ਕੀ ਅਮਰੀਕਾ ਅਫ਼ਗਾਨਿਸਤਾਨ ਦੀ ਜੰਗ ਹਾਰ ਚੁੱਕਿਆ ਹੈ? - ਜੋਗਿੰਦਰ ਬਾਠ ਹੌਲੈਂਡ
Posted on:- 19-06-2012
ਪਿਛਲੇ ਦਿਨਾਂ ਤੋਂ ਪਾਕਿਸਤਾਨੀ ਸਦਰ ਆਸਿਫ਼ ਅਲੀ ਜ਼ਰਦਾਰੀ ਅਤੇ ਨਵਾਜ਼ ਸ਼ਰੀਫ ਦੇ ਬਿਆਨ ਅੰਤਰਰਾਸ਼ਟਰੀ ਅਖ਼ਬਾਰਾਂ ਵਿੱਚ ਲਗਾਤਾਰ ਆ ਰਹੇ ਹਨ ਕਿ ਤਾਲਿਬਾਨੀ ਦਹਿਸ਼ਤਵਾਦ ਪਾਕਿਸਤਾਨ ਦੀ ਘਰੇਲੂ ਸਮੱਸਿਆ ਹੈ ਅਤੇ ਸਾਨੂੰ ਇਸ ਨੂੰ ਕਿਸੇ ਅਮਰੀਕਾ ਜਾਂ ਹੋਰ ਦੇਸਾਂ ਦੀ ਮਦਦ ਤੋਂ ਬਗੈਰ ਖੁਦ ਆਪਣੇ ਬਲਬੂਤੇ ’ਤੇ ਹੱਲ ਕਰਨਾ ਚਾਹੀਦਾ ਹੈ। ਭਰੋਸੇਯੋਗ ਸੂਤਰ ਤਾਂ ਇਹ ਵੀ ਦੱਸ ਰਹੇ ਹਨ ਰਾਸ਼ਟਰਪਤੀ ਜ਼ਰਦਾਰੀ ਖੁਦ ਜੇਲ੍ਹ ਵਿੱਚ ਬੰਦ ਤਾਲੀਬਾਨ ਦੇ ਪੰਜਾਹ ਲੀਡਰਾਂ ਨੂੰ ਮਿਲ ਕੇ ਆਏ ਹਨ। ਹੋ ਸਕਦਾ ਹੈ ਸ਼ਾਇਦ ਕਿਸੇ ਸੌਦੇਬਾਜ਼ੀ ਦੀ ਭੂਮਿਕਾ ਵੀ ਬੰਨ੍ਹ ਆਏ ਹੋਣ ?
ਇਸ ਤੋਂ ਪਹਿਲਾਂ ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇੰਗਲੈਂਡ ਦੇ ਪ੍ਰਾਈਮ ਮਨਿਸਟਰ ਗੋਰਡਨ ਬਰਾਊਨ ਅਤੇ ਯੋਰਪੀਨ ਦੇਸਾਂ ਦੇ ਬੁਲਾਰੇ ਵੀ ਕੁਝ ਏਸੇ ਹੀ ਤਰਜ਼ ਦੇ ਬਿਆਨ ਦੇ ਚੁੱਕੇ ਹਨ। ਗੱਲ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਹਾਮਿਦ ਕਰਜ਼ਾਈ ਤੋਂ ਸ਼ੁਰੂ ਹੁੰਦੀ ਹੈ। ਉਸ ਦੀ ਤਾਲਿਬਾਨੀ ਜਹਾਦੀਆਂ ਨੂੰ ਅਪੀ਼ਲ ਦਾ ਸਾਰ-ਅੰਸ਼ ਕੁਝ ਇਸ ਤਰ੍ਹਾਂ ਦਾ ਹੈ।
“ਮੇਰੀ ਮੇਰੇ ਆਪਣੇ ਅਫ਼ਗਾਨੀ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਹਥਿਆਰ ਤਿਆਗ ਕੇ ਮੇਰੇ ਨਾਲ ਰਲ੍ਹ ਕੇ ਇਸ ਦੇਸ਼ ਦੀ ਤਰੱਕੀ ਲਈ ਮਿਲ ਬੈਠ ਕੇ ਗੱਲਬਾਤ ਕਰਨ”। ਅਮਰੀਕਾ ਨੇ ਵੀ ਅਫ਼ਗਾਨ ਸਰਕਾਰ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਸਰਕਾਰ ਨਰਮ-ਖਿਆਲੀਏ ਤਾਲਿਬਾਨਾਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇ। ਅਮਰੀਕੀ ਜਰਨੈਲ ਸਟੈਨਲੀ ਮੈਕ੍ਰਿਸਟਲ ਜੋ ਇਸ ਵਕਤ ਇਤਿਹਾਦੀ ਫੌਜਾਂ ਦੇ ਅਗਵਾਨੂੰ ਹਨ, ਵੀ ਇਹੋ ਚਾਹੁੰਦੇ ਹਨ ਕਿ ਪੁਰਾਣੇ ਭੁੱਲੇ ਭਟਕੇ ਜਹਾਦੀ ਹਥਿਆਰ ਸੁੱਟ ਕੇ ਅਫ਼ਗਾਨਿਸਤਾਨ ਦੀ ਮੁੱਖਧਾਰਾ ਵਿੱਚ ਆ ਰੱਲ੍ਹਣ ਤੇ ਚੰਗੇ ਸ਼ਹਿਰੀਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਗੋਰਡਨ ਬਰਾਊਣ ਦਾ ਬਿਆਨ ਵੀ ਕੁਝ ਇਸੇ ਹੀ ਤਰਜ਼ ਦਾ ਹੈ। ਯੂਰਪ ਵਿੱਚੋਂ ਵੀ ਵੱਖ ਵੱਖ ਮੁ਼ਲਕਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਵੀ ਕੁਝ ਏਸੇ ਹੀ ਤਰ੍ਹਾਂ ਦੀ ਸੁਰ ਸੁਨਣ ਨੂੰ ਮਿਲ ਰਹੀ ਹੈ।
ਇਨ੍ਹਾਂ ਕੂਟਨੀਤਕ ਬਿਆਨਾਂ ਦਾ ਮਤਲਬ ਅਸਲ ਵਿੱਚ ਹੈ ਕੀ ? ਮਤਲਬ ਸਾਫ਼ ਹੈ ਕਿ ਤਾਲਿਬਾਨੀ ਦਹਿਸ਼ਤਗਰਾਂ ਦੀਆਂ ਸਫਾਂ ਵਿੱਚ ਹਫੜਾ-ਦੱਫੜੀ ਵਾਲਾ ਮਾਹੌਲ ਪੈਦਾ ਕਰਕੇ ਉਨ੍ਹਾਂ ਨੂੰ ਪਾੜਿਆਂ ਜਾ ਸਕੇ, ਜੋ ਨਾਲ ਰਲ੍ਹ ਸਕਣ ਨਾਲ ਰਲ੍ਹਾ ਲਏ ਜਾਣ ਤੇ ਬਾਕੀਆਂ ਦਾ ਮੁਕਾਬਲਾ ਜੰਗੀ ਪੱਧਰ ’ਤੇ ਜਾਰੀ ਰਹੇ। ਪੱਛਮੀ ਦੇਸ਼ ਪਾਕਿਸਤਾਨੀ ਹਾਕਮਾਂ ਦੀ ਇਸ ਕੱਪਟ ਵਿੱਦਿਆ ‘ਚੋਰਾਂ ਨੂੰ ਕਹੋ ਲੱਗ ਜਾੳ, ਤੇ ਸਾਧਾ ਕਹੋ ਫੜ੍ਹ ਲਵੋ’ ਦੀ ਦੋ ਰੰਗੀ ਤੋਂ ਵੀ ਬਹੁਤ ਦੁੱਖੀ ਹਨ। ਉਹ ਇਹ ਵੀ ਜਾਣਦੇ ਹਨ ਕਿ ਇਹ ਚੋਰ ਚੋਰ ਮਸ਼ੇਰੇ ਭਾਈ ਹਨ। ਅਮਰੀਕਾ ਇਸ ਵਕਤ ਉਸ ਲਾਲਚੀ ਗਰੀਬ ਦੀ ਸਥਿਤੀ ਵਿੱਚ ਪਹੁੰਚ ਚੁੱਕਿਆ ਹੈ ਜਿਸ ਨੇ ਨਦੀ ਵਿੱਚ ਰੁੜ੍ਹੇ ਜਾਂਦੇ ਰਿੱਛ ਨੂੰ ਕੰਬਲ ਸਮਝ ਕੇ ਜੱਫਾ ਮਾਰ ਲਿਆ ਸੀ ਤੇ ਰਿੱਛ ਨੇ ਉਸ ਲਾਲਚੀ ਨੂੰ, ਹੁਣ ਅਮਰੀਕਾ ਤਾਂ ਕਿਸੇ ਵੀ ਕੀਮਤ ਤੇ ਅਫ਼ਗਾਨਿਸਤਾਨ ਰੂਪੀ ਕੰਬਲ ਛੱਡਣ ਨੂੰ ਤਰਲਾਉਂਦਾ ਹੈ ਪਰ ਹੁਣ ਰਿੱਛ ਦਾ ਜੱਫਾ ਨਹੀਂ ਖੁੱਲ੍ਹਦਾ। ਅਸਲ ਵਿੱਚ ਦੁਨੀਆਂ ਦਾ ਠਾਣੇਦਾਰ ਹੁਣ ਹਾਮਿਦ ਕਰਜ਼ਾਈ ਅਤੇ ਤਾਲੀਬਾਨਾਂ ਵਿੱਚ ਕੋਈ ਪੰਜਾਬੀ ਦੇ ਸ਼ਬਦ ‘ਤੁੱਥ-ਮੁੱਥ’ ਵਰਗਾ ਸਮਝੌਤਾਂ ਕਰਵਾ ਕੇ ਪਤਲੀ ਗਲੀ ਥਾਣੀ ਨਿਕਲਣਾ ਚਾਹੁੰਦਾ ਹੈ। ਪਰ ਇਹ ਐਨਾ ਅਸਾਨ ਨਹੀਂ ਹੈ। ਅਫ਼ਗਾਨਿਸਤਾਨ ਅਤੇ ਵੀਅਤਨਾਮ ਵਿੱਚ ਬਹੁਤ ਫਰਕ ਹੈ। ਹਾਲਾਕਿ ਇਹ ਦੋਵੇ ਪਾੜ ਖਾਣੇ ਇਸਲਾਮੀ ਬਘਿਆੜ( ਤਾਲਿਬਾਨ ਅਤੇ ਪਾਸਿਤਾਨ) ਰਸ਼ੀਆਂ ਅਤੇ ਹਿੰਦੋਸਤਾਨ ਦੇ ਖਿਲਾਫ ਇੱਕੋ ਹੀ ਬਿੱਲੀ ਅਮਰੀਕਾਂ ਦੇ ਪੜ੍ਹਾਏ ਹੋਏ ਹਨ। ਜਦੋ ਠੰਡੇ ਦੁਸ਼ਮਣ ਰੂਸੀਏ ਅਫਗਾਨਿਸਤਾਨ ਨੂੰ ਛੱਡ ਗਏ ਸਨ ਤਾਂ ਸੀ ਆਈ ਏ ਦੀ ਸਹਿਮਤੀ ਨਾਲ ਆਈ ਐਸ ਆਈ ਨੇ ਇਨ੍ਹਾਂ ਦੀ ਮੁਹਾਰ ਹਿੰਦੋਸਤਾਨੀ ਕਸ਼ਮੀਰ ਵੱਲ ਮੋੜ ਦਿੱਤੀ ਸੀ। ਅੱਜ ਹਾਲਾਤ ਪੰਜਾਬੀ ਦੀ ਇਸ ਕਹਾਵਤ ਵਰਗੇ ਬਣੇ ਪਏ ਹਨ, ਅਖੇ ‘ ਬਿੱਲੀ ਨੇ ਸ਼ੇਰ ਪੜ੍ਹਾਇਆ,ਤੇ ਸ਼ੇਰ ਬਿੱਲੀ ਨੂੰ ਹੀ ਖਾਣ ਅਇਆ ’।
...ਤੇ ਦੂਜਾ ਪਾਸਾ।
ਅਜੇ ਹੁਣੇ ਹੀ ਪਿਛਲੇ ਦਿਨਾਂ ਵਿੱਚ ਤਾਲਿਬਾਨੀ ਜਹਾਦੀਆਂ ਨੇ ਇੱਕ ਵਾਲੰਟੀਅਰ ਡਾਕਟਰਾਂ ਦੀ ਟੀਮ ਨੂੰ ਵਹਿਸ਼ੀਆਨਾ ਤਰੀਕੇ ਨਾਲ ਕਤਲ ਕਰ ਦਿੱਤਾ ਹੈ ਜਿਸ ਵਿੱਚ ਛੇ ਅਮਰੀਕਾਂ ਦੇ, ਇੱਕ ਬਰਿਟਸ਼ ਅਤੇ ਇੱਕ ਜਰਮਨ ਡਾਕਟਰ ਸਨ ‘ਤੇ ਜ਼ਿੰਮੇਵਾਰੀ ਵੀ ਉਨ੍ਹਾਂ ਹੀ ਨਰਮਦਲੀਆਂ ਤਾਲਿਬਾਨਾਂ ਨੇ ਲਈ ਹੈ ਜਿਨ੍ਹਾਂ ਨੂੰ ਅਮਰੀਕਾਂ ਅਤੇ ਕਰਜ਼ਾਈ ਚੰਗੇ ਤਾਲਿਬਾਨ ਸਮਝ ਕੇ ਰਾਜ ਭਾਗ ਵਿੱਚ ਹਿੱਸੇਦਾਰੀ ਦੀਆਂ ਅਪੀਲਾਂ ਕਰ ਰਹੇ ਹਨ।
ਤਾਲਿਬਾਨ ਦੀ ਵੈੱਬਸਾਈਟ ਜਿਹਾਦ ਦੀ ਆਵਾਜ਼ (ਵਾਇਸ ਆਫ ਜਿਹਾਦ) ਨੂੰ ਘੋਖਦਿਆਂ ਬੰਦੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਅਕੀਦੇ ਤੋਂ ਭੋਰਾ ਭਰ ਵੀ ਥਿੜਕਦੇ ਨਜ਼ਰ ਨਹੀਂ ਆੳਂਦੇ। ਉਨ੍ਹਾਂ ਦੇ ਕਮਾਂਡਰ ਅਜੇ ਵੀ ਤਿਉੜਿਏ ਮੱਥਿਆਂ ਨਾਲ ਜੰਗੀ ਭਾਸ਼ਾ ਬੋਲ ਰਹੇ ਹਨ ਅਤੇ ਇਤਿਹਾਦੀ ਫੌਜਾਂ ਦੀ ਲਗਾਤਾਰ ਹੋ ਰਹੀ ਹਾਰ ਦੇ ਵੇਰਵੇ ਇੰਟਰਨੈੱਟ ਉੱਪਰ ਪੂਰੀ ਸ਼ਾਨ ਨਾਲ ਨਸ਼ਰ ਕਰ ਰਹੇ ਹਨ। ਕੰਧਾਰ ਦੇ ਹਵਾਈ ਅੱਡੇ ਉੱਪਰ ਉਨ੍ਹਾਂ ਗੱੜਿਆ ਵਾਂਗ ਰਾਕੇਟ ਅਤੇ ਬੰਬ ਵਰਾਹੇ ਸਨ। ਇਸ ਤੋਂ ਸਕੇਤ ਇਹ ਮਿਲਦਾ ਹੈ ਕਿ ਉਹ ਹੁਣ ਪੂਰੀ ਪੱਛਮੀ ਸੁਰੱਖਿਆ ਅਧੀਨ ਲਏ ਹਵਾਈ ਅੱਡਿਆ ਤੇ ਵੀ ਨਿਸ਼ਾਨੇ ਮਾਰ ਸਕਦੇ ਹਨ ਅਤੇ ਫਰੰਗੀ ਅਮਨ ਦੀਆਂ ਘੁੱਗੀਆਂ ਨੂੰ ਸੌਖਿਆਂ ਹੀ ਫੁੰਡ ਸਕਦੇ ਹਨ। ਦੂਜੇ ਪਾਸੇ ਇੱਕ ਬਰਿਟਸ਼ ਟੈਂਕ ਨੂੰ ਬਰੂਦੀ ਸੁਰੰਗ ਨਾਲ ਉੱਡਾਉਣ ਦੀਆਂ ਤਸਵੀਰਾਂ ਵਿਖਾਈਆਂ ਜਾ ਰਹੀਆਂ ਹਨ। ਇਤਿਹਾਦੀ ਫੌਜਾਂ ਲਈ ਰਸਦ ਪਾਣੀ ਤੇ ਤੇਲ ਲਿਜਾਣ ਵਾਲੇ ਟਰੱਕਾਂ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਰਾਕਟਾਂ ਨਾਲ ਉਡਾਉਣਾ ਹੁਣ ਰੋਜ਼ ਦੀਆਂ ਖ਼ਬਰਾਂ ਹਨ, ਤਾਂ ਕਿ ਜੋ ਵੀ ਕੋਈ ਲੋਕਲ ਬਾਸਿ਼ਦਾ ਇਤਿਹਾਦੀ ਫੌਜਾਂ ਦੇ ਟਰੱਕ ਚਲਾਏਗਾ ਬਾਰੀ ਨੂੰ ਹੱਥ ਜਰਾ ਸੋਚ ਕੇ ਪਾਵ।?ੇ। ਅਫਗਾਨਿਸਤਾਨ ਦੇ ਨਾਲੋ ਨਾਲ ਉਹ ਪਾਕਿਸਤਾਨ ਦੀਆਂ ਗਲੀਆਂ, ਬਜ਼ਾਰਾਂ, ਮਸੀਤਾਂ, ਮਜ਼ਾਰਾਂ ਵਿੱਚ ਹਰ ਵੱਢੇ ਵੇਲੇ ਆਤਮਘਾਤੀ ਬੰਬਾਂ ਦੇ ਭੜਾਕੇ ਪਾਈ ਜਾ ਰਹੇ ਹਨ ਅਤੇ ਆਮ ਜਨ ਸਧਾਰਨ ਖੱਲਕਤ ਅੰਦਰ ਦਹਿਸ਼ਤ ਦਾਂ ਮਹੌਲ ਸਿਰਜਣ ਵਿੱਚ ਕਾਮਯਾਬ ਹਨ। ਵੈੱਬ ਸਾਇਟਾਂ ਉੱਪਰ ਫੜ੍ਹੇ ਹੋਏ ਜੰਗੀ ਕੈਦੀਆਂ ਦੀਆਂ ਕ੍ਰਿਪਾਨਾ ਨਾਲ ਸਿਰ ਕਲਮ ਕਰਨ ਦੀਆਂ ਜੀਵੰਤ ਤਸਵੀਰਾਂ ਸ਼ਰੇਆਮ ਨਸ਼ਰ ਕੀਤੀਆ ਜਾ ਰਹੀਆ ਹਨ। ਫਰਾਂਸ ਦੇ ਮਿਲਟਰੀ ਟਰੂਪਾਂ ਨਾਲ ਝੜੱਪਾਂ ਵਿਖਾਈਆਂ ਜਾ ਰਹੀਆਂ ਹਨ ਅਤੇ ਛੇਤੀ ਹੀ ਸਾਰੇ ਅਫ਼ਗਾਨਿਸਤਾਨ ਵਿੱਚੋ ਇਤਿਹਾਦੀ ਫੌਜਾਂ ਨੂੰ ਕੱਢ ਕੇ ਇਸਲਾਮੀ ਜਹਾਦੀਆਂ ਦੀ ਜਿੱਤ ਦੇ ਦਮਗੱਜੇ ਮਾਰੇ ਜਾ ਰਹੇ ਹਨ ਅਤੇ ਸਾਰੀ ਦੁਨੀਆਂ ਵਿੱਚ ਹੀ ਹਰੇ ਰੰਗ ਦੇ ਇਸਲਾਮੀ ਪ੍ਰਚੰਡ ਝੁਲਾਏ ਜਾਂਣ ਦੇ ਦਾਹਵੇ ਕੀਤੇ ਜਾ ਰਹੇ ਹਨ।
ਆਉ ਜਰਾ ਪਿੱਛਲੇ ਸੋਲਾਂ ਸਾਲਾਂ ਦੇ ਤਾਲੀਬਾਨ ਦੇ ਇਤਿਹਾਸ ਉੱਪਰ ਨਜ਼ਰ ਮਾਰੀਏ।
ਸਤੰਬਰ, 1994 ਵਿੱਚ ਪਹਿਲੀ ਵਾਰ ਤਾਲਿਬਾਨ ਦੂਜਿਆਂ ਜਹਾਦੀਆਂ ਦੇ ਨਾਲ ਅਫ਼ਗਾਨਿਸਤਾਨ ਦੀ ਭਰਾ ਮਾਰੂ ਜੰਗ ਵਿੱਚ ਕੁੱਦੇ ਸਨ।
ਅਕਤੂਬਰ, 1994 ਵਿੱਚ ਤਾਲਿਬਾਨ ਨੇ ਪਾਕਿਸਤਾਨ ਦੀ ਮਦਦ ਨਾਲ ਕੰਧਾਰ ਤੇ ਕਬਜ਼ਾ ਕਰ ਲਿਆ।
23 ਸਤੰਬਰ, 1996 ਨੂੰ ਤਾਲੀਬਾਨ ਨੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਨਜ਼ੀਬਉੱਲਾ ਨੂੰ ਸ਼ਰੇ ਆਮ ਫਾਹੇ ਲਾ ਦਿੱਤਾ ਅਤੇ ਕਾਬੁਲ ਵਿੱਚੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਬੁਰਹਾਨੁਦੀਨ ਰੱਬਾਨੀ ਨੂੰ ਕਾਬਲ ਛੱਡ ਕੇ ਉੱਤਰ ਵੱਲ ਭੱਜਣਾ ਪੈ ਗਿਆ ਤੇ ਤਲਿਬਾਨ ਨੇ ਕਾਬੁਲ ਉੱਪਰ ਮੁਕੰਮਲ ਕਬਜ਼ਾ ਕਰ ਲਿਆ।
30 ਸਤੰਬਰ, 1996 ਨੂੰ ਤਾਲਿਬਾਨ ਦਾ ਪਹਿਲਾ ਫਤਵਾ ਔਰਤਾਂ ਖਿਲਾਫ਼ ਜਾਰੀ ਹੋਇਆ ਕਿ ਕੋਈ ਵੀ ਔਰਤ ਜਨਤਕ ਅਦਾਰਿਆਂ, ਦੁਕਾਨਾਂ, ਸਕੂਲਾਂ ਆਦਿ ਵਿੱਚ ਕੰਮ ਨਹੀਂ ਕਰੇਗੀ ਅਤੇ ਹਰ ਇੱਕ ਲਈ ਬੁਰਕਾ ਜ਼ਰੂਰੀ ਕਰ ਦਿੱਤਾ।
7 ਅਗਸਤ, 1998 ਨੂੰ ਅਲ-ਕਾਇਦਾ ਨੇ ਕੀਨੀਆਂ ਅਤੇ ਤਨਜਾਨੀਆਂ ਵਿੱਚ ਅਮਰੀਕਾਂ ਦੀਆਂ ਦੋ ਐਮਬੈਸੀਆਂ ਨੂੰ ਬੰਬਾਂ ਨਾਲ ਉਡਾ ਦਿੱਤਾ ਅਤੇ ਅਮਰੀਕਾਂ ਨੇ ਇਸ ਦਾ ਦੋਸ਼ੀ ਓਸਾਮਾ ਬਿਨ ਲਾਦਿਨ ਨੂੰ ਨਾਮਜਦ ਕੀਤਾ ਜੋ ਕਿ ਪਿਛਲੇ ਦੋ ਸਾਲਾ ਤੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਸਰਪਰਸਤੀ ਵਿੱਚ ਰਹਿ ਰਿਹਾ ਸੀ।
20 ਅਗਸਤ, 1998 ਨੂੰ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਚਲ ਰਹੇ ਅਲ-ਕਾਇਦਾ ਦੇ ਜਹਾਦੀਆਂ ਦੇ ਸਿਖਲਾਈ ਕੈਂਪਾਂ ਨੂੰ ਤਬਾਹ ਕਰਨ ਲਈ ਦੂਰ ਮਾਰ ਰਾਕੇਟ ਦਾਗੇ।
20 ਅਗਸਤ, 1999 ਨੂੰ ਯੂ ਐੱਨ ਨੇ ਅਫ਼ਗਾਨਿਸਤਾਨ ਉੱਪਰ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਕਿਉਂਕਿ ਤਾਲਿਬਾਨ ਓਸਾਮਾ ਬਿਨ ਲਾਦਿਨ ਅਮਰੀਕਾ ਨੂੰ ਸੌਂਪਣ ਲਈ ਤਿਆਰ ਨਹੀਂ ਸਨ।
28 ਜੁਲਾਈ, 2000 ਨੂੰ ਤਾਲਿਬਾਨ ਲੀਡਰ ਮੁੱਲ੍ਹਾ ੳਮਾਰ ਨੇ ਸਾਰੇ ਅਫ਼ਗਾਨਿਸਤਾਨ ਵਿੱਚ ਅਫੀ਼ਮ ਦੀ ਖੇਤੀ ਉੱਪਰ ਪਾਬੰਦੀ ਲਾ ਦਿੱਤੀ, ਜਿਸ ਤੋਂ ਹੀਰੋਇਨ ਵਰਗਾ ਮਾਰੂ ਨਸ਼ਾ ਤਿਆਰ ਕੀਤਾ ਜਾਂਦਾ ਸੀ।
7 ਜਨਵਰੀ, 2001 ਨੂੰ ਤਾਲਿਬਾਨ ਸਰਕਾਰ ਨੇ ਉਨ੍ਹਾਂ ਮੁਸਲਮਾਨਾਂ ਦੇ ਨਾਂ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਜੋ ਮੁਸਲਮਾਨ ਧਰਮ ਤਬਦੀ਼ਲ ਕਰਕੇ ਕਿਸੇ ਹੋਰ ਧਰਮ ਨੂੰ ਗ੍ਰਹਿਣ ਕਰ ਗਏ ਸਨ ਜਾ ਕਰ ਰਹੇ ਸਨ।
1 ਮਾਰਚ, 2001 ਨੂੰ ਸਭ ਤੋਂ ਭਿਆਨਕ ਫਤਵਾ ਜੋ ਦੁਨੀਆਂ ਭਰ ਦੀਆਂ ਸਿਆਣੀਆਂ ਅਤੇ ਪਰਵਾਨ ਚੜ੍ਹੀਆਂ ਸੱਭਿਆਤਾਵਾਂ ਲਈ ਮਹਾਂ ਚਿੰਤਾ ਦਾ ਕਾਰਨ ਬਣਿਆ, ਉਹ ਇਹ ਸੀ ਕਿ ਇਸਲਾਮੀ ਕਲਾ ਕ੍ਰਿਤੀਆਂ ਤੋਂ ਬਿਨਾਂ ਹੋਰ ਸਾਰੀ ਦੁਨੀਆਂ ਦੀਆਂ ਸੂਖਮ ਕਲਾਵਾਂ ਉੱਪਰ ਅਫ਼ਗਾਨਿਸਤਾਨ ਵਿੱਚ ਮੁਕੰਮਲ ਪਾਬੰਦੀ। ਜਿਸ ਦੇ ਸਿੱਟੇ ਵਜੋਂ ਤਾਲਿਬਾਨ ਕੱਟੜ ਪੰਥੀਆਂ ਵੱਲੋਂ ਚੌਦਾ ਸੌਅ ਸਾਲ ਪੁਰਾਣੇ 55 ਮੀਟਰ ਉੱਚੇ ਮਹਾਤਮਾ ਬੁੱਧ ਦੇ ਵਿਸ਼ਵ ਧਰੋਹਰ ਦਾ ਦਰਜ਼ਾ ਰੱਖਦੇ ਬੁੱਤਾਂ ਨੂੰ ਰਾਕਟਾਂ ਨਾਲ ਉਡਾ ਦਿੱਤਾ ਗਿਆ ਜੋ ਕਿ ਹੁਣ ਤੱਕ ਦੇ ਇਸ ਦੇਸ਼ ਦੇ ਜਰਵਾਣਿਆਂ ਦੇ ਇਤਿਹਾਸ ਵਿੱਚ ਕਦੀ ਵੀ ਨਹੀਂ ਵਾਪਰਿਆ ਸੀ। ਹੋਰ ਵੀ ਪੁਰਾਣੇ ਮੰਦਰਾਂ, ਗੁਰੂਦਵਾਰਿਆਂ, ਚਰਚਾਂ ਦਾ ਵੀ ਇਹੋ ਹਾਲ ਸੀ।
22 ਮਈ, 2001 ਨੂੰ ਤਾਲਿਬਾਨ ਨੇ ਹਿਟਲਰ ਵਾਂਗ ਸਾਰੇ ਗੈਰ ਮੁਸਲਮਾਨ ਸ਼ਹਿਰੀਆਂ ਖਾਸ ਕਰਕੇ ਸਦੀਆਂ ਤੋਂ ਅਫ਼ਗਾਨਿਸਤਾਨ ਵਿੱਚ ਵੱਸਦੇ ਹਿੰਦੂਆਂ ਸਿੱਖਾਂ ਦੇ ਕੱਪੜਿਆਂ ਉੱਪਰ ਪੀਲੇ ਰੰਗ ਦੀ ਟਾਕੀ ਅਤੇ ਘਰਾਂ ਉੱਪਰ ਪੀਲੇ ਰੰਗ ਦੀਆਂ ਝੰਡੀਆਂ ਲਗਾਉਣੀਆਂ,( ਤਾਂ ਕਿ ਗੈਰ ਮੁਸਲਮਾਨਾ ਦੀ ਸੌਖੀ ਪਹਿਚਾਣ ਹੋ ਸਕੇ) ਜ਼ਰੂਰੀ ਕਰਾਰ ਦੇ ਦਿੱਤੀਆਂ।
1 ਜੁਲਾਈ, 2001 ਨੂੰ ਇੰਟਰਨੈੱਟ, ਤਾਸ਼ ਦੇ ਪੱਤਿਆਂ, ਸੀ ਡੀਆਂ, ਫਿਲਮਾਂ, ਰੇਡੀੳ, ਟੈਲੀਵਿਯਨ, ਸੰਗੀਤ ਸੁਣਨ ਅਤੇ ਸਾਜ ਵਜਾਉਣ, ਗੱਲ ਕਿ ਹਰ ਕਿਸਮ ਦੇ ਮਨਪ੍ਰਚਾਵੇ ਦੇ ਸਾਧਨਾਂ ਇੱਥੋਂ ਤੱਕ ਸਤਰੰਜ ਦੀ ਖੇਡ ਨੂੰ ਵੀ ਗੈਰਕਾਨੂੰਨੀ ਕਰਾਰ ਦੇ ਦਿੱਤਾ।
11 ਸਤੰਬਰ, ਨੂੰ ਅਲ-ਕਾਇਦਾ ਨੇ ਅਮਰੀਕਾ ਉੱਪਰ ਪਿੱਛਲੀ ਸਦੀ ਦਾ ਸਭ ਤੋਂ ਭਿਆਨਕ ਹਮਲਾ ਕੀਤਾ। ਪੈਟਾਂ ਗਾਉਨ, ਵਸਿ਼ਗਟਨ, ਅਤੇ ਨਿਊਯਾਰਕ ਦੇ ਜੌੜੇ ਟਾਵਰਾਂ, ਜਿਨ੍ਹਾਂ ਨੂੰ ਵਰਲਡ ਟਰੇਡ ਸੈਂਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਨੂੰ ਅਮਰੀਕਾਂ ਵਿੱਚੋਂ ਹੀ ਯਾਤਰੀ ਜਹਾਜ਼ਾਂ ਨਾਲ ਹਮਲਾ ਕਰ ਕੇ ‘ਗਰਾਂਉਡ ਜ਼ੀਰੋ’ ਵਿੱਚ ਤਬਦੀਲ ਕਰ ਦਿੱਤਾ।
7 ਅਕਤੂਬਰ, 2001 ਨੂੰ ਅਮਰੀਕਾ, ਇੰਗਲੈਂਡ ਨੇ ਅਫ਼ਗਾਨਿਸਤਾਨ ਉੱਪਰ ਜੰਗੀ ਜਹਾਜ਼ਾਂ ਨਾਲ ਹਵਾਈ ਹਮਲਾ ਕਰ ਦਿੱਤਾ ਕਿਉਂਕਿ ਤਾਲਿਬਾਨ ਅਮਰੀਕਾ ਨੂੰ ਓਸਾਮਾ ਬਿਨ ਲਾਦਿਨ ਅਤੇ ਹੋਰ ਲੋੜੀਂਦੇ ਦਹਿਸ਼ਤਗਰਦ ਸੌਂਪਣ ਲਈ ਹਰਗਿਜ਼ ਤਿਆਰ ਨਹੀਂ ਸਨ।
19 ਅਕਤੂਬਰ, 2001 ਨੂੰ ਅਮਰੀਕਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕੰਧਾਰ ਲਾਗੇ ਪੈਰਾਸ਼ੂਟਾਂ ਨਾਲ ਆਪਣੇ ਫੌਜੀ ਉਤਾਰ ਦਿੱਤੇ ਅਤੇ ਮੈਦਾਨੀ ਜੰਗ ਸ਼ੁਰੂ ਹੋ ਗਈ।
18 ਨਵੰਬਰ, 2001 ਨੂੰ ਅਫ਼ਗਾਨਿਸਤਾਨ ਵਿੱਚ ਪੰਜਾਂ ਸਾਲਾਂ ਬਾਅਦ ਫਿਰ ਦੁਬਾਰਾ ਟੈਲੀਵਿਜ਼ਨ ਦਾ ਸ਼ਟੇਸ਼ਨ ਸ਼ੁਰੂ ਕਰ ਦਿੱਤਾ ਗਿਆ।
7 ਦਸੰਬਰ, 2001 ਨੂੰ ਕੰਧਾਰ ਵਿੱਚੋਂ ਤਾਲਿਬਾਨ ਦਾ ਸਫਾਇਆ ਕਰ ਦਿੱਤਾ ਗਿਆ ਜੋ ਕਿ ਤਾਲਿਬਾਨ ਸਰਕਾਰ ਦਾ ਆਖਰੀ ਗੜ੍ਹ ਸੀ।
11 ਦਸੰਬਰ ਨੂੰ ਤੋਰਾ ਬੋਰਾ ਦੀਆਂ ਆਦਰਾ ਕਬਾਦਰਾ ਵਰਗੀਆਂ ਪਹਾੜੀਆਂ ਉੱਪਰ ਸਪੈਸ਼ਲ ਬੰਬਾਂ ਨਾਲ ਹਮਲਾ ਕਰ ਦਿੱਤਾ ਐਸੇ ਬੰਬ ਵਰਤੇ ਗਏ ਜੋ ਕਿ ਪਹਾੜੀਆਂ ਤੱਕ ਨੂੰ ਪੁੱਟਣ ਦੀ ਸਮਰੱਥਾ ਰੱਖਦੇ ਸਨ। ਝੱਖ ਮਾਰਨ ਅਤੇ ਖ਼ਾਕ ਛਾਨਣ ਦੇ ਬਜਾਏ ਅਮਰੀਕਾ ਦੇ ਹੱਥ ਕੁਝ ਵੀ ਨਾ ਲੱਗਾ। ਓਸਾਮਾ ਬਿਨ ਲਾਦਿਨ ਅਤੇ ਉਸ ਦੇ ਅਲਕਾਈਦੀਏ ਪਤਾ ਨਹੀਂ ਕਿਹੜੇ ਪਤਾਲਾਂ ਨੂੰ ਗਰਕ ਗਏ ਸਨ। ਅਸਮਾਨੀ ਉੱਡ ਗਏ ਸਨ ਜਾਂ ਚੂਹਿਆਂ ਵਾਂਗ ਖੁੱਡਾ ਪੁੱਟ ਕੇ ਧਰਤੀ ਵਿੱਚ ਲੁੱਕ ਗਏ ਸਨ।
ਮਈ, 2003 ਨੂੰ ਉਸ ਸਮੇਂ ਦੇ ਰੱਖਿਆ ਮੰਤਰੀ ਰਮਜ਼ਫੀਲਡ ਨੇ ਅਫ਼ਗਾਨਿਸਤਾਨ ਉੱਪਰ ਅਮਰੀਕਾ ਦੀ ਜਿੱਤ ਦਾ ਐਲਾਨ ਕਰ ਦਿੱਤਾ ਹਾਲਾਂਕਿ ਅਜੇ ਵੀ ਪੂਰੇ ਅਫ਼ਗਾਨਿਸਤਾਨ ਵਿੱਚ ਕਿੱਤੇ ਕਿੱਤੇ ਤਾਲਿਬਾਨਾਂ ਜਹਾਦੀਆਂ ਨਾਲ ਹਥਿਆਰਬੰਦ ਟੱਕਰਾਂ ਜਾਰੀ ਸਨ ਅਤੇ ਆਤਮਘਾਤੀ ਮਨੁੱਖੀ ਬੰਬਾਰ ਵੀ ਭੜਾਕੇ ਪਾਈ ਜਾਂਦੇ ਸਨ।
1 ਮਾਰਚ, 2006, ਕੰਧਾਰ ਵੀ ਸ਼ਾਮਲ ਸਨ।
1 ਅਗਸਤ, 2006 ਨੂੰ ਨਾਟੋ ਫੌਜਾਂ ਨੇ ਅਮਰੀਕਾ ਤੋਂ ਸਾਊਥ ਅਫ਼ਗਾਨਿਸਤਾਨ ਦੀ ਕਮਾਂਡ ਲੈ ਲਈ। ਨੂੰ ਅਮਰੀਕੀ ਪ੍ਰਧਾਨ ਮੰਤਰੀ ਜੋਰਜ ਡਬਲਯੁ ਬੁਸ਼ ਜੂਨੀਅਰ ਅਫ਼ਗਾਨਿਸਤਾਨ ਉੱਪਰ ਅਮਰੀਕਾ ਦੀ ਜਿੱਤ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਕਾਬੁਲ ਪਹੁੰਚਿਆ ਹਾਲਾਂਕਿ ਅਜੇ ਵੀ ਸਾਉਥ ਅਫਗਾਨਿਸਤਾਨ ਦੇ ਬਹੁਤ ਸਾਰੇ ਇਲਾਕੇ ਵਿੱਚ ਤਾਲਿਬਾਨ ਦਾ ਹੀ ਬੋਲਬਾਲਾ ਸੀ ਜਿਸ ਵਿਚ ਹੈਲਮੂੰਦ ਉਰੁਸਗਾਨਹੁਣ ਤਾਲਿਬਾਨ ਪਾਕਿਸਤਾਨ ਵਿੱਚੋਂ ਆਪਣੇ ਗੁਰੀਲਾ ਜੰਗੀ ਐਕਸ਼ਨ ਜਾਰੀ ਰੱਖਣ ਲੱਗ ਪਏ। ਆਤਮਘਾਤੀ ਬੰਬ ਧਮਾਕਿਆਂ ਵਿੱਚ ਦਿਨੋ ਦਿਨ ਫਿਰ ਵਾਧਾ ਹੋਈ ਜਾ ਰਿਹਾ ਸੀ।
ਅਕਤੂਬਰ, 2006 ਵਿੱਚ ਅਫਗਾਨਿਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਇੱਕ ਵਾਰ ਫਿਰ ਅਫ਼ੀਮ, ਪੋਸਤ, ਹੀਰੋਇਨ ਦੀ ਰਿਕਾਰਡ ਤੋੜ ਪੈਦਾਵਾਰ ਹੋਈ ਜੋ ਕਿ ਤਾਲਿਬਾਨ ਦੇ ਨਿਜ਼ਾਮ ਥੱਲੇ ਬਿਲਕੁਲ ਖੱਤਮ ਹੋ ਗਈ ਸੀ। ਹਾਲਾਂਕਿ ਅਫ਼ਗਾਨੀ ਕਿਸਾਨਾਂ ਦੀ ਆਮਦਨ ਦਾ ਸਦੀਆਂ ਤੋਂ ਸਾਧਨ ਸਿਰਫ ਅਫ਼ੀਮ ਦੀ ਖੇਤੀ ਹੀ ਸੀ।
29 ਸਤੰਬਰ, 2007 ਨੂੰ ਅਫ਼ਗਾਨਿਸਤਾਨ ਦੇ ਨਾਮਨਿਹਾਦ ਪ੍ਰਧਾਨ ਮੰਤਰੀ ਹਾਮਿਦ ਕਰਜ਼ਾਈ ਨੇ ਤਾਲਿਬਾਨ ਲੀਡਰ ਮੁੱਲਾ ੳਮਾਰ ਨੂੰ ਹਥਿਆਰ ਸੁੱਟ ਕੇ ਚੋਣਾਂ ਵਿੱਚ ਹਿਸਾ ਲੈਣ ਲਈ ਸੱਦਾ ਦਿੱਤਾ। ਪਰ ਅੱਗੋ ਕੋਈ ਜਵਾਬ ਨਹੀਂ ਆਇਆ।
13 ਜਨਵਰੀ, 2008 ਨੂੰ ਇਹ ਰਿਪੋਟ ਆਈ ਕਿ 2007 ਵਿੱਚ 6400 ਸੌ ਆਮ ਅਫਗਾਨੀ ਨਾਗਿਰਕ ਬਲੀ ਦਾ ਬੱਕਰਾ ਬਣ ਕੇ ਆਤਮਘਾਤੀ ਬੰਬ ਧਮਾਕਿਆਂ ਦੀ ਭੇਟ ਚੜ੍ਹ ਚੁੱਕਿਆ ਹੈ ਇਹ ਗਿਣਤੀ 2001 ਵਿੱਚ ਜਦੋ ਤਾਲਿਬਾਨ ਨੂੰ ਸਿੱਕਸ਼ਤ ਦਿੱਤੀ ਗਈ ਸੀ ਨਾਲੋਂ ਕਿਤੇ ਜ਼ਿਆਦਾ ਸੀ।
ਫਰਵਰੀ, 2009 ਵਿੱਚ ਅਚਾਨਕ ਤਾਲਿਬਾਨ ਜਹਾਦੀਆਂ ਨੇ ਪਾਕਿਸਤਾਨ ਦੀ ਸਵਾਤ ਘਾਟੀ ਉੱਪਰ ਹਿੱਕ ਦੇ ਜ਼ੋਰ ਨਾਲ ਕਬਜ਼ਾ ਕਰ ਕੇ ਸਾਰੀ ਦੁਨੀਆਂ ਨੂੰ ਹੈਰਤ ਅਤੇ ਪਰੇਸ਼ਾਨੀ ਦੇ ਅੰਨੇ ਖੂਹ ਵਿੱਚ ਸੁੱਟ ਦਿੱਤਾ। ਇਹ ਇਲਾਕਾ ਅਫ਼ਗਾਨਿਸਤਾਨ ਦਾ ਨਹੀਂ ਸਗੋਂ ਪਾਕਿਸਤਾਨ ਦਾ ਸੀ ਜੋ ਕਿ ਅਮਰੀਕਾ ਦਾ ਤਾਲਿਬਾਨ ਨੂੰ ਮਾਰ ਭਜਾਉਣ ਵਿੱਚ ਪਹਿਲੀ ਪਾਲ ਦਾ ਮੋਹਰਾ ਸੀ ਤੇ ਹੁਣ ਤਾਲਿਬਾਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀਆਂ ਦੀਆਂ ਬਰੂਹਾਂ ਤੱਕ ਅੱਪੜ ਚੁੱਕੇ ਸਨ। ਸਵਾਤ ਘਾਟੀ ਤੇ ਕਬਜ਼ਾ ਕਰਨ ਮਗਰੋਂ ਇਹ ਲਾਮ ਲਸ਼ਕਰ ਪਾਕਿਸਤਾਨ ਦੇ ਜਹਾਦੀਆਂ ਨਾਲ ਮਿਲ ਕੇ ਐਕਸ਼ਨ ਕਰਨ ਲੱਗਾ। ਇਸ ਨੇ ਬਾਰੂਦ ਦਾ ਟਰੱਕ ਭਰ ਕੇ ਇਸਲਾਮਾਬਾਦ ਦੇ ਮਸ਼ਹੂਰ ਪੰਜ ਤਾਰਾ ਹੋਟਲ ‘ਮੈਰੀਅਟ’ ਦੀਆਂ ਬਰੂਹਾਂ ਵਿੱਚ ਮਾਰ ਕੇ ਹੋਟਲ ਦੀਆਂ ਧੱਜੀਆਂ ਉੱਡਾ ਦਿੱਤੀਆਂ ਜੇ ਟਰੱਕ ਕੁਝ ਘੰਟੇ ਪਹਿਲਾਂ ਹੋਟਲ ਵਿੱਚ ਵੱਜ ਜਾਂਦਾ ਤਾਂ ਹੋ ਸਕਦਾ ਸੀ ਪਾਕਿਸਤਾਨ ਦੀ ਅੱਧੀ ਪਾਰਲੀਮੈਂਟ ਦੇ ਮੈਂਬਰ ਸਣੇ ਸਦਰ ਜ਼ਰਦਾਰੀ ਦੇ ਵੀ ਤੂੰਬੇ ਉੱਡ ਜਾਂਦੇ।
28 ਜਨਵਰੀ, 2009 ਨੂੰ ਤਾਲਿਬਾਨ ਜਹਾਦੀ ਪਾਕਿਸਤਾਨੀ ਫੌਜ਼ੀਆਂ ਦੇ ਭੇਸ ਵਿੱਚ ਰਾਵਲਪਿੰਡੀ ਦੀ ਇੱਕ ਫੌਜੀ ਛਾਉਣੀ ਵਿੱਚ ਦਾਖਲ ਹੋ ਕੇ ਛੇ ਅਸਲੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਨ ਵਿੱਚ ਕਾਮਯਾਬ ਹੋ ਗਏ। 3 ਮਾਰਚ, 2009 ਨੂੰ ਤਲਿਬਾਨ ਨੇ ਸ੍ਰੀ ਲੰਕਾਂ ਦੀ ਕ੍ਰਿਕਟ ਟੀਮ ਉੱਪਰ ਕੀਤੇ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਅਤੇ ਅੱਗੇ ਤੋਂ ਲਗਾਤਾਰ ਇਹੋ ਜਿਹੇ ਹਮਲਿਆਂ ਦੀ ਧਮਕੀ ਸ਼ਰੇਆਮ ਦੀ ਸਰਕਾਰ ਨੂੰ ਪਾਕਿਸਤਾਨ ਦਿੱਤੀ ਤੇ ਪਾਕਿਸਤਾਨ ਦੇ ਸ਼ਹਿਰਾਂ, ਕਸ਼ਬਿਆਂ, ਪਿੰਡਾਂ ਵਿੱਚ ਆਤਮਘਾਤੀ ਬੰਬਾਰਾਂ ਨੇ ਹਰ ਰੋਜ਼ ਭੜਾਕੇ ਤੇਜ ਕਰ ਦਿੱਤੇ। ਗਲੀਆਂ, ਬਜਾਰਾਂ, ਮਜ਼ਾਰਾ, ਮਸੀਤਾਂ,ਵਿੱਚ ਆਮ ਜਨ-ਸਧਾਰਨ ਦੇ ਫੀਤੇ ਉੱਡਣ ਲੱਗੇ ਹਸਪਤਾਲਾ, ਮੜੀ੍ਹਆਂ-ਮਸ਼ਾਣਾ ਵਿੱਚ ਜਹਾਦੀਆਂ ਨੇ ਮੇਲੇ ਲਾ ਦਿੱਤੇ, ਹਜ਼ਾਰਾਂ ਹੀ ਅਪਾਹਜਾਂ, ਨੇਤਰਹੀਣਾਂ, ਲੰਗਿਆਂ ਲੂਲਿਆਂ ਦੀ ਕੁੱਛ ਹੀ ਸਾਲਾ ਵਿੱਚ ਫੌਜ ਪੈਦਾ ਕਰ ਦਿੱਤੀ ਤੇ ਹੁਣ ਇਹ ਅਫ਼ਗਾਨਿਸਤਾਨ ਦਾ ਬਸੰਤਰ ਮੇਲਾ ਪਾਕਿਸਤਾਨ ਵਿੱਚ ਮੱਘਣ ਲੱਗਾ।
ਕੌਣ ਹਨ ਤਾਲਿਬਾਨ ?
ਤਾਲਿਬ ਦਾ ਮਤਲਬ ਅਰਬੀ ਭਾਸ਼ਾ ਵਿੱਚ ਸਟੂਡੈਂਟ ਯਾਨਿ ਕਿ ਪਾੜ੍ਹਾ ਜਾਂ ਵਿਦਿਆਰਥੀ ਹੈ। ਤਾਲਿਬ ਦੇ ਮਗਰ ਆਨ ਲਾਕੇ ਇਸ ਦਾ ਪਸ਼ਤੋ-ਕਰਨ ਕਰਕੇ ਅਫਗਾਨੀ ਲੋਕ ਹੀ ਨਹੀਂ ਹੁਣ ਇਸ ਨੂੰ ਸਾਰੀ ਦੁਨੀਆਂ ਹੀ ਤਾਲਿਬਾਨ ਬੋਲਦੀ ਹੈ। ਪਰ ਤਾਲਿਬਾਨ ਆਪਣੇ ਆਪ ਨੂੰ ਤਾਲਿਬਾਨ ਨਹੀਂ ਕਹਿੰਦੇ ਉਹ ਆਪਣੇ ਆਪ ਨੂੰ ‘ਇਸਲਾਮੀ ਇਮੀਰਾਤ ਅਫਗਾਨਿਸਤਾਨ’ ਦੇ ਮੁਜ਼ਾਹੀਦੀਨ ਕਹਾ ਕੇ ਫਖਰ ਮਹਿਸੂਸ ਕਰਦੇ ਹਨ। ਅੱਜ ਤੋਂ ਪੰਦਰਾਂ ਸਾਲ ਪਹਿਲਾਂ ਇਹ ਪਾਕਿਸਤਾਨ ਦੀ ਮਦਦ ਨਾਲ ਅਫ਼ਗਾਨਿਸਤਾਨ ਦੀ ਭਰ੍ਹਾਂ ਮਾਰੂ ਜੰਗ ਵਿੱਚ ਕੁੱਦੇ ਸਨ। ਸੂੰਨੀ ਫਿਰਕੇ ਨਾਲ ਸਬੰਧਤ ਇਨ੍ਹਾਂ ਅਨਪੜ੍ਹ ਮੁੰਡਿਆ ਦਾ ਇਹ ਲਾਮ ਲਸ਼ਕਰ ਪਾਕਿਸਤਾਨ ਦੇ ਮੱਦਰਸਿਆਂ ਵਿੱਚੋਂ ਸਿਰਫ ਤੇ ਸਿਰਫ ਕੁਰਾਨ ਦੀ ਪੜ੍ਹਾਈ (ਕੁਝ ਤਾਂ ਅੱਖਰੋਂ ਕੋਰੇ ਹੋਣ ਕਰਕੇ ਸਿਰਫ ਸੁਣਾਈ ਕਰਕੇ) ਕਰਕੇ ਬੇਹੱਦ ਤੁਅੱਸਬੀ ਵਿਚਾਰਾਂ ਨਾਲ ਲੈਂਸ ਹੋ ਕੇ ਅਮਰੀਕਾਂ ਦੀ ਸ਼ਹਿ ਤੇ ਅਸਲੀ ਮੁਜਾਹੁਦੀਨਾਂ ਦੇ ਖਿਲਾਫ ਜੰਗ ਵਿੱਚ ਕੁੱਦੇ ਸਨ।
ਹੁਣ ਇਸ ਵਕਤ ਇਨ੍ਹਾਂ ਦਾ ਇੱਕ ਵਾਰ ਫਿਰ ਤਕਰੀਬਨ ਸਾਰੇ ਅਫ਼ਗਾਨਿਸਤਾਨ ਉੱਪਰ ਹੀ ਪ੍ਰੇਤ ਸਾਇਆ ਹੈ। ਅਸਲ ਵਿੱਚ ਅਫ਼ਗਾਨਿਸਤਾਨ ਦੇ ਦੂਰ ਦੁਰਾਡੇ ਡੰਡੀਆਂ ਅਤੇ ਕੱਚੇ ਰਾਹਾ ਵਾਲੇ ਪਿੰਡਾ ਵਿੱਚ ਇਨ੍ਹਾਂ ਦਾ ਬੋਲਬਾਲਾ ਹੈ ‘ਤੇ ਇਨ੍ਹਾਂ ਹੀ ਪਿੰਡਾਂ ਵਿੱਚੋਂ ਇਹ ਆਪਣੇ ਰੰਗਰੂਟ ਜ਼ਬਰੀ ਭਰਤੀ ਕਰਦੇ ਹਨ। ਹਰ ਘਰ ਲਈ ਇਹ ਜ਼ਰੂਰੀ ਹੈ ਕਿ ਉਹ ਆਪਣਾ ਇੱਕ ਮੁੰਡਾ ਜਹਾਦ ਵਾਸਤੇ ਇਨ੍ਹਾ ਦੇ ਲਸ਼ਕਰ ਵਿੱਚ ਭਰਤੀ ਕਰਾਵੇ, ਨਹੀਂ ਤਾਂ ਟੱਬਰ ਦੇ ਸਾਰੇ ਜੀਆਂ ਨੂੰ ਹੀ ਸੋਧ ਦਿੱਤਾ ਜਾਂਦਾ ਹੈ। ਕੁਝ ਦੁਨੀਆਂ ਭਰ ਦੇ ਮੱਦਰਸਿਆਂ ਵਿੱਚੋਂ ਜਹਾਦ ਦੀ ਤਾਲੀਮ ਹਾਸਲ ਕਰਕੇ ਆਪਣੀ ਮਰਜ਼ੀ ਨਾਲ ਪੂਰੇ ਸੰਸਾਰ ਦੇ ਬੇਯਕਨਿਆਂ ਨੂੰ ਮਾਰ ਕੇ ਸਵਾਬ ਹਾਸਲ ਕਰਨ ਤੇ ਜੰਨਤ-ਨਸ਼ੀਬੀ ਦੇ ਚੱਕਰਾਂ ਵਿੱਚ ਤਾਲਿਬਾਨੀ ਲਸ਼ਕਰ ਵਿੱਚ ਭਰਤੀ ਹੋ ਰਹੇ ਹਨ। ਅੱਜ ਕੱਲ੍ਹ ਤਾਲਿਬਾਨ ਲਸ਼ਕਰ ਆਪਣੇ ਸਿਪਾਹੀਆਂ ਨੂੰ ਅਫਗਾਨਿਸਤਾਨ ਦੀ ਫੌਜ ਅਤੇ ਪੁਲੀਸ ਨਾਲੋਂ ਵੀ ਵੱਧ ਤਨਖ਼ਾਹ ਦਿੰਦਾ ਹੈ। ਮਨੁੱਖੀ ਬੰਬਾਂ ਦੇ ਰੂਪ ਵਿੱਚ ਮਨੁੱਖਾਂ ਦੇ ਹੀ ਤੁੰਬੇ ਉਡਾਉਣ ਲਈ ਪੰਜ ਤੋਂ ਲੈ ਕੇ ਚੌਦਾਂ ਸਾਲਾਂ ਦੀ ਉਮਰ ਤੱਕ ਦੇ ਮਸੂਮ ਬੱਚੇ ਬਰੇਨ ਵਾਸ਼ ਕਰਕੇ ਵਰਤੇ ਜਾ ਰਹੇ ਹਨ। ਡੇੜ ਮੀਲੀਅਨ ਦੇ ਕਰੀਬ ਗਰੀਬ਼ ਮਾਸੂਮ ਬੱਚੇ ਅੱਜ ਵੀ ਪਾਕਿਸਤਾਨ ਦੇ ਮਦਰੱਸਿਆ ਵਿੱਚ ਇਸਲਾਮ ਦੀ ਨਹੀਂ ਮਨੁੱਖੀ ਬੰਬ ਬਣਨ ਦੀ ਸਿਖਲਾਈ ਹਾਸਲ ਕਰ ਰਹੇ ਹਨ। ਪੇਂਡੂ ਰੂਰਲ ਅਬਾਦੀ ਨੂੰ ਕਰਜ਼ਾਈ ਸਰਕਾਰ ਦੇ ਭਰਿਸ਼ਟਾਂਚਾਰੀ ਸਿਸਟਿਮ ਉੱਪਰ ਬਿਲਕੁਲ ਵਿਸ਼ਵਾਸ ਨਹੀਂ ਹੈ। ਉਹ ਆਪਣੇ ਮਸਲਂੇ ਅਫ਼ਗਾਨਸਤਾਨ ਵਿੱਚ ਤਾਲਿਬਾਨਾਂ ਦੀ ਚੱਲ ਰਹੀ ਬਰਾਬਰ ਦੀ ਸਰਕਾਰ ਤੋਂ ਸ਼ਰਾਂ ਦੇ ਇਸਲਾਮੀ ਕਨੂੰਨ ਮੁਤਾਬਕ ਹੱਲ ਕਰਵਾਉਂਦੇ ਹਨ। ਇਸ ਤਰਾਂ ਕਾਬੁਲ ਤੋਂ ਛੁੱਟ ਦੇਸ਼ ਦੇ ਸਾਰੇ ਹਿੱਸੇ ਵਿੱਚ ਹੀ ਤਾਲਿਬਾਨ ਦੀ ਹਕੂਮਤ ਚਲਦੀ ਹੈ।
ਤਾਲਿਬਾਨ ਜ਼ਹਾਦੀਆਂ ਦੀ ਅਸਲ ਗਿਣਤੀ ਬਾਰੇ ਹੁਣ ਤੱਕ ਕਿਸੇ ਨੂੰ ਵੀ ਪੱਕਾ ਇਲਮ ਨਹੀਂ ਹੈ। ਕੁਝ ਅੰਦਾਜ਼ਿਆਂ ਮੁਤਾਬਕ ਇਹ ਤੀਹ ਤੋਂ ਚਾਲੀ ਹਜ਼ਾਰ ਦੀ ਗਿਣਤੀ ਵਿੱਚ ਪੂਰੇ ਅਫ਼ਗਾਨਿਸਤਾਨ ਵਿੱਚ ਹੀ ਫੈਲੇ ਹੋਏ ਹਨ। ਇਸ ਗਿਣਤੀ ਨੂੰ ਮੁੱਖ ਰੱਖਦਿਆਂ ਅਮਰੀਕਾ ਅਤੇ ਉਸ ਦੇ ਜੋੜੀਦਾਰਾਂ ਨੂੰ ਇਨ੍ਹਾਂ ਉਘੜ ਦੁੱਘੜੀਆਂ ਪੱਗਾਂ, ਨੰਗੇ ਪੈਰਾਂ ਅਤੇ ਬਗੈਰ ਫੌਜੀ ਵਰਦੀ ਵਾਲੇ ਅੱਣਸਿੱਖੇ ਰੰਗਰੂਟਾਂ ਨੂੰ ਮਾਰ ਮੁਕਾਉਣਾ ਕੋਈ ਔਖੀ ਮੁਹਿੰਮ ਨਹੀਂ ਹੋਣੀ ਚਾਹੀਦੀ ਸੀ, ਜਿਨ੍ਹਾਂ ਨੇ ਇਨ੍ਹਾਂ ਨਾਲੋਂ ਪੰਜ ਗੁਣਾ ਜ਼ਿਆਦਾ ਅਤਿ ਆਧੁਨਿਕ ਹਥਿਆਰਾਂ ਨਾਲ ਲੈਂਸ ਫੌਜ਼ ਅਫ਼ਗਾਨਿਸਤਾਨ ਵਿੱਚ ਝੋਕ ਰੱਖੀ ਹੈ। ਪਰੰਤੂ ਸਿੱਟੇ ਸਾਰੀ ਦੁਨੀਆਂ ਦੇ ਸਾਹਮਣੇ ਹਨ। ਗੋਲੀ ਸਿੱਕੇ ਲਈ ਪੇਸ਼ਾ ਇਨ੍ਹਾਂ ਨੂੰ ਬਦਨਾਮ ਪਾਕਿਸਤਾਨੀ ਖੂਫੀਆ ਏਜੈਂਸੀ ਆਈ ਐੱਸ ਆਈ ਅਤੇ ਅਫ਼ੀਮ ‘ਤੇ ਹੀਰੋਇਨ ਦੇ ਸਮਗਲਰਾਂ ਕੋਲੋਂ ਹਾਸਲ ਹੁੰਦਾ ਹੈ ਜਿਹੜੇ ਆਪਣੀ ਹੀਰੋਇਨ, ਅਫ਼ੀਮ ਦੀ ਸਮੰਗਲਿੰਗ ਇਨ੍ਹਾਂ ਦੀ ਦੇਖ ਰੇਖ ਅਤੇ ਰਾਖੀ ਥੱਲੇ ਹਿੰਦੋਸਤਾਨ, ਯੋਰਪ, ਅਤੇ ਅਮਰੀਕਾਂ ਨੂੰ ਕਰਵਾਉਂਦੇ ਹਨ। 1996 ਵਿੱਚ ਜਦੋਂ ਸਾਰਾ ਅਫਗਾਨਿਸਤਾਨ ਤਾਲਿਬਾਨ ਦੀ ਹਕੂਮਤ ਥੱਲੇ ਸੀ ਤੇ ਸਾਰੇ ਦੇਸ਼ ਉੱਪਰ ਸਖਤ ਇਸਲਾਮਿਕ ਸ਼ਰਾਂ ਦਾ ਕਾਨੂੰਨ ਲਾਗੂ ਸੀ ਓਦੋਂ ਸਾਰੇ ਅਫਗਾਨਿਸਤਾਨ ਨੂੰ ਸਾਉਦੀ ਅਰਬ ਦੀ ਤਰਜ਼ ਤੇ ਸਾਰੇ ਦਰਖਤ ਪੱਟ ਕੇ ਪਰੌਫਿਟ ਮੁਹੰਮਦ ਦੀ ਧਰਤੀ ਵਰਗਾ ਰੇਤਲਾ ਮਾਰੂਥਲ ਬਣਾਉਣ ਦੀਆਂ ਮੁਹਿੰਮਾ ਚੱਲਦੀਆਂ ਸਨ। ਸਬਜ਼ ਬਾਗਾਂ ਨੂੰ ਪੁੱਟ ਕੇ ਅਫ਼ਗਾਨਿਸਤਾਨ ਨੂੰ ( ਇਸਲਾਮੀ ਅਮੀਰਾਤ ਅਫਗਾਨਿਸਤਾਨ) ਮਾਰੂਥਲ ਬਣਾਇਆ ਜਾ ਰਿਹਾ ਸੀ। ਪੂਰੇ ਅਫ਼ਗਾਨਿਸਤਾਨ ਵਿੱਚ ਹਰ ਕਿਸਮ ਦੇ ਨਸ਼ੇ ਉੱਪਰ ਮੁਕੰਮਲ ਪਾਬੰਦੀ ਸੀ। ਸੰਗੀਤ ਸੁਣਨ, ਗੀਤ ਲਿਖਣ, ਗਾਉਣ, ਸਾਜ ਵਜਾਉਣ, ਰੇਡੀੳ, ਟੈਲੀਵਿਜ਼ਨ, ਇੱਥੋਂ ਤੱਕ ਸਾਇਕਲ, ਕੱਪੜੇ ਸਿਊਣ ਵਾਲੀ ਮਸ਼ੀਨ ਉੱਪਰ ਵੀ ਪਾਇਸ ਤੋਂ ਪਹਿਲਾਂ ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕੀ
ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇੰਗਲੈਂਡ ਦੇ ਪ੍ਰਾਈਮ ਮਨਿਸਟਰ ਗੋਰਡਨ ਬਰਾਊਨ ਅਤੇ ਯੋਰਪੀਨ
ਦੇਸਾਂ ਦੇ ਬੁਲਾਰੇ ਵੀ ਕੁਝ ਏਸੇ ਹੀ ਤਰਜ਼ ਦੇ ਬਿਆਨ ਦੇ ਚੁੱਕੇ ਹਨ। ਗੱਲ ਅਫਗਾਨਿਸਤਾਨ
ਦੇ ਪ੍ਰਧਾਨ ਮੰਤਰੀ ਹਾਮਿਦ ਕਰਜ਼ਾਈ ਤੋਂ ਸ਼ੁਰੂ ਹੁੰਦੀ ਹੈ। ਉਸ ਦੀ ਤਾਲਿਬਾਨੀ ਜਹਾਦੀਆਂ
ਨੂੰ ਅਪੀ਼ਲ ਦਾ ਸਾਰ-ਅੰਸ਼ ਕੁਝ ਇਸ ਤਰ੍ਹਾਂ ਦਾ ਹੈ।
“ਮੇਰੀ ਮੇਰੇ ਆਪਣੇ ਅਫ਼ਗਾਨੀ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਹਥਿਆਰ ਤਿਆਗ ਕੇ ਮੇਰੇ ਨਾਲ
ਰਲ੍ਹ ਕੇ ਇਸ ਦੇਸ਼ ਦੀ ਤਰੱਕੀ ਲਈ ਮਿਲ ਬੈਠ ਕੇ ਗੱਲਬਾਤ ਕਰਨ”। ਅਮਰੀਕਾ ਨੇ ਵੀ ਅਫ਼ਗਾਨ
ਸਰਕਾਰ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਸਰਕਾਰ ਨਰਮ-ਖਿਆਲੀਏ ਤਾਲਿਬਾਨਾਂ ਲਈ ਆਪਣੇ
ਦਰਵਾਜ਼ੇ ਖੁੱਲ੍ਹੇ ਰੱਖੇ। ਅਮਰੀਕੀ ਜਰਨੈਲ ਸਟੈਨਲੀ ਮੈਕ੍ਰਿਸਟਲ ਜੋ ਇਸ ਵਕਤ ਇਤਿਹਾਦੀ
ਫੌਜਾਂ ਦੇ ਅਗਵਾਨੂੰ ਹਨ, ਵੀ ਇਹੋ ਚਾਹੁੰਦੇ ਹਨ ਕਿ ਪੁਰਾਣੇ ਭੁੱਲੇ ਭਟਕੇ ਜਹਾਦੀ ਹਥਿਆਰ
ਸੁੱਟ ਕੇ ਅਫ਼ਗਾਨਿਸਤਾਨ ਦੀ ਮੁੱਖਧਾਰਾ ਵਿੱਚ ਆ ਰੱਲ੍ਹਣ ਤੇ ਚੰਗੇ ਸ਼ਹਿਰੀਆਂ ਦੀ ਤਰ੍ਹਾਂ
ਜ਼ਿੰਦਗੀ ਬਤੀਤ ਕਰਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਗੋਰਡਨ ਬਰਾਊਣ ਦਾ ਬਿਆਨ ਵੀ ਕੁਝ ਇਸੇ
ਹੀ ਤਰਜ਼ ਦਾ ਹੈ। ਯੂਰਪ ਵਿੱਚੋਂ ਵੀ ਵੱਖ ਵੱਖ ਮੁ਼ਲਕਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਵੀ
ਕੁਝ ਏਸੇ ਹੀ ਤਰ੍ਹਾਂ ਦੀ ਸੁਰ ਸੁਨਣ ਨੂੰ ਮਿਲ ਰਹੀ ਹੈ।
ਬੰਦੀ ਸੀ। ਚੋਰਾਂ ਦੇ ਸ਼ਰੇ ਆਮ ਹੱਥ ਕੱਟ ਦਿੱਤੇ ਜਾਂਦੇ ਸਨ। ਕਤਲ, ਬਲਾਤਕਾਰ ਦੇ ਜ਼ੁਰਮ ਵਿੱਚ ਦੋਸ਼ੀਆਂ ਨੂੰ ਸ਼ਹਿਰ ਦੇ ਚੌਰਾਹਿਆਂ ਵਿੱਚ ਪੱਥਰ ਮਾਰ ਮਾਰ ਕੇ ਮੱਧ-ਯੁਗੀ ਤਰੀਕੇ ਲਹੂ ਲੁਹਾਨ ਕਰਕੇ ਮਾਰ ਦਿੱਤਾ ਜਾਂਦਾ ਸੀ।
ਫਿਰ ਢੱਠੇ ਟਾਵਰਾਂ ਦਾ ਬਦਲਾ ਲੈਣ ਖਾਤਰ 2001 ਵਿੱਚ ਅਮਰੀਕਣ ਹਮਲੇ ਨੇ ਇੱਕ ਵਾਰ ਤਾਂ ਤਾਲਿਬਾਨ ਦੀ ਫੱਟੀ ਪੋਚ ਦਿੱਤੀ ਸੀ ਪਰੰਤੂ 2004 ਤੱਕ ਇਹ ਫਿਰ ਜ਼ੋਰ ਫੜ੍ਹ ਗਏ ਸਨ। ਹਾਮਿਦ ਕਰਜ਼ਾਈ ਦੀ ਭਰਿਸ਼ਟ ਸਰਕਾਰ ਦੇ ਖਿਲਾਫ ਪ੍ਰਾਪੋਗੰਡੇ, ਅਫ਼ੀਮ ਅਤੇ ਹੀਰੋਇਨ ਦੀ ਕਮਾਈ ਨੇ ਇਨ੍ਹਾਂ ਨੂੰ ਫਿਰ ਪੈਰਾਂ ਤੇ ਖੜੇ ਕਰ ਦਿੱਤਾ। ਦੱਸਾਂ ਕੁ ਮੁੱਲਾਣਿਆਂ ਦੀ ਲੀਡਰਸਿ਼ਪ ਇਸ ਵਕਤ ਇਨ੍ਹਾਂ ਨੂੰ ਕੰਟਰੋਲ ਕਰ ਰਹੀ ਹੈ, ਜਿੰਨਾਂ ਵਿੱਚੋ ਮੁੱਲਾਂ ੳਮਾਰ ਹੁਣ ਸੱਭ ਤੋਂ ਉੱਪਰ ਹੈ। ਤੇ ਏਸੇ ਮੁੱਲਾ ੳਮਾਰ ਨੂੰ ਪੱਛਮੀ ਦੇਸ਼ਾ ਦੀ ਸਲਾਹ ਨਾਲ ਆਪਣੀ ਚਮੜੀ ਬਚਾਉਣ ਖਾਤਰ ਕਰਜ਼ਾਈ ਸਾਹਬ ਸੁਲਹਾ ਸਫ਼ਾਈ ਦੇ ਰੁੱਕੇ ਭੇਜ ਰਹੇ ਹਨ। ਹਥਿਆਰਬੰਦ ਜ਼ਹਾਦੀਆਂ ਨੂੰ ਫੌਜ ਵਿੱਚ ਭਰਤੀ ਕਰਨ ਦੇ ਬਿਨਾਂ ਸ਼ਰਤ ਸੱਦੇ ਦਿੱਤੇ ਜਾ ਰਹੇ ਹਨ। ਤਾਲਿਬਾਨੀ ਲੀਡਰਾਂ ਨੂੰ ਸਰਕਾਰ ਵਿੱਚ ਭਾਈਵਾਲੀ ਦਿੱਤੀ ਜਾਵੇਗੀ ਅਤੇ ਪੰਜ ਮੋਸਟ ਵਾਟਿਂਡ ਇੰਤਹਾਂ ਪਸੰਦਾਂ, ਸਣੇ ਮੁੱਲਾ ੳਮਾਰ ਦੇ ਨਾਮ ਅਮਰੀਕਾਂ ਦੀ ਕਾ਼ਲੀ ਸੂਚੀ ਵਿੱਚੋਂ ਕਢਵਾਉਣ ਦੇ ਵਾਹਦੇ ਕੀਤੇ ਜਾ ਰਹੇ ਹਨ।
ਇਸ ਮਹੀਨੇ ਦੀ ਇੱਕ ਤਾਰੀਕ ਨੂੰ ਹੌਲੈਂਡ ਦੀ ਫੌਜ ਨੇ ਅਫ਼ਗਾਨਿਸਤਾਨ ਵਿੱਚੋਂ ਆਪਣੇ ਚੌਵੀ ਫੌਜੀ ਮਰਵਾ ਕੇ ਤੇ 150 ਦੇ ਕਰੀਬ ਫੱਟੜ ਕਰਵਾ ਕੇ ਵਾਪਸ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਉਰੁਸਗਾਨ ਦੇ ਇਲਾਕੇ ਦੀ ਕਮਾਂਡ ਅਮਰੀਕਾਂ ਆਸਟ੍ਰੇਲੀਆਂ ਦੀਆਂ ਸਾਂਝੀਆਂ ਫੌਜਾਂ (ਕੰਬਾਇਡ ਟਾਸਕ ਫੋਰਸ) ਦੇ ਹਵਾਲੇ ਕਰ ਦਿੱਤੀ ਹੈ। ਕੈਨੇਡਾ ਦੀਆਂ ਫੌਜਾਂ ਨੇ ਵੀ ਕੰਧਾਰ ਅਮਰੀਕਾ ਦੀਆਂ ਫੌਜਾਂ ਦੇ ਹਵਾਲੇ ਕਰ ਦਿੱਤਾ ਹੈ। ਹੌਲੈਂਡ ਦੀ ਪ੍ਰੈੱਸ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ ਹੁਣ ਬਹੁਤੀ ਦੇਰ ਨਹੀਂ ਲੱਗੇਗੀ ਤਾਲਿਬਾਨ ਨੂੰ ਇਸ ਖੇਤਰ ਉੱਪਰ ਕਬਜ਼ਾ ਕਰਨ ਵਿੱਚ। ‘ਜਹਾਦ ਦੀ ਅਵਾਜ਼’ ਤਾਲਿਬਾਨ ਦੀ ਵੈੱਬਸਾਇਟ ਘੋਖਦਿਆਂ ਇਹ ਬਿਲਕੁਲ ਨਹੀਂ ਲਗਦਾ ਕਿ ਤਾਲਿਬਾਨ ਕਰਜ਼ਾਈ ਦੇ ਖੁੱਲ੍ਹੇ ਸੱਦੇ ਉੱਪਰ ਅਮਲ ਕਰਨਗੇ ਉਹ ਤਾਂ ਅਜੇ ਵੀ ਵਾਸਿ਼ਗਿਟਨ ਵਾਲੇ ਚਿੱਟੇ ਘਰ ਵਿੱਚ ਰਹਿੰਦੇ ਰੰਗਦਾਰ ਪ੍ਰੇਜੀਡੈਂਟ ਨੂੰ ਦਬਾਕੜੇ ਮਾਰੀ ਜਾ ਰਹੇ ਹਨ ਕਿ ਜਿੰਨੀ ਛੇਤੀ ਹੋ ਸਕੇ ਉਹ ਅਫ਼ਗਾਨਿਸਤਾਨ ਨੂੰ ਅਫ਼ਗਾਨਿਸਤਾਨ ਦੇ ਲੋਕਾਂ ਉੱਪਰ ਛੱਡ ਦੇਵੇ, ਨਹੀਂ ਤਾਂ ਅਮਰੀਕਣ ਫੌਜੀ ਆਪਣੇ ਖੱਫਣ ਤੇ ਤਾਬੂਤ ਤਿਆਰ ਰੱਖਣ ਕਿਉਂਕਿ ਅੱਲ੍ਹਾ ਦੀ ਰਹਿਮਤ ਨਾਲ ਕੁਝ ਹੀ ਸਮੇਂ ਵਿੱਚ ਅਫਗਾਨ ਮੁਜਾਹੀਦੀਨਾਂ ਦਾ ਇੱਕ ਵੱਡਾ ਤੁਫਾਨ ਉੱਠੇਗਾ ਤੇ ਤੁਹਾਨੂੰ ਸਾਰਿਆ ਬੇ-ਯਕੀਨਿਆ ਨੂੰ ਨਸ਼ਤੋ ਨਬੂਦ ਕਰ ਦੇਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਵਾਕਿਆ ਹੀ ਅਮਰੀਕਾ ਵੀਅਤਨਾਮ ਵਾਂਗ ਅਫਗਾਨਿਸਤਾਨ ਵਿੱਚ ਵੀ ਆਪਣੀ ਸੰਸਾਰ-ਸਰਦਾਰੀ ਲਈ ਲੜੀ ਜਾ ਰਹੀ ਜੰਗ ਹਾਰ ਚੁੱਕਿਆ ਹੈ ?
ਇਕਬਾਲ
ਬਹੁਤ ਖੂਬ ਜੀ ਖਬਰਾਂ ਤਾਂ ਪੜ੍ਹਦੇ ਰਹਿਦਾ ਪਰ ਤੁਹਾਡੀ ਲਿਖਣ ਸ਼ੈਲੀ ਕਾਇਲ ਕਰ ਲੈਂਦੀ ਹੈ |