Sat, 05 October 2024
Your Visitor Number :-   7229290
SuhisaverSuhisaver Suhisaver

ਪਿੰਡ ਬੁਗਰਾ ਤੇ ਸ਼ੇਰਪੁਰ ਨੂੰ ਵੀ ਕੈਂਸਰ ਨੇ ਆਪਣੀ ਲਪੇਟ 'ਚ ਲਿਆ

Posted on:- 24-08-2014


ਨੰਨ੍ਹੀ ਸੁਮੱਈਆ ਪੀਜੀਆਈ ਤੋਂ ਕਰਾ ਰਹੀ ਬੱਲਡ ਕੈਂਸਰ ਦਾ ਇਲਾਜ
ਫਤਿਹ ਪ੍ਰਭਾਕਰ/ਸੰਗਰੂਰ :
ਧੂਰੀ ਨੇੜੇ ਪਿੰਡ ਬੁਗਰਾ ਵਿੱਖੇ 65 ਕੁ ਸਾਲਾਂ ਦੀ ਮਾਈ ਲਾਭ ਕੌਰ ਜਿਹੜੀ ਛਾਤੀ ਦੇ ਕੈਂਸਰ ਤੋਂ ਪਿਛਲੇ ਦੋ ਸਾਲਾਂ ਤੋਂ ਪੀੜ੍ਹਤ ਹੈ। ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਤਿੰਨ ਮਹੀਨੇ ਪਹਿਲਾਂ ਦਾਖਲ ਹੋਈ। ਉਸ ਦੇ ਇਲਾਜ ਲਈ ਸਰਕਾਰੀ ਸਹਾਇਤਾ ਰਾਸ਼ੀ ਵੀ ਹਸਪਤਾਲ ਵਿੱਚ ਪਹੁੰਚ ਗਈ ਸੀ। ਲਾਭ ਕੌਰ ਨੇ ਪਟਿਆਲਾ ਰਾਜਿੰਦਰਾ ਹਸਪਤਾਲ ਵਿੱਖੇ ਇਲਾਜ ਦੌਰਾਨ ਹੱਡ ਬੀਤੀ ਬਿਆਨ ਕਰਦਿਆਂ ਕਿਹਾ ਕਿ ਮੈਂ ਤਾਂ ਕੈਂਸਰ ਤੋਂ ਛਟੁਕਾਰਾ ਪਾਉਣ ਗਈ ਸੀ ਪਰ ਇਲਾਜ ਤਾਂ ਕੀ ਹੋਣਾ ਸੀ ਸਗੋਂ ਦੋ ਹੋਰ ਬਿਮਾਰੀਆਂ ਲੈ ਕੇ ਘਰ ਆ ਬੈਠੀ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਇਲਾਜ ਲਈ 1.50 ਲੱਖ ਰੁਪਏ ਆਏ ਤੇ ਉਹਨਾਂ ਦੀਆਂ ਵੱਖੋ- ਵੱਖ ਰਸੀਦਾਂ ਵੀ ਆਈਆਂ ਸਨ। ਉਸ ਨੇ ਕਿਹਾ ਕਿ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਉਸ ਦੇ ਟੈਸਟ ਹੀ ਮੁਫਤ ਕੀਤੇ ਪਰ ਕੈਂਸਰ ਦਾ ਇਲਾਜ ਤਾਂ ਕੀਤਾ ਹੀ ਨਹੀਂ। ਸਗੋਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਵੀ ਹਸਪਤਾਲੋਂ ਲੈ ਆਈ। ਪਟਿਆਲਾ ਦੇ ਹਸਪਤਾਲ ਵੱਲੋਂ ਇਲਾਜ ਨਾਂ ਕਰਨ ਤੇ ਦੁੱਖੀ ਹੋ ਕੇ ਘਰ ਆ ਗਈ। ਹੁਣ ਦਲਾਈਲਾਮਾਂ ਦੇ ਆਯੂਵੈਦਿਕ ਹਸਪਤਾਲ ਰਾਹੀਂ ਇਲਾਜ ਕਰਾ ਰਹੀ ਹੈ।

ਪਿੰਡ ਬੁਗਰਾ ਦੇ ਹੀ ਇੱਕ ਹੋਰ ਕਿਸਾਨ ਪ੍ਰੀਵਾਰ ਦੀ ਔਰਤ ਜਸਵਿੰਦਰ ਕੌਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ। ਓਸਵਾਲ ਹਸਪਤਾਲ ਲੁਧਿਆਣਾ ਤੋਂ ਇਲਾਜ ਕਰਾ ਰਹੀ ਹੈ। ਉਹਨਾਂ ਮੰਨਿਆ ਕਿ ਸਰਕਾਰ ਵੱਲੋਂ ਇਲਾਜ ਸਹਾਇਤਾ ਫੰਡ 'ਚੋਂ 1.30 ਲੱਖ ਰੁਪਏ ਹਸਪਤਾਲ ਨੂੰ ਮਿਲੇ ਹਨ ਪਰ ਫੇਰ ਵੀ ਪ੍ਰੀਵਾਰ ਦੇ ਹੁਣ ਤੱਕ ਘੱਟੋ- ਘੱਟ 5.50 ਲੱਖ ਰੁਪਏ ਖਰਚਾ ਹੋ ਚੁੱਕਾ ਹੈ। ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਭਾਵੇਂ ਮੈਂ ਠੀਕ ਹਾਂ ਪਰ ਮੇਰੇ ਤੋਂ ਕੰਮ ਕੋਈ ਨਹੀਂ ਹੁੰਦਾ ਮੈਂ ਤਾਂ ਮੰਜੇ ਤੋੜਨ ਦਾ ਕੰਮ ਹੀ ਕਰਦੀ ਹਾਂ।  
ਇਸੇ ਪਿੰਡ ਦੀ 60 ਕੁ ਸਾਲਾਂ ਦੀ ਜਸਵੀਰ ਕੌਰ ਵੀ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਪਟਿਆਲਾ ਤੋਂ ਲੱਖ ਰੁਪਏ ਤੋਂ ਉਪਰ ਖਰਚ ਕਰਕੇ ਇਲਾਜ ਕਰਾ ਰਹੀ ਹੈ। ਸਰਕਾਰੀ ਇਲਾਜ ਸਹਾਇਤਾ ਬਾਰੇ ਪਤਾ ਨਹੀਂ ਕਿ ਕਿਥੋਂ ਤੇ ਕਿਵੇਂ ਮਿਲਣੀ ਹੈ। 42 ਕੁ ਸਾਲਾਂ ਦੀ ਦਲਜੀਤ ਕੌਰ ਪਿਛਲੇ 7 ਵਰਿਆਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ। ਆਪਣੇ ਘਰੋਂ 2.50 ਲੱਖ ਤੋਂ ਉਪਰ ਖਰਚ ਕਰਕੇ ਪ੍ਰਾਈਵੇਟ ਡਾਕਟਰਾਂ ਪਾਸੋਂ ਇਲਾਜ ਕਰਾ ਰਹੀ ਹੈ। ਸਰਕਾਰੀ ਇਲਾਜ ਸਹਾਇਤਾ ਫੰਡ ਬਾਰੇ ਕੋਈ ਜਾਣਕਾਰੀ ਹੈ ਹੀ ਨਹੀਂ।
ਪਿੰਡ ਬੁਗਰਾ ਦੇ ਹੀ 70 ਸਾਲਾਂ ਦੇ ਕੇਹਰ ਸਿੰਘ ਜਿਹੜਾ ਪੇਟ ਦੇ ਕੈਂਸਰ ਤੋਂ ਪੀੜ੍ਹਤ ਹੈ। ਡੇਢ ਵਰ੍ਹਾ ਪਹਿਲਾਂ ਜ਼ਮੀਨ ਵੇਚ ਕੇ ਇਲਾਜ ਕਰਾਕੇ ਆਇਆ ਹੈ। ਉਸ ਦੇ ਇੱਕ ਜੁਆਨ ਪੁੱਤਰ ਦੀ ਕਿਸੇ ਹੋਰ ਕਾਰਨ ਮੌਤ ਹੋ ਚੁੱਕੀ ਹੈ। ਉਸ ਦਾ ਕਹਿਣਾ ਸੀ ਕਿ ਪਟਿਆਲਾ ਵਾਲੇ ਡਾਕਟਰ ਕਹਿੰਦੇ ਚੰਡੀਗੜ੍ਹ  ਜਾ ਕੇ ਇਲਾਜ ਕਰਾ। ਕੇਹਰ ਸਿੰਘ ਦਾ ਕਹਿਣਾ ਸੀ ਨਾਂ ਮੇਰੇ ਪਾਸ ਪਹੁੰਚ ਨਾਂ ਪੈਸੇ ਨਾਂ ਕੋਈ ਲੈ ਕੇ ਜਾਣ ਵਾਲਾ। ਉਸ ਨੇ ਇਹ ਵੀ ਦੱਸਿਆ ਕਿ ਸਰਕਾਰੀ ਇਲਾਜ ਸਹਾਇਤਾ ਬਾਰੇ ਤਾਂ ਉਸ ਨੂੰ ਪਤਾ ਹੀ ਨਹੀਂ ਉਹ ਤਾਂ ਕੁਦਰਤ ਦੇ ਭਰੋਸੇ ਦਿਨ ਕਟੀ ਕਰ ਰਿਹਾ ਹੈ।  ਕਸਬਾ ਸ਼ੇਰਪੁਰ ਦੇ ਮੁਸਲਮਾਨ ਪ੍ਰੀਵਾਰ ਦੇ ਘਰ ਤਿੰਨ ਪਿਆਰੀਆਂ-ਪਿਆਰੀਆਂ ਨੱਨੀਆਂ ਛਾਵਾਂ ਪੈਦਾ ਹੋਈਆਂ ਹਨ। ਉਹਨਾਂ ਵਿੱਚੋਂ ਵਿਚਕਾਰਲੀ ਸੁਮਈਆ ਜਿਹੜੀ 5 ਕੁ ਵਰ੍ਹਿਆਂ ਦੀ ਹੋਈ ਹੈ। ਸਾਲ 2013 ਤੋਂ ਬੱਲਡ ਕੈਂਸਰ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਰੱਖੀ ਹੈ। ਸੁਮਈਆ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਆਰਥਿਕ ਹਾਲਤ ਵੀ ਬਹੁਤੀ ਵਧੀਆ ਨਹੀਂ ਪਰ ਤਾਂ ਵੀ ਆਪਣੀ ਬੇਟੀ ਦੇ ਇਲਾਜ ਲਈ ਕੰਮ ਛੱਡ ਕੇ ਪੀ.ਜੀ.ਆਈ ਬੈਠੇ ਹਨ। ਦੋ ਬੱਚੀਆਂ ਮਾਂ ਪਾਸ ਛੱਡ ਕੇ ਮੀਆਂ ਬੀਵੀ ਚੰਡੀਗੜ੍ਹ ਮਹਿੰਗਾ ਇਲਾਜ ਕਰਾ ਰਹੇ ਹਨ। ਤਿੰਨ ਲੱਖ ਤੋਂ ਵੱਧ ਖਰਚਾ ਹੋ ਚੁੱਕਾ ਹੈ ਤੇ ਇਲਾਜ ਚੱਲ ਰਿਹਾ ਹੈ। ਭਾਵੇਂ ਸਰਕਾਰੀ ਇਲਾਜ ਸਹਾਇਤਾ ਰਾਸ਼ੀ ਵੀ ਪੀ.ਜੀ.ਆਈ ਨੂੰ ਮਿਲੀ ਹੋਈ ਹੈ।
ਸ਼ੇਰਪੁਰ ਦੇ ਹੀ ਦਰਜੀ ਪ੍ਰੀਵਾਰ ਵਿੱਚੋਂ 48 ਸਾਲਾ ਚਰਨਜੀਤ ਕੌਰ ਛਾਤੀ ਦੇ ਕੈਂਸਰ ਤੋਂ ਪੀੜ੍ਹਤ ਹੈ। ਬੀਕਾਨੇਰ ਤੋਂ ਇਲਾਜ ਕਰਾ ਰਹੀ ਹੈ। ਪ੍ਰੀਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ, ਪਰ ਫੇਰ ਵੀ 2.50 ਲੱਖ ਤੋਂ ਉਪਰ ਖਰਚ ਹੋ ਚੁੱਕਾ ਹੈ। ਪ੍ਰੀਵਾਰ ਨੇ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ। 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ