ਅਨੁਵਾਦ: ਮਨਦੀਪ
ਸੰਪਰਕ: +91 98764 42052
(ਗ਼ੈਰ-ਪਾਰਟੀ ਔਰਤ ਮਜ਼ਦੂਰਾਂ ਦੇ ਚੌਥੇ ਮਾਸਕੋ ਨਗਰ ਸੰਮੇਲਨ ’ਚ ਦਿੱਤਾ ਗਿਆ ਭਾਸ਼ਣ। ਇਹ ਭਾਸ਼ਣ ਸੋਵੀਅਤ ਲੋਕਤੰਤਰ ’ਚ ਮਜ਼ਦੂਰ ਔਰਤ ਸੰਘਰਸ਼ ਦੇ ਕਾਰਜ ਅਤੇ ਪੂੰਜੀਵਾਦੀ ਲੋਕਤੰਤਰ ਅਤੇ ਸੋਵੀਅਤ ਸਮਾਜਵਾਦੀ ਲੋਕਤੰਤਰ ਵਿਚਲੇ ਫ਼ਰਕ ਨੂੰ ਸਪਸ਼ਟ ਕਰਦਾ ਹੈ। ਲੈਨਿਨ ਦੀ ਇਹ ਤਕਰੀਰ ਪੂੰਜੀਵਾਦੀ ਲੋਕਤੰਤਰ ਦੇ ਬਦਲ ’ਚ ਸੋਵੀਅਤ ਲੋਕਤੰਤਰ ਵਿੱਚ ਔਰਤਾਂ ਦੀ ਬਿਹਤਰ ਹਾਲਤ ਸਬੰਧੀ ਜਾਣੂ ਕਰਵਾਉਂਦੀ ਹੈ। ਲੈਨਿਨ, ਜਿਵੇਂ ਕਿ ਉਸ ਸਮੇਂ ਸੱਤਾ ਬਦਲੀ ਦੇ ਫੌਰੀ ਬਾਅਦ ਸੋਵੀਅਤ ਯੂਨੀਅਨ ’ਚ ਸਮਾਜਵਾਦੀ ਉਸਾਰੀ ਲਈ ਆਰਥਿਕ ਨਿਰਮਾਣ ਦੇ ਕਾਰਜ ਵਿੱਚ ਲੱਗੇ ਹੋਏ ਸਨ, ਇਸ ਲਈ ਉਨ੍ਹਾਂ ਨੇ ਔਰਤ ਮੁਕਤੀ ਲਈ ਨਿੱਜੀ ਜਾਇਦਾਦ ਦੇ ਖ਼ਾਤਮੇ ਲਈ ਲਗਾਤਾਰ ਤੇਜ਼ ਯਤਨ ਕਰਦਿਆਂ ਆਰਥਿਕ ਨਿਰਮਾਣ ਦੇ ਸਵਾਲ ਉੱਪਰ ਜ਼ੋਰ ਦਿੱਤਾ। ਪਰੰਤੂ ਸਮਾਜਵਾਦੀ ਉਸਾਰੀ ਸਬੰਧੀ ਮਾਓ ਦੀ ਅਗਵਾਈ ’ਚ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਸਿੱਧ ਕੀਤਾ ਕਿ ਸਮਾਜਵਾਦੀ ਉਸਾਰੀ ’ਚ ਆਰਥਿਕ ਨਿਰਮਾਣ ਦੀ ਮਹੱਤਤਾ ਦੇ ਨਾਲ-ਨਾਲ ਉਲਟ ਇਨਕਲਾਬੀ ਤੱਤਾਂ ਨਾਲ ਵਿਚਾਰਧਾਰਕ ਪੱਧਰ ’ਤੇ ਵੀ ਲਗਾਤਾਰ ਤਿੱਖੇ ਸੰਘਰਸ਼ ਦੀ ਜ਼ਰੂਰਤ ਬਣੀ ਰਹਿੰਦੀ ਹੈ। ਕੇਵਲ ਤੇ ਕੇਵਲ ਜਾਇਦਾਦ ਉੱਪਰ ਨਿੱਜੀ ਮਾਲਕੀ ਦੇ ਸਬੰਧ ਹੀ ਮੁਕਤੀ ਦਾ ਧਰਾਤਲ ਕਾਇਮ ਨਹੀਂ ਕਰ ਸਕਦੇ। ਇਸ ਲਈ ਲੈਨਿਨ ਦੀ ਇਸ ਤਕਰੀਰ ਦੀ ਮਹੱਤਤਾ ਨੂੰ ਬਾਅਦ ਦੇ ਵਿਕਾਸ ਅਮਲ ਨਾਲ ਜੋੜਕੇ ਸਮਝਣਾ ਚਾਹੀਦਾ ਹੈ। - ਅਨੁਵਾਦਕ )
ਸਾਥੀਓ, ਮੈਨੂੰ ਔਰਤ ਮਜ਼ਦੂਰਾਂ ਦੇ ਸੰਮੇਲਨ ਦਾ ਸਵਾਗਤ ਕਰਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ। ਮੈਂ ਉਹਨਾਂ ਵਿਸ਼ਿਆਂ ਅਤੇ ਉਹਨਾਂ ਸਵਾਲਾਂ ਨੂੰ ਨਾ ਛੂਹਣ ਦੀ ਆਗਿਆ ਲੈਂਦਾ ਹਾਂ, ਜੋ ਨਿਰਸੰਦੇਹ ਇਹ ਸਮੇਂ ਹਰੇਕ ਮਜ਼ਦੂਰ ਔਰਤ ਨੂੰ ਅਤੇ ਮਿਹਨਤਕਸ਼ ਜਨ-ਸਾਧਾਰਨ ’ਚੋਂ ਰਾਜਨੀਤਕ ਦਿ੍ਰਸ਼ਟੀ ਤੋਂ ਸੁਚੇਤ ਹਰੇਕ ਵਿਅਕਤੀ ਨੂੰ ਸਭ ਤੋਂ ਵੱਧ ਚਿੰਤਤ ਕਰ ਰਹੇ ਹਨ। ਇਹ ਸਭ ਤੋਂ ਜ਼ਿਆਦਾ ਭਖਦੇ ਸਵਾਲ-ਰੋਟੀ ਅਤੇ ਸਾਡੀ ਫ਼ੌਜੀ ਸਥਿਤੀ ਦੇ ਸਬਕ ਹਨ। ਪਰ ਜਿਵੇਂ ਕਿ ਮੈਨੂੰ ਤੁਹਾਡੀਆਂ ਸਭਾਵਾਂ ਬਾਰੇ ਅਖ਼ਬਾਰੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ, ਸਾਥੀ ਤਰਾਤਸਕੀ ਫ਼ੌਜੀ ਮਾਮਲਿਆਂ ਦੀ ਅਤੇ ਸਾਥੀ ਯਾਕੋਵਲੇਵਾ ਅਤੇ ਸਾਥੀ ਸਿਵਦੇਸਕਰੀ ਰੋਟੀ ਦੇ ਮਾਮਲੇ ਦੀ ਇੱਥੇ ਅਤਿਅੰਤ ਵਿਸਥਾਰ ਪੂਰਵਕ ਵਿਆਖਿਆ ਕਰ ਚੁੱਕੇ ਹਨ ਅਤੇ ਇਸ ਕਾਰਨ ਮੈਨੂੰ ਇਹਨਾਂ ਸਬਕਾਂ ਨੂੰ ਨਾ ਛੋਹਣ ਦੀ ਆਗਿਆ ਦੇਵੋ।
Mandeep
'ਔਰਤ ਮੁਕਤੀ ਦਾ ਮਾਰਗ' ਪੁਸਤਕ ਚੋ