Thu, 03 October 2024
Your Visitor Number :-   7228742
SuhisaverSuhisaver Suhisaver

ਗੁਰਦਾਸਪੁਰ : ਸਵਾਰੀਆਂ ਨਾਲ ਭਰੀ ਬੱਸ ਪਲਟੀ, 50 ਜ਼ਖ਼ਮੀ

Posted on:- 16-10-2014

ਗੁਰਦਾਸਪੁਰ : ਅੱਜ ਦੁਪਹਿਰ ਕਰੀਬ 12.30 ਵਜੇ ਬਟਾਲਾ ਰੋਡ ਗੁਰਦਾਸਪੁਰ 'ਤੇ ਟਾਟਾ ਮੋਟਰਜ਼ ਦੇ ਨਜ਼ਦੀਕ ਤੇਜ਼ ਰਫ਼ਤਾਰ ਬੱਸ ਪਲਟ ਜਾਣ ਨਾਲ 50 ਦੇ ਕਰੀਬ ਸਵਾਰੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ। ਬੱਸ ਪਲਟਦਿਆਂ ਹੀ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਸਮੇਂ ਹਾਦਸਾ ਵਾਪਰਿਆਂ, ਉਸ ਵੇਲੇ ਸਵਾਰੀਆਂ ਵਿਚ ਹਫਰਾ ਤਫਰੀ ਮੱਚ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਲ ਕੱਢਿਆ ਅਤੇ 108  ਨੰਬਰ ਐਂਬੂਲੈਂਸ 'ਤੇ ਫੋਨ ਕੀਤਾ, ਪਰ ਮੌਕੇ 'ਤੇ ਐਂਬੂਲੈਂਸ ਨਹੀਂ ਪੁੱਜੀ।

ਲੋਕਾਂ ਨੇ ਆਪਣੀਆਂ ਪ੍ਰਾਈਵੇਟ ਗੱਡੀਆਂ ਵਿਚ ਸਵਾਰੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ। ਬੱਸ  ਪਲਟਣ ਦਾ ਕਾਰਨ ਸਮਰਥਾ ਤੋਂ ਬੱਸ ਵਿਚ ਜਿਆਦਾ ਸਵਾਰੀਆਂ ਦੱਸਿਆ ਜਾ ਰਿਹਾ ਹੈ। ਕੁਝ ਸਵਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਚੌਧਰੀ ਕੰਪਨੀ ਦੀ ਬੱਸ ਨੰਬਰ ਪੀਬੀ02 9695 ਗੁਦਾਸਪੁਰ ਤੋਂ ਅੰਮ੍ਰਿਤਸਰ  ਨੂੰ ਜਾ ਰਹੀ ਸੀ। ਜਿਵੇਂ ਹੀ ਬੱਸ ਟਾਟਾ ਮੋਟਰਜ਼ ਦੇ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਇਕ ਮੋਟਰਸਾਇਕਲ ਸਵਾਰ ਨੌਜਵਾਨ ਆ ਰਿਹਾ ਸੀ। ਬੱਸ ਵਾਲੇ ਨੇ ਮੋਟਰਸਾਇਕਲ ਸਵਾਰ ਨੂੰ ਬਚਾਉਣ ਦਾ ਯਤਨ ਕੀਤਾ ਜਿਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਫੈਦੇ ਦੇ ਦਰੱਖਤ ਨਾਲ ਟਕਰਾ ਕੇ ਪਲਟ ਗਈ। ਘਟਨਾ ਦੌਰਾਨ ਮੋਟਰਸਾਇਕਲ ਸਵਾਰ ਵੀ ਬੱਸ ਦੇ ਥੱਲੇ ਆਉਣ ਕਾਰਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਹਾਦਸੇ ਦਾ ਪਤਾ ਲੱਗਦੇ ਹੀ ਗੁਰਦਾਸਪੁਰ ਦੇ ਡੀਸੀ ਡਾ. ਅਭਿਨਵ ਤ੍ਰਿਖਾ, ਐਸ. ਐਸ. ਪੀ. ਗੁਰਦੀਪ ਸਿੰਘ ਤੂਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਪੁੱਜੇ।
ਜਖ਼ਮੀਆਂ ਵਿਚ ਦਵਿੰਦਰ ਸਿੰਘ ਵਾਸੀ ਬਟਾਲਾ, ਲੱਕੀ ਪੁੱਤਰ ਨਿਰਮਲ ਵਾਸੀ ਬਟਾਲਾ, ਪ੍ਰੀਤੀ ਵਾਸੀ ਅੰਮ੍ਰਿਤਸਰ, ਕਾਜਲ ਪਤਨੀ ਰਾਜ ਕੁਮਾਰ ਵਾਸੀ ਧਾਰੀਵਾਲ, ਸੁਮਿਤਰਾ ਪਤਨੀ ਹੰਸ ਰਾਜ ਵਾਸੀ ਕੈਂਪ ਬਟਾਲਾ, ਬਲਜਿੰਦਰ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਗੁਰਦਾਸਪੁਰ, ਸੋਨੀਆ ਪਤਨੀ ਦਵਿੰਦਰ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ, ਦਵਿੰਦਰ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ, ਕਨਿਕਾ ਪੁਤਰੀ ਦਵਿੰਦਰ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ, ਨਵਨੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਫਤਹਿਗੜ੍ਹ ਚੂੜੀੱਾਂ, ਸੁਮਨਦੀਪ ਕੌਰ ਪੁੱਤਰੀ ਨਰਿੰਦਰ  ਵਾਸੀ ਠਾਕੁਰਪੁਰਾ ਗੁਰਦਾਸਪੁਰ, ਪਰਮਪ੍ਰੀਤ ਕੌਰ ਪਤਨੀ ਪ੍ਰਗਟ ਸਿੰਘ ਵਾਸੀ ਸੁਚੇਤ ਗੜ੍ਹ ਬਟਾਲਾ, ਹਰਜੀਤ ਕੌਰ ਪੁਤੱਰੀ ਸਤਨਾਮ ਸਿੰਘ ਵਾਸੀ ਗੋਲੀ ਇੰਦਰਜੀਤ ਬਟਾਲਾ, ਸੁਮਨ ਪੁੱਤਰੀ ਰਾਜੇਸ਼ ਕੁਮਾਰ ਦੀਨਾਨਗਰ, ਖੁਸ਼ੀ ਪੁੱਤਰੀ ਰਾਜੇਸ਼ ਕੁਮਾਰ ਦੀਨਾਨਗਰ,  ਸੋਮਾ ਦੇਵੀ ਪਤਨੀ ਅਸ਼ਵਨੀ ਕੁਮਾਰ ਵਾਸੀ ਛੋਟਾ ਰਾਊਵਾਲ, ਸਿਮਰਨਜੀਤ ਕੌਰ ਪਤਨੀ ਪਲਵਿੰਦਰ ਵਾਸੀ ਜੰਡੀ  ਚੌਂਤਾ, ਹਰਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਜੰਡੀ ਚੌਂਤਾ, ਸਵਰਨੋ ਦੇਵੀ ਵਾਸੀ ਜੰਮੂ, ਇਮਯੂਲ ਮਸੀਹ ਵਾਸੀ ਸੰਤਨਗਰ ਗੁਰਦਾਸਪੁਰ, ਹਰਪਾਲ ਸਿੰਘ ਪੁੱਤਰ ਜਗਦੀਸ਼ ਵਾਸੀ ਪਿੰਡ ਫੁਲੜਾ ਬਟਾਲਾ, ਸ਼ੰਕੁਲਤਾ ਦੇਵੀ ਵਾਸੀ ਮਾਨ ਨਗਰ ਅੰਮ੍ਰਿਤਸਰ,  ਪੰਮੀ ਪਤਨੀ ਜਸੀਰ ਵਾਸੀ ਧਾਰੀਵਾਲ, ਸਿਮਰਨ ਕੌਰ ਪੁੱਤਰੀ ਸੁਰਿੰਦਰ ਵਾਸੀ ਸ਼ੰਕਰ ਨਗਰ, ਅਮਰਪਾਲ ਵਾਸੀ ਅੰਮ੍ਰਿਤਸਰ, ਜਸਵੀਰ ਕੌਰ ਪਤਨੀ ਤਰਸੇਮ ਸਿੰਘ ਵਾਸੀ ਕੋਟਲਾ ਚਾਹਲ ਗੁਰਦਾਸਪੁਰ, ਜਸਵਿੰਦਰ ਕੌਰ ਪਤਨੀ ਸਵ. ਕੁਲਬੀਰ ਸਿੰਘ ਬਟਾਲਾ, ਅਸ਼ਵਨੀ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਸਾਹੋਵਾਲ, ਅੰਕਿਤਾ ਵਾਸੀ ਸਾਹੋਵਾਲ, ਬੱਬੀ ਪਤਨੀ ਜਗੀਰ  ਵਾਸੀ ਧਾਰੀਵਾਲ, ਨਵਨੀਤ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਜੈਂਤੀਪੁਰ, ਤਰਸੇਮ ਲਾਲ ਪੁੱਤਰ ਤੁਲਸੀ ਦਾਸ ਵਾਸੀ ਦਬੁਰਜ਼ੀ ਦੀਨਾਨਗਰ, ਸਰਵਨ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਸਾਗਰਪੁਰ, ਜੋਗਿੰਦਰ ਸਿੰਘ ਪੁੱਤਰ ਸ਼ਾਹੂ ਰਾਮ ਵਾਸੀ ਅੰਮ੍ਰਿਤਸਰ, ਪਵਨ ਕੁਮਾਰ ਪੁਤੱਰ ਜੋਗਿੰਦਰ ਪਾਲ ਵਾਸੀ ਦੀਨਾਨਗਰ,  ਰਾਧੇ ਪੁੱਤਰੀ ਨੀਲਮ ਵਾਸੀ ਨੰਗਲ ਕੋਟਲੀ, ਸਿਕੰਦਰ ਵਾਸੀ ਨੰਗਲ ਕੋਟਲੀ, ਜਨਰਲ ਸਿੰਘ ਪੁੱਤਰ ਮੁੰਸ਼ਾ ਸਿੰਘ ਵਾਸੀ  ਹਯਾਤ ਨਗਰ, ਰਾਜ ਕੁਮਾਰ ਪੁੱਤਰੀ ਡਿਪਟੀ ਕੁਮਾਰ ਵਾਸੀ ਅੰਮ੍ਰਿਤਸਰ, ਵਿਮਲਾ  ਦੇਵੀ ਪੁੱਤਰੀ ਕਿਸ਼ੋਰੀ ਲਾਲ ਵਾਸੀ ਅੰਮ੍ਰਿਤਸਰ ਤੋਂ ਇਲਾਵਾ ਮੋਟਰਸਾਇਕਲ ਸਵਾਰ ਰਾਜਨ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕੋਟ ਮੁਹੰਮਦ ਖਾਂ ਅਤੇ ਸਾਇਕਲ ਸਵਾਰ ਚੰਨਣ ਸਿੰਘ ਪੁੱਤਰ ਮੁੰਸ਼ਾ ਸਿੰਘ ਵਾਸੀ ਹਯਾਤ ਨਗਰ ਗੁਰਦਾਸਪੁਰ ਆਦਿ ਸ਼ਾਮਲ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ