Thu, 21 November 2024
Your Visitor Number :-   7253034
SuhisaverSuhisaver Suhisaver

ਪੰਜਾਬ ’ਚ ਏਡਜ਼ ਦਾ ਵੱਧ ਰਿਹਾ ਪ੍ਰਕੋਪ - ਕੁਲਦੀਪ ਚੰਦ

Posted on:- 02-07-2014

ਅੱਜ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਏਡਜ਼ ਵਰਗੀ ਨਾਮੁਰਾਦ ਬਿਮਾਰੀ ਬਾਰੇ ਪਤਾ ਨਾ ਹੋਵੇ। ਪਰ ਫਿਰ ਵੀ ਸਾਡੇ ਦੇਸ਼ ਵਿੱਚ ਏਡਜ਼ ਦੇ ਮਰੀਜ਼ਾਂ ਦੀ ਵੱਧ ਰਹੀ ਸੰਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਏਡਜ਼ ਦਾ ਸ਼ਿਕਾਰ ਕੋਈ ਵੀ ਵਿਅਕਤੀ ਹੋ ਸਕਦਾ ਹੈ। ਭਾਵੇਂ ਉਹ ਮਾਂ ਦੇ ਗਰਭ ਵਿੱਚ ਪਲ ਰਿਹਾ ਬੱਚਾ ਹੀ ਕਿਉਂ ਨਾ ਹੋਵੇ ਬਸ਼ਰਤੇ ਕਿ ਮਾਂ ਨੂੰ ਵੀ ਏਡਜ਼ ਹੋਵੇ। ਕਈ ਵਿਅਕਤੀ ਅਣਜਾਣੇ ਵਿੱਚ ਹੀ ਏਡਜ਼ ਦਾ ਸ਼ਿਕਾਰ ਬਣ ਜਾਂਦੇ ਹਨ। ਏਡਜ਼ ਗ੍ਰਸਤ ਵਿਅਕਤੀ ਦੁਆਰਾ ਵਰਤੀ ਹੋਈ ਸਰਿੰਜ ਵਰਤਣ ਨਾਲ ਅਤੇ ਏਡਜ਼ ਗ੍ਰਸਤ ਵਿਅਕਤੀ ਦਾ ਖੂਨ ਚੜਾਉਣ ਨਾਲ ਵੀ ਕੋਈ ਵੀ ਵਿਅਕਤੀ ਏਡਜ਼ ਗ੍ਰਸਤ ਹੋ ਸਕਦਾ ਹੈ।

ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿੱਚ ਐਚ ਆਈ ਵੀ ਏਡਜ਼ ਦੇ ਮਰੀਜ਼ਾਂ ਦੀ ਸੰਖਿਆ 2.08 ਮਿਲੀਅਨ ਤੱਕ ਪਹੁੰਚ ਚੁੱਕੀ ਹੈ ਸਭ ਤੋਂ ਵੱਧ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਸ ਵਿੱਚ ਨੌਜਵਾਨਾਂ ਦੀ ਸੰਖਿਆ ਜ਼ਿਆਦਾ ਹੈ। ਪੰਜਾਬ ਵਿੱਚ ਚੱਲ ਰਹੇ ਆਈ ਸੀ ਟੀ ਸੀ ਸੈਂਟਰਾਂ ਦੀ ਰਿਪੋਰਟ ਮੁਤਾਬਕ 1993 ਤੋਂ ਲੈ ਕੇ ਫਰਵਰੀ 2014 ਤੱਕ 39625 ਵਿਅਕਤੀ ਐਚ ਆਈ ਵੀ/ਏਡਜ਼ ਤੋਂ ਪੀੜਿਤ ਪਾਏ ਗਏ ਹਨ। ਪੰਜਾਬ ਵਿੱਚ ਇਸ ਸਮੇਂ 257 ਆਈ ਸੀ ਟੀ ਸੀ ਸੈਂਟਰ ਏਡਜ਼ ਦੀ ਜਾਂਚ ਲਈ ਸਥਾਪਿਤ ਕੀਤੇ ਗਏ ਹਨ, 7 ਏ ਆਰ ਟੀ ਸੈਂਟਰ, 4 �ਿਕ ਏ ਆਰ ਟੀ ਸੈਂਟਰ, 4 �ਿਕ ਏ ਆਰ ਟੀ ਪਲੱਸ ਇਲਾਜ ਸੈਂਟਰ ਅਤੇ 01 ਏ ਆਰ ਟੀ ਪਲੱਸ ਇਲਾਜ ਸੈਂਟਰ ਚੱਲ ਰਹੇ ਹਨ।

ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਅਨੁਸਾਰ ਪੰਜਾਬ ਵਿੱਚ ਐਚ ਆਈ ਵੀ ਕੇਅਰ ਸੈਂਟਰਾਂ ਵਿੱਚ ਫਰਵਰੀ 2014 ਤੱਕ ਰਜਿਸਟਰਡ ਮਰੀਜ਼ਾ ਦੀ ਗਿਣਤੀ 29622 ਹੈ। ਏ ਆਰ ਟੀ ਇਲਾਜ ਸ਼ੁਰੂ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 17900 ਹੈ। ਮੌਜੂਦਾ ਸਮੇਂ ਵਿੱਚ 13274 ਵਿਅਕਤੀ ਏ ਆਰ ਟੀ ਦੁਆਰਾ ਇਲਾਜ ਕਰਵਾ ਰਹੇ ਹਨ ਅਤੇ ਇਲਾਜ ਕਰਵਾ ਰਹੇ ਵਿਅਕਤੀਆਂ ਵਿਚੋਂ 3367 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਜੇਕਰ ਜ਼ਿਲ੍ਹਾ ਵਾਰ ਵੇਖੀਏ ਤਾਂ ਪੰਜਾਬ ਦਾ ਸਭ ਤੋਂ ਪਵਿੱਤਰ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਅੰਮਿ੍ਰਤਸਰ ਇਸ ਮਾਮਲੇ ਵਿੱਚ ਸਭ ਤੋਂ ਉਪਰ ਹੈ ਜਿੱਥੇ 1993 ਤੋਂ ਲੈ ਕੇ ਫਰਵਰੀ 2014 ਤੱਕ ਕੁੱਲ 307166 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 11160 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ।

ਇਸ ਸਮੇਂ ਦੌਰਾਨ ਬਰਨਾਲਾ ਜ਼ਿਲੇ੍ਹ ਵਿੱਚ ਕੁੱਲ 47112 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 286 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਬਠਿੰਡਾ ਜ਼ਿਲੇ੍ਹ ਵਿੱਚ ਕੁੱਲ 99595 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1339 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਫਰੀਦਕੋਟ ਜ਼ਿਲੇ੍ਹ ਵਿੱਚ ਕੁੱਲ 51801 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1162 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਫਤਹਿਗੜ੍ਹ ਸਾਹਿਬ ਜ਼ਿਲੇ੍ਹ ਵਿੱਚ ਕੁੱਲ 36872 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 352 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਾਜ਼ਿਲਕਾ ਜ਼ਿਲੇ੍ਹ ਵਿੱਚ ਕੁੱਲ 21087 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 98 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਫਿਰੋਜ਼ਪੁਰ ਜ਼ਿਲੇ੍ਹ ਵਿੱਚ ਕੁੱਲ 71158 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 875 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਗੁਰਦਾਸਪੁਰ ਜ਼ਿਲੇ੍ਹ ਵਿੱਚ ਕੁੱਲ 121083 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 2170 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਹੁਸ਼ਿਆਰਪੁਰ ਜ਼ਿਲੇ੍ਹ ਵਿੱਚ ਕੁੱਲ 104480 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1325 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਜਲੰਧਰ ਜ਼ਿਲੇ੍ਹ ਵਿੱਚ ਕੁੱਲ 125319 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 4208 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ।

ਕਪੂਰਥਲਾ ਜ਼ਿਲੇ੍ਹ ਵਿੱਚ ਕੁੱਲ 66925 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 722 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਲੁਧਿਆਣਾ ਜ਼ਿਲੇ੍ਹ ਵਿੱਚ ਕੁੱਲ 288551 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 4338 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਮਾਨਸਾ ਜ਼ਿਲੇ੍ਹ ਵਿੱਚ ਕੁੱਲ 54138 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 406 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਮੋਗਾ ਜ਼ਿਲੇ੍ਹ ਵਿੱਚ ਕੁੱਲ 53638 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 955 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮੋਹਾਲੀ ਜ਼ਿਲੇ੍ਹ ਵਿੱਚ ਕੁੱਲ 79613 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 529 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਮੁਕਤਸਰ ਸਾਹਿਬ ਜ਼ਿਲੇ੍ਹ ਵਿੱਚ ਕੁੱਲ 47431 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 289 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ।

ਨਵਾਂਸ਼ਹਿਰ ਜ਼ਿਲੇ੍ਹ ਵਿੱਚ ਕੁੱਲ 41722 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 553 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਪਠਾਨਕੋਟ ਜ਼ਿਲੇ੍ਹ ਵਿੱਚ ਕੁੱਲ 16321 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 187 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਪਟਿਆਲਾ ਜ਼ਿਲੇ੍ਹ ਵਿੱਚ ਕੁੱਲ 222852 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 5149 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਰੂਪਨਗਰ ਜ਼ਿਲੇ੍ਹ ਵਿੱਚ ਕੁੱਲ 82611 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 929 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਸੰਗਰੂਰ ਜ਼ਿਲੇ੍ਹ ਵਿੱਚ ਕੁੱਲ 98358 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1096 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਤਰਨਤਾਰਨ ਜ਼ਿਲੇ੍ਹ ਵਿੱਚ ਕੁੱਲ 67533 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1497 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਵਿੱਚ ਇਸ ਸਮੇਂ ਦੌਰਾਨ ਕੁੱਲ 2105566 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 39625 ਵਿਅਕਤੀ ਐਚ ਆਈ ਵੀ ਪਾਜੇਟਿਵ ਪਾਏ ਗਏ ਹਨ।

ਇਸ ਰਿਪੋਰਟ ਅਨੁਸਾਰ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਤੱਕ ਇਹ ਬਿਮਾਰੀ ਨਾ ਪਹੁੰਚੀ ਹੋਵੇ ਅਤੇ ਕਈ ਜਿਲ੍ਹਿਆਂ ਦੇ ਮਰੀਜ ਨਾਲ ਲੱਗਦੇ ਦੂਜੇ ਇਲਾਕਿਆਂ ਵਿੱਚ ਜਾ ਕੇ ਵੀ ਟੈਸਟ ਕਰਵਾ ਰਹੇ ਹਨ। ਪੰਜਾਬ ਵਿੱਚ ਵੱਧ ਰਹੇ ਏਡਜ਼ ਦੇ ਮਰੀਜ਼ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

ਸੰਪਰਕ :+91  94175 63054

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ