ਅਨੁਵਾਦ: ਮਨਦੀਪ, +91 98764 42052
ਮਾਨਵ ਜਾਤੀ ਦੇ ਇਤਿਹਾਸ ਵਿੱਚ ਦੱਬੇ-ਕੁਚਲੇ ਲੋਕਾਂ ਦਾ ਐਸਾ ਕੋਈ ਵੀ ਮਹਾਨ ਅੰਦੋਲਨ ਨਹੀਂ ਹੋਇਆ, ਜਿਸ ਵਿੱਚ ਕਿਰਤੀ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ।
ਕਿਰਤੀ ਔਰਤਾਂ ਜੋ ਦੱਬੇ-ਕੁਚਲਿਆਂ ’ਚੋਂ ਸਭ ਤੋਂ ਵੱਧ ਪੀੜ੍ਹਤ ਹਨ - ਮੁਕਤੀ ਸੰਗਰਾਮ ਤੋਂ ਕਦੇ ਦੂਰ ਨਹੀਂ ਰਹੀਆਂ ਤੇ ਨਾ ਹੀ ਰਹਿ ਸਕਦੀਆਂ ਹਨ। ਜਿਵੇਂ ਸਭ ਨੂੰ ਪਤਾ ਹੈ ਕਿ ਅਜਿਹੇ ਮੁਕਤੀ ਸੰਘਰਸ਼ਾਂ ਨੇ ਸੈਂਕੜੇ ਹਜ਼ਾਰਾਂ ਬਹਾਦੁਰ ਨਾਇਕਾਵਾਂ ਪੈਦਾ ਕੀਤੀਆਂ ਹਨ। ਭੂਮੀ ਗੁਲਾਮਾਂ ਦੇ ਮੁਕਤੀ ਸੰਘਰਸ਼ ਦੀਆਂ ਸਫਾਂ ਵਿੱਚ ਹਜ਼ਾਰਾਂ ਮਿਹਨਤਕਸ਼ ਔਰਤਾਂ ਨੂੰ ਜੂਝਦਿਆਂ ਵੇਖਿਆ ਜਾ ਸਕਦਾ ਸੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੱਖਾਂ ਕਿਰਤੀ ਔਰਤਾਂ, ਮਜ਼ਦੂਰ ਜਮਾਤ ਦੇ ਇਨਕਲਾਬੀ ਸੰਘਰਸ਼ਾਂ ਦੇ ਝੰਡੇ ਹੇਠ ਹਰ ਥਾਂ ਲੜ ਰਹੀਆਂ ਹਨ। ਇਹ ਇਨਕਲਾਬੀ ਸੰਘਰਸ਼ ਦੱਬੀ-ਕੁਚਲੀ ਜਨਤਾ ਦੇ ਬਾਕੀ ਸਾਰੇ ਮੁਕਤੀ ਸੰਘਰਸ਼ਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਸੰਘਰਸ਼ ਹੈ।
Mandeep
'ਔਰਤ ਮੁਕਤੀ ਦਾ ਮਾਰਗ' ਪੁਸਤਕ ਚੋ