Wed, 30 October 2024
Your Visitor Number :-   7238304
SuhisaverSuhisaver Suhisaver

ਨਕਸਲਬਾੜੀ ਦਾ ਕਿਸਾਨ ਸੰਘਰਸ਼ ਅਤੇ ਉਸਦੇ ਸਬਕ- ਰਾਜੇਸ਼ ਤਿਆਗੀ

Posted on:- 07-10-2014

ਅਨੁਵਾਦ: ਰਾਜਿੰਦਰ ਕੁਮਾਰ

ਨਕਸਲਬਾੜੀ ਦਾ ਕਿਸਾਨ ਸੰਘਰਸ਼, ਭਾਰਤ 'ਚ ਮਾਓਵਾਦ ਦੀ ਪਹਿਲੀ ਪ੍ਰਯੋਗਸ਼ਾਲਾ ਸੀ, ਜਿਸਨੇ ਮਾਓਵਾਦ ਅਤੇ ਉਸਦੇ ਚੀਨੀ ਰਾਹ ਦੇ ਦੀਵਾਲੀਆਪਣ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੇ ਹੋਏ ਦਿਖਾ ਦਿੱਤਾ ਕਿ ਚੀਨ ਦੇ ਇਨਕਲਾਬ ਨਾਲ਼ ਮਾਓਵਾਦੀਆਂ ਨੇ ਜਿਹੜੇ ਨਤਿਜੇ ਕੱਢੇ ਸਨ, ਉਹ ਪੂਰੀ ਤਰ੍ਹਾਂ ਗਲਤ ਸਨ।

ਚੀਨ 'ਚ ਮਾਓਵਾਦ ਦਾ ਉਦੈ ਅਤੇ ਵਿਕਾਸ, ਸਿੱਧੇ-ਸਿੱਧੇ 1925-26 ਦੇ ਚੀਨੀ ਇਨਕਲਾਬ 'ਚ ਪ੍ਰੋਲੇਤਾਰੀ ਦੀ ਅਣਖ਼ ਨਾਲ਼ ਜੁੜਿਆ ਹੋਇਆ ਹੈ, ਜਿਸਨੂੰ ਸਟਾਲਿਨ ਦੁਆਰਾ ਨਿਰਦੇਸ਼ਿਤ ਕੋਮਿਨਟਰਨ ਦੀ ਨਕਲੀ ਨੀਤੀਆਂ ਦੇ ਚਲਦੇ, ਚੀਨੀ ਪ੍ਰੋਲੇਤਾਰੀ 'ਤੇ ਜ਼ਬਰਦਸਤੀ ਲੱਦ ਦਿੱਤਾ ਗਿਆ ਸੀ।

ਸਤਾਲਿਨਵਾਦੀ ਕੋਮਿਨਟਰਨ ਦੀਆਂ ਜਿਹੜੀਆਂ ਨੀਤੀਆਂ, ਚੀਨ ਦੀ ਕੌਮੀਂ ਬੁਰਜੂਆਜ਼ੀ ਦੇ ਇਨਕਲਾਬੀ ਹੋਣ ਦੀ ਝੂਠੀ ਮੇਨਸ਼ਵਿਕ ਪਰਿਕਲਪਨਾ 'ਤੇ ਟਿਕੀ ਸੀ, ਇਹਨਾਂ ਨੀਤੀਆਂ ਨੇ 1925-26 ਦੇ ਚੀਨੀ ਇਨਕਲਾਬ 'ਚ ਪ੍ਰੋਲੇਤਾਰੀ ਨੂੰ ਮਜ਼ਬੂਰ ਕੀਤਾ ਕਿ ਉਹ ਅਭੂਤਪੂਰਵ ਵੀਰਤਾ ਅਤੇ ਕੂਰਬਾਨੀਆਂ ਸਦਕਾ ਖੋਹੀ ਨਵੀਂ, ਸਿਆਸੀ ਸੱਤਾ, ਬੁਰਜੂਆ ਕੌਮਿਨਤਾਂਗ ਹਵਾਲੇ ਕਰ ਦੇਵੇ ਅਤੇ ਉਸ ਮੂਹਰੇ ਆਤਮਸਮਰਪਣ ਕਰੇ, ਇਸ ਤਰ੍ਹਾਂ, ਬੁਰਜੂਆ ਕੋਮਿਨਤਾਂਗ ਮਗਰ ਬੰਨ ਕੇ, ਚੀਨੀ ਕਮਿਊਨਿਸਟ ਪਾਰਟੀ ਨੂੰ ਉਸਦੀ ਨਿਹੱਥੇ ਬੰਦੀ ਬਣਾ ਦਿੱਤਾ, ਇਸਦੇ ਚਲਦੇ ਚਿਆਂਗ ਕਾਈ ਸ਼ੇਕ ਨੇ ਹਜ਼ਾਰਾਂ ਕਮਿਊਨਿਸਟ ਆਗੂਆਂ ਅਤੇ ਕਾਰਕੁੰਨਾਂ, ਨੌਜਵਾਨਾਂ ਅਤੇ ਮਜ਼ਦੂਰਾਂ ਦਾ ਕਤਲੇਆਮ ਕਰਦੇ ਹਏ, ਚੀਨੀ ਪ੍ਰੋਲੇਤਾਰੀਏ ਨੂੰ ਬਿਲਕੁਲ ਕਿਨਾਰੇ ਲਗਾ ਦਿੱਤਾ ਅਤੇ ਨਵੀਂ ਦਹਿਸ਼ਤ ਅਤੇ ਦਮਨ ਦਾ ਰਾਜ ਕਾਇਮ ਕੀਤਾ।

ਇਸ ਦਮਨ ਦੇ ਸ਼ੁਰੂ ਹੁੰਦੇ ਹੀ ਮਾਓ ਜ਼ੇ ਤੁੰਗ ਦੀ ਅਗਵਾਈ 'ਚ ਕਮਿਊਨਿਸਟ ਪਾਰਟੀ ਦਾ ਇੱਕ ਗੁਟ, ਜਿਹੜਾ ਬੁਰਜੂਆ ਕੌਮਿਨਤਾਂਗ ਦੇ ਦੱਖਣ ਪੱਖ 'ਚ ਸਰਗਰਮ ਸੀ ਅਤੇ ਸਟਾਲਿਨ ਦੀ ਮੇਨਸ਼ੇਵਿਕ ਨੀਤੀ ਦਾ ਅੰਧ-ਸਮਰਥਕ ਸਨ, ਸ਼ੰਘਾਈ ਅਤੇ ਕੇਂਟਨ ਤੋਂ ਭੱਜ ਨਿਕਲਿਆ ਅਤੇ ਜਾਨ ਬਚਾਉਣ ਲਈ, ਦੁਰੇਡੇ ਪੇਂਡੂ ਅੰਚਲ 'ਚ ਜਾਕੇ ਸ਼ਰਣ ਲਈ, ਜਿੱਥੇ ਚੇਨ-ਤੁ-ਸਿੰਗ ਅਤੇ ਪੇਂਗ-ਸ਼ੁਜ਼ੇ ਵਰਗੇ ਉੱਘੇ ਕਮਿਊਨਿਸਟ ਆਗੂਆਂ ਨੇ ਇਮਾਨਦਾਰੀ ਨਾਲ਼ ਸਟਾਲਿਨ ਦੀਆਂ ਨੀਤੀਆਂ ਦੀ ਕੜੀ ਅਲੋਚਨਾ ਕੀਤੀ, ਉੱਥੇ ਮਾਓ ਨੇ ਇਹ ਨਤਿਜਾ ਕੱਢਿਆ ਕਿ ਚੀਨ 'ਚ ਪ੍ਰੋਲੇਤਾਰੀ ਇਨਕਲਾਬ ਦੇ ਰਾਹ ਨਾਲ਼ ਸੱਤਾ ਨਹੀਂ ਲੈ ਸਕਦਾ, ਕਿ ਕੌਮੀ ਸਰਮਾਏਦਾਰ ਜਮਾਤ ਇਨਕਲਾਬੀ ਸ਼ਕਤੀ ਹੈ ਅਤੇ ਕਿ ਪ੍ਰੋਲੇਤਾਰੀ ਨੂੰ ਕਿਸਾਨਾਂ ਦੇ ਨਾਲ਼-ਨਾਲ਼ ਕੌਮੀ ਸਰਮਾਏਦਾਰਾਂ ਅਤੇ ਨਿਮਨ ਸਰਮਾਏਦਾਰਾਂ ਦੇ ਨਾਲ਼ ਮਿਲ ਕੇ ਮੋਰਚਾ ਬਣਾਉਣਾ ਹੋਵੇਗਾ, ਇਸ ਮੋਰਚੇ ਨੂੰ ਮਾਓ ਨੇ 'ਚਾਰ ਜਮਾਤਾਂ ਦਾ ਮੋਰਚਾ' ਕਿਹਾ।

ਸ਼ਹਿਰਾਂ ਅਤੇ ਸਨਅਤੀ ਪ੍ਰੋਲੇਤਾਰੀਏ ਵੱਲ ਪਿੱਠ ਫੇਰ ਲੈਣ ਮਗਰੋਂ, ਮਾਓਵਾਦੀਆਂ ਨੇ ਦੁਰੇਡੇ ਅੰਚਲਾਂ 'ਚ ਕਿਸਾਨਾਂ ਨੂੰ ਜੱਥੇਬੰਦ ਕਰਦੇ ਉਹਨਾਂ ਦਰਮਿਆਨ ਹੋਰ ਹਥਿਆਰਬੰਦ ਦਸਤਿਆਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ, ਅਕਤੂਬਰ ਇਨਕਲਾਬ ਦੀ ਵਿਰਾਸਤ ਅਤੇ ਲਾਲ ਝੰਡੇ ਦੀ ਵਰਤੋਂ ਕਰਦੇ ਹੋਏ, ਮਾਓਵਾਦੀਆਂ ਨੇ ਕਮਿਊਨਿਸਟ ਪਾਰਟੀ ਦੇ ਮਰਮ, ਉਸਦੇ ਪ੍ਰੋਲੇਤਾਰੀ ਸਾਰਤੱਤ ਤੋਂ ਪੂਰੀ ਤਰ੍ਹਾਂਨਾਲ਼ ਕੱਟ ਦਿੱਤਾ। ਆਮ ਹੜਤਾਲ ਅਤੇ ਹਥਿਆਰਬੰਦ ਵਿਦਰੋਅ ਦੀ ਉਸ ਨੀਤੀ ਨੂੰ ਉਲਟਦੇ ਹੋਏ, ਜਿਸ ਜ਼ਰੀਏ ਸੰਘਾਈ 'ਚ ਇਨਕਲਾਬੀ ਸੰਘਰਸ਼ ਨੇ ਮਾਰਚ 1926 'ਚ ਹੀ ਸੱਤਾ ਖੋਹ ਲਈ ਸੀ, ਮਾਓਵਾਦੀਆਂ ਨੇ ਆਪਣੀਆਂ ਸਰਗਰਮੀਆਂ ਕਿਸਾਨ-ਜੰਗ 'ਤੇ ਕੇਂਦਰਿਤ ਕੀਤੀਆਂ।

ਕੋਮਿਨਤਾਂਗ ਰਾਹੀਂ ਚਲਾਏ ਗਏ, 'ਘੇਰੋ ਅਤੇ ਨਸ਼ਟ ਕਰੋ' ਮੁਹਿੰਮਾਂ ਤਹਿਤ ਮਾਓ ਦੀ ਫ਼ੌਜੀ ਯੁੱਧਨੀਤੀ ਦਾ ਪੂਰੀ ਤਰ੍ਹਾਂਦੀਵਾਲਾ ਨਿਕਲ ਗਿਆ ਜਦੋਂ ਕਿ ਕਿਸਾਨ ਸੰਘਰਸ਼ ਦਸਤਿਆਂ ਦਾ ਬਾਰ੍ਹਵਾਂ ਹਿੱਸਾ ਵੀ ਨਹੀਂ ਬਚਿਆ ਅਤੇ 'ਅਧਾਰ ਇਲਾਕੇ' ਛੱਡ ਕੇ, ਪਹਾੜਾਂ ਵੱਲ ਭੱਜਣਾ ਪਿਆ।

ਇਸੇ ਦਰਮਿਆਨ, ਦੂਜੀ ਸੰਸਾਰ ਜੰਗ 'ਚ 1945 'ਚ, ਜਪਾਨ ਦੀ ਹਾਰ ਹੋਈ ਅਤੇ ਚਿਆਂਗ ਨੂੰ ਸ਼ਹਿ ਦੇਣ ਵਾਲ਼ੇ, ਅਮਰੀਕਾ ਦੇ ਨਾਲ਼ ਸਟਾਲਿਨ ਦਾ ਤੇਹਰਾਨ 'ਚ ਸਮਝੌਤਾ ਹੋ ਗਿਆ, ਰੂਸੀ ਫ਼ੌਜਾਂ ਮੰਚੂਰੀਆ 'ਚ ਦਾਖ਼ਲ ਹੋਈਆਂ ਅਤੇ ਕੋਮਿਨਤਾਂਗ ਨੂੰ ਤਾਈਵਾਨ ਵੱਲ ਨਿਕਲ ਜਾਣ ਦਾ ਸੁਰੱਖਿਅਤ ਰਾਹ ਦਿੰਦੇ ਹੋਏ, ਪ੍ਰੋਲੇਤਾਰੀ ਨੂੰ ਕਿਨਾਰੇ ਲਗਾ ਕੇ, ਮਾਓ ਨੇ ਕਿਸਾਨ ਦਸਤਿਆਂ ਨੇ 1941 'ਚ ਚੀਨ 'ਤੇ ਕੰਟਰੋਲ ਕਰ ਲਿਆ, ਇਹ ਸੀ ਮਾਓ ਦਾ 'ਚੀਨੀ ਰਾਹ'।

'ਚੀਨੀ ਰਾਹ' ਦਾ ਮਤਲਬ ਸੀ- 1. ਕਿਸਾਨੀ ਮੁਲਕਾਂ 'ਚ ਪ੍ਰੋਲੇਤਾਰੀਆ ਕਮਜ਼ੋਰ ਹੈ ਅਤੇ ਇਹ ਸੱਤਾ ਲੈ ਕੇ ਆਪਣੀ ਤਾਨਾਸ਼ਾਹੀ ਸਥਾਪਿਤ ਨਹੀਂ ਕਰ ਸਕਦਾ, 2. ਪਿਛੜੇ ਮੁਲਕਾਂ 'ਚ ਕੌਮੀ ਸਰਮਾਏਦਾਰ ਜਮਾਤ ਇਨਕਲਾਬੀ ਹੈ ਅਤੇ ਉਹ ਇਨਕਲਾਬ ਦਾ ਮਿੱਤਰ ਹੈ। 3. ਇਹਨਾਂ ਮੁਲਕਾਂ 'ਚ ਇਨਕਲਾਬ ਲਈ ਚਾਰ ਜਮਾਤਾਂ- ਸਰਮਾਏਦਾਰ, ਨਿਮਨ-ਸਰਮਾਏਦਾਰ, ਕਿਸਾਨ ਅਤੇ ਪ੍ਰੋਲੇਤਾਰੀਏ ਦਾ ਸਾਂਝਾ ਮੋਰਚਾ ਬਣਾਉਣਾ ਹੋਵੇਗਾ। 5. ਇਸ ਤੋਂ ਪਹਿਲਾਂ ਪ੍ਰੋਲੇਤਾਰੀਆ ਆਪਣੀ ਸੱਤਾ ਸਥਾਪਿਤ ਕਰੇ, ਉਸਨੂੰ 'ਬੁਰਜੂਆ ਗਣਰਾਜ' ਦੇ ਇੱਕ ਸਮੁੱਚੇ ਦੌਰ ਤੋਂ ਗੁਜ਼ਰਦੇ ਹੋਏ, ਸਰਮਾਏਦਾਰੀ ਦਾ ਵਿਕਾਸ ਕਰਨਾ ਹੋਵੇਗਾ।

ਇਸੇ ਚੀਨੀ ਰਾਹ ਨੂੰ, ਜਿਹੜਾ ਚੀਨ 'ਚ ਬੁਰੀ ਤਰ੍ਹਾਂਅਸਫ਼ਲ ਰਿਹਾ ਸੀ, ਜਿਸਨੂੰ ਚੀਨ 'ਚ ਸੱਤਾ, ਪ੍ਰੋਲੇਤਾਰੀਏ ਦੀ ਬਜਾਏ ਨਿਮਨ-ਬੁਰਜੂਆ ਮਾਓਵਾਦੀ ਬਿਊਰੋਕ੍ਰੇਸੀ ਦੇ ਹੱਥ 'ਚ ਦੇ ਦਿੱਤੀ ਸੀ, ਭਾਰਤ 'ਚ 1967 'ਚ ਲਾਗੂ ਕੀਤਾ ਗਿਆ, ਭਾਰਤ 'ਚ ਵੀ ਉਸੇ ਤਰ੍ਹਾਂਪਿਟ ਗਿਆ।

ਇੱਕ ਅਜਿਹੀ ਕਿਸਾਨ ਜੰਗ ਲਈ, ਜਿਹੜੀ ਪ੍ਰੋਲੇਤਾਰੀ ਇਨਕਲਾਬ ਦਾ ਖ਼ਤਰਾ ਉਤਪੰਨ ਨਹੀਂ ਕਰਦੀ ਸੀ, ਚੀਨ ਦੀ ਮਾਓਵਾਦੀ ਨੌਕਰਸ਼ਾਹੀ ਦਾ ਸਮਰਥਨ ਅਤੇ ਸਹਿਯੋਗ, ਕਿਸੇ ਇਨਕਲਾਬੀ ਉਦੇਸ਼ ਦੀ ਬਜਾਏ, ਉਸਦੇ ਕੌਮੀ ਹਿਤਾਂ ਤੋਂ ਜਿਆਦਾ ਪ੍ਰੇਰਿਤ ਸੀ, ਪਾਕਿਸਤਾਨ 'ਚ ਜਨਰਲ ਵਾਹਯਾ ਖਾਂ ਦੀ ਮਜ਼ਦੂਰ-ਕਿਸਾਨ ਵਿਰੋਧੀ, ਫੌਜੀ ਤਾਨਾਸ਼ਾਹੀ ਨੂੰ ਜਮਹੂਰੀ ਦੱਸਣ ਵਾਲ਼ਾ ਮਾਓ, ਭਾਰਤ ਦੀ ਬੁਰਜੂਆ ਜਮਹੂਰੀਅਤ ਨੂੰ ਫ਼ਰਜੀ ਦੱਸ ਰਿਹਾ ਸੀ, ਭਾਰਤ ਦੇ ਉਸ ਸਮੇਂ ਸੋਵਿਅਤ ਕੈਂਪ 'ਚ ਹੋਣ ਦੀ ਵਜਾ ਕਰਕੇ, ਚੀਨੀ ਨੌਕਰਸ਼ਾਹੀ ਭਾਰਤ ਅੰਦਰ ਅਜਿਹੇ ਵਿਦਰੋਅ 'ਚ ਆਪਣਾ ਸਿਆਸੀ ਹਿਤ ਵੇਖਦੀ ਸੀ, ਕੁਝ ਹੀ ਵਰਿਆਂ 'ਚ ਮਾਓ ਦੀ ਇਹ ਕ੍ਰਾਂਤੀਕਾਰਿਤਾ ਉਦੋਂ ਖੁੱਲ ਕੇ ਸਾਮਣੇ ਆ ਗਈ, ਜਦੋਂ 1972 'ਚ ਠੀਕ ਵੀਅਤਨਾਮ 'ਤੇ ਅਮਰੀਕੀ ਬੰਬਾਰੀ ਵਿੱਚ, ਮਾਓ ਨੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਨਾ ਸਿਰਫ਼ ਚੀਨ ਦੇ ਰਾਜਕੀ ਦੌਰੇ 'ਤੇ ਸੱਦਿਆ ਸਗੋਂ ਅਮਰੀਕਾ ਨਾਲ਼ ਦੋ-ਪੱਖੀ ਵਪਾਰ ਅਤੇ ਫ਼ੌਜੀ ਸਹਿਯੋਗ ਦੇ ਬੂਹੇ ਖੋਲ ਦਿੱਤੇ ਅਤੇ ਸੋਵਿਅਤ ਰੂਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ ਘੋਸ਼ਿਤ ਕਰਦੇ ਹੋਏ, ਅਮਰੀਕਾ ਨੂੰ ਬਰੀ ਕਰ ਦਿੱਤਾ।

ਚਾਰੂ ਮਜ਼ੂਮਦਾਰ ਅਤੇ ਕਾਨੂ ਸੰਨਿਆਲ ਦੀ ਲੀਡਰਸ਼ੀਪ 'ਚ ਸੀਪੀਆਈ (ਐਮ) ਤੋਂ ਵੱਖ ਹੋਏ ਮਾਓਵਾਦੀਆਂ ਨੇ, ਬਿਨਾਂ ਡੂੰਘੇ ਸਿਆਸੀ ਸੋਧ ਅਤੇ ਵਿਸ਼ਲੇਸ਼ਣ ਦੇ, 'ਚੀਨੀ ਰਾਹ'  ਨੂੰ 'ਇਲਾਕੇ ਦੇ ਅਧਾਰ 'ਤੇ ਸੱਤਾ ਦਖ਼ਲ' 'ਜਮਾਤੀ ਦੁਸ਼ਮਣ ਦੇ ਸਫ਼ਾਏ' ਅਤੇ 'ਬਦੂੰਕਾਂ ਇੱਕਠੀਆਂ ਕਰੋ ਮੁਹਿੰਮ' ਦੇ ਨਾਅਰਿਆਂ ਦੇ ਤਹਿਤ ਪੇਸ਼ ਕੀਤਾ, ਪ੍ਰੋਲੇਤਾਰੀ ਅੰਦੋਲਨ ਨੂੰ ਟਰੇਡ ਯੂਨੀਅਨ ਅੰਦੋਲਨ ਸਮਝਦੇ ਹੋਏ, ਕਿਸਾਨ ਜਮਾਤ ਅਤੇ ਆਦੀਵਾਸੀਆਂ ਨੂੰ ਇਨਕਲਾਬ ਦੀ ਮੁੱਖ ਸ਼ਕਤੀ ਦੱਸਦੇ ਹੋਏ, ਖੁਦ ਮਾਓ ਦੀ ਰਹਿਨੂਮਾਈ ਅਤੇ ਸਹਿਮਤੀ ਨਾਲ਼ ਹਥਿਆਰਬੰਦ-ਜੰਗ ਦਾ ਰਾਹ ਅਪਣਾ ਲਿਆ ਗਿਆ, ਪੱਛਮ ਬੰਗਾਲ ਦੇ ਇੱਕ ਪਿੰਡ ਨਕਸਲਬਾੜੀ 'ਚ ਪਹਿਲਾ ਹਮਲਾ ਕੀਤਾ ਗਿਆ।

'ਚੀਨੀ ਰਾਹ' ਦੀ ਮਾਓਵਾਦੀਆਂ ਦੀ ਇਹ ਗਲਤ ਸਮਝ, ਇਨਕਲਾਬੀ ਮਾਰਕਸਵਾਦ-ਲੈਨਿਨਵਾਦ ਅਤੇ ਅਕਤੂਬਰ ਇਨਕਲਾਬ ਦੇ ਨਤਿਜਿਆਂ ਦੇ ਠੀਕ ਉਲਟ ਸੀ, ਪ੍ਰੋਲੇਤਾਰੀਏ ਦੀ ਅਜ਼ਾਦ ਅਤੇ ਆਗੂ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਮਾਰਚ 1917 'ਚ ਲੈਨਿਨ ਨੇ ਲਿਖਿਆ ਸੀ, ''ਪੇਰਰੋਗਰਾਦ 'ਚ ਮਜ਼ਦੂਰਾਂ ਦੇ ਨੁੰਮਾਇੰਦਾਇਆਂ ਦੀ ਸੋਵੀਅਤ, ਫ਼ੌਜੀਆਂ ਅਤੇ ਕਿਸਾਨਾਂ ਨਾਲ਼ ਅਤੇ ਖੇਤ ਮਜ਼ਦੂਰਾਂ ਨਾਲ਼, ਵਿਸ਼ੇਸ਼ ਰੂਪ ਨਾਲ਼ ਅਤੇ ਸਭ ਤੋਂ ਪਹਿਲਾਂ ਬਾਅਦ ਤੋਂ, ਹਾਂ ਜੀ  ਕਿਸਾਨਾਂ ਤੋਂ ਵੀ ਪਹਿਲਾਂ ਖੇਤ ਮਜ਼ਦੂਰਾਂ ਨਾਲ਼, ਸਬੰਧ ਸਥਾਪਿਤ ਕਰ ਰਹੀ ਹੈ'', ਲੈਨਿਨ ਨੇ ਲਿਖਿਆ, ''ਮਜ਼ਦੂਰਾਂ ਦੇ ਨੁਮਾਇੰਦਿਆਂ ਦੀਆਂ ਸੋਵੀਅਤਾਂ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਦੀਆਂ ਸੋਵੀਅਤਾਂ, ਇਹ ਹੈ ਸਾਡਾ ਸੱਭ ਤੋਂ ਫੌਰੀ ਕੰਮ, ਇਸ ਸਬੰਧ 'ਚ ਅਸੀਂ ਨਾ ਸਿਰਫ਼ ਖੇਤ ਮਜ਼ਦੂਰਾਂ ਦੀ ਵੱਖ ਸੋਵੀਅਤਾਂ ਬਣਾਵਾਂਗੇ, ਸਗੋਂ ਸੰਪਤੀਹੀਨ ਅਤੇ ਸਭ ਤੋਂ ਗਰੀਬ ਕਿਸਾਨਾਂ ਨੂੰ ਵੀ ਸੰਪਨ ਕਿਸਾਨਾਂ ਤੋਂ ਵੱਖ ਜਥੇਬੰਦ ਕਰਾਂਗੇ''। ਲੈਨਿਨ ਫਿਰ ਜ਼ੋਰ ਦਿੰਦੇ ਹੋਏ ਲਿਖਦੇ ਹਨ, ''ਇਸ ਸਬੰਧ 'ਚ ਪੈਂਡੂ ਇਲਾਕਿਆਂ 'ਚ ਮਜ਼ਦੂਰਾਂ ਦੇ ਨੁਮਾਂਇੰਦਿਆਂ ਦੀਆਂ ਸੋਵੀਅਤਾਂ ਦਾ- ਦੂਜੇ ਕਿਸਾਨ ਨੁਮਾਇੰਦਿਆਂ ਦੀਆਂ ਸੋਵੀਅਤਾਂ ਤੋਂ ਵੱਖ, ਦਿਹਾੜੀਦਾਰ ਮਜ਼ਦੂਰਾਂ ਦੀਆਂ ਖ਼ਾਸ ਸੋਵੀਅਤਾਂ ਦੀ ਤੁਰੰਤ ਜਥੇਬੰਦੀ, ਫੌਰੀ ਕੰਮ ਦੇ ਰੂਪ 'ਚ ਸਾਹਮਣੇ ਆਉਂਦਾ ਹੈ''। ਉਥੇ, ਠੀਕ ਇਸਦੇ ਪੰਜਾਹ ਸਾਲ ਮਗਰੋਂ, ਭਾਰਤ 'ਚ ਖੇਤ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ ਵੱਖ ਅਤੇ ਅਜਾਦ ਜਥੇਬੰਦੀਆਂ ਦਾ ਵਿਰੋਧ ਕਰਦੇ ਹੋਏ, ਮਾਓਵਾਦੀ ਆਗੂ, ਚਾਰੂ ਮਜੂਮਦਾਰ ਲਿਖਦੇ ਹਨ, ''ਖੇਤ ਮਜ਼ਦੂਰਾਂ ਦੀਆਂ ਵੱਖ ਜਥੇਬੰਦੀਆਂ, ਸਾਡੇ ਉਦੇਸ਼ 'ਚ ਸਹਾਇਕ ਨਹੀਂ ਹੋਣਗੀਆਂ, ਉਲਟਾ ਖੇਤ ਮਜ਼ਦੂਰਾਂ ਦੀ ਵੱਖ ਜਥੇਬੰਦੀ ਅਰਥਵਾਦ 'ਤੇ ਅਧਾਰਿਤ ਟਰੇਡ-ਯੂਨੀਅਨ ਪ੍ਰਵਿਰਤੀ ਨੂੰ ਹੱਲਾਸ਼ੇਰੀ ਦਿੰਦੀ ਹੈ ਅਤੇ ਕਿਸਾਨਾਂ ਦੇ ਨਾਲ਼ ਟਕਰਾਅ ਨੂੰ ਡੂੰਘਾ ਕਰਦੀ ਹੈ।''

ਇਹ ਸਪਸ਼ੱਟ ਕਰਦਾ ਹੈ ਕਿ 'ਚੀਨੀ ਰਾਹ' ਦੀ ਮਾਓਵਾਦੀ ਸਮਝ ਕਿਵੇਂ ਸਿੱਧੇ-ਸਿੱਧੇ ਪ੍ਰੋਲੇਤਾਰੀ ਅਤੇ ਉਸਦੀ ਅਜਾਦ ਅਤੇ ਆਗੂ ਭੂਮਿਕਾ ਦੀ ਵਿਰੋਧੀ ਹੈ ਅਤੇ ਇਸ ਲਈ ਇਨਕਲਾਬ ਦੀ ਵੀ ਵਿਰੋਧੀ ਹੈ, ਕਿਉਂਕਿ ਪ੍ਰੋਲੇਤਾਰੀਏ ਦੀ ਅਜਾਦ ਜਥੇਬੰਦੀ ਅਤੇ ਇਨਕਲਾਬੀ ਅੰਦੋਲਨ 'ਤੇ ਉਸਦੀ ਲੀਡਰਸ਼ੀਪ, ਜਿਹੜੀ ਇਨਕਲਾਬ ਮਗਰੋਂ ਉਸਦੀ ਇੱਕਲੀ ਜਮਾਤ ਦੀ ਤਾਨਾਸ਼ਾਹੀ 'ਚ ਬਦਲ ਜਾਵੇਗੀ, ਇਨਕਲਾਬ ਦੀ ਸਫਲਤਾ ਦਾ ਜ਼ਰੂਰੀ ਸ਼ਰਤ ਹੈ।

ਹੁਣ ਤੱਕ ਭਾਰਤ ਦੇ ਕਮਿਊਨਿਸਟ ਅੰਦੋਲਨ 'ਤੇ ਸਤਾਲਿਨਵਾਦੀਆਂ ਦਾ ਕੰਟਰੋਲ ਸੀ, ਪਰ ਸਟਾਲਿਨ ਦੀ ਮੌਤ ਅਤੇ ਖਰੂਸ਼ਚੇਵ ਰਾਹੀਂ ਕੀਤੀ ਗਈ ਅਲੋਚਨਾ ਮਗਰੋਂ ਇਸ 'ਚ ਵਿਖੰਡਨ ਤੇਜ਼ ਹੋ ਰਿਹਾ ਸੀ। 1964 'ਚ ਵੰਡ ਮਗਰੋਂ ਹੁਣ ਦੂਜੀ ਵੰਡ ਤਿਆਰ ਸੀ, ਸਤਾਲਿਨਵਾਦੀਆਂ ਦਾ ਭਾਰਤ 'ਚ ਕਾਲ਼ਾ ਇਤਿਹਾਸ ਹੈ, ਸਤਾਲਿਨ ਦੇ ਸਿੱਧੇ ਨਿਰਦੇਸ਼ 'ਤੇ ਉਹਨਾਂ ਨੇ ਨਾ ਸਿਰਫ਼ ਬ੍ਰਿਟਿਸ਼ ਹਾਕਮਾਂ ਦਾ ਸਾਥ ਦਿੱਤਾ, ਬਸਤੀਵਾਦ ਵਿਰੋਧੀ ਅੰਦੋਲਨ ਦਾ ਖੁੱਲਾ ਵਿਰੋਧ ਕੀਤਾ, ਸਗੋਂ 1947 'ਚ ਭਾਰਤੀ ਉਪਮਹਾਂਦੀਪ ਦੀ ਫਿਰਕਾਪ੍ਰਸਤ ਵੰਡ ਦਾ ਵੀ ਸਮਰਥਨ ਕੀਤਾ। 1947 'ਚ ਤੇਲੰਗਾਨਾ 'ਚ ਥੋੜ•ੀ ਹਿੱਸੇਦਾਰੀ ਮਗਰੋਂ ਸਤਾਲਿਨ ਦੀ ਰਹਿਨੂਮਾਈ 'ਤੇ ਹੀ ਸਤਾਲਿਨਵਾਦੀਆਂ ਨੇ ਇਸਦੀ ਅਤਿ-ਖੱਬੇਪੱਖੀ ਵਿਚਲਨ ਦੱਸ ਕੇ ਅਲੋਚਨਾ ਕੀਤੀ ਸੀ। 1947 ਮਗਰੋਂ ਸਤਾਲਿਨਵਾਦੀ, ਨਹਿਰੂ ਦੀ ਬੁਰਜੂਆ ਸਰਕਾਰ ਨੂੰ ਅਗਾਂਹਵਧੂ ਅਤੇ ਜਮਹੂਰੀ ਦੱਸਦੇ ਰਹੇ ਅਤੇ ਫਿਰ ਉਹ ਇੰਦਰਾ ਸਰਕਾਰ ਦੀ ਹਿਮਾਇਤ ਕਰਦੇ ਰਹੇ।

ਇਮਾਨਦਾਰ ਅਤੇ ਜੁਝਾਰੂ ਕਾਰਕੁੰਨ ਜਾਂ ਤਾਂ ਸਤਾਲਿਨਵਾਦੀ ਪਾਰਟੀਆਂ 'ਚ ਸ਼ਾਮਿਲ ਨਹੀਂ ਸਨ, ਜਾਂ ਫਿਰ ਕਨਫ਼ਿਊਜ਼ ਸਨ ਜਾਂ ਕਸਮਸਾ ਰਹੇ ਸਨ। ਸਤਾਲਿਨਵਾਦੀ ਪਾਰਟੀਆਂ, ਇਨਕਲਾਬ ਦੀ ਜਮਹੂਰੀ ਮੰਜਲ ਦੇ ਨਾਂ 'ਤੇ ਬੁਰਜੂਆਜ਼ੀ ਨਾਲ਼ ਮਜ਼ਬੂਤ ਤਾਲਮੇਲ ਬਣਾਈ ਬੈਠੀਆਂ ਸਨ ਅਤੇ ਪ੍ਰੋਲੇਤਾਰੀ ਸੱਤਾ ਲਈ ਸੰਘਰਸ਼ ਕਰਨ ਤੋਂ ਇਸ ਅਧਾਰ 'ਤੇ ਇਨਕਾਰ ਕਰ ਰਹੀਆਂ ਸਨ ਕਿ ਭਾਰਤ 'ਚ ਪਹਿਲਾਂ 'ਜਮਹੂਰੀ ਇਨਕਲਾਬ' ਦਾ ਦੌਰ ਸਮਾਪਤ ਹੋਣ ਦੀ ਉਡੀਕ ਕਰਨੀ ਪਏਗੀ।

ਇਸ ਹਾਲਤ 'ਚ, ਸਤਾਲਿਨਵਾਦੀ ਆਗੂਆਂ ਵਿਰੁੱਧ ਵਿਦਰੋਅ ਦਾ ਝੰਡਾ ਚੁੱਕ ਕੇ, ਮਾਓਵਾਦੀਆਂ ਨੇ ਹਜ਼ਾਰਾਂ ਇਮਾਨਦਾਰ ਅਤੇ ਜੁਝਾਰੂ ਕਾਰਕੁੰਨਾਂ ਨੂੰ ਲਲਕਾਰਿਆ ਅਤੇ ਇਹਨਾਂ ਕਾਰਕੁੰਨਾਂ ਨੇ, ਜਿਹਨਾਂ 'ਚ ਵੱਧ ਤੋਂ ਵੱਧ ਨੌਜਵਾਨ ਸਨ, ਇਹਨਾਂ ਦੀ ਹਮਾਇਤ ਕੀਤੀ। ਬੁਰਜੂਆ ਸੰਸਦਵਾਦ ਦੀ ਜਿਸ ਦਲਦਲ 'ਚ ਸਤਾਲਿਨਵਾਦੀ ਪਾਰਟੀਆਂ, ਇਨਕਲਾਬੀ ਅੰਦੋਲਨ ਨੂੰ ਘੜੀਸ ਕੇ ਲੈ ਗਈਆਂ ਸਨ, ਤਬਦੀਲੀ-ਪਸੰਦ ਨੌਜਵਾਨਾਂ ਨੂੰ ਇਸ ਹੌਕੇ 'ਚ, ਉਸ ਤੋਂ ਬਾਹਰ ਨਿਕਲਣ ਦੀ ਉਮੀਦ ਨਜ਼ਰ ਆਈ।


ਨਕਸਲਬਾੜੀ ਨੇ 'ਆਰਥਿਕ ਨਿਰਧਾਰਨਵਾਦ' ਤੋਂ ਉਪਜੇ ਇਸ ਮਿਥਕ ਨੂੰ ਤੋੜ ਦਿੱਤਾ ਕਿ ਸਰਮਾਏਦਾਰੀ ਦਾ ਵਿਕਾਸ ਇਨਕਲਾਬ ਦੇ ਜਮਹੂਰੀ ਕੰਮਾਂ ਨੂੰ ਹੱਲ ਕਰਦਾ ਹੈ, ਇਸਨੇ ਦਿਖਾ ਦਿੱਤਾ ਕਿ ਪਿਛੜੇ ਮੁਲਕਾਂ 'ਚ ਸਰਮਾਏਦਾਰੀ ਦਾ ਇਹ ਵਿਸ਼ਿਸ਼ਟ ਵਿਕਾਸ, ਜਮਹੂਰੀ ਕੰਮਾਂ ਨੂੰ ਹੱਲ ਨਹੀਂ ਕਰਦਾ, ਸਗੋਂ ਉਹਨਾਂ ਨੂੰ ਹੋਰ ਉਲਝਾ ਦਿੰਦਾ ਹੈ ਅਤੇ ਵਿਰੋਧਤਾਈਆਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਸਿਰੇ 'ਤੇ ਪਹੁੰਚਾ ਦਿੰਦਾ ਹੈ। ਇਸਨੇ ਦਿਖਾਇਆ ਕਿ ਭਾਰਤ 'ਚ ਸਰਮਾਏਦਾਰੀ ਦੇ ਵਿਕਾਸ ਨਾਲ਼ ਖੇਤੀ ਸੰਕਟ ਹੋਰ ਵਿਕਰਾਲ ਰੂਪ ਲੈ ਰਿਹਾ ਹੈ ਅਤੇ ਲਟਕੇ 'ਭੂਮੀ ਸੁਧਾਰਾਂ' ਦੇ ਨਾਲ਼-ਨਾਲ਼ ਹੁਣ ਪੈਂਡੂ ਬੇਰੁਜ਼ਗਾਰੀ ਹੋਰ ਵੀ ਵਿਕਰਾਲ ਸਮਸਿਆ ਦੇ ਰੂਪ 'ਚ ਮੂਹਰੇ ਆ ਰਹੀ ਹੈ, ਕਿ 1947 'ਚ ਭਾਰਤ 'ਚ ਸਥਾਪਿਤ ਹੋਈ ਬੁਰਜੂਆ ਸੱਤਾ, ਖੇਤੀ ਸੁਧਾਰਾਂ, ਜਾਤੀ ਦਾਬਾ, ਕੌਮੀ ਦਾਬਾ, ਸਣੇ ਦੂਜੇ ਸਾਰੇ ਜਮਹੂਰੀ ਕੰਮਾਂ ਨੂੰ ਨਾ ਤਾਂ ਹੱਲ ਕਰ ਸਕੀ ਹੈ, ਨਾ ਕਰ ਸਕਦੀ ਹੈ, ਕਿ ਪਿਛੜੇ ਮੁਲਕਾਂ 'ਚ 'ਜਮਹੂਰੀ ਗਣਰਾਜ' ਬਸ ਅਜਿਹਾ ਹੀ ਹੋ ਸਕਦਾ ਹੈ, ਕਿ ਜਮਹੂਰੀ ਕੰਮ ਸਿਰਫ਼ ਪ੍ਰੋਲੇਤਾਰੀ ਸੱਤਾ ਹੀ ਹੱਲ ਕਰ ਸਕਦੀ ਹੈ।

ਪਰ ਮਾਓਵਾਦੀ ਆਗੂ ਇਸਨੂੰ ਸਮਝਣ 'ਚ ਅਸਮਰਥ ਰਹੇ। ਉਹ ਇੱਕ ਪਾਸੇ ਤਾਂ 'ਬੁਰਜੂਆ ਗਣਰਾਜ' ਦੀ ਸਥਾਪਨਾ ਅਤੇ ਦੂਜੇ ਪਾਸੇ ਖੇਤੀ ਇਨਕਲਾਬ ਨੂੰ ਪਿੰਡਾਂ ਅੰਦਰ ਸੰਪਨ ਕੀਤੇ ਜਾਣ ਦੀ ਮ੍ਰਿਗ ਤ੍ਰਿਸ਼ਨਾ ਪਾਲ਼ਦੇ ਰਹੇ ਅਤੇ ਦੂਜੇ ਪਾਸੇ ਕੌਮੀ ਪ੍ਰੋਲੇਤਾਰੀ ਲਹਿਰ ਦੀ ਬਜਾਏ, 'ਸਥਾਨਕ ਸੱਤਾ ਦਖਲ' 'ਤੇ ਅੜੇ ਰਹੇ, ਕਿਉਂਕਿ ਕਿਸਾਨ ਅੰਦੋਲਨ ਇਸਦੇ ਪਾਰ ਨਹੀਂ ਜਾ ਸਕਦਾ। ਉਹ ਇਹ ਸਮਝਣ 'ਚ ਅਸਮਰਥ ਰਹੇ ਕਿ ਖੇਤੀ-ਇਨਕਲਾਬ ਦਾ ਨਿਬੇੜਾ ਜੰਗਲ ਅਤੇ ਪਿੰਡ 'ਚ ਨਹੀਂ, ਸਗੋਂ ਦਿੱਲੀ ਅਤੇ ਦੂਜੇ ਵੱਡੇ ਸ਼ਹਿਰਾਂ 'ਚ ਸਰਮਾਏਦਾਰ ਜਮਾਤ ਅਤੇ ਪ੍ਰੋਲੇਤਾਰੀ ਦੀ ਸਿੱਧੀ ਟੱਕਰ ਨਾਲ਼ ਹੋਵੇਗਾ। ਕਿਸਾਨ-ਜੰਗ ਇਸ 'ਚ ਮਹੱਤਵਪੂਰਨ ਪਰ ਦੂਜੇ ਦਰਜੇ ਦੀ ਭੂਮਿਕਾ ਅਦਾ ਕਰਨਗੇ। ਪ੍ਰੋਲੇਤਾਰੀ ਨੂੰ ਕਿਸਾਨ ਅੰਦੋਲਨ ਦੀ ਪੂਛ ਸਮਝਦੇ ਹੋਏ, ਸ਼ਹਿਰੀ ਮਜ਼ਦੂਰਾਂ ਦੇ ਕੰਮ ਬਾਰੇ ਚਾਰੂ ਲਿਖਦੇ ਹਨ, ''ਮਜ਼ਦੂਰਾਂ ਦੇ ਆਗੂ ਲੋਕ ਹਥਿਆਰਬੰਦ ਸੰਘਰਸ਼ 'ਚ ਹਿੱਸਾ ਲੈਣ ਪਿੰਡਾਂ 'ਚ ਜਾਣਗੇ। ਇਹ ਮਜ਼ਦੂਰ ਜਮਾਤ ਦਾ ਪ੍ਰਮੁੱਖ ਕੰਮ ਹੈ- 'ਹਥਿਆਰ ਜਮਾਂ ਕਰੋ ਅਤੇ ਪੈਂਡੂ ਇਲਾਕਿਆਂ 'ਚ ਹਥਿਆਰਬੰਦ ਸੰਘਰਸ਼ ਲਈ ਅਧਾਰ ਇਲਾਕੇ ਤਿਆਰ ਕਰੋ'। ਇਹ ਹੈ ਮਜ਼ਦੂਰ ਜਮਾਤ ਦੀ ਸਿਆਸਤ, ਸੱਤਾ ਖੋਹਣ ਦੀ ਸਿਆਸਤ''।

ਸੱਠ ਦੇ ਦਹਾਕੇ ਦਾ ਅੰਤ ਮੁੰਕਮਲ ਸੰਸਾਰ 'ਚ ਸਰਮਾਏਦਾਰੀ ਦੇ ਸੰਕਟ ਦਾ ਦੌਰ ਸੀ, ਜਿਸ 'ਚ ਮਜ਼ਦੂਰ ਜਮਾਤ ਅਤੇ ਕਿਰਤੀ ਲੋਕ ਸਰਮਾਏਦਾਰੀ ਵਿਰੁੱਧ ਅੱਗੇ ਵਧੇ। ਇੱਕ ਅਸਲ ਇਨਕਲਾਬ ਦੀ ਸ਼ੁਰੂਆਤ ਦੀਆਂ ਸਾਰੀਆਂ ਪੂਰਵ-ਅਵਸਥਾਵਾਂ ਮੌਜੂਦ ਸਨ।

ਪਰ ਇਹ ਨਵੀਂ ਮਾਓਵਾਦੀ ਲੀਡਰਸ਼ੀਪ ਸਿਆਸੀ ਰੂਪ 'ਚ ਬੇਹੱਦ ਕਮਜ਼ੋਰ ਸੀ ਅਤੇ ਉਹਨਾਂ ਚੁਣੌਤੀਪੂਰਣ ਕੰਮਾਂ ਨੂੰ ਸੰਪਨ ਕਰਨ 'ਚ ਅਸਮਰਥ ਸੀ, ਜਿਹੜੇ ਇਤਿਹਾਸਿਕ ਹਾਲਤਾਂ ਨੇ ਪੇਸ਼ ਕੀਤੇ ਸਨ, 'ਕਮਿਊਨਿਸਟ ਇਨਕਲਾਬੀਆਂ ਦੀ ਤਾਲਮੇਲ ਕਮੇਟੀ' ਦੇ ਨਾਂ ਨਾਲ਼ ਜਿਸ ਪਾਰਟੀ ਦਾ ਗਠਨ ਹੋਇਆ ਸੀ, ਉਸਦਾ ਸਿਆਸੀ ਪੱਧਰ, ਚਾਰੂ ਮਜ਼ੂਮਦਾਰ ਦੇ ਪ੍ਰਸਿੱਧ 'ਅੱਠ ਦਸਤਾਵੇਜ਼ਾਂ' ਨੂੰ ਪੜਨ ਨਾਲ਼ ਹੀ ਪਤਾ ਚੱਲ ਜਾਂਦਾ ਹੈ, ਇਹ ਇਨਕਲਾਬ ਦੇ ਉਸੇ ਪੁਰਾਣੇ ''ਦੋ ਮੰਜਲ'' ਵਾਲ਼ੇ ਫਾਰਮੂਲੇ ਦੇ ਨਾਲ਼ ਚਿਪਕਿਆ ਹੋਇਆ ਸੀ ਜਿਸਨੂੰ ਇਹ ਲੀਡਰਸ਼ਿਪ ''ਚੀਨੀ ਰਾਹ'' ਸਮਝਦੀ ਸੀ, ਇਸ ਨੇ ਇਹ ਤਾਂ ਕਿਹਾ ਕਿ ਇਨਕਲਾਬ ਦਾ ਰਾਹ ਸੰਸਦ ਤੋਂ ਨਹੀਂ, ਹਥਿਆਰਬੰਦ ਸੰਘਰਸ਼ ਤੋਂ ਹੋ ਕੇ ਜਾਂਦਾ ਹੈ, ਪਰ ਸਿਆਸੀ ਰੂਪ ਨਾਲ਼ ਇਹ ਉਸੇ ਮੇਨਸ਼ਵਿਕ ਪ੍ਰੋਗਰਾਮ ਨਾਲ਼ ਜੁੜੀ ਰਹੀ, ਜਿਸ ਨਾਲ਼ ਅਕਤੂਬਰ ਇਨਕਲਾਬ ਸਕਾਰਾਤਮਕ ਰੂਪ ਨਾਲ਼ ਅਤੇ ਚੀਨੀ ਇਨਕਲਾਬ ਨਾਕਾਰਾਤਮਕ ਰੂਪ ਨਾਲ਼ ਖੱਸੀ ਹੋ ਚੁੱਕੀ ਸੀ। ਜਮਾਤੀ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੀ ਇਹ ਉਸ ਪੁਰਾਣੇ ਵਿਸ਼ਲੇਸ਼ਣ ਤੋਂ ਅੱਗੇ ਨਹੀਂ ਗਈ ਅਤੇ ਸਾਮਰਾਜਵਾਦ-ਜਗੀਰਦਾਰੀ ਨੂੰ ਦੁਸ਼ਮਣ ਠਹਿਰਾਉਂਦੇ ਹੋਏ, ਕੌਮੀ ਸਰਮਾਏਦਾਰੀ ਨੂੰ ਇਨਕਲਾਬ ਦਾ ਸਹਿਕਾਰੀ ਸਮਝਦੀ ਰਹੀ। ਨਤਿਜੇ ਦੇ ਤੌਰ 'ਤੇ ਪ੍ਰੋਲੇਤਾਰੀ ਨੂੰ ਕੌਮੀ ਪੱਧਰ 'ਤੇ ਜਥੇਬੰਦ ਕਰਨ ਅਤੇ ਪਾਰਟੀ 'ਚ ਕਤਾਰਬੱਧ ਕਰਨ ਦੀ ਬਜਾਏ, ਪਿੰਡਾਂ 'ਚ ਹਥਿਆਰਬੰਦ ਲੀਡਰਸ਼ੀਪ ਦਾ ਮੁੰਹ ਕਿਸਾਨ ਜਮਾਤ ਵੱਲ, ਪਿੱਠ ਪ੍ਰੋਲੇਤਾਰੀ ਵੱਲ ਰਹੀ। ਉਹ ਇਹ ਸਮਝਣ 'ਚ ਅਸਮਰਥ ਰਹੇ ਕਿ ਕਿਸਾਨ, ਸਰਮਾਏਦਾਰੀ ਦੀ ਨਹੀਂ, ਸਗੋਂ ਪੂਰਵ-ਪੂੰਜੀਵਾਦੀ, ਮੱਧਯੁੱਗੀ ਉਤਪਾਦਨ ਪ੍ਰਣਾਲੀ ਦੀ ਉਪਜ ਹਨ, ਜਿਸਨੂੰ ਸਰਮਾਏਦਾਰੀ ਨੇ ਅਸਥਾਈ ਰੂਪ ਨਾਲ਼ ਸਮਾ ਲਿਆ ਹੈ ਪਰ ਉਸਦਾ ਇੱਕ ਜਮਾਤ ਦੇ ਰੂਪ 'ਚ ਕੋਈ ਭਵਿੱਖ ਨਹੀਂ ਹੈ।

ਭਾਰਤ ਸਣੇ ਸੰਸਾਰ ਭਰ ਦਾ ਇਤਿਹਾਸ, ਕਿਸਾਨ-ਜੰਗਾਂ ਨਾਲ਼ ਭਰਿਆ ਪਿਆ ਹੈ। ਪਰ ਇਹਨਾਂ ਕਿਸਾਨ ਜੰਗਾਂ ਦਾ ਅੰਤ ਹਰ ਵਾਰੀ ਜਾਂ ਤਾਂ ਕਿਸਾਨ ਵਿਦਰੋਆਂ ਦੀ ਹਾਰ 'ਚ ਜਾਂ ਇੱਕ ਤਾਨਸ਼ਾਹ ਦੀ ਥਾਂ ਦੂਜੇ ਤਾਨਾਸ਼ਾਹ ਦੇ ਸੱਤਾ 'ਚ ਆ ਜਾਣ ਨਾਲ਼ ਹੋਇਆ ਹੈ। ਕਿਸਾਨ ਇਹਨਾਂ ਤਾਨਾਸ਼ਾਹਾਂ ਦੇ ਸੱਤਾ ਸੰਘਰਸ਼ 'ਚ ਸਿਰਫ਼ ਤੋਪਾਂ ਦਾ ਚਾਰਾ ਭਰ ਰਹੇ ਹਨ। ਇਹ ਇਤਿਹਾਸਿਕ ਸਿਲਸਿਲਾ ਸਦੀਆਂ ਤੱਕ ਚਲਿਆ, ਜਦੋਂ ਤੱਕ ਸਰਮਾਏਦਾਰੀ ਅਤੇ ਨਤਿਜੇ ਦੇ ਤੌਰ 'ਤੇ ਪ੍ਰੋਲੇਤਾਰੀ ਹੋਂਦ 'ਚ ਨਹੀਂ ਆ ਗਏ। ਪ੍ਰੋਲੇਤਾਰੀ ਜਮਾਤ 'ਚ ਕਿਸਾਨਾਂ ਨੂੰ ਉਹ ਆਗੂ ਮਿਲਿਆ, ਜਿਸਦੀ ਅਗਵਾਈ 'ਚ ਪਹਿਲੀ ਵਾਰ ਤਾਨਾਸ਼ਾਹਾਂ ਅਤੇ ਸ਼ੋਸ਼ਕਾਂ ਦੀਆਂ ਸਾਰੀਆਂ ਜਮਾਤਾਂ ਨੂੰ - ਜਮੀਨਦਾਰਾਂ, ਸਾਹੂਕਾਰਾਂ ਅਤੇ ਸਰਮਾਏਦਾਰਾਂ ਨੂੰ - ਚੁਣੌਤੀ ਦੇਣਾ ਅਤੇ ਉਸਦੀ ਹਕੂਮਤ ਨੂੰ ਉਲਟਾ ਕੇ ਜਮਾਤ-ਰਹਿਤ ਬਰਾਬਰੀ 'ਤੇ ਅਧਾਰਿਤ ਸਮਾਜਵਾਦੀ ਸਮਾਜ ਦੀ ਉਸਾਰੀ ਸੰਭਵ ਹੋ ਸਕੀ। ਇਸਨੂੰ ਸਮਝਣ 'ਚ ਨਾਕਾਮ, ਪਿੰਡ ਅਤੇ ਕਿਸਾਨ ਵੱਲ ਮੁੰਹ ਕੀਤੇ ਮਾਓਵਾਦੀ ਆਗੂ, ਨਰੋਦਨਿਕਾਂ ਤਰਾਂ, ਇਤਿਹਾਸ 'ਚ ਪਿੱਛੇ ਵੱਲ ਦੇਖ ਰਹੇ ਸਨ।

ਅਕਤੂਬਰ ਇਨਕਲਾਬ ਨੇ ਦਿਖਾ ਦਿੱਤਾ ਸੀ ਕਿ ਪਿਛੜੇ ਮੁਲਕਾਂ 'ਚ ਵੀ ਕਿਸਾਨ ਕੌਮੀ ਪੱਧਰ 'ਤੇ ਜਥੇਬੰਦ ਹੋ ਕੇ ਪੂੰਜੀ ਦੀ ਹਕੂਮਤ ਨੂੰ ਨਹੀਂ ਉਲਟਾ ਸਕਦਾ ਹੈ, ਕਿ ਕਿਸਾਨ ਜਾਂ ਤਾਂ ਬੁਰਜੂਆ ਜਾਂ ਪ੍ਰੋਲੇਤਾਰੀ ਦੇ ਪਿੱਛੇ ਹੀ ਚੱਲ ਸਕਦਾ ਹੈ, ਕਿ ਕਿਸਾਨਾਂ ਦੀ ਭੂਮਿਕਾ ਕਦੇ ਵੀ ਆਗੂ ਵਾਲ਼ੀ ਜਾਂ ਅਜ਼ਾਦ ਨਹੀਂ ਹੋ ਸਕਦੀ, ਕਿ ਪਿੰਡ ਸ਼ਹਿਰ ਦੀ ਅਗਵਾਈ ਨਹੀਂ ਕਰ ਸਕਦਾ, ਕਿ ਇਨਕਲਾਬ ਲਈ ਕਿਸਾਨਾਂ ਨੂੰ ਪ੍ਰੋਲਤਾਰੀ ਦੇ ਮਗਰ ਲਾਮਬੰਦ ਹੋਣਾ ਪਏਗਾ, ਕਿ ਪ੍ਰੋਲੇਤਾਰੀ ਅਤੇ ਕਿਸਾਨਾਂ ਦਰਮਿਆਨ ਇਸ ਏਕੇ ਦਾ ਅਧਾਰ ਸਰਮਾਏਦਾਰਾਂ-ਜਮੀਨਦਾਰਾਂ ਵਿਰੁੱਧ ਉਹਨਾਂ ਦਾ ਸਾਂਝਾ ਵਿਰੋਧ ਹੋਵੇਗਾ ਅਤੇ ਇਹ ਪ੍ਰੋਲੇਤਾਰੀ ਦੇ ਇਕੱਲੀ ਜਮਾਤ ਦੀ ਤਾਨਾਸ਼ਾਹੀ ਦੀ ਧੁਰੀ 'ਤੇ ਟਿਕਿਆ ਹੋਵੇਗਾ। ਇਸ ਨਤਿਜੇ ਨੂੰ ਭੁੱਲ ਜਾਣ ਕਾਰਨ ਹੀ ਰੂਸ 'ਚ ਫਰਵਰੀ 1917 'ਚ ਅਸਫਲਤਾ ਮਿਲੀ, ਤਾਂ ਚੀਨ 'ਚ 1925-26 ਦਾ ਇਨਕਲਾਬ ਅਸਫਲ ਹੋਇਆ। 1941 'ਚ ਮਾਓਵਾਦੀ ਨੌਕਰਸ਼ਾਹੀ, ਚੀਨੀ ਪ੍ਰੋਲੇਤਾਰੀਏ ਨੂੰ ਹਾਸ਼ੀਏ 'ਤੇ ਧੱਕ ਕੇ ਸੱਤਾ 'ਚ ਆਈ।

ਰੂਸੀ ਇਨਕਲਾਬ ਦੇ ਮਹਾਨ ਆਗੂ ਲਿਓ ਟਰਾਟਸਕੀ ਨੇ ਦਿਖਾਇਆ ਸੀ ਕਿ ਪਿਛੜੇ ਮੁਲਕਾਂ 'ਚ ਇਨਕਲਾਬ, ਯੂਰੋਪ ਦੀ ਤਰ੍ਹਾਂਦੋ ਮੰਜਲਾਂ 'ਚ ਨਹੀਂ ਵੰਡਿਆਂ ਹੋਵੇਗਾ, ਸਾਮਰਾਜਵਾਦ ਦੇ ਦੌਰ 'ਚ ਦੋਨੋ ਮੰਜਲਾਂ- ਜਮਹੂਰੀ ਅਤੇ ਸਮਾਜਵਾਦੀ - ਇੱਕ ਹੀ ਪ੍ਰੋਲੇਤਾਰੀ ਇਨਕਲਾਬ 'ਚ ਗੁੱਥੇ ਹੋਣਗੇ ਅਤੇ ਇਹ ਇਨਕਲਾਬ ਪ੍ਰੋਲੇਤਾਰੀ ਦੀ ਇਕਹਰੀ ਤਾਨਾਸ਼ਾਹੀ ਦੇ ਤਹਿਤ ਸੰਪਨ ਹੋਵੇਗਾ। ਲੈਨਿਨ ਦੀ ਅਪ੍ਰੈਲ ਥੀਸਿਸ ਅਤੇ ਰੂਸੀ ਇਨਕਲਾਬ ਦੇ ਅਸਲ ਵਿਕਾਸ ਨੇ ਟਰਾਟਸਕੀ ਦੇ ਇਸ ਵਿਸ਼ਲੇਸ਼ਣ ਦੀ ਹਮਾਇਤ ਕੀਤੀ।

ਮਾਓਵਾਦ, ਚੀਨੀ ਇਨਕਲਾਬ ਹੀ ਨਹੀਂ ਰੂਸੀ ਇਨਕਲਾਬ ਦੀ ਵੀ ਗ਼ਲਤ ਸਤਾਲਿਨਵਾਦੀ-ਮੇਨਸ਼ਵਿਕ ਸਮਝ 'ਤੇ ਅਧਾਰਿਤ ਹੈ, ਇਹ ਗ਼ਲਤ ਸਮਝ ਫਰਵਰੀ ਨੂੰ ਜਮਹੂਰੀ ਅਤੇ ਅਕਤੂਬਰ ਨੂੰ ਸਮਾਜਵਾਦੀ ਇਨਕਲਾਬ ਮੰਨਦੀ ਹੈ ਅਤੇ ਰੂਸੀ ਇਨਕਲਾਬ ਦੇ ਲਗਾਤਾਰ ਪ੍ਰਵਾਹ ਨੂੰ ਦੋ ਮੰਜਲਾਂ 'ਚ ਵੰਡ ਕੇ ਵੇਖਦੀ ਹੈ ਅਤੇ ਇਸੇ ਅਧਾਰ 'ਤੇ ਗਲਤ ਨਤਿਜੇ 'ਤੇ ਪਹੁੰਚਦੀ ਹੈ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਸਮਾਜਵਾਦੀ ਇਨਕਲਾਬ 'ਚ ਕਾਇਮ ਹੋਵੇਗੀ, ਜਿਸ ਤੋਂ ਪਹਿਲਾਂ ਜਮਹੂਰੀ ਇਨਕਲਾਬ ਸਪੰਨ ਹੋਵੇਗਾ, ਜਮਹੂਰੀ ਇਨਕਲਾਬ ਦੀ ਇਹ ਮ੍ਰਿਗ ਤ੍ਰਿਸ਼ਨਾ, ਸਤਾਲਿਨ ਅਤੇ ਮਾਓ ਦੇ ਹਮਰਾਹੀਆਂ ਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਵਿਰੁੱਧ ਖੜਾ ਕਰ ਦਿੰਦੀ ਹੈ। ਅਸੀਂ ਵਾਰੀ-ਵਾਰੀ ਦਿਖਾਇਆ ਹੈ ਕਿ ਸਤਾਲਿਨ-ਬੁਖਾਰਿਨ ਵਰਗੇ ਬੋਲਸ਼ਵਿਕ ਅਤੇ ਮੇਨਸ਼ਵਿਕ ਆਗੂਆਂ ਦੀ ਇਸ ਗ਼ਲਤ ਸਮਝ ਨਾਲ਼ ਹੀ ਰੂਸੀ ਇਨਕਲਾਬ ਫਰਵਰੀ 'ਚ ਕਾਮਯਾਬ ਨਹੀਂ ਹੋ ਸਕਿਆ, ਕਿਉਂਕਿ ਉਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਵਿਰੁੱਧ ਸਨ ਅਤੇ ਉਹਨਾਂ ਨੇ ਬੁਰਜੂਆ ਸਰਕਾਰ ਨੂੰ ਸਵੈਇੱਛਾ ਨਾਲ਼ ਸੱਤਾ ਦੇ ਦਿੱਤੀ ਸੀ। ਲੈਨਿਨ ਦੀ ਅਪ੍ਰੈਲ ਥੀਸਿਸ, ਜਿਹੜੀ ਟਰਾਟਸਕੀ ਦੇ 'ਸਥਾਈ ਇਨਕਲਾਬ' ਦੇ ਸਿਧਾਂਤ 'ਤੇ ਅਧਾਰਿਤ ਸੀ, ਨੇ ਬਾਲਸ਼ਵਿਕ ਪਾਰਟੀ ਨੂੰ 'ਪ੍ਰੋਲੇਤਾਰੀ ਦੀ ਤਾਨਾਸ਼ਾਹੀ' ਵੱਲ ਜਾਣ ਲਈ ਮੁੜ ਤੋਂ ਰਹਿਨੁਮਾਈ ਕੀਤੀ ਅਤੇ ਅਕਤੂਬਰ 'ਚ ਪ੍ਰੋਲੇਤਾਰੀ ਨੇ ਇਹ ਤਾਨਾਸ਼ਾਹੀ ਸਥਾਪਿਤ ਕਰਕੇ, ਨਾ ਸਿਰਫ਼ ਰੁਕੇ ਹੋਏ ਜਮਹੂਰੀ ਇਨਕਲਾਬ ਨੂੰ ਮੁੜ ਤੋਂ ਤੌਰਿਆ ਸਗੋਂ ਨਾਲ਼ ਹੀ ਸਮਾਜਵਾਦੀ ਕੰਮਾਂ ਨੂੰ ਵੀ ਸੰਬੋਧਿਤ ਕੀਤਾ।

ਸਤਾਲਿਨ ਅਤੇ ਮਾਓ ਰੂਸ ਅਤੇ ਚੀਨ ਦੇ ਇਨਕਲਾਬਾਂ ਤੋਂ ਅਜਿਹੇ ਨਤਿਜੇ ਕੱਢੇ ਜਿਹੜੇ ਗ਼ਲਤ ਸਨ ਪਰ ਉਹਨਾਂ ਦੇ ਲੁੱਕੇ ਸਵਾਰਥਾਂ ਦੀ ਪੂਰਤੀ ਕਰਦੇ ਸਨ, ਉਹਨਾਂ ਦੇ ਸਿਆਸੀ ਦੁਸ਼ਕਰਮਾਂ 'ਤੇ ਪਰਦਾ ਪਾਉਂਦੇ ਸਨ ਅਤੇ ਉਹਨਾਂ ਨੂੰ ਮਹਿਮਾਂਮੰਡਿਤ ਕਰਦੇ ਸਨ, ਇਹਨਾਂ ਆਗੂਆਂ ਨੇ ਸਤਾਲਿਨ ਅਤੇ ਮਾਓ ਦੀਆਂ ਕਿਤਾਬਾਂ ਪੜ ਕੇ ਰਟ ਤਾਂ ਲਈਆਂ ਪਰ ਉਹ ਇਹ ਦੇਖਣ 'ਚ ਅਸਮਰਥ ਰਹੇ ਕਿ ਚੀਨ ਅਤੇ ਰੂਸ ਦੇ ਰਾਹ ਨੂੰ ਵੱਖ ਕਰਦੇ ਹੋਏ, ਸਤਾਲਿਨ ਅਤੇ ਮਾਓ ਨੇ ਪ੍ਰੋਲੇਤਾਰੀ ਇਨਕਲਾਬ ਦੇ ਸਿਰ ਨੂੰ ਹੀ ਧੜ ਤੋਂ ਵੱਖ ਕਰ ਦਿੱਤਾ ਸੀ।

ਮਾਰਕਸਵਾਦੀ ਅੰਦੋਲਨ ਦੀ ਸਿਆਸੀ ਮੁੜ-ਰਹਿਨੁਮਾਈ, ਅਤੇ ਨੌਜਵਾਨਾਂ, ਮਜ਼ਦੂਰਾਂ ਨੂੰ ਅਕਤੂਬਰ ਇਨਕਲਾਬ ਦੇ ਸਬਕਾਂ ਨਾਲ਼ ਹਥਿਆਰਬੰਦ ਕੀਤੇ ਜਾਣ ਦਾ ਮਹੱਤਵਪੂਰਨ ਕੰਮ ਸਾਹਮਣੇ ਸੀ। ਪਰ ਮਾਓਵਾਦੀ ਆਗੂਆਂ ਨੇ ਇਸਨੂੰ ਲਾਂਭੇ ਕਰਕੇ, ਬਦੁੰਕਾਂ ਜਮਾਂ ਕਰਨ ਅਤੇ 'ਜਮਾਤੀ ਦੁਸ਼ਮਣ ਦੇ ਸਫ਼ਾਏ' ਦੇ ਨਾਂ 'ਤੇ, ਸੱਤਾ 'ਤੇ ਸਿੱਧੇ ਹਮਲੇ ਦਾ ਮਤਾ ਦਿੱਤਾ। ਚਾਰੂ ਨੇ ਕਿਹਾ ਕਿ ਦੇਸ਼ ਅਤੇ ਪ੍ਰਦੇਸ਼ 'ਚ ਨਹੀਂ ਤਾਂ ਪਿੰਡ 'ਚ ਹੀ ਦੁਸ਼ਮਣ 'ਤੇ ਹਮਲਾ ਕਰੋ। ਕਿਸਾਨ-ਜੰਗ ਲਈ ਇਹ ਯੁੱਧਨੀਤੀ ਸਹੀ ਸੀ, ਪਰ ਇੱਕ ਪਾਰਟੀ ਜਿਹੜੀ ਮਾਰਕਸਵਾਦੀ ਹੋਣ ਦਾ ਦਾਅਵਾ ਕਰ ਰਹੀ ਸੀ, ਉਸਦੇ ਲਈ ਬਿਲਕੁਲ ਗ਼ਲਤ। ਪਾਰਟੀ ਦਾ ਕੰਮ ਸੀ ਕਿਸਾਨ ਸੰਘਰਸ਼ਾਂ ਨੂੰ ਕੌਮੀ ਪੱਧਰ 'ਤੇ ਸੰਘਣਾ ਅਤੇ ਕਾਮਯਾਬ ਕਰਨ ਲਈ ਵੱਡੇ ਸ਼ਹਿਰਾਂ 'ਚ ਪ੍ਰੋਲੇਤਾਰੀ ਨੂੰ ਲਾਮਬੰਦ ਅਤੇ ਅੰਦੋਲਿਤ ਕਰਨਾ, ਇਨਕਲਾਬੀ ਪ੍ਰੋਲੇਤਾਰੀ ਅੰਦੋਲਨ ਦੀ ਧੁਰੀ ਦੇ ਗਿਰਦ, ਸੈਂਕੜੇ ਨਕਸਲਬਾੜੀ ਜਥੇਬੰਦ ਹੋਣ ਦੇਣਾ। ਪਾਰਟੀ ਦਾ ਕੰਮ ਸੀ ਨਕਸਲਬਾੜੀ ਨੂੰ ਦਿਸ਼ਾ ਦੇਣਾ, ਉਸਨੂੰ ਰਾਹ ਦਿਖਾਉਣਾ, ਪਰ ਕਨਫਿਊਜ਼ਡ ਮਾਓਵਾਦੀ ਆਗੂਆਂ ਨੇ 'ਨਕਸਲਬਾੜੀ' ਨੂੰ ਹੀ 'ਇੱਕੋ-ਇੱਕ ਰਾਹ' ਦੱਸਣਾ ਸ਼ੁਰੂ ਕਰ ਦਿੱਤਾ, ਇਹ ਇੱਕ ਅਜਿਹਾ ਰਾਹ ਸੀ ਜਿਹੜਾ ਸਾਨੂੰ ਰੂਸ ਅਤੇ ਚੀਨ ਦੇ ਇਨਕਲਾਬਾਂ ਦੇ ਸਹੀ ਨਤਿਜਿਆਂ ਤੋਂ ਦੂਰ ਲੈ ਗਿਆ।

ਨਕਸਲਬਾੜੀ ਦੇ ਕਿਸਾਨ ਸੰਘਰਸ਼ ਦੀ ਚਿੰਗਾਰੀ ਵੱਡੇ ਸ਼ਹਿਰਾਂ 'ਚ ਨੌਜਵਾਨਾਂ ਅਤੇ ਮਜ਼ਦੂਰਾਂ ਤੱਕ ਪਹੁੰਚੀ ਜ਼ਰੂਰ, ਉਹ ਵੱਡੇ ਪੈਮਾਨੇ 'ਤੇ ਅੰਦੋਲਿਤ ਵੀ ਹੋਏ, ਪਰ ਮਾਓਵਾਦੀ ਆਗੂਆਂ ਨੇ, ਉਹਨਾਂ ਦੀ 'ਚੀਨੀ ਰਾਹ' ਦੀ ਉਲਟੀ ਥੀਸਿਸ ਨੇ, ਇਸ ਚਿੰਗਾਰੀ ਨੂੰ ਵਿਸਫੋਟ 'ਚ ਬਦਲਣ ਤੋਂ ਰੋਕ ਦਿੱਤਾ। ਮਾਓਵਾਦੀਆਂ ਨੇ ਇਨਕਲਾਬ ਨੂੰ ਸਿਰ ਆਸਰੇ ਖੜਾ ਕਰ ਦਿੱਤਾ- ਸ਼ਹਿਰ ਪਿੰਡ ਅਤੇ ਜੰਗਲ ਦੇ ਪਿੱਛੇ ਚੱਲੇਗਾ ਅਤੇ ਮਜ਼ਦੂਰ ਕਿਸਾਨ ਅਤੇ ਆਦੀਵਾਸੀ ਦੇ। ਉਲਟੀ ਗੰਗਾ ਪਹਾੜ 'ਤੇ।

ਮਾਓਵਾਦੀ ਤੁਅਸਬਾਂ 'ਚ ਫਸੇ ਇਹ ਆਗੂ ਮਜ਼ਦੂਰ ਅੰਦੋਲਨ ਦੇ ਇਨਕਲਾਬੀ ਕੋਣ ਨੂੰ ਦੇਖਣ 'ਚ ਅਸਮਰਥ, ਉਸਨੂੰ 'ਅਰਥਵਾਦੀ' 'ਟਰੇਡ ਯੂਨੀਅਨਵਾਦੀ' ਅੰਦੋਲਨ ਦੱਸਦੇ ਰਹੇ। ਪ੍ਰੋਲੇਤਾਰੀ ਦੀ ਇਸ ਜਾਦੂਈ ਸ਼ਕਤੀ ਨੂੰ ਜਿਹੜੇ ਹੱਥ ਹਿਲਾ ਕੇ ਸਰਮਾਏਦਾਰੀ ਦੇ ਚੱਕੇ ਨੂੰ ਜਾਮ ਕਰ ਸਕਦੀ ਹੈ, ਇਹ ਆਗੂ ਸਮਝਣ 'ਚ ਨਾਕਾਮ ਰਹੇ। ਭਾਰਤ ਦੀ ਸਰਮਾਏਦਾਰ ਸੱਤਾ ਦਾ ਮੁਕਾਬਲਾ, ਲੰਘੀ ਸਦੀ 'ਚ ਯੂਰਪ ਦੀ ਸਰਮਾਏਦਾਰ ਸੱਤਾ ਨਾਲ਼ ਕਰਦੇ ਹੋਏ, ਇਹ ਇਸ ਵਹਿਯਾਤ ਨਤਿਜੇ 'ਤੇ ਪਹੁੰਚੇ ਸਨ ਕਿ ਭਾਰਤ 'ਚ ਸੱਤਾ ਸਰਮਾਏਦਾਰਾਨਾ ਨਹੀਂ ਸਗੋਂ ਜਗੀਰੂ ਅਤੇ ਸਾਮਰਾਜਵਾਦ ਦੀ ਦਲਾਲ ਹੈ। ਸਰਮਾਏਦਾਰ ਜਮਾਤ ਦੇ ਤਮਾਮ ਹਿੱਸਿਆਂ ਨੇ ਜਿਸ ਤਰ੍ਹਾਂਨਕਸਲਬਾੜੀ ਦੇ ਕਿਸਾਨ ਵਿਦਰੋਅ ਦਾ ਵਿਰੋਧ ਕੀਤਾ ਅਤੇ ਉਸਦੇ ਦਮਨ ਦੀ ਹਿਮਾਇਤ 'ਚ ਇਕਜੁਟਤਾ ਦਿਖਾਈ, ਉਸ ਨਾਲ਼ ਸਤਾਲਿਨ-ਮਾਓ ਦੀ ਇਸ ਮੇਨਸ਼ਵਿਕ ਸਿੱਖਿਆ ਦੀ ਸਾਰਹੀਨਤਾ ਨੂੰ, ਕਿ ਸਰਮਾਏਦਾਰ ਜਮਾਤ ਦੇ ਕੌਮੀ-ਜਮਹੂਰੀ ਹਿੱਸੇ ਇਨਕਲਾਬ ਦੇ ਤਰਫ਼ਦਾਰ ਹਨ, ਸੱਪਸ਼ਟ ਕਰ ਦਿੱਤਾ।

ਦਰਅਸਲ, ਮਾਓਵਾਦੀ ਆਗੂਆਂ ਦਾ ਕਦ ਅਤੇ ਉਹਨਾਂ ਦਾ ਨਿਮਨ-ਬੁਰਜੂਆ ਪ੍ਰੋਗਰਾਮ, ਅਸਲ ਇਨਕਲਾਬ ਦੇ ਕੰਮਾਂ ਦਾ ਹਾਣੀ ਨਹੀਂ ਸੀ।

ਅੰਦੋਲਨ 'ਤੇ ਜਬਰ ਸ਼ੁਰੂ ਹੁੰਦੇ ਹੀ, ਮਾਓਵਾਦੀ ਆਗੂ ਭੱਜ ਖੜੇ ਹੋਏ, ਵਿਨੋਦ ਮਿਸ਼ਰਾ ਦੀ ਲੀਡਰਸ਼ਿਪ ਦੇ ਵੱਡੇ ਹਿੱਸੇ ਨੇ ਅੰਦੋਲਨ ਦੀ ਹੀ ਅਲੋਚਨਾ ਕਰਦੇ ਹੋਏ, ਮੁੜ ਬੁਰਜੂਆ ਸੰਸਦਵਾਦ ਵੱਲ ਰੁਖ਼ ਕੀਤਾ ਅਤੇ ਉਸ 'ਚ ਧੱਸ ਕੇ ਰਹਿ ਗਿਆ, ਸੀਪੀਆਈ ਐਮ.ਐਲ ਲਿਬਰੇਸ਼ਨ ਦੇ ਬੈਨਰ ਨਾਲ਼ ਸਰਗ਼ਰਮ ਉਹ ਪਾਰਟੀ ਕਿਸੇ ਵੀ ਅਰਥ 'ਚ ਸਤਾਲਿਨਵਾਦ ਦੀਆਂ ਬਾਕੀ ਦੋਨਾਂ ਪਾਰਟੀਆਂ, ਸੀਪੀਆਈ ਅਤੇ ਸੀਪੀਐਮ ਤੋਂ ਵੱਖ ਨਹੀਂ ਹੈ, ਜਿਨ੍ਹਾਂ ਤੋਂ ਉਸਦੇ ਆਗੂ ਵੱਖ ਹੋਏ ਸਨ। ਕਮਿਊਨਿਸਟ ਲੀਗ ਆਫ ਇੰਡਿਆ (ਸੀ.ਐਲ.ਆਈ.) ਦੇ ਨਾਂ ਨਾਲ਼ ਬਣੀ, ਨਕਸਲਬਾੜੀ ਦੇ ਭਗੋੜਿਆਂ ਦੀ ਦੂਜੀ ਪਾਰਟੀ ਦੇ ਸਿਆਸੀ ਪਤਨ ਦੀ ਤਾਂ ਹੱਦ ਹੀ ਹੋ ਗਈ। ਸੀ.ਐਲ.ਆਈ ਨੇ ਹਥਿਆਰਬੰਦ ਸੰਘਰਸ਼ ਛੱਡਣ ਦਾ ਇਹ ਬਹਾਨਾ ਬਣਾਇਆ ਕਿ ਜਿਸ ਜਮਹੂਰੀ ਇਨਕਲਾਬ ਲਈ ਹਥਿਆਰਬੰਦ ਸੰਘਰਸ਼ ਕੀਤਾ ਜਾਣਾ ਸੀ, ਉਸਦੇ ਕੰਮ ਤਾਂ 60 ਦੇ ਦਹਾਕੇ 'ਚ, ਯਾਣਿ ਨਹਿਰੂ ਸਰਕਾਰ ਦੀ ਲੀਡਰਸ਼ੀਪ 'ਚ ਸੰਪਨ ਕਰ ਦਿੱਤੇ ਗਏ ਹਨ ਅਤੇ ਇਨਕਲਾਬ ਆਪਣੇ ਦੂਜੀ ਮੰਜਲ - ਸਮਾਜਵਾਦੀ ਇਨਕਲਾਬ - 'ਚ ਦਾਖਲ ਹੋ ਚੁੱਕਿਆ ਹੈ। ਸੀ.ਐਲ.ਆਈ ਕਿੰਨੇ ਹੀ ਗੁੱਟਾਂ 'ਚ ਵੰਡੀ ਗਈ, ਜਿਹੜੀ ਹੁਣ ਪਾਰਟੀ ਦੀ ਜਗਾਂ ਤਰਾਂ-ਤਰ੍ਹਾਂਦੇ ਐਨ.ਜੀ.ਓ, ਟਰਸ਼ੱਟ, ਅਦਾਰੇ, ਪ੍ਰਕਾਸ਼ਨਾਂ ਵਰਗੇ ਅਦਾਰਿਆਂ 'ਚ ਲੱਗੇ ਹਨ। ਮਾਓਵਾਦੀਆਂ ਦੀ ਇੱਕੋ-ਇੱਕ ਬਚੀ ਪਾਰਟੀ- ਸੀਪੀਆਈ (ਮਾਓਵਾਦੀ) ਜਿਹੜੇ ਕਈ ਗੁਟਾਂ ਦੇ ਮੇਲ਼ ਨਾਲ਼ ਬਣੀ ਹੈ, ਘੱਟ ਜਾਂ ਵੱਧ 'ਚੀਨੀ ਰਾਹ' ਦੇ ਪੁਰਾਣੇ ਮੇਨਸ਼ਵਿਕ ਪ੍ਰੋਗਰਾਮ ਦੀ ਨਕਲ ਕਰਦੀ ਹੈ, ਅੱਜ ਕਿਸੇ ਮਜ਼ਦੂਰ-ਕਿਸਾਨ ਅੰਦੋਲਨ ਦੀ ਨੁਮਾਇੰਦਗੀ ਨਹੀਂ ਕਰਦੀ, ਇਹ ਪਾਰਟੀ ਕਿਸੇ ਨਾ ਕਿਸੇ ਬੁਰਜੂਆ ਪਾਰਟੀ ਦੇ ਨਾਲ਼ ਚਿਪਕੀ ਰਹੀ ਹੈ, ਜਿਹਨਾਂ 'ਚ ਝਾਰਖੰਡ ਮੁਕਤੀ ਮੋਰਚਾ, ਤੇਲਗੂ ਦੇਸ਼ਮ, ਕਾਂਗਰਸ, ਬਸਪਾ ਆਦਿ ਸ਼ਾਮਿਲ ਹਨ, ਪੱਛਮ ਬੰਗਾਲ 'ਚ ਇਸ ਪਾਰਟੀ ਨੇ ਪਿਛਲੀਆਂ ਵਿਧਾਨ-ਸਭਾ ਚੌਣਾਂ 'ਚ ਖੁੱਲ ਕੇ ਤ੍ਰਿਣਮੂਲ ਕਾਂਗਰਸ ਲਈ ਪ੍ਰਚਾਰ ਕੀਤਾ ਸੀ ਅਤੇ ਉਸਨੂੰ ਸੱਤਾ 'ਚ ਲਿਆਉਣ 'ਚ ਇਸਦੀ ਅਹਿਮ ਭੂਮਿਕਾ ਸੀ, 'ਚੀਨੀ ਰਾਹ' ਦੀ ਇਸ ਮਾਓਵਾਦੀ ਸਮਝ ਦੀ ਨਕਲ ਕਰਨ ਵਾਲ਼ੀ ਦੂਜੀਆਂ ਛੋਟੀਆਂ ਪਾਰਟੀਆਂ ਅਤੇ ਗਰੁੱਪ ਵੀ ਹਾਰ, ਵਿਖੰਡਨ ਅਤੇ ਹਤਾਸ਼ਾ ਦਰਮਿਆਨ ਖੁਰ ਰਹੇ ਹਨ।

ਸਤਾਲਿਨਵਾਦੀ-ਮੇਨਸ਼ਵਿਕ ਪ੍ਰੋਗਰਾਮ 'ਤੇ ਟਿਕਿਆ, ਮਾਓਵਾਦ ਦਾ ਇਹ ਅਦਾਰਾ, ਜਿਹੜਾ ਰੂਸ ਅਤੇ ਚੀਨ ਦੇ ਇਨਕਲਾਬਾਂ ਦੀ ਭਰਮਪੂਰਣ ਸਮਝ 'ਤੇ ਅਧਾਰਿਤ ਹੈ, ਭਾਰਤ 'ਚ ਹੀ ਨਹੀਂ, ਸਗੋਂ ਇੰਡੋਨੇਸ਼ੀਆ ਤੋਂ ਨੇਪਾਲ, ਲੈਟਿਨ ਅਮਰੀਕਾ ਤੋਂ ਅਫ਼ਰੀਕਾ ਤੱਕ, ਸੰਸਾਰ ਦੇ ਸਾਰੇ ਹਿੱਸਿਆਂ 'ਚ, ਇਸੇ ਤਰ੍ਹਾਂਮੁੰਹ ਭਾਰ ਡਿੱਗ ਪਿਆ।

ਭਾਰਤ 'ਚ ਜਮਹੂਰੀ ਇਨਕਲਾਬ ਦੇ ਕੰਮ, ਜਿਹਨਾਂ ਨੂੰ ਨਕਸਲਬਾੜੀ ਅੰਦੋਲਨ ਨੇ ਰੇਖਾਂਕਿਤ ਤਾਂ ਕੀਤਾ, ਪਰ ਆਪਣੀ ਮਾਓਵਾਦੀ-ਸਤਾਲਿਨਵਾਦੀ-ਮੇਨਸ਼ਵਿਕ ਲੀਡਰਸ਼ੀਪ ਅਤੇ ਪ੍ਰੋਗਰਾਮ ਦੇ ਚਲਦੇ, ਸੁਲਝਾਉਣ 'ਚ ਅਸਮਰਥ ਰਿਹਾ, ਉਸ ਮਗਰੋਂ ਲਗਾਤਾਰ ਉਲਝਦੇ ਹੀ ਨਹੀਂ ਗਏ ਹਨ, ਸਗੋਂ ਇਹ ਅਣਸੁਲਝੇ ਵਿਰੋਧ ਅਤੇ ਤਿੱਖੇ ਹੁੰਦੇ ਗਏ ਹਨ। ਸਰਮਾਏਦਾਰੀ ਦੇ ਵਿਕਾਸ ਨੇ ਇਹਨਾਂ ਵਿਰੋਧਾਂ ਨੂੰ ਹੋਰ ਨਵੇਂ ਵਿਰੋਧਾਂ ਦੇ ਨਾਲ਼ ਗੁੱਥ ਦਿੱਤਾ ਹੈ, ਜਿਹਨਾਂ ਨੂੰ ਭਵਿੱਖ ਦੇ ਪ੍ਰੋਲੇਤਾਰੀ ਇਨਕਲਾਬ, ਜਿਹੜੇ ਸੰਸਾਰ ਸਮਾਜਵਾਦੀ ਇਨਕਲਾਬ ਦਾ ਹਿੱਸਾ ਹਨ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਤਹਿਤ ਇੱਕ ਅਟੁੱਟ ਅਤੇ ਬੇਰੋਕ-ਟੋਕ ਇਨਕਲਾਬੀ ਪ੍ਰਕ੍ਰਿਆ 'ਚ ਹੱਲ ਕਰਨਗੇ।

(25 ਜਨਵਰੀ 2014 ਨੂੰ ਵਰਕਰਜ਼ ਸੋਸ਼ਲਿਸਟ ਬਲਾਗ 'ਚ ਮੂਲ ਰੂਪ 'ਚ ਹਿੰਦੀ ਤੋਂ ਅਨੁਵਾਦਿਤ)

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ