ਸਰਾਇਕੀ ਸੂਬਾ : ਅਸੂਲੀ ਫ਼ੈਸਲਾ ਜਾਂ ਜਾਗੀਰਦਾਰਾਂ ਦੀ ਮੌਕਾਪ੍ਰਸਤੀ ? -ਡਾਕਟਰ ਮਨਜ਼ੂਰ ਇਜਾਜ਼
Posted on:- 26-04-2012
ਸਦਰ ਜ਼ਰਦਾਰੀ ਨੇ ਕੁੱਝ ਦਿਨ ਪਹਿਲਾਂ ਕਹਿਆ ਸੀ ਜੋ ਉਨ੍ਹਾਂ ਨੂੰ ਲਾਹੌਰ ਵਾਲਿਆਂ ਦੀ ਗਰਦਨ ਵਿੱਚੋਂ ਸਰਿਆ ਕੱਢਣਾ ਆਵਾਨਦਾ ਹੈ। ਸ਼ਾਇਦ ਉਨ੍ਹਾਂ ਦਾ ਮਤਲਬ ਇਹ ਸੀ ਜੋ ਉਨ੍ਹਾਂ ਨੂੰ ਪੰਜਾਬ ਸੇ ਸੰਘ ਵਿਚ ਸਰਿਆ ਤੁਨਨਾ ਆਉਂਦਾ ਹੈ। ਜਿਨ੍ਹਾਂ ਲਾਹੌਰ ਵਾਲਿਆਂ ਦਾ ਉਹ ਜ਼ਿਕਰ ਕਰ ਰਹੇ ਹਨ ਉਨ੍ਹਾਂ ਤੇ ਇਕ ਦੋ ਦੁਹਾਈਆਂ ਵਿਚ ਮੁੱਕ ਮੁਕਾ ਜਾਣਾ ਪਰਜੀਸ ਮੌਕਾ ਪ੍ਰਸਤੀ ਨਾਲ ਉਹ ਸਰਾਇਕੀ ਸੂਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਦੇ ਅਸਰ ਕਾਫ਼ੀ ਚਿਰ ਰਹਿਣਗੇ ਤੇ ਇਹ ਦੂਜਿਆਂ ਇਲਾਕਿਆਂ ਖ਼ਾਸ ਕਰਕੇ ਸਿੰਧ ਵਿੱਚ ਬੜਾ ਫਿੱਡਾ ਬਣਾਵੇ ਗਾ।
ਨਵੇਂ ਸੂਬੇ ਬਣਾਉਣ ਦੇ ਕਾਰਨ ਨਸਲ ਤੇ ਜ਼ਬਾਨ ਦੀ ਵੰਡ ਹੋ ਸਕਦੀ ਹੈ ਯਾ ਪ੍ਰਬੰਧਾਂ (ਇੰਤਜ਼ਾਮੀਆ) ਨੂੰ ਚੰਗਾ ਕਰਨਾ ਹੋ ਸਕਦਾ ਹੈ। ਪਹਿਲਾਂ ਤੇ ਅਸੀਂ ਇਸ ਗੱਲ ਨੂੰ ਹੀ ਲੈ ਲੀਏ ਜੋ ਸੂਬਿਆਂ ਦਾ ਸਾਈਜ਼ ਛੋਟਾ ਕਰਕੇ ਪ੍ਰਬੰਧ ਚੰਗੇ ਕੀਤੇ ਜਾ ਸਕਦੇ ਹਨ। ਇਸ ਪੱਖ ਤੋਂ ਵੇਖਿਆ ਜਾਵੇ ਤੇ ਪੰਜਾਬ ਸੱਭ ਤੋਂ ਵਢਾ ਸੂਬਾ ਹੈ ਪਰ ਉਥੇ ਪ੍ਰਬੰਧ ਪਾਕਿਸਤਾਨ ਦੇ ਸੱਭ ਸੂਬਿਆਂ ਤੋਂ ਵਧੀਆ ਹਨ। ਬਲੋਚਿਸਤਾਨ ਸੱਭ ਤੋਂ ਨਿੱਕਾ ਸੂਬਾ ਹੈ ਤੇ ਉਥੇ ਸੱਭ ਤੋਂ ਡੁੰਗੇ ਮਸਅਲੇ ਹਨ। ਸਿੰਧ ਵੀ ਪੰਜਾਬ ਤੋਂ ਕਾਫ਼ੀ ਛੋਟਾ ਹੈ ਲੇਕਿਨ ਇਹ ਗੱਲ ਸਿੰਧੀ ਵੀ ਮੰਨਦੇ ਹਨ ਜੋ ਉਨ੍ਹਾਂ ਦੇ ਸੂਬੇ ਵਿਚ ਗੋਰਨਨਸ ਪੰਜਾਬ ਤੋਂ ਕਿਤੇ ਬਹੁਤੀ ਖ਼ਰਾਬ ਹੈ। ਅਮਰੀਕਾ ਵਿਚ ਵੀਆਮਨਗ ਬਹੁਤ ਹੀ ਨਿੱਕੀ ਰਿਆਸਤ (ਸੂਬਾ ) ਹੈ ਜਦੋਂ ਕਿ ਕੈਲੇਫ਼ੋਰਨੀਆ ਸੱਭ ਤੋਂ ਵੱਢੀ ਰਿਆਸਤ ਹੈ । ਪਰ ਕੈਲੇਫ਼ੋਰਨੀਆ ਬੜੀ ਸੌਖੀ ਤੇ ਅਮੀਰ ਰਿਆਸਤ ਹੈ ਜਦੋਂ ਕਿ ਵੀਆਮਨਗ ਪੱਛੜੀ ਹੋਈ ਮਾੜੀ ਰਿਆਸਤ। ਇਸ ਲਈ ਪ੍ਰਬੰਧ ਬਿਹਤਰ ਕਰਨ ਵਾਲੀ ਦਲੀਲ ਦਾ ਤੇ ਮੁੱਢ ਹੀ ਕੋਈ ਨਹੀਂ। ਇੰਜ ਵੀ ਸੂਬੇ ਵਧਾਣ ਨਾਲ ਮਾਲੀ ਖ਼ਰਚ ਕਈ ਗੁਣਾ ਵਧਦਾ ਹੈ ਤੇ ਪਾਕਿਸਤਾਨ ਵਰਗਾ ਮੁਲਕ ਇਹ ਕਿਵੇਂ ਝੱਲੇ ਗਾ ਜਿੱਥੇ ਲੋਕੀਂ ਟੈਕਸ ਹੀ ਨਹੀਂ ਦਿੰਦੇ?
ਨਵੇਂ ਸੂਬੇ ਬਣਾਉਣ ਦੀ ਦੂਜੀ ਵਜ੍ਹਾ ਨਸਲ ਤੇ ਜ਼ਬਾਨ ਦਾ ਵਖਰਪ ਹੋ ਸਕਦਾ ਹੈ। ਮਤਲਬ ਇਕ ਨਸਲ ਤੇ ਜ਼ਬਾਨ ਦੇ ਲੋਕ ਦੂਜਿਆਂ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਅਪਣੀ ਪਛਾਣ ਦਾ ਵੱਖਰਾ ਸੂਬਾ ਬਨਾਣਾ ਚਾਹੁੰਦੇ ਹਨ। ਜੇ ਕਰ ਇਸ ਪੱਖ ਤੋਂ ਵੇਖਿਆ ਜਾਵੇ ਤੇ ਪਾਕਿਸਤਾਨ ਵਿੱਚ ਸੱਭ ਤੋਂ ਜ਼ੋਰ ਦਾਰ ਅਵਾਮੀ ਮੰਗ ਹਜ਼ਾਰਾ ਤੇ ਮਹਾਜਰ (ਗ਼ਲਤ ਯਾ ਸਹੀ) ਸੂਬੇ ਲਈ ਕੀਤੀ ਗਈ ਹੈ। ਇੰਜ ਤੇ ਬਲੋਚਾਂ ਵਿਚ ਅੱਜਕਲ੍ਹ ਮੁਲਕੋਂ ਵੱਖਰੇ ਹੋਵਣ ਦਾ ਬਹੁਤਾ ਜ਼ੋਰ ਹੈ ਪਰ ਉਹ ਪਾਕਿਸਤਾਨ ਵਿੱਚ ਵੀ ਪਸ਼ਤੂਨਾਂ ਤੋਂ ਵਖ ਸੂਬਾ ਚਾਹੁਣਗੇ ਕੈਵਰ ਜੇ ਪਸ਼ਤੁਨ ਤੇ ਬਲੋਚ ਨਸਲ ਤੇ ਜ਼ਬਾਨ ਪੱਖੋਂ ਇਕਦੂਜੇ ਨਾਲੋਂ ਵੱਖਰੇ ਲੋਕ ਹਨ। ਜੇ ਜ਼ਰਦਾਰੀ ਤੇ ਗਿਲਾਨੀ ਨੇ ਲੋਕ ਮੰਗਾਂ ਮਨ ਕੇ ਨਵੇਂ ਸੂਬੇ ਬਨਾਵਨੇ ਸਨ ਤੇ ਉਹ ਉਥੇ ਬਣਾਉਂਦੇ ਜਿੱਥੇ ਇਹਨਾਂ ਲਈ ਰੌਲਾ ਪੈ ਰਿਹਾ ਹੈ। ਪਰ ਅਸੀਂ ਜਾਣਨੇ ਹਾਂ ਓਈ ਇਹ ਕਰ ਨਹੀਂ ਸਕਦੇ।
ਇਸ ਵੇਲ਼ੇ ਪੰਜਾਬ ਹੀ ਇਕ ਸੂਬਾ ਹੈ ਜਿੱਥੇ ਨਸਲ ਤੇ ਜ਼ਬਾਨ ਦੀ ਖਿੱਚ ਧਿਰ ਵ ਸੱਭ ਤੋਂ ਘੱਟ ਹੈ। ਲਹਿੰਦੇ ਪੰਜਾਬ ਦੇ ਲੋਕਾਂ ਨੇ ਸਰਾਇਕੀ ਸੂਬੇ ਲਈ ਹਜ਼ਾਰੇ ਵਾਲਿਆਂ ਵਾਂਗ ਕੋਈ ਜਸਲਾ ਜਲੂਸ ਨਹੀਂ ਕੀਤਾ। ਸਿਰਫ਼ ਡਰਾਇੰਗ ਰੋਮਾਂ ਵਿਚ ਬੈਠੇ ਕੁੱਝ ਮਿਡਲ ਕਲਾਸੀਏ ਚੰਗੀਆਂ ਨੌਕਰੀਆਂ ਦੀ ਆਸ ਲਈ ਤੇ ਜਾਗੀਰਦਾਰ ਇਕ ਇਲਾਕੇ ਨੂੰ ਆਪਣੇ ਸ਼ਿਕੰਜੇ ਵਿਚ ਲੈਣ ਲਈ ਸਰਾਇਕੀ ਦਾ ਰੌਲਾ ਪਾ ਰਹੇ ਹਨ।ਸਰਾਇਕੀ ਸੂਬੇ ਨਾਲੋਂ ਬਹੁਤਾ ਰੌਲਾ ਤੇ ਬਹਾਵਲ ਪੁਰ ਦੀ ਰਿਆਸਤ ਦੀ ਬਹਾਲੀ ਲਈ ਪਿਆ ਹੈ । ਇੰਜ ਵੀ ਪੁਰਾਣੀ ਬਹਾਵਲ ਪੁਰ ਰਿਆਸਤ (ਬਹਾਵਲ ਨਗਰ ਸਮੇਤ) ਵਿਚ ਮੁਹਾਜਰਾਂ ਤੇ ਆਬਾਦਕਾਰਾਂ ਦੀ ਆਬਾਦੀ ਏਨੀ ਹੈ ਜੋ ਅੱਜ ਵੀ ਆਜਾਜ਼ਾਲਹਕ ਉਥੋਂ ਇਲੈਕਸ਼ਨ ਜਿੱਤ ਜਾਂਦਾ ਹੈ।
ਜ਼ੁਬਾਨ ਦੇ ਪੱਖ ਤੋਂ ਵੇਖਿਆ ਜਾਵੇ ਤੇ ਅਜੇ ਤੀਕਰ ਕਿਸੇ ਸਰਾਇਕੀ ਲੀਡਰ ਬਿਮਾ ਗਿਲਾਨੀ ਨੇ ਇਹ ਨਹੀਂ ਕਹਿਆ ਜੋ ਸਰਾਇਕੀ ਸੂਬੇ ਦੀ ਸਰਕਾਰੀ ਜ਼ਬਾਨ ਸਰਾਇਕੀ ਹੋਵੇਗੀ। ਜੇ ਉਹ ਬੰਗਾਲੀਆਂ ਵਾਂਗ ਆਪਣੇ ਆਪ ਨੂੰ ਨੌਂ ਵੱਖਰੀ ਕੌਮੀਅਤ ਸਮਝਦੇ ਹਨ ਤੇ ਫਿਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਜੋ ਬੰਗਾਲੀਆਂ ਤੇ ਉਨੀ ਸੌ ਅਠਤਾਲੀ ਵਿਚ ਹੀ ਉਰਦੂ ਨੂੰ ਰੱਦ ਕਰਦਿੱਤਾ ਸੀ ਤੇ ਵਖ ਹੋਕੇ ਆਪਣੇ ਮੁਲਕ ਦੀ ਜ਼ਬਾਨ ਬੰਗਾਲੀ ਬਣਾਈ ਹੈ। ਸਰਾਇਕੀ ਜ਼ਬਾਨ ਨੂੰ ਮੁੱਢ ਬਣਾਕੇ ਇਹ ਕਿਹੋ ਜਹਿਆ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਸਰਾਇਕੀ ਦੀ ਥਾਂ ਉਹੋ ਚਾਲੂ ਉਰਦੂ ਤੇ ਅੰਗਰੇਜ਼ੀ ਹੋਵੇਗੀ ਤੇ ਸਰਾਇਕੀ ਇੰਜ ਹੀ ਕੁੱਝ ਕਾਲਜਾਂ ਯੋਨੀਵਰਸਟਾਂ ਵਿਚ ਪੜ੍ਹਾਈ ਜਾਵੇਗੀ ਜਿਵੇਂ ਹੁਣ ਹੋ ਰਿਹਾ ਹੈ। ਇਸ ਲਈ ਉਹਨਾਂਸੋਝਵਾਨਾਂ ਨੂੰ ਜਿਹੜੇ ਬੰਗਾਲੀ ਤੇ ਸਰਾਇਕੀ ਦੇ ਮਸਅਲੇ ਨੂੰ ਇਕੋ ਜਿਹੀਆ ਸਮਝਦੇ ਹਨ ਫਿਰ ਤੋਂ ਇਸ ਤੇ ਝਾਤ ਮਾਰ ਲੈਣੀ ਚਾਹੀਦੀ ਹੈ।
ਜ਼ਬਾਨ ਦੇ ਪੱਖ ਤੋਂ ਵੇਖਿਆ ਜਾਵੇ ਤੇ ਪੰਜਾਬ ਦੇ ਵਖ ਵਖ ਇਲਾਕਿਆਂ ਵਿਚ ਕਈ ਲਹਿਜੇ ਹਨ ਜਿਵੇਂ ਮਿਸਰ ਤੇ ਇਰਾਕ ਦੀ ਅਰਬੀ ਏਨੀ ਵਖ ਹੈ ਜੋ ਇਕਦੂਜੇ ਨੂੰ ਸਮਝ ਵੀ ਨਹੀਂ ਆਉਂਦੀ। ਫਿਰ ਪੰਜਾਬ ਦਾ ਜਟਕੀ ਲਹਿਜਾ ਸਰਾਇਕੀ ਦੇ ਬਹੁਤ ਨੇੜੇ ਹੈ ਤੇ ਜੇ ਇਸ ਤੇ ਸੂਬਾ ਬਣਨਾ ਹੈ ਤੇ ਫਿਰ ਤੇ ਫ਼ੈਸਲ ਆਬਾਦ ਤੇ ਸ਼ੀਖ਼ੋਪੋਰ ਵੀ ਸਰਾਇਕੀ ਸੂਬੇ ਵਿਚ ਹੋਣੇ ਚਾਹੀਦੇ ਹਨ ਕਿਉਂ ਉਥੇ ਵੀ ਵੱਡੀ ਆਬਾਦੀ ਜਟਕੀ ਬੋਲਦੀ ਹੈ। ਜੇ ਲਹਿਜਿਆਂ ਦੀ ਪੱਧਰ ਤੇ ਸੂਬੇ ਬੰਨੇ ਹਨ ਤੇ ਫਿਰ ਅਨਦਰੁਨ ਸ਼ਹਿਰ ਵੱਖਰਾ ਸੂਬਾ ਹੋਣਾ ਚਾਹੀਦਾ ਕਿਉਂ ਜੋ ਉਸ ਦਾ ਲਹਿਜਾ ਕਸੂਰ ਨਾਲੋਂ ਵਖ ਹੈ।ਇਸ ਦੇ ਨਾਲ ਇਹ ਵੀ ਗੱਲ ਹੈ ਜੋ ਲਹਿੰਦੇ ਪੰਜਾਬ ਵਿੱਚ ਚੜ੍ਹਦੇ ਪੰਜਾਬ ਦੇ ਲਹਿਜੇ ਦੇ ਬੋਲਣ ਵਾਲੇ (ਜਿਨ੍ਹਾਂ ਨੂੰ ਆਬਾਦਕਾਰ ਕਹਿਆ ਜਾਂਦਾ ਹੇ) ਕੀਆਂ ਜ਼ਿਲਿਆਂ ਵਿਚ ਅਕਸਰੀਅਤ ਨਹੀਂ ਤੇ ਕੋਈ ਬਹੁਤੀ ਨਿੱਕੀ ਅਕਲੀਤ ਵੀ ਨਹੀਂ। ਮੁੱਕਦੀ ਗਲ ਜੋ ਸਰਾਇਕੀ ਸੂਬੇ ਦੇ ਬਣਨ ਦੀ ਕੋਈ ਮੁਨਤਕ ਕੋਈ ਦਲੀਲ ਨਹੀਂ ਹੈ।
ਪਰ ਲਹਿੰਦੇ ਪੰਜਾਬ ਦੇ ਤੇ ਸਿੰਧ ਦੇ ਜਾਗੀਰਦਾਰਾਂ ਦੇ ਇਕ ਹਿੱਸੇ ਨੂੰ ਇਸ ਵਿਚ ਜੋ ਮੁਨਤਕ ਨਜ਼ਰ ਆਉਂਦੀ ਹੈ ਉਹ ਇਹ ਹੇ ਜੋ ਵਿਚਲੇ ਪੰਜਾਬ ਦੇ ਸਮਾਜ ਵਿਚ ਬੰਦੇ ਆਜ਼ਾਦ ਮੁਹਾਰੇ ਹਨ ਤੇ ਉਨ੍ਹਾਂ ਉਤੇ ਜਾਗੀਰਦਾਰੀ ਸਿਆਸਤ ਨਹੀਂ ਚੱਲ ਸਕਦੀ। ਇਸੇ ਲਈ ਇਹ ਇਲਾਕਾ ਮੁਆਸ਼ੀ ਪੱਖ ਵਿੱਚ ਵੀ ਅਗੋਨਹਾ ਹੈ। ਹੁਣ ਵਿਚਲੇ ਪੰਜਾਬ ਦੇ ਚੁਣੇ ਮੈਂਬਰਾਂ ਦਾ ਅਸਰ ਰਸੂਖ਼ ਵੀ ਵਧੇਰਾ ਹੋ ਗਿਆ ਹੈ ਤੇ ਪਿਛਲੀਆਂ ਕੁੱਝ ਦਹਾਕਿਆਂ ਤੋਂ ਪੰਜਾਬ ਦੇ ਚੀਫ਼ ਮਨਸਟੜ (ਸ਼ਰੀਫ਼ ਤੇ ਚੌਧਰੀ ਬਰਾਦਰਾਨ) ਵੀ ਇਸ ਇਲਾਕੇ ਤੋਂ ਹੀ ਆਉਂਦੇ ਨੇਂ। ਹੁਣ ਲਹਿੰਦੇ ਪੰਜਾਬ ਦੇ ਜਾਗੀਰਦਾਰਾਂ ਦੀ ਅਵਾਜ਼ ਦੱਬ ਗਈ ਹੈ ਤੇ ਉਹ ਅਪਣੀ ਮਨ ਮਾਨੀ ਨਹੀਂ ਕਰ ਸਕਦੇ। ਇਸੇ ਲਈ ਉਹ ਅਪਣੀ ਵੱਖਰੀ ਰਾਜਧਾਨੀ ਬਨਵਾਨਾ ਚਾਹੁੰਦੇ ਹਨ ਜਿੱਥੇ ਉਹ ਅਨਦਰੁਨ ਸਿੰਧ ਵਾਂਗ ਚਮ ਦੀਆਂ ਚਲਾਉਣ ਤੇ ਵਿਚਲਾ ਪੰਜਾਬ ਉਨ੍ਹਾਂ ਦੇ ਅਵਾਮ ਦੁਸ਼ਮਣ ਮਾਮਲਿਆਂ ਵਿੱਚ ਦਖ਼ਲ ਨਾ ਦੇਵੇ। ਪੀਪਲਜ਼ ਪਾਰਟੀ ਆਪਣੇ ਕਰਤੂਤਾਂ ਪਾਰੋਂ ਵਿਚਲੇ ਪੰਜਾਬ ਵਿੱਚ ਮੁੱਕ ਚੱਕੀ ਹੈ ਤੇ ਹੁਣ ਉਹ ਲਹਿੰਦੇ ਪੰਜਾਬ ਦੇ ਵਡੇਰਿਆਂ ਨਾਲ ਗਿੱਠ ਜੋੜ ਕਰ ਰਹੀ ਹੈ।ਨਾਈਜਰੀਆ ਵਿਚ ਵੀ ਹਕੂਮਤ ਨੇ ਹਰ ਮਸਲੇ ਦੇ ਜਵਾਬ ਵਿੱਚ ਸੂਬਾ ਬਣਾ ਯਾ। ਹੁਣ ਉਥੇ ਹਾਲ ਪਹਿਲਾਂ ਨੂੰ ਕਈ ਸੌ ਗੁਣਾ ਖ਼ਰਾਬ ਹਨ।
ਸਰਾਇਕੀ ਸੂਬਾ ਬਣਾਉਣ ਦੀ ਸੱਭ ਤੋਂ ਵੱਧ ਹਮਾਇਤ ਐਮ ਕਿਵ ਐਮ ਕਰ ਰਹੀ ਹੈ। ਉਹ ਤੇ ਝੱਟ ਕਰਕੇ ਹਜ਼ਾਰਾ ਸੂਬਾ ਵੀ ਬਣਾਉਣਾ ਚਾਹੁੰਦੀ ਹੈ। ਐਮ ਕਿਵ ਐਮ ਦੇ ਟਚੇ ਸਾਫ਼ ਦੱਸ ਰਹੇ ਹਨ। ਮਤਲਬ ਜੇ ਬੇ ਤੱਕੀ ਦਲੀਲ ਤੇ ਸਰਾਇਕੀ ਸੂਬਾ ਬਣ ਸਕਦਾ ਹੈ ਤੇ ਫਿਰ ਮਹਾਜਰ ਸੂਬਾ ਕਿਉਂ ਨਹੀਂ ਜਿੱਥੇ ਨਸਲ ਤੇ ਜ਼ਬਾਨ ਪੱਖੋਂ ਸੰਧੀਆਂ ਨਾਲੋਂ ਵੱਖਰੇ ਲੋਕਾਂ ਦੀ ਗਿਣਤੀ ਵਧ ਹੈ? ਪਰ ਕੀਹ ਸਿੰਧੀ ਕਰਾਚੀ ਤੇ ਹੈਦਰਾਬਾਦ (ਜਿਹੜੇ ਉਨ੍ਹਾਂ ਦੇ ਤਾਰੀਖ਼ੀ ਸ਼ਹਿਰ ਹਨ) ਦਾਨ ਵਿੱਚ ਦੇ ਦੀਵਨਗੇ? ਕਦੀ ਵੀ ਨਹੀਂ। ਹੁਣ ਸਿੰਧ ਕੌਮ ਪ੍ਰਸਤਾਂ ਨੂੰ ਅਪਣੀ ਸੋਨਘੜੀ ਹੋਈ ਸੋਚ ਤੇ ਮਾਤਮ ਕਰਨਾ ਚਾਹੀਦਾ ਹੈ ਜਿਹੜੇ ਕੁੱਝ ਚਿਰ ਪਹਿਲਾਂ ਸਰਾਇਕੀ ਦਾ ਝੰਡਾ ਚੱਕੀ ਫਿਰਦੇ ਸਨ।
ਜੇ ਸਰਾਇਕੀ ਸੂਬਾ ਬਣ ਵੀ ਗਿਆ ਤੇ ਇਹ ਇਕ ਪਛੜਿਆ ਸੂਬਾ ਹੋਵੇ ਗਾ ਜਿਸ ਤੇ ਜਾਗੀਰਦਾਰਾਂ ਦਾ ਪੂਰਾ ਸ਼ਿਕੰਜਾ ਹੋਵੇ ਗਾ। ਮੁਕਾਮੀ ਜਾਗੀਰਦਾਰਾਂ ਦੀਆਂ ਮਨ ਆਈਆਂ ਵੱਧ ਜਾਵਣ ਗਿਆਂ ਤੇ ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੋਵੇ ਗਾ। ਉਸ ਦੀ ਮਿਸਾਲ ਜ਼ਿਲ੍ਹਾ ਸਾਹੀਵਾਲ ਦਾ ਤਿੰਨ ਜ਼ਿਲਿਆਂ, ਸਾਹੀਵਾਲ, ਉਕਾੜਾ ਤੇ ਪਾਕਪਤਨ ਵਿਚ ਵੰਡਿਆ ਜਾਣਾ ਹੈ। ਇਸ ਨਾਲ ਖ਼ਰਚਾ ਤਿੰਨ ਗੁਣਾ ਵੱਧ ਗਿਆ ਹੈ ਪਰ ਕੁੱਝ ਜ਼ਿਲਿਆਂ ਵਿਚ ਪ੍ਰਬੰਧ ਪਹਿਲਾਂ ਨਾਲੋਂ ਵੀ ਭੈੜੇ ਹਨ। ਜ਼ਿਲ੍ਹਾ ਸਾਹੀਵਾਲ ਨੂੰ ਤੇ ਕੋਈ ਖ਼ਾਸ ਫ਼ਰਕ ਨਹੀਂ ਪਿਆ ਪਰ ਪਾਕਪਤਨ ਪਛੜਿਆ ਹੋਇਆ ਜ਼ਿਮੀਂਦਾਰਾਂ ਦੀ ਰਾਜਧਾਨੀ ਬਣ ਗਿਆ ਹੇ। ਸਰਾਇਕੀ ਸੂਬਾ ਬਣਨ ਨਾਲ ਵੀ ਇਹੋ ਹੋਵੇ ਗਾ: ਸ਼ਾਇਦ ਪੰਜਾਬ ਨੂੰ ਬਹੁਤਾ ਫ਼ਰਕ ਨਾ ਪਵੇ ਪਰ ਸਰਾਇਕੀ ਲੋਕਾਂ ਦਾ ਮਿੱਝ ਨਿਕਲ ਜਾਵੇ ਗਾ। ਮੁੱਕਦੀ ਗਲ ਇਹ ਜੋ ਸਰਾਇਕੀ ਸੂਬੇ ਦੇ ਪਿੱਛੇ ਜਾਗੀਰਦਾਰਾਨਾ ਮੌਕਾ ਪ੍ਰਸਤ ਸਿਆਸਤ ਤੋਂ ਵਖ ਹੋਰ ਕੁੱਝ ਵੀ ਨਹੀਂ।
(`ਵਿਚਾਰ` `ਚੋਂ ਹੂ -ਬ -ਹੂ ਉਤਾਰਾ)
ਇਕਬਾਲ
ਬਹੁਤ ਖੂਬ ਵੀਰ ਦੂਜੇ ਪੰਜਾਬ ਦੇ ਦਰਸ਼ਨ ਕਰਵਾਉਣ ਲਈ ਸ਼ੁਕਰੀਆ