Wed, 04 December 2024
Your Visitor Number :-   7275314
SuhisaverSuhisaver Suhisaver

ਅਧਿਆਪਕ ਦਿਵਸ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੇ ਪਾਇਆ ਅਧਿਆਪਕਾਂ ਨੂੰ ਦੁਚਿੱਤੀ 'ਚ

Posted on:- 03-09-2014

ਹੰਡਿਆਇਆ : ਇਸ ਵਾਰ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮੁੱਚੇ ਦੇਸ਼ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਸੰਦੇਸ਼ ਨੂੰ ਟੈਲੀਵਿਜ਼ਨਾਂ ਰਾਹੀਂ ਵਿਖਾਉਣ ਲਈ  ਕਰਨ ਵਾਲਾ ਦੇਸੀ ਜੁਗਾੜ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ।

ਇਸ ਸਬੰਧੀ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਿੱਦਿਆ ਭਵਨ ਮੋਹਾਲੀ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਅਫ਼ਸਰ (ਸੈ:ਸਿ) ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿ) ਵਿਭਾਗ ਦੀ ਵੈਬਸਾਈਟ ਰਾਹੀਂ ਮੀਮੋ ਨੰਬਰ ਏ.ਐਸ.ਪੀ.ਡੀ/ ਕੋਆਰਡੀਨੇਸ਼ਨ 2014/20141780 ਰਾਹੀਂ ਸਕੂਲਾਂ ਵਿਚ ਜਰਨੈਟਰ ਨਾ ਹੋਣ ਕਾਰਨ ਪੇਂਡੂ ਇਲਾਕੇ ਦੇ ਅਧਿਆਪਕਾਂ ਨੂੰ ਸਰਪੰਚਾਂ ਦੇ ਬੂਹੇ ਖੜਕਾਉਣੇ ਪੈ ਰਹੇ ਹਨ। ਅਧਿਆਪਕਾਂ ਨੂੰ ਇਸ ਗੱਲ ਨੇ ਵੀ ਪ੍ਰੇਸ਼ਾਨੀ ਦੇ ਦੌਰ ਵਿਚ ਪਾਇਆ ਹੋਇਆ ਕਿ ਪੰਜ ਸਤੰਬਰ ਵਾਲੇ ਦਿਨ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਂ ਸਕੂਲ ਵਿਚ ਕਿਵੇਂ ਬਿਠਾਕੇ ਰੱਖਣ ਦਾ ਆਦੇਸ਼ ਵੀ ਦੁਚਿੱਤੀ ਪਾ ਰਿਹਾ ਹੈ। ਇਸ ਪੱਤਰ ਰਾਹੀਂ ਦਿੱਤੇ ਗਏ ਆਦੇਸ਼ ਵਿਚ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ 5 ਸਤੰਬਰ ਨੂੰ ਦੂਰਦਰਸ਼ਨ ਦੇ ਵੱਖ ਵੱਖ ਚੈਨਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਧੇ ਪ੍ਰਸਾਰਣ ਹੋਣ ਵਾਲੇ ਭਾਸ਼ਣ ਨੂੰ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਹਰ ਸੂਰਤ ਵਿਚ ਵਿਖਾਇਆ ਜਾਵੇ।
ਸੀਨੀਅਰ ਅਤੇ ਹਾਈ ਸਕੂਲਾਂ ਵਿਚ ਜ਼ਿਆਦਾ ਥਾਵਾਂ 'ਤੇ ਐਜੂਸੈਂਟ ਅਤੇ ਆਈ.ਸੀ.ਟੀ ਲੈਬਜ਼ ਬਣੀਆਂ ਹੋਈਆਂ ਹਨ। ਅਜਿਹੇ ਸਕੂਲਾਂ ਵਿਚ ਇਨ੍ਹਾਂ ਸਹੂਲਤਾਂ ਰਾਹੀਂ ਪ੍ਰਧਾਨ ਮੰਤਰੀ ਦਾ ਸੰਦੇਸ਼ ਵਿਦਿਆਰਥੀਆਂ ਨੂੰ ਸੁਣਾਏ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਪਰ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਇਸ ਸਬੰਧੀ ਬਹੁਤ ਜ਼ਿਅਦਾ ਦਿਕੱਤਾਂ ਦਾ ਸਾਹਮਣ ਕਰਨਾ ਪੈ ਰਿਹਾ ਹੈ। ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਜ਼ਿਲ੍ਹੇ ਦੇ ਕੁੱਝ ਅਧਿਆਪਕਾਂ ਨੇ ਦੱਸੋਆ ਕਿ ਸਕੂਲਾਂ ਵਿਚ ਟੈਲੀਵਿਜ਼ਨ ਚਲਾਉਣ ਲਈ ਨਾਂ ਤਾਂ ਕੇਬਲ ਤਾਰ ਕੁਨੈਕਸ਼ਨ  ਹਨ ਅਤੇ ਨਾ ਹੀ ਡਿਸਾਂ (ਕੋਠੇ 'ਤੇ ਛੱਤਰੀਆਂ) ਲੱਗੀਆਂ ਹੋਈਆਂ ਹਨ। ਅਜਿਹੇ ਹਾਲਾਤਾਂ ਵਿਚ ਵਿਦਿਆਰਥੀਆਂ ਨੂੰ ਕਿੰਝ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸੰਦੇਸ਼ ਵਿਖਾਇਆ ਜਾਵੇਗਾ। ਅਜਿਹੇ ਮਾਮਲੇ ਨੂੰ ਲੈ ਕੇ ਸਕੂਲਾਂ ਵਿਚ ਪੜ੍ਹਾਉਣ ਦੀ ਥਾਂ ਅਧਿਆਪਕ ਅਨਟੀਨੇ ਵਾਲੇ ਟੈਲੀਵਿਜ਼ਨਾਂ ਦੀ ਭਾਲ ਵਿਚ ਲੱਗੇ ਹੋਏ ਹਨ ਤਾਂ ਕਿ ਘੱਟੋ ਘੱਟ  ਦਿੱਲੀ ਦੂਰਦਰਸ਼ਨ ਦਾ ਸਿੱਧਾ ਪ੍ਰਸਾਰਣ ਵਿਖਾਇਆ ਜਾ ਸਕੇ। ਕੁੱਝ ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਅਨਟੀਨਿਆਂ ਨਾਲ ਕਿਸੇ ਸਮੇਂ ਬਲੈਕ ਐਂਡ ਵਾਈਟ ਟੈਲੀਵਿਜ਼ਨ ਹੀ ਸਹੀ ਨਹੀਂ ਚੱਲਦੇ ਤਾਂ ਉਹ ਅਨਟੀਨੇ ਅੱਜ ਕੱਲ੍ਹ ਰੰਗਦਾਰ ਟੈਲੀਵਿਜ਼ਨਾਂ ਨੂੰ ਕਿੰਝ ਸਾਫ਼ ਚਲਾਉਣਗੇ। ਕਈ ਪਿੰਡਾਂ ਦੇ ਅਧਿਆਪਕਾਂ ਵਲੋਂ ਤਾਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਜਰਨੇਟਰ ਦਾ ਪ੍ਰਬੰਧ ਕਰਨ ਲਈ ਪੰਚਾਂ ਸਰਪੰਚਾਂ ਤੋਂ ਸਹਿਯੋਗ ਦੀ ਮੰਗ ਕਰਕੇ ਉਨ੍ਹਾਂ ਪਾਸੋਂ ਟਰੈਕਟਰ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੁਣਾਏ ਜਾਣ ਵਾਲੇ ਸੰਦੇਸ਼ ਦਾ ਸਾਰਾ ਦਾ ਸਾਰਾ ਖਰਚ ਸਕੂਲਾਂ ਦੇ ਅਧਿਆਪਕਾਂ ਵਲੋਂ ਆਪਣੇ ਵੱਲੋਂ ਹੀ ਕਰਨਾ ਪਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ