Wed, 30 October 2024
Your Visitor Number :-   7238304
SuhisaverSuhisaver Suhisaver

ਅਰਸ਼ਦੀਪ ਕੌਰ ਦੀ ਅਜਾਈਂ ਮੌਤ ਦੇ ਸੰਦਰਭ ਵਿਚ -ਸੁਕੀਰਤ

Posted on:- 06-05-2015

suhisaver

ਇਕ ਕੁੜੀ ਹੋਰ ਮਾਰੀ ਗਈ ਹੈ। ਕੁਝ ਸਿਰਫਿਰਿਆਂ ਨੇ ਚਲਦੀ ਬਸ ਵਿਚ ਉਸ ਨਾਲ ਛੇੜ ਛਾੜ ਸ਼ੁਰੂ ਕੀਤੀ, ਤੇ ਉਸਦੀ ਮਦਦ ਲਈ ਬਹੁੜਨ ਵਾਲਾ ਕੋਈ ਨਹੀਂ ਸੀ। ਨਾ ਡਰਾਈਵਰ , ਨਾ ਬਸ ਵਿਚ ਬੈਠੀਆਂ ਹੋਰ ਸਵਾਰੀਆਂ ।ਕੁੜੀ, ਆਪਣੀ ਮਾਂ ਤੇ ਭਰਾ ਸਮੇਤ ਬਸ ਵਿਚੋਂ ਕੁੱਦ ਗਈ- ਜਾਂ ਧਕ ਦਿਤੀ ਗਈ- ਅਤੇ ਮਰ ਗਈ : ਮਾਂ ਗੰਭੀਰ ਰੂਪ ਵਿਚ ਜ਼ਖਮੀ ਹੈ। ਅਤੇ ਅਸੀ ਸਾਰੇ ਇਕ ਵਾਰੀ ਫੇਰ ਰੋਹ ਵਿਚ ਹਾਂ, ਸੜਕਾਂ ਤੇ ਉਤਰ ਆਉਣ ਲਈ ਤਿਆਰ ਹਾਂ। ਕਿਉਂ?

ਕੀ ਏਸਲਈ ਕਿ ਕੁੜੀ ਅਜੇ ਬਾਲੜੀ ਸੀ, 13 ਸਾਲਾਂ ਦੀ। ਜਦੋਂ ਅਜੇ ਕੁੜੀਆਂ ਚਿੜੀਆਂ ਹੀ ਹੁੰਦੀਆਂ ਹਨ।

ਜਾਂ ਫੇਰ ਏਸ ਲਈ ਕਿ ਇਸ ‘ਬਸ ਕਾਂਡ’ ਨੇ ਦਿਲੀ ਦੇ ਬਸ ਬਲਾਤਕਾਰ ਕਾਂਡ ਦਾ ਮੁੜ ਚੇਤਾ ਕਰਾ ਦਿਤਾ ਹੈ? ਉਸ ਕਾਂਡ ਦਾ, ਜਿਸਨੇ ਦਿੱਲੀ ਨੂੰ ‘ਰੇਪ ਰਾਜਧਾਨੀ’ ਦਾ ਬਦਨਾਮ ਲਕਬ ਦੁਆਇਆ ਸੀ।

ਤੇ ਜਾਂ ਫੇਰ ਏਸ ਲਈ ਕਿ ਇਹ ਬਸ ਸੂਬੇ ਦੇ ਮੁਖ ਮੰਤਰੀ ਦੇ ਪਰਵਾਰ ਦੇ ਫੈਲਵੇਂ ਧੰਦਿਆਂ ਵਿਚੋਂ ਇਕ ਦੀ ਮਾਲਕੀ ਹੇਠ ਹੈ? ਅਤੇ ਮੁਖ ਮੰਤਰੀ ਪਿਤਾ/ ਡਿਪਟੀ ਮੁਖ ਮੰਤਰੀ ਪੁੱਤਰ/ ਕੇਂਦਰੀ ਸਰਕਾਰ ਵਿਚ ਪੰਜਾਬ ਦੀ ਨੁਮਾਇੰਦਗੀ ਕਰਦੀ ਨੂੰਹ ਰਾਣੀ ਨੂੰ ਘੇਰਨ ਲਈ ਵਿਰੋਧੀ ਸਿਆਸੀ ਧਿਰਾਂ ਕੋਲ ਚੋਖਾ ਲੇਸਲਾ ਅਤੇ ਜਜ਼ਬਾਤੀ ਮੁੱਦਾ ਹਥ ਆ ਗਿਆ ਹੈ।

13 ਸਾਲਾਂ ਦੀ ਬੱਚੀ, ਅਰਸ਼ਦੀਪ ਕੌਰ ਦੀ ਅਜਾਈਂ ਮੌਤ ਅਜ ਸੁਰਖੀਆਂ ਵਿਚ ਹੈ, ਕੁਝ ਦਿਨਾਂ ਬਾਅਦ ਨਹੀਂ ਰਹੇਗੀ। ਘਟਨਾ ਦੀ ਤਾਜ਼ਗੀ ਦੇ ਸੇਕ ਤੋਂ ਵਿਰਵਾ ਹੁੰਦਿਆਂ ਸਾਰ ਸਾਡੇ ਰੋਹ ਦਾ ਉਬਾਲਾ ਝੱਗ ਵਾਂਗ ਬਹਿਣਾ ਸ਼ੁਰੂ ਹੋ ਜਾਵੇਗਾ। ਸਿਆਸੀ ਪਾਰਟੀਆਂ ਨੂੰ ਬਾਦਲਕਿਆਂ ਨੂੰ ਘੇਰਨ ਲਈ ਕੋਈ ਹੋਰ ਮੁੱਦਾ ਮਿਲ ਜਾਵੇਗਾ। ਅਰਸ਼ਦੀਪ ਦੇ ਪਰਵਾਰ ਨੂੰ ਧਮਕਾ ਕੇ ਜਾਂ ਕਿਸੇ ਨੌਕਰੀ/ ਮੁਆਵਜ਼ੇ ਨਾਲ ਲੁਭਾ ਕੇ ਚੁਪ ਕਰਾ ਲਿਆ ਜਾਵੇਗਾ। ਅਤੇ ਅਸੀ ਸਾਰੇ ਕੀ ਨੇਤਾ, ਤੇ ਕੀ ਅਭਿਨੇਤਾ, ਕੀ ਆਮ ਜਨਤਾ , ਤੇ ਕੀ ਅਖਬਾਰੀ ਬੁੱਧੀਜੀਵੀ ਆਪੋ ਆਪਣੇ ਕੰਮਾਂ ਵਿਚ ਰੁਝ ਜਾਵਾਂਗੇ। ਕਿਸੇ ਅਗਲੀ ਦਿਲ-ਵਲੂੰਧਰਵੀਂ ਘਟਨਾ ਦੇ ਵਾਪਰਨ ਤਕ।

ਕਹਿੰਦੇ ਨੇ ਡਾਰਈਵਰ, ਕੰਡਕਟਰ ਤੇ ਹੋਰ ਦੋਸ਼ੀ ਫੜੇ ਗਏ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ‘ਹਦਾਇਤਾਂ’ ਦਿਤੀਆਂ ਹਨ ਕਿ ਅਰਸ਼ਦੀਪ ਦੀ ਜ਼ਖਮੀ ਮਾਤਾ ਨੂੰ ਇਲਾਜ ਦੀਆਂ ਪੂਰੀਆਂ ਤੇ ਵਧੀਆ ਸਹੂਲਤਾਂ ਦਿਤੀਆਂ ਜਾਣ। ਮੁਖ ਮੰਤਰੀ ਦੇ ‘ਸ਼ਰਮਿੰਦਾ’ ਪਰਵਾਰ ਨੇ ਯਕੀਨ ਦੁਆਇਆ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ; ਵਾਜਬ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਪਰ ਸਿਖਰ ਦੁਪਹਿਰੇ, 15 ਹੋਰ ਸੁਆਰੀਆਂ ਨਾਲ ਭਰੀ ਬਸ ਵਿਚ ਕਿਸੇ ਦੀ ਹਿੰਮਤ ਕਿਵੇਂ ਪਈ ਕਿ ਉਹ ਕਿਸੇ ਬੱਚੀ ਨੂੰ ਉਸਦੀ ਮਾਂ ਅਤੇ ਭਰਾ ਦੇ ਹੁੰਦਿਆਂ ਹਥ ਪਾ ਲੈਣ। ਤੇ ਕੀ ਉਹ ਸੁਆਰੀਆਂ ਵੀ ਸਜ਼ਾ ਦੀਆਂ ਭਾਗੀਦਾਰ ਨਹੀਂ, ਜਿਹੜੀਆਂ ਚੁਪ ਕਰ ਕੇ ਇਹ ਧੱਕੜਸ਼ਾਹੀ ਦੇਖਦੀਆਂ ਰਹੀਆਂ ? ਅਜ, ਹੋਰ ਸਾਰੇ ਸਵਾਲਾਂ ਤੋਂ ਇਲਾਵਾ ਹਰ ਇਕ ਨੂੰ ਆਪਣੇ ਆਪ ਕੋਲੋਂ ਇਹ ਵੀ ਪੁਛਣ ਦੀ ਲੋੜ ਹੈ ਕੀ ਕਿਤੇ ਅਸੀ ਵੀ ਉਨ੍ਹਾਂ ਹੀ ਸਵਾਰੀਆਂ ਵਰਗੇ ਤਾਂ ਨਹੀਂ ਹੋ ਗਏ? ਅੱਖਾਂ ਸਾਹਮਣੇ ਹੁੰਦੇ ਧਕੇ ਨੂੰ ਦੇਖ ਕੇ ਵੀ ਮੂੰਹ ਪਰੇ ਕਰ ਲੈਂਦੇ ਹਾਂ। ਪਰਾਈ ਮੁਸੀਬਤ ਦੇ ਭਠ ਵਿਚ ਕੋਣ ਹਥ ਝੋਕੇ ਦੀ ਮਾਨਸਕਤਾ ਨੇ ਸਾਨੂੰ ਸਾਰਿਆਂ ਨੂੰ ਨਪੁੰਸਕ ਬਣਾ ਕੇ ਰਖ ਦਿਤਾ ਹੈ।

ਸਵਾਲ ਹੋਰ ਵੀ ਬਹੁਤ ਉਠਦੇ ਹਨ, ਪਰ ਮੈਨੂੰ ਜਾਪਦਾ ਹੈ ਅਰਸ਼ਦੀਪ ਨਾਲ ਹੋਈ ਘਟਨਾ ਸਭ ਤੋਂ ਪਹਿਲਾਂ ਇਹੋ ਸਵਾਲ ਉਠਾਉਂਦੀ ਹੈ ਕਿ ਅਸੀ ਕਿਹੋ ਜਿਹੇ ਸਮਾਜ ਵਿਚ ਰਹੇ ਹਾਂ? ਕੀ ਜੁਰਮ ਹੁੰਦਿਆਂ ਦੇਖਕੇ ਵੀ ਚੁਪ ਬੈਠੇ ਰਹਿਣਾ ਜੁਰਮ ਨਹੀਂ? ਕੀ ਉਨ੍ਹਾਂ ਲੋਕਾਂ ( ਜਿਨ੍ਹਾਂ ਵਿਚ ਅਸੀ ਖੁਦ ਸ਼ਾਮਲ ਹਾਂ) ਨੂੰ ਵੀ ਸਜ਼ਾ ਨਹੀਂ ਮਿਲਣੀ ਚਾਹੀਦੀ ਜੋ ਸੌਖਿਆਂ ਹੀ ਇਸ ਦੁਰਘਟਨਾ ਨੂੰ ਰੋਕ ਸਕਦੇ ਸਨ? ਵਰਨਾ ਕੀ ਮਜਾਲ ਹੈ ਕਿ ਬਸ ਵਿਚ 15 ਸਵਾਰੀਆਂ ਦੇ ਹੁੰਦਿਆਂ ਸਿਰਫ਼ੳਮਪ; 4 ਜਣੇ, ਜਿਹੜੇ ਹਥਿਆਰਬੰਦ ਵੀ ਨਹੀਂ ਸਨ, ਦਿਨ ਦਿਹਾੜੇ ਇਹੋ ਜਿਹਾ ਕਾਰਾ ਕਰ ਸਕਣ ਦੀ ਹਿੰਮਤ ਰਖਣ! ਸ਼ਾਇਦ ਕੋਈ ਕਾਨੂੰਨ ਅਜਿਹੇ ਲੋਕਾਂ ਨੂੰ ਵੀ ਦੋਸ਼ੀ ਠਹਿਰਾਉਣ ਦਾ ਹੋਣਾ ਚਾਹੀਦਾ ਹੈ ਜੋ ਹਾਲਾਤ ਕਾਬੂ ਕਰ ਸਕਣ ਦੀ ਹਾਲਤ ਵਿਚ ਹੁੰਦਿਆਂ ਹੋਏ ਵੀ ਹਥ ਤੇ ਹਥ ਧਰੀ ਬੈਠੇ ਰਹਿੰਦੇ ਹਨ।
ਦੂਜਾ ਅਹਿਮ ਸਵਾਲ, ਬਸ ਕੰਪਨੀ ਦੀ ਮਲਕੀਅਤ ਬਾਰੇ ਹੈ। ਅੋਰਬਿਟ ਕੰਪਨੀ ਦੀ ਮਾਲਕੀ ਮੁਖ ਮੰਤਰੀ ਪਰਵਾਰ ਦੇ ਹਥ ਹੋਣ ਕਾਰਨ ਸਿਆਸੀ ਧਿਰਾਂ ਉਨ੍ਹਾਂ ਨੂੰ ਘੇਰਨਗੀਆਂ ਹੀ। ਪਰ ਇਸ ਵਕਤੀ ‘ਘਿਰਾਓ’ ਦੀ ਥਾਂ ਲੋੜ ਇਕ ਬੁਨਿਆਦੀ ਸਵਾਲ ਉਠਾਉਣ ਦੀ ਹੈ। ਸਮਾਂ ਆ ਗਿਆ ਹੈ ਕਿ ਕਾਨੂੰਨੀ ਤੌਰ ਉਤੇ ਸਰਕਾਰ ਚਲਾਉਣ ਵਾਲੀਆਂ ਧਿਰਾਂ ਦੀ ਵਪਾਰਕ ਧੰਦਿਆਂ ਵਿਚ ਸ਼ਮੂਲੀਅਤ ਰਖਣ ਉਤੇ ਰੋਕ ਲਾਉਣ ਬਾਰੇ ਵਿਚਾਰ ਕੀਤਾ ਜਾਵੇ। ਜਦੋਂ ਸਰਕਾਰੀ ਅਫ਼ੳਮਪ;ਸਰਾਂ ਨੂੰ ਆਪਣੇ ਕਾਰਜ ਕਾਲ ਦੌਰਾਨ ਕਿਸੇ ਵੀ ਸਿਆਸੀ ਦਲ ਦਾ ਮੈਂਬਰ ਹੋਣ ਤੋਂ ਮਨਾਹੀ ਹੁੰਦੀ ਹੈ ਤਾਂ ਫਿਰ ਸਿਆਸੀ ਦਲਾਂ ਦੇ ਸਰਗਣਿਆਂ, ਖਾਸ ਕਰਕੇ ਸੂਬਿਆਂ ਦੇ ਮੰਤਰੀਆਂ/ ਮੁਖ ਮੰਤਰੀਆਂ ਉਤੇ ਨਿਜੀ ਧੰਦੇ ਕਰਨ ਤੋਂ ਰੋਕ ਕਿਉਂ ਨਾ ਹੋਵੇ? ਗੱਲ ਇਸ ਅੋਰਬਿਟ ਬਸ ਸੇਵਾ ਦੀ ਹੀ ਨਹੀਂ, ਜਦੋਂ ਵੀ ਕਿਸੇ ਵੱਡੇ ਧੰਦੇ ਉਤੇ ਸਰਕਾਰ ਦੀ ਨਿਜੀ ਛਤਰੀ ਤਣੀ ਹੋਈ ਹੋਵੇ ਤਾਂ ਫੇਰ ਉਸਦੇ ਕਾਰਿੰਦੇ ਕਿਸੇ ਕੜੇ-ਕਾਨੂੰਨ ਦੇ ਸੇਕ ਤੋਂ ਡਰਦੇ ਵੀ ਨਹੀਂ। ਇਸੇ ਕਾਰਨ ਅੋਰਬਿਟ ਬਸ ਸੇਵਾ ਦੀ ਧੱਕੜਸ਼ਾਹੀ, ਉਸਦੇ ਕਰਮਚਾਰੀਆਂ ਦੀਆਂ ਹਰ ਕਾਇਦੇ ਕਾਨੂੰਨ ਨੂੰ ਲੱਤ ਮਾਰ ਕੇ ਤੁਰੇ ਰਹਿਣ ਦੀਆਂ ਕਹਾਣੀਆਂ ਆਮ ਹਨ। ਅਰਸ਼ਦੀਪ ਵਾਲੀ ਮੰਦਭਾਗੀ ਵਾਰਦਾਤ ਕਾਰਨ ਇਹੋ ਜਿਹੀਆਂ ਕਈ ਬੇਨੇਮੀਆਂ ਸਾਹਮਣੇ ਆਈਆਂ ਹਨ, ਸਮੇਤ ਇਸ ਗੱਲ ਦੇ ਕਿ ਬਸ ਦੇ ਮੁਖ ਮੰਤਰੀ ਦੀ ਪਰਵਾਰਕ ਕੰਪਨੀ ਹੇਠ ਹੋਣ ਕਾਰਨ ਪੁਲਸ ਤਕ ਨੇ ਐਫ਼ੳਮਪ; ਆਈ ਆਰ ਦਰਜ ਕਰਨ ਵਿਚ ਆਨਾ ਕਾਨੀ ਕੀਤੀ।

ਵਿਰੋਧੀ ਸਿਆਸੀ ਧਿਰਾਂ ਚਾਹੁੰਦੀਆਂ ਹਨ ਕਿ ਬਾਦਲ ਪਰਵਾਰ ਨੂੰ ਕਟਹਿਰੇ ਵਿਚ ਲਿਆਂਦਾ ਜਾਵੇ, ਬਾਦਲ ਪਰਵਾਰ ਕਹਿ ਰਿਹਾ ਹੈ ਕਿ ਮਾਮਲੇ ਨੂੰ ਸਿਆਸੀ ਰੰਗਤ ਨਾ ਦਿਤੀ ਜਾਵੇ। ਪਰ ਜਦੋਂ ਨਿਜੀ ਧੰਦੇ ਅਤੇ ਸਿਆਸੀ ਦਬਾਅ ਰਲਗਡ ਹੋਏ ਹੋਏ ਹੋਣ ਤਾਂ ਮਾਮਲੇ ਨੇ ਸਿਆਸੀ ਰੰਗਤ ਤਾਂ ਫੜਨੀ ਹੀ ਹੈ। ਪਰ ਕਿਤੇ ਬਿਹਤਰ ਹੋਵੇ ਜੇ ਨਿਰੋਲ ਸੁਖਬੀਰ ਬਾਦਲ ਨੂੰ ਘੇਰਨ ਜਾਂ ਉਸਦੇ ਅਸਤੀਫ਼ੳਮਪ;ੇ ਦੀ ਮੰਗ ਕਰਨ ਵਰਗੇ ਵਕਤੀ ਸਿਆਸੀ ਪੈਂਤੜਿਆਂ ਤੋਂ ਅਗਾਂਹ ਲੰਘ ਕੇ ਅੋਰਬਿਟ ਕੰਪਨੀ ਕੋਲੋਂ ਮਿਸਾਲੀ ਆਰਥਕ ਮੁਆਵਜ਼ਾ ਲੈਣ ਦੀ ਜੱਦੋਜਹਿਦ ਸ਼ੁਰੂ ਕੀਤੀ ਜਾਵੇ। ਹਰ ਹੋਈ ਬੇਨੇਮੀ ਦੇ ਆਧਾਰ ਉਤੇ ਅਦਾਲਤਾਂ ਕੋਲ ਚੋਖਾ ਹਰਜਾਨਾ ਠੋਕਣ ਦੇ ਅਧਿਕਾਰ ਮੌਜੂਦ ਹਨ। ਅੋਰਬਿਟ ਕੰਪਨੀ ਨੇ ਸੁਪਰੀਮ ਕੋਰਟ ਦੀਆਂ ਕਈ ਹਦਾਇਤਾਂ ਨੂੰ ਭੰਗ ਕੀਤਾ ਹੈ। ਸੋ ਮਾਮਲਾ ਸਿਰਫ਼ੳਮਪ; ਅਰਸ਼ਦੀਪ ਦੇ ਪਰਵਾਰ ਨੂੰ ਮੁਆਵਜ਼ਾ ਦੁਆਉਣ ਤਕ ਸੀਮਤ ਨਾ ਰਹੇ, ਹਰ ਬੇਨੇਮੀ ਨੂੰ ਧਿਆਨ ਵਿਚ ਰਖਦੇ ਹੋਏ ਇਸ ‘ਸਰਕਾਰੀ’ ਬਸ ਕੰਪਨੀ ਕੋਲੋਂ ਠੋਕ ਕੇ ਹਰਜਾਨਾ ਲਿਆ ਜਾਵੇ। ਇਸ ਹਰਜਾਨੇ ਨੂੰ ਪੰਜਾਬ ਰੋਡਵੇਜ਼ ਦੀ ਅਸਲੀ ਜਨਤਕ ਬਸ-ਸੇਵਾ ਦੇ ਸੁਧਾਰ ਲਈ ਵਰਤਿਆ ਜਾਵੇ, ਜਿਸਨੂੰ ‘ਰਾਜ ਨਹੀਂ ਸੇਵਾ’ ਦਾ ਦਾਅਵਾ ਕਰਨ ਵਾਲੀ ਅਜੋਕੀ ਸਰਕਾਰ ਨੇ ਆਪਣੀ ਅੋਰਬਿਟ ਸੇਵਾ ਦੇ ਜਾਲ ਰਾਹੀਂ ਪਿਛਲੇ ਕਈ ਸਾਲਾਂ ਤੋਂ ਫਾਹ ਕੇ ਰਖਿਆ ਹੋਇਆ ਹੈ।

Comments

Asha Jasmine

SBB to phelan eh lok eho je leader na chunan

Manga Basi

Very good thought and advice to the people of punjab. Jago .........

ਜਸਮੇਰ ਸਿੰਘ ਲਾਲ

ਇਹ ਲੇਖ ,ਇੱਕ ਲੇਖ ਦੇ ਤੌਰ ਉੱਤੇ ਤਾਂ ਇੱਕ ਸਫ਼ਲ ਲੇਖ ਹੈ , ਪ੍ਰੰਤੂ ਇਹ ਆਮ ਲੋਕਾਂ ਦੀ ਮਾਨਸਕ ਹਾਲਤ ਨੂੰ ਜੇ ਕਰ ਛੋਹ ਨਹੀਂ ਰਿਹਾ ਅਤੇ ਉਂਨ੍ਹਾਂ ਲੋਕਾਂ ਨੂੰ ਵੀ ਦੋਸ਼ੀ ਠਹਿਰਾ ਰਿਹਾ ਹੈ ਜੋ ਬੱਸ ਵਿੱਚ ਸਵਾਰੀਆਂ ਦੇ ਰੂਪ ਵਿੱਚ ਸਵਾਰ ਸਨ ,ਕਿ ਉਂਨ੍ਹਾਂ ਨੇਂ ਕਿਓਂ ਚੁੱਪ ਧਾਰੀ ਰੱਖੀ ,,,ਤਾਂ ਇਸ ਲੇਖ ਵਿਚਲਾ ਸੁਨੇਹਾ ਸਿਰਫ਼ ਸੁੰਦਰ ਅੱਖਰਾਂ ਦਾ ਹੀ ਇੱਕ ਇਕੱਠ ਹੋ ਕੇ ਰਹਿ ਜਾਂਦਾ ਹੈ ! ਜਦੋਂ ਤੀਕਰ ਕੋਈ ਲੇਖ ਇਸ ਵੇਲੇ ਜੋ ਪੰਜਾਬ ਵਿੱਚ ਹੋ ਰਹੀ ਗੁੰਡਾ ਗਰਦੀ ਹੈ ,ਜੋ ਸੱਤਾ ਵਲੋਂ ਆਮ ਜੰਤਾ ਨੂੰ ਮਾਰ ਧਾੜ ਕੇ ਐਨਾ ਡਰਾ ਦਿੱਤਾ ਗਿਆ ਹੈ ਕਿ ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਕਿ ਕੋਈ ਚੂੰ ਵੀ ਕਰ ਸਕੇ , ਅਤੇ ਮੈਨੂੰ ਯਕੀਨ ਹੈ ਕਿ ਜੇ ਕਰ ਇਸ ਲੇਖ ਦੇ ਮਾਣ ਯੋਗ ਲੇਖਿਕ ਵੀ ਉਸ ਬੱਸ ਵਿੱਚ ਸਵਾਰ ਹੁੰਦੇ , ਅਤੇ ਉਂਨ੍ਹਾਂ ਦੇ ਕੰਨਾਂ ਉੱਤੇ ਵੀ ਗੁੰਡਿਆਂ ਦਾ ਰਿਵਾਲਵਰ ਟਿਕਾਇਆ ਹੁੰਦਾ ਤਾਂ ਓਹ ਵੀ ਸ਼ਾਇਦ ਅੱਜ ਇਹ ਲੇਖ ਨਾ ਲਿਖ ਸਕਦੇ ! ਲੇਖ ਲਿਖਣੇ ਵੀ ਚੰਗੇ ਹਨ , ਪ੍ਰੰਤੂ ਹੁਣ ਹਾਲਾਤ ਇਸ ਵਕਤ ਲੇਖ ਸਿਰਫ਼ ਲੇਖ ਲਿਖਣ ਵਾਸਤੇ ਹੀ ਹੋ ਕੇ ਰਹਿ ਜਾਣ , ਇਸ ਤੋਂ ਕੀਤੇ ਅਗਾਂਹ ਲੰਘ ਚੁੱਕੇ ਹਨ ! ਹਾਲਾਤ ਹੁਣ ਸਮਾਜ ਵਿਗਿਆਨੀਆਂ ਵਲੋਂ ਪੰਜਾਬ ਅਤੇ ਭਾਰਤ ਦੀ ਧਰਾਤਲ ਉੱਤੇ ਬੀਤ ਰਹੀ ਅਸਲੀ ਜ਼ਿੰਦਗੀ ਦਾ ਸਮੁੱਚਾ ਮੁਲੰਕਣ ਕਰਨ ਤੋਂ ਬਾਦ ਕੋਈ ਸਮੂਹਕ ਨੀਤੀ ਅਪਣਾਉਣ ਦੇ ਹਨ ! ਸੱਤਾ ਉੱਤੇ ਕੋਈ ਵੀ ਕਾਬਜ ਹੋਵੇ , ਇਹ ਲੁੱਟ ਖਸੁੱਟ ਕਰਨਾ ਸੱਤਾ ਧਾਰੀਆਂ ਦਾ ਧਰਮ ਹੈ , ਲੋਕਾਂ ਦਾ ਧਰਮ ਹੈ ਕਿ ਓਹ ਜਾਗ ਜਾਣ ਅਤੇ ਲੁੱਟ ਨਾ ਹੋਣ ਦੇ ਤਰੀਕੇ ਅਪਣਾਉਣ ਤੋਂ ਬਾਦ ਚੰਗੇ ਲੋਕ ਚੁਣ ਕੇ ਸਰਕਾਰ ਬਣਾਉਣ ! ਏਸ ਸਾਰੇ ਕੰਮ ਵਾਸਤੇ ਇੱਕ ਬਹੁਤ ਵੱਡੇ ਪੈਮਾਨੇ ਦੀ ਕੇਜਰੀਵਾਲ ਵਿਚਾਰਧਾਰਾ ਦੀ ਇੱਕ ਲਹਿਰ ਨੂੰ ਜਨਮ ਦੇਣ ਦੀ ਜਰੂਰਤ ਹੈ ! ਸੁਖੀ ਵੱਸੋ

Davi Kaur

Assi khusre sadi zaat v khusre Sade utte raj karende vade khusre

Davi Kaur

Eh saza hi tan hai ke is episode ne saanu sheesha dikha ditta hai ke assi lhusre Han. each naal jepna bada aukha hunda

Berinder Dhaliwal

there were times when students used to burn the buses for simply not stoping the bus infront of college. Where is the punjab youth now?( I do not justify burning buses during my young age at all)

Kaur Gurpreet

osho ne kiha c eh mrda'n Di bnae duniya hai eh haar chuki hai... '

Hardial Parwana

What to say of common man ,the big think tanks of the political parties are silent on this dirtiest crime of some criminals. We all have short memories and will forget very soon. Enquiry commission will help us to forget this episode. Thanks to Pb.Govt.

parkash malhar 094668-18545

very good thaughts , punjab vasio jago , awaaj buland kro aise vichar pad ke

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://is.gd/72jG3I

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ