Mon, 09 September 2024
Your Visitor Number :-   7220048
SuhisaverSuhisaver Suhisaver

ਆਸਟ੍ਰੇਲੀਆਈ ਡਾਕਟਰੀ ਟੀਮ ਨੇ ਕੀਤਾ ਚਮਤਕਾਰ

Posted on:- 25-10-2014

ਮ੍ਰਿਤਕ ਦਾ ਦਿਲ ਜ਼ਿੰਦਾ ਵਿਅਕਤੀ ਦੇ ਪਾ ਕੇ ਦਿੱਤੀ ਜ਼ਿੰਦਗੀ
ਸਿਡਨੀ :
ਦੁਨੀਆ ਦੇ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਮੈਡੀਕਲ ਦੀ ਟੀਮ ਨੇ ਜਿਸ ਵਿੱਚ ਇੱਕ ਭਾਰਤੀ ਡਾਕਟਰ ਸਮੇਤ ਆਸਟ੍ਰੇਲੀਆਈ ਡਾਕਟਰਾਂ ਦੀ ਟੀਮ ਨੇ ਦਿਲ ਦੇ ਟਰਾਂਸਪਲਾਂਟ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੈਡੀਕਲ  ਡਾਕਟਰੀ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਜ਼ਿੰਦਾ ਵਿਅਕਤੀ ਦੇ ਸਰੀਰ ਅੰਦਰ ਇਕ ਮ੍ਰਿਤਕ ਦਾ ਦਿਲ ਫਿੱਟ ਕੀਤਾ ਗਿਆ। ਇਹ ਦਿਲ ਹੁਣ ਇਕ ਵਿਅਕਤੀ ਦੇ ਅੰਦਰ ਜ਼ਿੰਦਗੀ ਬਣ ਕੇ ਧੜਕੇਗਾ। ਇਸ ਨੂੰ ਦੁਨੀਆਂ ਦਾ ਪਹਿਲਾ ਮੁਰਦਾ ਦਿਲ ਦਾ ਟਰਾਂਸਪਲਾਂਟ ਮੰਨਿਆ ਜਾ ਰਿਹਾ ਹੈ।
ਇਸ ਸਫਲਤਾ ਨੂੰ ਬਹੁਤ ਵੱਡੇ ਬਦਲਾਅ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਡਾਕਟਰਾਂ ਨੇ ਮੁਰਦਾ ਦਿਲ ਵਿਚ ਦੁਬਾਰਾ ਜਾਨ ਪਾ ਕੇ ਇਕ ਹੋਰ ਮਰੀਜ਼ ਨੂੰ ਜ਼ਿੰਦਗੀ ਦੇ ਦਿੱਤੀ। ਇਸ ਦੇ ਨਾਲ ਹੁਣ ਦੁਨੀਆ ਵਿਚ ਮਹੱਤਵਪੂਰਨ ਅੰਗਾਂ ਨੂੰ ਦਾਨ ਕਰਨ ਲਈ ਲੋਕਾਂ ਦਾ ਨਜ਼ਰੀਆ ਬਦਲੇਗਾ। ਹੁਣ ਤੋਂ ਪਹਿਲਾਂ ਸਿਰਫ ਉਹ ਦਿਲ ਹੀ ਮਰੀਜ਼ ਨੂੰ ਲਗਾਇਆ ਜਾ ਸਕਦਾ ਸੀ, ਜਿਸ ਵਿਚ ਧੜਕਣ ਹੋਵੇ ਪਰ ਵਿਅਕਤੀ 'ਬ੍ਰੇਨ ਡੈੱਡ' ਹੋਵੇ। ਇਸ ਸਫਲਤਾ ਨਾਲ ਹੁਣ ਇਕ ਮਰਿਆ ਹੋਇਆ ਦਿਲ ਵੀ ਕਿਸੇ ਨੂੰ ਜ਼ਿੰਦਗੀ ਬਖਸ਼ ਸਕਦਾ ਹੈ।
ਇਹ ਟਰਾਂਸਪਲਾਂਟ ਸਿਡਨੀ ਦੇ ਸੇਂਟ ਵਿੰਸੇਂਟ ਹਸਪਤਾਲ ਵਿਚ ਕੀਤਾ ਗਿਆ ਹੈ। ਹਸਪਤਾਲ ਹੁਣ ਤੱਕ ਤਿੰਨ ਲੋਕਾਂ ਦੇ ਸਰੀਰ ਵਿਚ ਮੁਰਦਾ ਦਿਲ ਨੂੰ ਧੜਕਾਅ ਚੁੱਕਿਆ ਹੈ। ਮਿਸ਼ੇਲ ਗ੍ਰਿਬੀਲਰ ਅਜਿਹੀ ਪਹਿਲੀ ਮਰੀਜ਼ ਹੈ, ਜਿਸ ਵਿਚ ਮੁਰਦਾ ਦਿਲ ਟਰਾਂਸਪਲਾਂਟ ਕੀਤਾ ਗਿਆ। ਇਸ ਤੋਂ ਪਹਿਲਾਂ ਉਸ ਦੀ ਦੋ ਵਾਰ ਸਰਜਰੀ ਕੀਤੀ ਗਈ। ਗ੍ਰਿਬੀਲਰ ਨੇ ਦੱਸਿਆ ਕਿ ਹੁਣ ਉਹ ਖੁਦ ਨੂੰ ਪੂਰੀ ਤਰ੍ਹਾਂ ਫਿੱਟ ਮਹਿਸੂਸ ਕਰਦੀ ਹੈ। ਦਿਲ ਦੇ ਟਰਾਂਸਪਲਾਂਟ ਤੋਂ ਬਾਅਦ 40 ਸਾਲ ਦੀ ਇਕ ਹੋਰ ਮਹਿਲਾ ਦਾ ਕਹਿਣਾ ਹੈ ਕਿ ਹੁਣ ਉਹ ਰੋਜ਼ਾਨਾ ਕਿਸੇ ਆਮ ਵਿਅਕਤੀ ਦੇ ਵਾਂਗ 3 ਕਿਲੋਮੀਟਰ ਰੋਜ਼ਾਨਾ ਤੁਰ ਲੈਂਦੀ ਹੈ। ਟਰਾਂਸਪਲਾਂਟ ਤੋਂ ਪਹਿਲਾਂ ਮੁਰਦਾ ਦਿਲ ਨੂੰ ਮਸ਼ੀਨ ਵਿਚ ਇਸ ਵਿਸ਼ੇਸ਼ ਸਾਲਿਊਸ਼ਨ ਵਿਚ ਰੱਖਿਆ ਜਾਂਦਾ ਹੈ। ਇਸ ਨੂੰ ਐਕਸ ਵਾਈਵੋ ਆਰਗਨ ਕੇਅਰ ਸਿਸਟਮ ਕਿਹਾ ਜਾਂਦਾ ਹੈ। ਓ. ਸੀ. ਐੱਸ. ਦੇ ਕਾਰਨ ਮ੍ਰਿਤਕ ਦਿਲ ਦੁਬਾਰਾ ਧੜਕਣ ਲੱਗਦਾ ਹੈ ਤੇ ਫਿਰ ਇਸ ਨੂੰ ਕਿਸੇ ਲੋੜਵੰਦ ਵਿਅਕਤੀ ਦੇ ਸਰੀਰ ਵਿਚ ਇੰਪਲਾਂਟ ਕਰ ਦਿੱਤਾ ਜਾਂਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ