Sat, 12 October 2024
Your Visitor Number :-   7231819
SuhisaverSuhisaver Suhisaver

ਬੇਗਮ ਅਖਤਰ ਦੇ ਜਨਮ ਸ਼ਤਾਬਦੀ ਸਮਾਰੋਹ ਸ਼ੁਰੂ, ਯਾਦਗਾਰੀ ਸਿੱਕੇ ਜਾਰੀ

Posted on:- 08-10-2014

suhisaver

ਨਵੀਂ ਦਿੱਲੀ : ਅੱਜ ਤੋਂ ਬੇਗਮ ਅਖ਼ਤਰ ਦੇ ਜਨਮ ਸ਼ਤਾਬਦੀ ਸਮਾਰੋਹ ਸ਼ੁਰੂ ਹੋ ਗਏ ਹਨ। ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਕੇਂਦਰੀ ਸੱਭਿਆਚਾਰਕ ਮੰਤਰੀ ਸ਼੍ਰੀਪਦ ਨਾਇਕ ਨੇ 100 ਰੁਪਏ ਅਤੇ 5 ਰੁਪਏ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਸ ਮੌਕੇ ਉਤੇ ਦਾਦਰਾ ਗਾਇਕਾ ਡਾ. ਰੀਤਾ ਗਾਂਗੁਲੀ ਅਤੇ ਠੁਮਰੀ ਗਾਇਕ ਸ਼ਸ਼ਾਂਕ ਸ਼ੇਖਰ ਤੇ ਗਜ਼ਲ ਗਾਇਕਾ ਪ੍ਰਭਾਤੀ ਮੁਖਰਜੀ ਨੇ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕੀਤੇ। ਅਖ਼ਤਰ ਬਾਈ ਫ਼ੈਜਾਬਾਦੀ ਨੂੰ ਆਮ ਤੌਰ ਉਤੇ ਬੇਗਮ ਅਖ਼ਤਰ ਨਾਮ ਤੋਂ ਜਾਣਿਆ ਜਾਂਦਾ ਹੈ। (7 ਅਕਤੂਬਰ, 1914 ਤੋਂ 30 ਅਕਤੂਬਰ 1974) ਇਹ ਗਜ਼ਲ, ਦਾਦਰਾ ਅਤੇ ਠੁਮਰੀ ਗਾਇਕਾ ਸੀ। ਉਨਾਂ੍ਹ ਨੇ ਗਾਇਕਾ ਦੇ ਤੌਰ ਉਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕੀਤੇ ਗਏ ਅਤੇ ਮਰਨ ਬਾਅਦ ਭਾਰਤ ਸਰਕਾਰ ਨੇ ਉਨਾਂ੍ਹ ਨੂੰ ਪਦਮਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਉਨਾਂ੍ਹ ਨੂੰ ਮਲਿੱਕਾ-ਏ-ਗਜ਼ਲ ਦਾ ਖਿਤਾਬ ਵੀ ਪ੍ਰਦਾਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਗਾਇਕਾ ਦੇ 100 ਵਰ੍ਹੇ ਪੂਰੇ ਦੀ ਹੋਣ ਉਤੇ ਭਾਰਤ ਸਰਕਾਰ ਨੇ ਇਸ ਮੌਕੇ ਨੂੰ ਯਾਦਗਾਰੀ ਬਣਾਉਣ ਦਾ ਫੈਸਲਾ ਕੀਤਾ। ਇਸ ਉਦੇਸ ਤੋਂ ਇੱਕ ਰਾਸ਼ਟਰੀ ਕਮੇਟੀ ਗਠਿਤ ਕੀਤੀ ਗਈ ਜਿਸ ਦੇ ਚੇਅਰਮੈਨ ਕੇਂਦਰੀ ਸਭਿਆਚਾਰਕ ਮੰਤਰੀ ਹਨ। ਇਹ ਕਮੇਟੀ ਵਰ੍ਹੇ ਭਰ ਮਨਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰੇਗੀ।
ਬੇਗਮ ਅਖ਼ਤਰ ਦੇ ਸਨਮਾਨ ਵਿੱਚ ਦਿੱਲੀ, ਲਖਨਊ, ਹੈਦਰਾਬਾਦ, ਭੋਗਾਲ ਅਤੇ ਕੋਲਕਾਤਾ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨਾਂ੍ਹ ਦੀ ਕ੍ਰਿਤੀਆਂ ਦੇ ਵੈਬ –ਪੋਰਟਲ ਡਾਕੂਮੇਨਟੇਸ਼ਨ ਆਦਿ ਤਿਆਰ ਕੀਤੇ ਜਾਣਗੇ ਅਤੇ ਪ੍ਰਦਰਸ਼ਨੀ, ਪ੍ਰਕਾਸ਼ਨ, ਵਿਚਾਰ ਗੋਸ਼ਠੀਆਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਯੁਵਾ ਕਲਾਕਾਰਾਂ ਨੂੰ ਵਜ਼ੀਫੇ ਦਿੱਤੇ ਜਾਣਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ