ਦੇਸ਼ ਬਚੇਗਾ ਤਾਂ ਹੀ ਧਰਮ ਬਚੇਗਾ -ਨਿਰਮਲ ਰਾਣੀ
Posted on:- 11-10-2014
ਭਾਰਤ ਦੁਨੀਆ ਦਾ ਸਭ ਤੋਂ ਵਿਸ਼ਾਲ ਲੋਕਤੰਤਰ ਦੇਸ਼ ਹੈ, ਜਿੱਥੇ ਹਰ ਵਿਅਕਤੀ ਦੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਪੂਰਾ ਸਮਾਨ ਕੀਤਾ ਜਾਂਦਾ ਹੈ। ਪਰ ਇਹ ਵੱਡੇ ਦੁੱਖ ਵਾਲੀ ਗੱਲ ਹੈ ਕਿ ਲੋਕਤੰਤਰਿਕ ਵਿਵਸਥਾ ਤੇ ਬੋਲਣ ਦੀ ਆਜ਼ਾਦੀ ਦੋਨਾਂ ਨੂੰ ਮਿਲਾਕੇ ਦੇਸ਼ ਦੀ ਜੋ ਸਥਿਤੀ ਦਿਖਾਈ ਦੇਣੀ ਚਾਹੀਦੀ ਤੇ ਜਿਸ ਪ੍ਰਕਾਰ ਦੀ ਸੰਸਦੀ ਵਿਵਸਥਾ ਅਤੇ ਸ਼ਾਸ਼ਨ ਨਜ਼ਰ ਆਉਣਾ ਚਾਹੀਦਾ ਹੈ ਉਸ ਤਰ੍ਹਾਂ ਸੰਭਵ ਨਹੀਂ ਹੋ ਪਾਉਂਦਾ। ਆਮ ਲੋਕਾਂ ਤੋਂ ਕਾਨੂੰਨ ਵਿਵਸਥਾ ਦਾ ਨਿਰਧਾਰਣ ਕਰਨ ਵਾਲਾ ਤੰਤਰ ਇਹ ਉਮੀਦ ਰੱਖਦਾ ਹੈ ਕਿ ਕੋਈ ਸਾਧਾਰਨ ਵਿਅਕਤੀ ਕਾਨੂੰਨ ਦਾ ਉਲੰਘਣ ਨਾ ਕਰੇ, ਸਮਾਜ ਨੂੰ ਤੋੜਣ ਦੀ ਕੋਸ਼ਿਸ਼ ਨਾ ਕਰੇ। ਇਕ-ਦੂਸਰੇ ਦੇ ਵਿਰੁਧ ਗ਼ਲਤ ਭਾਸ਼ਾ ਦਾ ਪ੍ਰਯੋਗ ਨਾ ਕਰੇ। ਸਮਾਜ ਨੂੰ ਕਿਸੇ ਵੀ ਪੱਧਰ ’ਤੇ ਵੰਡਣ ਕਰਨ ਦੀ ਕੋਸ਼ਿਸ਼ ਨਾ ਕਰੇ। ਇਕ-ਦੂਸਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਨਾ ਕਰੇ। ਕਿਸੇ ਦੇ ਧਰਮ, ਉਸ ਦੇ ਧਰਮ ਗ੍ਰੰਥਾਂ ਦਾ ਅਪਮਾਨ ਨਾ ਕਰੇ। ਕਿਸੇ ਵੀ ਜਾਤ, ਵਰਗ ਅਤੇ ਧਰਮ ਨੂੰ ਬੁਰਾ ਭਲਾ ਨਾ ਕਹੇ ਅਤੇ ਅਪਮਾਨਤ ਨਾ ਕਰੇ। ਹਿੰਸਾ ਕਰਨ ਤੇ ਹਿੰਸਾ ਫੈਲਾਉਣ ਦੀ ਸਾਜ਼ਿਸ਼ ਵਿੱਚ ਸ਼ਾਮਿਲ ਨਾ ਹੋਵੇ ਆਦਿ। ਜੇਕਰ ਸਮਾਜ ਦਾ ਕੋਈ ਸਾਧਾਰਨ ਵਿਅਕਤੀ ਉਪਰੋਕਤ ਸੀਮਾਵਾਂ ਅਤੇ ਕਾਨੂੰਨਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਦੇ ਵਿਰੁਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਪਰੰਤੂ ਅਫ਼ਸੋਸ ਦੀ ਗੱਲ ਹੈ ਕਿ ਜਦੋਂ ਸੰਸਦ ਤੇ ਵਿਧਾਨ ਸਭਾ ਦੇ ਲੋਕ ਨੁਮਾਇੰਦੇ ਆਪਣੇ ਰਾਜਨੀਤਕ ਲਾਭ ਲਈ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਆਪਣੀ ਜ਼ਹਿਰੀਲੀ ਭਾਸ਼ਾ ਨਾਲ ਸਮਾਜ ਨੂੰ ਵੰਡਣ, ਹਿੰਸਾ ਭੜਕਾਉਣ, ਕਿਸੇ ਦੂਸਰੇ ਧਰਮ ਅਤੇ ਫ਼ਿਰਕੇ ਨੂੰ ਅਪਮਾਣਿਤ ਕਰਨ ਜਾਂ ਨੀਵਾਂ ਵਿਖਾਉਣ ਵਰਗੀਆਂ ਸ਼ਰਮਨਾਕ ਹਰਕਤਾਂ ਕਰਦੇ ਹਨ ਇਸ ਕਾਨੂੰਨਾਂ ਦੀ ਵਰਤੋਂ ਨਹੀਂ ਹੁੰਦੀ। ਕੀ ਮਹਿਜ਼ ਇਸ ਲਈ ਕਿ ਇਸ ਤਰ੍ਹਾਂ ਦੀ ਫ਼ਿਰਕੂ ਵਿਚਾਰਧਾਰਾ ਰੱਖਣ ਵਾਲੇ ਤੱਤ ਆਪਣੇ ਜ਼ਹਿਰੀਲੇ ਸ਼ਬਦਾਂ ਨਾਲ ਸਮਾਜ ਨੂੰ ਵੰਡਕੇ ਕਿਸੇ ਪਾਰਟੀ ਵਿਸ਼ੇਸ਼ ਨੂੰ ਵੋਟਾਂ ਦੇ ਧਰੁਵੀਕਰਨ ਦੇ ਕਾਰਨ ਰਾਜਨੀਤਕ ਲਾਭ ਪਹੁੰਚਾਉਂਦੇ ਹਨ?
ਸਾਡੇ ਦੇਸ਼ ਦੇ ਸ਼ੁਭ ਚਿੰਤਕਾਂ, ਵਿਸ਼ੇਸ਼ ਕਰਕੇ ਉਦਾਰਚਿੱਤ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਹਿੱਤ ਨੂੰ ਤੇ ਰਾਸ਼ਟਰੀ ਭਾਵਨਾਵਾਂ ਨੂੰ ਹਮੇਸ਼ਾ ਧਰਮ ਤੋਂ ਉੱਚਾ ਰੱਖਿਆ ਜਾਣਾ ਚਾਹੀਦਾ ਹੈ। ਜੇਕਰ ਦੇਸ਼ ਸੁਰੱਖਿਅਤ ਹੈ, ਇਕਜੁੱਟ ਹੈ, ਤਾਂ ਇਸ ਦੇ ਨਤੀਜੇ ਵਜੋਂ ਪੂਰਾ ਦੇਸ਼ ਅੱਗੇ ਵਧ ਰਿਹਾ ਹੈ ਤਾਂ ਧਰਮ ਆਪਣੇ-ਆਪ ਸੁਰੱਖਿਅਤ ਰਹੇਗਾ। ਪਰੰਤੂ ਸਾਡੇ ਦੇਸ਼ ਵਿੱਚ ਖ਼ੁਦ ਨੂੰ ਰਾਸ਼ਟਰੀ ਹਿਤੈਸ਼ੀ ਦੱਸਣ ਵਾਲੇ, ਕਾਨੂੰਨ ਦਾ ਨਿਰਮਾਤਾ ਬਣਨ ਵਾਲੇ ਅਤੇ ਸੰਸਦੀ ਵਿਵਸਥਾ ਰਾਹੀਂ ਚੁਣ ਕੇ ਆਉਣ ਵਾਲੇ ਕਈ ਗ਼ੈਰ-ਜ਼ਿੰਮੇਵਾਰ ਤੱਤ ਇਸ ਤਰ੍ਹਾਂ ਦੇ ਹਨ ਜੋ ਸਿਰਫ਼ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਬਹੁਗਿਣਤੀ ਸਮਾਜ ਦੀਆਂ ਵੋਟਾਂ ਨੂੰ ਸਰੁੱਖਿਅਤ ਕਰਨ ਦੇ ਲਈ ਸਮੇਂ-ਸਮੇਂ ’ਤੇ ਗ਼ੈਰਜ਼ਿੰਮੇਵਾਰਾਨਾ ਤੇ ਧਰਮ ਤੇ ਫ਼ਿਰਕੇ ਦੇ ਆਧਾਰ ’ਤੇ ਸਮਾਜ ਨੂੰ ਵੰਡਣ ਵਾਲੇ ਬਿਆਨ ਦਿੰਦੇ ਹਨ। ਜਿਸ ਨਾਲ ਦੇਸ਼ ਵਿੱਚ ਤਣਾਅ ਪੈਦਾ ਹੁੰਦਾ ਹੈ।
ਇਸ ਪ੍ਰਕਾਰ ਦੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਣ ਵਾਲਿਆਂ ਦੇ ਕੋਲ ਆਪਣੇ ਘਟੀਆ ਤੇ ਸਮਾਜ ਨੂੰ ਖ਼ਰਾਬ ਕਰਨ ਵਾਲੇ ਬਿਆਨਾਂ ਦੇ ਪੱਖ ਵਿੱਚ ਕੋਈ ਪ੍ਰਮਾਣ ਵੀ ਨਹੀਂ ਹੁੰਦਾ। ਪਰ ਉਹ ਆਪਣੀ ਫਿਰਕੂ ਤੇ ਕੱਟੜ ਸੋਚ ਦੇ ਕਾਰਨ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ।
ਮਿਸਾਲ ਲਈ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿੱਚ ਲਵ-ਜਿਹਾਦ ਨਾਂ ਦਾ ਹਊਆ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਨਵੇਂ ਸ਼ਬਦ ਨਾਲ ਇੱਕ ਵਿਸ਼ੇਸ਼ ਫ਼ਿਰਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਨਜਾਗਰਣ ਰੂਪੀ ਅਭਿਆਨ ਚਲਾਕੇ ਵਿਆਪਕ ਪੱਧਰ ’ਤੇ ਇਸ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ ਸਮਾਜ ਵਿੱਚ ਖੂਬ ਮੰਥਨ ਕੀਤਾ ਗਿਆ ਹੈ। ਉਸ ਮੁਹਿੰਮ ਦੀ ਅਗਵਾਈ ਕਰਨ ਵਿੱਚ ਦੋ ਨਾਮ ਪ੍ਰਮੁੱਖ ਸਨ। ਇਕ ਮਹੰਤ ਆਦਿਤਯਨਾਥ ਯੋਗੀ ਜੋ ਕਿ ਗੋਰਖਪੁਰ ਤੋਂ ਲੋਕ ਸਭਾ ਮੈਂਬਰ ਹੈ ਤੇ ਦੂਸਰਾ ਸਾਕਸ਼ੀ ਮਹਾਰਾਜ ਜੋ ਕਿ ਉੱਤਰ ਪ੍ਰਦੇਸ਼ ਦੇ ਹੀ ਉਨਾਵ ਸੰਸਦੀ ਖੇਤਰ ਤੋਂ ਚੁਣਿਆ ਗਿਆ ਹੈ।
ਜੇਕਰ ਅਸੀਂ ਇਥੇ ਇਕ ਚੁਣੇ ਹੋਏ ਪ੍ਰਤੀਨਿਧੀ ਦੇ ਸੰਸਦੀ ਧਰਮ ਦੀ ਗੱਲ ਕਰੀਏ ਤਾਂ ਵੀ ਉਸ ਨੂੰ ਆਪਣੇ ਪੂਰੇ ਖੇਤਰ ਦੇ ਸਾਰੇ ਵੋਟਰਾਂ ਦੇ ਹਿੱਤਾਂ ਤੇ ਪੂਰੇ ਖੇਤਰ ਦੇ ਵਿਕਾਸ ਦੇ ਵਿਸ਼ੇ ਨੂੰ ਸੋਚਣਾ ਚਾਹੀਦਾ। ਪਰੰਤੂ ਜੇਕਰ ਇਹੀ ਸਾਂਸਦ ਚੁਣੇ ਹੋਣ ਦੇ ਬਾਅਦ ਨਾ ਕੇਵਲ ਆਪਣੇ ਸੰਸਦੀ ਖੇਤਰ ਬਲਕਿ ਪੂਰੇ ਪ੍ਰਦੇਸ਼ ਤੇ ਦੇਸ਼ ਵਿੱਚ ਆਪਣੇ ਪਦ ਦਾ ਗ਼ਲਤ ਉਪਯੋਗ ਕਰਦੇ ਹੋਏ ਸਮਾਜ ਵਿੱਚ ਫ਼ਿਰਕਾਪ੍ਰਸਤੀ ਫੈਲਾਉਣ ਲੱਗ ਜਾਣ ਫਿਰ ਆਖ਼ਿਰ ਇਹ ਕਿੱਥੇ ਦਾ ਸੰਸਦੀ ਧਰਮ ਹੈ?
ਸਾਕਸ਼ੀ ਮਹਾਰਾਜ ਨੇ ਆਪਣੇ ਤਿੱਖੇ ਸੁਰਾਂ ਦੀ ਇੱਕ ਵਾਰ ਫਿਰ ਵਰਤੋਂ ਕਰਦਿਆਂ ਕਿਹਾ ਕਿ ਦੇਸ਼ ਦੇ ਮਦਰਸਿਆਂ ਵਿੱਚ ਅੱਤਵਾਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲਵ-ਜਿਹਾਦ ਦੀ ਸਾਜ਼ਿਸ਼ ਵੀ ਚੱਲ ਰਹੀ ਹੈ। ਇੰਨਾ ਹੀ ਨਹੀਂ ਕਿ ਅਸੀਂ ਧਰਮ ਦੀ ਸੇਵਾ ਦੇ ਲਈ ਸੰਸਦ ਬਣੇ ਹਾਂ ਸੰਸਦ ਦੀ ਸੇਵਾ ਦੇ ਲਈ ਨਹੀਂ।
ਸਾਕਸ਼ੀ ਮਹਾਰਾਜ ਦੇ ਇਸ ਬਿਆਨ ’ਤੇ ਬਹੁਤ ਗ਼ੌਰ ਕਰਨ ਦੀ ਜ਼ਰੂਰਤ ਹੈ। ਲੋਕਾਂ ਵੱਲੋਂ ਚੁਣਿਆ ਹੋਇਆ ਨੁਮਾਇੰਦਾ ਕੀ ਆਪਣੇ ਧਰਮ ਦੀ ਸੇਵਾ ਕਰਨ ਦੇ ਉਦੇਸ਼ ਨਾਲ ਹੀ ਸਾਂਸਦ ਚੁਣਿਆ ਜਾਂਦਾ ਹੈ? ਕੀ ਭਾਰਤੀ ਸੰਸਦ ਧਾਰਮਿਕ ਸਮਾਗਮ ਦਾ ਅਖ਼ਾੜਾ ਹੈ? ਕੀ ਬੋਲਣ ਦੀ ਆਜ਼ਾਦੀ ਸਾਨੂੰ ਇਹ ਛੋਟ ਦਿੰਦੀ ਹੈ ਕਿ ਅਸੀਂ ਜੋ ਮਰਜ਼ੀ ਬੋਲੀ ਜਾਈਏ ਭਾਵੇਂ ਉਸ ਦੇ ਨਤੀਜੇ ਕੁੱਝ ਵੀ ਹੋਣ। ਸਾਡੇ ਦੇਸ਼ ਦੇ ਸੰਤਾਂ ਮਹਾਤਮਾਂ ਨੇ ਮਨੁੱਖਤਾ ਨੂੰ ਪ੍ਰੇ੍ਰਮ ਪਿਆਰ ਤੇ ਭਾਈਚਾਰੇ ਦਾ ਉਪਦੇਸ਼ ਦਿੱਤਾ ਹੈ।
ਪਰ ਅਖੌਤੀ ਸੰਤ ਅਤੇ ਦੇਸ਼ ਦੀਆਂ ਉੱਚੀਆਂ ਗੱਦੀਆਂ ’ਤੇ ਬੈਠਣ ਵਾਲੇ ਯੋਗੀ ਤੇ ਮਹਾਰਾਜ ਆਖ਼ਿਰ ਇਸ ਦੇਸ਼ ਵਿੱਚ ਘੁੰਮ-ਘੁੰਮ ਕੇ ਕਿਹੜੀ ਫ਼ਸਲ ਬੀਜ਼ ਰਹੇ ਹਨ? ਬਹੁਗਿਣਤੀ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਖ਼ਾਤਰ ਤੇ ਸੱਤਾ ਵਿੱਚ ਬਣੇ ਰਹਿਣ ਦੇ ਲਾਲਚ ਦੇ ਚੱਲਦੇ ਕੀ ਇਨ੍ਹਾਂ ਨੂੰ ਰਾਸ਼ਟਰਹਿੱਤ ਤੋਂ ਵੱਡਾ ਧਰਮ ਹਿੱਤ ਨਜ਼ਰ ਆਉਣ ਲੱਗਾ ਹੈ?
ਪਰ ਇਹ ਕੱਟੜਪੱਥੀ ਲੋਕ ਪ੍ਰਤੀਨਿਧ ਕੀ ਇਹ ਨਹੀਂ ਜਾਣਦੇ ਕਿ ਧਰਮ ਤਾਂ ਹੀ ਬਚੇਗਾ ਜਦੋਂ ਦੇਸ਼ ਬਚੇਗਾ? ਜੇਕਰ ਇਨ੍ਹਾਂ ਦੀਆਂ ਜ਼ਹਿਰੀਲੀਆਂ ਅਤੇ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਰਾਸ਼ਟਰੀ ਪੱਧਰ ’ਤੇ ਫੈਲ ਕੇ ਅਜਿਹਾ ਮਾਹੌਲ ਤਿਆਰ ਕਰਦੀਆਂ ਹਨ ਜਿਸ ਨਾਲ ਦੇਸ਼ ਹਿੰਸਾ ਤੇ ਨਫ਼ਰਤ ਦੀ ਅੱਗ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਇਸ ਅੱਗ ਵਿੱਚ ਦੇਸ਼ ਤਾਂ ਝੁਲਸੇਗਾ ਹੀ ਧਰਮ ਵੀ ਨਹੀਂ ਬਚੇਗਾ।
Gurpreet Singh
Nazaro'N ka nazaria badla hai Ab AALAM kya tafreeq kre'N Qaafir bhi gaya momin bhi gaya Irfaan gaya, nadaan gaya. By Mukesh Aalam sahib