Sun, 13 October 2024
Your Visitor Number :-   7232278
SuhisaverSuhisaver Suhisaver

ਭਾਰਤੀ ਮੁਸਲਮਾਨਾਂ ਦਾ ਦਹਿਸ਼ਤਵਾਦ ਨਾਲ ਕੋਈ ਸਬੰਧ ਨਹੀਂ : ਪ੍ਰਣਬ

Posted on:- 13-10-2014

ਓਸਲੋ : ਜਿਵੇਂ ਕਿ ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਿਦੇਸ਼ੀ ਦੌਰੇ ਦੌਰਾਨ ਕਿਹਾ ਸੀ ਕਿ ਭਾਰਤ 'ਚ ਜੋ ਦਹਿਸ਼ਤਗਰਦੀ ਹੈ, ਉਸ ਨਾਲ ਦੇਸ਼ ਦੇ ਮੁਸਲਮਾਨਾਂ ਦਾ ਕੋਈ ਲੈਣਾ–ਦੇਣ ਨਹੀਂ ਬਲਕਿ ਇਹ ਬਾਹਰਲੇ ਲੋਕਾਂ ਵੱਲੋਂ ਪੈਦਾ ਕੀਤੀ ਗਈ ਸਮੱਸਿਆ ਹੈ।

ਹੁਣ ਇਸੇ ਤਰ੍ਹਾਂ ਦਾ ਬਿਆਨ  ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੇ ਨਾਰਵੇ ਦੇ ਦੌਰੇ ਦੌਰਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਦਹਿਸ਼ਤਵਾਦ ਦੀ ਜੋ ਸਮੱਸਿਆ ਹੈ, ਉਹ ਬਾਹਰਲੇ ਲੋਕਾਂ ਵੱਲੋਂ ਸਹੇੜੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਅੰਦਰੂਨੀ ਦਹਿਸ਼ਤਵਾਦੀ ਸਰਗਰਮੀਆਂ ਬਹੁਤ ਘੱਟ ਹਨ ਅਤੇ ਦੇਸ਼ ਦੇ ਕਰੀਬ 15 ਕਰੋੜ ਗਿਣਤੀ ਵਾਲੇ ਮੁਸਲਮਾਨ ਭਾਈਚਾਰੇ ਵਿਚੋਂ ਸ਼ਇਦ ਹੀ ਕੋਈ ਦਹਿਸ਼ਤਗਰਦੀ ਕਾਰਵਾਈਆਂ ਵਿਚ ਸ਼ਾਮਲ ਹੋਵੇ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਦੋ ਰੋਜ਼ਾ ਦੌਰੇ ਉਤੇ ਐਤਵਾਰ ਨੂੰ ਨਾਰਵੇ ਗਏ ਹੋਏ ਹਨ। ਨਾਰਵੇ ਦੇ ਮੀਡੀਆ ਨੂੰ ਦਿੱਤੀ ਗਈ ਇੰਟਰਵਿਊ ਵਿਚ ਪ੍ਰਣਬ ਮੁਖਰਜੀ ਨੇ ਕਿਹਾ ਕਿ ਦਹਿਸ਼ਤਵਾਦ ਧਰਮ ਅਤੇ ਸਰਹੱਦਾਂ ਦਾ ਸਨਮਾਨ ਨਹੀਂ ਕਰਦਾ। ਦਹਿਸ਼ਤਵਾਦ ਦੀ ਜਾਂ ਤਾਂ ਕੋਈ ਵਿਚਾਰਧਾਰਾ ਨਹੀਂ ਹੁੰਦੀ ਜਾਂ ਉਸ ਦੀ ਸਿਰਫ਼ ਇਕੋ–ਇਕ ਵਿਚਾਰਧਾਰਾ ਬਰਬਾਦੀ ਕਰਨ ਅਤੇ ਮਨੁੱਖੀ ਕਦਰਾਂ–ਕੀਮਤਾਂ ਨੂੰ ਅਸਵੀਕਾਰ ਕਰਨ ਦੀ ਹੁੰਦੀ ਹੈ।
ਸ੍ਰੀ ਮੁਖਰਜੀ ਨੇ ਕਿਹਾ, ''ਲੋਕਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਕਿਸੇ ਵੱਲੋਂ ਦਹਿਸ਼ਤਵਾਦ ਵਿਚ ਲਿਪਤ ਹੋਣਾ ਚੰਗਾ ਹੈ ਅਤੇ ਕਿਸੇ ਦੁਆਰਾ ਅਜਿਹਾ (ਕਰਨਾ ਬੂਰਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਚਾਰ ਅਨੁਸਾਰ ਚੰਗੇ ਅਤੇ  ਮਾੜੇ ਦਹਿਸ਼ਤਵਾਦ ਦਾ ਵਰਗੀਕਰਨ ਅਰਥ ਹੀਣ ਹੈ। ਸ੍ਰੀ ਮੁਖਰਜੀ ਨੇ ਇਸ ਸਾਲ ਦੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜਈ ਦੀ ਬਹਾਦਰੀ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮਲਾਲਾ ਨੇ ਆਪਣੀ ਜ਼ਿੰਦਗੀ ਜੋਖ਼ਮ ਵਿਚ ਪਾਈ ਉਹ ਆਪਣੇ ਟੀਚੇ ਤੋਂ ਜ਼ਰਾ ਵੀ ਨਹੀਂ ਭਟਕੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਹਿਲਾਵਾਂ ਨੂੰ ਸਿੱਖਿਅਤ ਕਰਨ ਨੂੰ ਲੈ ਕੇ ਉਸ ਦੀ ਬਹਾਦਰੀ ਨੂੰ ਨੋਬਲ ਸ਼ਾਂਤੀ ਕਮੇਟੀ ਨੇ ਮਾਨਤਾ ਦਿੱਤੀ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਯਾਤਰਾ ਦੌਰਾਨ ਭਾਰਤ ਅਤੇ ਫ਼ਿਨਲੈਂਡ ਵਿਚਾਲੇ ਊਰਜਾ, ਮੱਛੀਆਂ ਫੜਨ ਅਤੇ ਸਿੱਖਿਆ ਦੇ ਖੇਤਰ ਵਿਚ ਸਹਿਯੋਗ ਵਧਾਉਣ ਨੂੰ ਲੈ ਕੇ ਸਮਝੌਤੇ ਹੋ ਸਕਦੇ ਹਨ। ਇਸ ਤੋਂ ਇਲਾਵਾ ਵਿਗਿਆਨ ਅਤੇ ਤਕਨੋਲਜੀ ਦੇ ਖੇਤਰ ਵਿਚ ਵੀ ਸਬੰਧ ਵਧਾਉਣ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ। ਸ੍ਰੀ ਮੁਖਰਜੀ ਦਾ ਤਿੰਨ  ਰੋਜ਼ਾ ਫ਼ਿਨਲੈਂਡ ਦੌਰਾ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ