Tue, 05 November 2024
Your Visitor Number :-   7240637
SuhisaverSuhisaver Suhisaver

ਹਾਰਪਰ ਦੀ ਸਰਕਾਰ ਬਣਾਉਣ ਵਿੱਚ ਦਵਿੰਦਰ ਸ਼ੋਰੀ ਦਾ ਵਿਸ਼ੇਸ਼ ਰੋਲ ਹੋਵੇਗਾ: ਪਾਲੀ ਵਿਰਕ

Posted on:- 06-10-2015

suhisaver

- ਹਰਬੰਸ ਬੁੱਟਰ

ਕੈਲਗਰੀ:ਕਨੇਡਾ ਦੀਆਂ ਫੈਡਰਲ ਚੋਣਾਂ ਦਾ ਮੈਦਾਨ ਜਿਉਂ ਜਿਉਂ ਗਰਮ ਹੋ ਰਿਹਾ ਹੈ, ਉਸਦੇ ਹਿਸਾਬ ਨਾਲ ਨਾਲ ਪਾਰਟੀਆਂ ਦੇ ਬੁਲਾਰਿਆਂ ਦੀ ਬੋਲੀ ਵਿੱਚ ਜਿੱਤ ਦੀ ਖੁਸ਼ਬੋ ਆਉਣੀ ਸੁਭਾਵਿਕ ਹੈ। ਅਲਬਰਟਾ ਵਿਚਲੀ ਕੰਜ਼ਰਵੇਟਿਵ ਪਾਰਟੀ ਦੇ ਥੰਮ ਗਿਣੇ ਜਾਂਦੇ ਕੈਲਗਰੀ ਦੇ ਨਾਮੀ ਬਿਜਨਿਸਮੈਨ ਪਾਲੀ ਵਿਰਕ ਅੱਜ ਦਵਿੰਦਰ ਸ਼ੋਰੀ ਦੇ ਦਫਤਰ ਵਿਸੇਸ ਤੌਰ ‘ਤੇ ਪੁੱਜੇ।ਇਸ ਮੌਕੇ ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ ਸਟੀਫਨ ਹਾਰਪਰ ਦੀ ਸਰਕਾਰ ਦੇ ਨਿਰਮਾਣ ਵਿੱਚ ਕੈਲਗਰੀ ਦਾ ਵਿਸ਼ੇਸ਼ ਯੋਗਦਾਨ ਹੋਵੇਗਾ। ਕੈਲਗਰੀ ਸਕਾਈਵਿਊ ਤੋਂ ਪਾਰਟੀ ਦੀ ਚੋਣ ਲੜ ਰਹੇ ਦਵਿੰਦਰ ਸੋ਼ਰੀ ਦੀ ਹਮਾਇਤ ਕਰਦਿਆਂ ਉਹਨਾਂ ਕਿਹਾ ਜਿੱਤ ਯਕੀਨੀ ਹੈ। ਕਨੇਡੀਅਨ ਲੋਕਾਂ ਦਾ ਭਵਿੱਖ ਕੰਜ਼ਰਵੇਟਿਵ ਸਰਕਾਰ ਦੇ ਹੱਥਾਂ ਵਿੱਚ ਸੁਰੱਖਿਅਤ ਹੈ । ਅੱਤਵਾਦ ਨੇ ਪੂਰੀ ਦੁਨੀਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ।ਜੇਕਰ ਕਨੇਡਾ ਨੂੰ ਅੱਤਵਾਦ ਦੇ ਪਰਛਾਵੇਂ ਤੋਂ ਬਚਾ ਸਕਦੀ ਹੈ ਤਾਂ ਉਹ ਸਿਰਫ ਅੱਜ ਕੈਲਗਰੀ ਸਕਾਈਵਿਊ ਹਲਕੇ ਦੇ ਲੋਕਾਂ ਦੀ ਦਵਿੰਦਰ ਸ਼ੋਰੀ ਨੂੰ ਦਿੱਤੀ ਹੋਈ ਵੋਟ ਹੀ ਬਚਾ ਸਕਦੀ ਹੈ। ਇਸ ਮੌਕੇ ਉਹਨਾਂ ਨਾਲ ਜੱਗਾ ਰਾਊਕੇ, ਪਰਮਜੀਤ ਸਿੰਘ ਰੰਧਾਵਾ ,ਹਰਮੀਤ ਖੁੱਡੀਆ, ਬੀਰ ਸਿੰਘ ਚੌਹਾਨ,ਰੋਮੀ ਸਿੱਧੂ,ਅਤੇ ਪਰਬੋਧ ਸੋਰੀ ਵੀ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ