Sat, 05 October 2024
Your Visitor Number :-   7229291
SuhisaverSuhisaver Suhisaver

2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ

Posted on:- 19-01-2019

suhisaver

17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ

ਇਸ ਸਾਲ ਦਾ `ਸੂਹੀ ਸਵੇਰ ਮੀਡੀਆ ਐਵਾਰਡ` ਔਰਤਾਂ `ਤੇ ਹੋ ਜ਼ੁਲਮਾਂ ਵਿਰੁੱਧ ਸੰਘਰਸ਼ ਦਾ ਪ੍ਰਤੀਕ ਬਣੀ `ਕਿਰਨਜੀਤ ਕੌਰ ਐਕਸ਼ਨ ਕਮੇਟੀ` ਅਤੇ `ਹਰਿਆਣਾ `ਚ ਔਰਤਾਂ , ਦਲਿਤਾਂ ,ਘੱਟ -ਗਿਣਤੀਆਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ `ਜਨ -ਸੰਘਰਸ਼ ਮੰਚ ਹਰਿਆਣਾ` ਨੂੰ ਦਿੱਤਾ ਜਾ ਰਿਹਾ । `ਸੂਹੀ ਸਵੇਰ` ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਵੱਲੋਂ ਦਿਤੀ ਜਾਣਕਾਰੀ ਅਨੁਸਾਰ `` ਅਦਾਰਾ ਹਰ ਸਾਲ ਆਪਣੀ ਵਰ੍ਹੇਗੰਢ ਮੌਕੇ ਲੋਕ -ਪੱਖੀ ਸੋਚ ਵਾਲੀਆਂ ਹਸਤੀਆਂ ਤੇ ਜਥੇਬੰਦੀਆਂ ਨੂੰ ਸਨਮਾਨਤ ਕਰਦਾ ਹੈ । ਇਸ ਵਾਰ ਅਸੀਂ ਕਿਰਨਜੀਤ ਕੌਰ ਨੂੰ ਇਨਸਾਫ ਦਵਾਉਣ ਤੇ ਇਸ ਮੁੱਦੇ ਨੂੰ ਲੋਕਾਂ `ਚ ਲਿਜਾ ਕੇ ਮੂਵਮੈਂਟ ਖੜੀ ਕਰਨ ਵਾਲੀ` ਕਿਰਨਜੀਤ ਕੌਰ ਐਕਸ਼ਨ ਕਮੇਟੀ` ਅਤੇ ਰਾਮ ਚੰਦਰ ਛਤਰਪਤੀ ਕਤਲ ਮਾਮਲੇ `ਚ ਡੇਰਾ ਸਿਰਸਾ ਦੀ ਸੀ .ਬੀ .ਆਈ . ਜਾਂਚ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਨ ਵਾਲੀ ਜਥੇਬੰਦੀ `ਜਨ -ਸੰਘਰਸ਼ ਮੰਚ ਹਰਿਆਣਾ` ਨੂੰ ਦਿੱਤਾ ਜਾ ਰਿਹਾ ਹੈ ।`` ਉਹਨਾਂ ਕਿਹਾ ਕਿ ਇਸ ਸਨਮਾਨ `ਚ 7100 ਰੁ ਦੀ ਨਕਦ ਰਾਸ਼ੀ ਮੋਮੈਂਟੋ ਤੇ ਪੋਟਰੇਟ ਸ਼ਾਮਿਲ ਹੋਵੇਗਾ । ਇਹ ਸਨਮਾਨ ਸੂਹੀ ਸਵੇਰ ਦੇ 17 ਫਰਵਰੀ ਨੂੰ ਹੋ ਰਹੇ ਸਲਾਨਾ ਸਮਾਗਮ `ਚ ਦਿੱਤੇ ਜਾਣਗੇ ।

-ਸੂਹੀ ਸਵੇਰ ਬਿਊਰੋ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ