Mon, 14 October 2024
Your Visitor Number :-   7232439
SuhisaverSuhisaver Suhisaver

ਪੰਜਾਬ ਅੰਦਰ ਬਿਜਲੀ ਦਰਾਂ 'ਚ 2.74 ਫੀਸਦੀ ਦਾ ਔਸਤਨ ਵਾਧਾ

Posted on:- 22-08-2014


ਚੰਡੀਗੜ੍ਹ :  ਅੱਜ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਲਿਮਟਿਡ ਦੀ ਚੇਅਰਪਰਸਨ ਰੋਮਿਲਾ ਦੂਬੇ ਨੇ ਇੱਥੇ ਇਕ ਪ੍ਰੈਸ ਕਾਨਫਰੰਸ ਕਰਕੇ ਬਿਜਲੀ ਦੀਆਂ ਨਵੀਆਂ ਦਰਾਂ ਦਾ ਐਲਾਨ ਕੀਤਾ । ਉਨ੍ਹਾਂ 2014-15 ਲਈ ਨਵੀਆਂ ਬਿਜਲੀ ਦਰਾਂ ਦਾ ਐਲਾਨ ਕਰਦਿਆਂ ਇਨ੍ਹਾਂ 'ਚ 2.74 ਫੀਸਦੀ ਦਾ ਔਸਤਨ ਵਾਧਾ ਕਰ ਦਿੱਤਾ ਹੈ, ਜੋ 1 ਅਪ੍ਰੈਲ 2014 ਤੋਂ ਲਾਗੂ ਹੋਣਗੀਆਂ। ਆਉਣ ਵਾਲੇ ਬਿਜਲੀ ਦੇ ਬਿਲ ਨਾਲ ਪੰਜਾਬ ਦੇ ਖਪਤਕਾਰਾਂ 'ਤੇ ਪ੍ਰਤੀ ਯੂਨਿਟ 10 ਤੋਂ 12 ਪੈਸੇ ਦਾ ਵਾਧੂ ਬੋਝ ਪਾਵੇਗਾ। ਲੋਕਾਂ ਤੋਂ ਅਪ੍ਰੈਲ ਤੋਂ ਹੁਣ ਤੱਕ ਦਾ ਬਕਾਇਆ ਆਉਣ ਵਾਲੇ ਅਗਲੇ ਬਿਲਾਂ 'ਚ ਲਾ ਕੇ ਕਿਸ਼ਤਾਂ ਦੇ ਰੂਪ 'ਚ ਵਸੂਲ ਕੀਤਾ ਜਾਵੇਗਾ । ਇਸ ਨਾਲ ਕੁਝ ਖਪਤਕਾਰਾਂ 'ਤੇ ਵਾਧੂ ਬੋਝ ਪਵੇਗਾ ਜਦਕਿ ਕੁਝ ਕੁ ਨੂੰ ਰਾਹਤ ਵੀ ਦਿੱਤੀ ਗਈ ਹੈ । ਕਮਿਸ਼ਨ ਵੱਲੋਂ ਛੋਟੇ ਉਦਯੋਗ ਦੀਆਂ ਦਰਾਂ ਤਾਂ ਵਧਾ ਦਿੱਤੀਆਂ ਗਈਆਂ ਹਨ, ਪਰ ਦਰਮਿਆਨੇ ਤੇ ਵੱਡੇ ਪੱਧਰ ਦੇ ਉਦਯੋਗਾਂ ਨੂੰ ਰਾਹਤ ਦਿੱਤੀ ਗਈ ਹੈ । 
100 ਕਿਲੋਵਾਟ ਤੱਕ ਦੇ ਲੋਡ 'ਚ ਘਰੇਲੂ ਖਪਤਕਾਰਾਂ 'ਤੇ 100 ਯੂਨਿਟ ਵਰਤਣ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਹੈ । 101 ਤੋਂ 300 ਯੂਨਿਟ ਤੱਕ ਦੇ 602ਪੈਸੇ ਪ੍ਰਤੀ ਯੂਨਿਟ  ਨੂੰ 12 ਫੀਸਦੀ ਵਧਾਕੇ ਹੁਣ 614 ਪੈਸੇ ਪ੍ਰਤੀ ਯੂਨਿਟ ਜਦਕਿ 300 ਯੂਨਿਟ ਤੋਂ ਉਪਰ ਦੀ ਖਪਤ 'ਤੇ ਵੀ ਲੋਕਾਂ ਨੂੰ 12 ਪੈਸੇ ਵਾਧੂ ਭਾਵ 656 ਪੈਸੇ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। 100 ਕਿਲੋਵਾਟ ਤੱਕ ਦੀ ਰੇਂਜ ਦੇ ਘਰੇਲੂ ਖਪਤਕਾਰਾਂ ਨੂੰ ਜੋ 100 ਯੂਨਿਟ ਤੱਕ ਵਰਤਦੇ ਸਨ ਨੂੰ ਕੁਝ ਰਾਹਤ ਦਿੱਤੀ ਗਈ ਹੈ । ਹੁਣ ਇਨ੍ਹਾਂ ਨੂੰ 456 ਪੈਸੇ ਪ੍ਰਤੀ ਯੂਨਿਟ ਦੀ ਥਾਂ 420 ਪੈਸੇ ਪ੍ਰਤੀ ਯੂਨਿਟ, 101 ਯੁਨਿਟਾਂ ਤੋਂ 300 ਯੂਨਿਟਾਂ ਵਰਤਣ ਵਾਲਿਆਂ ਨੂੰ ਵੀ ਰਾਹਤ ਦਿੰਦਿਆਂ 602 ਪੈਸੇ ਪ੍ਰਤੀ ਯੂਨਿਟ ਦੀ ਥਾਂ ਹੁਣ 565 ਪੈਸੇ ਪ੍ਰਤੀ ਯੂਨਿਟ, ਤੇ 300 ਯੂਨਿਟ ਤੋਂ ਵਧ ਵਰਤਣ ਵਾਲਿਆਂ ਨੂੰ ਹੁਣ 644 ਪੈਸੇ ਪ੍ਰਤੀ ਯੂਨਿਟ ਦੀ ਥਾਂ ਹੁਣ 604 ਪੈਸੇ ਪ੍ਰਤੀ ਯੁਨਿਟ ਅਦਾ ਕਰਨੇ ਪੈਣਗੇ ।

ਖੇਤੀ ਖਪਤਕਾਰਾਂ ਨੂੰ ਹੁਣ ਪ੍ਰਤੀ ਯੂਨਿਟ 31 ਪੈਸੇ ਵਾਧੂ ਦੇਣੇ ਪੈਣਗੇ। ਸਮਾਲ ਇੰਡਸਟਰੀ ਦੇ ਖਪਤਕਾਰਾਂ ਨੂੰ ਹੁਣ 11 ਪੈਸੇ ਪ੍ਰਤੀ ਯੂਨਿਟ ਵੱਧ ਅਦਾ ਕਰਨੇ ਪੈਣਗੇ ਜਦਕਿ ਵੱਡੇ ਉਦਯੋਗ ਜਗਤ ਨੂੰ ਰਾਹਤ ਦਿੱਤੀ ਗਈ ਹੈ । ਵੱਡੇ ਉਦਯੋਗਪਤੀਆਂ ਨੂੰ ਹੁਣ ਪਹਿਲੀਆਂ ਦਰਾਂ ਨਾਲੋਂ ਬਿਜਲੀ 19 ਪੈਸੇ ਪ੍ਰਤੀ ਯੂਨਿਟ ਸਸਤੀ ਮਿਲੇਗੀ, ਜਦਕਿ ਮੀਡੀਅਮ ਦਰਜੇ ਦੀ ਇੰਡਸਟਰੀ ਨੂੰ ਵੀ ਰਾਹਤ ਦਿਤੀ ਗਈ ਹੈ। ਇਸ ਵਰਗ ਦੀ ਇੰਡਸਟਰੀ ਨੂੰ ਹੁਣ ਪ੍ਰਤੀ ਯੂਨਿਟ 39 ਪੈਸੇ ਘੱਟ ਅਦਾ ਕਰਨੇ ਪੈਣਗੇ। 
ਰੈਗੂਲੇਟਰੀ ਕਮਿਸ਼ਨ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਦੁਰਗਿਆਣਾ ਮੰਦਰ ਨੂੰ ਭਾਵੇਂ ਪਹਿਲਾਂ ਦੀ ਤਰਾਂ ਹੀ 2000 ਯੂਨਿਟਾਂ ਤੱਕ ਬਿਜਲੀ ਮੁਫਤ ਹੀ ਰੱਖੀ ਹੈ ਪਰ ਇਸ ਤੋਂ ਵੱਧ ਖਪਤ ਹੋਣ 'ਤੇ 520 ਪੈਸੇ ਪ੍ਰਤੀ ਯੂਨਿਟ ਦੀ ਥਾਂ ਹੁਣ 532 ਪੈਸੇ ਪ੍ਰਤੀ ਯੂਨਿਟ ਅਦਾ ਕਰਨੇ ਪੈਣਗੇ।ਇਸ ਵਾਧੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਇਹ ਕਮਿਸ਼ਨ ਵੱਲੋਂ ਪਿਛਲੇ ਸਤ ਸਾਲਾ 'ਚ ਕੀਤੇ ਜਾਂਦੇ ਵਾਧਿਆਂ 'ਚੋਂ ਸਭ ਤੋਂ ਥੋੜਾ ਵਾਧਾ ਹੈ। ਉਨ੍ਹਾਂ ਇਸ ਸਬੰਧ 'ਚ ਭਾਜਪਾ ਦੇ ਸੁਝਾਵਾਂ ਦਾ ਖਿਆਲ ਰੱਖਣ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ।

Comments

Amrinder Patran

chandigarh ch pichliya rates according 2 rs per unit c domestic layi te pure punjab ch 12 rs per unit domestic te Chd. To bahar punjab ch he 8 rs commercial c shayad hun dekho vadde dhanada nu cchot kive dinde aa ohi new rates according 2.74 rs da izafa karlo but Farak te una e a naa fer v Lok Sale Pta ni Ki Soch k Vote te Vote Payi Jande ne

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ