Thu, 21 November 2024
Your Visitor Number :-   7253609
SuhisaverSuhisaver Suhisaver

ਇੱਕ ਕਤਲ ਜਿਸਨੇ ਸੂਬਾ ਹਿਲਾ ਦਿੱਤਾ

Posted on:- 19-07-2015

suhisaver

ਅਨੁਵਾਦ: ਮਨਦੀਪ

(ਸ਼ਹੀਦ ਪ੍ਰਿਥੀਪਾਲ ਰੰਧਾਵਾ ਪੰਜਾਬ ਦੀ 70ਵਿਆਂ ਦੀ ਵਿਦਿਆਰਥੀ ਲਹਿਰ ਦਾ ਸਿਰਕੱਢ ਵਿਦਿਆਰਥੀ ਆਗੂ ਸੀ। 18 ਜੁਲਾਈ 1979 ਨੂੰ ਸਿਆਸੀ ਗਿਣਤੀਆਂ ਮਿਣਤੀਆਂ ਤਹਿਤ ਵਿਦਿਆਰਥੀ ਲਹਿਰ ਦਾ ਉਹ ਨੌਜਵਾਨ ਆਗੂ ਸਮੇਂ ਦੀ ਜਾਬਰ ਹਕੂਮਤ ਨੇ ਸਾਡੇ ਕੋਲੋਂ ਸਦਾ ਲਈ ਖੋਹ ਲਿਆ। ਪ੍ਰਿਥੀਪਾਲ ਰੰਧਾਵੇ ਦਾ ਸਿਆਸੀ ਕਤਲ ਪੰਜਾਬ ਦੀ ਇਨਕਲਾਬੀ ਤੇ ਵਿਦਿਆਰਥੀ ਲਹਿਰ ਉਪਰ ਸਿੱਧਾ ਅਤੇ ਤਿੱਖਾ ਹਮਲਾ ਸੀ।  ਇਸ ਕਤਲ ਨੇ ਸਮੁੱਚੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ।  

ਪੰਜਾਬ ਦੀ ਇਨਕਲਾਬੀ ਲਹਿਰ ਹਰ ਸਾਲ ਉਸ ਨੌਜਵਾਨ ਆਗੂ ਨੂੰ ਯਾਦ ਕਰਦੀ ਹੈ।  ਇਸ ਵਾਰ 18 ਜੁਲਾਈ ਦਿਨ ਸੋਮਵਾਰ ਨੂੰ ਗੁਰਸ਼ਰਨ ਕਲਾ ਭਵਨ ਵਿਖੇ ਪ੍ਰਿਥੀਪਾਲ ਨੂੰ ਯਾਦ ਕੀਤਾ ਜਾ ਰਿਹਾ ਹੈ।  ਸਭਨਾ ਅਗਾਂਹਵਧੂ, ਜਨਤਕ, ਜਮਹੂਰੀ ਤੇ ਇਨਕਲਾਬੀ ਸੰਗਰਾਮੀਆਂ ਨੂੰ ਇਸ ਸਮਾਗਮ ਵਿਚ ਪਹੁੰਚ ਕੇ ਆਪਣੇ ਮਹਿਬੂਬ ਸ਼ਹੀਦ ਨੂੰ ਚੇਤੇ ਕਰਨ ਦਾ ਫਰਜ ਅਦਾ ਕਰਨਾ ਚਾਹੀਦਾ ਹੈ।

ਹੇਠ 31 ਅਗਸਤ 1979 ਨੂੰ ਇੰਡੀਆਂ ਟੂਡੇ ਚ ਛਪੀ ਖਬਰ ਦਾ ਪੰਜਾਬੀ ਅਨੁਵਾਦ ਦਿੱਤਾ ਜਾ ਰਿਹਾ ਹੈ।  ਇਹ ਖਬਰ ਸਾਥੀ ਸੁਦੀਪ ਨੇ ਫੇਸਬੁਕ ਤੇ ਅਨੁਵਾਦ ਲਈ ਭੇਜੀ ਸੀ।  ਜ਼ਿੰਦਗੀ ਦੇ ਕੁਝ ਰੁਝੇਵਿਆਂ 'ਚੋਂ ਪ੍ਰਿਥੀਪਾਲ ਦੀ ਯਾਦ ਵਜੋਂ ਇਹ ਅਨੁਵਾਦ ਪੰਜਾਬੀ ਪਾਠਕਾਂ ਲਈ ਕੀਤਾ ਹੈ )


ਇਹ ਤਿੱਖਾ ਵਿਦਿਆਰਥੀ ਪ੍ਰਤੀਕਰਮ ਪੰਜਾਬ ਦੇ ਪ੍ਰਮੁੱਖ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ (ਉਮਰ 27 ਸਾਲ) ਦੇ ਕਤਲ ਕਾਰਨ ਸੀ। ਪੁਲਸ ਨੇ ਹੁਣ ਮੁੱਖ ਸ਼ੱਕੀ  ਬੇਅੰਤ ਸਿੰਘ ਦੀ ਜਾਣਕਾਰੀ ਦੇਣ ਵਾਲੇ ਲਈ 5000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ਅਤੇ  ਬੇਅੰਤ ਸਿੰਘ ਅਤੇ ਉਸ ਦੇ ਗੈਂਗ ਦੇ ਚਾਰ ਸਹਯੋਗੀਆਂ ਦੇ ਸਿਰ  'ਤੇ 2000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ।

ਇਹ ਦਰਦਨਾਕ ਕਾਂਢ 18 ਜੁਲਾਈ  ਨੂੰ ਲੁਧਿਆਣਾ ਨੇੜੇ 9 ਵਜੇ 'ਦੇ ਕਰੀਬ ਵਾਪਰਿਆ। ਪ੍ਰਿਥੀਪਾਲ ਆਪਣੇ ਸਹੁਰੇ ਡਾ.  ਭਗਤ ਸਿੰਘ ਰੰਧਾਵਾ ਦੇ ਕਲੀਨਿਕ ਤੇ ਮੌਜੂਦ ਸੀ ਤਦ ਦੋ ਵਿਅਕਤੀ ਇੱਕ ਸਕੂਟਰ 'ਤੇ ਪਹੁੰਚੇ ਅਤੇ ਮਰੀਜ਼ ਹੋਣ ਦਾ ਬਹਾਨਾ ਬਣਾਕੇ ਕਲੀਨਿਕ ਵਿਚ ਦਾਖਲ ਹੋਏ। ਮਿੰਟ ਕੁ ਬਾਅਦ ਚਾਰ ਬੰਦੇ ਹੋਰ ਕਾਰ ਲੈ ਕੇ ਪਹੁੰਚ ਗਏ। ਸਕੂਟਰ ਸਵਾਰ ਅਤੇ ਕਾਰ ਵਿਚਲੇ ਤੰਨ ਆਦਮੀਆਂ ਨੇ  ਪ੍ਰਥੀਪਾਲ ਨੂੰ ਫੜਕੇ ਕਾਰ ਵਿਚ ਜਬਰਦਸਤੀ ਸੁੱਟ ਲਿਆ।  ਉਨ੍ਹਾਂ ਨੇ ਪ੍ਰਿਥੀ ਨੂੰ ਮਾਰ ਦੱਤਾ ਤੇ ਉਸਦੀ ਲਾਸ਼ ਨੂੰ  ਉਸੇ ਹੀ ਰਾਤ, ਲੁਧਿਆਣਾ ਤੋਂ 13 ਕਲੋਮੀਟਰ ਦੂਰ ਬੱਦੋਵਾਲ ਤੇ ਝਾਂਡੇ ਵਿਚਕਾਰ ਲਿੰਕ ਸੜਕ  'ਤੇ ਸੁੱਟ ਦਿੱਤਾ।

ਆਪਣੀ ਪਡ਼ਤਾਲ ਦੌਰਾਨ ਪੁਲਸਿ ਨੇ ਕਲੀਨਕਿ ਤੋਂ ਇਕ ਕਾਰਤੂਸ ਬਰਾਮਦ ਕੀਤਾ ਅਤੇ ਇੱਕ ਚੱਠੀ ਜੋ ਬੇਅੰਤ ਸਿੰਘ ਨੂੰ ਸੰਬੋਧਤਿ ਸੀ ਜੋ ਕਿ ਖੇਤੀਬਾੜੀ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਟੀ ਦਾ ਬੀ. ਐਸ. ਸੀ. ਦਾ ਇੱਕ ਵਿਦਿਆਰਥੀ ਸੀ।  ਇਹ ਚਿੱਠੀ ਬੇਅੰਤ ਸਿੰਘ ਦੇ ਪੱਤਰ ਦੇ ਜਵਾਬ ਵਜੋਂ ਕਾਲਜ ਦੇ ਡੀਨ ਦਾ  ਜਵਾਬ ਸੀ ਜਿਸ ਵਿਚ ਉਸ ਨੇ ਬਿਆਨ ਕੀਤਾ ਸੀ ਕਿ ਉਸਨੂੰ ਫੜੇ ਜਾਣ ਦਾ ਖ਼ਤਰਾ ਹੈ ਅਤੇ ਉਸ ਨੂੰ ਸੁਰੱਖਆਿ ਦੀ ਲੋਡ਼ ਹੈ। ਇਸ ਵਿਚ  ਕਾਲਜ ਦੇ ਡੀਨ  ਨੇ ਉਸਨੂੰ ਸਲਾਹ ਦਿੱਤੀ ਕਿ ਉਹ ਪੁਲਸਿ  ਤੱਕ ਪਹੁੰਚ ਕਰੇ।  ਇਸ ਕਤਲ ਦੇ ਅਗਲੇ ਦਨਿ  ਪੁਲਸਿ ਨੇ ਹੋਸਟਲ ਵਿਚ ਬੇਅੰਤ ਦੇ ਕਮਰੇ ਵਿਚ ਇਕ ਰਵਾਲਵਰ ਪਾਇਆ ।

ਪੁਲਸਿ ਜਾਂਚ : ਪ੍ਰਥੀਪਾਲ ਉਸੇ ਹੀ ਯੂਨੀਵਰਸਟੀ 'ਚ M.Sc. ਦਾ ਵਿਦਿਆਰਥੀ ਸੀ ਅਤੇ ਇਹ ਕਿਹਾ ਜਾਂਦਾ ਹੈ ਕਿ ਉਸ ਦੇ ਅਤੇ ਬੇਅੰਤ ਦੇ ਗਰੁੱਪ 'ਚ ਇਕ ਦੂਜੇ ਦੇ ਨਾਲ ਆਪਸੀ ਤਤਕਾਰ ਸੀ।  ਜਨਵਰੀ ਵਿਚ ਬੇਅੰਤ ਨੂੰ ਕਥਤਿ ਤੌਰ 'ਤੇ ਕੁਝ ਵਿਦਿਆਰਥੀਆਂ ਨੇ ਕੁੱਟਆਿ ਸੀ ਜਦੋਂ ਉਹ ਆਪਣੇ ਹੋਸਟਲ ਨੂੰ ਵਾਪਸ ਆ ਰਹਾ ਸੀ ।  ਪੁਲਸਿ ਨੇ ਇਸ ਸਬੰਧਵਿਚਛੇ ਲੋਕਾਂ ਨੂੰ ਗ੍ਰਫਿਤਾਰ ਕੀਤਾ ਜਿਨ੍ਹਾਂ ਵਿਚ ਪੰਜਾਬ ਸਟੂਡੈਂਟ ਯੂਨੀਅਨ ( PSU) ਦਾ ਜ਼ੋਨਲ ਸਕੱਤਰ ਜਸਪਾਲ ਸਿੰਘ ਜੱਸੀ ਵੀ ਸ਼ਾਮਲ ਸੀ।  ਪ੍ਰਥੀਪਾਲ ਇਸ ਜੱਥੇਬੰਦੀ ਦਾ ਇੱਕ ਚੰਗਾ ਜਾਣਆਿ ਪਛਾਣਿਆਂ ਦਾ ਆਗੂ ਸੀ।  

ਪ੍ਰਥੀਪਾਲ ਲਗਭਗ ਇਕ ਦਹਾਕੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਟੀ 'ਚ ਸੀ ।  ਉਹ ਸਰਿਫ 1974 'ਚ ਹੀ ਐਮ. ਏ. ਕਰਨ  ਲਈ ਹੁਸ਼ਆਿਰਪੁਰ ਦੇ ਡੀ. ਏ. ਵੀ.  ਕਾਲਜ ਵਿਚ ਦਾਖਲ ਹੋਇਆ ਸੀ ।  ਪਰ ਉਹ ਐਮ. ਏ. ਵਿਚਾਲੇ ਛੱਡ ਕੇ ਲੁਧਆਿਣੇ ਵਾਪਸ ਚਲਾ ਗਿਆ।

ਹਰਜੰਦਰ ਸਿੰਘ ਕੱਦੋਂ ਦੀ ਗ੍ਰਫਿਤਾਰੀ ਨਾਲ ਇਸ ਮਾਮਲੇ ਵਿਚ ਗ੍ਰਫਿਤਾਰ ਵਿਅਕਤੀਆਂ ਦੀ ਗਣਿਤੀ ਚਾਰ ਹੋ ਗਈ ।  ਦੂਸਰੀਆਂ ਗ੍ਰਿਫਤਾਰੀਆਂ ਅਬੋਹਰ ਜ਼ਲ੍ਹੇ ਦੇ … ਸਿੰਘ, ਗੁਰਦਾਸਪੁਰ ਜ਼ਲ੍ਹੇ ਦੇ ਬਲਜੰਦਰ ਸਿੰਘ, ਕੰਵਲਪ੍ਰੀਤ ਸਿੰਘ ਤੁੜ ਅਤੇ ਲੁਧਿਆਣਾ ਦੇ ਚੰਦਰਪ੍ਰੀਤ ਸਿੰਘ ਤੁੜ ਦੀਆਂ ਸਨ।  ਪੁਲਸਿ ਦਾ ਦਾਅਵਾ ਹੈ ਕਿ ਪ੍ਰਥੀਪਾਲ ਨੂੰ ਅਗਵਾ ਕਰਕੇ ਲਿਜਾਣ ਵਾਲੀ ਕਾਰ ਟਰੈਕ ਥੱਲੇ ਹੈ ।  ਇਹ ਕਾਰ ਦੋਰਾਹਾ ਕਾਲਜ ਦੇ  ਪਰਮੰਦਰ ਸਿੰਘ ਦੀ ਸੀ ।  ਇਹ ਕਾਰ ਟੈਕਸੀ ਦਾ ਨੰਬਰ PNY 1137 ਦੇ ਰੂਪ ਵਿਚ ਰਜਸਿਟਰ ਹੈ ਤੇ ਇਸ ਨੂੰ ਅਪਰਾਧ ਵੇਲੇ ਬਿਨ੍ਹਾਂ ਨੰਬਰ ਪਲੇਟ ਦੇ ਵਰਤਿਆ ਗਿਆ।

ਪੁਲਸਿ ਸੀਨੀਅਰ ਜੀ. ਐਸ.  ਭੁੱਲਰ ਅਨੁਸਾਰ, ਕਾਰ ਵਿਚ ਲਹੂ ਦੇ ਧੱਬੇ ਪਾਏ ਗਏ ਅਤੇ ਇਸ ਨੂੰ ਰਸਾਇਣਕ ਵਸ਼ਿਲੇਸ਼ਣ (chemical analysis)  ਲਈ ਪਟਆਿਲਾ ਭੇਜਆਿ ਗਿਆ ਹੈ। ਪਡ਼ਤਾਲ ਜਾਹਰ ਕਰਦੀ ਹੈ ਕਿ ਪ੍ਰਥੀਪਾਲ ਨੂੰ ਅਬੋਹਰ ਨਹਰਿ ਦੇ ਨਾਰੰਗਵਾਲ ਪੁਲ ਨੇਡ਼ੇ ਤਸੀਹੇ ਦੱਤੇ ਗਏ। ਕਤਲ ਵਿਚ ਵਰਤਆਿ ਗਿਆ ਸਕੂਟਰ ਵੀ ਫਗਵਾਡ਼ਾ ਤੋਂ ਬਰਾਮਦ ਕੀਤਾ ਗਿਆ।

ਵਿਦਿਆਰਥੀ ਰੋਹ : ਪ੍ਰਥੀਪਾਲ ਜੋ  1973 ਮੋਗਾ 'ਚ ਚੱਲੇ ਅੰਦੋਲਨ ਦੇ ਦੌਰਾਨ ਪ੍ਰਸੱਧ ਹੋ ਗਿਆ ਸੀ, ਦੇ ਕਤਲ ਨੇ ਸੂਬੇ ਭਰ ਦੇ ਵਿਦਿਆਰਥੀ ਵਰਗ ਨੂੰ ਹਿਲਾ ਕੇ ਰੱਖ ਦਿੱਤਾ ।  ਬਾਅਦ ਵਿਚ ਉਸਨੂੰ ਅੰਦਰੂਨੀ ਸੁਰੱਖਆਿ ਐਕਟ Maintenance of Internal Security Act (Misa ਤਹਤਿ ਗ੍ਰਿਫਤਾਰਕੀਤਾ ਗਿਆ ।  ਉਸ ਦੇ ਕਤਲ ਦੇ ਕੁਝ ਹਫ਼ਤੇ ਪਹਿਲਾਂ ਉਸਨੇ ਜੱਥੇਬੰਦੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦੱਤਾ ਸੀ ।

ਉਹ ਆਪਣੇ ਪਿੱਛੇ ਆਪਣੀ ਪਤਨੀ ਕੁਲਦੀਪ ਕੌਰ (ਲੈਕਚਰਾਰ) ਅਤੇ ਇੱਕ ਸਾਲ ਦੀ ਧੀ ਨੂੰ ਛੱਡ ਗਏ ਹਨ। 21 ਜੁਲਾਈ  ਨੂੰ ਦਸੂਹਾ ਵਿਖੇ ਪ੍ਰਥੀਪਾਲ ਦੀ ਦੇਹ ਦਾ ਸਸਕਾਰ ਕੀਤਾ ਗਿਆ, ਜੱਥੇ 3000 ਤੋਂ ਉਪਰ ਵਿਦਿਆਰਥੀ ਸੂਬੇ ਭਰ ਚੋਂ ਇਕੱਠੇ ਹੋਏ।  ਕੁਲਦੀਪ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚੋਂ ਇੱਕ ਸੀ।

ਇਸ ਸਮੇਂ ਵੱਖ-ਵੱਖ ਸਆਿਸੀ ਧਿਰਾਂ ਦੇ ਆਗੂਆਂ ਅਤੇ ਵੱਡੇ ਪੱਧਰ ਤੇ ਇਕੱਠੇ ਹੋਏ ਸੰਗੀਆਂ ਨੇ ਉਸਨੂੰ ਯਾਦ ਕੀਤਾ।  ਇਸ ਕਤਲ ਦੀ ਇਕ ਸਆਿਸੀ ਕਤਲ ਦੇ ਤੌਰ ਤੇ ਨੰਦਾ ਕੀਤੀ ਗਈ, ਸੂਬੇ 'ਚ ਕਾਨੂੰਨ ਤੇ ਵਵਿਸਥਾ ਦੀ ਮਾਡ਼ੀ ਸਥਤੀ ਨੂੰ ਨੰਗਾ ਕੀਤਾ ਗਿਆ, ਅਤੇ ਇਸ ਘਟਨਾ ਦੀ ਉੱਚ-ਪੱਧਰ ਦੀ ਪਡ਼ਤਾਲ ਦੀ ਮੰਗ ਕੀਤੀ ਗਈ।  

ਸਭ ਤੋਂ ਵੱਧ ਪ੍ਰੇਸ਼ਾਨੀ ਇੱਕ ਲੰਬੇ ਵਿਦਿਆਰਥੀ ਰੋਸ ਦੀ ਉਮੀਦ ਤੋਂ ਸੀ, ਤੇ ਇਸ ਸੰਭਾਵਨਾ ਨੂੰ ਡਾ ਅਮਰੀਕ ਸਿੰਘ ਚੀਮਾ , ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਉਪ -ਕੁਲਪਤੀ ਨੇ ਪਛਾਣ ਲਿਆ ਸੀ।  ਅਤੇ ਕਤਲ ਦੇ ਬਾਅਦ, ਉਸ ਨੇ ਵਿਦਿਆਰਥੀਆਂ ਨੂੰ ਅਮਨ ਕਾਇਮ ਰੱਖਣ ਲਈ ਅਪੀਲ ਕੀਤੀ ।  ਪੁਲਿਸ ਜੋ, ਸਾਰੇ ਜ਼ਿਲ੍ਹਆਂ ਵਿਚ ਫੈਲ ਗਈ, ਅਤੇ ਮੁਜ਼ਾਹਰੇ ਕਰ ਰਹੇ ਤੇ ਅਮਨ ਭੰਗ ਕਰ ਰਹੇ ਵਿਦਿਆਰਥੀ ਨਾਲ ਬੁਰੀ ਤਰ੍ਹਾਂ ਪੇਸ਼ ਆ ਰਹੀ ਹੈ ।

ਪਰ ਸੰਘਰਸ਼ ਜਾਰੀ ਹੈ।  ਰੋਸ ਰੈਲੀਆਂ ਅਤੇ ਪ੍ਰਦਰਸ਼ਨ ਲੁਧਿਆਣਾ, ਬਠੰਡਾ, ਹੁਸ਼ਆਿਰਪੁਰ, ਸੰਗਰੂਰ, ਫਗਵਾਡ਼ਾ ਵਿਚ ਅਤੇ ਦੱਲੀ ਵਿਚ ਵੀ ਆਯੋਜਤਿ ਕੀਤੇ ਜਾ ਰਹੇ ਹਨ। ਨਾਰਾਜ਼ ਵਿਦਿਆਰਥੀ ਦੋਸ਼ੀਆਂ ਨੂੰ ਤੁਰੰਤ ਗ੍ਰਫਿਤਾਰ ਕਰਨ ਦੀ ਮੰਗ ਕਰ ਰਹੇ ਹਨ।  ਜਿੰਨਾ ਚਿਰ ਦੋਸ਼ੀ/ਕਾਤਲ ਬਾਹਰ ਹਨ ਓਨਾਂ ਚਿਰ ਸੂਬੇ ਵਿਚ ਅਮਨ ਵਾਪਸੀ ਮੁਸ਼ਕਲ ਜਾਪਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ