Sun, 08 September 2024
Your Visitor Number :-   7219722
SuhisaverSuhisaver Suhisaver

ਸ਼ਹੀਦ ਪਿ੍ਰਥੀਪਾਲ ਸਿੰਘ ਚੱਕ ਅਲੀਸ਼ੇਰ ਦੇ ਕਾਤਲਾਂ ਨੂੰ ਉਮਰ ਕੈਦ

Posted on:- 28-02-2015

ਬਰਨਾਲਾ: ਪਿਛਲੇ ਸਮੇਂ ‘ਚ ਕਿਸਾਨਾਂ ਦੀਆਂ ਜ਼ਮੀਨਾਂ ਧੋਖੇ ਭਰੇ ਢੰਗ ਨਾਲ ਹਥਿਆਉਣ ਦਾ ਅਮਲ ਪੰਜਾਬ ਅੰਦਰ ਪੂਰੇ ਜੋਰ ਨਾਲ ਚੱਲ ਰਿਹਾ ਸੀ। ਆੜਤੀਏ, ਸਰਕਾਰ, ਸਿਆਸਤਦਾਨ ਅਤੇ ਗੁੰਡੇ ਰਲਕੇ ਝੂਠੇ ਪਰਨੋਟਾਂ ਸਹਾਰੇ ਅਦਾਲਤਾਂ ਵਿੱਚੋਂ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਧੜਾਧੜ ਡਿਗਰੀਆਂ ਆਪਣੇ ਨਾਂ ਕਰਵਾ ਕੇ ਜ਼ਮੀਨਾਂ ਹੜੱਪ ਰਹੇ ਸਨ। ਕਿਸਾਨ ਜਥੇਬੰਦੀਆਂ ਸਾਹਮਣੇ ਇਹ ਵੱਡੀ ਚੁਣੌਤੀ ਸੀ। ਇਸ ਚੁਣੌਤੀ ਨੂੰ ਖਿੜੇ-ਮੱਥੇ ਕਬੂਲਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸੇ ਕੜੀ ਦਾ ਹਿੱਸਾ ਸੀ ਪਿੰਡ ਰਾਏਪੁਰ ਖੁਰਦ ਦਾ ਗਰੀਬ ਕਿਸਾਨ ਭੋਲਾ ਸਿੰਘ ਜਿਸ ਦੀ 10 ਕਨਾਲ ਜਮੀਨ ਸਿਰਫ ਸਵਾ ਲੱਖ ਰੁ. ਦੇ ਕਰਜ ਬਦਲੇ ਅਦਾਲ਼ਤ ਵਿੱਚੋਂ ਆਪਣੇ ਨਾਂ ਕਰਵਾਕੇ ਕੁਰਕੀ ਕਰਾਉਣ ਲਈ 11-10-2010 ਨੂੰ ਪੂਰਾ ਲਾਮ-ਲਸ਼ਕਰ ਲੈਕੇ ਪਿੰਡ ਬੀਰੋਕੇ ਖੁਰਦ ਪੁੱਜਾ ਸੀ।

ਦੂਜੇ ਪਾਸੇ ਕਿਸਾਨਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਬਲਾਕ ਟੀਮ ਪਿ੍ਰਥੀਪਾਲ ਸਿੰਘ ਚੱਕਅਲੀਸ਼ੇਰ ਦੀ ਅਗਵਾਈ ‘ਚ ਹਰ ਕੁਰਬਾਨੀ ਕਰਕੇ ਜ਼ਮੀਨਾਂ ਉੱਪਰ ਕਬਜੇ ਰੋਕਣ ਲਈ ਤਿਆਰ ਬਰ ਤਿਆਰ ਸੀ। ਤਹਿਸੀਲਦਾਰ, ਆੜਤੀਏ, ਗੁੰਡਾ ਗੱਠਜੋੜ ਜਿਉਂ ਹੀ ਪਿੰਡ ਦੀ ਸੱਥ ‘ਚ ਪੁੱਜਾ ਤਾਂ ਬੀ. ਕੇ. ਯੂ. ਏਕਤਾ ਡਕੌਂਦਾ ਨੇ ਕੁਰਕੀ ਵਾਲੀ ਥਾਂ ਜੋਰਦਾਰ ਨਾਹਰੇਬਾਜੀ ਕਰਦਿਆਂ ਰੈਲੀ ਕਰਕੇ ਚਿਤਾਵਨੀ ਦਿੱਤੀ ਕਿ ਕਿਸਾਨ ਭੋਲਾ ਸਿੰਘ ਦੀ ਜਮੀਨ ਦੀ ਕੁਰਕੀ ਕਿਸੇ ਵੀ ਸੂਰਤ ‘ਚ ਨਹੀਂ ਹੋਣ ਦਿੱਤੀ ਜਾਵੇਗੀ। ਪਰ ਆੜਤੀਆਂ ਦੀ ਪਿੱਠ ਉੱਪਰ ਪੁੱਜੇ ਗੁੰਡੇ ਟੋਲੇ ਨੇ ਗੋਲੀਆਂ ਦੀ ਵਾਛੜ ਸ਼ੁਰੂ ਕਰ ਦਿੱਤੀ। ਕਿਸਾਨ ਆਗੂਆਂ ਨੇ ਪੂਰੀ ਦਿ੍ਰੜਤਾ ਨਾਲ ਟਾਕਰਾ ਕੀਤਾ ਇਸ ਟਾਕਰੇ ਵਿੱਚ ਪਿ੍ਰਥੀਪਾਲ ਸਿੰਘ ਚੱਕਅਲੀਸ਼ੇਰ ਦੁਸ਼ਮਣਾਂ ਸੰਗ ਆਖਰੀ ਦਮ ਤੱਕ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ ਸੀ। ਹੋਰ ਕਈ ਕਿਸਾਨ ਆਗੂ ਲਛਮਣ ਚੱਕਅਲੀਸ਼ੇਰ ਸਮੇਤ ਸਖਤ ਫੱਟੜ ਹੋ ਗਏ ਸਨ।

ਇਸ ਘਟਨਾ ਤੋਂ ਬਾਅਦ ਜ਼ਮੀਨਾਂ ਦੀਆਂ ਜਬਰੀ ਕੁਰਕੀਆਂ ਰੋਕਣ ਦੇ ਸੰਘਰਸ਼ ਸਾਹਮਣੇ ਨਵੀਂ ਚੁਣੌਤੀ ਦਰਪੇਸ਼ ਸੀ। ਪਰ ਪਿ੍ਰਥੀਪਾਲ ਚੱਕਅਲੀਸ਼ੇਰ ਦੀ ਸ਼ਹਾਦਤ ਅਜਾਈ ਨਹੀਂ ਗਈ। ਜਥੇਬੰਦੀ ਨੇ ਹਰ ਕਿਸਮ ਦੀ ਚੁਣੌਤੀ ਦਾ ਟਾਕਰਾ ਕੀਤਾ। ਜਥੇਬੰਦਕ ਦਬਾਅ ਅਤੇ ਕਾਨੂੰਨੀ ਪ੍ਰਕਿ੍ਰਆ ਉੱਪਰ ਪੂਰੀ ਤਨਦੇਹੀ ਨਾਲ ਪਹਿਰਾ ਦਿਤਾ। ਭਾਵੇਂ ਕਿ ਕਾਤਲਾਂ ਨੇ ਅਨੇਕਾਂ ਚਾਲਾਂ ਚੱਲੀਆਂ। ਕਦੇ ਹਾਈਕੋਰਟ ਵਿੱਚੋਂ ਸਟੇਆਂ ਕਦੇ ਮੁਕੱਦਮਾ ਹਰਿਆਣਾ ਵਿੱਚ ਤਬਦੀਲ ਕਰਵਾਇਆ ਪਰ ਹਰ ਸਾਜਿਸ਼/ਚਾਲ ਦਾ ਟਾਕਰਾ ਪੂਰੀ ਸੂਝ-ਬੂਝ ਨਾਲ ਕਰਦਿਆਂ ਲੋੜੀਂਦੀ ਪਹਿਲਕਦਮੀ ਜਾਰੀ ਰੱਖੀ। ਜਿਸ ਦੇ ਚੱਲਦਿਆਂ ਹੀ ਮਿਤੀ 24 ਫਰਬਰੀ 15 ਨੂੰ ਸ਼ੈਸ਼ਨ ਕੋਰਟ ਫਤਿਆਬਾਦ ਨੇ ਫੈਸਲਾ ਕਰਦਿਆਂ ਤਹਿਸੀਲਦਾਰ ਨੂੰ ਛੱਡਕੇ (ਅਦਾਲਤੀ ਸਟੇਅ ਕਾਰਨ) ਬਾਕੀ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਅੱਜ (27 ਫਰਵਰੀ) ਸਾਰੇ ਦੋਸ਼ੀਆਂ ਰਣਜੀਤ ਸਿੰਘ ਜੀਤਾ, ਰਾਮ ਕਿ੍ਰਸ਼ਨ, ਜਸ਼ਨਜੀਤ ਜੱਸੀ, ਵਿਜੈ ਕੁਮਾਰ, ਪ੍ਰਵੀਨ ਕੁਮਾਰ ਅਤੇ ਸ਼ਾਂਤੀਪਾਲ ਉਰਫ ਮਾਘੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਜਦ ਕਿ ਝੂਠੇ ਮੁਕੱਦਮੇ ਵਿੱਚ ਉਲਝਾਏ ਸਾਰੇ ਕਿਸਾਨ ਆਗੂ ਅਦਾਲਤ ਵੱਲੋਂ ਬਰੀ ਕਰ ਦਿੱਤੇ ਸਨ। ਇਸ ਸਮੇਂ ਪ੍ਰਤੀਕਰਮ ਦਿੰਦਿਆਂ ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਜਨਰਲ ਸਕੱਤਰ ਜਗਮੋਹਣ ਸਿੰਘ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਉਗੋਕੇ, ਮਲਕੀਤ ਸਿੰਘ ਮਹਿਲ ਕਲਾਂ, ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਮੁਕੱਦਮੇ ਦੇ ਬਹੁਤ ਸਾਰੇ ਸਬਕ ਹਨ ਜਿਨ੍ਹਾਂ ਨੂੰ ਪੱਲੇ ਬੰਨਦਿਆਂ ਭਵਿੱਖ ‘ਚ ਕਿਸਾਨ-ਮਜਦੂਰਾਂ ਲਈ ਦਰਪੇਸ਼ ਗੰਭੀਰ ਚੁਣੌਤੀਆਂ ਲਈ ਠੀਕ ਰਸਤਾ ਅਖਤਿਆਰ ਕਰਨਾ ਹੋਵੇਗਾ ਅਤੇ ਹਰ ਕੁਰਬਾਨੀ ਦੇ ਕੇ ਜ਼ਮੀਨਾਂ ਦੀ ਰਾਖੀ ਕੀਤੀ ਜਾਵੇਗੀ। ਆਗੂਆਂ ਨੇ ਇਸ ਨੂੰ ਕਿਸਾਨ ਸੰਘਰਸ਼ ਦੀ ਅਹਿਮ ਜਿੱਤ ਕਰਾਰ ਦਿੱਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ