Sun, 08 September 2024
Your Visitor Number :-   7219734
SuhisaverSuhisaver Suhisaver

ਕਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਮਿਲੀ ਨੌਕਰੀ!

Posted on:- 21-09-2016

suhisaver

- ਹਰਬੰਸ ਬੁੱਟਰ

ਕੈਲਗਰੀ:  ਪੰਜਾਬੀ ਭਾਈਚਾਰਾ ਇਹ ਖਬਰ ਪੜ੍ਹਕੇ ਹੈਰਾਨ ਹੋਵੇਗਾ ਕਿ ਕਨੇਡਾ ਦੇ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਸਟੀਫਨ ਹਾਰਪਰ ਨੂੰ ਹੁਣ ਨੌਕਰੀ ਮਿਲ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਟਰਾਂਟੋ ਅਧਾਰਿਤ ਰੀਅਲ ਅਸਟੇਟ ਫਰਮ ਕੋਲੀਅਰਸ ਇੰਟਰਨੈਸ਼ਨਲ ਦੇ ਬੋਰਡ ਮੈਂਬਰ ਬਣ ਗਏ ਹਨ। ਕੰਪਨੀ ਨੇ ਉਹਨਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਕੰਪਨੀ ਦੇ ਚੇਅਰਮੈਨ ਅਤੇ ਚੀਫ ਕਾਰਜਕਾਰੀ ਅਧਿਕਾਰੀ ਜੇ ਹੈਨਿਕ ਨੇ ਦੱਸਿਆ ਕਿ ਸ੍ਰੀ ਹਾਰਪਰ ਸਾਡੇ ਨੈਟਵਰਕ ਨਾਲ ਜੁੜ ਕੇ ਸਾਡੇ ਲਈ ਭਾਰੀ ਫਾਇਦਾ ਦੇਣਗੇ। ਉਹ ਕੌਮਾਂਤਰੀ ਹਸਤੀ ਹਨ ਅਤੇ ਹੁਣ ਉਹ ਪਬਲਿਕ ਲਾਈਫ ਤੋਂ ਪ੍ਰਾਈਵੇਟ ਲਾਈਫ ਵਿੱਚ ਪ੍ਰਵੇਸ਼ ਕਰ ਰਹੇ ਹਨ। ਭਾਰਤੀ ਹਲਕਿਆਂ ਵਿੱਚ ਅਜਿਹਾ ਹੋਣਾ ਅਸੰਭਵ ਹੈ ਕਿਉਂਕਿ ਰਾਜਨੀਤੀ ਸਾਫਸੁਥਰੀ ਨਾ ਹੋਣ ਕਾਰਣ ਜੇਕਰ ਕੋਈ ਪਾਰਟੀ ਸੱਤਾ ਤੋਂ ਪਾਸੇ ਵੀ ਹੋ ਜਾਂਦੀ ਤਾਂ ਮੌਜੂਦਾ ਸੱਤਾਧਾਰੀ ਧਿਰ ਵੱਲੋਂ ਬਦਲਾਖੋਰੀ ਅਤੇ ਪਿਛਲੇ ਸਾਸਨ ਦੌਰਾਨ ਹੋਏ ਘਪਲਿਆਂ ਦੀ ਚਰਚਾ ਅਕਸਰ ਹੀ ਅਖ਼ਬਾਰਾਂ ਦੀਆਂ ਮੋਟੀਆਂ ਸੁਰਖੀਆਂ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ।

ਵਰਨਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਕੈਲਗਰੀ ਨਾਲ ਸਬੰਧਿਤ ਹਨ ਇੱਥੋਂ ਹੀ ਚੋਣ ਜਿੱਤਕੇ ਉਹ ਕਨੇਡਾ ਦੇ ਪ੍ਰਧਾਨ ਮੰਤਰੀ ਬਣਦੇ ਆਏ ਸਨ । ਹੁਣ ਵੀ ਉਹਨਾਂ ਦੀ ਕੰਪਨੀ ਦਾ ਕਾਰਜਕਾਰੀ ਦਫਤਰ ਕੈਲਗਰੀ ਹੀ ਸਥਿਤ ਹੋਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ