Thu, 21 November 2024
Your Visitor Number :-   7255227
SuhisaverSuhisaver Suhisaver

ਨੌਜਵਾਨ ਦੀ ਸਾਊਦੀ ਅਰਬ ’ ਚ ਸੜਕ ਹਾਦਸੇ ਦੌਰਾਨ ਮੌਤ

Posted on:- 04-01-2014

ਪੀੜਤ ਗ਼ਰੀਬ ਪਰਿਵਾਰ ਵੱਲੋਂ ਸਰਕਾਰ ਤੋਂ ਲਾਸ਼ ਮੰਗਵਾਉਣ ਲਈ ਸਹਿਯੋਗ ਦੀ ਮੰਗ

ਮਾਹਿਲਪੁਰ :ਇਥੋਂ ਨੇੜਲੇ ਪਿੰਡ ਹਵੇਲੀ ਵਿਖੇ ਅੱਜ ਉਸ ਵਕਤ ਸੋਗ ਦੀ ਲਹਿਰ ਪੈਦਾ ਹੋ ਗਈ ਜਦ ਤਿੰਨ ਮਹੀਨੇ ਪਹਿਲਾਂ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਸਾਉਦੀ ਅਰਬ ਗਏ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਇਕਲੌਤੇ ਅਤੇ ਤਿੰਨ ਭੈਣਾਂ ਦੇ ਭਰਾ ਨੌਜਵਾਨ ਦੀ ਉਥੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਦੀ ਮੌਤ ਦੀ ਖਬਰ ਸਬੰਧੀ ਜਦ ਉਸਦੇ ਘਰ ਮਿ੍ਰਤਕ ਲੜਕੇ ਦੇ ਕਿਸੇ ਦੋਸਤ ਨੇ ਫੋਨ ਕੀਤਾ ਤਾਂ ਪਿੰਡ ਦਾ ਖੁਸ਼ੀਆਂ ਭਰਿਆ ਮਾਹੌਲ ਗਮਗੀਨ ਹੋ ਗਿਆ। ਪੀੜਤ ਪਰਿਵਾਰ ਦੇ ਬਜ਼ੁਰਗ ਬਾਬੇ ਨੂੰ ਇਸ ਸਬੰਧੀ ਜਾਣਕਾਰੀ ਹੈ ਪ੍ਰੰਤੂ ਉਸਦੀ ਮਾਂ ਅਤੇ ਭੈਣਾਂ ਨੂੰ ਇਸ ਹਾਦਸੇ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਿੰਡ ਵਾਸੀਆਂ ਅਤੇ ਮਿ੍ਰਤਕ ਲੜਕੇ ਦੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ, ਪੁਲੀਸ ਅਤੇ ਵਿਦੇਸ਼ ਮੰਤਰਾਲੇ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਿ੍ਰਤਕ ਲੜਕੇ ਦੀ ਲਾਸ਼ ਮੰਗਵਾਉਣ ਲਈ ਪਿੰਡ ਦੇ ਅਤਿ ਪੀੜਤ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ । ਉਹਨਾਂ ਕਿਹਾ ਕਿ ਪਰਿਵਾਰ ਦੀ ਐਨੀ ਹਿੰਮਤ ਨਹੀਂ ਹੈ ਕਿ ਉਹ ਆਪਣੇ ਖਰਚੇ ਤੇ ਆਪਣੇ ਲੜਕੇ ਦੀ ਮਿ੍ਰਤਕ ਦੇਹ ਨੂੰ ਘਰ ਲਿਆ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਹਵੇਲੀ ਦੇ ਨੌਜਵਾਨ ਹਰਕੰਵਲ ਸਿੰਘ (23) ਪੁੱਤਰ ਸਵਰਗਵਾਸੀ ਰਵਿੰਦਰ ਸਿੰਘ ਦੀ ਬੀਤੇ ਦਿਨ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿ੍ਰਤਕ ਲੜਕੇ ਹਰਕੰਵਲ ਸਿੰਘ ਦੇ ਬਾਬੇ ਗੁਰਦੇਵ ਸਿੰਘ ਅਤੇ ਨਿਧਾਨ ਸਿੰਘ, ਭੂਆ ਕੁਲਵਿੰਦਰ ਕੌਰ ਅਤੇ ਫੁੱਫੜ ਮੋਹਣ ਸਿੰਘ ਨੇ ਦੱਸਿਆ ਕਿ ਹਰਕੰਵਲ ਸਿੰਘ ਦਸਵੀਂ ਪਾਸ ਕਰਨ ਉਪਰੰਤ ਸਾਲ 2013 ਦੇ ਅਕਤੂਬਰ ਮਹੀਨੇ ਵਿੱਚ ਘਰ ਦੀ ਗਰੀਬੀ ਦੂਰ ਕਰਨ ਲਈ ਸਾੳੂਦੀ ਅਰਬ ਗਿਆ ਸੀ। ਉਹਨਾਂ ਦੱਸਿਆ ਕਿ ਹਰਕੰਵਲ ਸਿੰਘ ਉਥੇ ਪਾਣੀ ਵਾਲਾ ਟੈਂਕਰ ਚਲਾਉਣ ਦਾ ਕੰਮ ਕਰਦਾ ਸੀ ਤੇ ਬੀਤੇ ਦਿਨ ਉਸਦਾ ਟੈਂਕਰ ਰੋਡ ਤੇ ਅਚਾਨਕ ਪਲਟ ਗਿਆ ਜਿਸ ਸਦਕਾ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਉਸਦੀ ਭੂਆ ਦੀ ਲੜਕੀ ਅਮਨਦੀਪ ਕੌਰ ਨੇ ਸਾਊਦੀ ਅਰਬ ਤੋਂ ਆਈ ਘਟਨਾ ਸਬੰਧੀ ਉਸਦੇ ਮੁਬਾਈਲ ਫੋਨ ਤੇ ਮੇਲ ਕੀਤੀਆਂ ਤਸਵੀਰਾਂ ਦਿਖਾਉਂਦਿਆ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਵਿਦੇਸ਼ ਗਿਆ ਹਰਕੰਵਲ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੇ ਪਿਤਾ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਘਰ ਵਿੱਚ ਗਰੀਬੀ ਦੀ ਦਲ ਦਲ ਨੂੰ ਦੂਰ ਕਰਨ ਲਈ ਉਹ ਸਾਊਦੀ ਅਰਬ ਗਿਆ ਪ੍ਰੰਤੂ ਕੰਮ ਕਰਦੇ ਨੂੰ ਹਾਲੇ ਤਿਨ ਮਹੀਨੇ ਵੀ ਨਹੀਂ ਹੋਏ ਕਿ ਉਸਦੀ ਮੌਤ ਦੀ ਖਬਰ ਘਰ ਪੁੱਜ ਗਈ। ਉਸਨੇ ਦੱਸਿਆ ਕਿ ਉਸਦੀ ਬਜ਼ੁਰਗ ਮਾਤਾ ਪਰਮਜੀਤ ਕੌਰ ਨੇ ਬੜੀ ਸਖਤ ਮਿਹਨਤ ਕਰਕੇ ਉਸਨੂੰ ਵਿਦੇਸ਼ ਭੇਜਿਆ ਸੀ। ਉਹ ਖੁਦ ਵੀ ਸਿਹਤ ਖਰਾਬ ਹੋਣ ਕਾਰਨ ਮੰਜ਼ੇ ਦੀ ਮਰੀਜ਼ ਹੈ। ਅੱਜ ਜਦ ਇਸ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਪਿੰਡ ਹਵੇਲੀ ਪਹੁੰਚ ਕੀਤੀ ਗਈ ਤਾਂ ਉਸਦੇ ਘਰ ਦੀ ਹਾਲਤ ਬਹੁਤ ਹੀ ਤਰਸਯੋਗ ਦੇਖੀ ਗਈ। ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕ ਉਸਦੇ ਘਰ ਅੱਗੇ ਖੜ੍ਹੇ ਸਨ ਪ੍ਰੰਤੂ ਉਸਦੀ ਮਾਂ ਅਤੇ ਭੈਣਾਂ ਨੂੰ ਲੜਕੇ ਦੀ ਮੌਤ ਦਾ ਪਤਾ ਨਾ ਲੱਗ ਸਕੇ ਬਾਹਰ ਖੜ੍ਹੇ ਸਨ।

ਪਿੰਡ ਦੇ ਲੋਕਾਂ ਅਤੇ ਮਿ੍ਰਤਕ ਲੜਕੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰਕੰਵਲ ਸਿੰਘ ਦੀਆਂ ਤਿੰਨ ਭੈਣਾਂ ਵਿੱਚੋਂ ਸਿਰਫ ਹਾਲੇ ਇਕ ਲੜਕੀ ਦਾ ਵਿਆਹ ਹੋਇਆ ਹੈ ਤੇ ਦੋ ਭੇਣਾਂ ਸਮੇਤ ਉਹ ਖੁਦ ਕੁਆਰਾ ਸੀ। ਉਸਦੀ ਭੂਆ ਕੁਲਵਿੰਦਰ ਕੌਰ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਸਦੇ ਭਤੀਜੇ ਨੇ ਉਸਨੂੰ ਕਿਹਾ ਸੀ ਕਿ ਉਹ ਬਹੁਤ ਸਾਰੇ ਪੈਸੇ ਕਮਾਕੇ ਭੇਜੇਗਾ ਤੇ ਤੁਸੀਂ ਉਸ ਦੀਆਂ ਦੋਵੇਂ ਭੈਣਾਂ ਦਾ ਵਿਆਹ ਅਤੇ ਨਵੇਂ ਘਰ ਦੀ ਉਸਾਰੀ ਤੋਂ ਇਲਾਵਾ ਗਰੀਬੀ ਕਾਰਨ ਵੇਚੀ ਗਈ ਘਰਦੀ ਜ਼ਮੀਨ ਨੂੰ ਨਵੇਂ ਸਿਰਿਓ ਖਰੀਦ ਲੈਣਾਂ। ਉਸਨੇ ਰੋਂਦੀ ਹੋਈ ਨੇ ਕਿਹਾ ਕਿ ਉਸਦੇ ਸਾਰੇ ਸਪਨੇ ਅਧੂਰੇ ਰਹਿ ਗਏ। ਪੀੜਤ ਪਰਿਵਾਰ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ। ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਸਮੇਤ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮਿ੍ਰਤਕ ਲੜਕੇ ਦੀ ਲਾਸ਼ ਮੰਗਾਉਣ ਲਈ ਪਰਿਵਾਰ ਦੀ ਬਣਦੀ ਸਹਾਇਤਾ ਕੀਤੀ ਜਾਵੇ। ਉਹਨਾਂ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਲਈ ਵੀ ਬੇਨਤੀ ਕੀਤੀ ਹੈ।

-ਸ਼ਿਵ ਕੁਮਾਰ ਬਾਵਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ