Sun, 13 October 2024
Your Visitor Number :-   7232277
SuhisaverSuhisaver Suhisaver

ਕਾਮਰੇਡ ਬੀਨੋਏ ਕੋਨਾਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Posted on:- 15-09-2014

ਨਵੀਂ ਦਿੱਲੀ : ਸੀਪੀਆਈ (ਐਮ) ਦੇ ਸੀਨੀਅਰ ਆਗੂ ਕਾਮਰੇਡ ਬੀਨੋਏ ਕੋਨਾਰ ਦਾ 84 ਸਾਲ ਦੀ ਉਮਰ ਵਿਚ ਬੀਤੇ ਦਿਨ ਕੋਲਕਾਤਾ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ 'ਤੇ ਸੀਪੀਆਈ (ਐਮ) ਪੋਲਿਟ ਬਿਊਰੋ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਮਰੇਡ ਬੀਨੋਏ ਕੋਨਾਰ 1948 ਵਿਚ ਪਾਰਟੀ ਦੇ ਮੈਂਬਰ ਬਣੇ। ਉਨ੍ਹਾਂ ਬਰਦਵਾਨ ਵਿਚ ਪੇਂਡੂ ਸੰਘਰਸ਼ ਲਈ ਲਾਮਬੰਦੀ ਕਰਨ ਵਿਚ ਉਘਾ ਯੋਗਦਾਨ ਪਾਇਆ। ਉਨ੍ਹਾਂ ਖੇਤੀਬਾੜੀ ਵਰਕਰਾਂ ਤੇ ਗਰੀਬ ਕਿਸਾਨਾਂ ਦੇ ਬਹੁਤ ਸਾਰੇ ਸੰਘਰਸ਼ਾਂ ਦੀ ਖੁੱਲ੍ਹਕੇ ਅਗਵਾਈ ਕੀਤੀ। ਉਹ ਪੱਛਮੀ ਬੰਗਾਲ ਦੇ ਕਿਸਾਨ ਅੰਦੋਲਨ ਦੇ ਉਘੇ ਆਗੂ ਰਹੇ ਤੇ ਸੂਬਾ ਕਿਸਾਨ ਸਭਾ ਦੇ ਜਨਰਲ ਸਕੱਤਰ ਤੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈ। ਬਾਅਦ ਵਿਚ ਉਹ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਬਣੇ ਤੇ ਇਸ ਅਹੁਦੇ 'ਤੇ ਕਈ ਸਾਲ ਸੇਵਾ ਨਿਭਾਈ। ਉਹ ਇਕ ਸ਼ਕਤੀਸ਼ਾਲੀ ਬੁਲਾਰੇ ਸਨ। ਕਾਮਰੇਡ ਬੀਨੋਏ 1969, 1971 ਤੇ 1977 ਵਿਚ ਬਰਦਵਾਨ ਜ਼ਿਲ੍ਹੇ ਦੇ ਮੇਮਾਰੀ ਹਲਕੇ ਤੋਂ ਵਿਧਾਇਕ ਚੁਣੇ ਗਏ। ਪੋਲਿਟ ਬਿਊਰੋ ਨੇ ਕਾਮਰੇਡ ਬੀਨੋਏ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਜਾਹਿਰ ਕੀਤੀ। ਇਸੇ ਤਰ੍ਹਾਂ ਆਲ ਇੰਡੀਆ ਕਿਸਾਨ ਸਭਾ  ਨੇ ਵੀ ਕਾਮਰੇਡ ਬੀਨੋਏ ਨੂੰ ਲਾਲ ਸਲਾਮ ਪੇਸ਼ ਕੀਤਾ ਹੈ। ਆਲ ਇੰਡੀਆ ਐਗਰੀਕਲਚਰਲ ਵਰਕਰਜ਼ ਯੂਨੀਅਨ (ਏਆਈਏਡਬਲਿਊਯੂ) ਨੇ ਵੀ ਕਾਮਰੇਡ ਬੀਨੋਏ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਕਾਮਰੇਡ ਬੀਨੋਏ ਆਪਣੇ ਪਿਛੇ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ