Wed, 30 October 2024
Your Visitor Number :-   7238304
SuhisaverSuhisaver Suhisaver

‘ਪੰਜਾਬੀ ਯੂਨੀਵਰਸਿਟੀ ਸਿਕਓਰਟੀ’ ਕਰਦੀ ਹੈ ਵਿਦਿਆਰਥੀਆਂ ਦੇ ਵਿਅਕਤੀਗਤ ਅਧਿਕਾਰਾਂ ਦਾ ਹਣਨ - ਵਰਿੰਦਰ

Posted on:- 03-03-2015

suhisaver

ਇਹ ਗੱਲ ਕੋਈ ਲੁਕੀ ਛਿਪੀ ਨਹੀਂ ਅਤੇ ਨਾ ਹੀ ਕੋਈ ਕਦੇ ਕਦਾਂਈ ਵਾਪਰਨ ਵਾਲੀ ਹੈ। ਇਹ ਤਾਂ ਨਿੱਤ ਦਾ ਵਰਤਾਰਾ ਹੈ।  ਆਪਾਂ ਗੱਲ ਕਰਨੀ ਹੈ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਅੰਦਰ ਤੈਨਾਤ ਸਿਕਓਰਟੀ ਦੀ, ਜੋ ਸਦਾ ਹੀ ਆਪਣੀ ਡਿਊਟੀ ਬੜੀ ‘ਮੁਸ਼ਤੈਦੀ’ ਨਾਲ ਨਿਭਾਉਂਦੀ ਵੇਖੀ ਜਾਂਦੀ ਹੈ।

ਯੂਨੀਵਰਸਿਟੀ ਉਹ ਅਦਾਰਾ ਹੁੰਦਾ ਹੈ ਜਿੱਥੇ ਵਿਦਿਆਰਥੀ ਨੂੰ ਪੜਨ ਲਈ ਵਿਸ਼ਵ ਪੱਧਰ ਦਾ ਮਾਹੌਲ ਮੁਹੱਇਆ ਕਰਵਾਇਆ ਜਾਂਦਾ ਹੈ। ਵਿਦਿਆਰਥੀ ਇੱਕ ਪੱਛੜੇ ਮਾਹੌਲ ‘ਚੋਂ ਆਉਂਦਾ ਹੈ ਅਤੇ ਯੂਨੀਵਰਿਸਟੀ ਦੇ ਮਾਹੌਲ ਵਿੱਚ ਵਿਚਰ ਕੇ ਗਿਆਨ ਪਰਾਪਤ ਕਰਦਾ ਹੋਇਆ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਉਂਦਾ ਹੈ। ਉਹ ਉਥੋਂ ਜਾਣ ਵੇਲੇ ਪੱਛੜਿਆ ਹੋਇਆ ਨਹੀਂ ਰਹਿੰਦਾ ਬਲਕਿ ਵਾਪਿਸ ਜਾ ਕੇ ਆਪਣੇ ਸਮਾਜ ਨੂੰ ਪਿੱਛਾਂਹ ਖਿੱਚੂ ਵਿਚਾਰਾਂ ਤੋਂ ਨਿਯਾਤ ਦਵਾਅਣ ਦਾ ਕੰਮ ਵੀ ਉਸ ਦੇ ਸਿਰ ਹੁੰਦਾ ਹੈ। ਇਹਨਾਂ ਪਿਛਾਂਹ ਖਿੱਛੂ ਵਿਚਾਰਾਂ ‘ਚ ਸਮਾਜ ਦੀ ਹਰੇਕ ਬੁਰਾਈ (ਲਿੰਗ ਭੇਦ, ਨਾ ਬਰਾਬਰੀ, ਭਰੁਣ ਹੱਤਿਆ ਆਦਿ ਸਮੇਤ ) ਆਉਂਦੇ ਹਨ ।

ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੁਰੱਖਿਆ ਅਮਲਾ ਵਿਦਿਆਰਥੀਆਂ ਦੇ ਕੁੱਝ ਬੁਨਿਆਦੀ ਅਧਿਕਾਰਾਂ ਦਾ ਹਣਨ ਕਰਦਾ ਨਜਰ ਆਉਂਦਾ ਹੈ ਜਿਹੜਾ ਕਿ ਸਮਾਜ ਦੇ ਵਿਕਾਸ ‘ਚ ਰੁਕਾਵਟ ਬਣਦਾ ਹੈ, ਵਿਦਿਆਰਥੀ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦਾ ਹੈ ਤੇ ਇੱਕ ਅਗਾਂਹਵੱਧੂ ਮਾਹੌਲ ਸਿਰਜਣ ਦੇ ਰਾਹ ‘ਚ ਰੌੜਾ ਅਟਕਾਉਂਦਾ ਹੈ। ਪਹਿਲੀ ਨਜਰੇ ਇਹ ਮਸਲਾ ਬਹੁਤ ਛੋਟਾ ਲੱਗ ਸਕਦੈ, ਇਹ ਵੀ ਭੁਲੇਖਾ ਪੈ ਸਕਦੈ ਕਿ ਇਸ ਤਰਾਂ ਬੱਚਿਆਂ ‘ਤੇ ਨਜਰ ਰੱਖ ਕੇ ਉਹਨਾਂ ਦੇ ਮਾਪਿਆਂ ਦੀ ਤਰਾਂ ਦਾ ਰੋਲ ਅਦਾ ਕੀਤਾ ਜਾਂਦੈ। ਪਰ ਇਸ ਤਰਾਂ ਨਹੀਂ ਹੈ।    
   
ਪੰਜਾਬੀ ਯੂਨੀਵਰਸਿਟੀ ਵਿੱਚ ਇੱਕਠਿਆਂ ਬੈਠੇ ਲੜਕੇ ਅਤੇ ਲੜਕੀ ਦੀ ਯੂਨੀਵਰਿਸਟੀ ਸਿਕਯੁਰੂਅਰਟੀ ਗਾਰਡਾਂ ਵੱਲੋਂ ਆਮ ਹੀ ਟੋਕਾ-ਟਕਾਈ ਕੀਤੀ ਜਾਂਦੀ ਹੈ। ਇਸ ਬਹਾਨੇ ਦੀ ਆੜ ਲੈ ਕੇ ਕਿ ‘ਇਤਰਾਜਯੋਗ ਹਾਲਤ’ ਵਿੱਚ ਬੈਠੇ ਹਨ ਅਕਸਰ ਹੀ ਉਹਨਾਂ ਦੀ ਬੇਇੱਜਤੀ ਕੀਤੀ ਜਾਂਦੀ ਹੈ। ਹੁਣ ਇਥੇ ਸਵਾਲ ਉੱਠਦਾ ਹੈ ਕਿ ਇਹ ‘ਇਤਰਾਜਯੋਗ ਹਾਲਤਾਂ’ ਕਿਹੜੀਆਂ ਹਨ। ਇਹਦੇ ਲਈ ਆਪਾਂ ਇੱਕ ਅੱਖੀਂ ਡਿੱਠੀਂ ਘਟਨਾ ਦੀ ਗੱਲ ਕਰਦੇ ਹਾਂ। ਇੱਕ ਦਿਨ ਪੰਜਾਬੀ ਯੂਨੀਵਰਸਿਟੀ ਸਥਿਤ ‘ਸ਼ਿਰੀ ਗੁਰੂ ਗੋਬਿੰਦ ਸਿੰਘ ਭਵਨ’ ਦੇ ਕੋਲ ਕਰਕੇ ਇੱਕ ਸਿਕਯੁਰੂਅਰਟੀ ਗਾਰਡ ਇੱਕ ਕੁੜੀ-ਮੁੰਡੇ ਤੋਂ ਉਹਨਾਂ ਦੇ ਆਈ-ਕਾਰਡ ਖੋਹੀ ਖੜਾ ਸੀ ਤੇ ਸੀਟੀਆਂ ਨਾਲ ਆਪਣੇ ਕਿਸੇ ਅਫਸਰ ਨੂੰ ਬੁਲਾ ਰਿਹਾ ਸੀ। ਉਹ ਗਾਰਡ ਉਸ ਮੁੰਡੇ ਕੁੜੀ ਨੂੰ ‘ਬੇਸ਼ਰਮੀ’ ਭਰੀ ਸ਼ਬਦਾਵਾਲੀ (ਤੁਸੀ ਇਥੇ ਇਹ ਕੁੱਝ ਕਰਨ ਆਉਂਦੇ ਓ, ਗਲਤ ਕੰਮਾਂ ਤੋਂ ਬਿਨਾਂ ਕੋਈ ਕੰਮ ਨਹੀਂ, ਥੋੜੀ ਬਹੁਤ ਸ਼ਰਮ ਕਰਿਆ ਕਰੋ, ਵਗੈਰਾ-ਵਗੈਰਾ) ਨਾਲ ਫਿਟਕਾਰ ਰਿਹਾ ਸੀ, ਉਹ ਮੁੰਡਾ-ਕੁੜੀ ਵਿਰੋਧ ਤਾਂ ਕਰ ਰਹੇ ਸਨ ਪਰ ਨੇੜੇ-ਤੇੜੇ ਦੇ ਵਿਦਿਆਰਥੀਆਂ ਅੱਗੇ ਤਮਾਸ਼ਾ ਬਣਨ ਕਰਕੇ ਸ਼ਰਮ ਵੀ ਮਹਿਸੂਸ ਕਰ ਰਹੇ ਸਨ। ਉਸ ਗਾਰਡ ਦਾ ਦਾਅਵਾ ਸੀ ਕਿ ਉਹ ਦੋਵੇਂ ‘ਇਤਰਾਜਯੋਗ ਹਾਲਤ’ ਵਿੱਚ ਬੈਠੇ ਸਨ ਤੇ ਇੱਕ ਸਚਾਈ ਇਹ ਵੀ ਹੈ ਕਿ ਜਿਸ ‘ਇਤਰਾਜਯੋਗ ਹਾਲਤ’ ਨੂੰ ਲੈ ਕੇ ਉਹਨਾਂ ਨੂੰ ਇੰਨੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਸਿਰਫ ਇੰਨੀ ਸੀ ਕਿ ਉਹ ਕੁੜੀ, ਮੁੰਡੇ ਦੇ ਸਿਰ ਦੇ ਵਾਲਾਂ ‘ਚ ਹੱਥ ਲਾ ਬੈਠੀ ਸੀ। ਪਰ ਜੇ ਉਸ ਗਾਰਡ ਦੀ ਮੰਨੀਏ ਤਾਂ ਇਸ ਤਰਾਂ ਵਾਲਾਂ ‘ਚ ਹੱਥ ਲਾਉਣ ਨਾਲ ਇੱਕ ਭੈਣ ਵੀ ਆਪਣੇ ਭਰਾ ਨਾਲ ‘ਇਤਰਾਜਯੋਗ ਹਾਲਤ’ ਵਿੱਚ ਹੋ ਸਕਦੀ ਹੈ ਤੇ ਇੱਕ ਮਾਂ ਵੀ ।

ਵੈਸੇ ਵੀ ਸਾਨੂੰ ਦੁਜਿਆਂ ਦੇ ਨਿੱਜੀ ਜੀਵਨ ਵਿੱਚ ‘ਤੇ ਅੱਖ ਰੱਖਣ ਦਾ ਸਵਾਦ ਈ ਬੜਾ ਆਉਂਦੈ ਬਲਕਿ ਇਹ ਸਾਡੀ ਆਦਤ ਹੈ । ਇਸੇ ਆਦਤ ਦਾ ਸ਼ਿਕਾਰ ਪੰਜਾਬੀ ਯੂਨੀਵਰਸਿਟੀ ਸਿਕਯੁਰੂਅਰਟੀ ਹੈ ਖਾਸ ਕਰਕੇ ਕੁਝ ਮਹਿਲਾ ਗਾਰਡ । ਜਿੰਨਾ ਨੂੰ  ਆਮ ਹੀ ਵਿਦਿਆਰਥੀਆਂ ਦੇ ਨਿੱਜੀ ਜੀਵਨ ‘ਚ ਦਖਲ ਅੰਦਾਜੀ ਕਰਦੇ ਵੇਖਿਆ ਜਾ ਸਕਦਾ ਹੈ। ਇਸ ਤਰਾਂ ਪਹਿਲਾਂ ਤਾਂ ਇਹ ਵਿਦਿਆਰਥੀਆਂ ਦੇ ਅਧਿਕਾਰਾਂ ‘ਤੇ ਹਮਲਾ ਹੈ। ਯੂਨੀਵਰਸਿਟੀ ਵਿਦਿਆਰਥੀਆਂ ਲਈ ਹੈ ਇਸ ਲਈ ਕਿਸੇ ਦਾ ਕੋਈ ਹੱਕ ਨਹੀਂ ਕਿ ਉਹ ਵਿਦਿਆਰਥੀਆਂ ਨੂੰ ਜਲੀਲ ਕਰੇ, ਉਹ ਇੱਕ ਸਿਰਜਣਾਤਮਕ ਮਾਹੌਲ ਬਣਾਉਣ ਦੀ ਥਾਂ ਇਸ ਤਰਾਂ ਵਿਦਿਆਰਥੀਆਂ ਨੂੰ ਸਮਾਜਿਕ ਪੱਧਰ ਦੇ ਨਾਲ-ਨਾਲ  ਮਾਨਸਿਕ ਪੱਧਰ ‘ਤੇ ਵੀ ਪਰੇਸ਼ਾਨ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਵਿੱਚ ਹੋ ਰਹੇ ਇਸ ਤਰਾਂ ਦੇ ਮਾਮਲੇ ਨਾ ਤਾਂ ਯੂਨੀਵਰਸਿਟੀ ਅਥਾਰਟੀ ਤੋਂ ਗੁੱਝੇ ਹਨ ਨਾ ਸਿਕਯੁਰੂਅਰਟੀ ਅਫਸਰ ਤੋਂ ‘ਤੇ ਨਾ ਹੀ ਪਰੋਫੈਸਰ ਸਹਿਬਾਨ ਸਮੇਤ ਮਾਣਯੋਗ ਵਾਇਸ ਚਾਂਸਲਰ ਸਾਹਬ ਤੋਂ ।

ਪਰ ਗੱਲ ਇਹ ਹੈ ਕਿ ਜੇ ਵਿਦਿਆਰਥੀ ਨੂੰ ਮਾਨਸਿਕ ਪੱਧਰ ਤੇ ਸਹੀ ਮਾਹੌਲ ਮਿਲੇਗਾ ਤਾਂ ਉਹ ਸਮਾਜਿਕ ਪੱਧਰ ‘ਤੇ ਬਦਲਾਓ ਲਿਆਏਗਾ । ਕਿਉਕਿ ਵਿਚਾਰ ਨਵੀਆਂ ਪਦਾਰਥਕ ਹਾਲਤਾਂ ਸਿਰਜਦੇ ਹਨ, ਪਰ ਵਿਚਾਰਾਂ ਲਈ, ਪਦਾਰਥਕ ਹਾਲਤਾਂ ਜਿੰਮੇਵਾਰ ਹੁੰਦੀਆਂ ਹਨ। ਇਹ ਇਸ ਤਰਾਂ ਦਾ ਗਲਤ ਮਾਹੌਲ ਮੁਹੱਇਆ ਕਰਵਾਉਣਾ ਗਲਤ ਪਦਾਰਥਕ ਹਾਲਤਾਂ ਮੁਹੱਇਆ ਕਰਵਾਉਣਾ ਹੀ ਹੈ, ਜੋ ਵਿਚਾਰਾਂ ਵਿੱਚ ਵਿਗਾੜ ਪੈਦਾ ਕਰਦੇ ਹਨ, ਅਤੇ ਸਮਾਜਿਕ ਵਿਕਾਸ ਦੀ ਗਤੀ ਨੂੰ ਧੀਮਾ ਕਰਦੇ ਹਨ। ਵਿਦਿਆਰਥੀਆਂ ਲਈ ਹਰ ਜਗਾ ਮਾਹੌਲ ਇਸ ਤਰਾਂ ਦਾ ਪੈਦਾ ਕੀਤਾ ਜਾਂਦੈ ਕਿ ਉਹ ਮਾਨਸਿਕ ਤੌਰ ਦੇ ਵੱਧ ਤੋਂ ਵੱਧ ਪਰੇਸ਼ਾਨ ਹੋਵੇ ਜੋ ਪਿਛਾਂਹ ਖਿੱਚੂ ਵਿਚਾਰਧਾਰਾ ਲਈ ਯੋਗ ਪਦਾਰਥਕ ਹਾਲਤਾਂ ਸਿਰਜਦਾ ਹੈ , ਵਿਦਿਆਰਥੀਆਂ ਨੂੰ ਥਾਂ – ਥਾਂ (ਕਾਲਜਾਂ, ਲਾਇਬਰੇਰੀਆਂ, ਬੱਸਾਂ, ਆਦਿ ਵਿੱਚ ) ਜਲੀਲ ਕਰਨਾ, ਫੀਸਾਂ ਵਧਾਉਣਾ, ਫੀਸਾਂ – ਬੱਸ ਪਾਸਾਂ ਲਈ ਵੱਡੀਆਂ-ਵੱਡੀਆਂ ਲਾਇਨਾਂ ਲੱਗਣਾ,ਮਾੜਾ ਆਵਾਜਾਈ ਪਰਬੰਧ, ਸਭ ਇਸੇ ਸੰਗਲ ਦੀਆਂ ਕੜੀਆਂ ਹਨ । ਇਹ ਸੰਗਲ ਦਿਨੋਂ-ਦਿਨ ਕਸਿਆ ਜਾ ਰਿਹਾ ਤੇ ਨਾਲ ਵਿਦਿਆਰਥੀਆਂ ਨੂੰ ਪਿਛਾਂਹ – ਖਿੱਚੂ ਵਿਚਾਰਧਾਰਾ ਦੇ ਟੀਕੇ ਵੀ ਲਾਏ ਜਾ ਰਹੇ ਹਨ, ਉਦਾਹਰਣ ਵਜੋਂ ਯੂਨੀਵਰਸਿਟੀ ਵਿੱਚ ਹੀ ਸ਼ਾਮ ਵੇਲੇ ਹੋਲੀ-ਹੋਲੀ ਬਿਨਾਂ ਕਿਸੇ ਕੰਮ ਤੋਂ  ਘੁੰਮਦੇ ਮਹਿੰਗੇ ਵਾਹਨਾਂ ਨੂੰ ਹੀ ਲੈ ਲਵੋ, ਜੋ ਕੁੜੀਆਂ ਨੂੰ ਹੋਸਟਲ ਵਿੱਚ ਡੱਕਣ ਦੇ ਸਮੇਂ ਤੱਕ ਬਾਖੂਬੀ ਮਾਰਚ ਕਰਦੇ ਰਹਿੰਦੇ ਹਨ। ਕੀ ਵਿਦਿਆਰਥੀ-ਵਿਦਿਆਰਥਣਾਂ ਨੂੰ ‘ਕੱਠਿਆਂ ਬੈਠੇ ਰੋਕਣ ਵਾਲੀ ਪੰਜਾਬੀ ਸਿਕਯੁਰੂਅਰਟੀ ਨੂੰ ਇਹ ਵਾਹਨ ਦਿੱਸਦੇ ਨਹੀਂ ਜਾ ਫਿਰ ਇਹ ਇਹਨਾਂ ਵਿੱਚੋਂ ਹੀ ਹੁੰਦੇ ਹਨ ਜੋ ਇਹ ਧਿਆਨ ਰੱਖ ਰਹੇ ਹੁੰਦੇ ਹਨ ਕਿ ਹਰ ਹੋਸਟਲਰ ਕੁੜੀ ਸਹੀ ਸਮੇਂ ‘ਤੇ ਪਿੰਜਰੇ ‘ਚ ਡੱਕੀ ਗਈ ਹੈ ਜਾਂ ਨਹੀਂ ।

ਇਸ ਤਰਾਂ ਦੀਆਂ ਘਟਨਾਵਾਂ ਵਿਦਿਆਰਥੀਆਂ ਨੂੰ ਆਪਣੀ ‘ਮਾਨਸਿਕ ਨਸਲਕੁਸ਼ੀ’ ਖਿਲਾਫ ਕਦੋਂ ਸੁਚੇਤ ਕਰਨਗੀਆਂ ਇਹ ਇੱਕ ਵੱਡਾ ਸੁਆਲ ਹੈ । ਯੂਨੀਵਰਿਸਟੀਆਂ ਵਰਗੇ ਵਿੱਸ਼ਵ ਪੱਧਰੀ ਸਿੱਖਿਆ ਅਦਾਰਿਆਂ ‘ਚ ਅਜਿਹੇ ਪਿਛਾਂਹ-ਖਿੱਚੂ ਮਾਹੌਲ ਦੀ ਕੋਈ ਥਾਂ ਨਹੀਂ ਬਣਦੀ, ਸਰਕਾਰਾਂ ਵਿਦਿਆਰਥੀਆਂ ਨੂੰ ਪਿੱਛੇ ਧੱਕ ਕੇ ਹੀ ਖੁਸ਼ ਹਨ ਸਰਕਾਰਾਂ ਲਈ ਇਸ ਤਰਾਂ ਦਾ ਮਾਹੌਲ ਲਾਹੇਵੰਦ ਹੁੰਦਾ ਹੈ।  ਇਸ ਲਈ ਵਿਦਿਆਰਥੀਆਂ ਨੂੰ ਹੀ ਮਸਲਾ ਆਪਣੇ ਹੱਥਾਂ ‘ਚ ਲੈਣ ਦੀ ਲੋੜ ਹੈ ।

ਈ-ਮੇਲ: [email protected]

Comments

ਹਜ਼ਾਰਾ ਸਿੰਘ

ਵਰਿੰਦਰ ਜੀ, ਤੁਸੀ ਨੁਕਤਾ ਉਠਾਇਆ। ਯੂਨੀਵਰਸਿਟੀ ਨੂੰ ਮੁੰਡੇ ਕੁੜੀਆਂ ਦੇ ਬੈਠਣ ਉੱਠਣ ਦੇ ਵਿਵਹਾਰ ਬਾਰੇ ਇੱਕ ਨੀਤੀ ਘੜਨੀ ਚਾਹੀਦੀ ਹੈ। ਜਿਸ ਵਿੱਚ ਨੀਤੀ ਦੀ ਉਲੰਘਣਾ ਕਰਨ ਵਾਲਿਆ ਨਾਲ ਨਜਿੱਠਣ ਬਾਰੇ ਵੀ ਜਿ਼ਕਰ ਹੋਏ। ਇਹ ਨੀਤੀ ਸਾਰੇ ਵਿਦਿਆਰਥੀਆਂ ਅਤੇ ਸਕਿਊਰਟੀ ਵਾਲਿਆਂ ਨੂੰ ਪਤਾ ਹੋਏ। ਚੰਗਾ ਹੋਏ ਜੇ ਇਹ ਨੀਤੀ ਯੂਨਿਵਰਸਿਟੀ ਦੇ ਵਿਦਿਆਰਥੀਆਂ, ਮਾਪਿਆਂ, ਸਮਾਜ ਵਿਗਿਆਨ ਦੇ ਪਰੌਫੈਸਰਾਂ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਰਲ ਕੇ ਬਣਾਈ ਜਾਏ। ਜੇ ਇਹ ਨਹੀ ਹੋ ਸਕਦਾ ਤਾਂ ਇਹ ਮਸਲਾ ਇਸੇ ਤਰਾਂ ਹੀ ਦਬੜੂੰ ਘੁਸੜੂੰ ਹੀ ਰਹੇਗਾ । ਜੇ ਯੂਨੀਵਰਸਿਟੀ ਵਿੱਚ ਇਹ ਨੀਤੀ ਘੜਨ ਦੀ ਸਮਰ੍ਥਾ ਨਹੀ ਹੈ ਤਾਂ ਫਿਰ ਇਹ ਯੂਨਵਰਸਿਟੀ ਸਮਾਜ ਨੂੰ ਕੋਈ ਵੀ ਦਿਸ਼ਾ ਦੇਣ ਯੋਗ ਨਹੀ ਹੈ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ