‘ਵਿਆਪਮ’ ਦੀ ਵਿਆਪਕਤਾ
Posted on:- 30-08-2015
- ਰਣਜੀਤ ਲਹਿਰਾ
ਵਿਆਪਮ ਘੁਟਾਲਾ ਘੁਟਾਲਿਆ ਦੀ ਦੁਨੀਆਂ ’ਚ ਇਹ ਇੱਕ ਨਵਾਂ ਨਾਂ ਹੀ ਨਹੀਂ ਸਗੋਂ ਪਹਿਲਾਂ ਵਾਲੇ ‘ਘੁਟਾਲਿਆਂ ਦਾ ਬਾਪ’ ਸਿੱਧ ਹੋਣ ਦੀ ਸੰਭਾਵਨਾ ਰੱਖਦਾ ਹੈ। ‘ਵਿਆਪਮ ਘੁਟਾਲੇ’ ਦੀ ਕਰਮਭੂਮੀ ਭਾਵੇਂ ਪੰਜਾਬ ਤੋਂ ਦੂਰ ਮੱਧ ਪ੍ਰਦੇਸ਼ ਦੀ ਧਰਤੀ ਬਣੀ ਹੈ ਪਰ ਇਸਦਾ ਬਹੁਤ ਨੇੜਲਾ ਤੇ ਸਿੱਧਾ ਤੁਹਾਡੇ ਤੇ ਤੁਹਾਡੇ ਭਵਿੱਖ ਨਾਲ ਹੈ। ਤੁਸੀਂ , ਜਿਹੜੇ ਦਿਨ ਰਾਤ ਮਿਹਨਤਾਂ ਕਰਕੇ ਅੱਖਾਂ ਗਾਲ ਕੇ, ਮਾਪਿਆਂ ਦੇ ਗੂੜੇ ਖੂਨ-ਪਸੀਨੇ ਦੀ ਕਮਾਈ ਖਰਚ ਕੇ, ਪੜ੍ਹ-ਲਿਖ ਰਹੇ ਹੋ, ਆਪਣਾ ਕੈਰੀਅਰ ਬਣਾਉਣ ਲਈ ਪ੍ਰੋਫੈਸ਼ਨਲ ਕੋਰਸ ਦੀ ਤਿਆਰੀਆਂ ਕਰ ਰਹੇ ਹੋ, ਜਾਂ ਪੜ੍ਹਾਈਆਂ ਕਰਕੇ ਰੁਜ਼ਗਾਰ ਪ੍ਰਾਪਤੀ ਲਈ ਪ੍ਰੀਖਿਆਵਾਂ ਦੇ ਰਹੇ ਹੋ ਤੇ ਅੱਗੇ ਵਧਣ ਲਈ ਯਤਨਸ਼ੀਲ ਹੋ । ਇਹ ਘੁਟਾਲਾ ਤੁਹਾਡਾ ਤੇ ਤੁਹਾਡੇ ਵਰਗਿਆਂ ਦਾ ਭਵਿੱਖ ਧੁੰਦਲਾ ਕਰਨ ’ਚ ਲੱਗੇ ‘ਸਿੱਖਿਆ ਮਾਫੀਏ’ ਦੀ ਕੁਝ ਕੜੀਆਂ ਤੇ ਪਰਤਾਂ ਦੇ ਨੰਗਾ ਹੋਣ ਦੀ ਕਹਾਣੀ ਹੈ। ਵਿਆਪਮ, ਸੂਭਾ ਮੱਧ ਪ੍ਰਦੇਸ਼ ਦੇ ‘ਵਿਅਵਸਾਇਕ ਪ੍ਰੀਕਸ਼ਾ ਮੰਡਲ’ ਦਾ ਸੰਖੇਪ ਨਾਂ ਹੈ। ਇਹ ਖੁਦ-ਮੁਖਤਿਆਰ ਤੇ ਸਵੈ-ਵਿੱਤੀ ਪ੍ਰਬੰਧਨ ਵਾਲੀ ਸੰਸਥਾ 1970 ’ਚ ਹੋਂਦ ਵਿੱਚ ਆਈ ਸੀ। ਮੁੱਢ ਵਿੱਚ ਇਹ ਪ੍ਰੀ-ਮੈਡੀਕਲ ਟੈਸਟ ( ਪੀ.ਐਮ.ਟੀ. ) ਲਿਆ ਕਰਦੇ ਸੀ, ਪਰ 1982 ਵਿੱਚ ਪ੍ਰੀ ਇੰਜਨੀਅਰਨਿੰਗ ਟੈਸਟ ਵੀ ਇਸਦੇ ਸਪੁਰਦ ਕਰ ਦਿੱਤਾ ਗਿਆ। ਸਨ 2007 ਵਿੱਚ ਮੱਧ ਪ੍ਰਦੇਸ਼ ਦੀ ਸੱਤਾ ਤੇ ਬਿਰਾਜ਼ਮਾਨ ਹੋਣ ਤੋਂ ਬਾਅਦ ਭਾਜਪਾ ਸਰਕਾਰ ਨੇ ਇੱਕ ਕਾਨੂੰਨ ਬਣਾ ਕੇ ਵਿਆਪਮ ਨੂੰ ਵਿਆਪਕਤਾ ਪ੍ਰਦਾਨ ਕੀਤੀ।
ਹੁਣ ਇਸ ਸੰਸਥਾ ਵੱਲੋਂ ਪ੍ਰੋਫੈਸ਼ਨਲ ਵਿਅਦਕ ਸੰਸਥਾਵਾਂ ਵਿੱਚ ਦਾਖਲੇ ਦੀ ਪ੍ਰੀਖਿਆਵਾਂ ਤੋਂ ਇਲਾਵਾ ਸਿਹਤ, ਸਿੱਖਿਆ, ਪੁਲਸ ਸਮੇਤ 40 ਸਰਕਾਰੀ ਵਿਭਾਗਾਂ ਵਿੱਚ ਨਾਨ ਗਜ਼ਟਿਡ ਪੋਸਟਾਂ ’ਤੇ ਭਰਤੀ ਲਈ ਟੈਸਟ ਪ੍ਰਕਿਰਿਆ ਵੀ ਸੰਭਾਲੀ ਹੋਈ ਹੈ। ਦਾਇਰੇ ਦੀ ਇਸ ਵਿਆਪਕਤਾ ਤੋਂ ਬਾਅਦ ‘ਵਿਆਪਮ’ ਭਿ੍ਰਸ਼ਟਾਚਾਰ ਤੇ ਭਾਈ ਭਤੀਜ਼ਾਵਾਦ ਦਾ ਅੱਡਾ ਬਣ ਗਿਆ। ਇੱਕ ਅਜ਼ਿਹਾ ਅੱਡਾ ਜਿਸ ਦੀ ਵਗਦੀ ਗੰਗਾ ਵਿੱਚ ਹੱਥ ਧੋਣ ਤੋਂ ਨਾਂ ਮੁੱਖ ਮੰਤਰੀ ਪਿੱਛੇ ਰਹੇ ਨਾਂ ਗਵਰਨਰ ਸਾਹਿਬ , ਨਾਂ ਮੰਤਰੀ ਪਿੱਛੇ ਰਹੇ ਨਾਂ ਵਿਧਾਇਕ , ਨਾਂ ਅਫਸਰਸ਼ਾਹ ਪਿੱਛੇ ਰਹੇ ਤੇ ਨਾਂ ਜੱਜ਼ ਸਾਹਿਬਾਨ, ਨਾਂ ਭਾਜਪਾ ਦੇ ਨੇਤਾ ਪਿੱਛੇ ਰਹੇ ਤੇ ਨਾਂ ‘ਦੇਸ਼ ਭਗਤ’ ਨਾ ਸੰਘ ਦੇ ‘ਸਵੈ-ਸੇਵਕ’।
‘ਵਿਆਪਮ ਘੁਟਾਲੇ’ ਦੀਆਂ ਜਿੰਨੀਆਂ ਕੁ ਪਰਤਾਂ ਤੇ ਕੰਨੀਆਂ ਨੰਗੀਆਂ ਹੋਈਆਂ ਹਨ ਉਸਨੇ ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ’ਚ ਬੁਰੀ ਤਰ੍ਹਾਂ ਪਸਾਰੇ ਮਾਫੀਏ ਨੂੰ ਸਾਹਮਣੇ ਲਿਆਂਦਾ ਹੈ। ਵਿਆਪਮ ਦੇ 8 ਸਾਲਾਂ ਦੇ ਭਿ੍ਰਸ਼ਟਾਚਾਰ ਦੀ ਜਾਂਚ ਕਰ ਰਹੀ ‘ਸਪੈਸ਼ਲ ਟਾਸਕ ਫੋਰਸ’ ਵੱਲ ਮੱਧ ਪ੍ਰਦੇਸ਼ ਹਾਈ ਕੋਰਟ ਨੂੰ ਦਿੱਤੀ ਜਿੰਨੇ ਕੁ ਖੁਲਾਸੇ ਕੀਤੇ ਹਨ ਉਹ ਚੌਂਕਾ ਦੇਣ ਵਾਲੇ ਹਨ। ਵਿਆਪਮ ਦੇ ਪ੍ਰਬੰਧਕ ਤੇ ਦਲਾਲ ਮੰਤਰੀਆਂ ਤੇ ਅਫਸਰਾਂ ਨਾਲ ਮਿਲ ਕੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲੇ ਸਮੇਤ ਵਿਭਾਗੀ ਟੈਸਟਾਂ ਦੇ ਮੋਟੀਆਂ ਮੁਰਗੀਆਂ ਵਾਲੇ ਉਮੀਦਵਾਰਾਂ ਨਾਲ ਸੌਦੇ ਤੈਅ ਕਰਦੇ ਸਨ। ਇਹ ਨੈਟਵਰਕ ਕਿਵੇਂ ਕੰਮ ਕਰਦਾ ਸੀ ਇਸ ਦੀ ਉੱਘੜਵ ਉਦਾਰਨ ‘ਡਮੈਟ’ ਹੈ। ‘ਡਮੈਟ’ ਯਾਨੀ ਸੂਬੇ ਦੇ ਪ੍ਰਾਈਵੇਟ ਡੈਂਟਲ ਤੇ ਮੈਡੀਕਲ ਕਾਲਜਾਂ ਲਈ ਦਾਖਲਾ ਪ੍ਰੀਖਿਆ ਹੈ।
428 ਸੀਟਾਂ ’‘ਵਆਪਮ’ ਰਾਹੀਂ ਟੀ ਐਮ ਟੀ ਵਾਲਿਆਂ ਨੂੰ 588 ਸੀਟਾਂ ਪ੍ਰਾਈਵੇਟ ਕਾਲਜਾਂ ਦੀ ਐਸ਼ੋਸੀਏਸ਼ਨ ਵੱਲੋਂ ’ਡੀਮੈਟ’ ਰਾਹੀਂ ਭਰੀਆਂ ਜਾਂਦੀਆਂ ਸਨ। ’ਵਿਆਪਮ’ ਰਾਹੀਂ ਸਰਕਾਰੀ ਕਾਲਜ਼ਾਂ ਵਿੱਚ ਐਮ.ਬੀ.ਬੀ.ਐਸ ਦੀ ਸੀਟ 80 ਲੱਖ ਤੋਂ ਲੈ ਕੇ 1.5 ਕਰੋੜ ਤੱਕ ਵਿੱਚ ਵਿਕਦੀ ਸੀ। ਡੀਮੈਟ ਇੱਕ ਤਰ੍ਹਾਂ ਦੀ ਫਰਜ਼ੀ ਪ੍ਰੀਖਿਆ ਸੀ ਜਿਸ ਵਿੱਚ ਸੀਟ ਖਰੀਦ ਸਕਣ ਵਾਲੇ ਨੂੰ ਹੀ ਮਿਲਦੀ ਸੀ, ਲਿਆਕਤ ਵਾਲੇ ਨੂੰ ਨਹੀਂ। ਸਾਰੇ ਗੜ੍ਹਬੜ ਘੁਟਾਲੇ ਵਿੱਚ ਉਮੀਦਵਾਰ ਦੀ ਐਕਸ਼ਨਲ ਸੀਟ ’ਤੇ ਵਿਦਿਆਰਥੀ ਦੇ ਨਾਂ ਰੋਲ ਨੰਬਰ ਤੋਂ ਇਲਾਵਾ ਸੀ.ਐਮ, ਉਮਾ ਭਾਰਤੀ, 1, 2,3 ਗਵਰਨਰ ਆਦਿ ਸ਼ਿਫਾਰਸ਼ੀ ਇਤਰਾਜ਼ ਵੀ ਪਾਏ ਜਾਂਦੇ ਸਨ। ਪੇਪਰ ਲੀਕ ਕਰਨ ਤੋਂ ਲੈ ਕੇ ਫਰਜ਼ੀ ਉਮੀਦਵਾਰ ਬਿਠਾਉਣ ਤੱਕ ਤੇ ਖਾਲੀ ਸ਼ੀਟ ਬਾਅਦ ’ਚ ਭਰਨ ਤੱਕ ਸਾਰਾ ਕੁਝ ਪੈਸੇ ਦੇ ਹਿਸਾਬ ਨਾਲ ਕੀਤਾ ਜਾਂਦਾ ਸੀ। ਕੁਲ ਮਿਲਾ ਕੇ ਇਸ ਯੋਜਨਾਬੱਧ ਗੋਰਖਧੰਦੇ ਵਿੱਚ ਨਖਿੱਧ, ਆਯੋਗ, ਪੈਸੇ ਵਾਲੇ ਸਿਫ਼ਾਰਸ਼ੀ ਬਾਜ਼ੀ ਮਾਰਦੇ ਰਹੇ ਤੇ ਲਾਇਕ, ਹੁਸ਼ਿਆਰ ਤੇ ਸਧਾਰਨ ਘਰਾਂ ਦੇ ਵਿਦਿਆਰਥੀ ਹੱਥ ਮਲਦੇ ਰਹਿ ਜਾਂਦੇ।
ਨੌਜਵਾਨ ਦੋਸਤੋ, ਵਿਆਪਮ ਦੀ ਵਿਆਪਕਤਾ ਦੇ 8 ਸਾਲਾਂ ਵਿੱਚ ਪ੍ਰੋਫੈਸ਼ਨਲ ਕਾਲਜਾਂ ਵਿੱਚ ਦਾਖਲਿਆਂ ਤੇ ਵਿਭਾਗੀ ਟੈਸਟਾਂ ਵਿੱਚ ‘ਵਿਆਪਮ’ ਇਕ ਕਲਚਰ ਬਣ ਗਿਆ। ਦਾਖਲਿਆਂ ਤੇ ਭਰਤੀਆਂ ਦੀ ਦੌੜ ਵਿੱਚ ਮੋਟੀਆਂ ਤੇ ਸਿਫਾਰਸ਼ੀ ਮੁਰਗੀਆਂ ਤੇ ਚੂਚਿਆ ਤੋਂ ਛੁੱਟ ਚਾਹਵਾਨ ਕਰਜ਼ੇ ਚੁੱਕਦੇ, ਜ਼ਮੀਨਾਂ ਵੇਚਦੇ ਤੇ ਸ਼ੀਟਾਂ ਲੈ ਜਾਂਦੇ ਰਹੇ। ਪਰ ਇਸ ਰਿਸ਼ਵਤ ਨੂੰ ਬੱਚਿਆਂ ਦੇ ਭਵਿੱਖ ਲਈ ਨਿਵੇਸ਼ ਸਮਝ ਕੇ ਕੌੜਾ ਘੁੱਟ ਪੀ ਲੈਂਦੇ। ਸਾਰੇ ਪਾਸੇ ਚਰਚਾ ਸੀ, ਸਭ ਨੂੰ ਪਤਾ ਸੀ ਪਰ ਸਭ ਚਲਦਾ ਸੀ। ਜਿਹਨ੍ਹਾਂ ਨੇ ਰੋਕਨਾ ਸੀ ਉਨ੍ਹਾਂ ਕੋਲ ਬਕਾਇਦਾ ਹਿੱਸਾ ਪਹੁੰਚਦਾ ਸੀ ਜਾਂ ਸ਼ਿਫਾਰਸ਼ ਪੂਰਤੀ ਹੁੰਦੀ ਸੀ। ਐਸ.ਟੀ.ਐਫ. ਵੱਲੋਂ ਫੜ੍ਹੇ ਗਏ ਇੱਕ ਮੁੱਖ ਦੋਸ਼ੀ ਯੋਗੇਂਦਰ ਉੱਪ ਹਿੱਤ ਨੇ ਮੰਨਿਆ ਕਿ 2006 ਤੋਂ ਬਾਅਦ ‘ਡੀਮੈਟ’ ਦੇ ਗੋਰਖਧੰਦੇ ਤੋਂ ਅੱਖਾਂ ਬੰਦ ਕਰੀ ਰੱਖਣ ਲਈ ਹਰੇਕ ਸਿਹਤ ਮੰਤਰੀ ਨੂੰ 10 ਕਰੋੜ ਰੁਪਏ ਦਿੱਤੇ ਜਾਂਦੇ ਰਹੇ ਹਨ। ਹਿੱਸੇ ਬਹਿੰਦਾ ਸਭ ਨੂੰ ਮਿਲਦਾ ਰਿਹਾ।
ਨੌਜਵਾਨ ਦੋਸਤੋ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਤੀਜੀ ਪਾਰੀ ਖੇਡ ਰਹੇ ਭਾਜਪਾਈ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਪਿਛਲੀ ਦਿਨੀਂ ‘ਵਿਆਪਮ’ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਦਿਆਂ ਕਿਹਾ ਸੀ ਕਿ ਮੇਰੇ ਸਿਰੋਂ ਬੋਝ ਲੈ ਗਿਆ। ਖਚਰ੍ਹੇਪਣ ਦੀ ਕੋਈ ਹੱਦ ਹੁੰਦੀ ਹੈ, ਪਰ ਨਹੀਂ। ਸ਼ਿਵਰਾਜ ਚੌਹਾਨ ਨੇ ‘ਸਿਰੋਂ ਬੋਝ ਲਾਹੁਣ ਦਾ ਕਦਮ ਉਦੋਂ ਹੀ ਚੁੱਕਿਆ ਜਦੋਂ ਪਤਾ ਲੱਗ ਗਿਆ ਕਿ ਅਗਲੇ ਦਿਨ ਸੁਪਰੀਮ ਕੋਰਟ ਸੀ.ਬੀ.ਆਈ. ਜਾਂਚ ਦਾ ਹੁਕਮ ਦੇਣ ਵਾਲੀ ਹੈ। ਵਰਨਾ ਉਸਨੇ ‘ਸਿਰੋਂ ਬੋਝ’ ਹਾਲੇ ਵੀ ਨਹੀਂ ਸੀ ਲਾਹੁਣਾ। ਵਿਆਪਮ ਵਿੱਚ ਗੜਬੜੀਆਂ ਦੇ ਕਿੱਸੇ ਸੰਨ 2007 ਵਿੱਚ ‘ਵਿਆਪਮ ਦੀ ਵਿਆਪਕਤਾ’ ਦੇ ਸਮੇਂ ਹੀ ਚਰਚਾ ’ਚ ਆਉਣ ਲੱਗ ਪਏ ਸਨ। ਪਰ ਕੋਈ ਕੰਨ ਕਰਨ ਲਈ ਤਿਆਰ ਨਹੀਂ ਸੀ। ਇਸ ਸਬੰਧੀ ਪਹਿਲੀ ਵਾਰ ਵੱਡਾ ਹੰਗਾਮਾ ਸੰਨ 2013 ਵਿੱਚ ਉਦੋਂ ਹੋਇਆ ਜਦੋਂ ਇੰਦੋਰ ਦੇ ਇੱਕ ਹੋਟਲ ਵਿੱਚੋਂ ਪੇਪਰ ਹੱਲ ਕਰਨ ਵਾਲੀ 20 ਮੈਂਬਰੀ ਟੀਮ ਪਕੜੀ ਗਈ ਤੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ 5 ਤੋਂ 10 ਹਜ਼ਾਰ ਰੁਪਏ ਦੇ ਸੌਦੇ ਤਹਿਤ ਪੇਪਰ ਹੱਲ ਕਰਨ ਲਈ ਡਾ. ਜਗਦੀਸ ਸਾਗਰ ਵੱਲੋਂ ਬੁਲਾਏ ਗਏ ਸਨ। ਮੁੱਖ ਮੁਲਜ਼ਮਾਂ ’ਚੋਂ ਇੱਕ ਡਾ. ਸਾਗਰ ਨੇ ਸੂਬੇ ਦੇ ਉਚੇਰੀ ਸਿੱਖਿਆ ਮੰਤਰੀ ਲਕਸ਼ਮੀ ਕਾਂਤ ਸ਼ਰਮਾ ਦਾ ਨਾਂ ਉਗਲ ਦਿੱਤਾ।
ਉਹ ਮੁੱਖ ਮੰਤਰੀ ਚੌਹਾਨ ਦਾ ਨੇੜਲਾ ਬੰਦਾ ਸੀ, ਉਸਦੀ ਗਿ੍ਰਫਤਾਰੀ ਹੋਈ ਤੇ ਹੰਗਾਮਾ ਹੋਰ ਵਧ ਗਿਆ। ਘੁਟਾਲੇ ਨੂੰ ਨੰਗਾ ਕਰਨ ਲਈ ਯਤਨਸ਼ੀਲ ਸੋਸ਼ਲ ਵਰਕਰਾਂ ਨੇ ਹਾਈਕੋਰਟ ਤੋਂ ਸੀ.ਬੀ.ਆਈ. ਜਾਂਚ ਲਈ ਜਨਹਿੱਤ ਪਟੀਸ਼ਨ ਪਾਈ, ਪਰ ਹਾਈ ਕੋਰਟ ਨੇ ਮੰਗ ਰੱਦ ਕਰਕੇ ਐੱਸ.ਟੀ.ਐੱਫ. ਦੇ ਗਠਨ ਦਾ ਫੈਸਲਾ ਸੁਣਾ ਦਿੱਤਾ। ਐੱਸ.ਟੀ.ਐੱਫ ਦੀ ਜਾਂਚ ਵੱਡੇ-ਵੱਡੇ ਨਾਂ ਆਉਣ ਲੱਗੇ ਤੇ ਗੱਲ ਮੁੱਖ ਮੰਤਰੀ ਤੇ ਗਵਰਨਰ ਦੇ ਘਰਾਂ ਤੱਕ ਜਾ ਪੁੱਜੀ। ਇੱਥੇ ਐਸ.ਟੀ.ਐਫ ਨੂੰ ਬਰੇਕਾਂ ਲੱਗ ਗਈਆਂ ।
ਜਿਵੇਂ ਜਿਵੇਂ ਜਾਂਚ ਅੱਗੇ ਵਧੀ ‘ਵਿਆਪਮ’ ਦੇ ਸ਼ੱਕੀ ਮੁਲਾਜ਼ਮਾਂ, ਗਵਾਹਾਂ ਤੇ ਹੋਰਨਾਂ ਦੀਆਂ ਰਹੱਸਮਈ ਮੌਤਾਂ ਦੀ ਲੜੀ ਚੱਲ ਪਈ, ਪਰ ਫਿਰ ਨਾਂ ਹਾਈ ਕੋਰਟ ਨਾਂ ਸੂਬਾ ਸਰਕਾਰ ਨੇ ਰਹੱਸਮਈ ਮੌਤਾਂ ਨੂੰ ਗੌਲਿਆ ਨਾ ਹੀ ਸੀ.ਬੀ.ਆਈ. ਜਾਂਚ ਦੀ ਗੱਲ ਮੰਨੀ। ਇੱਥੋਂ ਕਿ ਮਰਨ ਵਾਲਿਆਂ ’ਚ ਗਵਰਨਰ ਦਾ ਪੁੱਤਰ ਵੀ ਸ਼ਾਮਲ ਸੀ। ਅਖੀਰ ਜਦੋਂ ਐਮ.ਬੀ.ਬੀ.ਐਸ ਨਮਰਤਾ ਦਾਮੌੜ ਦੀ ਮੌਤ, ਜੋ ਜਨਵਰੀ 2012 ਨੂੰ ਹੋਈ ਸੀ, ਦੀ ਪੜਤਾਲ ਲਈ ਉਸ ਦੇ ਘਰ ਗਏ, ‘ਆਜ਼ ਤੱਕ’ ਟੀ.ਵੀ. ਦੇ ਚੈਨਲ ਦੇ ਰਿਪੋਟਰ ਅਕਸ਼ੈ ਸਿੰਘ ਨੂੰ ਵੀ ਵਿਆਪਮ ਦੇ ਰਹੱਸ ਨੇ ਨਿਹਾਲ ਲਿਆ ਤੇ ਦੋ ਕੁ ਦਿਨ ਬਾਅਦ ਜਬਲਪੁਰ ਮੈਡੀਕਲ ਕਾਲਜ ਦਾ ਡੀਨ ਵੀ ਦਿੱਲੀ ਦੇ ਪੰਜ਼ ਤਾਰਾ ਹੋਟਲ ਵਿੱਚ ਮੌਤ ਦਾ ਸ਼ਿਕਾਰ ਹੋ ਗਿਆ ਤਾਂ ‘ਵਿਆਪਮ’ ਦੀ ਸੀ.ਬੀ.ਆਈ. ਜਾਂਚ ਤੋਂ ਉਰੇ ਗੱਲ ਰੁਕੀ ਨਾ ਰਹਿ ਸਕੀ ਹਲਾਂ ਕਿ ਉਦੋਂ ਤੱਕ ਮੱਧ ਪ੍ਰਦੇਸ਼ ਦੀ ਵਿਰੋਧੀ ਧਿਰ ਤੇ ਹੋਰ ਲੋਕ ‘ਵਿਆਪਮ ਘੁਟਾਲੇ’ ਵਿੱਚ 150 ਤੋਂ ਵੱਧ ਮੌਤਾਂ ਹੋਣ ਦੇ ਦੋਸ਼ ਲਾ ਰਹੇ ਸਨ ਤੇ ਐਸ.ਟੀ.ਐਫ ਵੀ 32 ਮੌਤਾਂ ਹੋਣ ਦੀ ਗੱਲ ਮੰਨ ਚੁੱਕੀ ਸੀ।
ਇਸ ਮਹਾਂਘੁਟਾਲੇ ਵਿੱਚ ਹੁਣ ਤੱਕ 2000 ਗਿ੍ਰਫਤਾਰੀਆਂ ਹੋ ਚੁੱਕੀਆਂ ਹਨ ਤੇ 2500 ਤੇ ਕਰੀਬ ਲੋਕ ਦੋਸ਼ਾਂ ਤੇ ਘੇਰੇ ਵਿੱਚ ਹਨ। ਮੌਤਾਂ ਦਾ ਕਾਰਨ ਘੁਟਾਲੇ ਦੀ ਕੜੀਆਂ, ਤੋੜਨ ਸਬੂਤ ਮਿਟਾਉਣ ਤੇ ਗਵਾਹਾਂ ਤੇ ਖਾਤਮੇ ਨਾਲ ਜੁੜਿਆ ਹੈ। ਘੁਟਾਲੇ ਦੀ ਪੈੜ ਕਿਉਂਕਿ ਦੇਸ਼ ਭਗਤੀ ਦਾ ਮਖੌਟਾ ਲਾਈ ਫਿਰਦੀ ਆਰ.ਐਸ.ਐਸ. ਦੇ ਸਾਬਕਾ ਸੰਘ ਚਾਲਕ ਸੁਦਰਸ਼ਨ ਸਮੇਤ ਹੋਰ ਅਹਿਮ ਸਵੈਮ ਸੇਵਕਾਂ, ਭਾਜਪਾ ਦੇ ਮੁੱਖ ਮੰਤਰੀ ਚੌਹਾਨ ਤੇ ਸਾਧਵੀ ਉਮਾ ਭਾਰਤੀ, ਤੇ ਹੋਰ ਮੰਤਰੀ ਤੇ ਲੀਡਰਾਂ, ਗਵਰਨਰ ਰਾਮ ਨਰੇਸ਼ ਯਾਦਵ ਤੇ ਉਸਦੇ ਪੁੱਤਰਾਂ ਹਾਈ ਕੋਰਟ ਦੇ ਜੱਜ਼ਾਂ ਦੇ ਘਰਾਂ ਤੱਕ ਜਾਂਦੀ ਹੈ ਇਸ ਲਈ ਰਹੱਸਮਈ ਮੌਤਾਂ ਦੀ ਗਿਣਤੀ ਵੀ ਉਹਨੀਂ ਹੀ ਵਧੀ ਜਾਂਦੀ ਹੈ। ਰਹੱਸਮਈ ਮੌਤਾਂ ਦੇ ਮਾਮਲੇ ’ਚ ਵੀ ‘ਵਿਆਪਮ ਦੀ ਵਿਆਪਕਤਾ’ ਦਾ ਕੋਈ ਅੰਤ ਨਹੀਂ।
ਨੌਜਵਾਨ ਦੋਸਤੋ, ਜ਼ਾਹਿਰ ਹੈ ‘ਵਆਪਮ’ ਨਾਂ ਦੇ ਇਸ ਘੁਟਾਲੇ ਜਾਂ ਵਧੇਰੇ ਸਹੀ ਕਿਹਾ ‘ਟਾਲਿਆਂ ਦੇ ਬਾਪ’ ਬਾਰੇ ਪੜ੍ਹ ਸੁਣ ਕੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇਗੀ ਤੇ ਇਸਦੀਆਂ ਹੇਠਾਂ ਤੋਂ ਧੁਰ ਉੱਪਰ ਤੱਕ ਜੁੜੀਆਂ ਕੜੀਆਂ ਤੁਹਾਨੂੰ ਚਿੰਤਤ ਕੀਤਾ ਹੋਵੇਗਾ। ਤੁਹਾਡੀਆਂ ਭਾਵਨਾਵਾਂ ਦਾ ਆਹਤ ਹੋਣਾ ਤੇ ਭਵਿੱਖ ਪ੍ਰਤੀ ਚਿੰਤਤ ਹੋਣਾ ਸੁਭਾਂਵਿਕ ਹੈ ਕਿਉਂਕਿ ਇਸ ਪੂਰੇ ਦਾ ਪੂਰਾ ਨਿਜ਼ਾਮ ਨੰਗਾ ਖੜ੍ਹਾ ਹੈ, ਮੁਜ਼ਰਮਾਂ ਦੀ ਕਤਾਰ ’ਚ ਖੜ੍ਹਾ ਦਿਖਾਈ ਦਿੰਦਾ ਹੈ। ਪੂਰੇ ਦਾ ਪੂਰਾ ਨਿਜ਼ਾਮ ਯਾਨੀ ਵਿਧਾਨਪਾਲਿਕਾ ਦੇ ਨੁਮਾਇੰਦੇ, ਨਿਆਂਪਾਲਿਕਾਂ ਦੀ ਨਿਆਂਹ ਮੂਰਤੀ , ਕਾਰਜ਼ਪਾਲਿਕਾ ਦੇ ਅਫਸਰ ਸ਼ਾਹ ਤੋਂ ਪੁਲਸ ਦੀ ਐਸ.ਟੀ.ਐਫ ਤੋਂ ਲੈ ਕੇ ਪੂਰਾ ਤੰਤਰ ਕੋਈ ਇਸ ਤੋਂ ਇਨਸਾਫ਼ ਦੀ ਉਮੀਦ ਰੱਖ ਸਕਦਾ ਹੈ।
ਉਮੀਦ ਨਾ ਰਹੇ ਤਾਂ ਉਪਰਾਮਤਾ, ਅਰਾਜਕਤਾ ਤੇ ਹੋਰ ਪਤਾ ਨਹੀਂ ਕੀ ਕੁਝ ਜਵਾਨੀ ਨੂੰ ਘੇਰ ਸਕਦਾ ਹੈ ਜੇਕਰ ਉਹ ਚੇਤਨ ਨਾ ਹੋਏ।
ਨੌਜਵਾਨ ਦੋਸਤੋ, ਉਪਰਾਮ ਜਾਂ ਨਿਰਾਸ਼ ਹੋਣ ਦੀ ਥਾਂ ਸਾਨੂੰ ਚੇਤਨ ਹੋਣ ਦੀ ਲੋੜ ਹੈ, ਇਹ ਸਮਝਣ ਦੀ ਲੋੜ ਹੈ ਕਿ ਇਹ ਨਿਜ਼ਾਮ ਲੁਟ-ਖਸੁੱਟ ਉੱਤੇ ਅਤੇ ਬੇਇਨਸਾਫੀ ਤੇ ਅਧਾਰਿਤ ਹੈ। ਇਹ ਵਿਦਿਆਰਥੀਆਂ ਤੇ ਨੌਜਵਾਨਾਂ ਸਮੇਤ ਕਿਰਤੀ ਕਮਾਊ ਲੋਕਾਂ ਨੂੰ ਅੱਗੇ ਵਧਣ ਦੇ ਮੌਕੇ ਨਹੀਂ ਦਿੰਦਾ। ਇਹ ਨਿਜ਼ਾਮ ਭਰਾਤਰੀ ਭਾਵ ਨਹੀਂ ਸਗੋਂ ਦੂਜਿਆਂ ਨੂੰ ਦਰੜ ਕੇ ਅਗਾਂਹ ਲੱਗਣ ਦੀ ਲਾਲਸਾ ਨੂੰ ਉਤਸ਼ਾਹਤ ਕਰਦਾ ਹੈ, ਸੀਮਤ ਮੌਕਿਆਂ ਲਈ ਗਲ ਵੱਢਣੀ ਦੌੜ ਪੈਦਾ ਕਰਦਾ ਹੈ। ਇਹ ਨਿਜ਼ਾਮ ਜ਼ਰਜ਼ਰਾ ਤੇ ਭਿ੍ਰਸ਼ਟ ਹੋ ਚੁੱਕਾ ਹੈ। ਉਦਾਰੀਕਰਨ ਤੇ ਨਿੱਜੀਕਰਨ ਦੇ ਵਰਤਾਰੇ ਨੇ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਵੀ ਸੀਮਤ ਕਰ ਦਿੱਤੇ ਹਨ ਅਤੇ ਸਿੱਖਿਆ ਸਮੇਤ ਹੋਰਨਾਂ ਖੇਤਰਾਂ ਵਿੱਚ ਹਰ ਪੱਧਰ ਤੇ ਮਾਫੀਆ ਪੈਦਾ ਕਰ ਦਿੱਤਾ ਹੈ। ਨਿਜ਼ਾਮ ਤਬਦੀਲੀ ਦੀ ਮੰਗ ਕਰਦਾ ਹੈ, ਇਨਸਾਫ਼ ਲਈ -ਬਰਾਬਰੀ ਲਈ। ਤਬਦੀਲੀ ਦੀ ਜੰਗ ਤੇ ਸੰਭਾਵਨਾਵਾਂ ਭਰਪੂਰ ਨੌਜਵਾਨਾਂ ਤੇ ਵਿਦਿਆਰਥੀਆਂ ਤੋਂ ਸੰਘਰਸ਼ ਦੇ ਮੋਹਰੀ ਬਣਨ ਲਈ, ਅੱਗੇ ਆਉਣ ਦੀ ਮੰਗ ਕਰਦੀ ਹੈ। ਹਰ ਇੱਕ ਨੂੰ ਸਿੱਖਿਆ ਤੇ ਰੁਜ਼ਗਾਰ ਲਈ ਬਰਾਬਰ ਮੌਕੇ ਇੱਕ ਚੰਗੇਰਾ ਬਰਾਬਰੀ ਵਾਲਾ ਸਮਾਜ ਹੀ ਪ੍ਰਦਾਨ ਕਰ ਸਕਦਾ ਹੈ, ਮੁਨਾਫ਼ੇ ਤੇ ਲੁੱਟ ਤੇ ਅਧਾਰਿਤ ਸਮਾਜ ਨਹੀਂ। ਆਉ ਦੋਸਤੋ, ਅੱਗੇ ਆਉ।
owedehons
casino online slots <a href=" http://onlinecasinouse.com/# ">vegas casino slots </a> online casino http://onlinecasinouse.com/#