ਲੋੜ ਹੈ ਅੰਤਰ ਝਾਤ ਮਾਰਨ ਦੀ -ਭੁਪਿੰਦਰ ਸਿੰਘ ਬੋਪਾਰਾਏ
Posted on:- 15-08-2015
ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਧਰਮੀਂ ਕੁੜੱਤਣ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਰਕਾਰ ਵਿਚ ਕੁੱਝ ਕੱਟੜਪੰਥੀ ਵਿਚਾਰਧਾਰਾ ਵਾਲੇ ਲੋਕ ਨਿਰੰਤਰ ਆਪਣੀ ਪਕੜ ਮਜਬੂਤ ਕਰੀ ਜਾ ਰਹੇ ਹਨ, ਭਾਜਪਾ ਦੇ ਮੁੱਖ ਆਗੁ ਮੂਕ-ਦਰਸਕ ਬਣੇ ਬੈਠੇ ਉਹਨਾਂ ਦੀ ਵਿਰੋਧਤਾ ਕਰਨ ਦੀ ਹਿਮਾਕਤ ਨਹੀਂ ਕਰ ਰਹੇ ( ਭਾਜਪਾ ਨੇ ਧਰਮ ਦੇ ਨਾਂ ਤੇ ਵੋਟਾਂ ਹਾਸਿਲ ਕਰਕੇ ਹੀ ਤਾਂ ਸਰਕਾਰ ਬਣਾਈ ਹੈ ਇਸ ਕਰਕੇ ਚੁੱਪ ਰਹਿਣਾ ਇਹਨਾ ਦੀ ਮਜਬੂਰੀ ਵੀ ਹੈ ਪਰ ਇਸਦੀ ਵੀ ਇੱਕ ਸੀਮਾ ਹੋਣੀ ਚਾਹੀਦੀ ਹੈ ) ਇਸੇ ਲਈ ਧਾਰਮਿਕਤਾ, ਰਾਜਨੀਤੀ ਤੇ ਭਾਰੂ ਪੈਂਦੀ ਜਾ ਰਹੀ ਹੈ ਹੌਲੀ- ਹੌਲੀ ਦੇਸ ਦੀ ਵਿਕਾਸ ਦਰ ਮਨਫ਼ੀ ਹੁੰਦੀ ਜਾ ਰਹੀ ਹੈ ਅਤੇ ਧਰਮਵਾਦ ਵਧਦਾ ਜਾ ਰਿਹਾ ਹੈ ਕਈ ਵਾਰ ਤੇ ਇੰਝ ਵੀ ਲੱਗਣ ਲਗ ਪੈਂਦਾ ਹੈ ਕਿ ਦੇਸ ਦੀ ਸਿਰਮੋਰ ਤਾਕਤ ਸੰਸਦ ਭਵਨ ਦਾ ਜਿਵੇਂ ਭਗਵਾਂਕਰਨ ਹੋ ਗਿਆ ਹੈ ।
ਅੱਛੇ ਦਿਨਾ ਦਾ ਨਾਅਰਾ, ਸਵੱਛ ਭਾਰਤ ਦੀ ਕਾਮਨਾ ਤੇ ਮੇਕ ਇਨ ਇੰਡੀਆ ਦਾ ਸੁਪਨਾ ਹੁਣ ਧੁੰਧਲਾ ਪੈਂਦਾ ਜਾ ਰਿਹਾ ਹੈ ਸਰਕਾਰ ਦੀ ਹੋ ਰਹੀ ਢਿੱਲੀ ਪਕੜ ਕਰਕੇ ਹੀ ਭਿਰ੍ਸਟਾਚਾਰੀ, ਰਿਸਵਤਖੋਰੀ ਤੇ ਘਪਲੇ ਆਦਿ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੀ ਸਰਕਾਰ ਵਾਂਗ ਫਿਰ ਬੇ- ਨਿਅਮੀਆਂ, ਕਾਂਡ - ਘੁਟਾਲੇ ਮੁੜ ਸ਼ੁਰੂ ਹੋਣੇ ਕਈ ਗਲਤ ਸੰਕੇਤ ਦੇ ਰਹੇ ਹਨ।
ਵਿਦੇਸਾਂ ਵਿੱਚ ਪਿਆ ਕਾਲਾ ਧਨ ਵਾਪਿਸ ਦੇਸ ਵਿਚ ਨਾ ਆਉਣ ਕਰਕੋ ਲੋਕ ਆਪਣੋ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਮਹਿੰਗਾਈ ਪਹਿਲਾਂ
ਵਾਂਗ ਹੀ ਸਤਵੇਂ ਅਸਮਾਨ ਨੂੰ ਛੁਹ ਰਹੀ ਹੈ। ਇਸ ਨੂੰ
ਘਟਾਉਣ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ। ਝੂਠ ਬੋਲਕੇ ਤੇ ਸਬਜ਼ਬਾਗ ਦਿਖਾਕੋ ਵੋਟ ਹਥਿਆਉਣ ਦੇ ਇਲਜ਼ਾਮ ਮੌਜੂਦਾ ਸਰਕਾਰ ਤੇ ਲਗਣੇ ਸ਼ੁਰੂ
ਹੋ ਗਏ ਹਨ, ਗੱਲ ਕੀ ਹਰ ਫਰੰਟ ਤੇ ਸਰਕਾਰ ਨਾਕਾਮ ਹੋਈ ਨਜ਼ਰ ਆ ਰਹੀ ਹੈ ।
ਪਰ ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿ ਸਰਕਾਰ ਵਿਚ ਜੋ ਚੰਗੀ ਤੇ ਉਸਾਰੂ
ਸੋਚ ਵਾਲੀ ਲੀਡਰਸ਼ਿਪ ਸੀ ਉਸ ਕਿਸੇ ਸਾਜ਼ਿਸ਼ ਤਹਿਤ ਪਾਸੇ ਕਰ ਦਿੱਤੀ ਗਈ ਕਰ
ਹੈ ਤੇ ਧਾਰਮਿਕ ਕੱਟੜਵਾਦ ਦੇ ਹੱਥ ਤਾਕਤ ਦੇ
ਦਿੱਤੀ ਗਈ ਹੈ। ਇਸੇ ਲਈ ਬਹੁ ਧਰਮਾਂ ਵਾਲੇ ਭਾਰਤ ਨੂੰ ਇੱਕ ਧਰਮ ਦਾ ਦੇਸ ਬਣਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਘੱਟ ਗਿਣਤੀ ਧਰਮਾਂ
ਵਾਲਿਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੇ । ਸਿੱਧੇ ਅਸਿੱਧੇ ਤੌਰ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ।
ਹੁਣ ਤੇ ਇਹ ਹੱਦ ਹੀ ਹੁੰਦੀ ਜਾ ਰਹੀ ਹੈ ਕਿ ਸਮਾਜਿਕ ਜ਼ਿੰਮੇਵਾਰੀਆਂ
ਤੋਂ ਭੱਜੇ ਅਤੇ ਅਪਰਾਧਿਕ ਪਿੱਛੋਕੜ ਵਾਲੇ ਸਾਧਾਂ ਨੂੰ ਹੋਰਾਂ ਨਾਲੋਂ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਸਮਝ ਨਹੀਂ ਆ ਰਹੀ ਕਿਉਂ ਇਹ ਸਮਝਣ ਦੀ ਕੋਸ਼ਿਸ਼
ਨਹੀਂ ਕੀਤੀ ਜਾ ਰਹੀ ਕਿ ਸਿਆਸਤ ਤੋਂ ਕੋਰੇ ਇਹ ਸਾਧ ਦੇਸ ਨੂੰ ਹਰ ਪਲ ਕਮਜ਼ੋਰ
ਕਰਨ ਦਾ ਅਪਰਾਧ ਕਰ ਰਹੇ ਹਨ ।
ਜੇ ਸੰਸਾਰ ਦੇ ਨਕਸ਼ੇ ਤੇ ਝਾਤ ਮਾਰੀਏ ਤਾਂ ਇਹ ਗੱਲ ਸਮਝਣ ਵਿਚ ਇੱਕ ਪਲ ਵੀ ਨਹੀਂ ਲਗਦਾ ਕਿ ਜਿਹੜੇ- ਜਿਹੜੇ ਦੇਸ ਧਾਰਮਿਕ ਕੱਟੜ ਆਗੂਆਂ ਦੇ ਇਲਾਰਿਆਂ ਤੇ
ਚਲਦੇ ਹਨ ਉੱਥੇ ਹਮੇਸ਼ਾਂ ਬਦ ਅਮਨੀ, ਬੇ ਚੈਨੀ, ਸਹਿਮ -ਡਰ ਤੇ ਆਂਤਕਵਾਦ
ਰਹਿੰਦਾ ਹੈ। ਬਦ ਇਖਲਾਖਤਾ ਉੱਥੋਂ ਦੀ ਕਿਸਮਤ ਬਣ ਜਾਂਦੀ ਹੈ
ਹਰ ਪਲ ਉਹ ਦੇਸ ਨਿਗਾਰ ਵੱਲ ਜਾਣ ਲਗ ਜਾਂਦੇ ਹਨ ਨੇੜਤਾ ਰੱਖਣ ਵਾਲੇ ਦੇਸ ਉਹਨਾਂ ਤੋਂ ਪਾਸਾ
ਵੱਟਣਾਂ ਸ਼ੁਰੂ ਕਰ ਦਿੰਦੇ ਹਨ। ਤਰੱਕੀ ਕਰਨ ਦਾ ਰਾਹ
ਉਹਨਾਂ ਲਈ ਭਟਕਣਾ ਦਾ ਜੰਗਲ ਬਣ ਜਾਂਦਾ ਹੈ। ਫਿਰ ਉੱਥੋਂ ਦੇ ਲੋਕ
ਖਾਨਾਂ- ਜੰਗੀ ਦੇ ਆਦੀ ਹੋ ਜਾਂਦੇ ਹਨ। ਬੁਰਾਈਆਂ ਦੇ ਰਾਹ ਉਹਨਾਂ ਨੂੰ ਅਜੇਹੀ ਦਲ-ਦਲ ਵਿਚ ਲੈ ਜਾਂਦੇ ਹਨ,
ਜਿੱਥੋਂ ਬਾਹਰ ਨਿਕਲਣਾ ਜਾਂ ਬਚ ਪਾਉਣਾ ਨਾ- ਮੁਮਕਿਨ ਹੋ ਜਾਂਦਾ ਹੈ ਉਹਨਾਂ ਦਾ ਵਿਹਾਰ
ਮਨੁੱਖ ਹੁੰਦੇ ਹੋਏ ਵੀ ਪਸ਼ੂ ਬਿਰਤੀ ਤੋਂ ਵੀ ਹੇਠਲੇ ਪੱਧਰ ਦਾ ਹੋ ਜਾਂਦਾ ਹੈ। ਉਹਨਾਂ
ਦੀ ਆਪਣੀ ਅੰਦਰਲੀ ਇੱਕਲਤਾ ਸਮਾਜ ਲਈ ਸੰਸਾਰ ਲਈ ਬੜੀ ਨੁਕਸਾਨ ਵਾਲੀ
ਸਾਬਿਤ ਹੁੰਦੀ ਹੈ, ਜਿੱਥੇ ਉਹ ਲੋਕ ਆਪ ਹਮੇਸਾਂ ਦੁਖੀ ਰਹਿੰਦੇ
ਹਨ ਉੱਥੇ ਹੀ ਉਹ ਦੂਜਿਆਂ ਨੂੰ ਦੁਖੀ ਕਰਨ ਦੀਆਂ ਵਿਉਂਤਾਂ ਘੜਦੇ ਰਹਿੰਦੇ ਹਨ ਕਿਉਂਕਿ
ਉਹਨਾਂ ਦੇ ਦਿਲੋਂ ਦਿਮਾਗ ਵਿਚ ਅਪਰਾਧ ਦਾ ਵਾਸ ਹੋ ਗਿਆ ਹੁੰਦਾ ਹੈ ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਿਤੇ ਸਾਡਾ ਦੇਸ ਵੀ ਉਹਨਾਂ ਦੇਸਾ ਵਿਚ ਹੀ ਸ਼ੁਮਾਰ ਹੋਣ ਤੇ ਨਹੀਂ ਜਾ ਰਿਹਾ ਜਿਹੜੇ ਦੇਸ ਧਾਰਮਿਕ ਕੱਟੜਵਾਦ ਦੇ ਸ਼ਿਕਾਰ ਹੋਏ
ਹੋਏ ਹਨ । ਜੇਕਰ ਵਾਕਈ ਇਸ ਤਰਾਂ ਹੋ
ਰਿਹਾ ਹੈ ਤਾਂ ਦੇਸ ਦਾ ਭਵਿੱਖ ਬੜੇ ਖਤਰਨਾਕ ਪਾਸੇ ਵੱਲ ਜਾ ਰਿਹਾ ਹੈ। ਫਿਰ ਇਹ ਤੇ ਜਾਗਦੇ
ਤੇ ਜਾਣਦੇ ਹੋਏ ਦੇਸ ਦੇ ਬੇੜੇ ਨੂੰ ਡੋਬਣ ਵਾਲੀ ਗੱਲ ਹੋਵੇਗੀ ।
ਧਰਮ ਦੀ 'ਕਹੀ' ਨਾਲ ਪੁੱਟੇ ਹੋਏ ਹੋਰਾਂ ਲਈ 'ਟੋਏ' ਬਹੁਤੀ ਵਾਰ ਆਪਣੇ ਲਈ
ਹੀ 'ਖਾਈ ' ਬਣ ਜਾਂਦੇ ਹਨ ਇਹ ਵੀ ਗੱਲ ਕਦੀ ਵਿਸਾਰਨੀ ਨਹੀਂ ਚਾਹੀਦੀ । ਤਾਕਤ ਦੇ ਨਸ਼ੇ ਵਿਚ ਮਦਹੋਸ਼ ਹੋਕੇ
ਆਪਣੇ ਅੰਦਰ ਝਾਤ ਮਾਰਨੀ ਛੱਡ ਦੇਣਾ ਕੋਈ ਸਿਆਣਪ ਨਹੀਂ ਹੋਇਆ ਕਰਦੀ ਵਕਤ ਕਿਸੇ ਦੀ ਮਿੱਤ ਨਹੀਂ ਇਹ ਕਦੋਂ ਪਲਟ ਜਾਵੇ ਕੋਈ ਪਤਾ ਨਹੀਂ ਚਲਦਾ ...
ਸੰਪਰਕ: +91 98550 91442