Sun, 08 September 2024
Your Visitor Number :-   7219716
SuhisaverSuhisaver Suhisaver

ਪਿਓ ਵੱਲੋਂ ਸੁੱਤੇ ਪਏ ਪੁੱਤਰ ਦਾ ਕਤਲ

Posted on:- 20-10-2014

ਦੋਦਾ : ਸਥਾਨਕ ਕਸਬੇ ਵਿੱਚ ਬੀਤੀ ਰਾਤ ਇੱਕ ਪਿਓ ਵੱਲੋਂ ਆਪਣੇ ਸੁੱਤੇ ਪਏ ਪੁੱਤਰ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਬਾਜਾ ਪੱਤੀ ਦੀ ਧਰਮਸ਼ਾਲਾ ਦੇ ਨਾਲ ਰਹਿੰਦਾ ਸ਼ਾਮ ਲਾਲ ਉਰਫ਼ ਘੋੜਾ (52) ਮੱਝ ਸੂਈ ਹੋਣ ਕਰਕੇ ਰਾਖੀ ਲਈ ਉਸ ਕੋਲ ਪਿਆ ਸੀ। ਜਦ ਅੱਧੀ ਰਾਤ ਦੇ ਲੱਗਭੱਗ ਉਸ ਨੂੰ ਨੀਂਦ ਆ ਗਈ ਤਾਂ ਉਸ ਦੇ ਪਿਤਾ ਸੋਹਣ ਲਾਲ  ਅਰੋੜਾ (82) ਪੁੱਤਰ ਸੁੰਦਰ ਮੱਲ ਨੇ ਆਪਣੇ ਸੁੱਤੇ ਪਏ ਪੁੱਤਰ 'ਤੇ ਤੇਜ਼ਧਾਰ ਗੰਡਾਸੇ ਨਾਲ ਦੋ ਵਾਰ ਕੀਤੇ, ਜਿਸ ਕਾਰਨ ਸ਼ਾਮ ਲਾਲ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਮੌਕੇ 'ਤੇ ਹੀ ਦਮ ਤੋੜ ਗਿਆ। ਇਸ ਕਤਲ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ।  
ਦੱਸਣਯੋਗ ਹੈ ਕਿ ਪਹਿਲਾਂ ਵੀ ਸੋਹਣ ਲਾਲ ਨੇ ਇੱਕ ਕਤਲ ਕਰ ਦਿੱਤਾ ਸੀ ਅਤੇ ਉਸ ਕਤਲ ਦੇ ਜੁਰਮ 'ਚ ਉਮਰ ਕੈਦ ਕੱਟ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਦੋਦਾ ਦੇ ਮੁੱਖੀ ਮੇਜਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਡੀਐਸਪੀ ਗਿਦੜਬਾਹਾ ਗਗਨਦੀਪ ਸਿੰਘ ਭੁੱਲਰ ਅਤੇ ਐਸਐਚਓ ਕੋਟਭਾਈ ਬਿਕਰਮਜੀਤ ਸਿੰਘ ਨੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਭੇਜ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਭਰਾ ਜੀਤ ਰਾਮ ਦੇ ਬਿਆਨਾਂ 'ਤੇ ਦੋਸ਼ੀ ਸੋਹਣ ਲਾਲ ਵਿਰੁੱਧ ਮਕੱਦਮਾ ਨੰ 94 ਮਿਤੀ 19-10-2014 ਨੂੰ ਧਾਰਾ 302 ਅਧੀਨ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ