Mon, 14 October 2024
Your Visitor Number :-   7232401
SuhisaverSuhisaver Suhisaver

ਕੇਂਦਰ ਵੱਲੋਂ ਵਿੱਤੀ ਪੈਕਜ ਮੰਗਣਾ ਪੰਜਾਬ ਦਾ ਹੱਕ : ਸੁਖਬੀਰ

Posted on:- 05-09-2014


ਅੰਮ੍ਰਿਤਸਰ :
ਪੰਜਾਬ ਦੇ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਸਮੂਹ ਵਿਕਾਸ ਪ੍ਰੋਜੈਕਟ ਮਿਥੇ ਸਮੇਂ ਅੰਦਰ ਮੁਕੰਮਲ ਕੀਤੇ ਜਾਣ।
ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਹੂਲਤਾਂ ਲਈ ਇਨਾਂ ਪ੍ਰੋਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਬਹੁਤ ਲਾਜ਼ਮੀ ਹੈ ਤਾਂ ਜੋ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾ ਸਕੇ। 333 ਕਰੋੜ ਰੁਪਏ ਦੀ ਲਾਗਤ ਵਾਲੇ ਬੱਸ ਰੈਪਿਡ ਟਰਾਂਸਜਿਟ ਸਿਸਟਮ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਦਿਆਂ ਸ. ਬਾਦਲ ਨੇ ਕਿਹਾ ਕਿ ਇਹ ਪ੍ਰੋਜੈਕਟ 3 ਮਾਰਚ 2015 ਤਕ ਮੁਕੰਮਲ ਹੋ ਜਾਣੇ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ 7 ਕੋਰੀਡੋਰ ਉਸਾਰੇ ਜਾਣਗੇ। ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਨੇ ਸ. ਬਾਦਲ ਨੂੰ ਜਾਣੂ ਕਰਵਾਇਆ ਕਿ ਉਕਤ 7 ਕੋਰੀਡੋਰਾਂ ਵਿਚੋ 5 ਕੋਰੀਡੋਰ ਆਉਂਦੇ ਮਾਰਚ ਤਕ ਪੂਰਨ ਤੌਰ 'ਤੇ ਮੁਕੰਮਲ ਹੋ ਜਾਣਗੇ।

ਸ. ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਦੇਸ਼ ਦੇ ਮੋਹਰੀ  ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਦੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਅੰਮ੍ਰਿਤਸਰ ਸ਼ਹਿਰ ਸੈਰ ਸਪਾਟੇ ਦਾ ਮੁੱਖ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਇਨਾਂ ਪ੍ਰੋਜੈਕਟਾਂ ਨਾਲ ਸ਼ਹਿਰ ਨੂੰ ਆਵਜਾਈ ਤੇ ਪ੍ਰਦੂਸ਼ਣ ਤੋਂ ਵੱਡੀ ਨਿਜਾਤ ਮਿਲੇਗੀ। ਪ੍ਰਸ਼ਾਸਕੀ ਕੰਪਲੈਕਸ ਦੀ ਉਸਾਰੀ 'ਚ ਦੇਰੀ ਨੂੰ ਗੰਭੀਰਤਾ ਨਾਲ ਲੈਦਿਆਂ ਸ. ਬਾਦਲ ਨੇ ਪੁਡਾ ਨੂੰ ਤੁਰੰਤ ਲੋੜੀਦੇ 66.87 ਕਰੋੜ ਰੁਪਏ ਜਾਰੀ ਕਰਨ ਲਈ ਕਿਹਾ। ਉਨਾਂ ਇਹ ਵੀ ਨਿਰਦੇਸ਼ ਦਿੱਤੇ ਕਿ ਇਹ ਪ੍ਰੋਜੈਕਟ ਜਨਵਰੀ 2015 ਤਕ ਮੁਕੰਲ ਹੋ ਜਾਣੇ ਚਾਹੀਦੇ ਹਨ। ਪਿੰਡ ਫਤਿਹਪੁਰ ਵਿਖੇ 132 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਨਵੀ ਕੇਂਦਰੀ ਜੇਲ ਦੇ ਕੰਮ ਦਾ ਜਾਇਜਾ ਲੈਦਿਆਂ ਸ. ਬਾਦਲ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਕੰਮ ਵਿਚ ਤੇਜ਼ੀ ਲਿਆ ਕਿ ਇਸ ਨੂੰ ਵੀ ਜਲਦ ਮੁਕੰਮਲ ਕੀਤਾ ਜਾਵੇ। ਅਧਿਕਾਰੀਆਂ ਨੇ ਸ. ਬਾਦਲ ਨੂੰ ਜਾਣੂ ਕਰਵਾਇੱਆ ਕਿ ਉਕਤ ਪ੍ਰੋਜੈਕਟ ਦਾ 40 ਪ੍ਰਤੀਸ਼ਤ ਕਾਰਜ ਮੁਕਮਲ ਹੋ ਚੁੱਕਾ ਹੈ। ਇਤਿਹਾਸਕ ਰਾਮ ਬਾਗ ਦੀ ਸਾਂਭ ਸੰਭਾਲ ਲਈ ਸ. ਬਾਦਲ ਨੇ ਡਾਇਰੈਕਟਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ ਨੂੰ ਕੇਂਦਰੀ ਸੈਰ ਸਪਾਟਾ ਮੰਤਰਾਲਾ ਨਾਲ ਢੁੱਕਵੀ ਵਾਰਤਾਲਾਪ ਕਰਨ ਦੇ ਆਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਲੋੜੀਦੇ ਫੰਡ ਵੀ ਜਲਦ ਮੁਹੱਈਆ ਕਰਵਾਏ ਜਾਣ ਤਾਂ ਜੋ ਇਸ ਅਤਿਹਾਸਕ ਬਾਗ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਕੌਮਾਂਤਰੀ ਸਰਹੱਦ ਅਟਾਰੀ ਵਿਖੇ ਬਣਨ ਵਾਲੇ ਟੂਰਿਸਟ ਰਿਸ਼ੈਪਸ਼ਨ ਸੈਂਟਰ ਅਤੇ ਪਰਾਕਿੰਗ ਕੰਪਲੈਕਸ ਦੇ ਕੰਮ ਦਾ ਜਾਇਜ਼ਾ ਲੈਦਿਆਂ ਸ. ਬਾਦਲ ਨੇ ਸਬੰਧਿਤ ਮਹਿਕਮੇ ਨੂੰ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਮੀਟਿੰਗ ਵਿਚ ਮੌਜੂਦ ਅਧਿਕਾਰੀਆਂ ਸ. ਬਾਦਲ ਨੂੰ ਦੱਸਿਆ ਕਿ  ਦੋਹਾਂ ਪ੍ਰੋਜੈਕਟਾਂ ਦੇ ਟੈਂਡਰ ਲੱਗ ਚੁੱਕੇ ਹਨ ਅਤੇ ਭਰੋਸਾ ਦਿਵਾਇਆ ਕਿ 31 ਦਸੰਬਰ 2014 ਤਕ ਇਹ ਪ੍ਰੋਜੈਕਟ ਮੁਕੰਮਲ ਕਰ ਲਏ ਜਾਣਗੇ।

ਅੰਮ੍ਰਿਤਸਰ ਸ਼ਹਿਰ ਨੂੰ ਪੰਜਾਬ ਦਾ ਪਹਿਲਾ 'ਸੇਫ ਸਿਟੀ' ਬਣਾਉਣ ਸਬੰਧੀ ਸ੍ਰੀ ਬਾਦਲ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 40 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਆਉਦੇ ਸਾਲ ਦੇ ਅੱਧ ਤਕ ਮੁਕੰਮਲ ਕੀਤਾ ਜਾਵੇ ਅਤੇ ਇਸ ਸਬੰਧੀ ਪ੍ਰਮੁੱਖ ਸਕੱਤਰ ਦੀ ਅਗਵਾਈ ਹੇਠ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਜਾ ਚੁੱਕੀ ਹੈ।  ਅੰਮ੍ਰਿਤਸਰ, ਅਜਨਾਲਾ, ਅੰਮ੍ਰਿਤਸਰ –ਸੋਹੀਆਂ-ਫਤਿਹਗੜ੍ਹ  ਚੂੜੀਆਂ ਰੋਡ, ਅੰਮ੍ਰਿਤਸਰ-ਮਜੀਠਾ, ਫਤਿਹਗੜਉ ਚੂੜੀਆਂ ਰੋਡ. ਅੰਮ੍ਰਿਤਸਰ-ਤਰਨਤਾਰਨ-ਸਰਹਾਲੀ-ਹਰੀਕੇ ਰੋਡ ਨੂੰ ਚਹੁੰ ਮਾਰਗੀ ਵਜੋ ਵਿਕਸਿਤ ਕਰਨ ਸਬੰਧੀ ਸ. ਬਾਦਨ ਨੇ ਕਿਹਾ ਕਿ ਇਸ ਕੰਮ ਨੂੰ ਤਰਜੀਹ ਦੇ ਅਧਾਰ ਤੇ ਮੁਕੰੰਮਲ ਕੀਤਾ ਜਾਵੇ। ਪ੍ਰਮੁੱਖ ਸਕੱਤਰ ਪੀ.ਡਬਲਿਊ.ਡੀ ਸ੍ਰੀ ਪੀ.ਐਸ ਔਜਲਾ ਨੇ ਸ. ਬਾਦਲ ਨੂੰ ਦੱਸਿਆ ਕਿ ਹਾਈ ਵੋਲਟੇਜ਼ ਤਾਰਾਂ ਦੀ ਸਿਫਟਿੰਗ ਕਾਰਨ ਇਹ ਪ੍ਰੋਜੈਕਟ ਨੂੰ 2 ਮਹੀਨੇ ਦੀ ਦੇਰੀ ਹੋ ਗਈ ਹੈ ਪਰ ਦਸੰਬਰ 2014 ਤਕ ਇਹ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਅਰ ਬਖਸ਼ੀ ਰਾਮ ਅਰੋੜਾ, ਸ੍ਰੀ ਵੀਰ ਸਿੰਘ ਲੋਪੋਕੇ ਚੇਅਰਮੈਨ ਜਿਲਾ ਯੋਜਨਾ ਕਮੇਟੀ ਅੰਮ੍ਰਿਤਸਰ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ (ਬ) ਉਪਕਾਰ ਸਿੰਘ ਸੰਧੂ, ਸਕੱਤਰ ਸਥਾਨਕ ਸਰਕਾਰਾਂ ਅਸੋਕ ਗੁਪਤਾ, ਰਵੀ ਭਗਤ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਕਮਿਸ਼ਨਰ ਨਗਰ ਨਿਗਮ ਪ੍ਰਦੀਪ ਸੱਭਰਵਾਲ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ