱਚ ਤਸਵੀਰਾਂ ਵੀ ਵਿਖਾਈ ਦੇਣ ਲੱਗੀਆਂ।ਅਗਸਤ 2014 ਵਿੱਚ ‘ਸੋਮਨਾਥ ਦੀ ਭੂਮੀ ਤੋਂ ਚਲਕੇ ਪਸ਼ੂਪਤੀਨਾਥ ਦੇ ਚਰਣਾਂ ਵਿੱਚ’ ਪਹੁੰਚੇ ਮੋਦੀ ਨੇ ਵਿਨਿਮਰਤਾ, ਸਹਿਜਤਾ ਅਤੇ ਗੁਆਂਢੀ ਪ੍ਰੇਮ ਦਾ ਜੋ ਨਕਾਬ ਚੜ੍ਹਾ ਰੱਖਿਆ ਸੀ ਉਹ ਜੈ ਸ਼ੰਕਰ ਦੀ ਯਾਤਰਾ ਤੋਂ ਬਾਅਦ ਇੱਕ ਝਟਕੇ ਵਿੱਚ ਖੇਰੂ-ਖੇਰੂ ਹੋ ਗਿਆ। ਭਾਰਤ ਦੀ ਪ੍ਰਤੀਕਿਰਆ ਨੂੰ ਏਮਾਲੇ ਦੇ ਸਿਖਰਲੇ ਨੇਤਾ ਅਤੇ ਪੂਰਵ ਪ੍ਰਧਾਨ ਮੰਤਰੀ ਮਾਧਵ ਨੇਪਾਲ ਨੇ ‘ਅਸੱਭਿਆ ਕਿਹਾ ਤਾਂ ਪ੍ਰਚੰਡ ਨੇ ਆਮ ਸਭਾ ਵਿੱਚ ਕਿਹਾ ਕਿ ‘ਅਸੀ ਭਾਰਤ ਦੇ ਮਿੱਤਰ ਬਣਕੇ ਰਹਿਣਾ ਚਾਹੁੰਦੇ ਹਾਂ- ਯਸ ਮੈਨ ਬਣਕੇ ਨਹੀਂ। ’ਨਰੇਂਦਰ ਮੋਦੀ ਨੇ ਨੇਪਾਲੀ ਨੇਤਾਵਾਂ ਨੂੰ ਸ਼ੁਰੂ ਤੋਂ ਹੀ ਸਲਾਹ ਦਿੱਤੀ ਕਿ ਸੰਵਿਧਾਨ ਬਹੁਮਤ ਨਾਲ ਨਹੀਂ ਸਗੋਂ ਸਰਵਸੰਮਤੀ ਨਾਲ ਬਣੇ। ਉਨ੍ਹਾਂ ਨੂੰ ਪਤਾਸੀ ਕਿ ਜਿਸ ਸੰਵਿਧਾਨ ਸਭਾ ਵਿੱਚ ਰਾਜਾਵਾਦੀ ਦਲ ‘ਰਾਸ਼ਟਰੀ ਪ੍ਰਜਾਤੰਤਰੀ ਪਾਰਟੀ’ਦੇ 25 ਮੈਂਬਰ ਹੋਣਗੇ ਉੱਥੇ ਸਰਵਸੰਮਤੀ ਬਣ ਹੀ ਨਹੀਂ ਸਕਦੀ ਸੀ । ਉਹ ਬਹੁਮਤ ਨਾਲ ਬਣੇ ਸੰਵਿਧਾਨ ਦੇ ਪੱਖ ਵਿੱਚ ਨਹੀਂ ਸਨ । ਦਰਅਸਲ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਨਵਾਂ ਸੰਵਿਧਾਨ ਬਣ ਗਿਆ ਤਾਂ ਮਾਓਵਾਦੀਆਂ ਦਾ ਇੱਕ ਪ੍ਰਮੁੱਖ ਏਜੰਡਾ ਪੂਰਾ ਹੋ ਜਾਵੇਗਾ ਅਤੇ ਪਿਛਲੇ ਸੱਤ ਸਾਲਾਂ ਦੇ ਦੌਰਾਨ ਅੰਦਰੂਨੀ ਅਤੇ ਬਾਹਰੀ ਕਾਰਨਾਂ ਨਾਲ ਉਨ੍ਹਾਂ ਦੇ ਲਗਾਤਾਰ ਕਮਜ਼ੋਰ ਹੋਣ ਦਾ ਸਿਲਸਿਲਾ ਰੁਕ ਜਾਵੇਗਾ । ਪਿਛਾਖ਼ੜੀ ਵਿਚਾਰਿਕ ਸੋਚਨਾਲ ਭਰੇ ਹਿੰਦੂਵਾਦੀ ਵਿਚਾਰਧਾਰਾ ਵਾਲੇ ਇਹ ਕਦੇ ਨਹੀਂ ਚਾਹੁੰਦੇ ਕਿ ਨੇਪਾਲ ਵਿੱਚ ਅਜਿਹਾ ਕੁਝ ਵੀ ਹੋਵੇ ਜੋ ਪ੍ਰਗਤੀਸ਼ੀਲ ਧਾਰਾ ਨੂੰ ਅੱਗੇ ਵੱਧਣ ਵਿੱਚ ਮੱਦਦ ਦਿੰਦਾ ਹੋਵੇ। ਤਰਾਈ ਦੀ ਜਨਤਾ ਦੀਆਂ ਠੀਕ ਮੰਗਾਂ ਦਾ ਹੱਲ ਸੰਵਿਧਾਨਿਕ ਸੁਧਾਰਾਂ ਰਾਹੀਂ ਨੇਪਾਲੀ ਅਗਵਾਈ ਹੇਠਹੀ ਹੋਵੇ ਨਾ ਕਿ ਭਾਰਤ ਸਰਕਾਰ ਜ਼ਰੀਏ।ਮਧੇਸ ਅਤੇ ਤਰਾਈ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਸਰਕਾਰ ਉੱਤਰ-ਪੂਰਵ ਤੋਂ ਲੈ ਕੇ ਛੱਤੀਸਗੜ ਦੇ ਆਦਿਵਾਸੀਆਂ ਅਤੇ ਉੜੀਸਾ ਦੀਆਂ ਪਹਾੜੀਆਂ ਤੱਕ ਆਪਣੀ ਜਨਤਾ ਦੇ ਦਰਦ ਨੂੰ ਸਮਝਣ ਦੀ ਬਜਾਏ ਆਏ ਦਿਨ ਗੋਲੀਆਂ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ,ਕੀ ਉਹ ਮਧੇਸ ਦੀ ਜਨਤਾ ਦੇ ਦਰਦ ਨੂੰ ਸਮਝਕੇ ਉਸਦੇ ਨਾਲ ਖੜੀ ਹੈ ?(ਲੇਖਕ ‘ਸਮਕਾਲੀਨ ਤੀਸਰੀ ਦੁਨੀਆ’ ਦੇ ਸੰਪਾਦਕ ਹਨ)
Harjeet Gill
ਮੋਦੀ ਸਰਕਾਰ ਹਰੇਕ ਫਰੰਟ ਤੇ ਫੇਲ ਹੋ ਚੁੱਕੀ ਹੈ।ਦਿਖਾਵਾ ਕਿਸੇ ਹੋਰ ਤਰਾਂ ਦਾ ਹੈ ਪਰ ਅਸਲੀਅਤ ਵਿਚ. RSS ਦਾ ਹਿੰਦੂ ਏਜਡਾ ਲਾਗੂ ਕਰਨ ਦੇ ਰਾਹੇ ਪਈ ਹੋਈ ਹੈ। ਭਾਰਤ ਦੀ ਜੰਤਾ ਠੱਗੀ ਗਈ ਮਹਿੂਸਸ ਕਰਦੀ ਹੈ ਬਹੁਤ ਜਲਦੀ ਹੀ ਲੋਕਾ ਦਾ ਮੋਹ ਭੰਗ ਹੋ ਗਿਆ ਹੈ।ੲਿਹ ਸਰਕਾਰ ਤਾ ਦੁਬਾਰਾ ਕਦੀ ਨਹੀ ਬਣਨੀ ਪਰ ਅਫਸੋਸਨਾਕ ਗੱਲ ਇਹ ਹੈ ਕਿ ਭਾਰਤ ਦਾ ਚੋਖਾ ਨੁਕਸਾਨ ਕਰ ਜਾਵੇਗੀ ।ਭਾਰਤੀ ਜੰਤਾ ਪਾਰਟੀ ਵੀ ਆਨੇ ਵਾਲੀ ਥਾਂ ਤੇ ਆ ਜਾਵੇਗੀ ਅਗਲੀ ਵੇਰ ਦੋ ਚਾਰ ਪਾਰਲੀਮੈਟ ਸੀਟਾਂ ਤੇ।