Sun, 08 September 2024
Your Visitor Number :-   7219719
SuhisaverSuhisaver Suhisaver

ਕਵੀ ਦਰਬਾਰ ਸਮਾਗਮ ’ਚ ਸ਼ਾਇਰਾਂ ਨੇ ਦਰਸ਼ਕ ਕੀਲੇ

Posted on:- 15-08-2016

suhisaver

-ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਸਥਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪੁਸਤਕ ਚਰਚਾ ਅਤੇ ਕਵੀ ਦਰਬਾਰ ਵਿਭਾਗ ਦੇ ਮੁੱਖੀ ਪ੍ਰੋ ਜਸਵਿੰਦਰ ਸਿੰਘ ਅਤੇ ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੇ ਪੰਜ ਪ੍ਰਸਿੱਧ ਲੇਖਕ ਅਤੇ ਸ਼ਾਇਰਾਂ ਦੀਆਂ ਚਰਚਿਤ ਪੁਸਤਕਾਂ ਤੇ ਵਿਚਾਰ ਚਰਚਾ ਤੋਂ ਇਲਾਵਾ ਵਿਸ਼ਾਲ ਕਵੀ ਦਰਬਾਰ ਵਿਚ 30 ਤੋਂ ਵੱਧ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ , ਗ਼ਜ਼ਲਾਂ ਅਤੇ ਗੀਤਾਂ ਨਾਲ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਕੀਲਕੇ ਰੱਖ ਦਿੱਤਾ।

ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪਿ੍ਰੰ ਡਾ ਪਰਵਿੰਦਰ ਸਿੰਘ, ਉਘੇ ਸ਼ਾਇਰ ਰਜਿੰਦਰ ਪ੍ਰਦੇਸੀ , ਡਾ ਸੁਰਜੀਤ ਕੌਰ ,ਪ੍ਰੋ ਸੰਧੂ ਵਰਿਆਣਵੀ, ਅਜਮੇਰ ਸਿੱਧੂ, ਮਦਨ ਵੀਰਾ, ਪਰਮਜੀਤ ਕਰਿਆਮ, ਨਵਤੇਜ ਗੜ੍ਹਦੀਵਾਲ , ਪ੍ਰੀਤ ਨੀਤਪੁਰ, ਵਿਜੇ ਬੰਬੇਲੀ ,ਪ੍ਰੋ ਡਾ ਜਸਵਿੰਦਰ ਸਿੰਘ ਅਤੇ ਪ੍ਰੋ ਅਜੀਤ ਲੰਗੇਰੀ ਆਦਿ ਨੇ ਸਾਂਝੇ ਤੌਰ ਤੇ ਕੀਤੀ।

ਇਸ ਮੌਕੇ ਪੁਸਤਕ ਚਰਚਾ ਵਿਚ ਵਿਜੇ ਬੰਬੇਲੀ, ਪ੍ਰੀਤ ਨੀਤਪੁਰ, ਮਦਨ ਵੀਰਾ, ਨਵਤੇਜ਼ ਗੜ੍ਹਦੀਵਾਲ , ਰੇਸ਼ਮ ਚਿੱਤਰਕਾਰ ਅਤੇ ਪਰਮਜੀਤ ਕਰਿਆਮ ਆਦਿ ਲੇਖਕ ਸ਼ਾਇਰਾਂ ਵਲੋਂ ਆਪਣੀਆਂ ਪੁਸਤਕਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਤੋਂ ਇਲਾਵਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਪ੍ਰਭਾਵਸ਼ਾਲੀ ਚਾਨਣਾ ਪਾਇਆ ਅਤੇ ਨਵੇਂ ਪੁੰਗਰ ਰਹੇ ਲੇਖਕਾਂ ਨੂੰ ਚੰਗੇ ਸਾਹਿਤ ਦੀ ਸਿਰਜਣਾ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪਿ੍ਰੰ ਡਾ ਪਰਵਿੰਦਰ ਸਿੰਘ ਵਲੋਂ ਪਹੂੰਚੇ ਸ਼ਾਇਰਾਂ ਸਮੇਤ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ ਅਤੇ ਸ਼ਮ੍ਹਾਂ ਰੋਸ਼ਨ ਕਰਕੇ ਸਾਹਿਤਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ।

ਕਵੀਦਰਬਾਰ ਦੀ ਸ਼ੁਰੂਆਤ ਅੰਮਿ੍ਰਤ ਬਾਵਾ ਵਲੋਂ ਆਪਣੇ ਗੀਤ ਨਾਲ ਕੀਤੀ। ਉਪਰੰਤ ਉਘੇ ਸ਼ਾਇਰ ਰਾਮ ਸ਼ਰਨ ਜੋਸ਼ੀਲਾ, ਜੋਗਾ ਸਿੰਘ ਬਠੁੱਲਾ , ਸੁਰਜੀਤ ਗੱਗ, ਡਾ ਅਰਪਿੰਦਰ ਕੌਰ, ਅਵਤਾਰ ਸਿੰਘ ਸੰਧੂ, ਪ੍ਰੀਤ ਨੀਤਪੁਰ, ਡਾ ਸੁਰਿੰਦਰਜੀਤ ਕੌਰ, ਅਜਮੇਰ ਸਿੱਧੂ, ਕਰਨੈਲ ਸਿੰਘ, ਸੋਹਣ ਸਿੰਘ ਸੂਨੀ, ਨਵਤੇਜ ਗੜ੍ਹਦੀਵਾਲ, ਰਣਜੀਤ ਪੋਸੀ, ਅਮਰੀਕ ਡੋਗਰਾ, ਸੁਖਦੇਵ ਸਿੰਘ ਨਡਾਲੋਂ, ਅਮਰੀਕ ਹਮਰਾਜ , ਪਰਮਵੀਰ ਸਿੰਘ ਸ਼ੇਰਗਿੱਲ, ਹਰਬੰਸ ਹੀਓਂ , ਬਲਜਿੰਦਰ ਮਾਨ, ਸੁਰਿੰਦਰਪਾਲ ਸਿੰਘ ਪ੍ਰਦੇਸੀ, ਬਲਬੀਰ ਕੌਰ ਰੀਹਲ, ਪ੍ਰੋ ਪ੍ਰਭਜੋਤ ਕੌਰ, ਮਦਨ ਵੀਰਾ, ਰੇਸ਼ਮ ਚਿੱਤਰਕਾਰ, ਰਾਓ ਕੈਂਡੋਵਾਲ, ਮੁਨੀਸ਼ ਮਸਾਣੀ, ਰਘੂਵੀਰ ਸਿੰਘ ਟੇਰਕੀਆਣਾ, ਪ੍ਰੋ ਕੰਵਲਜੀਤ ਕੌਰ, ਸ਼ਤੌਸ਼ ਕੁਮਾਰ, ਸੰਦੀਪ ਸੋਨੂੰ , ਤਲਵਿੰਦਰ ਸਿੰਘ ਹੀਰ, ਬਲਵਿੰਦਰ ਬੱਬੂ ਨਿਮੋਲੀਆਂ, ਦਲਜੀਤ ਸਿੰਘ ਨਿਮੋਲੀਆਂ, ਪਿ੍ਰੰ ਸਰਵਣ ਰਾਮ ਭਾਟੀਆ, ਬਹਾਦਰ ਸਿੰਘ ਕਮਲ, ਭਵਨਪ੍ਰੀਤ ਕੌਰ, ਮੋਹਨ ਆਰਟਿਸਟ , ਮਾ ਬਨਾਰਸੀ ਦਾਸ ਰੱਤੇਵਾਲ, ਡਾ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੱਜਣ, ਪਰਮਜੀਤ ਕਰਿਆਮ, ਮਲਕੀਤ ਜੌੜਾ, ਸਾਬੀ ਈਸਪੁਰ, ਅਵਤਾਰ ਸਿੰਘ ਅਟਵਾਲ, ਹਰਮਿੰਦਰ ਸਾਹਿਲ, ਜਸਬੀਰ ਬੇਗਮਪੁਰੀ, ਸਤਪਾਲ ਕਾਲੀਆ, ਸੁਰਿੰਦਰ ਚੌਧਰੀ, ਪ੍ਰੋ ਅਮਰਜੀਤ ਸਿੰਘ, ਬਲਜੋਧ ਸਿੰਘ, ਪਿ੍ਰੰ ਸਰਵਣ ਸਿੰਘ, ਅੰਮਿ੍ਰਤਪਾਲ ਸਿੰਘ, ਹਰਮਿੰਦਰ ਸਿੰਘ ਵਿਰਦੀ, ਰੁਪਿੰਦਰਜੋਤ ਸਿੰਘ ਬੱਬੂ ਮਾਹਿਲਪੁਰੀ, ਵਿਜੇ ਕੁਮਾਰ, ਮਨਜੀਤ ਸਿੰਘ, ਪਰਮਪ੍ਰੀਤ ਸਿੰਘ ਕੈਂਡੋਵਾਲ, ਅਮਨਦੀਪ ਸਿੰਘ , ਅਸ਼ਕ ਜੇਜੋਈ ਸਮੇਤ ਬੜੀ ਗਿਣਤੀ ਵਿਚ ਪਹੰਚੇ ਸ਼ਇਰਾਂ ਨੇ ਆਪਣੇ ਗੀਤਾਂ ,ਗਜ਼ਲਾਂ ਅਤੇ ਕਵਿਤਾਵਾਂ ਨਾਲ ਦਰਸ਼ਕਾਂ ਨੂੰ ਕੀਲਕੇ ਰੱਖ ਦਿੱਤਾ।

ਇਸ ਸਮਾਗਮ ਦੇ ਤੀਸਰੇ ਦੌਰ ਵਿਚ ਲੇਖਕ ਅਤੇ ਸ਼ਾਇਰ ਪ੍ਰੋ ਸੰਧੂ ਵਰਿਆਣਵੀ ਨਾਲ ਉਹਨਾਂ ਦੀ ਸਮੁੱਚੀ ਸਾਹਿਤਕ ਪ੍ਰਕਿਰਿਆ ਉਤੇ ਸੰਵਾਦ ਰਚਾਇਆ ਗਿਆ ਜਿਸ ਵਿਚ ਪੰਜਾਬੀ ਦੇ ਉਘੇ ਸਾਇਰਾਂ ਸਮੇਤ ਲੇਖਕਾਂ ਨੇ ਉਹਨਾਂ ਨਾਲ ਉਹਨਾਂ ਦੀ ਲੇਖਣੀ ਅਤੇ ਨਿਜ ਜੀਵਨ ਸਮੇਤ ਸਾਹਿਤਕ ਸਵਾਲ ਪੁੱਛੇ ਗਏ ਜਿਹਨਾਂ ਦਾ ਸੰਧੂ ਵਲੋਂ ਵਿਸਥਾਰ ਨਾਲ ਜ਼ਵਾਬ ਦਿੱਤਾ ਗਿਆ। ਸਮਾਗਮ ਵਿਚ ਪਹੁੰਚੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਪ੍ਰੋ ਡਾ ਜਸਵਿੰਦਰ ਸਿੰਘ ਵਲੋਂ ਕੀਤਾ ਗਿਆ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਪ੍ਰੋ ਜੰਗ ਬਹਾਦਰ ਸਿੰਘ ਸੇਖੋਂ ਵਲੋਂ ਬਾਖੂਬੀ ਨਿਭਾਏ ਗਏ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ