ਅਕਤੂਬਰ ਇਨਕਲਾਬ ਦੀ 97 ਵੀਂ ਵਰ੍ਹੇ ਗੰਢ ’ਤੇ
ਇਸ ਸਾਲ ਰੂਸ ਦੇ ਇਨਕਲਾਬ ਹੋਏ ਨੂੰ 97 ਵਰ੍ਹੇ ਹੋ ਚੁੱਕੇ ਹਨ। ਅੱਜ ਤੋਂ 9 ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਅਕਤੂਬਰ 1917 ’ਚ ਰੂਸ ਦੀ ਮਜ਼ਦੂਰ ਜਮਾਤ ਨੇ ਹਥਿਆਰਬੰਦ ਬਗਾਵਤ ਰਾਹੀਂ ਇਸ ਦੀ ਰਾਜਧਾਨੀ ਪੀਟਰੋਗਰਾਡ ’ਤੇ ਕਬਜ਼ਾ ਕਰਕੇ ਲੋਕਾਂ ਦੀ ਸਤਾ ਸਥਾਪਤ ਕਰ ਦਿੱਤੀ ਸੀ। ਇਹ ਮਨੁੱਖੀ ਇਤਿਹਾਸ ’ਚ ਫ਼ਰਾਂਸ ’ਚ 1871 ’ਚ ਜੇਤੂ ਹੋਏ ਪੈਰਿਸ ਕਮਿੳੂਨਨ ਤੋਂ ਬਾਅਦ ਵੀਹਵੀਂ ਸਦੀ ਦੇ ਪਹਿਲੇ ਇਨਕਲਾਬ ਦੀ ਸ਼ੁਰੂਆਤ ਸੀ। ਇਹ ਇਨਕਲਾਬ ਚਾਰ ਦਹਾਕਿਆਂ (1917 ਤੋਂ 1955) ਤੱਕ ਜੇਤੂ ਰਿਹਾ। ਇਸ ਤੋਂ ਬਾਅਦ ਇਸ ਦੀ ਹਾਰ ਹੋ ਗਈ। ਰੂਸ ’ਤੇ ਮੁੜ ਸਰਮਾਏਦਾਰ ਤਾਕਤਾਂ ਕਾਬਜ਼ ਹੋ ਗਈਆਂ।ਵੀਹਵੀਂ ਸਦੀ ਦਾ ਦੂਜਾ ਵੱਡਾ ਇਨਕਲਾਬ 1949 ’ਚ ਚੀਨ ’ਚ ਜੇਤੂ ਹੋਇਆ। 1949 ਤੋ 1976 ਤੱਕ 27 ਸਾਲ ਬਰਕਰਾਰ ਰਹੇ ਇਸ ਸਮਾਜਵਾਦੀ ਇਨਕਲਾਬ ਨੂੰ 1976 ’ਚ ਮਾਓ ਦੀ ਮੌਤ ਤੋਂ ਬਾਅਦ ਉਲਟਾ ਦਿੱਤਾ ਗਿਆ ਤੇ ਇਸ ’ਤੇ ਲੁਟੇਰਿਆਂ ਤਾਕਤਾਂ ਨੇ ਕਬਜਾ ਕਰ ਲਿਆ।