Mon, 09 September 2024
Your Visitor Number :-   7220062
SuhisaverSuhisaver Suhisaver

ਸਕੂਲ ਅਤੇ ਕਾਲਜਾਂ ਦੇ ਪ੍ਰਬੰਧਕ ਮਨਮਰਜ਼ੀ ਨਾਲ ਵਸੂਲ ਰਹੇ ਹਨ ਫੀਸਾਂ

Posted on:- 30-11-2014

suhisaver

-ਸ਼ਿਵ ਕੁਮਾਰ ਬਾਵਾ

 ਹੁਸ਼ਿਆਰਪੁਰ: ‘ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਪੰਜਾਬ ਦੇ ਕਿਹੜੇ ਅਨੁਸੂਚਿੱਤ ਜਾਤੀ ਦੇ ਵਿਦਿਆਰਥੀਆਂ ਦੀ ਸਕੂਲਾਂ ਅਤੇ ਕਾਲਜਾਂ ਵਿਚ ਫੀਸ ਮੁਆਫ ਕਰਵਾਈ ਹੈ ? ਸਕੂਲ ਅਤੇ ਕਾਲਜ ਅੱਜ ਵੀ ਵਿਦਿਆਰਥੀਆਂ ਕੋਲੋਂ ਮਨਮਰਜ਼ੀ ਨਾਲ ਫੀਸਾਂ ਵਸੂਲ ਕਰ ਰਹੇ ਹਨ। ਬਹੁਤੇ ਕਾਲਜ ਐਸ ਸੀ ਵਿਦਿਆਰਥੀਆਂ ਕੋਲੋਂ ਜ਼ਬਰੀ ਫੀਸਾਂ ਲੈ ਰਹੇ ਹਨ ਤੇ ਜਿਹੜੇ ਵਿਦਿਆਰਥੀ ਫੀਸ ਨਹੀਂ ਦੇ ਰਹੇ ਉਹਨਾਂ ਨੂੰ ਸਕੂਲਾਂ ਕਾਲਜਾਂ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ ਜਾਂ ਕਲਾਸਾਂ ਵਿਚ ਜ਼ਲੀਲ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਸ੍ਰੀ ਬਾਘਾ ਜੀ ਫੀਸਾਂ ਮੁਆਫ ਕਰਵਾਉਣ ਦਾ ਸਰਕਾਰੀ ਗੁਣਗਾਨ ਕਰਕੇ ਸਮੁੱਚੇ ਦਲਿਤ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਆਪਣੇ ਸਨਮਾਨ ਕਜਵਾ ਰਹੇ ਹਨ।

ਸਨਮਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਉਹਨਾਂ ਦੇ ਆਗੂ ਉਹਨਾਂ ਨੂੰ ਕਿਹੜੀ ਪ੍ਰਾਪਤੀ ਬਦਲੇ ਐਵਾਰਡ ਦੇ ਰਹੀਆਂ ਹਨ। ਗਰੀਬਾਂ ਦੇ ਬੱਚੇ ਤਾਂ ਸਕੂਲਾਂ ਕਾਲਜਾਂ ਵਿਚ ਰੁੱਲ ਰਹੇ ਹਨ। , ੳਬਪ੍ਰੋਕਤ ਵਿਚਾਰ ਅੱਜ ਇਥੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨ ਸਕੱਤਰ ਸ੍ਰੀ ਗੁਰਲਾਲ ਸੈਲਾ ਨੇ ਪ੍ਰਗਟਾਏ। ਉਹ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਸਕੂਲਾਂ ਕਾਲਜਾਂ ਦੇ ਪ੍ਰਬੰਧਕਾਂ ਅਤੇ ਪਿ੍ਰੰਸੀਪਲਾਂ ਨੂੰ ਬਸਪਾ ਪੰਜਾਬ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ ਅਵਤਾਰ ਸਿੰਘ ਕਰੀਮਪੁਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਕਾਲਜਾਂ ਵਿਚ ਪੜ੍ਹਦੇ ਦਲਿਤ ਵਿਦਿਆਰਥੀਆਂ ਕੋਲੋਂ ਜ਼ਬਰੀ ਉਗਰਾਹੀਆਂ ਜਾ ਰਹੀਆਂ ਫੀਸਾਂ ਦੇ ਸਬੰਧ ਵਿਚ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਹਨਾਂ ਦੇ ਨਾਲ ਬਖਸ਼ੀਸ਼ ਭੀਮ ਕੋਆਰਡੀਨੇਟਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ , ਸਤਵਿੰਦਰ ਸਿੰਘ ਮਿੰਟੂ ਪ੍ਰਧਾਨ ਵਿਧਾਨ ਸਭਾ ਹਲਕਾ ਚੱਬੇਵਾਲ, ਸੁਰਿੰਦਰ ਕੁਮਾਰ ਪਿੰਕੀ ਆਦਿ ਆਗੂ ਹਾਜ਼ਰ ਸਨ।

ਸ੍ਰੀ ਗੁਰਲਾਲ ਸੈਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਚ ਸ਼ਾਮਿਲ ਦਲਿਤ ਆਗੂਆਂ, ਮੰਤਰੀਆਂ ਅਤੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੀ ਭਾਈਚਾਰੇ ਨਾਲ ਸਬੰਧਤ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗਲਤ ਬਿਆਨਬਾਜ਼ੀ ਕਰਕੇ ਗੰੁਮਰਾਹ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਲਿਤ ਮੰਤਰੀ ਰੋਜਾਨਾ ਬਿਆਨ ਦਾਗ ਰਹੇ ਹਨ ਕਿ ਸਰਕਾਰ ਅਜਿਹੇ ਵਿਦਿਅਕ ਅਦਾਰਿਆਂ ਵਿਰੁੱਧ ਸਖਤ ਕਾਰਵਾਈ ਕਰੇਗੀ ਜਿਹੜੇ ਦਲਿਤ ਬੱਚਿਆਂ ਕੋਲੋਂ ਜ਼ਬਰੀ ਫੀਸਾਂ ਵਸੂਲ ਕਰ ਰਹੇ ਹਨ। ਉਹਨਾਂ ਦੱਸਿਆ ਪੰਜਾਬ ਦਾ ਕੋਈ ਵੀ ਨਿਜੀ ਅਦਾਰਾ ਅਜਿਹਾ ਨਹੀਂ ਜਿਹੜਾਂ ਦਲਿਤ ਵਿਦਿਆਰਥੀਆਂ ਕੋਲੋਂ ਮੋਟੀ ਫੀਸ ਨਾ ਲੈ ਰਿਹਾ ਹੋਵੇ। ਬਹੁਤੇ ਸਕੂਲਾਂ ਕਾਲਜਾਂ ਵਿਚ ਤਾਂ ਦਲਿਤ ਬੱਚਿਆਂ ਨੂੰ ਫੀਸਾਂ ਨਾ ਜਮ੍ਹਾਂ ਕਰਵਾਉਣ ਤੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਰਾਜ ਅਨੂਸੂਚਿਤ ਜਾਤੀ ਦੇ ਚੇਅਰਮੈਨ ਦਲਿਤ ਬੱਚਿਆਂ ਦੀਆਂ ਫੀਸਾਂ ਮੁਆਫ ਕਰਵਾਉਣ ਦੇ ਨਾਂਮ ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। ਉਹਨਾਂ ਕਿਹਾ ਕਿ ਸਕੂਲਾਂ ਕਾਲਜਾਂ ਵਿਚ ਹਜ਼ਾਰਾ ਬੱਚੇ ਮੋਟੀਆਂ ਫੀਸਾਂ ਅਦਾ ਕਰਨ ਕਾਰਨ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਦਲਿਤ ਬੱਚਿਆਂ ਦੇ ਫੀਸਾਂ ਨਾ ਜ਼ਮਾਂ੍ਹ ਹੋਣ ਕਾਰਨ ਦਾਖਲੇ ਰੋਕੇ ਜਾ ਰਹੇ ਹਨ । ਅੱਗੇ ਸਲਾਨਾ ਇਮਤਿਹਾਨ ਹਨ ਅਤੇ ਸਕੂਲ ਕਾਲਜਾਂ ਦੇ ਪ੍ਰਬੰਧਕ ਬੱਚਿਆਂ ਦੇ ਦਾਖਲੇ ਮੰਗ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਫੀਸਾਂ ਅਤੇ ਦਾਖਲਿਆਂ ਲਈ ਹਜ਼ਾਰਾਂ ਰੁਪਿਆ ਲੈਣਾ ਹੀ ਹੈ ਤਾਂ ਫਿਰ ਸਰਕਾਰ ਦਲਿਤ ਬੱਚਿਆਂ ਦੀਆਂ ਫੀਸਾਂ ਮੁਆਫ ਕਰਨ ਦਾ ਝੂਠਾ ਪ੍ਰਚਾਰ ਕਰਕੇ ਦਲਿਤਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹਨ। ਬਸਪਾ ਆਗੂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਨਿਜੀ ਸਕੂਲਾਂ ਅਤੇ ਕਾਲਜਾਂ ਦੇ ਪ੍ਰਬੰਧਕਾਂ ਅਤੇ ਪਿ੍ਰੰਸੀਪਲਾਂ ਨੇ ਦਲਿਤ ਬੱਚਿਆਂ ਕੋਲੋਂ ਜ਼ਬਰੀ ਫੀਸਾਂ ਵਸੂਲ ਕਰਨੀਆਂ ਬੰਦ ਨਾ ਕੀਤੀਆਂ ਤਾਂ ਉਹ ਇਸ ਸਬੰਧ ਵਿਚ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਸ਼ੁਰੂ ਕਰਨਗੇ।
 
ਇਸ ਸਬੰਧ ਵਿਚ ਅੱਜ ਸਕੂਲਾਂ ਕਾਲਜਾਂ ਦੇ ਪਿ੍ਰੰਸੀਪਲਾਂ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਨੂੰ ਸਰਕਾਰ ਵਲੋਂ ਅਜਿਹਾ ਕੋਈ ਵੀ ਪੱਤਰ ਪ੍ਰਾਪਤ ਨਹੀਂ ਹੋਇਆ ਜਿਸ ਵਿਚ ਉਹਨਾਂ ਸਾਨੂੰ ਦਲਿਤ ਬੱਚਿਆਂ ਤੋਂ ਫੀਸਾਂ ਨਾ ਲੈਣ ਦਾ ਹੁਕਮ ਦਿੱਤੇ ਹੋਣ। ਸਿੱਖ ਵਿਦਿਅਕ ਕੌਸਲ ਦੇ ਆਗੂਆਂ ਅਤੇ ਪਿ੍ਰੰਸਪਲ ਜੱਗ ਸਿੰਘ ਨੇ ਦੱਸਿਆ ਕਿ ਯੂਨਵਰਸਿਟੀ ਅਤੇ ਪੰਜਾਬ ਸਕੂਲ ਬੱਚਿਆਂ ਦੇ ਦਾਖਲੇ ਲਈ ਫਾਰਮ ਮੰਗ ਰਹੇ ਹਨ। ਦਾਖਲਾ ਫੀਸਾਂ ਨਾਲ ਭੇਜੀਆਂ ਜਾਣੀਆਂ ਹਨ। ਸਰਕਾਰ ਵਲੋਂ ਸਕੂਲਾਂ ਕਾਲਜਾਂ ਨੂੰ ਕੋਈ ਸੂਚਨਾ ਨਹੀਂ ਹੈ। ਸਰਕਾਰ ਵਲੋਂ ਜੋ 749 ਕਰੌੜ ਰੁਪਏ ਭੇਜੇ ਗਏ ਹਨ ਉਹ ਸਕੂਲਾਂ ਕਾਲਜਾਂ ਦੀ ਆਰਥਿਕ ਸਹਾਇਤਾ ਵਜੋਂ ਭੇਜੇ ਗਏ ਸਨ। ਉਕਤ ਪੈਸਾ ਕਿਸੇ ਵੀ ਬੱਚੇ ਦੀ ਫੀਸ ਦੇ ਸਬੰਧ ਵਿਚ ਨਹੀਂ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਇਸ ਸਬੰਧ ਵਿਚ ਦੱਸਿਆ ਜਾਵੇ ਕਿ ਸਰਕਾਰ ਦਲਿਤ ਬੱਚਿਆਂ ਦੀਆਂ ਫੀਸਾਂ ਮੁਆਫ ਕਰਨ ਬਦਲੇ ਨਿਜੀ ਸਕੂਲਾਂ ਕਾਲਜਾਂ ਨੂੰ ਕੀ ਆਰਥਿਕ ਮਦਦ ਦਿੰਦੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਆਗੂ ਉਪਰੋਥਲੀ ਫੀਸ ਮੁਆਫੀ ਦੇ ਬਿਆਨ ਦਾਗ ਕੇ ਸਾਨੂੰ ਵੀ ਚੱਕਰਾਂ ਵਿਚ ਪਾ ਰਹੇ ਹਨ ਜਦਕਿ ਅਸਲੀਅਤ ਵਿਚ ਅਜਿਹਾ ਕੁਝ ਵੀ ਨਹੀਂ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ