ਹੁਮਾਯੂੰ ਅਜ਼ਾਦ ਤੋਂ ਅਵੀਜੀਤ ਰਾਏ ਤੱਕ
ਅਨੁਵਾਦ : ਮਨਦੀਪ
ਸੰਪਰਕ: +91 98764 42052
‘ਅੰਧ ਸ਼ਰਧਾ ਦੇ ਖਿਲਾਫ ਸੰਘਰਸ਼ਸ਼ੀਲ ਰਹੇ ਡਾ. ਦਾਭੋਲਕਰ ਦੀ ਹੱਤਿਆ ਇਸੇ ਕਾਰਨ ਹੋਈ ਕਿਉਂਕਿ ਉਹ ਵਿਵੇਕਵਾਦੀ ਸਨ। ਅਜਿਹੇ ਸਾਰੇ ਲੋਕ ਜਿੰਨ੍ਹਾਂ ਨੇ ਤਰਕਸ਼ੀਲਤਾ ਦਾ ਰਾਹ ਅਪਣਾਇਆ, ਉਸਦਾ ਪ੍ਰਚਾਰ ਕੀਤਾ, ਉਨ੍ਹਾਂ ਸਾਰੇ ਲੋਕਾਂ ਨੂੰ ਕੁਰਬਾਨੀ ਦੇਣੀ ਪਈ। ਤਰਕਸ਼ੀਲਤਾ ਦੀ ਬਲੀਵੇਦੀ ਤੇ ਆਪਣੇ ਆਪ ਨੂੰ ਨਿਛਾਵਰ ਕਰਨ ਵਾਲੇ ਡਾ. ਦਾਭੋਲਕਰ ਨਾ ਪਹਿਲੇ ਸਖਸ਼ ਹਨ ਨਾ ਆਖਰੀ। ਤਰਕਸ਼ੀਲਤਾ ਅਤੇ ਤਰਕਸ਼ੀਲਤਾ ਵਿਰੋਧ ਦਾ ਇਹ ਸੰਘਰਸ਼ ਆਦਿ ਕਾਲ ਤੋਂ ਚੱਲ ਰਿਹਾ ਹੈ ਅਤੇ ਉਸ ਵਿੱਚ ਪਹਿਲ ਕਰਨੀ ਹੈ ਜਾਂ ਨਹੀਂ ਇਸਦੇ ਬਾਰੇ ਤੁਹਾਨੂੰ ਫੈਸਲਾ ਲੈਣਾ ਹੋਵੇਗਾ।’- ਕਾਮਰੇਡ ਪਨਸਾਰੇ
‘ਸਾਡਾ ਮਕਸਦ ਹੈ ਇਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਜੋ ਕਿਸੇ ਮਨਮਾਨੀ ਕਰਨ ਵਾਲੇ ਸੱਤਾਧਾਰੀ ਦੇ ਨਿਰਦੇਸ਼ਾਂ, ਸੁਵਿਧਾਜਨਕ ਲੱਗਣ ਵਾਲੀ ਅੰਧਸ਼ਰਧਾ, ਦਮਘੋਟੂ ਪਰੰਪਰਾ ਜਾਂ ਕੁੰਦ ਕਰਨ ਵਾਲੀ ਰੂੜੀਵਾਦਤਾ ਦੇ ਬੰਦਨਾਂ ’ਚ ਜਕੜਿਆ ਨਾ ਹੋਵੇ ਬਲਕਿ ਤਰਕਸ਼ੀਲਤਾ, ਸੁਹਰਿਦਤਾ, ਮਨੁੱਖਤਾ, ਬਰਾਬਰਤਾ ਅਤੇ ਵਿਗਿਆਨ ’ਤੇ ਟਿਕਿਆ ਹੋਵੇ।’- ਅਵੀਜੀਤ ਰਾਏ