Mon, 09 September 2024
Your Visitor Number :-   7220050
SuhisaverSuhisaver Suhisaver

ਸਿੱਖਿਆ ਬੋਰਡ ਵੱਲੋਂ ਲੁਧਿਆਣਾ ਡਿਪੂ ਦਾ ਮੈਨੇਜਰ ਤੇ ਡਿਪਟੀ ਮੈਨੇਜਰ ਨੌਕਰੀ ਤੋਂ ਬਰਖਾਸ਼ਤ

Posted on:- 20-11-2014

ਸੇਵਾ ਮੁਕਤ ਉਪ ਮੈਨੇਜਰ ਦੀ ਪੈਨਸ਼ਨ 'ਚ ਲਾਇਆ ਕੱਟ
ਮੋਹਾਲੀ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭ੍ਰਿਸ਼ਟਾਚਾਰ ਵਿਰੁੱੱਧ ਸਖ਼ਤ ਕਦਮ ਚੁਕਦਿਆਂ ਜਿਲ੍ਹਾ ਲੁਧਿਆਣਾ ਦੇ ਪਾਠ ਪੁਸਤਕਾਂ ਡਿਪੂ ਮੈਨੇਜਰ ਅਨਿਲ ਕੁਮਾਰ ਸ਼ਰਮਾ ਨੂੰ 16 ਲੱਖ , ਡਿਪਟੀ ਮੈਨੇਜ਼ਰ ਕਮ ਸਟੋਰ ਕੀਪਰ ਰਵਿੰਦਰ ਕੁਮਾਰ ਨੂੰ  97,40,979 ਦਾ ਗਬਨ ਕਰਨ  ਦੇ ਦੋਸ਼ ਵਿੱਚ ਨੌਕਰੀ  ਤੋਂ ਬਰਖਾਸ਼ਤ ਕਰ ਦਿਤਾ ਗਿਆ ਹੈ। ਜਦੋਂ ਕਿ ਸੇਵਾ ਮੁਕਤ ਸਾਬਕਾ ਸਟੋਰ ਕੀਪਰ ਰਣਬੀਰ ਸਿੰਘ  ਨੂੰ ਦੀ ਪੈਨਸ਼ਨ ਵਿੱਚ ਅਗਲੇ 2 ਸਾਲਾਂ ਦੀ  ਕਟੌਤੀ ਅਤੇ 10606 ਰੁਪਏ ਦੀ ਰਿਕਵਰੀ ਕਰਨ ਦੇ ਆਦੇਸ਼ ਕੀਤੇ ਗਏ ਹਨ। 

ਪ੍ਰਪਾਤ ਜਾਣਕਾਰੀ  ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਸੀਨੀਅਰ ਵੱਲੋਂ ਲੁਧਿਆਣਾ ਡਿਪੂ ਦੇ ਸਾਲ 2009 ਤੋਂ 2013 ਦੀ ਸਰਵ ਸਿੱਖਿਆ ਅਭਿਆਨ, ਸਮਾਜ ਭਲਾਈ ਵਿਭਾਗ ਅਤੇ ਸੇਲ ਦੀ ਪੁਸਤਕਾਂ ਦਾ ਨਰੀਖਣ ਕਰਨ ਲਈ ਆਡੀਟਰ ਰਛਭਿੰਦਰ ਸਿੰਘ ਦੀ ਅਗਵਾਈ ਵਿੱਚ ਤਿੰਨ ਹੋਰ ਅਡੀਟਰਾਂ ਦੀ ਪੜਤਾਲੀਆਂ ਟੀਮ ਲੁਧਿਆਣਾ ਖੇਤਰੀ ਡਿਪੂ ਦਾ ਨਰੀਖਣ ਕਰਨ ਲਈ ਭੇਜੀ ਗਈ ਸੀ ਇਹ  ਟੀਮ ਪਿਛਲੇ 20 ਦਿਨਾਂ ਤੋਂ ਲੁਧਿਆਣਾ ਡਿਪੂ  ਵਿੱਚ ਨਰੀਖਣ ਦਾ ਕੰਮ ਵੱਲੋਂ 100ਫੀਸਦੀ ਰਿਕਾਰਡ ਚੈਕ ਕਰਨ ਉਪਰੰਤ 18 ਅਪ੍ਰੈਲ 2013 ਨੂੰ ਰਿਪੋਰਟ ਉਚ  ਅਧਿਕਾਰੀਆਂ ਨੂੰ ਦਿਤੀ ਕਿ  1 ਅਪ੍ਰੈਲ 2009 ਤੋਂ 31 ਅਗਸਤ 2012 ਤੱਕ ਦੇ ਸਮੇਂ ਦੌਰਾਨ ਸੇਲ ਵਾਲੀਆਂ ਅਤੇ ਸਰਵ ਸਿੱਖਿਆ ਅਭਿਆਨ /ਸਮਾਜ ਭਲਾਈ ਵਿਭਾਗ ਵਾਲੀਆਂ ਪੁਸਤਕਾਂ ਦਾ ਕੁੱਲ 97 ਲੱਖ 64 ਹਜ਼ਾਰ, 595 ਰੁਪਏ ਦਾ ਘਾਟਾ ਪਾਇਆ ਗਿਆ ਹੈ। ਜਿਸ ਵਿੱਚ  ਸੇਲ ਵਾਲੀਆਂ ਪੁਸਤਕਾਂ ਦਾ 2009=10 ਦਾ ਘਾਟਾ 10696 ਰੁਪਏ, 2010 ਤੋ11 ਤੱਕ ਦਾ 835 ਅਤੇ 2012 ਦਾ 1,91,169 ਰੁਪਏ ਅਤੇ ਸਰਵ ਸਿੱਖਿਆ ਅਭਿਆਨ ਦਾ ਘਾਟਾ 1 ਅਪ੍ਰੈਲ 2012 ਤੋਂ 31 ਅਗਸਤ 2012 ਤੱਕ ਦਾ ਘਾਟਾ 95,38,279 ਦਾ ਘਾਟਾ ਸ਼ਾਮਲ ਹੈ । ਇਸ ਸਾਰੇ ਮਾਮਲੇ ਦੀ ਪੜਤਾਲ ਕਰਨ ਲਈ ਸਿੱਖਿਆ ਬੋਰਡ ਵੱਲੋਂ ਓ.ਪੀ.ਗਰਗ ਸਾਬਕਾ ਸੈਸ਼ਨ ਜੱਜ ਨੂੰ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ।  ਪੜਤਾਲ ਅਫਸਰ ਵੱਲੋਂ ਅਪਣੀ ਪੜਤਾਲੀਆ ਰਿਪੋਰਟ ਵਿੱਚ ਜਿਨਾ ਜਿਲ੍ਹਾ ਅਨਿਲ ਕੁਮਾਰ ਸ਼ਰਮਾ, ਡਿਪਟੀ ਮੈਨੇਜਰ ਰਵਿੰਦਰ ਕੁਮਾਰ ਅਤੇ ਸਾਬਕਾ ਸਟੋਰ ਕੀਪਰ ਰਣਬੀਰ ਸਿੰਘ ਵਿਰੁਧ ਦੋਸ਼ ਸੂਚੀ ਅਨੁਸਾਰ ਦੋਸ਼ ਸਿੱਧ ਕੀਤੇ ਗਏ, ਪਰੰਤੂ 97,64,595 ਰੁਪਏ ਦਾ ਵਿੱਤੀ ਘਾਟਾ ਵਿੱਚ 10696 ਰੁਪਏ ਦਾ ਵਿੱਤੀ ਘਾਟਾ ਰਣਬੀਰ ਸਿੰਘ ਸਟੋਰ ਕੀਪਰ ਦੇ ਸਮੇਂ  ਦਾ ਤੇ ਬਾਕੀ ਘਾਟਾ ਰਵਿੰਦਰ ਕੁਮਾਰ ਦੇ ਸਮੇਂ ਦਾ ਪਾਇਆ ਗਿਆ ਹੈ। ਇਸ ਦੌਰਾਨ ਚਾਰਜ ਦਿਵਾਉਣ ਵਾਲੀ ਕਮੇਟੀ ਦੇ ਮੈਂਬਰ ਸ੍ਰੀ ਮਤੀ ਰਵਿੰਦਰ ਕੌਰ ਸੀਨੀਅਰ ਸਹਾਇਕ ਅਤੇ ਸ੍ਰੀ ਮਤੀ ਰਾਜਿੰਦਰ ਕੌਰ ਸੀਨੀਅਰ ਸਹਾਇਕ ਵਿਰੁੱਧ ਸਟੋਰ ਵਿੱਚ ਪਾਏ ਗਏ ਕੁੱਲ 97,64,595 ਦੇ ਘਾਟੇ ਲਈ ਦੋਸ਼ ਸਿੱਧ ਨਾ ਕਰਦੇ ਹੋਏ ਦੋਸ ਸੂਚੀ ਅਨੁਸਾਰ ਲਗਾਏ ਬਾਕੀ ਦੋਸ ਸਿੱਧ ਕੀਤੇ ਗਏ ਹਨ।  ਸਰਵ ਸਿੱਖਿਆ ਅਭਿਆਨ ਨੂੰ ਪਾਠ ਪੁਸਤਕਾਂ ਸਪਲਾਈ ਕਰਨ ਲਈ ਜਿਲ੍ਹਾ ਮੈਨੇਜਰ  ਅਨਿਲ ਕੁਮਾਰ ਵੱਲੋਂ 16 ਲੱਖ ਰੁਪਏ ਦੀ ਪੇਸ਼ਗੀ ਰਾਸ਼ੀ ਲਈ ਗਈ ਸੀ ਜਿਸ ਦਾ ਪੁਰਾ ਹਿਸਾਬ ਕਿਤਾਬ ਨਹੀਂ ਮਿਲਿਆ । ਇਸ ਮਾਮਲੇ ਦੀ ਵਿਭਾਗੀ ਪੜਤਾਲ ਬੀ.ਐਲ.ਗੁਪਤਾ ਸਾਬਕਾ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਨੂੰ ਪੜਤਾਲ ਅਫਸਰ ਲਗਾਇਆ ਗਿਆ ਸੀ।  ਜ੍ਹਿਨਾ ਅਪਣੀ ਰਿਪੋਰਟ ਵਿੱਚ 16 ਲੱਖ ਰੁਪਏ ਦੀ ਰਾਸ਼ੀ ਦੀ ਅਡਜਸ਼ਟ ਮੈਂਟ ਸਮੇਂ ਸਿਰ ਨਾ ਕਰਵਾਉਣ ਦੇ ਦੋਸ਼ੀ ਪਾਇਆ ਗਿਆ। ਜਾਂਚ ਅਧਿਕਾਰੀ ਨੇ ਅਨਿਲ ਕੁਮਾਰ  ਡਿਉਟੀ ਪ੍ਰਤੀ ਘੋਰ ਅਣਗਹਿਲੀ ਅਤੇ ਕੁਤਾਹੀ ਵਰਤਣ ਲਈ ਪੁਰੀ ਤਰਾਂ ਜਿਮੇਂਵਾਰ ਮੰਨਿਆ ਹੈ। ਸਿੱਖਿਆ ਬੋਰਡ ਦੇ ਸਕੱਤਰ ਇੰਜ. ਗੁਰਿੰਦਰਪਾਲ ਸਿੰਘ ਬਾਠ ਵੱਲੋਂ ਪੱਤਰ ਨੰਬਰ 671 ਪਸਸਬ=ਅਕ=ਸੈਲ=ਅਮਲਾ=2014/2698 ਮਿਤੀ 19 ਨਵੰਬਰ 2014 ਅਨੁਸਾਰ  ਕਾਰਵਾਈ ਕਰਦਿਆਂ ਇਨ੍ਹਾਂ ਦੋਵਾਂ ਕਰਮਚਾਰੀਆਂ ਅਨਿਲ ਕੁਮਾਰ ਸ਼ਰਮਾ ਤੇ ਰਵਿੰਦਰ ਕੁਮਾਰ ਨੂੰ ਦੋਸ਼ੀ ਪਾਇਆ ਤੇ ਬੋਰਡ ਦੇ ਵਿਨਿਯਮ 5 (9) ਅਨੁਸਾਰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਸੇਵਾ ਮੁਕਤ ਹੋ ਚੁੱਕੇ ਸੀਨੀਅਰ ਸਹਾਇਕ ਰਣਵੀਰ ਸਿੰਘ ਕੋਲੋਂ 10 ਹਜ਼ਾਰ 696 ਰੁਪਏ ਬਰਾਮਦ ਕਰਵਾ ਲਏ ਗਹੇ ਹਨ ਅਤੇ ਉਸ ਦੀ ਪੈਨਸ਼ਨ ਵਿੱਚ 2 ਸਾਲਾਂ ਲਈ 5ਫੀਸਦੀ ਕਟੌਤੀ ਕੀਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ  ਬੋਰਡ ਦੀਆਂ ਦੋ ਹੋਰ ਮਹਿਲਾ ਕਰਮਚਾਰੀਆਂ ਕੁਲਵੰਤ ਕੌਰ ਅਤੇ ਰਾਜਿੰਦਰ ਕੌਰ ਨੂੰ ਸੈਨਸ਼ਿਓਰ ਕੀਤਾ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ