Wed, 18 September 2024
Your Visitor Number :-   7222581
SuhisaverSuhisaver Suhisaver

ਕਾਰਵਾਂ ਮੈਗਜ਼ੀਨ ਦੇ ਪੱਤਰਕਾਰਾਂ ਉੱਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ

Posted on:- 12-08-2020

ਮੰਗਲਵਾਰ ਨੂੰ ਕਾਰਵਾਂ ਮੈਗਜ਼ੀਨ ਦੇ ਤਿੰਨ ਪੱਤਰਕਾਰਾਂ ਦੀ ਦਿੱਲੀ ਦੇ ਸੁਭਾਸ਼ ਨਗਰ ਵਿੱਚ ਭੀੜ ਵੱਲੋਂ ਕਥਿਤ ਕੁੱਟਮਾਰ ਕੀਤੀ ਗਈ।

ਇਹ ਪੱਤਰਕਾਰ ਇਲਾਕੇ ਵਿੱਚ ਰਿਪੋਰਟਿੰਗ ਦੇ ਮੰਤਵ ਨਾਲ ਗਏ ਸਨ, ਜਦੋਂ ਉਨ੍ਹਾਂ 'ਤੇ ਭੀੜ ਨੇ ਹਮਲਾ ਕਰ ਦਿੱਤਾ।

ਸੁਤੰਤਰ ਪੱਤਰਕਾਰ ਪ੍ਰਭਜੀਤ ਸਿੰਘ, ਮੈਗਜ਼ੀਨ ਦੇ ਸਹਾਇਕ ਫ਼ੋਟੋ ਐਡੀਟਰ ਸ਼ਾਹਿਦ ਤਾਂਤਰੇ ਅਤੇ ਇੱਕ ਮਹਿਲਾ ਪੱਤਰਕਾਰ ਨੂੰ ਪੁਲਿਸ ਭੀੜ ਵਿੱਚੋਂ ਕੱਢ ਕੇ ਭਜਨਪੁਰਾ ਥਾਣੇ ਲੈ ਗਈ।


ਉਨ੍ਹਾਂ ਨੇ ਅੱਗੇ ਕਿਹਾ, "ਸਾਨੂੰ ਰਿਪੋਰਟ ਮਿਲੀ ਸੀ ਕਿ ਉਨ੍ਹਾਂ ਨਾਲ ਖਿੱਚਧੂਹ ਕੀਤੀ ਗਈ ਹੈ ਪਰ ਕਿਸੇ ਦੇ ਵੀ ਗੰਭੀਰ ਸੱਟ ਨਹੀਂ ਲੱਗੀ ਹੈ। ਐੱਫ਼ਆਈਆਰ ਦਰਜ ਕਰਨ ਤੋਂ ਪਹਿਲਾਂ ਅਸੀਂ ਜਾਂਚ ਕਰਾਂਗੇ... ਸਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਉੱਥੇ ਕਿਉਂ ਗਏ ਸਨ।"

ਤਾਂਤਰੇ ਨੇ ਦਿ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੂੰ ਦੱਸਿਆ ਕਿ ਉਹ ਇੱਕ ਵੀਡੀਓ ਸਟੋਰੀ ਸ਼ੂਟ ਕਰ ਰਹੇ ਸਨ ਜਦੋਂ ਦੋ ਜਣਿਆਂ ਨੇ ਆ ਕੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਵੀਡੀਓ ਕਿਉਂ ਬਣਾ ਰਹੇ ਹਨ।

ਤਾਂਤਰੇ ਨੇ ਕਹਾਣੀ ਬਿਆਨ ਕਰਦਿਆਂ ਦੱਸਿਆ, "ਅਸੀਂ ਉਨ੍ਹਾਂ ਨੂੰ ਦੱਸਿਆ ਕਿ ਸਾਨੂੰ ਕਿਸੇ ਨੇ ਫੋਨ ਕਰ ਕੇ ਦੱਸਿਆ ਸੀ ਕਿ ਮਸਜਿਦ ਦੇ ਕੋਲ ਭਗਵਾ ਝੰਡੇ ਲਗਾਏ ਗਏ ਸਨ। ਉਸ ਨੇ ਸਾਨੂੰ ਕਾਲ ਕਰਨ ਵਾਲੇ ਬਾਰੇ ਦੱਸਣ ਨੂੰ ਕਿਹਾ ਅਤੇ ਅਸੀਂ ਮਨਾਂ ਕਰ ਦਿੱਤਾ।"

"ਉਸ ਨੇ ਮੈਨੂੰ ਅਤੇ ਫੋਨ ਕਰਨ ਵਾਲੇ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਬੰਦੇ ਨੇ ਫੋਨ ਕਰ ਕੇ ਹੋਰ ਬੰਦੇ ਸੱਦ ਲਏ ਅਤੇ ਲਗਭਗ 100 ਬੰਦਿਆਂ ਵਿੱਚ ਘਿਰੇ ਅਸੀਂ ਦੋ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਉੱਥੇ ਫ਼ਸੇ ਰਹੇ। ਬੰਦੇ ਨੇ ਸਾਨੂੰ ਆਪਣਾ ਪ੍ਰੈੱਸ ਕਾਰਡ ਦਿਖਾਉਣ ਲਈ ਕਿਹਾ... ਮੇਰਾ ਨਾਂਅ ਦੇਖ ਕੇ ਉਸ ਨੇ ਅਪਸ਼ਬਦਾਂ ਦੀ ਵਰਤੋਂ ਕੀਤੀ।"

ਉੱਥੇ ਹੀ ਚੰਡੀਗੜ੍ਹ ਪ੍ਰੈਸ ਕਲੱਬ ਨੇ ਇੱਕ ਬਿਆਨ ਜਾਰੀ ਕਰਦਿਆਂ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨੋ ਪੱਤਰਕਾਰ ਇੱਕ ਅਸਾਈਨਮੈਂਟ 'ਤੇ ਸਨ ਜਦੋਂ ਮੰਗਲਵਾਰ ਸ਼ਾਮ ਨੂੰ ਸੁਭਾਸ਼ ਮੁਹੱਲੇ ਵਿੱਚ ਉਨ੍ਹਾਂ 'ਤੇ ਹਮਲਾ ਹੋਇਆ।

ਚੰਡੀਗੜ੍ਹ ਪ੍ਰੈਸ ਕਲੱਬ ਪੱਤਰਕਾਰਾਂ 'ਤੇ ਹਮਲਾ ਕਰਨ ਅਤੇ ਮਹਿਲਾ ਪੱਤਰਕਾਰ ਨਾਲ ਬਦਲਸਲੂਕੀ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਾ ਹੈ।

ਰਿਪੋਰਟਿੰਗ ਵੇਲੇ ਤਿੰਨੋ ਪੱਤਰਕਾਰਾਂ 'ਤੇ ਹਮਲਾ ਤੇ ਮਹਿਲਾ ਪੱਤਰਕਾਰ ਨਾਲ ਬਦਲਸਲੂਕੀ ਗੰਭੀਰ ਅਪਰਾਧ ਹਨ ਤੇ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਹੈ।

‘ਸਾਡੇ ਪੱਤਰਕਾਰਾਂ ਨੂੰ ਭੀੜ ਨੇ ਘੇਰਿਆ ਤੇ ਖਿੱਚ-ਧੂਹ ਕੀਤੀ’
ਕਾਰਵਾਂ ਦੇ ਸਿਆਸੀ ਸੰਪਾਦਕ ਹਰਤੋਸ਼ ਸਿੰਘ ਬੱਲ ਨੇ ਟਵੀਟ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਲਿਖਿਆ, "ਇਸ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਸਾਡੇ ਤਿੰਨ ਪੱਤਰਕਾਰ ਜੋ ਇੱਕ ਅਸਾਈਨਮੈਂਟ ਉੱਪਰ, ਉੱਤਰ-ਪੂਰਬ ਦਿੱਲੀ ਵਿੱਚ ਮੁਸਲਿਮ ਵਿਰੋਧੀ ਹਿੰਸਾ ਬਾਰੇ ਖ਼ਬਰ 'ਤੇ ਕੰਮ ਕਰ ਰਹੇ ਸਨ, ਨੂੰ ਇੱਕ ਭੀੜ ਵੱਲੋਂ ਘੇਰਿਆ ਗਿਆ ਅਤੇ ਖਿੱਚ ਧੂਹ ਕੀਤੀ ਗਈ।"

ਇਸ ਤੋਂ ਕੁਝ ਘੰਟੇ ਬਾਅਦ ਆਪਣੇ ਦੋ ਹੋਰ ਟਵੀਟਸ ਵਿੱਚ ਉਨ੍ਹਾਂ ਨੇ ਲਿਖਿਆ,

“ਕਾਰਵਾਂ ਦੇ ਪੱਤਰਕਾਰਾਂ ਵੱਲੋਂ ਪੁਲਿਸ ਨੂੰ ਵੇਰਵੇ ਸਹਿਤ ਦੋ ਸ਼ਿਕਾਇਤਾਂ ਕੀਤੀਆਂ ਗਈਆਂ, ਕੋਈ ਐੱਫ਼ਆਈਆਰ ਦਰਜ ਨਹੀਂ ਕੀਤੀ ਗਈ। ਸ਼ਿਕਾਇਤਾਂ ਜਲਦੀ ਹੀ ਅਧਿਕਾਰਿਤ ਟਵਿੱਟਰ ਹੈਂਡਲ 'ਤੇ ਉਪਲਭਦ ਹੋਣਗੀਆਂ। ਇੱਕ ਹਮਲੇ ਬਾਰੇ ਹੈ ਅਤੇ ਦੂਜੀ ਇੱਕ ਪੱਤਰਕਾਰ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਹੈ।"

ਆਪਣੇ ਟਵਿੱਟਰ ਹੈਂਡਲ ਤੋਂ ਜਾਰੀ ਆਪਣੇ ਬਿਆਨ ਵਿੱਚ ਕਾਰਵਾਂ ਨੇ ਕਿਹਾ, "ਭੀੜ ਨੇ ਰਿਪੋਰਟਰਾਂ ਉੱਪਰ ਹਮਲਾ ਕੀਤਾ, ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਫਿਰਕੂ ਭਾਸ਼ਾ ਦੀ ਵਰਤੋਂ ਕੀਤੀ। ਭੀੜ ਵਿੱਚੋਂ ਇੱਕ ਜਿਸ ਨੇ ਭਗਵਾਂ ਕੁੜਤਾ ਪਾਇਆ ਹੋਇਆ ਸੀ ਉਸ ਨੇ ਦਾਅਵਾ ਕੀਤਾ ਕਿ ਉਹ ਭਾਜਪਾ ਦਾ ਜਨਰਲ ਸਕੱਤਰ ਹੈ।"

ਤਾਂਤਰੇ ਦੇ ਨਾਂਅ ਦਾ ਪਤਾ ਚੱਲਣ 'ਤੇ ਹਮਲਾਵਰਾਂ ਨੇ ਜਿਨਾਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਸੀ ਜਿਸ ਨੇ ਕਿਹਾ ਸੀ ਕਿ ਉਹ ਬੀਜੇਪੀ ਤੋਂ ਹੈ ਨੇ ਉਸ ਨੂੰ ਕੁੱਟਿਆ ਅਤੇ ਧਾਰਮਿਕ ਅਪਸ਼ਬਦ ਕਹੇ। ਉਨ੍ਹਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ।

ਮਹਿਲਾ ਪੱਤਕਾਰਾਂ ਨਾਲ ਵੀ ਬਦਸਲੂਕੀ ਕੀਤੀ ਗਈ। ਪੁਲਿਸ ਵਲੋਂ ਅਜੇ ਐੱਫ਼ਆਈਆਰ ਦਰਜ ਕਰਨੀ ਬਾਕੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ