ਮਹਾਂਰਾਸ਼ਟਰ ਸਰਕਾਰ ਵੱਲੋਂ ਬਾਬਾਸਾਹਿਬ ਪੁਰਾਂਦਰੇ ਨੂੰ ਸਨਮਾਨ ਦੇਣ ਨਾਲ ਜਾਤੀ ਵਿਰੋਧ ਹੋਇਆ ਤਿੱਖਾ
Posted on:- 25-08-2015
ਮਹਾਂਰਾਸ਼ਟਰ ਵਿੱਚ ਸ਼ਿਵਾ ਜੀ ਬਾਰੇ ਹੁੰਦੀਆਂ ਸਿਆਸੀ ਲੜਾਈਆਂ ਅਖ਼ਬਾਰੀ ਸੁਰਖੀਆਂ ਤੋਂ ਕਦੇ ਹੀ ਪਾਸੇ ਹੁੰਦੀਆਂ ਹਨ। ਇਸ ਪ੍ਰਸੰਗ ਵਿੱਚ ਤਾਜ਼ਾ ਵਿਵਾਦ ਸੂਬਾਈ ਸਰਕਾਰ ਵੱਲੋਂ ਵਕਾਰੀ ‘ਮਹਾਂਰਾਸ਼ਟਰ ਭੂਸ਼ਨ’ ਇਨਾਮ ਬਾਬਾਸਾਹਿਬ ਪੁਰਾਂਦਰੇ ਨੂੰ ਦੇਣ ਦੇ ਫੈਸਲੇ ਦੁਆਲੇ ਚੱਲ ਰਿਹਾ ਹੈ। ਪੁਰਾਂਦਰੇ ਨੂੰ ਇੱਕ ਲੇਖਕ, ਇੱਕ ਨਾਟਕਕਾਰ, ਸ਼ਿਵਾ ਜੀ ਦਾ ਇਤਿਹਾਸਕਾਰ ਜਾਂ ਆਰ ਐੱਸ ਐੱਸ ਦਾ ਮੈਂਬਰ ਵਜੋਂ ਕਈ ਰੂਪਾਂ ਵਿੱਚ ਜਾਣਿਆ ਜਾ ਸਕਦਾ ਹੈ।
ਇਸ ਦਾ ਵਿਰੋਧ ਮਈ ਵਿੱਚ ਇਨਾਮ ਦੇ ਐਲਾਨ ਤੋਂ ਜਲਦੀ ਹੀ ਬਾਅਦ ਸ਼ੁਰੂ ਹੋ ਗਿਆ ਸੀ, ਪਰ ਪੁਣੇ ਵਿੱਚ ਬੁੱਧਵਾਰ ਨੂੰ ਰਸਮੀ ਤੌਰ ’ਤੇ ਪ੍ਰਦਾਨ ਕੀਤੇ ਜਾਣ ਨਾਲ ਇਹ ਰੌਲਾ ਹੋਰ ਤਿੱਖਾ ਹੋ ਗਿਆ ਹੈ।
ਰਾਜ ਸਰਕਾਰ ਅਨੁਸਾਰ ਇਹ ਇਨਾਮ 93 ਸਾਲਾ ਪੁਰਾਂਦਰੇ ਵੱਲੋਂ ਸ਼ਿਵਾ ਜੀ ਦੀ ਦੇਣ ਨੂੰ ਪ੍ਰਚਾਰਨ ਦੀਆਂ ਉਮਰ ਭਰ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਹੈ। ਪੁਰਾਂਦਰੇ ਦੀਆਂ ਮਸ਼ਹੂਰ ਲਿਖਤਾਂ ਸ਼ਿਵਾ ਜੀ ਦੀ ਜੀਵਨੀ ਰਾਜਾ ਸ਼ਿਵ-ਛਤਰਪਤੀ ਅਤੇ ਉਸ ਬਾਰੇ ਬਹੁਤ ਹਰਮਨਪਿਆਰਾ ਨਾਟਕ ਜਨਤਾ ਰਾਜਾ ਹਨ।
ਪਰ ਪੁਰਾਂਦਰੇ ਦੇ ਵਿਰੋਧੀ ਉਸ ਉੱਤੇ ਇਤਿਹਾਸਕ ਤੱਥਾਂ ਨੂੰ ਵਿਗਾੜਨ ਦਾ ਇਲਜ਼ਾਮ ਲਾਉਂਦੇ ਹਨ ਕਿ ਉਸ ਨੇ ਸ਼ਿਵਾ ਜੀ ਨੂੰ ਬ੍ਰਾਹਮਣੀ ਨਜ਼ਰੀਏ ਤੋਂ ਚਿਤਿ੍ਰਤ ਕੀਤਾ ਹੈ ਅਤੇ ਇਹ ਗੁੱਝਾ ਇਸ਼ਾਰਾ ਕੀਤਾ ਹੈ ਕਿ ਸ਼ਿਵਾ ਜੀ ਦਾ ਅਸਲ ਪਿਤਾ ਉਸ ਦਾ ਬ੍ਰਾਹਮਣ ਸਿਖਿਅਕ ਦਾਦਾਜੀ ਕੌਂਡਦਿਉ ਸੀ। ਇਨ੍ਹਾਂ ਵਿਰੋਧੀਆਂ ਵਿੱਚ ਮਰਾਠੀ ਲੇਖਕ ਭਾਈਚੰਦਰਾ ਨਾਮਦੇ, ਸੰਭਾਜੀ ਬਿ੍ਰਗੇਡ ਦੇ ਸਭਿਆਚਾਰਕ ਰਖਿੱਅਕ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਜਤਿੰਦਰ ਅਹਿਵੱਡ, ਕਾਂਗਰਸ ਮੈਂਬਰ ਰਾਧਾਕਿ੍ਰਸ਼ਨ ਵਿਖੇ-ਪਾਟਿਲ ਅਤੇ ਸ਼ਿਵਾ ਜੀ ਦੀ ਬੰਸ ਵਿਚੋਂ ਐੱਨ. ਸੀ.ਪੀ. ਆਗੂ ਉਦਯਨ ਰਾਜੇ ਭੌਂਸਲੇ ਹਨ। ਵਿਡੰਬਨਾ ਇਹ ਹੈ ਕਿ ਪੁਰਾਂਦਰੇ ਦੇ ਸਮਰਥਕਾਂ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਵਰਗੀਆਂ ਉਹ ਸਿਆਸੀ ਪਾਰਟੀਆਂ ਹਨ ਜੋ ਸ਼ਿਵਾ ਜੀ ਨੂੰ ਹੀਰੋ ਵਜੋਂ ਸਥਾਪਿਤ ਕਰਨ ਵਿੱਚ ਸਭ ਤੋਂ ਅੱਗੇ ਹਨ। ਮੰਗਲਵਾਰ ਨੂੰ ਜਦ ਸੰਭਾਜੀ ਬਿ੍ਰਗੇਡ ਨੇ ਇਸ ਇਨਾਮ ਦੇ ਖਿਲਾਫ਼ ਗ੍ਰਹਿ ਰਾਜਮੰਤਰੀ ਰਾਮ ਸ਼ਿੰਦੇ ਦੇ ਦਫ਼ਤਰ ’ਤੇ ਹੱਲਾ ਬੋਲਿਆ ਤਾਂ ਐੱਮ.ਐੱਨ.ਐੱਸ. ਮੁਖੀ ਰਾਜ ਠਾਕਰੇ ਨੇ ਸ਼ਰਦ ਪਵਾਰ ਦੀ ਐੱਨ. ਸੀ.ਪੀ. ਉੱਤੇ ਬ੍ਰਾਹਮਣ-ਮਰਾਠਾ ਪਾੜਾ ਪਾਉਣ ਦਾ ਇਲਜ਼ਾਮ ਲਗਾਇਆ।
ਵਿਵਾਦ ਕਿਸ ਗੱਲ ਬਾਰੇ ਹੈ? ਮਹਾਂਰਾਸ਼ਟਰ ਵਿੱਚ ਸ਼ਿਵਾ ਜੀ ਦੀ ਜ਼ਿੰਦਗੀ ਬਾਰੇ ਵਿਵਾਦਾਂ ਦਾ ਲੰਮਾ ਇਤਿਹਾਸ ਹੈ, ਪਰ ਪੁਰੰਦਰੇ ਉੱਤੇ ਤਾਜਾ ਹਮਲਿਆਂ ਦਾ ਮੂਲ ਜੇਮਜ਼ ਲੇਨ ( ) ਦੇ 2003 ਵਿੱਚ ਉਠਾਏ ਵਿਵਾਦ ਨਾਲ ਜੁੜਦਾ ਹੈ। ਲੇਨ ਇੱਕ ਅਮਰੀਕੀ ਪ੍ਰੋਫੈਸਰ ਹੈ ਜਿਸ ਦੀ ਪੁਸਤਕ : 8 9 9 ਉੱਤੇ ਭਾਰਤ ਵਿੱਚ, ਸੰਭਾ ਜੀ ਬਿ੍ਰਗੇਡ ਦੇ ਵਿਰੋਧ ਪ੍ਰਦਰਸ਼ਨਾਂ ਬਾਅਦ ਪਾਬੰਦੀ ਲਗਾ ਦਿੱਤੀ ਗਈ ਸੀ। ਮੁੰਬਈ ਦੇ ਇੱਕ ਇਤਿਹਾਸਕਾਰ ਮੁਤਾਬਿਕ, ‘ਲੇਨ ਦੀ ਕਿਤਾਬ ਸ਼ਿਵਾ ਜੀ ਬਾਰੇ ਚਲਦੇ ਵੱਖ ਵੱਖ ਬਿਰਤਾਤਾਂ ਦੀ ਗੱਲ ਕਰਦੀ ਹੈ। ਉਹ ਇਸ਼ਾਰਾ ਕਰਦਾ ਹੈ ਕਿ ਕੁਝ ਇਤਿਹਾਸਕਾਰ ਸ਼ਿਵਾ ਜੀ ਨੂੰ ਇਸ ਇਲਾਕੇ ਨੂੰ ਮੁਸਲਿਮ ਹਕੂਮਤ ਤੋਂ ਆਜਾਦ ਕਰਵਾਉਣ ਵਾਲੇ ਰਾਜੇ ਵਜੋਂ ਪੇਸ਼ ਕਰਦੇ ਹਨ ਅਤੇ ਕੁਝ - ਅਕਸਰ ਬ੍ਰਾਹਮਣ ਇਤਿਹਾਸਕਾਰ - ਸ਼ਿਵਾ ਜੀ ਦੀ ਜ਼ਿੰਦਗੀ ਉਤੇ ਬ੍ਰਾਹਮਣੀ ਪ੍ਰਭਾਵਾਂ ਨੂੰ ਦਿਖਾਉਂਦੇ ਹਨ।’ ਪਰ ਲੇਨ ਨਾਲ ਮਸਲਾ ਪੁਸਤਕ ਵਿਚਲੇ ਇੱਕ ਵਾਕ ਤੋਂ ਖੜ੍ਹਾ ਹੋਇਆ ਜਿਸ ਵਿੱਚ ਕਿਹਾ ਗਿਆ ਕਿ ਮਹਾਂਰਾਸ਼ਟਰੀ ਅਕਸਰ ਅਜਿਹੇ ਚੁਟਕਲੇ ਸੁਣਾਉਂਦੇ ਹਨ ਜੋ ਇਸ਼ਾਰਾ ਕਰਦੇ ਹਨ ਕਿ ਸ਼ਿਵਾ ਜੀ ਦਾ ਅਸਲ ਪਿਤਾ ਕੌਂਡਦਿਉ ਸੀ ਨਾ ਕਿ ਸ਼ਾਹਾਜੀ। ਜਦ ਲੇਨ ਦੀ ਕਿਤਾਬ ਭਾਰਤ ਵਿੱਚ ਰਿਲੀਜ਼ ਹੋਈ ਤਾਂ ਪੁਰੰਦਰੇ ਇਸ ਦੇ ਅਲੋਚਕਾਂ ਵਿੱਚ ਸ਼ਾਮਲ ਸੀ। ਉਸ ਇਤਿਹਾਸਕਾਰ ਮੁਤਾਬਿਕ, ‘ਪੁਰੰਦਰੇ ਆਕਸਫੋਰਡ ਯੂਨੀਵਰਸਿਟੀ ਨੂੰ ਇਹ ਪੁਸਤਕ ਵਾਪਸ ਲੈਣ ਲਈ ਪੱਤਰ ਲਿਖਣ ਵਾਲਿਆਂ ਵਿੱਚ ਸ਼ਾਮਲ ਸੀ।’ ਹੁਣ ਸੰਭਾ ਜੀ ਬਿ੍ਰਗੇਡ ਅਤੇ ਹੋਰ ਪ੍ਰਦਰਸ਼ਨਕਾਰੀ ਇਹੀ ਜਾਣਕਾਰੀ (ਸ਼ਿਵਾਜੀ ਦੇ ਅਸਲ ਪਿਤਾ ਬਾਰੇ) ਪੁਰੰਦਰੇ ਦੇ ਸਿਰ ਮੜ ਰਹੇ ਹਨ। ਸੰਭਾ ਜੀ ਬਿ੍ਰਗੇਡ ਦੇ ਸੂਬਾ ਪ੍ਰਧਾਨ ਵਿਕਾਸ ਪਾਸਲਕਰ ਦੇ ਸ਼ਬਦਾਂ ਵਿੱਚ,‘ ਰਾਜਾ ਸ਼ਿਵਛਤਰਪਤੀ ਵਿੱਚ ਪੁਰੰਦਰੇ ਨੇ ਸ਼ਿਵਾਜੀ ਦੀ ਮਾਤਾ ਜੀਜਾ ਬਾਈ ਅਤੇ ਦਾਦਾ ਕੌਂਡਦਿਉ ਨੂੰ ਇਸ ਤਰ੍ਹਾਂ ਦਿਖਾਇਆ ਹੈ ਜਿਵੇਂ ਦੋਹਵਾਂ ਵਿੱਚ ਸਬੰਧ ਚੱਲ ਰਹੇ ਹੋਣ। ਉਸ ਨੇ ਸ਼ਾਹਾਜੀ ਨੂੰ ਗੈਰਹਾਜ਼ਰ ਪਿਤਾ ਵਜੋਂ ਦਿਖਾਇਆ ਅਤੇ ਦਾਦਾਜੀ ਕੌਂਡਦਿਉ ਨੂੰ ਸ਼ਿਵਾਜੀ ਦੇ ਅਸਲ ਪਿਉ ਵਜੋਂ ਪੇਸ਼ ਕੀਤਾ। ਉਸ ਨੇ ਕਿਹਾ ਕਿ ਸ਼ਿਵਾਜੀ ਉਪਰ ਕੌਂਡਦਿਉ ਦਾ ਪ੍ਰਭਾਵ ਸ਼ਾਹਾਜੀ ਤੋਂ ਜ਼ਿਆਦਾ ਸੀ।’ ਪੁਰਾਂਦਰੇ ਦੇ ਹੋਰ ਵਿਰੋਧੀ ਆਪਣੇ ਇਲਜ਼ਾਮ ਐਨੇ ਸਪੱਸ਼ਟ ਰੂਪ ਵਿੱਚ ਬਿਆਨ ਨਹੀਂ ਕਰਦੇ ਪਰ ਉਹ ਇਹ ਦੋਸ਼ ਲਾਉਣ ਵਿੱਚ ਇੱਕਮੱਤ ਹਨ ਕਿ ਉਸ ਨੇ ਸ਼ਿਵਾਜੀ ਦਾ ਕਿਰਦਾਰ ਵਿਗਾੜ ਕੇ ਪੇਸ਼ ਕੀਤਾ ਹੈ। ਮੁੰਬਈ ਦੇ ਇੱਕ ਸਿਆਸੀ ਟਿੱਪਣੀਕਾਰ ਸੁਰਿੰਦਰ ਝੌਂਡਲੇ ਨੇ ਕਿਹਾ, ‘ਉਸ ਨੇ ਸ਼ਿਵਾਜੀ ਦੀ ਮਾਤਾ ਨੂੰ ਸਿਆਸੀ ਤੌਰ ’ਤੇ ਗਲਤ ਢੰਗ ਨਾਲ ਪੇਸ਼ ਕੀਤਾ।’ ਮਹਾਂਰਾਸ਼ਟਰ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਰਾਧਾਕਿ੍ਰਸ਼ਨ ਵਿਖੇ-ਪਾਟਿਲ ਨੇ ਕਿਹਾ,‘ ਉਹ ਇਤਿਹਾਸਕਾਰ ਵੀ ਨਹੀਂ ਹੈ, ਉਸ ਨੇ ਤਾਂ ਬੱਸ ਇੱਕ ਮਸ਼ਹੂਰ ਨਾਟਕ ਲਿਖਿਆ ਹੈ। ਜੇ ਉਸ ਨੂੰ ਇਹ ਇਨਾਮ ਦਿੱਤਾ ਜਾਂਦਾ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਮਝਣਗੀਆਂ ਕਿ ਜੋ ਉਸ ਨੇ ਲਿਖਿਆ ਉਹੀ ਅਸਲ ਇਤਿਹਾਸ ਸੀ।’
ਅਸਲ ਗੱਲ ਜਾਤ ਬਰਾਦਰੀ ਦੀ ਹੈ ਕੀ ਪੁਰਾਂਦਰੇ ਆਪਣੀਆਂ ਲਿਖਤਾਂ ਵਿੱਚ ਇਹੀ ਮਤਲਬ ਕੱਢਦਾ ਹੈ? ਉਸ ਦੇ ਸਮਰਥਕ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹਨ। ਪੁਣੇ ਦੇ ਇਤਿਹਾਸਕਾਰ ਪਾਂਡੂਰੰਗ ਬਲਕਾਵੜੇ ਅਨੁਸਾਰ ਉਸ ਨੇ ਅਜਿਹੀ ਕੋਈ ਗੱਲ ਨਹੀਂ ਕਹੀ। ਉਸ ਨੇ ਫਾਰਸੀ ਅਤੇ ਮਰਾਠੀ ਦੀ ਪੁਰਾਣੀ ਮੋਦੀ ਲਿਪੀ ਸਿੱਖੀ ਤਾਂ ਜੋ ਉਹ ਸ਼ਿਵਾਜੀ ਬਾਰੇ ਪੁਰਾਣੀਆਂ ਲਿਖਤਾਂ ਨੂੰ ਸਮਝ ਸਕੇ। ਜਿਹੜੇ ਉਸ ਦੀ ਵਿਰੋਧਤਾ ਕਰ ਰਹੇ ਹਨ ਉਹ ਇਤਿਹਾਸਕਾਰ ਨਹੀਂ ਹਨ। ਪੁਰੰਦਰੇ ਬਹੁਤ ਨਿਮਰ ਇਨਸਾਨ ਹੈ, ਆਪਣੇ ਕੰਮ ਵਿੱਚ ਉਹ ਕਦੇ ਪੱਖਪਾਤੀ ਨਹੀਂ ਹੋ ਸਕਦਾ ਅਤੇ ਕਿਸੇ ਜਾਤੀ ਜਾਂ ਭਾਈਚਾਰੇ ਨੂੰ ਮਾੜੇ ਰੂਪ ਵਿੱਚ ਪੇਸ਼ ਨਹੀਂ ਕਰ ਸਕਦਾ। ਬਲਕਾਵੜੇ ਅਤੇ ਹੋਰ ਇਤਿਹਾਸਕਾਰਾਂ ਅਨੁਸਾਰ ਪੁਰੰਦਰੇ ਖਿਲਾਫ਼ ਦੋਸ਼ ਲਾਉਣ ਪਿੱਛੇ ਜਾਤਪਾਤੀ ਅਤੇ ਫਿਰਕੂ ਸਿਆਸਤ ਹੈ। ਪੁਰੰਦਰੇ ਦਾ ਸਨਮਾਨ ਕਰਨਾ ਚਾਹੁਣ ਵਾਲੀ ਬੀਜੇਪੀ ਦੀ ਅਗਵਾਈ ਵਾਲੀ ਰਾਜ ਸਰਕਾਰ ਦਾ ਮੁਖੀ ਇੱਕ ਬ੍ਰਾਹਮਣ ਹੈ ਅਤੇ ਇਸ ਦੀ ਸਹਾਇਕ ਸ਼ਿਵ ਸੈਨਾ ਹਿੰਦੁਤਵ ਦੀ ਸਰਗਰਮ ਤਾਕਤ ਹੈ। ਦੂਜੇ ਪਾਸੇ ਸੰਭਾ ਜੀ ਬਿ੍ਰਗੇਡ ਮਰਾਠਿਆਂ ਦੀ ਸੰਸਥਾ ਹੈ ਅਤੇ ਐੱਨ.ਸੀ.ਪੀ. ਮੁੱਖ ਤੌਰ ’ਤੇ ਮਰਾਠਿਆਂ ਦੀ ਪਾਰਟੀ ਹੈ ਜੋ ਕਿ ਹਿੰਦੂਤਵ ਵਿਰੋਧੀ ਸੈਕੂਲਰ ਸਿਆਸਤ ਨਾਲ ਸਬੰਧ ਰਖਦੀ ਹੈ। ਸੰਭਾ ਜੀ ਬਿ੍ਰਗੇਡ ਦੇ ਆਗੂ ਨੇ ਮੌਜੂਦਾ ਵਿਵਾਦ ਦੀ ਚਾਲਕ ਸ਼ਕਤੀ ਦੀ ਵਿਆਖਿਆ ਕਰਦਿਆਂ ਕਿਹਾ,‘‘ਪੁਰੰਦਰੇ ਨੇ ਸ਼ਿਵਾ ਜੀ ਨੂੰ ਮੁਸਲਿਮ ਵਿਰੋਧੀ ਵਜੋਂ ਪੇਸ਼ ਕੀਤਾ ਹੈ, ਜੋ ਠੀਕ ਨਹੀਂ ਹੈ ਕਿਉਂਕਿ ਉਸ ਦੀ ਫੌਜ ਵਿੱਚ 35% ਮੁਸਲਮਾਨ ਸਨ। ਉਹ ਸਿਰਫ ਮੁਗਲਾਂ ਦਾ ਵਿਰੋਧੀ ਸੀ ਜੋ ਕਿ ਮੁਸਲਿਮ ਵਿਰੋਧੀ ਹੋਣ ਨਾਲੋਂ ਬਿਲਕੁਲ ਵੱਖਰੀ ਗੱਲ ਹੈ। ਸ਼ਿਵ ਸੈਨਾ ਉਸ ਦੇ ਵਿਰੋਧ ਵਿੱਚ ਨਹੀਂ ਬੋਲ ਰਹੀ ਕਿਉਂਕਿ ਉਹ ਖ਼ੁਦ ਮੁਸਲਿਮ ਵਿਰੋਧੀ ਹੈ। ਅਤੇ ਸਰਕਾਰ ਉਸ ਨੂੰ ਸਨਮਾਨਿਤ ਕਰਨਾ ਚਾਹੁੰਦੀ ਹੈ ਕਿਉਂਕਿ ਉਹ ਆਰ.ਐੱਸ. ਐੱਸ. ਦਾ ਆਦਮੀ ਹੈ।’’ ਪੇਸ਼ਕਸ਼: ਰਾਜ ਪਾਲ ਸਿੰਘ
Balraj Cheema
ਜਦੋਂ ਤੀਕ ਬੰਦਿਆਂ ਦੇ ਵਧਾਏ-ਫ਼ੁਲਾਏ ਹੀਰੋ ਬਣਾਇ ਜਾਂਦੇ ਰਹਿਣਗੇ ਉਹ ਹੀਰੋ ਵੀ ਸ਼ਰਧਾਲੂਆਂ ਨੂੰ ਢੁੱਡੇ ਮਾਰਦੇ ਰਹਿਣਗੇ।